ਐੱਸਐੱਸਡੀ ਕਾਲਜ ਬਰਨਾਲਾ ਵਿਖੇ ਸਵ. ਸ਼੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਦੇ ਜਨਮ ਦਿਨ ਤੇ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਦੀ ਬਰਸੀ ਮੌਕੇ ਵਿਸ਼ਾਲ ਖੂਨਦਾਨ ਕੈਂਪ ਨੌਜਵਾਨਾਂ ਨੇ ਦਿਖਾਇਆ ਉਤਸ਼ਾਹ: ਬਰਨਾਲਾ ’ਚ ਖੂਨਦਾਨ ਕੈਂਪ ਦੌਰਾਨ 271 ਯੂਨਿਟ ਖੂਨ ਇਕੱਠਾ ਕਰਕੇ ਦਿੱਤੀ ਸੱਚੀ ਸ਼ਰਧਾਂਜਲੀ ਬਰਨਾਲਾ, 26 ਅਗਸਤ: ਸਵ. ਸ਼੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਦੇ ਜਨਮ ਦਿਨ ਤੇ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਦੀ ਬਰਸੀ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਐੱਸਐੱਸਡੀ ਕਾਲਜ ਬਰਨਾਲਾ ਵਿਖੇ ਲਗਾਇਆ ਗਿਆ। ਕੈਂਪ ਦੌਰਾਨ ਖੂਨਦਾਨੀਆਂ ਨੇ ਵੱਡੀ ਗਿਣਤੀ ’ਚ ਉਤਸ਼ਾਹ ਨਾਲ ਹਿੱਸਾ ਲੈਂਦਿਆਂ 271 ਯੂਨਿਟ ਖੂਨ ਦਾਨ ਕੀਤਾ। ਇਸ ਮੌਕੇ ਖੂਨਦਾਨੀਆਂ ਵਲੋਂ ਮਨੁੱਖਤਾ ਦੀ ਸੇਵਾ ਤੇ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਦਿੱਤਾ ਗਿਆ ਇਹ ਯੋਗਦਾਨ ਬਹੁਤ ਸ਼ਲਾਘਾਯੋਗ ਰਿਹਾ। ਕੈਂਪ ਦਾ ਉਦਘਾਟਨ ਐੱਸਡੀ ਸਭਾ ਦੇ ਚੇਅਰਮੈਨ ਡਾ. ਪਿਨਾਂਕ ਮੌਦਗਿੱਲ ਤੇ ਪੰਜਾਬ ਕੇਸਰੀ ਗਰੁੱਪ ਦੇ ਚੀਫ ਬਿਉਰੋ ਵਿਵੇਕ ਸਿੰਧਵਾਨੀ ਵਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਖੂਨਦਾਨ ਇਕ ਅਜਿਹਾ ਮਹਾਨ ਕਾਰਜ ਹੈ। ਜਿਸ ਰਾਹੀਂ ਇਕ ਵਿਅਕਤੀ ਕਿਸੇ ਅਣਜਾਣ ਵਿਅਕਤੀ ਦੀ ਜ਼ਿੰਦਗੀ ਬਚਾਉਣ ’ਚ ਆਪਣਾ ਯੋਗਦਾਨ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਖੂਨ ਦੀ ਕੋਈ ਫੈਕਟਰੀ ਨਹੀਂ ਹੁੰਦੀ ਤੇ ਇਸ ਦੀ ਪੂਰਤੀ ਸਿਰਫ਼ ਮਨੁੱਖੀ ਦਾਨ ਰਾਹੀਂ ਹੀ ਸੰਭਵ ਹੈ। ਇਸ ਲਈ ਨੌਜਵਾਨਾਂ ਤੇ ਸਮਾਜ ਦੇ ਹਰ ਵਰਗ ਨੂੰ ਸਮੇਂ-ਸਮੇਂ ’ਤੇ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਹੋਰ ਸ਼ਖਸ਼ੀਅਤਾਂ ’ਚ ਰਾਜੇਸ਼ ਸ਼ਰਮਾ, ਮਨਮੋਹਨ ਸਿੰਘ, ਵਿਜੈ ਭਦੌੜੀਆ, ਜਤਿੰਦਰ ਕੁਮਾਰ, ਕੁਲਵੰਤ ਰਾਏ ਗੋਇਲ, ਨੀਟੂ ਢੀਂਗਰਾ ਤੇ ਬਿੰਦਰ ਸਿੰਘ ਲੌਂਗੋਵਾਲ ਸਣੇ ਐੱਸਡੀ ਸਭਾ ਦੇ ਹੋਰ ਮੈਂਬਰ ਵੀ ਹਾਜ਼ਰ ਰਹੇ। ਸਭਾ ਮੈਂਬਰਾਂ ਨੇ ਖੂਨਦਾਨੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ ਤੇ ਕੈਂਪ ਦੇ ਸਫ਼ਲ ਆਯੋਜਨ ’ਚ ਆਪਣਾ ਸਹਿਯੋਗ ਦਿੱਤਾ। ਕੈਂਪ ਦੌਰਾਨ 271 ਯੂਨਿਟ ਖੂਨ ਇਕੱਤਰ ਹੋਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਸਮਾਜ ’ਚ ਅੱਜ ਵੀ ਮਨੁੱਖਤਾ ਤੇ ਸੇਵਾ ਦੀ ਭਾਵਨਾ ਮਜ਼ਬੂਤ ਹੈ। ਪ੍ਰਬੰਧਕਾਂ ਵਲੋਂ ਖੂਨਦਾਨ ਕਰਨ ਵਾਲੇ ਸਾਰੇ ਦਾਨੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਖੂਨ ਦਾਨ ਮਨੁੱਖਤਾ ਦੀ ਸਭ ਤੋਂ ਉੱਤਮ ਸੇਵਾਵਾਂ ’ਚੋਂ ਇਕ: ਪ੍ਰਧਾਨ ਡਾ. ਗਰਗ ਐੱਸਡੀ ਸਭਾ ਦੇ ਪ੍ਰਧਾਨ ਡਾ. ਭੀਮ ਸੈਨ ਗਰਗ ਨੇ ਕਿਹਾ ਕਿ ਖੂਨ ਦਾਨ ਮਨੁੱਖਤਾ ਦੀ ਸਭ ਤੋਂ ਉੱਤਮ ਸੇਵਾਵਾਂ ’ਚੋਂ ਇਕ ਹੈ। ਉਨ੍ਹਾਂ ਕਿਹਾ ਕਿ ਸਵ. ਸ਼੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਦੇ ਜਨਮ ਦਿਨ ਤੇ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਦੀ ਬਰਸੀ ਨੂੰ ਖੂਨਦਾਨ ਵਰਗੇ ਮਹਾਨ ਕਾਰਜ ਨਾਲ ਯਾਦ ਕਰਨਾ ਉਨ੍ਹਾਂ ਦੀ ਯਾਦ ਨੂੰ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ’ਚ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਲਈ ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ। ਵੱਧ ਤੋਂ ਵੱਧ ਲੋਕਾਂ ਨੂੰ ਇਸ ਨੇਕ ਕਾਰਜ ਨਾਲ ਜੁੜਨ ਦਾ ਦਿੱਤਾ ਸੱਦਾ: ਜਨਰਲ ਸਕੱਤਰ ਸਿੰਗਲਾ ਐੱਸਡੀ ਸਭਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ ਨੇ ਕਿਹਾ ਕਿ ਖੂਨਦਾਨ ਕਿਸੇ ਇਕ ਵਿਅਕਤੀ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਵਿਅਕਤੀ ਵਲੋਂ ਕੀਤਾ ਗਿਆ ਖੂਨਦਾਨ ਕਿਸੇ ਹਾਦਸੇ ਦੇ ਸ਼ਿਕਾਰ ਵਿਅਕਤੀ, ਗੰਭੀਰ ਬਿਮਾਰ ਮਰੀਜ਼ ਜਾਂ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਾਉਣ ਦਾ ਸਾਧਨ ਬਣ ਸਕਦਾ ਹੈ। ਉਨ੍ਹਾਂ 271 ਯੂਨਿਟ ਖੂਨ ਇਕੱਤਰ ਹੋਣ ’ਤੇ ਖੂਨਦਾਨੀਆਂ, ਪ੍ਰਬੰਧਕਾਂ ਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਨੇਕ ਕਾਰਜ ਨਾਲ ਜੁੜਨ ਦਾ ਸੱਦਾ ਦਿੱਤਾ। ਖੂਨ ਨਾਲ ਕਿਸੇ ਲੋੜਵੰਦ ਵਿਅਕਤੀ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ: ਮੇਅਰ ਭਾਰਦਵਾਜ ਇਸ ਮੌਕੇ ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਖੂਨਦਾਨ ਕੈਂਪ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਖੂਨਦਾਨੀਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਕਿਹਾ ਕਿ ਖੂਨਦਾਨ ਇਕ ਮਹਾਨ ਸਮਾਜਿਕ ਸੇਵਾ ਹੈ। ਜਿਸ ਨਾਲ ਕਿਸੇ ਲੋੜਵੰਦ ਵਿਅਕਤੀ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਸਮਾਜ ’ਚ ਸੇਵਾ, ਸਹਿਯੋਗ ਤੇ ਮਨੁੱਖਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਐੱਸਡੀ ਸਭਾ ਤੇ ਕਾਲਜ ਪ੍ਰਬੰਧਕਾਂ ਵਲੋਂ ਕਰਵਾਏ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੂਨਦਾਨ ਲਈ ਅੱਗੇ ਆਉਣ ਦੀ ਅਪੀਲ ਕੀਤੀ।

- ਨਗਰ ਪੰਚਾਇਤ ਹੰਡਿਆਇਆ ਤੇ ਪੁਲਿਸ ਦੀ ਸਾਂਝੀ ਕਾਰਵਾਈ, ਨਾਜਾਇਜ਼ ਉਸਾਰੀ ਢਾਹੀ1
- CM ਭਗਵੰਤ ਮਾਨ ਦੀ ਲੋਕ ਮਿਲਣੀ, ਹਲਕਾ ਮਜੀਠਾ ਦੇ ਪਿੰਡ ਚਵਿੰਡਾ ਦੇਵੀ ਤੋਂ Live1
- श्री अकाल तख्त साहिब पर अरदास के बाद पंथिक संगठनों ने प्रेस कॉन्फ्रेंस की इमान सिंह मान ने कहा – गुरु साहिब ने अकाल पुरख को सबसे ऊपर माना, दूसरे धार्मिक विचारों को नहीं भाई रणजीत सिंह दमदमी टकसाल ने कहा – किसी पर भी ज़बरदस्ती धर्म या विश्वास थोपना संवैधानिक अधिकारों के खिलाफ है भारत की नींव अलग-अलग धर्मों, भाषाओं और विचारधाराओं की आज़ादी पर टिकी है: पंथिक नेता अमृतसर. श्री अकाल तख्त साहिब पर पंज प्यारों के अरदास के बाद पंथिक संगठनों ने प्रेस कॉन्फ्रेंस की। इस दौरान पंथिक नेताओं ने धार्मिक आज़ादी, सिख धर्म के बुनियादी उसूलों और किसी भी धार्मिक विचार या रिवाज को ज़बरदस्ती लागू करने से जुड़े मुद्दों पर अपना रुख बताया। प्रेस कॉन्फ्रेंस के दौरान, पूर्व MP और शिरोमणि अकाली दल (अमृतसर) के नेता सिमरनजीत सिंह मान के बेटे इमान सिंह मान ने कहा कि श्री गुरु ग्रंथ साहिब जी की बाणी में अकाल पुरख का उसूल और ‘एक ओंकार’ इसकी बाणी के सेंटर में है। उन्होंने कहा कि गुरुओं ने लोगों को समझाने के लिए अलग-अलग नामों और निशानों का इस्तेमाल किया, लेकिन सबसे बड़ी ताकत अकाल पुरख से जोड़ी। इमान सिंह मान ने कहा कि गुरु गोबिंद सिंह जी की बाणी में यह भी साफ किया गया है कि सिख धर्म किसी खास धार्मिक ग्रंथ या परंपरा को सिख धर्म का आधार नहीं मानता, बल्कि गुरु की बाणी का सेंट्रल स्थान है। उन्होंने कहा कि लोगों को रूहानी सच समझाने के लिए अलग-अलग धार्मिक नामों का ज़िक्र किया गया है और आखिर में सारी ताकत अकाल पुरख की है। सिख नेता भाई रणजीत सिंह दमदमी टकसाल, जो सिख यूथ फेडरेशन भिंडरावाले के प्रेसिडेंट हैं, ने भी सभा को संबोधित किया। उन्होंने कहा कि सिख अपनी धार्मिक मान्यताओं और परंपराओं के अनुसार जीते हैं, लेकिन हर व्यक्ति को भारतीय संविधान के दायरे में अपने धर्म का पालन करने की आज़ादी होनी चाहिए। भाई रणजीत सिंह ने कानून के ज़रिए हर व्यक्ति पर किसी भी धार्मिक रस्म या विचार को ज़रूरी बनाने पर एतराज़ जताया। उन्होंने कहा कि भारत एक कई धर्मों वाला और कई भाषाओं वाला देश है, जहाँ अलग-अलग देशों, धर्मों और सोच के लोग रहते हैं। ऐसे में किसी एक धार्मिक प्रथा को ज़बरदस्ती लागू करना देश की अलग-अलग तरह की बुनियाद के लिए चुनौती बन सकता है। उन्होंने कहा कि हिंदू धर्म के अंदर भी अलग-अलग सोच है और कुछ लोग देवी-देवताओं के कॉन्सेप्ट में यकीन नहीं करते। इसी तरह देश में ऐसे लोग भी हैं जो किसी भी धार्मिक विश्वास में यकीन नहीं करते। इसलिए हर नागरिक की आस्था और धार्मिक आज़ादी का सम्मान किया जाना चाहिए। पंथिक नेताओं ने कहा कि वे किसी दूसरे धर्म या उसकी मान्यताओं का विरोध नहीं करते, लेकिन सिखों की धार्मिक भावनाओं और आज़ादी की भी संवैधानिक दायरे में रक्षा होनी चाहिए। उन्होंने इस मामले पर श्री अकाल तख्त साहिब से सफाई की मांग करते हुए कहा कि धार्मिक मामलों में किसी भी तरह की ज़बरदस्ती के बजाय आपसी सम्मान और संवैधानिक अधिकारों की रक्षा को प्राथमिकता दी जानी चाहिए। बाइट:--- शिरोमणि अकाली दल अमृतसर के नेता ईमान सिंह मान बाइट:--- सिख नेता भाई रणजीत सिंह दमदमी टकसाल1
- ਮੁਸਲਿਮ ਭਾਈਚਾਰੇ ਦੇ ਮਹਾਂਪੁਰਸ਼ ਮੁਹੰਮਦ ਨਬੀ ਜੀ ਦੇ ਜਨਮ ਦਿਨ ਮੌਕੇ ਬਹੁਤ ਬਹੁਤ ਮੁਬਾਰਕ ਵੋਟਰ ਪਾਰਟੀ ਇਨਕਲਾਬ ਜਿੰਦਾਬਾਦ ਪਿੰਡ ਸੁਨੇਤ ਤੋਂ ਮੁਹੰਮਦ ਨਬੀ ਜੀ ਦੇ ਜਨਮਦਿਨ ਤੇ ਸੋਭਾ ਯਾਤਰਾ ਦਾ ਸਿਲਸਿਲਾ ਸ਼ੁਰੂ ਹੋਇਆ ਜੋ ਸਵੇਰੇ 10 ਵਜੇ ਚੱਲ ਕੇ ਚਾਰ ਵਿੱਚ ਇੱਕ ਚੱਲਦਾ ਰਿਹਾ ਪਿੰਡ ਸੁਨੇਤ ਦੀਆਂ ਸੜਕਾਂ ਤੇ ਅੱਲਾਹ ਹੂ ਅੱਲਾਹ ਹੂ ਦੇ ਜੈਕਾਰੇ ਸੁਣਾਈ ਦਿੱਤੇ ਇਹਨਾਂ ਵੱਲੋਂ ਇਹ ਸੁਬਾ ਯਾਤਰਾ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਹਰ ਸਾਲ ਦੀ ਤਰ੍ਹਾਂ ਆਰੰਭ ਹੋਈ ਮੁਸਲਿਮ ਭਾਈਚਾਰੇ ਦਾ ਬੇਮਿਸਾਲ ਕੱਠ ਅਤੇ ਇਕ ਤਾਂ ਦੇਖਣ ਨੂੰ ਮਿਲੀ ਮੁਸਲਿਮ ਭਾਈਚਾਰੇ ਵੱਲੋਂ ਤੁਸੀਂ ਦੇਖਿਆ ਹੋਵੇਗਾ ਕਿ ਕਦੇ ਵੀ ਅਲੱਗ ਅਲੱਗ ਧੜੇ ਵੰਡੀਆਂ ਦੇ ਵਿੱਚ ਸੋਭਾ ਯਾਤਰਾ ਨਹੀਂ ਕੱਢੀਆਂ ਜਾਂਦੀਆਂ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਸਾਰਾ ਭਾਈਚਾਰਾ ਮਿਲ ਕੇ ਆਪਣੀਆਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਚੰਗੇ ਭਵਿੱਖ ਬਾਰੇ ਵਿਚਾਰ ਚਰਚਾ ਵੀ ਕਰਦੇ ਹਨ ਦੂਜੇ ਪਾਸੇ ਆਪਣੇ ਪੰਜਾਬੀ ਭਾਈਚਾਰਾ ਆਪਾਂ ਦੇਖ ਲੈਦੇ ਆਂ ਕਿ ਸਾਡੇ ਪੰਜਾਬ ਦੇ ਲੋਕ ਪੰਜਾਬੀਅਤ ਨੂੰ ਭੁੱਲਦੇ ਹੋਏ ਇੱਕ ਦੂਜੇ ਦੀ ਲੱਤਾਂ ਖਿੱਚਣ ਨੂੰ ਤਾਂ ਟਾਈਮ ਹੈ ਪਰ ਭਾਈ ਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਅਸ਼ੀਰਵਾਦ ਨੂੰ ਕਿ ਮਾਨਸ ਕੀ ਜਾਤ ਸਭ ਏਕ ਪਹਿਚਾਨਬੋ ਦੇ ਸਲੋਕ ਨੂੰ ਭੁੱਲਦੇ ਹੋਏ ਬਹੁਤ ਸਾਰੇ ਧੜਿਆਂ ਵਿੱਚ ਵੰਡੇ ਹੋਏ ਨੇ ਹਿੰਦੂ ਮੁਸਲਮਾਨ ਸਿੱਖ ਇਸਾਈ ਆਪਾਂ ਸਾਰੇ ਭਾਈ ਭਾਈ ਤੇ ਇਸ ਸਿਧਾਂਤ ਤੇ ਪਹਿਰਾ ਦੇਣਾ ਹੀ ਭੁੱਲ ਗਏ ਹਾਂ ਜੇਕਰ ਆਪਣੇ ਗੁਰੂਆਂ ਪੀਰਾਂ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਯਾਦ ਰੱਖਿਆ ਹੁੰਦਾ ਤਾਂ ਅੱਜ ਜੁਮਲੇਬਾਜ ਸਾਡੇ ਤੇ ਰਾਜ ਨਾ ਕਰਦੇ ਹੁੰਦੇ ਇਹਨਾਂ ਜੁਮਲੇ ਬਾਜਾਂ ਤੋਂ ਪੰਜਾਬ ਅਤੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਚੰਗੇ ਭਵਿੱਖ ਲਈ ਮਿਲ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ,,,,,,,,ਕੀ ਤੁਹਾਡੇ ਕੋਲ ਟਾਈਮ ਨਹੀਂ ਫਿਰ ਕੌਣ ਕਰੇਗਾ ਪਹਿਲ ਆਰਥਿਕ ਆਜ਼ਾਦੀ ਵੋਟਰ ਪੈਨਸ਼ਨ ਮਿਸਨ ਪੰਜਾਬ ਭਾਰਤ ਸਰਪ੍ਰਸਤ ਸਿਕੰਦਰ ਸਿੰਘ ਸੁਨੇਤ V,P,I1
- दिन दहाडे चोरी हुई दुकान में सरकार आखिर कर कया रही हैं भाई2
- ਦੋਰਾਹਾ ਵਿਖੇ ਦਾ ਸਾਊਥ ਕੈਫੇ ਵਾਲਿਆਂ ਨੇ ਰੱਖੜੀ ਮੌਕੇ ਲਗਾ ਦਿੱਤੀ 3 ਦਿਨ ਦੀ ਧਮਾਕੇ ਦਾ ਆਫਰ 27, 28 , 29 ਅਗਸਤ ਨੂੰ ਹੁਣ ਤੁਸੀਂ ਲਓ 7 ਆਈਟਮਾਂ ਸਿਰਫ 299 ਰੁਪਏ ਚ ਦੋਰਾਹਾ ਵਿਖੇ ਦਾ ਸਾਊਥ ਕੈਫੇ ਵਾਲਿਆਂ ਨੇ ਰੱਖੜੀ ਮੌਕੇ ਲਗਾ ਦਿੱਤੀ 3 ਦਿਨ ਦੀ ਧਮਾਕੇ ਦਾ ਆਫਰ 27, 28 , 29 ਅਗਸਤ ਨੂੰ ਹੁਣ ਤੁਸੀਂ ਲਓ 7 ਆਈਟਮਾਂ ਸਿਰਫ 299 ਰੁਪਏ ਚ1
- ਖੰਨਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ 04 ਮੈਂਬਰਾਂ ਨੂੰ ਕੀਤਾ ਕਾਬੂ।1
- ਖੰਨਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ 3 ਆਰੋਪੀ ਕਾਬੂ ਕਰ ਇੱਕ 32 ਬੋਰ ਪਿਸਟਲ 2 ਮੈਗਜ਼ੀਨ 2 ਜਿੰਦਾ ਕਾਰਤੂਸ ਇੱਕ ਮੋਟਰਸਾਈਕਲ ਅਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਖੰਨਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ 3 ਆਰੋਪੀ ਕਾਬੂ ਕਰ ਇੱਕ 32 ਬੋਰ ਪਿਸਟਲ 2 ਮੈਗਜ਼ੀਨ 2 ਜਿੰਦਾ ਕਾਰਤੂਸ ਇੱਕ ਮੋਟਰਸਾਈਕਲ ਅਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ1