ਪਿੰਡ ਕੁੱਬੇ ਵਿਚ ਮੁਫਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੈਡੀਕਲ ਕੈਂਪ ਲਾਇਆ* ਬਰਨਾਲਾ: ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਸ਼੍ਰੀ ਕੁਮਾਰ ਰਾਹੁਲ ਦੇ ਦਿਸ਼ਾ ਨਿਰਦੇਸ਼ਾਂ, ਡਾਇਰੈਕਟਰ ਆਯੁਰਵੈਦਾ ਪੰਜਾਬ ਡਾ ਰਮਨ ਖੰਨਾ ਅਤੇ ਡਾਇਰੈਕਟਰ ਹੋਮਿਓਪੈਥੀ ਪੰਜਾਬ ਡਾ ਹਰਿੰਦਰਪਾਲ ਸਿੰਘ ਦੇ ਹੁਕਮ ਅਨੁਸਾਰ, ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ. ਅਮਨ ਕੌਸ਼ਲ ਅਤੇ ਜ਼ਿਲ੍ਹਾ ਹੋਮਿਓਪੈਥੀ ਅਫਸਰ ਡਾ ਰਾਜੀਵ ਜਿੰਦੀਆ ਦੀ ਯੋਗ ਅਗਵਾਈ ਹੇਠ ਭਿੰਡਰ ਪੱਤੀ ਧਰਮਸ਼ਾਲਾ ਪਿੰਡ ਕੁੱਬੇ ਵਿਖੇ ਇੱਕ ਵਿਸ਼ਾਲ ਮੁਫਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੈਡੀਕਲ ਕੈਂਪ ਲਾਇਆ ਗਿਆ। ਇਸ ਵਿੱਚ ਇਲਾਕੇ ਭਰ ਤੋਂ ਆਏ ਸੈਂਕੜੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਆਪਣੀ ਸਿਹਤ ਦੀ ਜਾਂਚ ਕਰਵਾਈ ਅਤੇ ਇਸ ਕੈਂਪ ਦਾ ਰਸਮੀ ਉਦਘਾਟਨ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ, ਪਿੰਡ ਦੇ ਸਰਪੰਚ, ਸਮੂਹ ਪੰਚਾਇਤ ਮੈਂਬਰਾਂ ਤੇ ਸਿੰਗਪੁਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਕੀਤਾ ਗਿਆ। ਇਸ ਤੋਂ ਬਾਅਦ ਕੈਂਪ ਦੀ ਸ਼ੁਰੂਆਤ ਕਰਦਿਆਂ ਵੱਖ-ਵੱਖ ਮਾਹਿਰ ਡਾਕਟਰਾਂ ਦੀ ਟੀਮਾਂ ਨੇ ਉੱਥੇ ਪਹੁੰਚੇ ਮਰੀਜ਼ਾਂ ਦਾ ਬਹੁਤ ਹੀ ਬਰੀਕੀ ਨਾਲ ਸਿਹਤ ਨਿਰੀਖਣ ਕੀਤਾ ਅਤੇ ਇਸ ਪੂਰੇ ਦਿਨ ਦੌਰਾਨ ਚੱਲੇ ਇਸ ਮੈਡੀਕਲ ਕੈਂਪ ਵਿੱਚ ਕੁੱਲ 633 ਮਰੀਜ਼ਾਂ ਦੀ ਸਿਹਤ ਦੀ ਜਾਂਚ ਕਰਕੇ ਉਹਨਾਂ ਨੂੰ ਬਿਲਕੁਲ ਮੁਫਤ ਦਵਾਈਆਂ ਦਿੱਤੀਆਂ ਗਈਆਂ ਜਿਨ੍ਹਾਂ ਵਿੱਚੋਂ ਆਯੁਰਵੈਦਿਕ ਵਿਭਾਗ ਵੱਲੋਂ 332 ਅਤੇ ਹੋਮਿਓਪੈਥੀ ਵਿਭਾਗ ਦੀ ਟੀਮ ਵੱਲੋਂ 301 ਮਰੀਜ਼ਾਂ ਦਾ ਮੁਆਇਨਾ ਕੀਤਾ ਗਿਆ ਅਤੇ ਆਯੁਰਵੇਦ ਵਿਭਾਗ ਵੱਲੋਂ ਡਾਕਟਰ ਸ਼ੀਤੂ ਢੀਂਗਰਾ ਏ ਐਮ ਓ ਅਤੇ ਡਾਕਟਰ ਰਾਕੇਸ਼ ਕੁਮਾਰ ਨੇ ਮਰੀਜ਼ਾਂ ਦੀ ਜਾਂਚ ਕੀਤੀ ਜਦੋਂ ਕਿ ਉਪ ਵੈਦ ਯਾਦਵਿੰਦਰ ਸਿੰਘ ਸੁਖਚੈਨ ਸਿੰਘ ਅਤੇ ਇੰਦਰਜੀਤ ਕੁਮਾਰ ਵੱਲੋਂ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਅਤੇ ਇਸੇ ਤਰ੍ਹਾਂ ਹੋਮਿਓਪੈਥੀ ਵਿਭਾਗ ਵੱਲੋਂ ਡਾਕਟਰ ਪਰਮਿੰਦਰ ਪੁੰਨ ਅਤੇ ਡਾਕਟਰ ਕਮਲਜੀਤ ਕੌਰ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਡਿਸਪੈਂਸਰ ਗੁਰਚਰਨ ਸਿੰਘ ਔਲਖ ਤੇ ਗੁਰਚਰਨ ਸਿੰਘ ਬਰਨਾਲਾ ਨੇ ਮਰੀਜ਼ਾਂ ਨੂੰ ਦਵਾਈਆਂ ਦੀ ਵੰਡ ਵਿੱਚ ਆਪਣੀ ਅਹਿਮ ਸੇਵਾ ਨਿਭਾਈ। ਇਸ ਦੌਰਾਨ ਜ਼ਿਲਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਵਿਸ਼ੇਸ਼ ਤੌਰ 'ਤੇ ਦੱਸਿਆ ਆਧੁਨਿਕ ਤਕਨਾਲੋਜੀ ਅਤੇ ਸੁਵਿਧਾਵਾਂ ਨੂੰ ਅਪਣਾਉਂਦੇ ਹੋਏ ਵੀ ਸਾਨੂੰ ਦੇਸੀ ਜੀਵਨ-ਸ਼ੈਲੀ ਦੀਆਂ ਚੰਗੀਆਂ ਪਰੰਪਰਾਵਾਂ—ਸਾਦਗੀ, ਕੁਦਰਤੀ ਭੋਜਨ, ਕਸਰਤ, ਪਰਿਵਾਰਕ ਸਾਂਝ ਅਤੇ ਕੁਦਰਤ ਨਾਲ ਪਿਆਰ—ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਅਤੇ ਦੇਸੀ ਜੀਵਨ-ਸ਼ੈਲੀ ਸਾਨੂੰ ਆਪਣੀ ਸੰਸਕ੍ਰਿਤੀ, ਪਰੰਪਰਾਵਾਂ ਅਤੇ ਕੁਦਰਤ ਨਾਲ ਜੋੜਦੀ ਹੈ।ਅੰਤ ਵਿੱਚ ਕੈਂਪ ਇੰਚਾਰਜ ਯਾਦਵਿੰਦਰ ਸਿੰਘ ਉਪਵੈਦ ਵੱਲੋਂ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਉਤੇ ਪਹੁੰਚੇ ਪਿੰਡ ਦੇ ਮੋਹਤਵਰ ਅਤੇ ਪਤਵੰਤਿਆਂ ਦਾ ਕੈਂਪ ਨੂੰ ਸਫਲ ਬਣਾਉਣ ਵਿੱਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।
ਪਿੰਡ ਕੁੱਬੇ ਵਿਚ ਮੁਫਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੈਡੀਕਲ ਕੈਂਪ ਲਾਇਆ* ਬਰਨਾਲਾ: ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਸ਼੍ਰੀ ਕੁਮਾਰ ਰਾਹੁਲ ਦੇ ਦਿਸ਼ਾ ਨਿਰਦੇਸ਼ਾਂ, ਡਾਇਰੈਕਟਰ ਆਯੁਰਵੈਦਾ ਪੰਜਾਬ ਡਾ ਰਮਨ ਖੰਨਾ ਅਤੇ ਡਾਇਰੈਕਟਰ ਹੋਮਿਓਪੈਥੀ ਪੰਜਾਬ ਡਾ ਹਰਿੰਦਰਪਾਲ ਸਿੰਘ ਦੇ ਹੁਕਮ ਅਨੁਸਾਰ, ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ. ਅਮਨ ਕੌਸ਼ਲ ਅਤੇ ਜ਼ਿਲ੍ਹਾ ਹੋਮਿਓਪੈਥੀ ਅਫਸਰ ਡਾ ਰਾਜੀਵ ਜਿੰਦੀਆ ਦੀ ਯੋਗ ਅਗਵਾਈ ਹੇਠ ਭਿੰਡਰ ਪੱਤੀ ਧਰਮਸ਼ਾਲਾ ਪਿੰਡ ਕੁੱਬੇ ਵਿਖੇ ਇੱਕ ਵਿਸ਼ਾਲ ਮੁਫਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੈਡੀਕਲ ਕੈਂਪ ਲਾਇਆ ਗਿਆ। ਇਸ ਵਿੱਚ ਇਲਾਕੇ ਭਰ ਤੋਂ ਆਏ ਸੈਂਕੜੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਆਪਣੀ ਸਿਹਤ ਦੀ ਜਾਂਚ ਕਰਵਾਈ ਅਤੇ ਇਸ ਕੈਂਪ ਦਾ ਰਸਮੀ ਉਦਘਾਟਨ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ, ਪਿੰਡ ਦੇ ਸਰਪੰਚ, ਸਮੂਹ ਪੰਚਾਇਤ ਮੈਂਬਰਾਂ ਤੇ ਸਿੰਗਪੁਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਕੀਤਾ
ਗਿਆ। ਇਸ ਤੋਂ ਬਾਅਦ ਕੈਂਪ ਦੀ ਸ਼ੁਰੂਆਤ ਕਰਦਿਆਂ ਵੱਖ-ਵੱਖ ਮਾਹਿਰ ਡਾਕਟਰਾਂ ਦੀ ਟੀਮਾਂ ਨੇ ਉੱਥੇ ਪਹੁੰਚੇ ਮਰੀਜ਼ਾਂ ਦਾ ਬਹੁਤ ਹੀ ਬਰੀਕੀ ਨਾਲ ਸਿਹਤ ਨਿਰੀਖਣ ਕੀਤਾ ਅਤੇ ਇਸ ਪੂਰੇ ਦਿਨ ਦੌਰਾਨ ਚੱਲੇ ਇਸ ਮੈਡੀਕਲ ਕੈਂਪ ਵਿੱਚ ਕੁੱਲ 633 ਮਰੀਜ਼ਾਂ ਦੀ ਸਿਹਤ ਦੀ ਜਾਂਚ ਕਰਕੇ ਉਹਨਾਂ ਨੂੰ ਬਿਲਕੁਲ ਮੁਫਤ ਦਵਾਈਆਂ ਦਿੱਤੀਆਂ ਗਈਆਂ ਜਿਨ੍ਹਾਂ ਵਿੱਚੋਂ ਆਯੁਰਵੈਦਿਕ ਵਿਭਾਗ ਵੱਲੋਂ 332 ਅਤੇ ਹੋਮਿਓਪੈਥੀ ਵਿਭਾਗ ਦੀ ਟੀਮ ਵੱਲੋਂ 301 ਮਰੀਜ਼ਾਂ ਦਾ ਮੁਆਇਨਾ ਕੀਤਾ ਗਿਆ ਅਤੇ ਆਯੁਰਵੇਦ ਵਿਭਾਗ ਵੱਲੋਂ ਡਾਕਟਰ ਸ਼ੀਤੂ ਢੀਂਗਰਾ ਏ ਐਮ ਓ ਅਤੇ ਡਾਕਟਰ ਰਾਕੇਸ਼ ਕੁਮਾਰ ਨੇ ਮਰੀਜ਼ਾਂ ਦੀ ਜਾਂਚ ਕੀਤੀ ਜਦੋਂ ਕਿ ਉਪ ਵੈਦ ਯਾਦਵਿੰਦਰ ਸਿੰਘ ਸੁਖਚੈਨ ਸਿੰਘ ਅਤੇ ਇੰਦਰਜੀਤ ਕੁਮਾਰ ਵੱਲੋਂ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਅਤੇ ਇਸੇ ਤਰ੍ਹਾਂ ਹੋਮਿਓਪੈਥੀ ਵਿਭਾਗ ਵੱਲੋਂ ਡਾਕਟਰ ਪਰਮਿੰਦਰ ਪੁੰਨ ਅਤੇ ਡਾਕਟਰ
ਕਮਲਜੀਤ ਕੌਰ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਡਿਸਪੈਂਸਰ ਗੁਰਚਰਨ ਸਿੰਘ ਔਲਖ ਤੇ ਗੁਰਚਰਨ ਸਿੰਘ ਬਰਨਾਲਾ ਨੇ ਮਰੀਜ਼ਾਂ ਨੂੰ ਦਵਾਈਆਂ ਦੀ ਵੰਡ ਵਿੱਚ ਆਪਣੀ ਅਹਿਮ ਸੇਵਾ ਨਿਭਾਈ। ਇਸ ਦੌਰਾਨ ਜ਼ਿਲਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਵਿਸ਼ੇਸ਼ ਤੌਰ 'ਤੇ ਦੱਸਿਆ ਆਧੁਨਿਕ ਤਕਨਾਲੋਜੀ ਅਤੇ ਸੁਵਿਧਾਵਾਂ ਨੂੰ ਅਪਣਾਉਂਦੇ ਹੋਏ ਵੀ ਸਾਨੂੰ ਦੇਸੀ ਜੀਵਨ-ਸ਼ੈਲੀ ਦੀਆਂ ਚੰਗੀਆਂ ਪਰੰਪਰਾਵਾਂ—ਸਾਦਗੀ, ਕੁਦਰਤੀ ਭੋਜਨ, ਕਸਰਤ, ਪਰਿਵਾਰਕ ਸਾਂਝ ਅਤੇ ਕੁਦਰਤ ਨਾਲ ਪਿਆਰ—ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਅਤੇ ਦੇਸੀ ਜੀਵਨ-ਸ਼ੈਲੀ ਸਾਨੂੰ ਆਪਣੀ ਸੰਸਕ੍ਰਿਤੀ, ਪਰੰਪਰਾਵਾਂ ਅਤੇ ਕੁਦਰਤ ਨਾਲ ਜੋੜਦੀ ਹੈ।ਅੰਤ ਵਿੱਚ ਕੈਂਪ ਇੰਚਾਰਜ ਯਾਦਵਿੰਦਰ ਸਿੰਘ ਉਪਵੈਦ ਵੱਲੋਂ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਉਤੇ ਪਹੁੰਚੇ ਪਿੰਡ ਦੇ ਮੋਹਤਵਰ ਅਤੇ ਪਤਵੰਤਿਆਂ ਦਾ ਕੈਂਪ ਨੂੰ ਸਫਲ ਬਣਾਉਣ ਵਿੱਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।
- ਗੁਰਦੁਆਰਾ ਅੜੀਸਰ ਸਾਹਿਬ ਵਿਖ਼ੇ ਪਾਇਆ ਦੀਵਾਨ ਹਾਲ ਦਾ ਲੈਂਟਰ, ਕਾਰ ਸੇਵਾ ਲਈ ਦੂਰੋ ਨੇੜਿਓਂ ਪਹੁੰਚੀਆਂ ਸੰਗਤਾਂ ਬਰਨਾਲਾ, ਬੰਧਨ ਤੋੜ ਸਿੰਘ ਕਸਬਾ ਹੰਡਿਆਇਆ ਦੇ ਕੋਠੇ ਚੁੰਘ ਸਥਿਤ ਗੁਰਦੁਆਰਾ ਅੜੀਸਰ ਸਾਹਿਬ ਵਿਖੇ ਅੱਜ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਦੀਵਾਨ ਹਾਲ ਦੇ ਲੈਂਟਰ ਦੀ ਕਾਰ ਸੇਵਾ ਕੀਤੀ l ਇਸ ਮੌਕੇ ਬਾਬਾ ਬਚਨ ਸਿੰਘ ਦਿੱਲੀ ਵਾਲੇ, ਬਾਬਾ ਮਹਿੰਦਰ ਸਿੰਘ ਪਿੱਹੋਵੇ ਵਾਲੇ, ਬਾਬਾ ਬਾਬੂ ਸਿੰਘ ਕਾਰ ਸੇਵਾ ਵਾਲੇ ਹੰਡਿਆਇਆ, ਬਾਬਾ ਮੇਜਰ ਸਿੰਘ ਮੌੜ ਵਾਲੇ ਰਣਧੀਰ ਸਿੰਘ ਧੀਰਾ ਕਾਰ ਸੇਵਾ ਵਾਲੇ ਵੱਲੋਂ ਵੱਡੀ ਗਿਣਤੀ ਵਿੱਚ ਵੱਖ ਵੱਖ ਧਾਰਮਿਕ ਅਸਥਾਨ ਤੋਂ ਸੰਗਤਾਂ ਨੂੰ ਲਿਆਕੇ ਕਾਰ ਸੇਵਾ ਕੀਤੀ ਗਈ l ਇਸ ਸਮੇਂ ਬਾਬਾ ਮੱਖਣ ਸਿੰਘ ਭੈਣੀ ਮਹਿਰਾਜ, ਬਾਬਾ ਗੁਰਮੀਤ ਸਿੰਘ ਕੱਟੂ ਵਾਲੇ, ਬਾਬਾ ਪਿਆਰਾ ਸਿੰਘ ਬਰਨਾਲਾ, ਸਾਬਕਾ ਐਮ ਪੀ ਰਾਜਦੇਵ ਸਿੰਘ ਖਾਲਸਾ, ਜਿਲ੍ਹਾ ਪ੍ਰਧਾਨ ਸਤਨਾਮ ਸਿੰਘ ਰਾਹੀ, ਸਰਕਲ ਪ੍ਰਧਾਨ ਸੁਖਪਾਲ ਸਿੰਘ ਸਮਰਾ, ਸਾਬਕਾ ਸਰਪੰਚ ਦਰਸਨ ਸਿੰਘ ਚੁੰਘ, ਪ੍ਰਧਾਨ ਭਰਪੂਰ ਸਿੰਘ, ਆੜਤੀਆ ਫੌਜਾ ਸਿੰਘ ਚੁੰਘ, ਗ੍ਰੰਥੀ ਗੁਰਨੈਬ ਸਿੰਘ ਪੱਖੋ, ਬਾਬਾ ਜਗਤ ਸਿੰਘ, ਮੈਨੇਜਰ ਨਿਰਮਲ ਸਿੰਘ ਰਾਜੀਆ, ਸਾਬਕਾ ਚੀਫ ਕੁਲਵਿੰਦਰ ਸਿੰਘ, ਸੰਮਤੀ ਮੈਂਬਰ ਰਜਿੰਦਰ ਬਿਲਾਸਪੁਰ ਪਿੰਡੀ ਧੌਲਾ, ਜੇਈ ਭੋਲਾ ਸਿੰਘ ਮਹਿਤਾ, ਕੌਰ ਸਿੰਘ ਢਿਲਵਾਂ, ਸਰਪੰਚ ਲਖਵਿੰਦਰ ਸਿੰਘ ਢਿਲਵਾ, ਬਲਦੇਵ ਸਿੰਘ ਧੌਲਾ, ਮੱਘਰ ਸਿੰਘ ਸੁਖਪੁਰਾ, ਪੂਰਨ ਸਿੰਘ ਸੁਖਪੁਰਾ, ਗ੍ਰੰਥੀ ਬੁੱਧ ਸਿੰਘ ਰੱਲਾ, ਪਰਮਿੰਦਰ ਸਿੰਘ ਮਾਣੂੰਕੇ, ਗੁਰਦੀਪ ਸਿੰਘ ਸੰਧੂ ਕੋਠੇ ਗੁਰੂ, ਸਰਪੰਚ ਅਵਤਾਰ ਸਿੰਘ, ਸਾਬਕਾ ਸਰਪੰਚ ਭਰਪੂਰ ਸਿੰਘ ਚੁੰਘ, ਕੁਲਵੰਤ ਸਿੰਘ ਸਿੱਧੂ, ਹਰਪਾਲ ਸਿੰਘ ਭੋਲਾ, ਕੂਕੁ ਸਿੰਘ ਚੁੰਘ, ਸਰਪੰਚ ਗੁਰਮੇਲ ਸਿੰਘ ਧੌਲਾ, ਮੈਂਬਰ ਸੀਤਾ ਸਿੰਘ ਧੌਲਾ, ਸਾਬਕਾ ਥਾਣੇਦਾਰ ਦਰਸਨ ਸਿੰਘ ਗੁਰੂ, ਰਾਜਾ ਸਿੰਘ, ਬੁੱਧ ਸਿੰਘ ਕੱਟੂ, ਗੁਰਪ੍ਰੀਤ ਸਿੰਘ ਸ਼ੇਰਗਿੱਲ, ਜਸਮੀਤ ਸਿੰਘ ਤੁੰਗ, ਜਸਵੀਰ ਸਿੰਘ ਚੁੰਘ ਪੱਤਰਕਾਰ ਬੰਧਨ ਤੋੜ ਸਿੰਘ, ਪੱਤਰਕਾਰ ਗੁਰਜੀਤ ਸਿੰਘ ਖੁੱਡੀ ਆਦਿ ਸਮੇਤ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ l ਫੋਟੋ ਕੈਂਪਸ਼ਨ ਲੈਂਟਰ ਪਾਉਣ ਦੀ ਸੇਵਾ ਕਰਦੀਆਂ ਸੰਗਤਾਂ3
- ਮਾਨਸਾ ਦੇ ਪਿੰਗਲਵਾੜਾ ਆਸ਼ਰਮ ਵਿੱਚ ਮਨਾਇਆ ਗਿਆ ਨਰਿੰਦਰ ਮੋਦੀ ਦਾ ਜਨਮਦਿਨ ਮਾਨਸਾ ਦੇ ਪਿੰਗਲਵਾੜਾ ਆਸ਼ਰਮ ਵਿੱਚ ਸ਼੍ਰੀ ਮੰਗਤ ਰਾਏ ਬੰਸਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 73 ਜਨਮਦਿਨ ਬੱਚਿਆਂ ਨਾਲ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਬੱਚਿਆਂ ਅਤੇ ਆਸ਼ਰਮ ਦੇ ਸੇਵਾਦਾਰਾਂ ਸਮੇਤ ਹੋਰ ਵਿਅਕਤੀ ਵੀ ਮੌਜੂਦ ਰਹੇ। ਕੇਕ ਕੱਟ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਮੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਗਈ। 🎤 ਰਾਕੇਸ਼ ਕੁਮਾਰ ਬਿੱਟੂ ਮਾਨਸਾ ਦੇ ਪਿੰਗਲਵਾੜਾ ਆਸ਼ਰਮ ਵਿੱਚ ਮਨਾਇਆ ਗਿਆ ਨਰਿੰਦਰ ਮੋਦੀ ਦਾ ਜਨਮਦਿਨ ਮਾਨਸਾ ਦੇ ਪਿੰਗਲਵਾੜਾ ਆਸ਼ਰਮ ਵਿੱਚ ਸ਼੍ਰੀ ਮੰਗਤ ਰਾਏ ਬੰਸਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 73 ਜਨਮਦਿਨ ਬੱਚਿਆਂ ਨਾਲ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਬੱਚਿਆਂ ਅਤੇ ਆਸ਼ਰਮ ਦੇ ਸੇਵਾਦਾਰਾਂ ਸਮੇਤ ਹੋਰ ਵਿਅਕਤੀ ਵੀ ਮੌਜੂਦ ਰਹੇ। ਕੇਕ ਕੱਟ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਮੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਗਈ। 🎤 ਰਾਕੇਸ਼ ਕੁਮਾਰ ਬਿੱਟੂ1
- ਭਾਈ ਘਣੱਈਆ ਰੇਲਵੇ ਪਾਣੀ ਸੇਵਾ ਦਲ ਵਲੋਂ ਆਰ, ਓ, ਦੇ ਠੰਡੇ ਪਾਣੀ ਦੀ ਹਰ ਰੋਜ਼ ਫਰੀ ਸੇਵਾ ਕੀਤੀ ਜਾਂਦੀ ਹੈ।1
- ਲਹਿਰਾਗਾਗਾ–ਸੁਨਾਮ ਰੋਡ ’ਤੇ ਭਿਆਨਕ ਸੜਕ ਹਾਦਸਾ, ਸਕੂਲ ਵੈਨ ਤੇ ਮੋਟਰਸਾਈਕਲ ਦੀ ਟੱਕਰ ਲਹਿਰਾਗਾਗਾ–ਸੁਨਾਮ ਰੋਡ ’ਤੇ ਭਿਆਨਕ ਸੜਕ ਹਾਦਸਾ, ਸਕੂਲ ਵੈਨ ਤੇ ਮੋਟਰਸਾਈਕਲ ਦੀ ਟੱਕਰ ਮੋਟਰਸਾਈਕਲ ਸਵਾਰ ਰਣਧੀਰ ਸਿੰਘ ਫੌਜੀ ਦੀ ਮੌਕੇ ’ਤੇ ਮੌਤ, ਦੋ ਔਰਤਾਂ ਗੰਭੀਰ ਜ਼ਖ਼ਮੀ ਐਂਕਰ ਇੰਟਰੋ ਲਹਿਰਾਗਾਗਾ–ਸੁਨਾਮ ਰੋਡ ’ਤੇ ਇੱਕ ਨਿੱਜੀ ਸਕੂਲ ਦੀ ਵੈਨ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਔਰਤਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਜ਼ਖ਼ਮੀ ਔਰਤਾਂ ਨੂੰ ਇਲਾਜ ਲਈ ਸੰਗਰੂਰ ਰੈਫਰ ਕੀਤਾ ਗਿਆ ਹੈ। VO ਪਿੰਡ ਖੋਖਰ ਦੇ ਸਰਪੰਚ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਰਣਧੀਰ ਸਿੰਘ ਫੌਜੀ ਮੋਟਰਸਾਈਕਲ ’ਤੇ ਦੋ ਔਰਤਾਂ ਨਾਲ ਜਾ ਰਹੇ ਸਨ। ਦੋਵੇਂ ਔਰਤਾਂ ਮਨਰੇਗਾ ਤਹਿਤ ਕੰਮ ਕਰਦੀਆਂ ਦੱਸੀਆਂ ਜਾ ਰਹੀਆਂ ਹਨ। ਲਹਿਰਾਗਾਗਾ–ਸੁਨਾਮ ਰੋਡ ’ਤੇ ਮੋਟਰਸਾਈਕਲ ਦੀ ਇੱਕ ਨਿੱਜੀ ਸਕੂਲ ਦੀ ਵੈਨ ਨਾਲ ਟੱਕਰ ਹੋ ਗਈ। ਹਾਦਸੇ ਵਿੱਚ ਰਣਧੀਰ ਸਿੰਘ ਫੌਜੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੋਵੇਂ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਉਨ੍ਹਾਂ ਨੂੰ ਇਲਾਜ ਲਈ ਸੰਗਰੂਰ ਰੈਫਰ ਕੀਤਾ ਗਿਆ। ਏਐਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਨਾਲ ਸਬੰਧਤ ਵਾਹਨ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕੀਤੀ ਜਾਵੇਗੀ ਅਤੇ ਜਾਂਚ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।1
- pks midiya cneda Wale paramjit Hans ji ne mele ki tariff KI ਕਲ ਮਨਾਇਆ ਜਾ ਰਿਹਾ ਉਸਤਾਦ ਬਰਕਤ ਸਿੱਧੂ ਸਾਹਬ ਦਾ ਜਨਮ ਦਿਨ ਮੇਲਾ1
- Post by Nisha1
- ਦੋਰਾਹਾ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬਾਂ ਦੀ ਖੁਸ਼ੀ ਚ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਦੋਰਾਹਾ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬਾਂ ਦੀ ਖੁਸ਼ੀ ਚ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ1
- ਲਹਿਰਾਗਾਗਾ ਸਰਕਾਰੀ ਹਸਪਤਾਲ ’ਚ ਕਈ ਸਾਲਾਂ ਬਾਅਦ ਵੱਡੇ ਆਪਰੇਸ਼ਨ, ਡਿਲੀਵਰੀ ਵੀ ਹੋਈ ਲਹਿਰਾਗਾਗਾ ਸਰਕਾਰੀ ਹਸਪਤਾਲ ’ਚ ਕਈ ਸਾਲਾਂ ਬਾਅਦ ਵੱਡੇ ਆਪਰੇਸ਼ਨ, ਡਿਲੀਵਰੀ ਵੀ ਹੋਈ ਮੰਤਰੀ ਬਰਿੰਦਰ ਗੋਇਲ ਪਹੁੰਚੇ ਹਸਪਤਾਲ, ਕਿਹਾ—ਲਹਿਰਾਗਾਗਾ ’ਚ ਜਲਦ ਸ਼ੁਰੂ ਹੋਵੇਗਾ ਮੈਡੀਕਲ ਕਾਲਜ ਐਂਕਰ ਲਹਿਰਾਗਾਗਾ ਦੇ ਸਰਕਾਰੀ ਹਸਪਤਾਲ ਵਿੱਚ ਸਿਹਤ ਸੇਵਾਵਾਂ ਨੂੰ ਲੈ ਕੇ ਅੱਜ ਅਹਿਮ ਤਸਵੀਰ ਸਾਹਮਣੇ ਆਈ। ਹਸਪਤਾਲ ਵਿੱਚ ਸੇਵਾਵਾਂ ਦੇ ਰਹੇ ਅਚਾਰੀਆ ਵਿਦਿਆਨੰਦ ਜੈਨ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਦੇ ਡਾਕਟਰਾਂ ਵੱਲੋਂ ਦੋ ਵੱਡੇ ਆਪਰੇਸ਼ਨ ਕੀਤੇ ਗਏ, ਜਦਕਿ ਇੱਕ ਡਿਲੀਵਰੀ ਵੀ ਕਰਵਾਈ ਗਈ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੀ ਸਰਕਾਰੀ ਹਸਪਤਾਲ ਪਹੁੰਚੇ ਅਤੇ ਇਲਾਜ ਅਧੀਨ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। VO-1 ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਪਹਿਲਾਂ ਲਹਿਰਾਗਾਗਾ ਦਾ ਸਰਕਾਰੀ ਹਸਪਤਾਲ ਕਥਿਤ ਤੌਰ ’ਤੇ ਇੱਕ ਰੈਫਰ ਸੈਂਟਰ ਬਣ ਕੇ ਰਹਿ ਗਿਆ ਸੀ ਅਤੇ ਇਲਾਕੇ ਦੇ ਲੋਕਾਂ ਨੂੰ ਇਲਾਜ ਲਈ ਪੰਜਾਬ ਅਤੇ ਹਰਿਆਣਾ ਦੇ ਵੱਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਲਹਿਰਾਗਾਗਾ ਵਿੱਚ ਮੈਡੀਕਲ ਕਾਲਜ ਦੀ ਸਥਾਪਨਾ ਦੀ ਪ੍ਰਕਿਰਿਆ ਤਹਿਤ 15 ਅਪ੍ਰੈਲ ਨੂੰ ਅਹਿਮ ਕਦਮ ਚੁੱਕਿਆ ਗਿਆ ਸੀ ਅਤੇ ਜਲਦ ਹੀ ਮੈਡੀਕਲ ਕਾਲਜ ਸ਼ੁਰੂ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ। ਮੰਤਰੀ ਨੇ ਦਾਅਵਾ ਕੀਤਾ ਕਿ ਸਰਕਾਰੀ ਹਸਪਤਾਲ ਵਿੱਚ ਹੁਣ ਵੱਡੇ ਇਲਾਜ ਵੀ ਕੀਤੇ ਜਾ ਰਹੇ ਹਨ ਅਤੇ ਯੋਗ ਮਰੀਜ਼ਾਂ ਦਾ ਇਲਾਜ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਮੁਫ਼ਤ ਕੀਤਾ ਜਾ ਰਿਹਾ ਹੈ। ਬਾਈਟ — ਬਰਿੰਦਰ ਕੁਮਾਰ ਗੋਇਲ, ਕੈਬਨਿਟ ਮੰਤਰੀ ਪੰਜਾਬ VO-2 ਡਾਕਟਰ ਰਜਨੀਸ਼ ਜੈਨ ਨੇ ਦੱਸਿਆ ਕਿ ਲਹਿਰਾਗਾਗਾ ਦੇ ਹਸਪਤਾਲ ਵਿੱਚ ਵੱਖ-ਵੱਖ ਬਿਮਾਰੀਆਂ ਦੇ ਇਲਾਜ ਦੀਆਂ ਸਹੂਲਤਾਂ ਸ਼ੁਰੂ ਕੀਤੀਆਂ ਗਈਆਂ ਹਨ। ਅੱਜ ਇੱਕ ਮਰੀਜ਼ ਦੇ ਪਿੱਤੇ ਦੀ ਪੱਥਰੀ ਦਾ ਦੂਰਬੀਨ ਰਾਹੀਂ ਆਪਰੇਸ਼ਨ ਕੀਤਾ ਗਿਆ, ਜਦਕਿ ਦੂਜੇ ਮਰੀਜ਼ ਦਾ ਹਰਨੀਆ ਦਾ ਆਪਰੇਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਇਲਾਜਾਂ ਲਈ ਪਹਿਲਾਂ ਮਰੀਜ਼ਾਂ ਨੂੰ ਵੱਡੇ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਜਾਣਾ ਪੈਂਦਾ ਸੀ, ਉਹ ਸਹੂਲਤਾਂ ਹੁਣ ਲਹਿਰਾਗਾਗਾ ਵਿੱਚ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਈਟ — ਡਾ. ਰਜਨੀਸ਼ ਜੈਨ VO-3 ਮਰੀਜ਼ਾਂ ਨਾਲ ਆਏ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿੱਚ ਮਿਲੇ ਇਲਾਜ ’ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਮੁਤਾਬਕ ਇਲਾਜ ਲਈ ਉਨ੍ਹਾਂ ਨੂੰ ਕੋਈ ਪੈਸਾ ਖਰਚ ਨਹੀਂ ਕਰਨਾ ਪਿਆ। ਪਰਿਵਾਰਕ ਮੈਂਬਰਾਂ ਨੇ ਲਹਿਰਾਗਾਗਾ ਵਿੱਚ ਮੈਡੀਕਲ ਸਹੂਲਤਾਂ ਵਧਾਉਣ ਲਈ ਕੈਬਨਿਟ ਮੰਤਰੀ ਬਰਿੰਦਰ ਗੋਇਲ ਦਾ ਧੰਨਵਾਦ ਵੀ ਕੀਤਾ।1