Shuru
Apke Nagar Ki App…
supreme God Kabir spiritual leader sant Rampal Ji Maharaj As a heartwarming example of the sacred bond between a disciple and his Guru is the love and devotion of Bhumad Bhakt for Sant Garib Das Ji Maharaj. Sant Rampal Ji Maharaj unfolds this story detailing powerful moments of divine intervention, where a dry, barren field was revived as a lush field instantaneously. This article serves as a powerful reminder of the extraordinary and unrivalled power of Supreme God Kabir and the unique blessings bestowed upon those who devote themselves fully to His divine path.
Bittu kumar
supreme God Kabir spiritual leader sant Rampal Ji Maharaj As a heartwarming example of the sacred bond between a disciple and his Guru is the love and devotion of Bhumad Bhakt for Sant Garib Das Ji Maharaj. Sant Rampal Ji Maharaj unfolds this story detailing powerful moments of divine intervention, where a dry, barren field was revived as a lush field instantaneously. This article serves as a powerful reminder of the extraordinary and unrivalled power of Supreme God Kabir and the unique blessings bestowed upon those who devote themselves fully to His divine path.
More news from ਪੰਜਾਬ and nearby areas
- ਫਰੀਦਕੋਟ ਵਿੱਚ ਬਜ਼ੁਰਗ ਔਰਤ ਦੇ ਕਤਲ ਮਾਮਲੇ ਦੀ ਗੁੱਥੀ ਸੁਲਝੀ, ਪੁਲਿਸ ਨੇ 24 ਘੰਟਿਆਂ ਅੰਦਰ ਮੁਲਜ਼ਮ ਕੀਤਾ ਕਾਬੂ ਜਿਨਸੀ ਸ਼ੋਸ਼ਣ ਤੋਂ ਬਾਅਦ ਇੱਟਾਂ ਨਾਲ ਵਾਰ ਕਰਕੇ ਹੱਤਿਆ ਕਰਨ ਦਾ ਦੋਸ਼; CCTV ਅਤੇ ਤਕਨੀਕੀ ਜਾਂਚ ਰਾਹੀਂ ਪੁਲਿਸ ਮੁਲਜ਼ਮ ਤੱਕ ਪਹੁੰਚੀ ਫਰੀਦਕੋਟ, 28 ਅਗਸਤ: ਫਰੀਦਕੋਟ ਦੀ ਨਵੀਂ ਅਨਾਜ ਮੰਡੀ ਵਿੱਚ 27 ਅਗਸਤ ਦੀ ਸਵੇਰ ਇੱਕ ਕਰੀਬ 60 ਸਾਲਾ ਬਜ਼ੁਰਗ ਔਰਤ ਦੀ ਲਾਸ਼ ਮਿਲਣ ਦੇ ਮਾਮਲੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕਰਦਿਆਂ ਇੱਕ 50 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮ ਨੇ ਪਹਿਲਾਂ ਔਰਤ ਨਾਲ ਜਿਨਸੀ ਸ਼ੋਸ਼ਣ ਕੀਤਾ ਅਤੇ ਬਾਅਦ ਵਿੱਚ ਫੜੇ ਜਾਣ ਦੇ ਡਰ ਕਾਰਨ ਇੱਟ ਨਾਲ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਔਰਤ ਪਿਛਲੇ ਕਰੀਬ 6-7 ਸਾਲਾਂ ਤੋਂ ਨਵੀਂ ਅਨਾਜ ਮੰਡੀ ਵਿੱਚ ਹੀ ਰਹਿ ਰਹੀ ਸੀ। ਦਿਨ ਸਮੇਂ ਉਹ ਮੰਡੀ ਵਿੱਚ ਘੁੰਮਦੀ ਸੀ ਅਤੇ ਰਾਤ ਨੂੰ ਇੱਕ ਪੁਰਾਣੀ ਦੁਕਾਨ ਵਿੱਚ ਸੌਂਦੀ ਸੀ। ਮੰਡੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਅਤੇ ਦੁਕਾਨਦਾਰ ਉਸ ਨੂੰ ਪਿਆਰ ਅਤੇ ਸਤਿਕਾਰ ਨਾਲ ‘ਮਾਸੀ’ ਕਹਿ ਕੇ ਬੁਲਾਉਂਦੇ ਸਨ। ਮੰਡੀ ਦੇ ਲੋਕ ਹੀ ਅਕਸਰ ਉਸ ਨੂੰ ਖਾਣਾ ਵੀ ਦਿੰਦੇ ਸਨ। 27 ਅਗਸਤ ਦੀ ਸਵੇਰ ਜਦੋਂ ਔਰਤ ਨਜ਼ਰ ਨਾ ਆਈ ਤਾਂ ਮਜ਼ਦੂਰਾਂ ਨੇ ਉਸ ਦੀ ਭਾਲ ਕੀਤੀ। ਇਸ ਦੌਰਾਨ ਜਿੱਥੇ ਉਹ ਆਮ ਤੌਰ ’ਤੇ ਸੌਂਦੀ ਸੀ, ਉੱਥੇ ਉਸ ਦੀ ਲਾਸ਼ ਮਿਲੀ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ DSP ਸਮੇਤ ਥਾਣਾ ਸਿਟੀ-2 ਦੇ ਅਧਿਕਾਰੀ ਮੌਕੇ ’ਤੇ ਪਹੁੰਚੇ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ SSP ਗੁਰਬੰਸ ਸਿੰਘ ਬੈਸ ਦੇ ਨਿਰਦੇਸ਼ਾਂ ਹੇਠ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਪੁਲਿਸ ਨੇ ਘਟਨਾ ਸਥਾਨ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ। ਇਸ ਦੇ ਨਾਲ ਵਿਗਿਆਨਕ ਅਤੇ ਤਕਨੀਕੀ ਜਾਂਚ ਰਾਹੀਂ ਮਿਲੇ ਸੁਰਾਗਾਂ ਨੂੰ ਜੋੜਿਆ ਗਿਆ। ਪੁਲਿਸ ਅਨੁਸਾਰ ਜਾਂਚ ਦੌਰਾਨ ਜੋਤ ਰਾਮ ਕਾਲੋਨੀ ਵਾਸੀ 50 ਸਾਲਾ ਰਾਜੂ ਤੱਕ ਪਹੁੰਚ ਹੋਈ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੱਸਿਆ ਗਿਆ ਹੈ ਕਿ ਮੁਲਜ਼ਮ ਮੰਡੀ ਵਿੱਚ ਮਜ਼ਦੂਰੀ ਕਰਦਾ ਸੀ। 26 ਅਗਸਤ ਦੀ ਰਾਤ ਵਾਪਰੀ ਵਾਰਦਾਤ SP ਨਰਿੰਦਰ ਸਿੰਘ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ 26 ਅਗਸਤ ਦੀ ਰਾਤ ਮੁਲਜ਼ਮ ਨੇ ਔਰਤ ਨਾਲ ਜਿਨਸੀ ਸ਼ੋਸ਼ਣ ਕੀਤਾ। ਇਸ ਤੋਂ ਬਾਅਦ ਫੜੇ ਜਾਣ ਦੇ ਡਰ ਕਾਰਨ ਉਸ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਇੱਟ ਨਾਲ ਕਈ ਵਾਰ ਕੀਤੇ ਗਏ, ਜਿਸ ਕਾਰਨ ਔਰਤ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਨਾਲ ਜੁੜੇ ਹੋਰ ਪਹਿਲੂਆਂ ਦੀ ਜਾਂਚ ਜਾਰੀ ਹੈ। ਖ਼ਬਰਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਮੁਲਜ਼ਮ ਸ਼ਰਾਬ ਪੀਣ ਦਾ ਆਦੀ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਅਜੇ ਨਹੀਂ ਹੋਈ ਪੁਲਿਸ ਵੱਲੋਂ ਮ੍ਰਿਤਕ ਔਰਤ ਦੀ ਪਛਾਣ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਮੰਡੀ ਦੇ ਲੋਕਾਂ ਮੁਤਾਬਕ ਉਹ ਕਈ ਸਾਲਾਂ ਤੋਂ ਉੱਥੇ ਰਹਿ ਰਹੀ ਸੀ, ਪਰ ਉਸ ਦੇ ਅਸਲ ਨਾਮ, ਪਰਿਵਾਰ ਜਾਂ ਪੱਕੀ ਪਛਾਣ ਬਾਰੇ ਕਿਸੇ ਕੋਲ ਸਪੱਸ਼ਟ ਜਾਣਕਾਰੀ ਨਹੀਂ ਸੀ। CCTV ਨੇ ਜਾਂਚ ਵਿੱਚ ਨਿਭਾਈ ਅਹਿਮ ਭੂਮਿਕਾ ਇਸ ਮਾਮਲੇ ਵਿੱਚ CCTV ਫੁਟੇਜ ਅਤੇ ਤਕਨੀਕੀ ਜਾਂਚ ਪੁਲਿਸ ਲਈ ਮਹੱਤਵਪੂਰਨ ਸਾਬਤ ਹੋਈ। ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਸੁਰਾਗਾਂ ਨੂੰ ਜੋੜਦਿਆਂ ਟੀਮਾਂ ਨੇ ਥੋੜ੍ਹੇ ਸਮੇਂ ਵਿੱਚ ਮੁਲਜ਼ਮ ਦੀ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਨੋਟ: ਜਿਨਸੀ ਸ਼ੋਸ਼ਣ ਅਤੇ ਕਤਲ ਸਬੰਧੀ ਵੇਰਵੇ ਪੁਲਿਸ ਜਾਂਚ ਅਤੇ ਪੁਲਿਸ ਵੱਲੋਂ ਦੱਸੇ ਗਏ ਤੱਥਾਂ ’ਤੇ ਆਧਾਰਿਤ ਹਨ। ਅਦਾਲਤੀ ਫੈਸਲਾ ਆਉਣ ਤੱਕ ਮੁਲਜ਼ਮ ਨੂੰ ਕਾਨੂੰਨੀ ਤੌਰ ’ਤੇ ਦੋਸ਼ੀ ਨਹੀਂ ਮੰਨਿਆ ਜਾ ਸਕਦਾ। ਮ੍ਰਿਤਕ ਔਰਤ ਦੀ ਪਛਾਣ ਸਬੰਧੀ ਪੁਲਿਸ ਦੀ ਕਾਰਵਾਈ ਜਾਰੀ ਹੈ।1
- ਬੀਤੇ ਕੱਲ੍ਹ ਹੋਏ ਅੰਨ੍ਹੇ ਕਤਲ ਕੇਸ ਵਿੱਚ ਫਰੀਦਕੋਟ ਪੁਲਿਸ ਨੇ 24 ਘੰਟਿਆਂ ਵਿੱਚ ਕਤਲ ਦੀ ਸੁਲਝਾਈ ਗੁੱਥੀ, 50 ਸਾਲਾ ਜੋਤ ਰਾਮ ਕਲੌਨੀ ਦੇ ਰਾਜੂ ਨੂੰ ਕਤਲ ਦੇ ਮਾਮਲੇ ’ਚ ਕੀਤਾ ਗ੍ਰਿਫ਼ਤਾਰ ਬੀਤੇ ਕੱਲ੍ਹ ਹੋਏ ਅੰਨ੍ਹੇ ਕਤਲ ਕੇਸ ਵਿੱਚ ਫਰੀਦਕੋਟ ਪੁਲਿਸ ਨੇ 24 ਘੰਟਿਆਂ ਵਿੱਚ ਕਤਲ ਦੀ ਸੁਲਝਾਈ ਗੁੱਥੀ, 50 ਸਾਲਾ ਜੋਤ ਰਾਮ ਕਲੌਨੀ ਦੇ ਰਾਜੂ ਨੂੰ ਕਤਲ ਦੇ ਮਾਮਲੇ ’ਚ ਕੀਤਾ ਗ੍ਰਿਫ਼ਤਾਰ #Faridkot #FaridkotNews #DanaMandi #FaridkotPolice #UnclaimedBody #LashBaramad #PunjabNews #BreakingNews #LatestNews #everyone #BreakingNews #BREAKING #highlights #Update #NewsUpdate #UpdateNews #SaharaServiceSociety #GGSMedicalCollege #FaridkotNewsUpdate #ਪੰਜਾਬਨਿਊਜ਼ #ਫਰੀਦਕੋਟ #ਫਰੀਦਕੋਟਨਿਊਜ਼ #ਦਾਣਾਮੰਡੀ #ਪੁਲਿਸਜਾਂਚ #ਲਾਵਾਰਿਸਲਾਸ਼ Rajinder Arora Rajinder Arora ਜਾਗਰੂਕਤਾ ਬਾਣੀ1
- ਅੱਜ ਮਾਸਟਰ ਦਾ ਮੁੰਡਾ ਪੁਲੀਸ ਤੋਂ ਹਰੇਕ ਵਿਭਾਗ ਦੇ ਮੁਲਜ਼ਮਾਂ ਨੂੰ ਕੁਟਵਾ ਰਿਹਾ ਹੈ। ਕੱਚਾ DGP ਕੁਰਸੀ ਬਚਾਉਣ ਲਈ ED ਚਿੱਠੀ 'ਤੇ ਪਰਚਾ ਨਹੀਂ ਕਰ ਰਿਹਾ, ਜਦਕਿ ਸੁਪਰੀਮ ਕੋਰਟ ਦੇ ਹੁਕਮ ਸਾਫ਼ ਨੇ। ਟੋਪੀ ਸਿਨ੍ਹਾ ਦੀ ਪੁੱਛਗਿੱਛ ਹੋਵੇ, ਬਹੁਤ ਕੁਝ ਨਿਕਲੇਗਾ। ਜਿਹੜੀ ਸਰਕਾਰ ਮੁਲਾਜ਼ਮਾਂ ਦੀ ਨਹੀਂ ਹੋ ਸਕਦੀ, ਉਹ ਕਿਸੇ ਦੀ ਨਹੀਂ ਹੋ ਸਕਦੀ। ਮੁਲਾਜ਼ਮ ਹੀ ਕਿਸੇ ਸਰਕਾਰ ਦੀ ਰੀੜ ਦੀ ਹੱਡੀ ਹੁੰਦੇ ਨੇ। ਵਿਧਾਇਕਾਂ-ਮੰਤਰੀਆਂ ਦੀ ਸਪੀਡ ਚੈੱਕ ਸ਼ੁਰੂ ਹੈ। ਜਲਦੀ ਹੀ ਸੰਗਤ ਇਸ "ਗੁਰੂ ਦੋਖੀ" ਸਰਕਾਰ ਦੀ ਵੀ ਸਪੀਡ ਚੈੱਕ ਕਰੇਗੀ। Aam Aadmi Party - Punjab Bhagwant Mann1
- ਟਿੱਬਾ ਰੋਡ ਕਿੰਨੀ ਗੁੰਡਾ ਗਰਦੀ ਹੈ ਵੇਖ ਲਿਓ ਇਹ ਮਸਲਾ ਟਿੱਬਾ ਰੋਡ ਲੁਧਿਆਣਾ ਦਾ ਹੈ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕਿੱਤੀ ਕਾਰਵਾਈ ਇਸ ਕਰਕੇ ਕਰਕੇ ਨਹੀਂ ਹੋਈ ਕਿ ਤੇਰੀ ਦੇਖੀ ਗੁੰਡਾਗਰਦੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਇਨਸਾਫ ਮੰਗਣਾ ਵੀ ਮੁਸ਼ਕਿਲ ਹੋ ਗਿਆ ਦੋ ਛੋਟੀ ਉਮਰ ਦੇ ਮੁੰਡੇ ਮੋਟਰਸਾਈਕਲ ਦੀ ਦੁਕਾਨ ਚਲਾਉਂਦੇ ਹਨ ਉਹਨਾਂ ਦੇ ਉੱਪਰ ਹਮਲਾ ਹੋਇਆ ਇਹ ਅਤੇ ਇੱਕ ਬੰਦਾ ਉਧਰੋਂ ਲੰਘ ਰਿਹਾ ਸੀ ਉਹਨੂੰ ਨਜਾਇਜ਼ ਕੁੱਟਿਆ ਗਿਆ ਟਿੱਬਾ ਰੋਡ ਕਿੰਨੀ ਗੁੰਡਾ ਗਰਦੀ ਹੈ ਵੇਖ ਲਿਓ ਇਹ ਮਸਲਾ ਟਿੱਬਾ ਰੋਡ ਲੁਧਿਆਣਾ ਦਾ ਹੈ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕਿੱਤੀ ਕਾਰਵਾਈ ਇਸ ਕਰਕੇ ਕਰਕੇ ਨਹੀਂ ਹੋਈ ਕਿ ਤੇਰੀ ਦੇਖੀ ਗੁੰਡਾਗਰਦੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਇਨਸਾਫ ਮੰਗਣਾ ਵੀ ਮੁਸ਼ਕਿਲ ਹੋ ਗਿਆ ਦੋ ਛੋਟੀ ਉਮਰ ਦੇ ਮੁੰਡੇ ਮੋਟਰਸਾਈਕਲ ਦੀ ਦੁਕਾਨ ਚਲਾਉਂਦੇ ਹਨ ਉਹਨਾਂ ਦੇ ਉੱਪਰ ਹਮਲਾ ਹੋਇਆ ਇਹ ਅਤੇ ਇੱਕ ਬੰਦਾ ਉਧਰੋਂ ਲੰਘ ਰਿਹਾ ਸੀ ਉਹਨੂੰ ਨਜਾਇਜ਼ ਕੁੱਟਿਆ ਗਿਆ1
- ਕਰਮਜੀਤ ਅਨਮੋਲ ਬਾਰੇ ਵਾਇਰਲ ਵੀਡੀਓ ਹੈ ਹਲਕਾ ਵਿਧਾਇਕ ਨੇ ਦਿੱਤੀ ਜਾਣਕਾਰੀ ਕਿਹਾ ਕਿ ਇਹ ਪੋਸਟ ਫੇਕ ਹੈ। ਕਰਮਜੀਤ ਅਨਮੋਲ ਬਾਰੇ ਵਾਇਰਲ ਵੀਡੀਓ ਹੈ ਹਲਕਾ ਵਿਧਾਇਕ ਨੇ ਦਿੱਤੀ ਜਾਣਕਾਰੀ ਕਿਹਾ ਕਿ ਇਹ ਪੋਸਟ ਫੇਕ ਹੈ।1
- ਪਟਿਆਲਾ ਕੇਂਦਰੀ ਜੇਲ੍ਹ ‘ਚ ਵੀ ਗੂੰਜਿਆ ਰੱਖੜੀ ਦਾ ਪਿਆਰ, ਭੈਣਾਂ ਨੇ ਭਰਾਵਾਂ ਦੀਆਂ ਕਲਾਈਆਂ ‘ਤੇ ਬੰਨ੍ਹੀ ਰੱਖੜੀ ਪਟਿਆਲਾ ਕੇਂਦਰੀ ਜੇਲ੍ਹ ‘ਚ ਵੀ ਗੂੰਜਿਆ ਰੱਖੜੀ ਦਾ ਪਿਆਰ, ਭੈਣਾਂ ਨੇ ਭਰਾਵਾਂ ਦੀਆਂ ਕਲਾਈਆਂ ‘ਤੇ ਬੰਨ੍ਹੀ ਰੱਖੜੀ1
- Jay man Chintpurni welfare Sabha langar commity Firozpur City4
- ਫਰੀਦਕੋਟ ਕੇਂਦਰੀ ਜੇਲ੍ਹ ਵਿੱਚ ਰੱਖੜੀ ਮੌਕੇ ਭਾਵੁਕ ਹੋਇਆ ਮਾਹੌਲ, ਭੈਣਾਂ ਨੇ ਬੰਦ ਭਰਾਵਾਂ ਨੂੰ ਬੰਨ੍ਹੀ ਰੱਖੜੀ ਫਰੀਦਕੋਟ, 28 ਅਗਸਤ: ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਅੱਜ ਭਾਵੁਕ ਮਾਹੌਲ ਦੇਖਣ ਨੂੰ ਮਿਲਿਆ। ਜੇਲ੍ਹ ਪ੍ਰਸ਼ਾਸਨ ਵੱਲੋਂ ਹਵਾਲਾਤੀਆਂ ਅਤੇ ਕੈਦੀਆਂ ਲਈ ਵਿਸ਼ੇਸ਼ ਮੁਲਾਕਾਤ ਦਾ ਪ੍ਰਬੰਧ ਕੀਤਾ ਗਿਆ, ਜਿਸ ਦੌਰਾਨ ਭੈਣਾਂ ਨੇ ਆਪਣੇ ਭਰਾਵਾਂ ਦੀ ਕਲਾਈ ’ਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਦੇ ਚੰਗੇ ਭਵਿੱਖ ਅਤੇ ਜਲਦ ਪਰਿਵਾਰ ਨਾਲ ਮੁੜ ਮਿਲਾਪ ਦੀ ਕਾਮਨਾ ਕੀਤੀ। ਇਸ ਵਾਰ ਜੇਲ੍ਹ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤੌਰ ’ਤੇ ਅਜਿਹੇ ਹਵਾਲਾਤੀਆਂ ਅਤੇ ਕੈਦੀਆਂ ਨੂੰ ਵੀ ਆਪਣੀਆਂ ਭੈਣਾਂ ਤੇ ਪਰਿਵਾਰਕ ਮੈਂਬਰਾਂ ਨਾਲ ਮਿਲਣ ਦਾ ਮੌਕਾ ਦਿੱਤਾ ਗਿਆ, ਜਿਨ੍ਹਾਂ ਦੀ ਆਮ ਮੁਲਾਕਾਤ ਸੁਰੱਖਿਆ ਕਾਰਨਾਂ ਕਰਕੇ ਰੋਕੀ ਜਾਂ ਸੀਮਤ ਕੀਤੀ ਗਈ ਸੀ। ਵਿਸ਼ੇਸ਼ ਮੁਲਾਕਾਤ ਕਾਰਨ ਬੰਦੀਆਂ ਨੂੰ ਤਿਉਹਾਰ ਦੇ ਮੌਕੇ ਆਪਣੇ ਪਰਿਵਾਰ ਨਾਲ ਕੁਝ ਸਮਾਂ ਬਿਤਾਉਣ ਅਤੇ ਭੈਣ-ਭਰਾ ਦੇ ਪਿਆਰ ਨੂੰ ਮਹਿਸੂਸ ਕਰਨ ਦਾ ਮੌਕਾ ਮਿਲਿਆ। ਭੈਣਾਂ ਨੇ ਭਰਾਵਾਂ ਨੂੰ ਗਲਤ ਰਾਹ ਛੱਡਣ ਲਈ ਕੀਤਾ ਪ੍ਰੇਰਿਤ ਮੁਲਾਕਾਤ ਦੌਰਾਨ ਭੈਣਾਂ ਨੇ ਆਪਣੇ ਭਰਾਵਾਂ ਨੂੰ ਭਾਵਨਾਤਮਕ ਤੌਰ ’ਤੇ ਸਮਝਾਉਂਦਿਆਂ ਅਪਰਾਧ ਅਤੇ ਗਲਤ ਗਤੀਵਿਧੀਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਆ ਕੇ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਜੀਵਨ ਬਤੀਤ ਕੀਤਾ ਜਾਵੇ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਜਾਵੇ। ਇਸ ਦੌਰਾਨ ਬੰਦੀਆਂ ਨੇ ਵੀ ਆਪਣੀਆਂ ਭੈਣਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਹ ਭਵਿੱਖ ਵਿੱਚ ਕਿਸੇ ਵੀ ਗਲਤ ਗਤੀਵਿਧੀ ਦਾ ਹਿੱਸਾ ਨਹੀਂ ਬਣਨਗੇ ਅਤੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨਗੇ। ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਨੇ ਦੱਸਿਆ ਵਿਸ਼ੇਸ਼ ਮੁਲਾਕਾਤ ਦਾ ਮਕਸਦ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਦਾ ਹਮੇਸ਼ਾ ਇਹ ਯਤਨ ਰਹਿੰਦਾ ਹੈ ਕਿ ਬੰਦੀਆਂ ਨੂੰ ਆਪਣੇ ਪਰਿਵਾਰ ਨਾਲ ਭਾਵਨਾਤਮਕ ਤੌਰ ’ਤੇ ਜੁੜਨ ਦਾ ਮੌਕਾ ਮਿਲੇ। ਉਨ੍ਹਾਂ ਕਿਹਾ ਕਿ ਪਰਿਵਾਰ ਨਾਲ ਜੁੜਾਅ ਬੰਦੀਆਂ ਦੇ ਵਿਵਹਾਰ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਉਦੇਸ਼ ਨੂੰ ਧਿਆਨ ਵਿੱਚ ਰੱਖਦਿਆਂ ਰੱਖੜੀ ਦੇ ਮੌਕੇ ਵਿਸ਼ੇਸ਼ ਮੁਲਾਕਾਤ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਹਵਾਲਾਤੀਆਂ, ਕੈਦੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਲਈ ਧੰਨਵਾਦ ਕੀਤਾ। ਰੱਖੜੀ ਬਣੀ ਸੁਧਾਰ ਅਤੇ ਨਵੀਂ ਸ਼ੁਰੂਆਤ ਦਾ ਸੰਦੇਸ਼ ਫਰੀਦਕੋਟ ਕੇਂਦਰੀ ਜੇਲ੍ਹ ਵਿੱਚ ਰੱਖੜੀ ਮੌਕੇ ਹੋਈ ਇਹ ਵਿਸ਼ੇਸ਼ ਮੁਲਾਕਾਤ ਸਿਰਫ਼ ਇੱਕ ਤਿਉਹਾਰ ਮਨਾਉਣ ਤੱਕ ਸੀਮਤ ਨਹੀਂ ਰਹੀ, ਸਗੋਂ ਇਸ ਨੇ ਪਰਿਵਾਰਕ ਪਿਆਰ, ਭਰੋਸੇ ਅਤੇ ਸੁਧਾਰ ਦਾ ਸੰਦੇਸ਼ ਵੀ ਦਿੱਤਾ। ਭੈਣਾਂ ਵੱਲੋਂ ਬੰਨ੍ਹੀ ਰੱਖੜੀ ਨੇ ਬੰਦ ਭਰਾਵਾਂ ਨੂੰ ਪਰਿਵਾਰ ਅਤੇ ਆਪਣੀਆਂ ਜ਼ਿੰਮੇਵਾਰੀਆਂ ਦੀ ਯਾਦ ਦਿਵਾਈ। ਪਰਿਵਾਰ ਦਾ ਸਹਿਯੋਗ ਅਤੇ ਸਮਾਜ ਨਾਲ ਮੁੜ ਜੁੜਨ ਦਾ ਮੌਕਾ ਕਿਸੇ ਵੀ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਪ੍ਰੇਰਿਤ ਕਰ ਸਕਦਾ ਹੈ।1