ਆਧੁਨਿਕ ਆਧਾਰ ਸੇਵਾ ਕੇਂਦਰ ਵਿਖੇ ਮੁਹੱਈਆ ਕਰਵਾਈਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਕਿਸੇ ਵੀ ਤਰ੍ਹਾਂ ਦਾ ਨਹੀਂ ਲਿਆ ਜਾ ਰਿਹਾ ਵਾਧੂ ਚਾਰਜ* ਬਠਿੰਡਾ, 28 ਅਗਸਤ : ਪਿਛਲੇ ਮਹੀਨੇ 100 ਫੁੱਟ ਰੋਡ, ਨੇੜੇ ਭਾਗੂ ਰੋਡ, ਪੈਟਰੋਲ ਪੰਪ ਦੇ ਸਾਹਮਣੇ ਬਠਿੰਡਾ ਵਿਖੇ ਖੁੱਲ੍ਹੇ ਆਧੁਨਿਕ ਆਧਾਰ ਸੇਵਾ ਕੇਂਦਰ ਵਿਖੇ ਆਧਾਰ ਨਾਲ ਸਬੰਧਤ ਵੱਖ-ਵੱਖ ਤੇਜ਼ ਅਤੇ ਸੁਵਿਧਾਜਨਕ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਸੈਂਟਰ ਓਪਰੇਸ਼ਨ ਮੈਨੇਜਰ ਮਨਪ੍ਰੀਤ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਆਧਾਰ ਸੇਵਾ ਕੇਂਦਰ ਵਿਖੇ ਆਧਾਰ ਸਬੰਧੀ ਕੰਮ ਬਹੁਤ ਜਲਦੀ ਅਤੇ ਆਸਾਨੀ ਨਾਲ ਕੀਤਾ ਜਾਂਦਾ ਹੈ, ਜਿਸ ਨਾਲ ਗ੍ਰਾਹਕ ਦੇ ਸਮੇਂ ਦੀ ਬਚਤ ਹੁੰਦੀ ਹੈ। ਇੱਥੇ ਨਵਾਂ ਆਧਾਰ ਬਣਵਾਉਣ, ਆਧਾਰ ਵਿੱਚ ਨਾਮ, ਜਨਮ ਮਿਤੀ, ਪਤਾ ਅਤੇ ਮੋਬਾਈਲ ਨੰਬਰ ਆਦਿ ਅਪਡੇਟ ਕਰਵਾਉਣ, ਬਾਇਓਮੈਟ੍ਰਿਕ ਅਪਡੇਟ, ਦਸਤਾਵੇਜ਼ ਅਪਡੇਟ ਅਤੇ ਆਧਾਰ ਪ੍ਰਿੰਟ ਵਰਗੀਆਂ ਸੇਵਾਵਾਂ ਉਪਲੱਬਧ ਹਨ। ਆਧਾਰ ਸੇਵਾ ਕੇਂਦਰ ਸਾਰੀਆਂ ਸੇਵਾਵਾਂ ਲਈ ਸਿਰਫ਼ ਲਾਗੂ ਸਰਕਾਰੀ ਫੀਸ ਹੀ ਲਈ ਜਾਂਦੀ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਵਾਧੂ ਚਾਰਜ ਨਹੀਂ ਲਏ ਜਾਂਦੇ। ਕੇਂਦਰ ਵਿੱਚ ਨਵਾਂ ਆਧਾਰ ਬਣਵਾਉਣ ਦੀ ਸੇਵਾ ਹਰ ਉਮਰ ਵਰਗ ਲਈ ਬਿਲਕੁਲ ਮੁਫ਼ਤ ਹੈ। ਇਸ ਤੋਂ ਇਲਾਵਾ ਬੱਚਿਆਂ ਦੇ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ ਵੀ 30 ਸਤੰਬਰ 2026 ਤੱਕ ਬਿਲਕੁਲ ਮੁਫ਼ਤ ਹਨ। ਇਹ ਆਧਾਰ ਸੇਵਾ ਕੇਂਦਰ ਹਫ਼ਤੇ ਦੇ ਸਾਰੇ ਦਿਨ ਸਵੇਰੇ 9:30 ਵਜੇ ਤੋਂ ਸ਼ਾਮ 5:30 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ, ਜਿਸ ਕਾਰਨ ਨੌਕਰੀਪੇਸ਼ਾ ਅਤੇ ਹੋਰ ਵਿਅਸਤ ਲੋਕ ਆਪਣੀ ਜ਼ਰੂਰਤ ਅਨੁਸਾਰ ਐਤਵਾਰ ਨੂੰ ਵੀ ਆਧਾਰ ਨਾਲ ਸਬੰਧਤ ਕੰਮ ਕਰਵਾ ਸਕਦੇ ਹਨ। ਉਨ੍ਹਾਂ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਆਧਾਰ ਨਾਲ ਸਬੰਧਤ ਕੰਮ ਲਈ ਆਧਾਰ ਸੇਵਾ ਕੇਂਦਰ, 100 ਫੁੱਟ ਰੋਡ, ਨੇੜੇ ਭਾਗੂ ਰੋਡ, ਪੈਟਰੋਲ ਪੰਪ ਦੇ ਸਾਹਮਣੇ, ਬਠਿੰਡਾ ਵਿਖੇ ਪਹੁੰਚ ਕੇ ਸੇਵਾ ਦਾ ਲਾਭ ਪ੍ਰਾਪਤ ਕਰ ਸਕਦੇ ਹਨ।
ਆਧੁਨਿਕ ਆਧਾਰ ਸੇਵਾ ਕੇਂਦਰ ਵਿਖੇ ਮੁਹੱਈਆ ਕਰਵਾਈਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਕਿਸੇ ਵੀ ਤਰ੍ਹਾਂ ਦਾ ਨਹੀਂ ਲਿਆ ਜਾ ਰਿਹਾ ਵਾਧੂ ਚਾਰਜ* ਬਠਿੰਡਾ, 28 ਅਗਸਤ : ਪਿਛਲੇ ਮਹੀਨੇ 100 ਫੁੱਟ ਰੋਡ, ਨੇੜੇ ਭਾਗੂ ਰੋਡ, ਪੈਟਰੋਲ ਪੰਪ ਦੇ ਸਾਹਮਣੇ ਬਠਿੰਡਾ ਵਿਖੇ ਖੁੱਲ੍ਹੇ ਆਧੁਨਿਕ ਆਧਾਰ ਸੇਵਾ ਕੇਂਦਰ ਵਿਖੇ ਆਧਾਰ ਨਾਲ ਸਬੰਧਤ ਵੱਖ-ਵੱਖ ਤੇਜ਼ ਅਤੇ ਸੁਵਿਧਾਜਨਕ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਸੈਂਟਰ ਓਪਰੇਸ਼ਨ ਮੈਨੇਜਰ ਮਨਪ੍ਰੀਤ
ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਆਧਾਰ ਸੇਵਾ ਕੇਂਦਰ ਵਿਖੇ ਆਧਾਰ ਸਬੰਧੀ ਕੰਮ ਬਹੁਤ ਜਲਦੀ ਅਤੇ ਆਸਾਨੀ ਨਾਲ ਕੀਤਾ ਜਾਂਦਾ ਹੈ, ਜਿਸ ਨਾਲ ਗ੍ਰਾਹਕ ਦੇ ਸਮੇਂ ਦੀ ਬਚਤ ਹੁੰਦੀ ਹੈ। ਇੱਥੇ ਨਵਾਂ ਆਧਾਰ ਬਣਵਾਉਣ, ਆਧਾਰ ਵਿੱਚ ਨਾਮ, ਜਨਮ ਮਿਤੀ, ਪਤਾ ਅਤੇ ਮੋਬਾਈਲ ਨੰਬਰ ਆਦਿ ਅਪਡੇਟ ਕਰਵਾਉਣ, ਬਾਇਓਮੈਟ੍ਰਿਕ ਅਪਡੇਟ, ਦਸਤਾਵੇਜ਼ ਅਪਡੇਟ ਅਤੇ ਆਧਾਰ ਪ੍ਰਿੰਟ ਵਰਗੀਆਂ ਸੇਵਾਵਾਂ ਉਪਲੱਬਧ ਹਨ। ਆਧਾਰ ਸੇਵਾ ਕੇਂਦਰ ਸਾਰੀਆਂ ਸੇਵਾਵਾਂ
ਲਈ ਸਿਰਫ਼ ਲਾਗੂ ਸਰਕਾਰੀ ਫੀਸ ਹੀ ਲਈ ਜਾਂਦੀ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਵਾਧੂ ਚਾਰਜ ਨਹੀਂ ਲਏ ਜਾਂਦੇ। ਕੇਂਦਰ ਵਿੱਚ ਨਵਾਂ ਆਧਾਰ ਬਣਵਾਉਣ ਦੀ ਸੇਵਾ ਹਰ ਉਮਰ ਵਰਗ ਲਈ ਬਿਲਕੁਲ ਮੁਫ਼ਤ ਹੈ। ਇਸ ਤੋਂ ਇਲਾਵਾ ਬੱਚਿਆਂ ਦੇ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ ਵੀ 30 ਸਤੰਬਰ 2026 ਤੱਕ ਬਿਲਕੁਲ ਮੁਫ਼ਤ ਹਨ। ਇਹ ਆਧਾਰ ਸੇਵਾ ਕੇਂਦਰ ਹਫ਼ਤੇ ਦੇ ਸਾਰੇ ਦਿਨ ਸਵੇਰੇ 9:30 ਵਜੇ ਤੋਂ ਸ਼ਾਮ 5:30
ਵਜੇ ਤੱਕ ਖੁੱਲ੍ਹਾ ਰਹਿੰਦਾ ਹੈ, ਜਿਸ ਕਾਰਨ ਨੌਕਰੀਪੇਸ਼ਾ ਅਤੇ ਹੋਰ ਵਿਅਸਤ ਲੋਕ ਆਪਣੀ ਜ਼ਰੂਰਤ ਅਨੁਸਾਰ ਐਤਵਾਰ ਨੂੰ ਵੀ ਆਧਾਰ ਨਾਲ ਸਬੰਧਤ ਕੰਮ ਕਰਵਾ ਸਕਦੇ ਹਨ। ਉਨ੍ਹਾਂ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਆਧਾਰ ਨਾਲ ਸਬੰਧਤ ਕੰਮ ਲਈ ਆਧਾਰ ਸੇਵਾ ਕੇਂਦਰ, 100 ਫੁੱਟ ਰੋਡ, ਨੇੜੇ ਭਾਗੂ ਰੋਡ, ਪੈਟਰੋਲ ਪੰਪ ਦੇ ਸਾਹਮਣੇ, ਬਠਿੰਡਾ ਵਿਖੇ ਪਹੁੰਚ ਕੇ ਸੇਵਾ ਦਾ ਲਾਭ ਪ੍ਰਾਪਤ ਕਰ ਸਕਦੇ ਹਨ।
- ਟਿੱਬਾ ਰੋਡ ਕਿੰਨੀ ਗੁੰਡਾ ਗਰਦੀ ਹੈ ਵੇਖ ਲਿਓ ਇਹ ਮਸਲਾ ਟਿੱਬਾ ਰੋਡ ਲੁਧਿਆਣਾ ਦਾ ਹੈ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕਿੱਤੀ ਕਾਰਵਾਈ ਇਸ ਕਰਕੇ ਕਰਕੇ ਨਹੀਂ ਹੋਈ ਕਿ ਤੇਰੀ ਦੇਖੀ ਗੁੰਡਾਗਰਦੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਇਨਸਾਫ ਮੰਗਣਾ ਵੀ ਮੁਸ਼ਕਿਲ ਹੋ ਗਿਆ ਦੋ ਛੋਟੀ ਉਮਰ ਦੇ ਮੁੰਡੇ ਮੋਟਰਸਾਈਕਲ ਦੀ ਦੁਕਾਨ ਚਲਾਉਂਦੇ ਹਨ ਉਹਨਾਂ ਦੇ ਉੱਪਰ ਹਮਲਾ ਹੋਇਆ ਇਹ ਅਤੇ ਇੱਕ ਬੰਦਾ ਉਧਰੋਂ ਲੰਘ ਰਿਹਾ ਸੀ ਉਹਨੂੰ ਨਜਾਇਜ਼ ਕੁੱਟਿਆ ਗਿਆ ਟਿੱਬਾ ਰੋਡ ਕਿੰਨੀ ਗੁੰਡਾ ਗਰਦੀ ਹੈ ਵੇਖ ਲਿਓ ਇਹ ਮਸਲਾ ਟਿੱਬਾ ਰੋਡ ਲੁਧਿਆਣਾ ਦਾ ਹੈ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕਿੱਤੀ ਕਾਰਵਾਈ ਇਸ ਕਰਕੇ ਕਰਕੇ ਨਹੀਂ ਹੋਈ ਕਿ ਤੇਰੀ ਦੇਖੀ ਗੁੰਡਾਗਰਦੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਇਨਸਾਫ ਮੰਗਣਾ ਵੀ ਮੁਸ਼ਕਿਲ ਹੋ ਗਿਆ ਦੋ ਛੋਟੀ ਉਮਰ ਦੇ ਮੁੰਡੇ ਮੋਟਰਸਾਈਕਲ ਦੀ ਦੁਕਾਨ ਚਲਾਉਂਦੇ ਹਨ ਉਹਨਾਂ ਦੇ ਉੱਪਰ ਹਮਲਾ ਹੋਇਆ ਇਹ ਅਤੇ ਇੱਕ ਬੰਦਾ ਉਧਰੋਂ ਲੰਘ ਰਿਹਾ ਸੀ ਉਹਨੂੰ ਨਜਾਇਜ਼ ਕੁੱਟਿਆ ਗਿਆ1
- ਅੱਜ ਮਾਸਟਰ ਦਾ ਮੁੰਡਾ ਪੁਲੀਸ ਤੋਂ ਹਰੇਕ ਵਿਭਾਗ ਦੇ ਮੁਲਜ਼ਮਾਂ ਨੂੰ ਕੁਟਵਾ ਰਿਹਾ ਹੈ। ਕੱਚਾ DGP ਕੁਰਸੀ ਬਚਾਉਣ ਲਈ ED ਚਿੱਠੀ 'ਤੇ ਪਰਚਾ ਨਹੀਂ ਕਰ ਰਿਹਾ, ਜਦਕਿ ਸੁਪਰੀਮ ਕੋਰਟ ਦੇ ਹੁਕਮ ਸਾਫ਼ ਨੇ। ਟੋਪੀ ਸਿਨ੍ਹਾ ਦੀ ਪੁੱਛਗਿੱਛ ਹੋਵੇ, ਬਹੁਤ ਕੁਝ ਨਿਕਲੇਗਾ। ਜਿਹੜੀ ਸਰਕਾਰ ਮੁਲਾਜ਼ਮਾਂ ਦੀ ਨਹੀਂ ਹੋ ਸਕਦੀ, ਉਹ ਕਿਸੇ ਦੀ ਨਹੀਂ ਹੋ ਸਕਦੀ। ਮੁਲਾਜ਼ਮ ਹੀ ਕਿਸੇ ਸਰਕਾਰ ਦੀ ਰੀੜ ਦੀ ਹੱਡੀ ਹੁੰਦੇ ਨੇ। ਵਿਧਾਇਕਾਂ-ਮੰਤਰੀਆਂ ਦੀ ਸਪੀਡ ਚੈੱਕ ਸ਼ੁਰੂ ਹੈ। ਜਲਦੀ ਹੀ ਸੰਗਤ ਇਸ "ਗੁਰੂ ਦੋਖੀ" ਸਰਕਾਰ ਦੀ ਵੀ ਸਪੀਡ ਚੈੱਕ ਕਰੇਗੀ। Aam Aadmi Party - Punjab Bhagwant Mann1
- ਫਿਲੌਰ ਵਿੱਚ ਬੰਦ ਦੇ ਦੌਰਾਨ ਅਧਿਆਪਕਾਂ ਨੇ ਕੀਤਾ ਵੱਡਾ ਰੋਸ ਪ੍ਰਦਰਸ਼ਨ ਕੀਤੀ ਸਰਕਾਰ ਖਿਲਾਫ ਨਾਅਰੇਬਾਜ਼ੀ ਫਿਲੌਰ ਵਿੱਚ ਬੰਦ ਦੇ ਦੌਰਾਨ ਅਧਿਆਪਕਾਂ ਨੇ ਕੀਤਾ ਵੱਡਾ ਰੋਸ ਪ੍ਰਦਰਸ਼ਨ ਕੀਤੀ ਸਰਕਾਰ ਖਿਲਾਫ ਨਾਅਰੇਬਾਜ਼ੀ1
- ਫਰੀਦਕੋਟ ਵਿੱਚ ਬਜ਼ੁਰਗ ਔਰਤ ਦੇ ਕਤਲ ਮਾਮਲੇ ਦੀ ਗੁੱਥੀ ਸੁਲਝੀ, ਪੁਲਿਸ ਨੇ 24 ਘੰਟਿਆਂ ਅੰਦਰ ਮੁਲਜ਼ਮ ਕੀਤਾ ਕਾਬੂ ਜਿਨਸੀ ਸ਼ੋਸ਼ਣ ਤੋਂ ਬਾਅਦ ਇੱਟਾਂ ਨਾਲ ਵਾਰ ਕਰਕੇ ਹੱਤਿਆ ਕਰਨ ਦਾ ਦੋਸ਼; CCTV ਅਤੇ ਤਕਨੀਕੀ ਜਾਂਚ ਰਾਹੀਂ ਪੁਲਿਸ ਮੁਲਜ਼ਮ ਤੱਕ ਪਹੁੰਚੀ ਫਰੀਦਕੋਟ, 28 ਅਗਸਤ: ਫਰੀਦਕੋਟ ਦੀ ਨਵੀਂ ਅਨਾਜ ਮੰਡੀ ਵਿੱਚ 27 ਅਗਸਤ ਦੀ ਸਵੇਰ ਇੱਕ ਕਰੀਬ 60 ਸਾਲਾ ਬਜ਼ੁਰਗ ਔਰਤ ਦੀ ਲਾਸ਼ ਮਿਲਣ ਦੇ ਮਾਮਲੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕਰਦਿਆਂ ਇੱਕ 50 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮ ਨੇ ਪਹਿਲਾਂ ਔਰਤ ਨਾਲ ਜਿਨਸੀ ਸ਼ੋਸ਼ਣ ਕੀਤਾ ਅਤੇ ਬਾਅਦ ਵਿੱਚ ਫੜੇ ਜਾਣ ਦੇ ਡਰ ਕਾਰਨ ਇੱਟ ਨਾਲ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਔਰਤ ਪਿਛਲੇ ਕਰੀਬ 6-7 ਸਾਲਾਂ ਤੋਂ ਨਵੀਂ ਅਨਾਜ ਮੰਡੀ ਵਿੱਚ ਹੀ ਰਹਿ ਰਹੀ ਸੀ। ਦਿਨ ਸਮੇਂ ਉਹ ਮੰਡੀ ਵਿੱਚ ਘੁੰਮਦੀ ਸੀ ਅਤੇ ਰਾਤ ਨੂੰ ਇੱਕ ਪੁਰਾਣੀ ਦੁਕਾਨ ਵਿੱਚ ਸੌਂਦੀ ਸੀ। ਮੰਡੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਅਤੇ ਦੁਕਾਨਦਾਰ ਉਸ ਨੂੰ ਪਿਆਰ ਅਤੇ ਸਤਿਕਾਰ ਨਾਲ ‘ਮਾਸੀ’ ਕਹਿ ਕੇ ਬੁਲਾਉਂਦੇ ਸਨ। ਮੰਡੀ ਦੇ ਲੋਕ ਹੀ ਅਕਸਰ ਉਸ ਨੂੰ ਖਾਣਾ ਵੀ ਦਿੰਦੇ ਸਨ। 27 ਅਗਸਤ ਦੀ ਸਵੇਰ ਜਦੋਂ ਔਰਤ ਨਜ਼ਰ ਨਾ ਆਈ ਤਾਂ ਮਜ਼ਦੂਰਾਂ ਨੇ ਉਸ ਦੀ ਭਾਲ ਕੀਤੀ। ਇਸ ਦੌਰਾਨ ਜਿੱਥੇ ਉਹ ਆਮ ਤੌਰ ’ਤੇ ਸੌਂਦੀ ਸੀ, ਉੱਥੇ ਉਸ ਦੀ ਲਾਸ਼ ਮਿਲੀ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ DSP ਸਮੇਤ ਥਾਣਾ ਸਿਟੀ-2 ਦੇ ਅਧਿਕਾਰੀ ਮੌਕੇ ’ਤੇ ਪਹੁੰਚੇ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ SSP ਗੁਰਬੰਸ ਸਿੰਘ ਬੈਸ ਦੇ ਨਿਰਦੇਸ਼ਾਂ ਹੇਠ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਪੁਲਿਸ ਨੇ ਘਟਨਾ ਸਥਾਨ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ। ਇਸ ਦੇ ਨਾਲ ਵਿਗਿਆਨਕ ਅਤੇ ਤਕਨੀਕੀ ਜਾਂਚ ਰਾਹੀਂ ਮਿਲੇ ਸੁਰਾਗਾਂ ਨੂੰ ਜੋੜਿਆ ਗਿਆ। ਪੁਲਿਸ ਅਨੁਸਾਰ ਜਾਂਚ ਦੌਰਾਨ ਜੋਤ ਰਾਮ ਕਾਲੋਨੀ ਵਾਸੀ 50 ਸਾਲਾ ਰਾਜੂ ਤੱਕ ਪਹੁੰਚ ਹੋਈ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੱਸਿਆ ਗਿਆ ਹੈ ਕਿ ਮੁਲਜ਼ਮ ਮੰਡੀ ਵਿੱਚ ਮਜ਼ਦੂਰੀ ਕਰਦਾ ਸੀ। 26 ਅਗਸਤ ਦੀ ਰਾਤ ਵਾਪਰੀ ਵਾਰਦਾਤ SP ਨਰਿੰਦਰ ਸਿੰਘ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ 26 ਅਗਸਤ ਦੀ ਰਾਤ ਮੁਲਜ਼ਮ ਨੇ ਔਰਤ ਨਾਲ ਜਿਨਸੀ ਸ਼ੋਸ਼ਣ ਕੀਤਾ। ਇਸ ਤੋਂ ਬਾਅਦ ਫੜੇ ਜਾਣ ਦੇ ਡਰ ਕਾਰਨ ਉਸ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਇੱਟ ਨਾਲ ਕਈ ਵਾਰ ਕੀਤੇ ਗਏ, ਜਿਸ ਕਾਰਨ ਔਰਤ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਨਾਲ ਜੁੜੇ ਹੋਰ ਪਹਿਲੂਆਂ ਦੀ ਜਾਂਚ ਜਾਰੀ ਹੈ। ਖ਼ਬਰਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਮੁਲਜ਼ਮ ਸ਼ਰਾਬ ਪੀਣ ਦਾ ਆਦੀ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਅਜੇ ਨਹੀਂ ਹੋਈ ਪੁਲਿਸ ਵੱਲੋਂ ਮ੍ਰਿਤਕ ਔਰਤ ਦੀ ਪਛਾਣ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਮੰਡੀ ਦੇ ਲੋਕਾਂ ਮੁਤਾਬਕ ਉਹ ਕਈ ਸਾਲਾਂ ਤੋਂ ਉੱਥੇ ਰਹਿ ਰਹੀ ਸੀ, ਪਰ ਉਸ ਦੇ ਅਸਲ ਨਾਮ, ਪਰਿਵਾਰ ਜਾਂ ਪੱਕੀ ਪਛਾਣ ਬਾਰੇ ਕਿਸੇ ਕੋਲ ਸਪੱਸ਼ਟ ਜਾਣਕਾਰੀ ਨਹੀਂ ਸੀ। CCTV ਨੇ ਜਾਂਚ ਵਿੱਚ ਨਿਭਾਈ ਅਹਿਮ ਭੂਮਿਕਾ ਇਸ ਮਾਮਲੇ ਵਿੱਚ CCTV ਫੁਟੇਜ ਅਤੇ ਤਕਨੀਕੀ ਜਾਂਚ ਪੁਲਿਸ ਲਈ ਮਹੱਤਵਪੂਰਨ ਸਾਬਤ ਹੋਈ। ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਸੁਰਾਗਾਂ ਨੂੰ ਜੋੜਦਿਆਂ ਟੀਮਾਂ ਨੇ ਥੋੜ੍ਹੇ ਸਮੇਂ ਵਿੱਚ ਮੁਲਜ਼ਮ ਦੀ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਨੋਟ: ਜਿਨਸੀ ਸ਼ੋਸ਼ਣ ਅਤੇ ਕਤਲ ਸਬੰਧੀ ਵੇਰਵੇ ਪੁਲਿਸ ਜਾਂਚ ਅਤੇ ਪੁਲਿਸ ਵੱਲੋਂ ਦੱਸੇ ਗਏ ਤੱਥਾਂ ’ਤੇ ਆਧਾਰਿਤ ਹਨ। ਅਦਾਲਤੀ ਫੈਸਲਾ ਆਉਣ ਤੱਕ ਮੁਲਜ਼ਮ ਨੂੰ ਕਾਨੂੰਨੀ ਤੌਰ ’ਤੇ ਦੋਸ਼ੀ ਨਹੀਂ ਮੰਨਿਆ ਜਾ ਸਕਦਾ। ਮ੍ਰਿਤਕ ਔਰਤ ਦੀ ਪਛਾਣ ਸਬੰਧੀ ਪੁਲਿਸ ਦੀ ਕਾਰਵਾਈ ਜਾਰੀ ਹੈ।1
- ਨਗਰ ਕੌਂਸਲ ਸਰਹਿੰਦ-ਫਤਿਹਗੜ੍ਹ ਸਾਹਿਬ ਵੱਲੋਂ ਸਮੂਹ ਸ਼ਹਿਰ ਵਾਸੀਆਂ, ਮਕਾਨ ਮਾਲਕਾਂ, ਦੁਕਾਨਦਾਰਾਂ, ਹੋਟਲ-ਰੈਸਟੋਰੈਂਟ ਮਾਲਕਾਂ, ਵਰਕਸ਼ਾਪ ਸੰਚਾਲਕਾਂ ਅਤੇ ਸਰਕਾਰੀ ਵੈ ਪ੍ਰਾਈਵੇਟ ਅਦਾਰਿਆਂ ਲਈ ਇਕ ਜ਼ਰੂਰੀ ਸੂਚਨਾ ਜਾਰੀ ਕੀਤੀ ਨਗਰ ਕੌਂਸਲ ਸਰਹਿੰਦ-ਫਤਿਹਗੜ੍ਹ ਸਾਹਿਬ ਵੱਲੋਂ ਸਮੂਹ ਸ਼ਹਿਰ ਵਾਸੀਆਂ, ਮਕਾਨ ਮਾਲਕਾਂ, ਦੁਕਾਨਦਾਰਾਂ, ਹੋਟਲ-ਰੈਸਟੋਰੈਂਟ ਮਾਲਕਾਂ, ਵਰਕਸ਼ਾਪ ਸੰਚਾਲਕਾਂ ਅਤੇ ਸਰਕਾਰੀ ਵੈ ਪ੍ਰਾਈਵੇਟ ਅਦਾਰਿਆਂ ਲਈ ਇਕ ਜ਼ਰੂਰੀ ਸੂਚਨਾ ਜਾਰੀ ਕੀਤੀ ਗਈ ਹੈ। ਨਗਰ ਕੌਂਸਲ ਦੇ ਇੰਸਪੈਕਟਰ ਸਤਪਾਲ, ਸੁਪਰਡੰਟ ਸੈਨੀਟੇਸ਼ਨ ਅਮਰਪ੍ਰੀਤ ਸਿੰਘ, ਜੂਨੀਅਰ ਸਹਾਇਕ ਇੰਦਰਜੀਤ ਢੰਡ ਅਤੇ ਕਲਰਕ ਦਵਿੰਦਰ ਸਿੰਘ ਨੇ ਸਾਂਝੇ ਤੌਰ 'ਤੇ ਅਪੀਲ ਕੀਤੀ ਹੈ ਕਿ ਜਿਨ੍ਹਾਂ ਜਾਇਦਾਦ ਮਾਲਕਾਂ ਨੇ ਵਿੱਤੀ ਸਾਲ 2026-27 ਦਾ ਪ੍ਰਾਪਰਟੀ ਟੈਕਸ ਹਾਲੇ ਤੱਕ ਅਦਾ ਨਹੀਂ ਕੀਤਾ, ਉਹ ਸਮੇਂ ਸਿਰ ਭੁਗਤਾਨ ਕਰਕੇ ਸਰਕਾਰੀ ਛੋਟ ਦਾ ਲਾਭ ਲੈਣ। ਅਧਿਕਾਰੀਆਂ ਮੁਤਾਬਕ, ਜੋ ਕਰਦਾਤਾ 30 ਸਤੰਬਰ 2026 ਤੱਕ ਨਗਰ ਕੌਂਸਲ ਦੀ ਪ੍ਰਾਪਰਟੀ ਟੈਕਸ ਸ਼ਾਖਾ ਵਿਖੇ ਆਪਣੀ ਰਿਟਰਨ ਜਮ੍ਹਾਂ ਕਰਵਾਉਣਗੇ, ਉਨ੍ਹਾਂ ਨੂੰ ਕੁੱਲ ਟੈਕਸ 'ਤੇ 10 ਫੀਸਦੀ (10%) ਦੀ ਉਚੇਚੀ ਛੋਟ ਦਿੱਤੀ ਜਾਵੇਗੀ।ਇਸ ਤੋਂ ਇਲਾਵਾ, ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਨਗਰ ਕੌਂਸਲ ਦੀ ਹੱਦ ਅੰਦਰ ਆਉਂਦੀ ਹਰੇਕ ਜਾਇਦਾਦ ਦਾ ਰਿਕਾਰਡ ਵਿੱਚ ਦਰਜ ਹੋਣਾ ਲਾਜ਼ਮੀ ਹੈ। ਭਵਿੱਖ ਵਿੱਚ ਜਾਇਦਾਦ ਦੀ ਖਰੀਦ-ਵੇਚ, ਬੈਂਕ ਲੋਨ ਜਾਂ ਲਿਮਿਟ ਬਣਾਉਣ ਲਈ ਨਗਰ ਕੌਂਸਲ ਤੋਂ ਨੋ ਓਬਜੈਕਸ਼ਨ ਸਰਟੀਫਿਕੇਟ (NOC) ਲੈਣਾ ਜ਼ਰੂਰੀ ਹੁੰਦਾ ਹੈ। ਰਿਕਾਰਡ ਦਰਜ ਨਾ ਹੋਣ ਦੀ ਸੂਰਤ ਵਿੱਚ ਨਾਗਰਿਕਾਂ ਨੂੰ ਪ੍ਰਸ਼ਾਸਨਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੌਂਸਲ ਨੇ ਸਾਰੇ ਨਿਵਾਸੀਆਂ ਨੂੰ ਬਿਨਾਂ ਕਿਸੇ ਦੇਰੀ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ ਆਪਣੀ ਸੰਪਤੀ ਦਾ ਇੰਦਰਾਜ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ।1
- ਪਟਿਆਲਾ ਕੇਂਦਰੀ ਜੇਲ੍ਹ ‘ਚ ਵੀ ਗੂੰਜਿਆ ਰੱਖੜੀ ਦਾ ਪਿਆਰ, ਭੈਣਾਂ ਨੇ ਭਰਾਵਾਂ ਦੀਆਂ ਕਲਾਈਆਂ ‘ਤੇ ਬੰਨ੍ਹੀ ਰੱਖੜੀ ਪਟਿਆਲਾ ਕੇਂਦਰੀ ਜੇਲ੍ਹ ‘ਚ ਵੀ ਗੂੰਜਿਆ ਰੱਖੜੀ ਦਾ ਪਿਆਰ, ਭੈਣਾਂ ਨੇ ਭਰਾਵਾਂ ਦੀਆਂ ਕਲਾਈਆਂ ‘ਤੇ ਬੰਨ੍ਹੀ ਰੱਖੜੀ1
- ਬੀਤੇ ਕੱਲ੍ਹ ਹੋਏ ਅੰਨ੍ਹੇ ਕਤਲ ਕੇਸ ਵਿੱਚ ਫਰੀਦਕੋਟ ਪੁਲਿਸ ਨੇ 24 ਘੰਟਿਆਂ ਵਿੱਚ ਕਤਲ ਦੀ ਸੁਲਝਾਈ ਗੁੱਥੀ, 50 ਸਾਲਾ ਜੋਤ ਰਾਮ ਕਲੌਨੀ ਦੇ ਰਾਜੂ ਨੂੰ ਕਤਲ ਦੇ ਮਾਮਲੇ ’ਚ ਕੀਤਾ ਗ੍ਰਿਫ਼ਤਾਰ ਬੀਤੇ ਕੱਲ੍ਹ ਹੋਏ ਅੰਨ੍ਹੇ ਕਤਲ ਕੇਸ ਵਿੱਚ ਫਰੀਦਕੋਟ ਪੁਲਿਸ ਨੇ 24 ਘੰਟਿਆਂ ਵਿੱਚ ਕਤਲ ਦੀ ਸੁਲਝਾਈ ਗੁੱਥੀ, 50 ਸਾਲਾ ਜੋਤ ਰਾਮ ਕਲੌਨੀ ਦੇ ਰਾਜੂ ਨੂੰ ਕਤਲ ਦੇ ਮਾਮਲੇ ’ਚ ਕੀਤਾ ਗ੍ਰਿਫ਼ਤਾਰ #Faridkot #FaridkotNews #DanaMandi #FaridkotPolice #UnclaimedBody #LashBaramad #PunjabNews #BreakingNews #LatestNews #everyone #BreakingNews #BREAKING #highlights #Update #NewsUpdate #UpdateNews #SaharaServiceSociety #GGSMedicalCollege #FaridkotNewsUpdate #ਪੰਜਾਬਨਿਊਜ਼ #ਫਰੀਦਕੋਟ #ਫਰੀਦਕੋਟਨਿਊਜ਼ #ਦਾਣਾਮੰਡੀ #ਪੁਲਿਸਜਾਂਚ #ਲਾਵਾਰਿਸਲਾਸ਼ Rajinder Arora Rajinder Arora ਜਾਗਰੂਕਤਾ ਬਾਣੀ1
- [ਲਾਈਵ] ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰੱਖੜ ਪੁੰਨਿਆ ਮੌਕੇ ਸੂਬਾ ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ। [Live] CM @BhagwantMann during a State level function on Rakhar Punya.1