ਵਕੀਲ ਦਿਲਜੋਤ ਸ਼ਰਮਾ ਦੀ ਮਾਂ ਵੱਲੋਂ ਪੁਲਿਸ ਕਮਿਸ਼ਨਰ ਦਫ਼ਤਰ ਅੱਗੇ 2 ਮਾਰਚ ਨੂੰ ਪੱਕੇ ਧਰਨੇ ਦਾ ਐਲਾਣ।* *ਪੁਲਿਸ ਉੱਪਰ ਦੋਸ਼ੀਆਂ ਦੀ ਪੁਸ਼ਤਪਨਾਹੀ ਦੇ ਦੋਸ਼।* ਲੁਧਿਆਣਾ ( ਰਜਿੰਦਰ ਸਿੰਘ ਬਿਓਰੋ ਸਭ ਦਾ ਸਾਂਝਾ ) ਲਲਕਾਰ ਗਰੁੱਪ ਨਾਲ ਸੰਬੰਧਿਤ ਐਡਵੋਕੇਟ ਦਿਲਜੋਤ ਸ਼ਰਮਾ ਦੀ ਭੇਦ ਭਰੇ ਹਾਲਾਤਾਂ ਵਿੱਚ ਹੋਈ ਮੌਤ ਦੇ ਕਾਰਨਾਂ ਦੀ ਨਿਰਪੱਖ ਜਾਂਚ ਕਰਵਾਉਣ ਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈਕੇ ਬਣੀ ਐਕਸ਼ਨ ਕਮੇਟੀ ਵੱਲੋਂ ਲੁਧਿਆਣਾ ਵਿੱਚ ਹੰਗਾਮੀ ਮੀਟਿੰਗ ਕਰਕੇ ਪੁਲਿਸ ਉੱਪਰ ਦੋਸ਼ੀਆਂ ਦੀ ਪੁਸ਼ਤਪਨਾਹੀ ਦੇ ਦੋਸ਼ ਲਗਾਏ ਗਏ। ਦਿਲਜੋਤ ਦੀ ਮਾਤਾ ਵੀਰਪਾਲ ਕੌਰ ਤੇ ਐਕਸ਼ਨ ਕਮੇਟੀ ਵੱਲੋਂ ਪੁਲਿਸ ਦੀ ਕਾਰਗੁਜ਼ਾਰੀ ਖਿਲਾਫ ਸ਼ਹਿਰ ਵਿੱਚ ਪੁਲੀਸ ਖ਼ਿਲਾਫ਼ ਮਾਰਚ ਕਰਕੇ 2 ਮਾਰਚ ਨੂੰ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਪੱਕਾ ਧਰਨਾ ਦੇਣ ਦਾ ਐਲਾਣ ਕੀਤਾ ਗਿਆ। ਇਸ ਮੌਕੇ ਦਿਲਜੋਤ ਦੀ ਮਾਤਾ ਵੀਰਪਾਲ ਕੌਰ ,ਐਕਸ਼ਨ ਕਮੇਟੀ ਦੇ ਆਗੂਆਂ ਸੀਪੀਆਈ ਐਮ ਐਲ ਲਿਬਰੇਸ਼ਨ ਦੇ ਸੁਖਦਰਸ਼ਨ ਨੱਤ, ਇੰਟਰਨੈਸ਼ਨਲ ਡੈਮੋਕ੍ਰੇਟਿਕ ਪਲੇਟਫਾਰਮ ਦੇ ਕਰਨੈਲ ਸਿੰਘ ਜਖੇਪਲ ,ਆਰ ਐਮ ਪੀ ਆਈ ਦੇ ਪ੍ਰੋਫੈਸਰ ਜੈਪਾਲ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਦੇ ਰਣਵੀਰ ਸਿੰਘ ਕੁਰੜ , ਇਸਤਰੀ ਜਾਗ੍ਰਿਤੀ ਮੰਚ ਦੇ ਜਸਵੀਰ ਕੌਰ ,ਏਕਟੂ ਦੇ ਜੈ ਪ੍ਰਕਾਸ਼ ਨਰਾਇਣ, ਪਰਿਵਾਰਕ ਮੈਂਬਰ ਸ਼ਿਵਜੀ ਰਾਮ ਨੇ ਕਿਹਾ ਕਿ ਮੌਤ ਹੋਈ ਨੂੰ ਲਗਪਗ ਡੇਢ ਮਹੀਨਾ ਬੀਤ ਚੁੱਕਿਆ ਹੈ ਪਰ ਪੁਲਿਸ ਵੱਲੋਂ ਨਾ ਤਾਂ ਲਿਖਾਈ ਦਾ ਮਿਲਾਣ ਕਰਵਾਇਆ ਗਿਆ ਤੇ ਨਾ ਹੀ ਮੌਤ ਵੇਲੇ ਪਾਏ ਕੱਪੜੇ ਜਾਂਚ ਲਈ ਭੇਜੇ ਗਏ। ਪੁਲਿਸ ਵੱਲੋਂ ਨਾ ਤਾਂ ਬਿਸਰਾ ਰਿਪੋਰਟ ਮੰਗਵਾਈ ਗਈ ਹੈ । ਪੁਲਿਸ ਵੱਲੋਂ ਜਾਣਬੁੱਝ ਕੇ ਜਾਂਚ ਨੂੰ ਲਮਕਾਇਆ ਜਾ ਰਿਹਾ ਹੈ। ਐਫ਼ ਆਈ ਆਰ ਵੀ ਲਗਪਗ ਇੱਕ ਮਹੀਨੇ ਤੋਂ ਬਾਅਦ ਕੀਤੀ ਗਈ ਸੀ ਪਰ ਐਫ਼ ਆਈ ਆਰ ਤੋਂ ਜਾਂਚ ਨੂੰ ਅੱਗੇ ਨਹੀਂ ਵਧਾਇਆ ਜਾ ਰਿਹਾ । ਆਗੂਆਂ ਨੇ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ।

- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪਰਿਵਾਰ ਚ ਹੋਇਆ ਵਾਧਾ ਮਾਨਸਾ ਜ਼ਿਲ੍ਹੇ ਬਲਾਕ ਮਾਨਸਾ ਦੇ ਪਿੰਡ ਖਿਆਲਾ ਕਲਾਂ ਦੇ ਸੰਘਰਸ਼ੀ ਆਗੂ ਲਾਭ ਸਿੰਘ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਿੱਚ ਸ਼ਾਮਲ1
- ਟੌਪ ਕੁਆਲਟੀ ਖੀਰੀ ਪੱਠ ਸੇਲ ਪਿੰਡ ਸੂਰੇਵਾਲਾ ਜ਼ਿਲ੍ਹਾ ਸੀ੍ ਮੁਕਤਸਰ ਸਾਹਿਬ ਪੰਜਾਬ 79733-247311
- बठिंडा के परसराम स्थित मां ज्वालाजी इच्छापूर्ति मंदिर में महाशिवरात्रि धूमधाम से मनाई गई। इस अवसर पर भगवान शिव और मां पार्वती की वेशभूषा में शिव तांडव भी किया।1
- ਮਾਨਸਾ ਸਹਿਰ ਵਿੱਚ ਗੰਦਗੀ ਦਾ ਢੇਰ ਰੋਡ ਦੀ ਖਸਤਾ ਹਾਲਤ ਵੇਖੋ1
- लाखों लोग कैसे होते हैं यहां से ठीक सच आया सामने (कैं#सर और किडनी रोगी मिले) #highlightsシ゚ #explorepage #viralvideoシ #trandingreels #ayurveda #health1
- Post by Somparkashlalkanbhacity16f2s1971y552
- ਸ਼੍ਰੀ ਸ਼ਿਆਮ ਪੱਤਰਕਾਰ ਸੇਵਾ ਸੰਘ ਵਲੋ 22 ਫ਼ਰਵਰੀ ਨੂੰ ਦੂਸਰੀ ਖਾਟੂ ਸ਼ਾਮ ਬਾਬਾ ਜੀ ਦੀ ਨਿਸ਼ਾਨ ਯਾਤਰਾ ਦਾ ਕੀਤਾ ਜਾ ਰਿਹਾ ਆਯੋਜਨ।1
- Post by Somparkashlalkanbhacity16f2s1971y554