ਕੁਦਰਤ ਨਾਲ ਵੀ ਰਿਸ਼ਤਿਆਂ ਦੀ ਸਾਂਝ ਨੂੰ ਪਕੇਰਾ ਕਰੀਏ ---ਰੱਖੜੀ ਵਾਲੇ ਦਿਨ ਕੁਦਰਤੀ ਸਾਂਝ ਨੂੰ ਪਕੇਰਾ ਕਰਨ ਪ੍ਰਤੀ ਵਚਨਬੱਧ ਹੋਈਏ -- ਭਾਟੀਆ ਕੈਪਸ਼ਨ: ਸੁਖਵਿੰਦਰ ਮੋਹਨ ਸਿੰਘ ਭਾਟੀਆ। ਚੀਫ਼ ਆਰਗੇਨਾਈਜ਼ਰ, ਭਾਰਤੀ ਜੀਵਨ ਬੀਮਾ ਨਿਗਮ, ਕਪੂਰਥਲਾ। ਕਪੂਰਥਲਾ: ਦੇਸ਼ ਵਿੱਚ ਮਨਾਏ ਜਾਂਦੇ ਸਾਰੇ ਹੀ ਤਿਉਹਾਰ ਭਾਈਚਾਰਕ ਸਾਂਝ, ਏਕਤਾ , ਵਿਸ਼ਵਾਸ , ਮਿਲਵਰਤਨ ,ਪਿਆਰ, ਸਭਿਆਚਾਰਕ ਗਿਆਨ, ਰੀਤੀ-ਰਿਵਾਜ ਅਤੇ ਦੇਸ਼ ਦੀ ਆਨ-ਸ਼ਾਨ ਦੀ ਗੂੜ੍ਹੀ ਨਿਸ਼ਾਨੀ ਹਨ। ਕੋਈ ਵੀ ਤਿਆਰ ਸਿੱਧੇ-ਅਸਿੱਧੇ ਰੂਪ ਵਿੱਚ ਕੁਦਰਤ ਦੀ ਹਿੱਸੇਦਾਰੀ ਤੋਂ ਦੂਰ ਨਹੀਂ। ਕੁਦਰਤ ਪ੍ਰਤੀ ਜਾਗਰੂਕਤਾ ਜਾਂ ਅਗਿਆਨਤਾ ਦੋਵੇਂ ਹੀ ਕੁਦਰਤ ਦੀ ਸਾਂਝਦਾਰੀ ਤੋਂ ਦੂਰ ਨਹੀਂ। ਕੋਈ ਵੀ ਰਿਸ਼ਤਾ ਸਭਿਆਚਾਰ, ਕਲਾ ਅਤੇ ,ਪਿਆਰ ਕੁਦਰਤੀ ਤੋਹਫੇ ਰੁੱਖ , ਅਤੇ ਪਾਣੀ ਦੀ ਮੌਜੂਦਗੀ ਤੋਂ ਪਰੇ ਨਹੀਂ। ਮਨੁੱਖਤਾ ਨੇ ਆਪਣੇ ਫਾਇਦਿਆਂ ਨੂੰ ਮੁੱਖ ਰੱਖਦਿਆਂ ਕੁਦਰਤ ਦਾ ਖਿਆਲ ਰੱਖਣਾ ਛੱਡ ਦਿੱਤਾ, ਜਿਸ ਦਾ ਖਮਿਆਜ਼ਾ ਭੁਗਤ ਰਿਹਾ ਹੈ, ਲੱਖਾਂ ਲੱਖਾਂ ਰੁਪਏ ਲੈ ਕੇ ਵੀ ਆਕਸੀਜਨ ਦੀ ਘਾਟ ਨੂੰ ਮਹਿਸੂਸ ਕੀਤਾ। ਆਉ, ਰੱਖੜੀ ਮੌਕੇ ਕਿਉਂ ਨਾ ਅਸੀਂ ਲਾਭਦਾਇਕ ਸਾਂਝ, ਪਿਆਰ ,ਵਿਸ਼ਵਾਸ ਅਤੇ ਰੱਖਿਆ ਦੀ ਆਸ ਕੁਦਰਤ ਕੋਲੋਂ ਵੀ ਕਰੀਏ। ਅਨਮੋਲ ਤੋਹਫੇ ਹਵਾ, ਪਾਣੀ ਤੇ ਰੁੱਖਾਂ ਨੂੰ ਸਾਂਭਣ ਦਾ ਯਤਨ ਕਰੀਏ, ਜੋ ਸੁਆਰਥ ਰਹਿਤ, ਬਿਨਾ ਕਿਸੇ ਲਾਲਚ ਤੋਂ ਸਾਨੂੰ ਜੀਵਨ ਦਾਨ ਦੇ ਰਹੇ ਹਨ। ਅਸੀਂ ਆਪਣੇ ਸੁੱਖਾਂ ਲਈ ਇਨ੍ਹਾਂ ਦੀ ਕੁਰਬਾਨੀ ਨੂੰ ਮਜ਼ਾਕ ਬਣਾ ਲਿਆ ਹੈ । ਅਜੋਕੇ ਮਨੁੱਖ ਨੇ ਤਾਂ ਕੁਦਰਤ ਨਾਲ ਹਰ ਪੱਖੋਂ ਦੂਰੀ ਬਣਾਈ ਰੱਖੀ ਗਈ , ਕੁਦਰਤੀ ਸੋਮਿਆਂ ਦੀ ਸੰਭਾਲ ਸਾਡੀ ਸਾਰਥਿਕ ਸੋਚ ਤੋਂ ਦੂਰ ਹੁੰਦੀ ਜਾ ਰਹੀ ਹੈ। ਮਨੁੱਖ ਨੇ ਕੁਦਰਤ ਤੋਂ ਬਹੁਤ ਕੁਝ ਸਿੱਖਿਆ ਹੈ, ਵੈਸੇ ਇਹ ਵੀ ਕਿਹਾ ਜਾਂਦਾ ਹੈ ਕਿ ਸਭ ਕੁਝ ਹੀ ਕੁਦਰਤ ਦੇ ਨਿਯਮ ਵਿਚੋਂ ਲੱਭਿਆ ਤੇ ਵਿਕਸਿਤ ਕੀਤਾ ਗਿਆ ਹੈ। ਮਨੁੱਖ ਨੇ ਜਿੰਨਾ ਵੀ ਵਿਗਿਆਨਕ ਨਿਯਮਾਂ ਨੂੰ ਅੱਜ ਸਮਝਿਆ ਹੈ, ਉਹ ਜ਼ਰੂਰ ਉਸਦੀ ਬੁੱਧੀ ਦਾ ਨਤੀਜਾ ਹੈ, ਪਰ ਉਸ ਨੇ ਸਿੱਖਿਆ ਕੁਦਰਤ ਕੋਲੋਂ ਹੈ। ਫਿਰ ਵੀ ਕਿਉਂ ਸਾਰੀ ਮਨੁੱਖਤਾ ਕੁਦਰਤ ਨੂੰ ਪਿਆਰ ਕਰਨ, ਹਮਦਰਦੀ ਵਾਲੀ ਸਾਂਝ ਰੱਖਣ ਤੋਂ ਦੂਰ ਹੋ ਰਹੀ ਹੈ। ਕੁਦਰਤ ਸਬੰਧੀ ਸਾਡੀ ਸੀਮਤ ਸੋਚ ਕੁਦਰਤ ਦੀ ਅਸੀਮਤਾ ਦਾ ਅੰਦਾਜ਼ਾ ਨਹੀਂ ਲਗਾ ਸਕਦੀ । ਹਾਫਿਜ਼ ਦਾ ਕਥਨ ਹੈ ਕਿ ਇਨਸਾਨ ਦਾ ਸੀਮਤ ਮਨ ਅਸੀਮ ਦਾ ਗਿਆਨ ਕਿਵੇਂ ਪ੍ਰਾਪਤ ਕਰ ਸਕਦਾ ਹੈ । ਭਾਈ ਕਾਨ੍ਹ ਸਿੰਘ ਨਾਭਾ ਨੇ'' ਮਹਾਨ'' ਕੋਸ਼ ਵਿਚ ਕੁਦਰਤ ਦੇ ਅਰਥ '' ਤਾਕਤ'' ਜਾਂ ''ਸ਼ਕਤੀ'' ਕੀਤੇ ਹਨ। ਕੁਦਰਤ ਦੀ ਉਪਜ ਕਾਦਰ ਰਾਹੀਂ ਹੋਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਹੇ ਪ੍ਰਭੂ! ਜੋ ਕੁਝ ਦਿਸ ਰਿਹਾ ਹੈ ਤੇ ਜੋ ਕੁਝ ਸੁਣਾਈ ਆ ਰਿਹਾ ਹੈ, ਸਭ ਤੇਰੀ ਹੀ ਕਲਾ ਹੈ, ਪਾਰਬ੍ਰਹਮ ਆਪ ਹੀ ਕੁਦਰਤ ਵਿੱਚ ਸਮਾਇਆ ਹੋਇਆ ਹੈ। ਫੁੱਲ ਖਿੜਦੇ ਹਨ ,ਫਲ ਲੱਗਦੇ ਹਨ, ਸਬਜ਼ੀਆਂ- ਫ਼ਸਲਾਂ ਉੱਗਦੀਆਂ ਹਨ, ਇਹ ਸਭ ਪਹਿਲੋਂ ਵੀ ਸਨ। ਮਨੁੱਖ ਨੇ ਤਰਤੀਬ ਵਿੱਚ ਕਰਨ ਦਾ ਯਤਨ ਕੀਤਾ ਹੈ। ਜੰਗਲ ਦੀ ਬੇਤਰਤੀਬੀ ਤੋਂ ਖੇਤਾਂ ਵਿੱਚ ਬਦਲ ਲਿਆ ਹੈ ।ਕੁਦਰਤ ਦੇ ਕਾਰਜ ਨੂੰ ਹੋਰ ਵਧੇਰੇ ਵਿਉਂਤਬੱਧ ਕਰਨ ਦਾ ਯਤਨ ਕੀਤਾ ਹੈ । ਫੁੱਲਾਂ ਦੀਆਂ ਕਤਾਰਾਂ ਹੁਣ ਵੱਧ ਸੋਹਣੀਆਂ ਲੱਗਦੇ ਹਨ ।ਪਰ ਇੱਕ ਗੱਲ ਗੌਰ ਕਰਨ ਵਾਲੀ ਹੈ ਜੇ ਕੋਈ ਚਾਹੇ ਗਰਮੀ ਦੇ ਫ਼ਲ ,ਬੂਟਿਆਂ ਅਤੇ ਫਸਲਾਂ ਦੇ ਚੱਕਰ ਨੂੰ ਉਲਟਾ ਕਰ ਦੇਵੇ, ਇਹ ਨਹੀਂ ਹੋ ਸਕਦਾ। ਫ਼ਸਲ ਉਗੇਗੀ, ਕੁਦਰਤ ਦੇ ਮੁਤਾਬਕ, ਪਰ ਕਿੰਨੀ ਬੀਜਣੀ ਹੈ ,ਕਿੰਨੇ ਰਕਬੇ ਚ ਬੀਜਣੀ ਹੈ ,ਇਹ ਮਨੁੱਖ ਜ਼ਰੂਰ ਤੈਅ ਕਰ ਸਕਦਾ ਹੈ । ਮਨੁੱਖੀ ਦਿਮਾਗ ਨੇ ਬਹੁਤ ਕੁਝ ਕੁਦਰਤ ਤੋਂ ਸਿੱਖ ਕੇ, ਇਨ੍ਹਾਂ ਨੂੰ ਖੂਬਸੂਰਤੀ ਪ੍ਰਦਾਨ ਕੀਤੀ ਹੈ । ਜੰਗਲ- ਝਾੜੀਆਂ ਨੂੰ ਸੁਹਣਾ ਬਣਾਇਆ ਹੈ ,ਅੱਜ ਕੈਕਟਸ ਵੀ ਸ਼ਿੰਗਾਰ ਦੇ ਰੂਪ ਵਿੱਚ ਪੇਸ਼ ਹੋਇਆ ਹੈ। ਕੁਦਰਤ ਨਾਲ ਸੁਮੇਲ ਹੀ ਜ਼ਿੰਦਗੀ ਹੈ । ਪ੍ਰੰਤੂ ਅਜੋਕਾ ਮਨੁੱਖ ਕੁਦਰਤ ਸੰਭਾਲਣ ਦੀ ਬਜਾਏ ਉਸ ਨੂੰ ਉਜਾੜਨ ਤੇ ਤੁਲਿਆ ਹੋਇਆ ਸੀ। ਮਨੁੱਖ ਨੂੰ ਕੁਦਰਤ ਦੇ ਵਿਰੋਧ ਵਿਚ ਖੜ੍ਹੇ ਹੋ ਕੇ ਆਪਣਾ ਵਿਨਾਸ਼ ਨਹੀਂ ਕਰਨਾ ਚਾਹੀਦਾ। ਮਨੁੱਖੀ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਮਨੁੱਖ ਆਪਣੇ ਆਲੇ- ਦੁਆਲੇ ਅਤੇ ਆਪਣੇ ਆਪ ਬਾਰੇ ਚੇਤੰਨ ਹੋਵੇ ,ਮਨੁੱਖ ਆਪਣੇ ਚੌਗਿਰਦੇ ਪ੍ਰਤੀ ਜਿੰਨਾ ਵਧੇਰੇ ਚੇਤੰਨ ਤੇ ਚਿੰਤਨਸ਼ੀਲ ਹੋਵੇਗਾ ਉਤਨਾ ਹੀ ਜ਼ਿਆਦਾ ਆਪਣੇ ਚੌਗਿਰਦੇ ਤੋਂ ਲਾਭ ਦਾ ਪਾਤਰ ਬਣੇਗਾ । ਅਜੋਕੇ ਸਮੇਂ ਦੌਰਾਨ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਵਾਤਾਵਰਨ ਪ੍ਰੇਮੀ, ਜਾਗਰੂਕ ਇਨਸਾਨ ਅਤੇ ਕੁਦਰਤ ਨੂੰ ਸੰਭਾਲਣ ਵਾਲੇ ਮਨੁੱਖ , ਧਾਰਮਿਕ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ ਵੱਲੋਂ ਸੜਕਾਂ ਦੇ ਕੰਢੇ , ਖੁੱਲ੍ਹੇ ਪਲਾਟਾਂ, ਪਾਰਕਾਂ ਆਦਿ ਵੱਖ-ਵੱਖ ਕਿਸਮ ਦੇ ਬੂਟੇ ਤਾਂ ਲਗਾ ਰਹੇ ਹਨ ਪ੍ਰੰਤੂ ਉਨ੍ਹਾਂ ਦੀ ਸਾਂਭ ਸੰਭਾਲ ਵੱਲ ਧਿਆਨ ਵੱਲੋਂ ਅਣਗਹਿਲੀ ਵਰਤੀ ਜਾ ਰਹੀ ਹੈ, ਜਿੱਥੇ ਅਸੀਂ ਵੱਖ-ਵੱਖ ਥਾਵਾਂ ਤੇ ਇਹ ਬੂਟੇ ਲਗਾ ਰਹੇ ਹਾਂ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੀ ਸਾਂਭ ਸੰਭਾਲ ਵਾਸਤੇ ਵਿਸ਼ੇਸ਼ ਉਪਰਾਲੇ ਕਰੀਏ । ਕਿਉਂਕਿ ਇੱਕ ਸੁਚੱਜੀ ਮਾਂ ਹੀ ਆਪਣੇ ਛੋਟੇ ਬੱਚੇ ਦੀ ਚੰਗੇਰੀ ਪਰਵਰਿਸ਼ ਕਰ ਸਕਦੀ ਹੈ, ਪ੍ਰੰਤੂ ਔਲਾਦ ਮਾਪਿਆਂ ਦਾ ਸਤਿਕਾਰ ਕਰੇ ਜਾਂ ਨਾ, ਪ੍ਰੰਤੂ ਧਿਆਨ ਨਾਲ ਪਾਲਿਆ ਰੁੱਖ ਹਮੇਸ਼ਾ ਹੀ ਫਲ ਅਤੇ ਠੰਡੀਆਂ ਹਵਾਵਾਂ ਦਿੰਦਾ ਰਹੇਗਾ। ਨਵੇਂ ਬੂਟੇ ਲਗਾਉਣ ਉਪਰੰਤ ਉਨ੍ਹਾਂ ਦੀ ਚੰਗੇਰੀ ਸਾਂਭ-ਸੰਭਾਲ ਕਰਨੀ ਵੀ ਕੁਦਰਤ ਦਾ ਵਰਦਾਨ ਪ੍ਰਾਪਤ ਕਰਨ ਦੇ ਬਰਾਬਰ ਹੈ। ਕੁਦਰਤੀ ਨਜ਼ਾਰੇ ਮਨੁੱਖ ਨੂੰ ਹੁਲਾਰਾ, ਖ਼ੁਸ਼ੀ ਅਤੇ ਸ਼ਾਂਤੀ ਪ੍ਰਦਾਨ ਕਰਦੇ ਹਨ। ਭਾਈ ਵੀਰ ਸਿੰਘ, ਪ੍ਰੋ ਪੂਰਨ ਸਿੰਘ, ਵਿਲੀਅਮ ਵਰਡਜ਼ਵਰਥ ,ਵਾਲਟ ਵਿਟਮੈਨ ਆਦਿ ਕਵੀਆਂ ਨੇ ਕੁਦਰਤੀ ਨਜ਼ਾਰੇ ਨੂੰ ਬਾਖ਼ੂਬੀ ਬਿਆਨਿਆ ਤੇ ਚਿਤਰਿਆ ਅਤੇ ਮਨੁੱਖੀ ਮਨ ਨੂੰ ਕੁਦਰਤ ਵਿੱਚ ਛੁਪੇ ਖ਼ਜ਼ਾਨੇ ਕੁਦਰਤੀ ਵਿਸ਼ਾਲਤਾ, ਮਹਾਨਤਾ ਅਤੇ ਸੁੰਦਰਤਾ ਬਾਰੇ ਗਿਆਨ ਕਰਵਾਇਆ ਹੈ । ਮਨੁੱਖਤਾ ਦੇ ਉਜਵੱਲ ਭਵਿੱਖ ਨੂੰ ਸਮਰਪਿਤ ਹੁੰਦਿਆਂ ਸਮਝੀਏ ਕਿ ਕੁਦਰਤ ਵਿਚਲੀ ਹਰ ਵਸਤੂ ਮਨੁੱਖੀ ਜੀਵਨ ਦੇ ਵਿਕਾਸ ਲਈ ਜ਼ਰੂਰੀ ਹੈ । ਅਸੀਂ ਕੁਦਰਤ ਦੇ ਇਸ ਨਿਯਮ ਤੋਂ ਕੁਝ ਸਿੱਖਣ ਦੀ ਬਜਾਏ ਇਸ ਨੂੰ ਬਰਬਾਦ ਕਰਨ ਵੱਲ ਲੱਗੇ ਹੋਏ ਹਾਂ । ਕੁਦਰਤ ਨੂੰ ਲਗਾਤਾਰ ਮਲੀਨ ਕਰਦੇ ਮਨੁੱਖ ਇਹ ਆਸ ਕਰਦਾ ਹੈ ਕੁਦਰਤ ਉਸ ਨੂੰ ਸਦੀਵੀ ਸੁੱਖਾਂ ਨਾਲ ਨਿਵਾਜ਼ਦੀ ਰਹੇ ਇਹ ਮਨੁੱਖ ਦੀ ਬਹੁਤ ਵੱਡੀ ਭੁੱਲ ਹੈ ਕਿ ਕੁਦਰਤ ਨਾਲ ਖਿਲਵਾੜ ਕਰਕੇ ਉਹ ਵਿਕਾਸ ਦੀ ਦਿਸ਼ਾ ਵੱਲ ਜਾ ਰਿਹਾ ਹੈ , ਇਹ ਰੇਗਿਸਤਾਨ ਵਿੱਚ ਪਰਛਾਵੇਂ ਦੀ ਤਰ੍ਹਾਂ ਜਾਪਦਾ ਜਿਵੇਂ ਪਿਆਸਾ ਮਨੁੱਖ ਚਮਕਦੀ ਹੋਈ ਰੇਤ ਨੂੰ ਵੇਖ ਕੇ ਪਾਣੀ ਦਾ ਭੁਲੇਖਾ ਖਾਂਦਾ ਹੈ ਅਤੇ ਆਪਣੇ ਕਦਮਾਂ ਦੀ ਦਿਸ਼ਾ ਗ਼ਲਤ ਪਾਸੇ ਮੋੜ ਦਿੰਦਾ ਹੈ । ਕੁਦਰਤ ਦਾ ਇਕ ਵਿਸ਼ੇਸ਼ ਸੁਭਾਅ ਹੈ ਕਿ ਇਹ ਮਾਂ ਵਾਂਗ ਆਪਣੇ ਬੱਚਿਆਂ ਨੂੰ ਉਹ ਸਭ ਕੁਝ ਦੇਣਾ ਲੋਚਦੀ ਹੈ ਜੋ ਉਸ ਦੇ ਭਲੇ ਹਿੱਤ ਜ਼ਰੂਰੀ ਹੈ ਅਤੇ ਕੁਦਰਤ ਦੇ ਅਜਿਹੇ ਸੁਭਾਅ ਵਿੱਚੋਂ ਸਰਲਤਾ, ਸੰਜਮ ,ਨਿਮਰਤਾ ਆਦਿ ਦਾ ਝਲਕਾਰਾ ਪੈਂਦਾ ਹੈ। ਕੁਦਰਤ ਵੀ ਇਹ ਆਸ ਕਰਦੀ ਹੈ ਕਿ ਮਨੁੱਖ ਵੀ ਉਸੇ ਤਰ੍ਹਾਂ ਦਾ ਵਿਵਹਾਰ ਕਰੇ। ਜਦੋਂ ਮਨੁੱਖ ਕੁਦਰਤ ਦੇ ਨਿਯਮਾਂ ਦਾ ਪਾਲਣਾ ਨਹੀਂ ਕਰਦਾ ਤਾਂ ਇਹ ਵਿਕਰਾਲ ਰੂਪ ਧਾਰਨ ਕਰ ਕੇ ਆਪਣੇ ਵਿਗੜੇ ਹੋਏ ਅਤੇ ਵਿਨਾਸ਼ਕਾਰੀ ਸੁਭਾਅ ਧਾਰਨ ਕਰ ਚੁੱਕੇ ਬੱਚਿਆਂ ਨੂੰ ਥਪੇਡ਼ਿਆਂ ਨਾਲ ਨਿਵਾਜਦੀ ਹੈ, ਜਿਸ ਨੂੰ ਸਹਿਣ ਕਰਨ ਦੀ ਕਈ ਵਾਰੀ ਮਨੁੱਖੀ ਸਮਾਜ ਕੋਲ ਤਾਕਤ ਵੀ ਨਹੀਂ ਹੁੰਦੀ। ਭਾਟੀਆ ਨੇ ਕਿਹਾ ਕਿ ਰੱਖੜੀ ਮੌਕੇ ਕਿਉਂ ਨਾ ਕੁਦਰਤ ਨਾਲ ਪ੍ਰੇਮ, ਪਿਆਰ ਮਿਠਾਸ ,ਨਿਮਰਤਾ ਅਤੇ ਸਾਦਗੀ ਰਖੀਏ , ਕੁਦਰਤੀ ਸੋਮਿਆਂ ਦੀ ਸੰਭਾਲ ਕਰੀਏ, ਉਹਨਾਂ ਦੀ ਰੱਖਿਆ ਕਰਨ ਦਾ ਪ੍ਰਣ ਕਰੀਏ। ਇਕ ਸੱਚੇ ਰਿਸ਼ਤੇ ਭੈਣ-ਭਰਾ, ਪਿਉ -ਧੀ, ਪਤੀ ਪਤਨੀ ਵਾਂਗ ਕੁਦਰਤ ਵੀ ਸਾਡੀ ਰੱਖਿਆ ਕਰੇਗੀ। ਬੱਸ ਗੱਲ ਤਾਂ ਕੁਦਰਤ ਨੂੰ ਸਮਝਣ ਵਿਚ ਹੀ ਹੈ।

- ਮਨਿਸਟੀਰੀਅਲ ਸਰਵਿਸਜ ਯੂਨੀਅਨ ਦੀ ਮਹਾਂ ਹੜਤਾਲ ਦੌਰਾਨ ਪ੍ਰਬੰਧਕੀ ਕੰਪਲੈਕਸ ਵਿਖੇ ਵਿਸ਼ਾਲ ਧਰਨਾ ਕਪੂਰਥਲਾ, 27 ਅਗਸਤ-ਮਨਿਸਟੀਰੀਅਲ ਸਰਵਿਸਜ ਯੂਨੀਅਨ ਦੇ ਮਹਾਂ ਹੜਤਾਲ ਸੱਦੇ ਤੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਡੀਸੀ ਦਫਤਰ ਸਾਹਮਣੇ ਵੱਖ-ਵੱਖ ਜਥੇਬੰਦੀਆਂ ਵੱਲੋਂ ਵਿਸ਼ਾਲ ਧਰਨਾ ਦਿੱਤਾ ਗਿਆ। ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਮੁਲਾਜ਼ਮਾਂ ਦਾ ਬਣਦਾ ਡੀ.ਏ ਤੁਰੰਤ ਅਦਾ ਕੀਤਾ ਜਾਵੇ ਤੇ ਹੋਰ ਵੱਖ ਵੱਖ ਮੰਗਾਂ ਮੰਨਣ ਤੇ ਜ਼ੋਰ ਦਿੱਤਾ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁਲਾਜਮਾਂ ਨਾਲ ਕੀਤੇ ਵਾਅਦੇ ਤੇ ਆਪਣੇ ਲਗਭਗ ਪੌਣੇ ਪੰਜ ਸਾਲ ਦੇ ਰਾਜ ਦੌਰਾਨ ਪੂਰੇ ਨਹੀਂ ਕੀਤੇ, ਸਿਰਫ ਮੁਲਾਜ਼ਮਾਂ ਨੂੰ ਲਾਰੇ ਵਿੱਚ ਹੀ ਰੱਖਿਆ। ਰੋਹ ਵਿੱਚ ਆਏ ਮੁਲਾਜ਼ਮ ਜਥੇਬੰਦੀਆਂ ਨੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।1
- ਐਨ ਐੱਚ ਐਮ ਯੂਨੀਅਨ ਵੱਲੋਂ ਸਰਕਾਰ ਦੀ ਲਾਰਿਆਂ ਦੀ ਪੰਡ ਸਾੜੀ ਗਈ,ਕਰਮਚਾਰੀਆਂ ਨੇ ਲੋਕਾਂ ਨੂੰ ਆਪ ਸਰਕਾਰ ਦੇ ਫੋਕੇ ਵਾਅਦਿਆਂ ਤੋਂ ਬਚਣ ਦੀ ਅਪੀਲ ਕੀਤੀ ਕਪੂਰਥਲਾ ਪੰਜਾਬ ਸਰਕਾਰ ਤੋਂ ਦੁਖੀ ਤੇ ਆਪਣੀ ਹੱਕੀ ਮੰਗਾ ਲਈ ਸੰਘਰਸ਼ ਕਰ ਰਹੇ ਐਨ ਐੱਚ ਐਮ ਕਰਮਚਾਰੀਆਂ ਅਤੇ ਆਮ ਆਦਮੀ ਕਲੀਨਿਕ ਸਟਾਫ਼ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਚੌਕ ਕਪੂਰਥਲਾ ਵਿਖੇ ਲਾਰਿਆਂ ਦੀ ਪੰਡ ਸਾੜੀ ਗਈ। ਇਸ ਮੋਕੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਫੋਕੀਆਂ ਨੀਤੀਆਂ ਦਾ ਪਿਟ ਸਿਆਪਾ ਕੀਤਾ ਗਿਆ। ਇਸ ਮੋਕੇ ਯੂਨੀਅਨ ਦੇ ਜਨਰਲ ਸਕੱਤਰ ਰਾਮ ਸਿੰਘ ਨੇ ਦਸਿਆ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਆਪ ਸਰਕਾਰ ਨੇ ਐਨ ਐੱਚ ਐਮ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨਣ,ਠੇਕਾ ਪ੍ਰਣਾਲੀ ਖਤਮ ਕਰਨ ਦੇ ਵਾਅਦੇ ਕੀਤੇ ਸੀ, ਪਰ ਸੱਤਾ ਵਿਚ ਆਉਣ ਤੋਂ ਬਾਅਦ ਓਹਨਾਂ ਦੀਆਂ ਮੰਗਾਂ ਤੋਂ ਪਾਸਾ ਵੱਟ ਲਿਆ। ਓਹਨਾਂ ਇਹ ਵੀ ਦਸਿਆ ਕਿ ਮੈਡੀਕਲ, ਪੈਰਾ ਮੈਡੀਕਲ ਸਟਾਫ, ਕਲਰੀਕਲ ਸਟਾਫ਼ ਨੂੰ ਇਸ ਨਿਕੰਮੀ ਸਰਕਾਰ ਨੇ ਦਿਹਾੜੀਦਾਰ ਮਜ਼ਦੂਰ ਬਣਾ ਕੇ ਰੱਖ ਦਿੱਤਾ ਹੈ। ਯੂਨੀਅਨ ਦੇ ਹੋਰ ਆਗੂਆਂ ਜਤਿੰਦਰ ਸੰਧੂ, ਜਗਦੀਪ ਕੁਮਾਰ ਨੇ ਦਸਿਆ ਕਿ ਸਰਕਾਰ ਨੂੰ ਔਖੇ ਵੇਲੇ ਇਹ ਕਰਮਚਾਰੀ ਚੇਤੇ ਆ ਜਾਂਦੇ ਹਨ ਤੇ ਜਦ ਕਰਮਚਾਰੀ ਹਕ ਮੰਗਣ ਜਾਂਦੇ ਹਨ ਤਾਂ ਮੀਟਿੰਗਾਂ ਦਾ ਦੌਰ ਚਲ ਪੈਂਦਾ ਹੈ। ਬੇਸਿੱਟਾ ਮੀਟਿੰਗਾਂ ਤੋਂ ਅੱਕੇ ਮੁਲਾਜ਼ਮਾਂ ਨੇ ਇਹ ਵੀ ਕਿਹਾ ਕਿ ਹੀ ਚੋਣਾਂ ਵਿਚ ਉਹ ਵੀ ਸਰਕਾਰ ਵਿਰੋਧੀ ਪ੍ਰਚਾਰ ਕਰਨ ਤੋਂ ਕੋਈ ਗ਼ੁਰੇਜ਼ ਨਹੀਂ ਕਰਨਗੇ। ਇਸ ਮੋਕੇ ਤੇ ਯੂਨੀਅਨ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਪੰਜਾਬ ਸਰਕਾਰ ਦੇ ਫੋਕੇ ਵਾਅਦਿਆਂ ਤੋਂ ਬਚ ਕੇ ਰਹਿਣ। ਇਸ ਮੋਕੇ ਤੇ ਜਿਲਾ ਪ੍ਰੋਗਰਾਮ ਮੈਨੇਜਰ ਵਿਨੈ ਮਲਣ, ਡਾਕਟਰ ਯੋਗੇਸ਼ ਸਹਿਗਲ, ਵਿਸ਼ਾਲ ਰਾਜ,ਰਾਜੇਸ਼ ਪੂਰੀ,ਪੰਕਜ ਵਾਲੀਆ, ਰਣਜੀਤ ਕੌਰ, ਸੰਤੋਸ਼ ਕੁਮਾਰੀ, ਪ੍ਰਿਯੰਕਾ, ਗੁਰਪ੍ਰੀਤ ਕੌਰ,ਰਿਤੂ ਗੁਰਵਿੰਦਰ ਸਿੰਘ,ਗੈਰੀ ਤੋਂ ਇਲਾਵਾ ਬਲਾਕਾਂ ਤੋਂ ਆਏ ਸਟਾਫ਼ ਮੈਂਬਰ ਹਾਜ਼ਰ ਸਨ।1
- ਜਲੰਧਰ ਦੇ ਕਿਸ਼ਨਗੜ੍ਹ ਚੌਂਕੀ ਇੰਚਾਰਜ ਦਾ ਕਿਉਂ ਹੋ ਰਿਹਾ ਵਿਰੋਧ , ਜਾਣੋ ਕੀ ਹੈ ਪੂਰਾ ਮਾਮਲਾ1
- BHATTI BEAUTY PARLOUR & TRAINING CENTRE Chadda Market near bus stand Phagwara BHATTI BEAUTY PARLOUR & TRAINING CENTRE Chadda Market near bus stand Phagwara1
- BHATTI BEAUTY PARLOUR & TRAINING CENTER Baljeet mam Chadda Market near Bus stand ਚੰਡਾ ਮਾਰਕੀਟ ਨਅਰ ਬਸ ਸਟੈਂਡ BHATTI BEAUTY PARLOUR & TRAINING CENTER Baljeet mam Chadda Market near Bus stand ਚੰਡਾ ਮਾਰਕੀਟ ਨਅਰ ਬਸ ਸਟੈਂਡ1
- ਕਿਸਾਨਾਂ ਦੇ ਟਰੈਕਟਰਾਂ-ਟਰਾਲੀਆਂ ਦਾ ਜੋ ਲਗਭਗ ₹3.77 ਕਰੋੜ ਦਾ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਪੰਜਾਬ ਸਰਕਾਰ ਕਦੋਂ ਕਰੇਗੀ, ਗੋਇੰਦਵਾਲ ਸਾਹਿਬ ਵਿਖੇ ਪੁੱਜ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਡੀ ਮੁੱਖ ਮੰਤਰੀ ਨੂੰ ਸਵਾਲ ਕਰਨ ਜਾ ਰਹੇ ਕਿਸਾਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਬੈਰੀਗੇਟ ਲਗਾ ਕੇ ਗਿਆ ਰੋਕਿਆ । ਪੁਲਸ ਤੇ ਕਿਸਾਨ ਹੋ ਗਏ ਧਕਮ ਧਕੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ 'ਤੇ ਸ਼ਾਂਤਮਈ ਅੰਦੋਲਨ ਦੌਰਾਨ ਹੋਏ ਟਰੈਕਟਰਾਂ, ਟਰਾਲੀਆਂ ਅਤੇ ਹੋਰ ਸਾਜ਼ੋ-ਸਾਮਾਨ ਦੇ ਕਰੀਬ ਕਰੋੜ ਦੇ ਭਾਰੀ ਮਾਲੀ ਨੁਕਸਾਨ ਦੇ ਮੁਆਵਜ਼ੇ ਅਤੇ ਕਿਸਾਨੀ ਮਸਲਿਆਂ ਨੂੰ ਲੈ ਕੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪੰਜਾਬ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਜਾਣਗੇ। ਇਸ ਮੌਕੇ ਸੂਬਾ ਆਗੂ ਤੇ ਜ਼ਿਲ੍ਹਾ ਪ੍ਰਧਾਨ ਸ ਸਤਨਾਮ ਸਿੰਘ ਮਾਣੋਚਹਾਲ, ਸਕੱਤਰ ਹਰਜਿੰਦਰ ਸਿੰਘ ਸ਼ਕਰੀ, ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਨੂਰਦੀ ਖਜਾਨਚੀ ਫਤਿਹ ਸਿੰਘ ਪਿੱਦੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ, ਸ਼ੰਭੂ ਅਤੇ ਖਨੌਰੀ ਮੋਰਚਿਆਂ ਦੌਰਾਨ ਅੱਥਰੂ ਗੈਸ ਦੇ ਗੋਲਿਆਂ, ਪੁਲਿਸ ਕਾਰਵਾਈ ਅਤੇ ਹੋਰ ਕਾਰਨਾਂ ਕਰਕੇ ਕਿਸਾਨਾਂ ਦੇ ਟਰੈਕਟਰਾਂ-ਟਰਾਲੀਆਂ ਦਾ ਜੋ ਲਗਭਗ ₹3.77 ਕਰੋੜ ਦਾ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਪੰਜਾਬ ਸਰਕਾਰ ਕਦੋਂ ਕਰੇਗੀ, ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨਾਂ ਅਤੇ ਕਿਸਾਨਾਂ ਦੇ ਪਰਿਵਾਰਾਂ ਨੂੰ ਵਾਅਦੇ ਮੁਤਾਬਕ ਪੂਰਾ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੀ ਪ੍ਰਕਿਰਿਆ ਕਿਉਂ ਲਟਕਾਈ ਜਾ ਰਹੀ ਹੈ? ਸਾਰੀਆਂ ਫ਼ਸਲਾਂ 'ਤੇ MSP ਦੀ ਕਾਨੂੰਨੀ ਗਾਰੰਟੀ: ਕੇਂਦਰ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਸੂਬਾ ਪੱਧਰ 'ਤੇ ਬਦਲਵੀਂਆਂ ਫ਼ਸਲਾਂ (ਜਿਵੇਂ ਦਾਲਾਂ, ਮੱਕੀ, ਬਾਸਮਤੀ) 'ਤੇ ਪੱਕੀ ਖ਼ਰੀਦ ਅਤੇ ਭਾਅ ਦੀ ਗਾਰੰਟੀ ਦੇਣ ਲਈ ਕੀ ਠੋਸ ਨੀਤੀ ਬਣਾ ਰਹੀ ਹੈ? ਕਿਸਾਨੀ ਕਰਜ਼ਾ ਮੁਕਤੀ: ਚੋਣਾਂ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕਰਨ ਦੇ ਕੀਤੇ ਵਾਅਦੇ 'ਤੇ ਸਰਕਾਰ ਕਦੋਂ ਅਮਲ ਕਰੇਗੀ? ਫ਼ਸਲੀ ਖ਼ਰਾਬੇ ਦਾ ਮੁਆਵਜ਼ਾ: ਕੁਦਰਤੀ ਆਫ਼ਤਾਂ ਕਾਰਨ ਪਿਛਲੇ ਸਮੇਂ ਦੌਰਾਨ ਤਬਾਹ ਹੋਈਆਂ ਫ਼ਸਲਾਂ ਦਾ ਰਹਿੰਦਾ ਮੁਆਵਜ਼ਾ ਬਿਨਾਂ ਦੇਰੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਸ਼ੰਭੂ-ਖਨੌਰੀ ਨੁਕਸਾਨ ਦੇ ਮੁਆਵਜ਼ੇ ਅਤੇ ਕਿਸਾਨੀ ਮੰਗਾਂ ਸਬੰਧੀ ਜਲਦ ਕੋਈ ਠੋਸ ਫ਼ੈਸਲਾ ਨਾ ਲਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।1
- ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ’ਤੇ ਸਰਕਾਰੀ ਛੁੱਟੀ ਦੀ ਮੰਗ ਨੇ ਫੜਿਆ ਜ਼ੋਰ! ਭੰਡਾਰੀ ਪੁਲ ’ਤੇ ਭੁੱਖ ਹੜਤਾਲ ਲਈ ਪੁੱਜੇ ਬਸਪਾ ਆਗੂ, ਪ੍ਰਸ਼ਾਸਨ ਦੇ ਭਰੋਸੇ ’ਤੇ ਦੋ ਦਿਨ ਲਈ ਸੰਘਰਸ਼ ਮੁਲਤਵੀ #BabaJeevanSinghJi #GovernmentHoliday #BSP #KawaljitSinghSahota #BhandariBridge #Amritsar #PunjabGovernment #HungerStrike #Protest #PunjabNews #AmritsarNews #PunjabBoldaMajhaBlok1
- - रक्षा बंधन मौके बहनें उपहार लेने से करे गुरेज, भाइयों से नशा मुक्ति का लें प्रण- गुरबचन सिंह बंगड़ कपूरथला आईटीसी मिशन सुनहरा कल की ओर से चलाए जा रहे प्रथम मल्टी स्किल ट्रेनिंग सेंटर स्टाफ, विद्यार्थियों के सहयोग से नशे के बुरे प्रभावों बारे सेमिनार आयोजित किया गया। इस मौके स्टेट अवार्डी व रिटायर्ड एएसआई गुरबचन सिंह बंगड़ विशेष तौर पर उपस्थित हुए। सेमिनार को संबोधित करते हुए गुरबचन सिंह बंगड़ ने कहा कि यदि नशा करने वाले ध्यान लगाएं तो धीरे धीरे नशे की मात्रा घटती जाएगी, मन में ताकत, आत्म विश्वास आएगा तो नशा छूट जाएगा। फिर हमें उन्हें नशा छोड़ने के लिए नहीं कहना पड़ेगा। उन्होंने खास कर लड़कियों से अपील की है कि वह अपने भाइयों व अन्य पुरुष पारिवारिक मेंबर्स से राखी बांधने मौके उनसे नशा मुक्ति का प्रण जरुर लें, न कि कोई कीमती उपहार की मांग करे। कीमती उपहारों की जरुरत तभी पूरी होगी, यदि परिवार नशा मुक्त होगा। यदि परिवार नशा मुक्त होगा तो ही महिलाओं की सुरक्षा हो सकती है। भाई-बहन के अटूट प्यार व समर्पण के यह पवित्र त्योहार पर परमात्मा के आगे अपने परिवार व समाज को नशा मुक्त करने के लिए अरदास करे। बहनें अपने भाइयों को हमेशा सही दिशा की तरफ प्रेरित करती है, हर तरह की मदद, सहारा देने के लिए तैयार रहती है। भाइयों को अपनी बहनों का पूरी जिंदगी ख्याल रखना है, इसके लिए सेहतमंद व नशामुक्त होना जरुरी है। इससे पूरा परिवार खुशहाल हो सकता है। उन्होंने समाज को अपील की है कि नौजवानों को नशे से बचाने के लिए नशा मुक्त समाज बनाने के लिए हर तरह का योगदान डालना चाहिए। नशीले पदार्थों का सेवन करने से युवाओं के शरीर पर बुरा असर पड़ता है। उसे सही गलत का पता नहीं चलता। अपनों व बेगानों की पहचान नहीं रहती। उन्होंने छात्राओं को अपील की है कि सामाजिक बुराइयों के खिलाफ आवाज उठाने की आज मुख्य जरुरत है, तभी परिवार की तरक्की हो सकती है। इस अवसर पर पंकज पांडे, अमरजीत सिंह, गुरप्रीत सिंह, सिमरजीत सिंह, अनीता गिल, रितू गिल, रुपिंदर सिंह, सुखजीत सिंह के अलावा अन्य मौजूद थे।1