logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

16 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਡੀਸੀ ਦਫ਼ਤਰ ਅੱਗੇ ਵਿਸ਼ਾਲ ਧਰਨੇ ਚ ਸ਼ਾਮਲ ਹੋਣ ਦਾ ਐਲਾਨ ਪਾਵਰਕੌਮ ਵਲੋਂ ਚਿੱਪ ਵਾਲੇ ਮੀਟਰ ਲਾਹੁਣ ਵਾਲੇ ਖਪਤਕਾਰਾਂ ਨੂੰ ਨੋਟਿਸ ਭੇਜਣ ਦਾ ਸਖਤ ਵਿਰੋਧ , ਘਿਰਾਓ ਦੀ ਚਿਤਾਵਨੀ ਜਗਰਾਓਂ 10 ਜਨਵਰੀ(ਪ੍ਰਦੀਪ ਪਾਲ)ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਲੁਧਿਆਣਾ ਦੇ ਸਾਰੇ ਬਲਾਕਾਂ ਦੇ ਅਹੁਦੇਦਾਰਾਂ ਦੀ ਜਨਰਲ ਮੀਟਿੰਗ ਪਿੰਡ ਸੀਵੀਆਂ ਵਿਖੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਜ਼ਿਲੇ ਦੇ ਮੀਤ ਪ੍ਰਧਾਨ ਹਾਕਮ ਸਿੰਘ ਭੱਟੀਆਂ, ਇੰਦਰਜੀਤ ਸਿੰਘ ਲੋਧੀਵਾਲ, ਗੁਰਮਿੰਦਰ ਸਿੰਘ ਗੋਗੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਦੇ ਜਿਲੇ ਭਰ ਚ ਡੀ ਸੀ ਦਫ਼ਤਰਾਂ ਮੂਹਰੇ ਦਿੱਤੇ ਜਾ ਰਹੇ ਧਰਨਿਆਂ ਦੀ ਲੜੀ ਚ ਡੀ ਸੀ ਦਫਤਰ ਲੁਧਿਆਣਾ ਅੱਗੇ 16 ਜਨਵਰੀ ਨੂੰ ਦਿੱਤੇ ਜਾ ਰਹੇ ਧਰਨੇ ਚ ਵੱਡੀ ਗਿਣਤੀ ਚ ਪੁੱਜਣ ਦਾ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ। ਇਸ ਸਮੇਂ ਆਪਣੇ ਸੰਬੋਧਨ ਵਿੱਚ ਉਪਰੋਕਤ ਬੁਲਾਰਿਆਂ ਤੋਂ ਬਿਨਾਂ ਬਲਾਕ ਪ੍ਰਧਾਨਾਂ ਤਰਸੇਮ ਸਿੰਘ ਬੱਸੂਵਾਲ, ਸਰਬਜੀਤ ਸਿੰਘ ਧੂੜਕੋਟ, ਜਗਜੀਤ ਸਿੰਘ ਕਲੇਰ, ਬੇਅੰਤ ਸਿੰਘ ਬਾਣੀਏਵਾਲ, ਜਸਵਿੰਦਰ ਸਿੰਘ ਭਮਾਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਉਂਦੇ ਬਜਟ ਸੈਸ਼ਨ ਚ ਬਿਜਲੀ ਸੋਧ ਐਕਟ ਲਿਆ ਕੇ ਬਿਜਲੀ ਦਾ ਕੁਲ ਕੰਟਰੋਲ ਕਾਰਪੋਰੇਟ ਦੇ ਹਵਾਲੇ ਕਰਨ ਜਾ ਰਹੀ ਹੈ। ਬੀਜ ਐਕਟ ਪਾਸ ਕਰਕੇ ਕਿਸਾਨਾਂ ਨੂੰ ਖੇਤੀ ਚੋਂ ਬਾਹਰ ਕੱਢਣਾ ਚਾਹੁੰਦੀ ਹੈ। ਮਗਨਰੇਗਾ ਦਾ ਬੇੜਾ ਗ਼ਰਕ ਕਰਨ ਰਹੀ ਹੈ।ਕਿਰਤ ਕੋਡ ਲਾਗੂ ਕਰਕੇ ਮਜ਼ਦੂਰ ਜਮਾਤ ਦਾ ਗਲਾ ਘੁੱਟਿਆ ਜਾ ਰਿਹਾ ਹੈ। ਹੁਣ ਰੂਸ ਤੋਂ ਅਮਰੀਕਾ ਦੇ ਡਰ ਤੋਂ ਤੇਲ ਖਰੀਦਣਾ ਘਟ ਕੀਤਾ ਜਾਣਾ, ਵੈਨਜ਼ੂਏਲਾ ਤੇ ਹਮਲੇ ਦੇ ਮਸਲੇ ਤੇ ਦੜ ਵਟ ਜਾਣਾ ਦਰਸਾਉਂਦਾ ਹੈ ਕਿ ਵੱਡੇ ਸਾਮਰਾਜੀ ਸਾਡੇ ਦੇਸ਼ ਦੀ ਖੇਤੀ ਤੇ ਕਬਜ਼ਾ ਕਰਨ ਲਈ ਤਿਆਰ ਬੈਠੇ ਹਨ ਕਿਉਂਕਿ ਮੋਦੀ ਸਰਕਾਰ ਖੇਤੀ ਵਸਤਾਂ ਦੇ ਆਯਾਤ ਲਈ ਭਾਰਤੀ ਮੰਡੀ ਪੂਰੀ ਤਰ੍ਹਾਂ ਖੋਲਣ ਦਾ ਰਹੀ ਹੈ।ਇਨਾਂ ਸਾਰੇ ਮਸਲਿਆਂ ਤੇ ਮੋਦੀ ਅਤੇ ਭਗਵੰਤ ਮਾਨ ਸਰਕਾਰ ਦਾ ਰਾਹ ਰੋਕਣ ਲਈ ਸਮੂਹ ਮਜ਼ਦੂਰ, ਮੁਲਾਜ਼ਮ, ਕਿਸਾਨ ਜਥੇਬੰਦੀਆਂ ਵਲੋਂ ਇਕ ਪਲੇਟਫਾਰਮ ਤੇ ਇਕੱਠੇ ਹੋ ਕੇ ਇਹ ਜਿਲਾ ਪੱਧਰੀ ਵਿਸ਼ਾਲ ਧਰਨੇ ਦਿੱਤੇ ਜਾ ਰਹੇ ਹਨ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਵਲੋਂ ਪੰਜਾਬ ਚ ਦਸ ਪੱਤਰਕਾਰਾਂ ਤੇ ਭਗਵੰਤ ਮਾਨ ਨੂੰ ਸਵਾਲ ਕਰਨ ਦੇ ਇਵਜ ਚ ਪਰਚੇ ਦਰਜ ਕਰਨ, ਮਜ਼ਦੂਰ ਆਗੂ ਮੁਕੇਸ਼ ਮਲੌਦ ਨੂੰ ਗ੍ਰਿਫਤਾਰ ਕਰਨ ਖਿਲਾਫ ਮਤੇ ਪਾਸ ਕਰਕੇ ਪਰਚੇ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ। ਇਸ ਸਮੇਂ ਮੀਟਿੰਗ ਵਿੱਚ ਪਿੰਡਾਂ ਚੌ ਚਿੱਪ ਵਾਲੇ ਮੀਟਰ ਲਾਹ ਕੇ ਜਮਾਂ ਕਰਵਾਉਣ ਵਾਲੇ ਵੱਖ ਵੱਖ ਪਿੰਡਾਂ ਦੇ ਖਪਤਕਾਰਾਂ ਨੂੰ ਪਾਵਰਕੌਮ ਵਲੋਂ ਨੋਟਿਸ ਭੇਜਣ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਗਿੱਦੜ ਪਰਚੀਆਂ ਵਾਪਸ ਲਈਆ ਜਾਣ । ਨਾ ਦੀ ਹਾਲਤ ਚ ਐਕਸੀਅਨ ਦਫ਼ਤਰ ਰਾਏਕੋਟ ਦਾ ਜਲਦ ਹੀ ਘਿਰਾਓ ਕੀਤਾ ਜਾਵੇਗਾ। ਇਸ ਸਮੇਂ ਨਿਜੀ ਕੰਪਨੀ ਦੇ ਟਿੱਪਰਾਂ ਵਲੋਂ ਪਿੰਡ ਸਿਵੀਆ ਦੀਆਂ ਸੜਕਾਂ ਤੌੜਣ ਖਿਲਾਫ ਮਤਾ ਪਾਸ ਕਰਕੇ ਰੋਸ ਪ੍ਰਗਟ ਕੀਤਾ ਗਿਆ। ਅੱਜ ਦੀ ਮੀਟਿੰਗ ਵਿੱਚ, ਗੁਰਤੇਜ ਸਿੰਘ ਅਖਾੜਾ, ਡਾ ਕਮਲਜੀਤ ਸਿੰਘ ਹਠੂਰ, ਹਰਦੇਵ ਸਿੰਘ ਅਖਾੜਾ, ਜਤਿੰਦਰਪਾਲ ਸਿੰਘ ਰਸੂਲਪੁਰ,ਜਗਦੀਪ ਸਿੰਘ ਡਾਂਗੀਆੱ, ਕੁਲਦੀਪ ਸਿੰਘ ਸਿਵੀਆ, ਰਛਪਾਲ ਸਿੰਘ ਨਵਾਂ ਡੱਲਾ, ਅਮਨਦੀਪ ਸਿੰਘ ਸਿਵੀਆ, ਪਿਰਤਪਾਲ ਸਿੰਘ ਰਣਧੀਰ ਗੜ, ਕਮਲ ਸਿੰਘ ਦੇਹੜਕਾ, ਤੇ ਜਾ ਸਿੰਘ ਬੱਸੂਵਾਲ, ਗੁਰਪ੍ਰੀਤ ਸਿੰਘ ਹਠੂਰ ਆਦਿ ਹਾਜ਼ਰ ਸਨ।

18 hrs ago
user_Pardeep pal
Pardeep pal
Journalist Ludhiana, Punjab•
18 hrs ago
2faca92d-de79-49ff-bf4e-1c14055a8fd7

More news from Punjab and nearby areas
  • लुधियाना से सनसनीखेज खबर! 36 वर्षीय दविंदर की हत्या उसके दोस्त शेरा और पत्नी कुलदीप कौर ने की। नशे और पैसों के विवाद के बाद दोनों ने मिलकर दविंदर की हत्या कर शव को टुकड़ों में काटकर अलग-अलग जगह छुपाने की कोशिश की। सफेद ड्रम में लाश मिलने के बाद पुलिस ने CCTV फुटेज और बदबू से पूरा राज खोल दिया। आरोपियों को गिरफ्तार कर लिया गया है।
    1
    लुधियाना से सनसनीखेज खबर! 36 वर्षीय दविंदर की हत्या उसके दोस्त शेरा और पत्नी कुलदीप कौर ने की। नशे और पैसों के विवाद के बाद दोनों ने मिलकर दविंदर की हत्या कर शव को टुकड़ों में काटकर अलग-अलग जगह छुपाने की कोशिश की। सफेद ड्रम में लाश मिलने के बाद पुलिस ने CCTV फुटेज और बदबू से पूरा राज खोल दिया। आरोपियों को गिरफ्तार कर लिया गया है।
    user_सुमन
    सुमन
    Ludhiana (East), Punjab•
    29 min ago
  • ਮੌਜੂਦਾ ਕੌਂਸਲਰ ਦੇ ਪਤੀ ਤੇ ਲੱਗੇ ਗੁੰਡਾਗਰਦੀ ਕਰਨ ਦੇ ਆਰੋਪ। ਸੜਕ ਦੇ ਪੈਚ ਵਰਕ ਨੂੰ ਲੈਕੇ ਹੋਇਆ ਹੰਗਾਮਾ, ਮੌਕੇ ਤੇ ਪਹੁੰਚੇ ਵਿਧਾਇਕ ਨੇ ਪੁਰਾ ਕਰਵਾਇਆ ਸੜਕ ਦਾ ਅਧੂਰਾ ਕੰਮ।
    1
    ਮੌਜੂਦਾ ਕੌਂਸਲਰ ਦੇ ਪਤੀ ਤੇ ਲੱਗੇ ਗੁੰਡਾਗਰਦੀ ਕਰਨ ਦੇ ਆਰੋਪ।
ਸੜਕ ਦੇ ਪੈਚ ਵਰਕ ਨੂੰ ਲੈਕੇ ਹੋਇਆ ਹੰਗਾਮਾ, 
ਮੌਕੇ ਤੇ ਪਹੁੰਚੇ ਵਿਧਾਇਕ ਨੇ ਪੁਰਾ ਕਰਵਾਇਆ ਸੜਕ ਦਾ ਅਧੂਰਾ ਕੰਮ।
    user_Vishal Sharda PRESS
    Vishal Sharda PRESS
    Journalist ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    17 hrs ago
  • ਮਨਰੇਗਾ ਬਚਾਓ ਸੰਗਰਾਮ ਸਮਰਾਲਾ ਵਿਖੇ
    1
    ਮਨਰੇਗਾ ਬਚਾਓ ਸੰਗਰਾਮ ਸਮਰਾਲਾ ਵਿਖੇ
    user_Mahesh Kumar
    Mahesh Kumar
    ਖਮਾਣੋਂ, ਫਤਿਹਗੜ੍ਹ ਸਾਹਿਬ, ਪੰਜਾਬ•
    14 hrs ago
  • ਖੰਨਾ ਪੁਲਿਸ ਨੇ ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 04 ਕਿੱਲੋ 20 ਗ੍ਰਾਮ ਹੈਰੋਇਨ ਸਮੇਤ 05 ਦੋਸ਼ੀ ਅਤੇ ਹੋਰ ਵੱਖ ਵੱਖ ਮੁਕੱਦਮਿਆ ਵਿੱਚ 245 ਗ੍ਰਾਮ ਹੈਰੋਇਨ ਸਮੇਤ 09 ਦੋਸੀ ਗ੍ਰਿਫਤਾਰ ਅਤੇ ਚੋਰੀਸੁਦਾ ਘੋੜਾ ਟਰਾਲਾ ਕੇਸ ਵਿੱਚ 02 ਦੋਸ਼ੀਆਂ ਨੂੰ ਗਿਫਤਰ ਕਰਕੇ ਉਹਨਾਂ ਪਾਸੋ ਟਰਾਲਾ ਅਤੇ 10 ਲੱਖ ਰੁਪਏ ਬ੍ਰਾਮਦ ਕੀਤੇ ਗਏ ।
    1
    ਖੰਨਾ ਪੁਲਿਸ ਨੇ ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 04 ਕਿੱਲੋ 20 ਗ੍ਰਾਮ ਹੈਰੋਇਨ ਸਮੇਤ 05 ਦੋਸ਼ੀ ਅਤੇ ਹੋਰ ਵੱਖ ਵੱਖ ਮੁਕੱਦਮਿਆ ਵਿੱਚ 245 ਗ੍ਰਾਮ ਹੈਰੋਇਨ ਸਮੇਤ 09 ਦੋਸੀ ਗ੍ਰਿਫਤਾਰ ਅਤੇ ਚੋਰੀਸੁਦਾ ਘੋੜਾ ਟਰਾਲਾ ਕੇਸ ਵਿੱਚ 02 ਦੋਸ਼ੀਆਂ ਨੂੰ ਗਿਫਤਰ ਕਰਕੇ ਉਹਨਾਂ ਪਾਸੋ ਟਰਾਲਾ ਅਤੇ 10 ਲੱਖ ਰੁਪਏ ਬ੍ਰਾਮਦ ਕੀਤੇ ਗਏ ।
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    Journalist ਖੰਨਾ, ਲੁਧਿਆਣਾ, ਪੰਜਾਬ•
    19 hrs ago
  • Post by Bandhantor singh
    1
    Post by Bandhantor singh
    user_Bandhantor singh
    Bandhantor singh
    Voice of people Barnala, Punjab•
    15 hrs ago
  • ਲੈਂਟਰ ਉਠਾਨੇ ਵਾਲਾ ਠੇਕੇਦਾਰ लेटर उठाने वाला ठेकेदार house lifting=9041499863
    1
    ਲੈਂਟਰ ਉਠਾਨੇ ਵਾਲਾ ਠੇਕੇਦਾਰ लेटर उठाने वाला ठेकेदार house lifting=9041499863
    user_Lenter uthane wala thekedar House lifting
    Lenter uthane wala thekedar House lifting
    ਪਟਿਆਲਾ, ਪਟਿਆਲਾ, ਪੰਜਾਬ•
    10 min ago
  • चीन ने बिना पटरी चलने वाली ट्रेन तकनीक ART (Autonomous Rail Rapid Transit) विकसित की है। यह ट्रेन सामान्य सड़कों पर चलती है और सेंसर, कैमरा व GPS की मदद से सड़क पर बनी वर्चुअल लाइनों को फॉलो करती है। पारंपरिक ट्राम के मुकाबले यह सस्ती, तेज़ और आसान है। ART बस की लचीलापन और मेट्रो जैसी क्षमता को एक साथ जोड़ती है। #FutureTech #ChinaInnovation #SmartTransport #NextGenTransit #ViralNews #TechExplained #PublicTransport
    1
    चीन ने बिना पटरी चलने वाली ट्रेन तकनीक ART (Autonomous Rail Rapid Transit) विकसित की है। यह ट्रेन सामान्य सड़कों पर चलती है और सेंसर, कैमरा व GPS की मदद से सड़क पर बनी वर्चुअल लाइनों को फॉलो करती है। पारंपरिक ट्राम के मुकाबले यह सस्ती, तेज़ और आसान है। ART बस की लचीलापन और मेट्रो जैसी क्षमता को एक साथ जोड़ती है।
#FutureTech #ChinaInnovation #SmartTransport #NextGenTransit #ViralNews #TechExplained #PublicTransport
    user_द संक्षेप
    द संक्षेप
    Media company Chandigarh•
    16 hrs ago
  • ਖੰਨਾ ਵਿੱਚ ਸਮਰਾਲਾ ਰੋਡ 'ਤੇ ਭਿਆ/ਨਕ ਟੱਕ/ਰ – ਕਾਰ ਚਕ/ਨਾ ਚੂਰ, ਬੁਲਟ ਸਵਾਰ ਬਚਿਆ, CCTV ਵੀਡੀਓ ਸਾਹਮਣੇ
    1
    ਖੰਨਾ ਵਿੱਚ ਸਮਰਾਲਾ ਰੋਡ 'ਤੇ ਭਿਆ/ਨਕ ਟੱਕ/ਰ – ਕਾਰ ਚਕ/ਨਾ ਚੂਰ, ਬੁਲਟ ਸਵਾਰ ਬਚਿਆ, CCTV ਵੀਡੀਓ ਸਾਹਮਣੇ
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    Journalist ਖੰਨਾ, ਲੁਧਿਆਣਾ, ਪੰਜਾਬ•
    23 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.