ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵੱਲੋਂ ਨਵੀਨੀਕਰਨ ਕੀਤੇ ਐਂਗਲੋ-ਸਿੱਖ ਯੁੱਧ ਅਜਾਇਬਘਰ, ਫਿਰੋਜ਼ਸ਼ਾਹ ਦਾ ਉਦਘਾਟਨ - ਇਤਿਹਾਸਕ ਵਿਰਾਸਤ ਨੂੰ ਸੰਭਾਲਦਿਆਂ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਕੀਤਾ ਸਾਰਥਕ ਉਪਰਾਲਾ : ਕੈਬਨਿਟ ਮੰਤਰੀ ਸੌਂਦ ਸੂਬੇ ਦੀ ਅਮੀਰ ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਲਗਾਤਾਰ ਯਤਨ ਜਾਰੀ ਅਜਾਇਬਘਰ ਦੀਆਂ ਤਿੰਨ ਮੰਜ਼ਿਲਾਂ ਨੂੰ ਇੱਕ ਇਤਿਹਾਸਕ ਯਾਤਰਾ ਦੇ ਰੂਪ ਵਿੱਚ ਕੀਤਾ ਗਿਆ ਤਿਆਰ ਫ਼ਿਰੋਜ਼ਪੁਰ, 14 ਸਤੰਬਰ: ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲੇ, ਕਿਰਤ, ਮਹਿਮਾਨ ਨਿਵਾਜ਼ੀ, ਪੇਂਡੂ ਵਿਕਾਸ ਅਤੇ ਪੰਚਾਇਤਾਂ ਅਤੇ ਬਿਜਲੀ ਮੰਤਰੀ ਪੰਜਾਬ ਸ਼੍ਰੀ ਤਰੁਣਪ੍ਰੀਤ ਸਿੰਘ ਸੌਂਦ ਵੱਲੋਂ ਫਿਰੋਜ਼ਸ਼ਾਹ ਵਿਖੇ ਨਵੀਨੀਕਰਨ ਕੀਤੇ ਐਂਗਲੋ-ਸਿੱਖ ਯੁੱਧ ਅਜਾਇਬਘਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਫਿਰੋਜ਼ਸ਼ਾਹ ਦੀ ਇਹ ਇਤਿਹਾਸਕ ਧਰਤੀ ਸਿੱਖ ਫ਼ੌਜ ਦੀ ਅਦੁੱਤੀ ਬਹਾਦਰੀ, ਸੂਰਬੀਰਤਾ ਅਤੇ ਕੁਰਬਾਨੀ ਦੀ ਗਵਾਹ ਹੈ। ਇਹ ਅਜਾਇਬਘਰ 1845-46 ਅਤੇ 1848-49 ਦੇ ਐਂਗਲੋ-ਸਿੱਖ ਯੁੱਧਾਂ ਵਿੱਚ ਲੜਨ ਵਾਲੇ ਸੂਰਬੀਰਾਂ ਦੀ ਯਾਦ ਨੂੰ ਸਮਰਪਿਤ ਹੈ। ਇਸ ਮੌਕੇ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਸ਼੍ਰੀ ਰਜਨੀਸ਼ ਦਹੀਯਾ, ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਵਿਧਾਇਕ ਗੁਰੂਹਰਸਹਾਏ ਸ. ਫੌਜਾ ਸਿੰਘ ਸਰਾਰੀ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਹਰਜਿੰਦਰ ਘਾਂਗਾ, ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਸ ਸਮਾਰਕ ਦੀ ਸਥਾਪਨਾ ਤੋਂ ਲਗਭਗ 50 ਸਾਲ ਬਾਅਦ ਪੰਜਾਬ ਸਰਕਾਰ ਵੱਲੋਂ ਕਰੀਬ 10 ਕਰੋੜ ਰੁਪਏ ਦੀ ਲਾਗਤ ਨਾਲ ਇਸ ਅਜਾਇਬਘਰ ਦਾ ਨਵੀਨੀਕਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ਼ ਇਤਿਹਾਸਕ ਵਿਰਾਸਤ ਨੂੰ ਸੰਭਾਲਣਾ ਹੀ ਨਹੀਂ, ਸਗੋਂ ਇਸ ਮਹਾਨ ਇਤਿਹਾਸ ਨੂੰ ਆਧੁਨਿਕ ਢੰਗ ਨਾਲ ਨੌਜਵਾਨ ਪੀੜ੍ਹੀ ਅਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਤੱਕ ਪਹੁੰਚਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇੱਥੇ ਦਰਸ਼ਕ ਇਤਿਹਾਸਕ ਵਸਤੂਆਂ ਅਤੇ ਚਿੱਤਰਾਂ ਰਾਹੀਂ ਇਤਿਹਾਸ ਨਾਲ ਜਾਣੂ ਹੁੰਦੇ ਸਨ, ਪਰ ਹੁਣ ਨਵੀਂ ਪੇਸ਼ਕਾਰੀ ਉਨ੍ਹਾਂ ਨੂੰ ਇਤਿਹਾਸ ਨੂੰ ਦੇਖਣ ਦੇ ਨਾਲ-ਨਾਲ ਇੱਕ ਜੀਵੰਤ ਇਤਿਹਾਸਕ ਯਾਤਰਾ ਦਾ ਅਨੁਭਵ ਕਰਵਾਏਗੀ। ਇਸ ਵਿੱਚ ਕਲਾ, ਰੌਸ਼ਨੀ, ਆਵਾਜ਼ ਅਤੇ ਡਿਜ਼ੀਟਲ ਤਕਨਾਲੋਜੀ ਦਾ ਸੁਮੇਲ ਕੀਤਾ ਗਿਆ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਅਜਾਇਬਘਰ ਦੀਆਂ ਤਿੰਨ ਮੰਜ਼ਿਲਾਂ ਨੂੰ ਇੱਕ ਲਗਾਤਾਰ ਇਤਿਹਾਸਕ ਯਾਤਰਾ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ। ‘ਉਭਾਰ’ ਭਾਗ ਵਿੱਚ ਸਿੱਖ ਰਾਜ, ਮਹਾਰਾਜਾ ਰਣਜੀਤ ਸਿੰਘ ਜੀ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਉਭਾਰ ਨੂੰ ਦਰਸਾਇਆ ਗਿਆ ਹੈ। ‘ਸੰਘਰਸ਼’ ਭਾਗ ਵਿੱਚ ਐਂਗਲੋ-ਸਿੱਖ ਯੁੱਧਾਂ ਦੀ ਵਿਸਥਾਰਪੂਰਵਕ ਕਹਾਣੀ ਪੇਸ਼ ਕੀਤੀ ਗਈ ਹੈ, ਜਦਕਿ ‘ਵਿਰਾਸਤ’ ਭਾਗ ਵਿੱਚ ਇਨ੍ਹਾਂ ਯੁੱਧਾਂ ਤੋਂ ਬਾਅਦ ਦੀਆਂ ਘਟਨਾਵਾਂ ਅਤੇ ਇਨ੍ਹਾਂ ਦੇ ਸਦੀਵੀ ਇਤਿਹਾਸਕ ਮਹੱਤਵ ਨੂੰ ਦਰਸਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗਰਾਊਂਡ ਫਲੋਰ ’ਤੇ ਤਿੰਨ-ਪੱਖੀ ਇਤਿਹਾਸਕ ਨਕਸ਼ਿਆਂ ਅਤੇ ਪ੍ਰੋਜੈਕਸ਼ਨ ਰਾਹੀਂ ਉਸ ਸਮੇਂ ਦੇ ਬਦਲਦੇ ਰਾਜਨੀਤਿਕ ਨਕਸ਼ੇ ਨੂੰ ਸਮਝਾਇਆ ਗਿਆ ਹੈ। ਇਸ ਤੋਂ ਇਲਾਵਾ ਲਾਹੌਰ ਦਰਬਾਰ ਦੀ ਵਿਸ਼ੇਸ਼ ਪੇਸ਼ਕਾਰੀ ਰਾਹੀਂ ਦਰਸ਼ਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੇ ਇਤਿਹਾਸਕ ਮਾਹੌਲ ਨਾਲ ਜਾਣੂ ਕਰਵਾਇਆ ਗਿਆ ਹੈ। ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਦਕੀ, ਫਿਰੋਜ਼ਸ਼ਾਹ, ਸਭਰਾਉਂ ਅਤੇ ਚੇਲਿਆਵਾਲੀ ਦੀਆਂ ਲੜਾਈਆਂ ਨੂੰ ਭਿੱਤੀ-ਚਿੱਤਰਾਂ, ਐਨੀਮੇਟਿਡ ਨਕਸ਼ਿਆਂ ਅਤੇ ਆਡੀਓ-ਵਿਜ਼ੂਅਲ ਪੇਸ਼ਕਾਰੀਆਂ ਰਾਹੀਂ ਦਰਸਾਇਆ ਗਿਆ ਹੈ। ਇਸ ਨਾਲ ਦਰਸ਼ਕ ਨਾ ਸਿਰਫ਼ ਇਨ੍ਹਾਂ ਜੰਗਾਂ ਦੇ ਘਟਨਾਕ੍ਰਮ ਨੂੰ ਸਮਝ ਸਕਣਗੇ, ਸਗੋਂ ਸਿੱਖ ਸੈਨਿਕਾਂ ਦੀ ਬਹਾਦਰੀ, ਹੌਸਲੇ ਅਤੇ ਕੁਰਬਾਨੀ ਨੂੰ ਵੀ ਨੇੜਿਓਂ ਮਹਿਸੂਸ ਕਰ ਸਕਣਗੇ। ਉਨ੍ਹਾਂ ਕਿਹਾ ਕਿ ਪ੍ਰਸਿੱਧ ਚਿੱਤਰਕਾਰ ਕਿਰਪਾਲ ਸਿੰਘ ਜੀ ਦੇ ਚਾਰ ਇਤਿਹਾਸਕ ਚਿੱਤਰ ਇਸ ਅਜਾਇਬਘਰ ਦੀ ਕੀਮਤੀ ਕਲਾਤਮਕ ਵਿਰਾਸਤ ਹਨ। ਨਵੀਂ ਪੇਸ਼ਕਾਰੀ ਵਿੱਚ ਇਨ੍ਹਾਂ ਚਿੱਤਰਾਂ ਨੂੰ ਸੰਭਾਲਦਿਆਂ ਇਤਿਹਾਸਕ ਕਥਾ ਨਾਲ ਜੋੜਿਆ ਗਿਆ ਹੈ। ਇਸ ਤੋਂ ਇਲਾਵਾ ਸ਼ਾਹ ਮੁਹੰਮਦ ਦੀਆਂ ਰਚਨਾਵਾਂ ਅਤੇ ਕੰਨਿਘਮਜ਼ ਹਿਸਟਰੀ ਆਫ਼ ਦ ਸਿੱਖਜ ਵਰਗੇ ਇਤਿਹਾਸਕ ਹਵਾਲਿਆਂ ਨੂੰ ਵੀ ਇਸ ਅਜਾਇਬਘਰ ਦੀ ਪੇਸ਼ਕਾਰੀ ਦਾ ਹਿੱਸਾ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਟੱਚ ਪੈਨਲ, ਜਾਣਕਾਰੀ ਕਿਓਸਕ, ਡਿਜ਼ੀਟਲ ਡਿਸਪਲੇਅ ਅਤੇ ਆਡੀਓ-ਵਿਜ਼ੂਅਲ ਸਮੱਗਰੀ ਰਾਹੀਂ ਇਤਿਹਾਸਕ ਜਾਣਕਾਰੀ ਨੂੰ ਹੋਰ ਰੁਚਿਕਰ, ਆਸਾਨ ਅਤੇ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਅਜਾਇਬ ਘਰ ਵਿਦਿਆਰਥੀਆਂ, ਇਤਿਹਾਸ ਦੇ ਖੋਜਕਰਤਾਵਾਂ, ਨੌਜਵਾਨਾਂ ਅਤੇ ਸੈਲਾਨੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਤਰੁਣਪ੍ਰੀਤ ਸਿੰਘ ਸੌਂਦ ਕੈਬਨਿਟ ਮੰਤਰੀ ਨੇ ਖ਼ਾਸ ਤੌਰ ’ਤੇ ਨੌਜਵਾਨਾਂ ਅਤੇ ਜਨਰੇਸ਼ਨ-ਜ਼ੈਡ (Gen-Z) ਨੂੰ ਇਸ ਅਜਾਇਬਘਰ ਦਾ ਦੌਰਾ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਤਿਹਾਸ ਸਿਰਫ਼ ਕਿਤਾਬਾਂ ਵਿੱਚ ਪੜ੍ਹਨ ਵਾਲੀ ਚੀਜ਼ ਨਹੀਂ ਹੈ, ਸਗੋਂ ਇਤਿਹਾਸਕ ਧਰਤੀ ’ਤੇ ਪਹੁੰਚ ਕੇ ਆਪਣੇ ਪੂਰਵਜਾਂ ਦੀ ਬਹਾਦਰੀ, ਕੁਰਬਾਨੀ ਅਤੇ ਵਿਰਾਸਤ ਨੂੰ ਜਾਣਨਾ ਅਤੇ ਉਸ ਤੋਂ ਪ੍ਰੇਰਨਾ ਲੈਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਕੇਵਲ ਇੱਕ ਨਵੀਨੀਕਰਨ ਕੀਤੇ ਅਜਾਇਬਘਰ ਦਾ ਉਦਘਾਟਨ ਨਹੀਂ ਕਰ ਰਹੇ, ਬਲਕਿ ਅੱਧੀ ਸਦੀ ਪੁਰਾਣੀ ਯਾਦਗਾਰ ਵਿੱਚ ਨਵੀਂ ਜਾਨ ਪਾ ਕੇ ਇਤਿਹਾਸ ਅਤੇ ਨਵੀਂ ਪੀੜ੍ਹੀ ਵਿਚਕਾਰ ਇੱਕ ਮਜ਼ਬੂਤ ਪੁਲ ਉਸਾਰ ਰਹੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਅਮੀਰ ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਵਿਧਾਇਕ ਸ਼੍ਰੀ ਰਜਨੀਸ਼ ਕੁਮਾਰ ਦਹੀਯਾ ਨੇ ਨਵੀਨੀਕਰਨ ਕੀਤੇ ਐਂਗਲੋ-ਸਿੱਖ ਯੁੱਧ ਅਜਾਇਬਘਰ, ਫਿਰੋਜ਼ਸ਼ਾਹ ਦਾ ਉਦਘਾਟਨ ਕਰਨ ਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਨਵੀਨੀਕਰਨ ਤੋਂ ਬਾਅਦ ਇਹ ਅਜਾਇਬਘਰ ਇਤਿਹਾਸ ਪ੍ਰੇਮੀਆਂ, ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਸੈਲਾਨੀਆਂ ਲਈ ਇੱਕ ਮਹੱਤਵਪੂਰਨ ਖਿੱਚ ਦਾ ਕੇਂਦਰ ਬਣੇਗਾ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਇਤਿਹਾਸਕ ਵਿਰਾਸਤ ਨੂੰ ਹੋਰ ਉਜਾਗਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਸ ਮੌਕੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ, ਡਾਇਰੈਕਟਰ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਸ਼੍ਰੀ ਸੰਜੀਵ ਕੁਮਾਰ ਤਿਵਾੜੀ, ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ, ਐਸ.ਡੀ.ਐਮ. ਫ਼ਿਰੋਜ਼ਪੁਰ ਅਭਿਸ਼ੇਕ ਸ਼ਰਮਾ, ਭੁਪਿੰਦਰ ਸਿੰਘ ਚਾਨਣਾ, ਸੁਖਦੀਪ ਸਿੰਘ ਉਗੋਕੇ, ਬੇਅੰਤ ਸਿੰਘ, ਰੋਬੀ ਸੰਧੂ, ਸਰਪੰਚ ਮਨਦੀਪ ਸਿੰਘ ਪਿਆਰੇਆਣਾ, ਸਰਪੰਚ ਅਮਨਦੀਪ, ਸਰਪੰਚ ਗੁਰਜੰਟ ਸਿੰਘ, ਰਾਜਿੰਦਰ ਸਰਪੰਚ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ। ****
ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵੱਲੋਂ ਨਵੀਨੀਕਰਨ ਕੀਤੇ ਐਂਗਲੋ-ਸਿੱਖ ਯੁੱਧ ਅਜਾਇਬਘਰ, ਫਿਰੋਜ਼ਸ਼ਾਹ ਦਾ ਉਦਘਾਟਨ - ਇਤਿਹਾਸਕ ਵਿਰਾਸਤ ਨੂੰ ਸੰਭਾਲਦਿਆਂ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਕੀਤਾ ਸਾਰਥਕ ਉਪਰਾਲਾ : ਕੈਬਨਿਟ ਮੰਤਰੀ ਸੌਂਦ ਸੂਬੇ ਦੀ ਅਮੀਰ ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਲਗਾਤਾਰ ਯਤਨ ਜਾਰੀ ਅਜਾਇਬਘਰ ਦੀਆਂ ਤਿੰਨ ਮੰਜ਼ਿਲਾਂ ਨੂੰ ਇੱਕ ਇਤਿਹਾਸਕ ਯਾਤਰਾ ਦੇ ਰੂਪ ਵਿੱਚ ਕੀਤਾ ਗਿਆ ਤਿਆਰ ਫ਼ਿਰੋਜ਼ਪੁਰ, 14 ਸਤੰਬਰ: ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲੇ, ਕਿਰਤ, ਮਹਿਮਾਨ ਨਿਵਾਜ਼ੀ, ਪੇਂਡੂ ਵਿਕਾਸ ਅਤੇ ਪੰਚਾਇਤਾਂ ਅਤੇ ਬਿਜਲੀ ਮੰਤਰੀ ਪੰਜਾਬ ਸ਼੍ਰੀ ਤਰੁਣਪ੍ਰੀਤ ਸਿੰਘ ਸੌਂਦ ਵੱਲੋਂ ਫਿਰੋਜ਼ਸ਼ਾਹ ਵਿਖੇ ਨਵੀਨੀਕਰਨ ਕੀਤੇ ਐਂਗਲੋ-ਸਿੱਖ ਯੁੱਧ ਅਜਾਇਬਘਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਫਿਰੋਜ਼ਸ਼ਾਹ ਦੀ ਇਹ ਇਤਿਹਾਸਕ ਧਰਤੀ ਸਿੱਖ ਫ਼ੌਜ ਦੀ ਅਦੁੱਤੀ ਬਹਾਦਰੀ, ਸੂਰਬੀਰਤਾ ਅਤੇ ਕੁਰਬਾਨੀ ਦੀ ਗਵਾਹ ਹੈ। ਇਹ ਅਜਾਇਬਘਰ 1845-46 ਅਤੇ 1848-49 ਦੇ ਐਂਗਲੋ-ਸਿੱਖ ਯੁੱਧਾਂ ਵਿੱਚ ਲੜਨ ਵਾਲੇ ਸੂਰਬੀਰਾਂ ਦੀ ਯਾਦ ਨੂੰ ਸਮਰਪਿਤ ਹੈ। ਇਸ ਮੌਕੇ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਸ਼੍ਰੀ ਰਜਨੀਸ਼ ਦਹੀਯਾ, ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਵਿਧਾਇਕ ਗੁਰੂਹਰਸਹਾਏ ਸ. ਫੌਜਾ ਸਿੰਘ ਸਰਾਰੀ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਹਰਜਿੰਦਰ ਘਾਂਗਾ, ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਸ ਸਮਾਰਕ ਦੀ ਸਥਾਪਨਾ ਤੋਂ ਲਗਭਗ 50 ਸਾਲ ਬਾਅਦ ਪੰਜਾਬ ਸਰਕਾਰ ਵੱਲੋਂ ਕਰੀਬ 10 ਕਰੋੜ ਰੁਪਏ ਦੀ ਲਾਗਤ ਨਾਲ ਇਸ ਅਜਾਇਬਘਰ ਦਾ ਨਵੀਨੀਕਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ਼ ਇਤਿਹਾਸਕ ਵਿਰਾਸਤ ਨੂੰ ਸੰਭਾਲਣਾ ਹੀ ਨਹੀਂ, ਸਗੋਂ ਇਸ ਮਹਾਨ ਇਤਿਹਾਸ ਨੂੰ ਆਧੁਨਿਕ ਢੰਗ ਨਾਲ ਨੌਜਵਾਨ ਪੀੜ੍ਹੀ ਅਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਤੱਕ ਪਹੁੰਚਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇੱਥੇ ਦਰਸ਼ਕ ਇਤਿਹਾਸਕ ਵਸਤੂਆਂ ਅਤੇ ਚਿੱਤਰਾਂ ਰਾਹੀਂ ਇਤਿਹਾਸ ਨਾਲ ਜਾਣੂ ਹੁੰਦੇ ਸਨ, ਪਰ ਹੁਣ ਨਵੀਂ ਪੇਸ਼ਕਾਰੀ ਉਨ੍ਹਾਂ ਨੂੰ ਇਤਿਹਾਸ ਨੂੰ
ਦੇਖਣ ਦੇ ਨਾਲ-ਨਾਲ ਇੱਕ ਜੀਵੰਤ ਇਤਿਹਾਸਕ ਯਾਤਰਾ ਦਾ ਅਨੁਭਵ ਕਰਵਾਏਗੀ। ਇਸ ਵਿੱਚ ਕਲਾ, ਰੌਸ਼ਨੀ, ਆਵਾਜ਼ ਅਤੇ ਡਿਜ਼ੀਟਲ ਤਕਨਾਲੋਜੀ ਦਾ ਸੁਮੇਲ ਕੀਤਾ ਗਿਆ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਅਜਾਇਬਘਰ ਦੀਆਂ ਤਿੰਨ ਮੰਜ਼ਿਲਾਂ ਨੂੰ ਇੱਕ ਲਗਾਤਾਰ ਇਤਿਹਾਸਕ ਯਾਤਰਾ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ। ‘ਉਭਾਰ’ ਭਾਗ ਵਿੱਚ ਸਿੱਖ ਰਾਜ, ਮਹਾਰਾਜਾ ਰਣਜੀਤ ਸਿੰਘ ਜੀ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਉਭਾਰ ਨੂੰ ਦਰਸਾਇਆ ਗਿਆ ਹੈ। ‘ਸੰਘਰਸ਼’ ਭਾਗ ਵਿੱਚ ਐਂਗਲੋ-ਸਿੱਖ ਯੁੱਧਾਂ ਦੀ ਵਿਸਥਾਰਪੂਰਵਕ ਕਹਾਣੀ ਪੇਸ਼ ਕੀਤੀ ਗਈ ਹੈ, ਜਦਕਿ ‘ਵਿਰਾਸਤ’ ਭਾਗ ਵਿੱਚ ਇਨ੍ਹਾਂ ਯੁੱਧਾਂ ਤੋਂ ਬਾਅਦ ਦੀਆਂ ਘਟਨਾਵਾਂ ਅਤੇ ਇਨ੍ਹਾਂ ਦੇ ਸਦੀਵੀ ਇਤਿਹਾਸਕ ਮਹੱਤਵ ਨੂੰ ਦਰਸਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗਰਾਊਂਡ ਫਲੋਰ ’ਤੇ ਤਿੰਨ-ਪੱਖੀ ਇਤਿਹਾਸਕ ਨਕਸ਼ਿਆਂ ਅਤੇ ਪ੍ਰੋਜੈਕਸ਼ਨ ਰਾਹੀਂ ਉਸ ਸਮੇਂ ਦੇ ਬਦਲਦੇ ਰਾਜਨੀਤਿਕ ਨਕਸ਼ੇ ਨੂੰ ਸਮਝਾਇਆ ਗਿਆ ਹੈ। ਇਸ ਤੋਂ ਇਲਾਵਾ ਲਾਹੌਰ ਦਰਬਾਰ ਦੀ ਵਿਸ਼ੇਸ਼ ਪੇਸ਼ਕਾਰੀ ਰਾਹੀਂ ਦਰਸ਼ਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੇ ਇਤਿਹਾਸਕ ਮਾਹੌਲ ਨਾਲ ਜਾਣੂ ਕਰਵਾਇਆ ਗਿਆ ਹੈ। ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਦਕੀ, ਫਿਰੋਜ਼ਸ਼ਾਹ, ਸਭਰਾਉਂ ਅਤੇ ਚੇਲਿਆਵਾਲੀ ਦੀਆਂ ਲੜਾਈਆਂ ਨੂੰ ਭਿੱਤੀ-ਚਿੱਤਰਾਂ, ਐਨੀਮੇਟਿਡ ਨਕਸ਼ਿਆਂ ਅਤੇ ਆਡੀਓ-ਵਿਜ਼ੂਅਲ ਪੇਸ਼ਕਾਰੀਆਂ ਰਾਹੀਂ ਦਰਸਾਇਆ ਗਿਆ ਹੈ। ਇਸ ਨਾਲ ਦਰਸ਼ਕ ਨਾ ਸਿਰਫ਼ ਇਨ੍ਹਾਂ ਜੰਗਾਂ ਦੇ ਘਟਨਾਕ੍ਰਮ ਨੂੰ ਸਮਝ ਸਕਣਗੇ, ਸਗੋਂ ਸਿੱਖ ਸੈਨਿਕਾਂ ਦੀ ਬਹਾਦਰੀ, ਹੌਸਲੇ ਅਤੇ ਕੁਰਬਾਨੀ ਨੂੰ ਵੀ ਨੇੜਿਓਂ ਮਹਿਸੂਸ ਕਰ ਸਕਣਗੇ। ਉਨ੍ਹਾਂ ਕਿਹਾ ਕਿ ਪ੍ਰਸਿੱਧ ਚਿੱਤਰਕਾਰ ਕਿਰਪਾਲ ਸਿੰਘ ਜੀ ਦੇ ਚਾਰ ਇਤਿਹਾਸਕ ਚਿੱਤਰ ਇਸ ਅਜਾਇਬਘਰ ਦੀ ਕੀਮਤੀ ਕਲਾਤਮਕ ਵਿਰਾਸਤ ਹਨ। ਨਵੀਂ ਪੇਸ਼ਕਾਰੀ ਵਿੱਚ ਇਨ੍ਹਾਂ ਚਿੱਤਰਾਂ ਨੂੰ ਸੰਭਾਲਦਿਆਂ ਇਤਿਹਾਸਕ ਕਥਾ ਨਾਲ ਜੋੜਿਆ ਗਿਆ ਹੈ। ਇਸ ਤੋਂ ਇਲਾਵਾ ਸ਼ਾਹ ਮੁਹੰਮਦ ਦੀਆਂ ਰਚਨਾਵਾਂ ਅਤੇ ਕੰਨਿਘਮਜ਼ ਹਿਸਟਰੀ ਆਫ਼ ਦ ਸਿੱਖਜ ਵਰਗੇ ਇਤਿਹਾਸਕ ਹਵਾਲਿਆਂ ਨੂੰ ਵੀ ਇਸ ਅਜਾਇਬਘਰ ਦੀ ਪੇਸ਼ਕਾਰੀ ਦਾ ਹਿੱਸਾ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਟੱਚ ਪੈਨਲ, ਜਾਣਕਾਰੀ ਕਿਓਸਕ, ਡਿਜ਼ੀਟਲ ਡਿਸਪਲੇਅ ਅਤੇ ਆਡੀਓ-ਵਿਜ਼ੂਅਲ ਸਮੱਗਰੀ ਰਾਹੀਂ ਇਤਿਹਾਸਕ ਜਾਣਕਾਰੀ
ਨੂੰ ਹੋਰ ਰੁਚਿਕਰ, ਆਸਾਨ ਅਤੇ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਅਜਾਇਬ ਘਰ ਵਿਦਿਆਰਥੀਆਂ, ਇਤਿਹਾਸ ਦੇ ਖੋਜਕਰਤਾਵਾਂ, ਨੌਜਵਾਨਾਂ ਅਤੇ ਸੈਲਾਨੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਤਰੁਣਪ੍ਰੀਤ ਸਿੰਘ ਸੌਂਦ ਕੈਬਨਿਟ ਮੰਤਰੀ ਨੇ ਖ਼ਾਸ ਤੌਰ ’ਤੇ ਨੌਜਵਾਨਾਂ ਅਤੇ ਜਨਰੇਸ਼ਨ-ਜ਼ੈਡ (Gen-Z) ਨੂੰ ਇਸ ਅਜਾਇਬਘਰ ਦਾ ਦੌਰਾ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਤਿਹਾਸ ਸਿਰਫ਼ ਕਿਤਾਬਾਂ ਵਿੱਚ ਪੜ੍ਹਨ ਵਾਲੀ ਚੀਜ਼ ਨਹੀਂ ਹੈ, ਸਗੋਂ ਇਤਿਹਾਸਕ ਧਰਤੀ ’ਤੇ ਪਹੁੰਚ ਕੇ ਆਪਣੇ ਪੂਰਵਜਾਂ ਦੀ ਬਹਾਦਰੀ, ਕੁਰਬਾਨੀ ਅਤੇ ਵਿਰਾਸਤ ਨੂੰ ਜਾਣਨਾ ਅਤੇ ਉਸ ਤੋਂ ਪ੍ਰੇਰਨਾ ਲੈਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਕੇਵਲ ਇੱਕ ਨਵੀਨੀਕਰਨ ਕੀਤੇ ਅਜਾਇਬਘਰ ਦਾ ਉਦਘਾਟਨ ਨਹੀਂ ਕਰ ਰਹੇ, ਬਲਕਿ ਅੱਧੀ ਸਦੀ ਪੁਰਾਣੀ ਯਾਦਗਾਰ ਵਿੱਚ ਨਵੀਂ ਜਾਨ ਪਾ ਕੇ ਇਤਿਹਾਸ ਅਤੇ ਨਵੀਂ ਪੀੜ੍ਹੀ ਵਿਚਕਾਰ ਇੱਕ ਮਜ਼ਬੂਤ ਪੁਲ ਉਸਾਰ ਰਹੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਅਮੀਰ ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਵਿਧਾਇਕ ਸ਼੍ਰੀ ਰਜਨੀਸ਼ ਕੁਮਾਰ ਦਹੀਯਾ ਨੇ ਨਵੀਨੀਕਰਨ ਕੀਤੇ ਐਂਗਲੋ-ਸਿੱਖ ਯੁੱਧ ਅਜਾਇਬਘਰ, ਫਿਰੋਜ਼ਸ਼ਾਹ ਦਾ ਉਦਘਾਟਨ ਕਰਨ ਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਨਵੀਨੀਕਰਨ ਤੋਂ ਬਾਅਦ ਇਹ ਅਜਾਇਬਘਰ ਇਤਿਹਾਸ ਪ੍ਰੇਮੀਆਂ, ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਸੈਲਾਨੀਆਂ ਲਈ ਇੱਕ ਮਹੱਤਵਪੂਰਨ ਖਿੱਚ ਦਾ ਕੇਂਦਰ ਬਣੇਗਾ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਇਤਿਹਾਸਕ ਵਿਰਾਸਤ ਨੂੰ ਹੋਰ ਉਜਾਗਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਸ ਮੌਕੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ, ਡਾਇਰੈਕਟਰ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਸ਼੍ਰੀ ਸੰਜੀਵ ਕੁਮਾਰ ਤਿਵਾੜੀ, ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ, ਐਸ.ਡੀ.ਐਮ. ਫ਼ਿਰੋਜ਼ਪੁਰ ਅਭਿਸ਼ੇਕ ਸ਼ਰਮਾ, ਭੁਪਿੰਦਰ ਸਿੰਘ ਚਾਨਣਾ, ਸੁਖਦੀਪ ਸਿੰਘ ਉਗੋਕੇ, ਬੇਅੰਤ ਸਿੰਘ, ਰੋਬੀ ਸੰਧੂ, ਸਰਪੰਚ ਮਨਦੀਪ ਸਿੰਘ ਪਿਆਰੇਆਣਾ, ਸਰਪੰਚ ਅਮਨਦੀਪ, ਸਰਪੰਚ ਗੁਰਜੰਟ ਸਿੰਘ, ਰਾਜਿੰਦਰ ਸਰਪੰਚ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ। ****
- ਫੂਡ ਸੇਫਟੀ ਅਫਸਰ ਫਿਰੋਜ਼ਪੁਰ ਅਭਿਨਵ ਕੁਮਾਰ ਦੇ ਹੱਕ ਚ ਆਈ ਕਿਸਾਨ ਯੂਨੀਅਨ। ਫੂਡ ਸੇਫਟੀ ਅਫਸਰ ਫਿਰੋਜ਼ਪੁਰ ਅਭਿਨਵ ਕੁਮਾਰ ਦੇ ਹੱਕ ਚ ਆਈ ਕਿਸਾਨ ਯੂਨੀਅਨ। ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਦੀ ਕੀਤੀ ਮੰਗ।1
- ਨਸ਼ਾ ਮੁਕਤ ਪੰਜਾਬ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕੱਠੇ ਹੋਣ ਦੀ ਅਪੀਲ ਭਾਜਪਾ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ ਨੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣਨ ਦਾ ਦਿੱਤਾ ਸੱਦਾ ਫਰੀਦਕੋਟ, 15 ਸਤੰਬਰ: ਭਾਰਤੀ ਜਨਤਾ ਪਾਰਟੀ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਸੰਨੀ ਬਰਾੜ ਨੇ ਕਿਹਾ ਕਿ ਨਸ਼ਾ ਕਿਸੇ ਇੱਕ ਸਿਆਸੀ ਪਾਰਟੀ ਦੀ ਸਮੱਸਿਆ ਨਹੀਂ, ਬਲਕਿ ਪੂਰੇ ਪੰਜਾਬ ਦੀ ਸਾਂਝੀ ਚਿੰਤਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਸਰਕਾਰ, ਸਿਆਸੀ ਪਾਰਟੀਆਂ, ਸਮਾਜਿਕ ਜਥੇਬੰਦੀਆਂ, ਨੌਜਵਾਨਾਂ ਅਤੇ ਆਮ ਲੋਕਾਂ ਨੂੰ ਮਿਲ ਕੇ ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਨਸ਼ਾ ਮੁਕਤ ਪੰਜਾਬ ਰੈਲੀ ਵਿੱਚ ਸ਼ਾਮਲ ਹੋਣ ਅਤੇ ਨਸ਼ਿਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਮੁੱਦੇ ਨੂੰ ਸਿਆਸੀ ਵਖਰੇਵਿਆਂ ਤੋਂ ਉੱਪਰ ਰੱਖ ਕੇ ਸਮਾਜਿਕ ਜ਼ਿੰਮੇਵਾਰੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ। “ਨਸ਼ਾ ਮੁਕਤ ਪੰਜਾਬ—ਸਾਡਾ ਸੰਕਲਪ, ਸਾਡੀ ਜ਼ਿੰਮੇਵਾਰੀ” ਸੰਨੀ ਬਰਾੜ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਸਿਰਫ਼ ਸਰਕਾਰ ਜਾਂ ਕਿਸੇ ਇੱਕ ਸੰਸਥਾ ਦੀ ਜ਼ਿੰਮੇਵਾਰੀ ਨਹੀਂ ਹੈ। ਪਰਿਵਾਰ, ਸਕੂਲ, ਕਾਲਜ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਸਮੇਤ ਹਰ ਵਰਗ ਨੂੰ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ ਜਾਗਰੂਕਤਾ ਦੇ ਨਾਲ-ਨਾਲ ਨਸ਼ਾ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ, ਨਸ਼ਾ ਛੁਡਾਊ ਸਹੂਲਤਾਂ ਵਿੱਚ ਸੁਧਾਰ, ਨੌਜਵਾਨਾਂ ਲਈ ਖੇਡਾਂ ਅਤੇ ਰੋਜ਼ਗਾਰ ਦੇ ਮੌਕੇ ਅਤੇ ਨਸ਼ੇ ਦੀ ਲਤ ਤੋਂ ਬਾਹਰ ਆਏ ਨੌਜਵਾਨਾਂ ਦੀ ਸਮਾਜ ਵਿੱਚ ਮੁੜ ਸਥਾਪਤੀ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ। ਉਨ੍ਹਾਂ ਦਾ ਸੰਦੇਸ਼ ਸੀ ਕਿ “ਨਸ਼ਾ ਮੁਕਤ ਪੰਜਾਬ ਸਿਰਫ਼ ਇੱਕ ਨਾਅਰਾ ਨਹੀਂ, ਸਗੋਂ ਹਰ ਪੰਜਾਬੀ ਦੀ ਸਾਂਝੀ ਜ਼ਿੰਮੇਵਾਰੀ ਹੈ।” ਇਸ ਮੌਕੇ ਉਨ੍ਹਾਂ ਪੰਜਾਬ ਵਾਸੀਆਂ ਨੂੰ ਨਸ਼ਿਆਂ ਵਿਰੁੱਧ ਚੱਲ ਰਹੀ ਜਾਗਰੂਕਤਾ ਮੁਹਿੰਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।1
- 2027—ਹੋਂਦ ਦੀ ਲੜਾਈ’: ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਅੱਜ ਵੱਡੀ ਰੈਲੀ, ਰੈਲੀ ਰਾਹੀਂ ਪੰਜਾਬ ਦੀ ਸਿਆਸਤ ਨੂੰ ਨਵਾਂ ਸੁਨੇਹਾ ਦੇਣ ਦੀ ਤਿਆਰੀ, ਵੱਡੀ ਗਿਣਤੀ ’ਚ ਆਗੂਆਂ ਤੇ ਸਮਰਥਕਾਂ ਦੇ ਪਹੁੰਚਣ ਦੀ ਉਮੀਦ, 2027—ਹੋਂਦ ਦੀ ਲੜਾਈ’: ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਅੱਜ ਵੱਡੀ ਰੈਲੀ, ਰੈਲੀ ਰਾਹੀਂ ਪੰਜਾਬ ਦੀ ਸਿਆਸਤ ਨੂੰ ਨਵਾਂ ਸੁਨੇਹਾ ਦੇਣ ਦੀ ਤਿਆਰੀ, ਵੱਡੀ ਗਿਣਤੀ ’ਚ ਆਗੂਆਂ ਤੇ ਸਮਰਥਕਾਂ ਦੇ ਪਹੁੰਚਣ ਦੀ ਉਮੀਦ, #ਅਕਾਲੀਦਲਵਾਰਸਪੰਜਾਬ #ਵਾ‘ਮਿਸ਼ਨਰਸਪੰਜਾਬ #ਪੰਥਕਕਾਨਫਰੰਸ #ਫਰੀਦਕੋਟ #ਦਾਣਾਮੰਡੀਫਰੀਦਕੋਟ #ਭਾਈਦਲੇਰਸਿੰਘਡੋਡ #ਪੰਥਕਮੁੱਦੇ #ਸਿੱਖਪੰਥ #ਪੰਜਾਬਸਿਆਸਤ #ਫਰੀਦਕੋਟਨਿਊਜ਼ #PunjabNews #FaridkotNews #WarisPunjab #PanthicConference #PunjabPolitics #SikhPanth #BreakingNews #GlobalKhabarnama Rajinder Arora Rajinder Arora Government of Punjab1
- ਤਰਨ ਤਾਰਨ ਦੇ ਪਿੰਡ ਮਾੜੀ ਕੰਬੋਕੇ ’ਚ ਕਬੱਡੀ ਦਾ ਸ਼ੋਅ ਮੈਚ, ਰੋਮਾਂਚਕ ਮੁਕਾਬਲਾ 🏆🔥 ਤਰਨ ਤਾਰਨ ਦੇ ਪਿੰਡ ਮਾੜੀ ਕੰਬੋਕੇ ’ਚ ਕਬੱਡੀ ਦਾ ਸ਼ੋਅ ਮੈਚ, ਰੋਮਾਂਚਕ ਮੁਕਾਬਲਾ 🏆🔥1
- तरन तारन के गुरु अर्जन देव सरकारी कॉलेज के कर्मचारी ने की आत्महत्या, कथित वीडियो में लगाए गंभीर आरोप तरन तारन के गुरु अर्जन देव सरकारी कॉलेज के कर्मचारी ने की आत्महत्या, कथित वीडियो में लगाए गंभीर आरोप तरन तारन से इस समय एक बेहद दुखद और गंभीर खबर सामने आ रही है। गुरु अर्जन देव सरकारी कॉलेज, तरन तारन की लाइब्रेरी में पिछले करीब 26 वर्षों से ड्यूटी कर रहे कर्मचारी तरसेम सिंह ने कथित तौर पर आत्महत्या कर अपनी जीवनलीला समाप्त कर ली।आत्महत्या से पहले तरसेम सिंह द्वारा एक कथित वीडियो रिकॉर्ड किए जाने की बात सामने आ रही है। इस वीडियो में वह अपने वरिष्ठ अधिकारी पर गंभीर आरोप लगाते हुए दिखाई दे रहे हैं। हालांकि, इस कथित वीडियो की स्वतंत्र रूप से पुष्टि अभी नहीं हुई है और पुलिस की ओर से भी इस संबंध में आधिकारिक बयान सामने नहीं आया है।कथित वीडियो में तरसेम सिंह ने आरोप लगाया कि वह पिछले लंबे समय से अपने सुपरिंटेंडेंट के कथित दबाव में काम कर रहे थे। उनका आरोप है कि जब भी वह छुट्टी मांगते थे, तो उनसे कथित तौर पर पैसे की मांग की जाती थी। तरसेम सिंह ने यह भी दावा किया कि उनसे पहले भी कई बार पैसे लिए जा चुके थे।तरसेम सिंह ने कथित वीडियो में जगतार सिंह नाम के व्यक्ति का भी जिक्र किया है। उनके अनुसार, जगतार सिंह पहले क्लर्क के पद पर कार्यरत थे और बाद में सुपरिंटेंडेंट बन गए। तरसेम सिंह का आरोप था कि जगतार सिंह अपने पद का कथित तौर पर इस्तेमाल करते हुए उन पर दबाव बनाते थे और उनसे पैसों की मांग कर उन्हें धमकाया जाता था। तरसेम सिंह ने अपनी कथित वीडियो में अपनी मौत के लिए जगतार सिंह को जिम्मेदार ठहराने की बात कही है। हालांकि, इन आरोपों की सच्चाई और आत्महत्या के पीछे वास्तविक कारण क्या रहे, यह पुलिस जांच के बाद ही स्पष्ट हो पाएगा घटना के बाद मृतक के परिवार और परिजनों में भारी रोष देखने को मिल रहा है। परिवार की ओर से मृतक का शव कॉलेज के बाहर रखकर विरोध प्रदर्शन किया जा रहा है। परिजनों की मांग है कि मामले की निष्पक्ष जांच की जाए और यदि किसी व्यक्ति की भूमिका सामने आती है तो उसके खिलाफ सख्त कार्रवाई की जाए।फिलहाल पुलिस की ओर से मामले को लेकर कोई विस्तृत आधिकारिक बयान सामने नहीं आया है। पुलिस द्वारा कथित वीडियो, मृतक के बयानों, परिवार के आरोपों और अन्य तथ्यों की जांच किए जाने के बाद ही मामले की पूरी तस्वीर साफ हो सकेगी।यह मामला अब कई गंभीर सवाल खड़े कर रहा है कि आखिर 26 वर्षों से कॉलेज में सेवाएं दे रहे कर्मचारी ने इतना बड़ा कदम क्यों उठाया और क्या वास्तव में वह किसी दबाव में था? इन सभी सवालों के जवाब पुलिस जांच के बाद ही सामने आएंगे। फिलहाल परिवार का विरोध प्रदर्शन जारी है और सभी की नजरें पुलिस की आगामी कार्रवाई तथा आधिकारिक जांच रिपोर्ट पर टिकी हुई हैं।1
- ਜ਼ਿਲਾ ਤਰਨ ਤਾਰਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਸਕੂਲ ਬਤੌਰ ਸਕੂਲ ਦੇ ਅੰਦਰ ਡਿਊਟੀ ਕਰਦਾ ਸੀ ਇੱਕ ਕਲਰਕ ਕਾਫੀ ਦਿਨਾਂ ਤੋਂ ਉਸੇ ਨੂੰ ਪੈਸੇ ਦੀ ਤੇ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਕਲਰਕ ਤੋਂ ਤੰਗ ਆ ਕੇ ਉਸਨੇ ਆਪਣੀ ਜੀਵਨ ਲਈ ਸਮਾਪਤ ਕਰ ਦਿੱਤੀ ਹੈ।1
- ਫਿਰੋਜ਼ਪੁਰ ਤੋ ਬਾਅਦ ਆਪਣੇ ਆਪ ਨੂੰ ਸੀ ਐਮ ਦੇ ਉ ਐਸ ਡੀ ਦਾ ਕਰੀਬੀ ਕਹਿਣ ਵਾਲਾ ਪਿੰਡ ਝੋਕ ਹਰੀ ਹਰ ਪਹੁੰਚਿਆ। ਮੀਡੀਆ ਟੀਮ ਦੇਖ ਕੇ ਮੋਕੇ ਤੋ ਹੋਇਆ ਫਰਾਰ। ਸੀ ਐਮ ਮਾਨ ਦੇ ਉ ਐਸ ਡੀ ਦਾ ਕਰੀਬੀ ਕਹਾਉਣ ਵਾਲਾ ਫਿਰੋਜ਼ਪੁਰ ਤੋ ਬਾਅਦ ਪਿੰਡ ਝੋਕ ਹਰੀ ਹਰ ਦੇ ਹਲਵਾਈ ਕੋਲ ਪਹੁੰਚਿਆ। ਜਦੋ ਮੀਡੀਆ ਦੀ ਟੀਮ ਉਥੇ ਗਈ ਤਾਂ ਹੋਇਆ ਰਫੂਚੱਕਰ।1
- ਜ਼ੀਰਾ ਦੇ ਨਜ਼ਦੀਕੀ ਪਿੰਡ ਮਨਸੂਰ ਵਾਲਾ ਕਲਾਂ ਵਿਖ਼ੇ ਚਲੀ ਗੋਲੀ ਦੌਰਾਨ ਨੌਜਵਾਨ ਦੀ ਹੋਈ ਮੌਤ ਮਨਸੂਰਵਾਲ ਕਲਾਂ ਵਿਖੇ ਉਸ ਵੇਲੇ ਖੂਨ ਦੇ ਰਿਸ਼ਤੇ ਤਾਰ ਤਾਰ ਹੁੰਦੇ ਨਜ਼ਰ ਆਏ ਜਦੋਂ ਇੱਕ ਤਾਏ ਵੱਲੋਂ ਜਮੀਨੀ ਵਿਵਾਦ ਨੂੰ ਲੈ ਕੇ ਭਤੀਜੇ ਨੂੰ ਗੋਲੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਨਸੂਰਵਾਲ ਕਲਾਂ ਦੇ ਵਿਚ ਗ ਮੌਤ ਦਾ ਕਾਰਨ ਗੋਲੀ ਚਲਣ ਦਾ ਕਾਰਨ ਜਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ ਪੁਲਿਸ ਮਾਮਲੇਦੀ ਪੜਤਾਲ ਕਰ ਰਹੀ ਹੈ। ਮੌਕੇ ਤੇ ਪਹੁੰਚੇ dsp ਜ਼ੀਰਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਦੋਸ਼ੀਆਂ ਖਿਲਾਫ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।1