ਪੰਥਕ ਸਿਧਾਤਾਂ ਤੋਂ ਬਿਨ੍ਹਾਂ ਰਾਜਨੀਤੀ ਕਰਨ ਨਾਲੋਂ ਸਿਆਸਤ ਤੋਂ ਕਿਨਾਰਾ ਚੰਗਾ - ਇਆਲੀ ਪੰਥਕ ਸਿਧਾਤਾਂ ਤੋਂ ਬਿਨ੍ਹਾਂ ਰਾਜਨੀਤੀ ਕਰਨ ਤੋਂ ਚੰਗਾ ਹੋਵੇਗਾ ਕਿ ਮੈਂ ਸਿਆਸਤ ਤੋਂ ਕਿਨਾਰਾ ਕਰ ਲਵਾਂ। ਇਸ ਲਈ ਮੈਂ ਆਪਣੀ ਪਾਰਟੀ ਵੱਲੋਂ ਕਿਸੇ ਵੀ ਕੇਂਦਰੀ ਪਾਰਟੀ ਨਾਲ ਸਮਝੌਤਾ ਕਰਨ ਦੇ ਹੱਕ 'ਚ ਨਹੀਂ ਖੜਾਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਮਾਜਰੀ ਬਲਾਕ ਵਿਖੇ ਸ਼੍ਰੋਮਣੀ ਕਮੇਟੀ ਮੈਂਬਰ ਨਿਰਮੈਲ ਸਿੰਘ ਜੌਲਾ ਵੱਲੋਂ ਇਲਾਕੇ ਦੇ ਆਗੂ ਗੁਰਮੀਤ ਸਿੰਘ ਸਾਂਟੂ ਤੇ ਰਵਿੰਦਰ ਸਿੰਘ ਬਜੀਦਪੁਰ ਨੇ ਵਿਸ਼ੇਸ ਤੌਰ ਰੱਖੀ ਮਿਲਣੀ ਦੌਰਾਨ ਪੁੱਜੇ ਸ. ਇਆਲੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਓਹ ਹਮੇਸ਼ਾਂ ਪੰਥਕ ਸਿਧਾਤਾਂ ਨੂੰ ਮੁੱਖ ਰੱਖਕੇ ਚਲਦੇ ਹਨ। ਇਸੇ ਤਹਿਤ ਅਕਾਲੀ ਦਲ ਵੱਲੋਂ ਪੰਥਕ ਸਿਧਾਤਾਂ ਦੀ ਅਣਦੇਖੀ ਦੇ ਚੱਲਦਿਆਂ ਉਨ੍ਹਾਂ ਅਲੱਗ ਹੋਣ ਦਾ ਫ਼ੈਸਲਾ ਲਿਆ ਸੀ। ਜਿਸਤੋਂ ਬਾਅਦ ਨਵੇਂ ਅਕਾਲੀ ਦਲ ਦਾ ਗਠਨ ਹੋਇਆ। ਇਸ ਦੌਰਾਨ ਵੀ ਉਨ੍ਹਾਂ ਦਾ ਇਹ ਸਪੱਸ਼ਟ ਫ਼ੈਸਲਾ ਹੈ ਕਿ ਓਹ ਭਾਜਪਾ ਜਾਂ ਕਾਂਗਰਸ ਨਾਲ ਕਿਸੇ ਵੀ ਸਮਝੌਤੇ ਦੇ ਹੱਕ ਵਿੱਚ ਨਹੀਂ ਹਨ। ਅਗਰ ਅਜਿਹਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਸਿਆਸਤ ਤੋਂ ਕਿਨਾਰਾ ਕਰਨ ਤੋਂ ਬਿਲਕੁੱਲ ਵੀ ਸੰਕੋਚ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਲੋਕ ਹਿੱਤਾਂ ਦੀ ਪੂਰਤੀ ਕਰਨ ਵਾਲੀ ਸਰਕਾਰ ਦੀ ਕਾਇਮੀ ਲਈ ਓਹ ਭਾਜਪਾ, ਕਾਂਗਰਸ ਤੇ ਬਾਦਲ ਦਲ ਨੂੰ ਛੱਡਕੇ ਬਾਕੀ ਸਮੂਹ ਧੜਿਆਂ ਨੂੰ ਇੱਕ ਮੰਚ ਤੇ ਲਿਆਉਣ ਦੇ ਹੱਕ 'ਚ ਹਨ। ਇਸਦੇ ਲਈ ਓਹ ਲਗਾਤਾਰ ਯਤਨ ਵੀ ਕਰ ਰਹੇ ਹਨ। ਜਿਸ ਸਦਕਾ ਪਹਿਲੇ ਪੜਾਅ 'ਚ ਵਾਰਿਸ ਪੰਜਾਬ ਨਾਲ ਏਕਤਾ ਹੋਣਾ ਸੰਭਵ ਹੈ। ਉਨ੍ਹਾਂ ਕਿਹਾ ਕਿ ਅਗਰ ਯਤਨ ਸਫ਼ਲ ਹੋਏ ਤਾਂ ਪੰਜਾਬ ਦੀ ਸਿਆਸਤ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ।

- ਮੋਰਿੰਡਾ ਰੋਡ ਤੇ ਸਥਿਤ ਕਲਸੀ ਫਾਰਮ ਵਿਚ ਅੱਜ ਸਵੇਰੇ ਅਚਾਨਕ ਅੱਗ ਲੱਗਣ ਨਾਲ ਕਲਸੀ ਫਾਰਮ ਦੇ ਅੱਗੇ ਲੱਗੀ ਸਜਾਵਟ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਹੈ। ਮੌਕੇ ਤੇ ਸਹਿਰ ਕੁਰਾਲੀ ਵਿਚ ਕੋਈ ਫਾਇਰ ਬ੍ਰਿਗੇਡ ਉਪਲਬਧ ਨਾ ਹੋਣ ਕਾਰਨ ਅੱਗ ਤੇ ਕਾਬੂ ਪਾਉਣ ਲਈ ਫ਼ਾਰਮ ਮਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੌਕੇ ਦੀਆਂ ਤਸਵੀਰਾਂ,,,,1
- Post by ਪ੍ਰਦੀਪ ਧੀਮਾਨ1
- Post by Raman Dhillon1
- ਵਾਲੀਆ ਇੰਗਲਿਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਅੱਠਵੀਂ ਦਾ ਨਤੀਜਾ 100 ਫ਼ੀਸਦੀ ਰਿਹਾ1
- ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) 18 ਅਪ੍ਰੈਲ ਨੂੰ ਗੜਸ਼ੰਕਰ ਪਹੁੰਚਣ ਦਾ ਸੱਦਾ ਡਾਕਟਰ ਅੰਬੇਡਕਰ ਜੀ ਦੇ ਬੁੱਤ ਨੂੰ ਤੋੜਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਖੁਰਾਲਗੜ੍ਹ ਸਾਹਿਬ ਤੋਂ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਵਿਸ਼ਾਲ ਰੋਸ ਧਰਨਾ ਪ੍ਰਦਰਸ਼ਨ-ਕਰੀਮਪੁਰੀ-ਵੱਡੀ ਗਿਣਤੀ ਵਿੱਚ ਧਰਨੇ ਪ੍ਰਦਰਸ਼ਨ ਚ ਪਹੁੰਚਣ ਦਾ ਸੱਦਾ, ਗੜਸ਼ੰਕਰ ਦੇ ਵਾਰਡ ਨੰਬਰ ਸੱਤ ਚ ਹੋਈ ਮੀਟਿੰਗ।1
- Post by Masroor1
- ਕਾਂਗਰਸ ਪਾਰਟੀ ਗੁੰਡਿਆਂ ਦੀ ਪਾਰਟੀ ਹੈ ਜੋ ਵਰਕਰਾਂ ਨੂੰ ਗੁੰਡਿਆਂ ਦੇ ਰੂਪ ਵਿੱਚ ਪਾਰਟੀ ਚ ਸ਼ਾਮਿਲ ਕੀਤਾ ਜਾਂ ਰਿਹਾ ਹੈ ਜਿਹੜੇ ਕਾਂਗਰਸ ਪਾਰਟੀ ਦੀ ਆੜ ਦੇ ਵਿੱਚ ਜੁਲਮ ਕਰਦੇ ਨੇ ਕ੍ਰਾਈਮ ਕਰਦੇ ਨੇ ਕਿਸੇ ਧਰਮ ਦੀ ਕਿਸੇ ਤਰ੍ਹਾਂ ਦੀ ਕੋਈ ਇੱਜ਼ਤ ਨਹੀਂ ਕਰਦੇ ਨਾ ਇਹਨਾਂ ਨੂੰ ਕਿਸੀ ਧਰਮ ਦੀ ਇੱਜ਼ਤ ਹੈ ਲੋਕਾਂ ਦੇ ਜਾਇਜ਼ ਪ੍ਰੋਪਰਟੀਆਂ ਤੇ ਵੀ ਧਰਮ ਦੀ ਚਾਦਰ ਪਾ ਕੇ ਦੱਬਣ ਦੀ ਕੋਸ਼ਿਸ਼ ਕਰਦੇ ਨੇ; ਗੁੰਡੇ ਰਲੇ ਹੋਏ ਨੇ ਇਹ ਪਾਰਟੀ ਸਾਥ ਦਿੰਦੀ ਹੈ ਤੇ ਪੁਲਿਸ ਵਾਲਿਆਂ ਨੂੰ ਪੂਰੀ ਇਹਨਾਂ ਦੀ ਛੈਹ ਮਿਲੀ ਹੋਈ ਹੈ ਕਿਸੇ ਚੀਜ਼ ਦੀ ਇਹਨਾਂ ਨੂੰ ਨਾ ਲੇਡੀਜ ਨਾ ਬੱਚੇ ਨਾ ਬਜ਼ੁਰਗਾਂ ਦੀ ਕੋਈ ਸ਼ਰਮ ਨਾ ਦੀ ਚੀਜ਼ ਹੈ ਕਿਸੇ ਤਰ੍ਹਾਂ ਦੀ ਇਹਨਾਂ ਨੂੰ ਕੋਈ ਕੋਈ ਸ਼ਰਮ ਨਹੀਂ ਨਸ਼ੇ ਪਰਤੀ ਆਵਾਜ਼ ਉਠਾਈ ਲੇਡੀਜ਼ ਤੇ ਹੀ ਪਰਚਾ ਦਰਜ ਕਰਤਾ 295 ਦਾ ਡਿਵੀਜ਼ਨ no 7 ludhiana FIR NO441
- ਸ਼ਹਿਰ ਕੁਰਾਲੀ ਵਿਖੇ ਹਰ ਸਾਲ ਦੀ ਤਰ੍ਹਾਂ ਡਾ ਭੀਮ ਰਾਓ ਅੰਬੇਡਕਰ ਨਗਰ ਨਗਰ ਵਾਸੀਆਂ ਵੱਲੋਂ ਡਾ ਭੀਮ ਰਾਓ ਅੰਬੇਡਕਰ ਜੀ ਦੀ 135ਵੀਂ ਜੈਅੰਤੀ ਬੜੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਈ ਗਈ।ਇਸ ਮੌਕੇ ਬਸਪਾ ਦੇ ਵੱਖ ਵੱਖ ਆਗੂਆਂ ਤੋਂ ਇਲਾਵਾ ਵਾਰਡ ਵਾਸੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਪੁੱਜੇ ਹੋਏ ਮਹਿਮਾਨਾਂ ਲਈ ਰਾਤ ਦੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ।1