ਦੀਪਕ ਧੀਰ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਦੇ (ਪ੍ਰੈਸ ਕਲੱਬ ਸੁਲਤਾਨਪੁਰ ਲੋਧੀ) ਦੀ ਹੋਈ ਅਹਿਮ ਚੋਣ ਦੌਰਾਨ ਪੱਤਰਕਾਰ ਭਾਈਚਾਰੇ ਨੇ ਏਕਤਾ ਅਤੇ ਆਪਸੀ ਸਹਿਮਤੀ ਦੀ ਮਿਸਾਲ ਕਾਇਮ ਕਰਦਿਆਂ ਦੀਪਕ ਧੀਰ ਨੂੰ ਸਰਬਸੰਮਤੀ ਨਾਲ ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ। ਦੱਸਣਯੋਗ ਹੈ ਕਿ ਪ੍ਰਧਾਨ ਦੇ ਅਹੁਦੇ ਲਈ ਦੀਪਕ ਧੀਰ, ਸਤਪਾਲ ਕਾਲਾ, ਬਲਵੀਰ ਸਿੰਘ ਧੰਜੂ, ਬਲਵਿੰਦਰ ਸਿੰਘ ਧਾਲੀਵਾਲ, ਲਖਵੀਰ ਸਿੰਘ ਲੱਖੀ, ਅਸ਼ਵਨੀ ਜੋਸ਼ੀ ਅਤੇ ਲਕਸ਼ਮੀ ਨੰਦਨ ਸਮੇਤ ਕੁੱਲ 7 ਉਮੀਦਵਾਰ ਮੈਦਾਨ ਵਿੱਚ ਸਨ। ਚੋਣ ਪ੍ਰਕਿਰਿਆ ਦੌਰਾਨ ਸਾਰੇ ਉਮੀਦਵਾਰਾਂ ਨੇ ਆਪਸੀ ਸਹਿਮਤੀ, ਭਾਈਚਾਰਕ ਏਕਤਾ ਅਤੇ ਐਸੋਸੀਏਸ਼ਨ ਦੇ ਵਡੇਰੇ ਹਿੱਤਾਂ ਨੂੰ ਤਰਜੀਹ ਦਿੰਦਿਆਂ ਦੀਪਕ ਧੀਰ ਦੇ ਨਾਮ 'ਤੇ ਸਹਿਮਤੀ ਪ੍ਰਗਟਾਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਨਵੇਂ-ਚੁਣੇ ਪ੍ਰਧਾਨ ਦੀਪਕ ਧੀਰ ਨੇ ਸਮੂਹ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਨੂੰ ਮਿਲੀ ਇਹ ਜ਼ਿੰਮੇਵਾਰੀ ਸਿਰਫ਼ ਇੱਕ ਅਹੁਦਾ ਨਹੀਂ, ਸਗੋਂ ਪੱਤਰਕਾਰ ਸਾਥੀਆਂ ਵੱਲੋਂ ਦਿੱਤਾ ਗਿਆ ਵੱਡਾ ਭਰੋਸਾ, ਸਨਮਾਨ ਅਤੇ ਜ਼ਿੰਮੇਵਾਰੀ ਹੈ। ਉਹ ਇਸ ਭਰੋਸੇ ਨੂੰ ਪੂਰੀ ਇਮਾਨਦਾਰੀ, ਨਿਰਪੱਖਤਾ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪੱਤਰਕਾਰ ਭਾਈਚਾਰੇ ਦੀ ਏਕਤਾ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ। ਮੇਰੀ ਕੋਸ਼ਿਸ਼ ਰਹੇਗੀ ਕਿ ਪ੍ਰੈੱਸ ਕਲੱਬ ਕਿਸੇ ਇੱਕ ਵਿਅਕਤੀ ਜਾ ਧੜੇ ਦੀ ਸੰਸਥਾ ਨਾ ਬਣੇ, ਸਗੋਂ ਹਰ ਪੱਤਰਕਾਰ ਲਈ ਇੱਕ ਸਾਂਝਾ, ਮਜ਼ਬੂਤ ਅਤੇ ਭਰੋਸੇਮੰਦ ਮੰਚ ਬਣੇ। ਹਰ ਪੱਤਰਕਾਰ ਦੀ ਆਵਾਜ਼ ਨੂੰ ਪੂਰਾ ਸਨਮਾਨ ਦਿੱਤਾ ਜਾਵੇਗਾ ਅਤੇ ਸਾਥੀ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਲਈ ਯਤਨ ਕੀਤੇ ਜਾਣਗੇ। ਦੀਪਕ ਧੀਰ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੱਤਰਕਾਰਾਂ ਸਾਹਮਣੇ ਕਈ ਪ੍ਰੈਸ ਕਲੱਬ ਤਰ੍ਹਾਂ ਦੀਆਂ ਚੁਣੌਤੀਆਂ ਹਨ। ਪੱਤਰਕਾਰਾਂ ਵਿੱਚ ਆਪਸੀ ਤਾਲਮੇਲ ਵਧਾਉਣ ਲਈ ਸਮੇਂ-ਸਮੇਂ 'ਤੇ ਮੀਟਿੰਗਾ, ਵਿਚਾਰ-ਵਟਾਂਦਰੇ ਅਤੇ ਹੋਰ ਉਸਾਰੂ ਗਤੀਵਿਧੀਆਂ ਕਰਵਾਈਆਂ ਜਾਣਗੀਆ। ਦੀਪਕ ਧੀਰ ਨੇ ਪ੍ਰਧਾਨਗੀ ਦੀ ਚੋਣ ਦੌਰਾਨ ਉਨ੍ਹਾਂ ਦੇ ਨਾਮ 'ਤੇ ਸਹਿਮਤੀ ਦੇਣ ਵਾਲੇ ਸਾਰੇ ਉਮੀਦਵਾਰਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੇਰੀ ਇਕੱਲੇ ਦੀ ਜਿੱਤ ਨਹੀਂ, ਸਗੋਂ ਸਮੂਹ ਪੱਤਰਕਾਰ ਭਾਈਚਾਰੇ ਦੀ ਜਿੱਤ ਹੈ। ਇਸ ਚੋਣ ਪ੍ਰਕਿਰਿਆ ਦੌਰਾਨ ਪੱਤਰਕਾਰ ਭਾਈਚਾਰੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਨਵੇਂ ਚੁਣੇ ਗਏ ਪ੍ਰਧਾਨ ਦੀਪਕ ਧੀਰ ਨੂੰ ਸਮੂਹ ਪੱਤਰਕਾਰਾਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ ।ਇਸ ਮੌਕੇ ਸਾਬਕਾ ਪ੍ਰਧਾਨ ਸੁਰਿੰਦਰ ਪਾਲ ਸਿੰਘ ਸੋਢੀ, ਸਾਬਕਾ ਪ੍ਰਧਾਨ ਲਖਵੀਰ ਸਿੰਘ ਲੱਖੀ, ਤਿਲਕਰਾਜ ਜੋਸ਼ੀ, ਨਰਿੰਦਰ ਸਿੰਘ ਸੋਨੀਆ, ਐਡਵੋਕੇਟ ਰਜਿੰਦਰ ਸਿੰਘ ਰਾਣਾ, ਲਕਸ਼ਮੀ ਨੰਦਨ, ਬਲਵੀਰ ਸਿੰਘ ਧੰਜੂ, ਸਤਪਾਲ ਕਾਲਾ, ਵਰੁਣ ਸ਼ਰਮਾ, ਬਲਵਿੰਦਰ ਸਿੰਘ ਲਾਡੀ, ਨਰੇਸ਼ ਹੈਪੀ, ਦੇਸ਼ ਰਾਜ, ਬਲਵਿੰਦਰ ਸਿੰਘ ਧਾਲੀਵਾਲ, ਕੁਲਵੰਤ ਸਿੰਘ ਨੂਰੋਵਾਲ, ਅਸ਼ਵਨੀ ਜੋਸ਼ੀ, ਰਣਜੀਤ ਸਿੰਘ ਚੰਦੀ, ਰਕੇਸ਼ ਕੁਮਾਰ, ਚਰਨਜੀਤ ਸਿੰਘ ਢਿੱਲੋਂ, ਜਗਜੀਤ ਸਿੰਘ ਧੰਜੂ,ਸਿਮਰਨਜੀਤ ਸਿੰਘ, ਦਿਲਬਾਗ ਸਿੰਘ, ਜਸਦੇਵ ਸਿੰਘ ਝੰਡ, ਜਗਮੋਹਨ ਸਿੰਘ ਥਿੰਦ, ਪ੍ਰਦੀਪ ਸਿੰਘ,ਕੰਵਲਪ੍ਰੀਤ ਸਿੰਘ, ਕੁਲਵਿੰਦਰ ਸਿੰਘ ਲਾਡੀ, ਅਰਵਿੰਦ ਪਾਠਕ, ਪਰਮਜੀਤ ਸਿੰਘ, ਤਰਸੇਮ ਸਿੰਘ ਥਿੰਦ, ਜਤਿੰਦਰ ਸੇਠੀ, ਦੀਪਕ ਸ਼ਰਮਾ, ਲਵਪ੍ਰੀਤ ਸਿੰਘ ਖਿੰਡਾ, ਕੁਲਬੀਰ ਸਿੰਘ ਮਿੰਟੂ, ਪਵਨ ਕੁਮਾਰ ਹਨੀ, ਗੁਰਪਿੰਦਰ ਪਾਲ ਸਿੰਘ ਕੰਡਾ, ਗੁਰਪ੍ਰੀਤ ਸਿੰਘ ਢੋਟ, ਰਵੀ ਸਮੇਤ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰਾ ਮੌਜੂਦ ਸੀ।

- ਕਪੂਰਥਲਾ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਵਿਵਾਦਿਤ ਚੋਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਬੁੱਧਵਾਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਨੋਟਿਸ ਆਫ ਮੋਸ਼ਨ ਜਾਰੀ ਕਰਦੇ ਹੋਏ ਅਗਲੀ ਸੁਣਵਾਈ ਦੀ ਤਾਰੀਖ 13 ਅਕਤੂਬਰ ਨਿਰਧਾਰਤ ਕੀਤੀ ਕਪੂਰਥਲਾ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਵਿਵਾਦਿਤ ਚੋਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਬੁੱਧਵਾਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਨੋਟਿਸ ਆਫ ਮੋਸ਼ਨ ਜਾਰੀ ਕਰਦੇ ਹੋਏ ਅਗਲੀ ਸੁਣਵਾਈ ਦੀ ਤਾਰੀਖ 13 ਅਕਤੂਬਰ ਨਿਰਧਾਰਤ ਕਰ ਦਿੱਤੀ ਹੈ । ਇਸ ਤਰ੍ਹਾਂ ਅੱਜ ਦੀ ਸੁਣਵਾਈ ਤੋਂ ਦੋਵੇਂ ਧਿਰਾਂ ਨੂੰ ਆਪਣੇ-ਆਪਣੇ ਹੱਕ ਵਿੱਚ ਫੈਸਲਾ ਆਉਣ ਦੀ ਉਮੀਦ ਸੀ, ਪਰ ਅਦਾਲਤ ਨੇ ਮਾਮਲੇ ਦੀ ਸੁਣਵਾਈ ਅੱਗੇ ਪਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਸਬੰਧੀ ਸੈਂਟਰਲ ਫੋਰੈਂਸਿਕ ਸਾਇੰਸ ਲੈਬੋਰੇਟਰੀ (CFSL), ਚੰਡੀਗੜ੍ਹ ਦੀ ਰਿਪੋਰਟ ਵੀ ਇਸ ਸੁਣਵਾਈ ਦੌਰਾਨ ਅਹਿਮ ਮੰਨੀ ਜਾ ਰਹੀ ਸੀ।1
- Post by Gaurav masih1
- 26 ਅਗਸਤ ਸਵੇਰੇ 7 ਵਜੇ ਨਡਾਲਾ ਤੇ ਵਾਈਟ ਰਿਜੋਰਟ ਪੁੱਜੋ--- ਹਲਕਾ ਇੰਚਾਰਜ ਹਰਸਿਮਰਨ ਘੁਮਣ1
- ਫਗਵਾੜਾ ਚ ਕਾਂਗਰਸ ਦੇ ਪ੍ਰਧਾਨ ਦੀ ਬ/ਦਮਾਸ਼ੀ❌, ਦੇਖਲੋ ਆਪਣੇ ਹੀ ਯਾਰ ਘਰ ਵੜ ਕੇ ਕਰ ਦਿੱਤਾ ਵੱਡਾ ਕਾ/ਰਾ #phagwaracitylive #manuchawla #phagwaranews #Jctmill #phagwarakand ਫਗਵਾੜਾ ਚ ਕਾਂਗਰਸ ਦੇ ਪ੍ਰਧਾਨ ਦੀ ਬ/ਦਮਾਸ਼ੀ❌, ਦੇਖਲੋ ਆਪਣੇ ਹੀ ਯਾਰ ਘਰ ਵੜ ਕੇ ਕਰ ਦਿੱਤਾ ਵੱਡਾ ਕਾ/ਰਾ #phagwaracitylive #manuchawla #phagwaranews #Jctmill #phagwarakand1
- ਗੋਇੰਦਵਾਲ ਸਾਹਿਬ ਵਿਖੇ ਪੁੱਜ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਡੀ ਮੁੱਖ ਮੰਤਰੀ ਨੂੰ ਸਵਾਲ ਕਰਨ ਜਾ ਰਹੇ ਕਿਸਾਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਬੈਰੀਗੇਟ ਲਗਾ ਕੇ ਗਿਆ ਰੋਕਿਆ । ਪੁਲਸ ਤੇ ਕਿਸਾਨ ਹੋ ਗਏ ਧਕਮ ਧਕੀ। ਗੋਇੰਦਵਾਲ ਸਾਹਿਬ ਵਿਖੇ ਪੁੱਜ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਡੀ ਮੁੱਖ ਮੰਤਰੀ ਨੂੰ ਸਵਾਲ ਕਰਨ ਜਾ ਰਹੇ ਕਿਸਾਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਬੈਰੀਗੇਟ ਲਗਾ ਕੇ ਗਿਆ ਰੋਕਿਆ । ਪੁਲਸ ਤੇ ਕਿਸਾਨ ਹੋ ਗਏ ਧਕਮ ਧਕੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ 'ਤੇ ਸ਼ਾਂਤਮਈ ਅੰਦੋਲਨ ਦੌਰਾਨ ਹੋਏ ਟਰੈਕਟਰਾਂ, ਟਰਾਲੀਆਂ ਅਤੇ ਹੋਰ ਸਾਜ਼ੋ-ਸਾਮਾਨ ਦੇ ਕਰੀਬ ਕਰੋੜ ਦੇ ਭਾਰੀ ਮਾਲੀ ਨੁਕਸਾਨ ਦੇ ਮੁਆਵਜ਼ੇ ਅਤੇ ਕਿਸਾਨੀ ਮਸਲਿਆਂ ਨੂੰ ਲੈ ਕੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪੰਜਾਬ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਜਾਣਗੇ। ਇਸ ਮੌਕੇ ਸੂਬਾ ਆਗੂ ਤੇ ਜ਼ਿਲ੍ਹਾ ਪ੍ਰਧਾਨ ਸ ਸਤਨਾਮ ਸਿੰਘ ਮਾਣੋਚਹਾਲ, ਸਕੱਤਰ ਹਰਜਿੰਦਰ ਸਿੰਘ ਸ਼ਕਰੀ, ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਨੂਰਦੀ ਖਜਾਨਚੀ ਫਤਿਹ ਸਿੰਘ ਪਿੱਦੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ, ਸ਼ੰਭੂ ਅਤੇ ਖਨੌਰੀ ਮੋਰਚਿਆਂ ਦੌਰਾਨ ਅੱਥਰੂ ਗੈਸ ਦੇ ਗੋਲਿਆਂ, ਪੁਲਿਸ ਕਾਰਵਾਈ ਅਤੇ ਹੋਰ ਕਾਰਨਾਂ ਕਰਕੇ ਕਿਸਾਨਾਂ ਦੇ ਟਰੈਕਟਰਾਂ-ਟਰਾਲੀਆਂ ਦਾ ਜੋ ਲਗਭਗ ₹3.77 ਕਰੋੜ ਦਾ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਪੰਜਾਬ ਸਰਕਾਰ ਕਦੋਂ ਕਰੇਗੀ, ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨਾਂ ਅਤੇ ਕਿਸਾਨਾਂ ਦੇ ਪਰਿਵਾਰਾਂ ਨੂੰ ਵਾਅਦੇ ਮੁਤਾਬਕ ਪੂਰਾ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੀ ਪ੍ਰਕਿਰਿਆ ਕਿਉਂ ਲਟਕਾਈ ਜਾ ਰਹੀ ਹੈ? ਸਾਰੀਆਂ ਫ਼ਸਲਾਂ 'ਤੇ MSP ਦੀ ਕਾਨੂੰਨੀ ਗਾਰੰਟੀ: ਕੇਂਦਰ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਸੂਬਾ ਪੱਧਰ 'ਤੇ ਬਦਲਵੀਂਆਂ ਫ਼ਸਲਾਂ (ਜਿਵੇਂ ਦਾਲਾਂ, ਮੱਕੀ, ਬਾਸਮਤੀ) 'ਤੇ ਪੱਕੀ ਖ਼ਰੀਦ ਅਤੇ ਭਾਅ ਦੀ ਗਾਰੰਟੀ ਦੇਣ ਲਈ ਕੀ ਠੋਸ ਨੀਤੀ ਬਣਾ ਰਹੀ ਹੈ? ਕਿਸਾਨੀ ਕਰਜ਼ਾ ਮੁਕਤੀ: ਚੋਣਾਂ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕਰਨ ਦੇ ਕੀਤੇ ਵਾਅਦੇ 'ਤੇ ਸਰਕਾਰ ਕਦੋਂ ਅਮਲ ਕਰੇਗੀ? ਫ਼ਸਲੀ ਖ਼ਰਾਬੇ ਦਾ ਮੁਆਵਜ਼ਾ: ਕੁਦਰਤੀ ਆਫ਼ਤਾਂ ਕਾਰਨ ਪਿਛਲੇ ਸਮੇਂ ਦੌਰਾਨ ਤਬਾਹ ਹੋਈਆਂ ਫ਼ਸਲਾਂ ਦਾ ਰਹਿੰਦਾ ਮੁਆਵਜ਼ਾ ਬਿਨਾਂ ਦੇਰੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਸ਼ੰਭੂ-ਖਨੌਰੀ ਨੁਕਸਾਨ ਦੇ ਮੁਆਵਜ਼ੇ ਅਤੇ ਕਿਸਾਨੀ ਮੰਗਾਂ ਸਬੰਧੀ ਜਲਦ ਕੋਈ ਠੋਸ ਫ਼ੈਸਲਾ ਨਾ ਲਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।1
- ਅੰਮ੍ਰਿਤਸਰ ਦੇ ਲਾਹੌਰੀ ਗੇਟ ’ਤੇ ਅੱਧੀ ਰਾਤ ਮੂੰਹ ਢੱਕ ਕੇ ਆਏ 2 ਨੌਜਵਾਨਾਂ ਨੇ ਫਾੜੇ ਧਾਰਮਿਕ ਬੋਰਡ, CCTV ’ਚ ਕੈਦ ਹੋਈ ਪੂਰੀ ਘਟਨਾ! (⊙o⊙) #Amritsar #LahoriGate #MataChintpurni #CCTV #AmritsarPolice #PunjabNews #BreakingNews #PunjabBoldaMajhaBlok1
- ਸੋਲਰ ਪਲਾਂਟਾਂ ਨਾਲ ਬਦਲੇਗੀ ਪੰਜਾਬ ਦੀ ਨੁਹਾਰ? PEDA Vice Chairman ਦਾ ਵੱਡਾ ਦਾਅਵਾ ਪੀਡਾ (PEDA) ਦੇ ਨਵ-ਨਿਯੁਕਤ ਉਪ ਚੇਅਰਮੈਨ ਡਾਕਟਰ ਕਵਲਜੀਤ ਸਿੰਘ ਬਟਾਲਾ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਗੱਲਬਾਤ ਦੌਰਾਨ ਉਨ੍ਹਾਂ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਅਤੇ ਸ਼ੁਕਰਾਨਾ ਯਾਤਰਾ ਦੀ ਸ਼ੁਰੂਆਤ ਕੀਤੀ। ਇਹ ਯੂਨਿਟ/ਯਾਤਰਾ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਵੱਖ-ਵੱਖ ਇਲਾਕਿਆਂ 'ਚੋਂ ਹੁੰਦੀ ਹੋਈ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸਮਾਪਤ ਹੋਵੇਗੀ। ਡਾ. ਕਵਲਜੀਤ ਸਿੰਘ ਨੇ ਦੱਸਿਆ ਕਿ ਪੀਡਾ ਮਹਿਕਮੇ ਵਿੱਚ ਸੋਲਰ ਪਲਾਂਟ ਸਮੇਤ ਕਈ ਵੱਡੇ ਪ੍ਰੋਜੈਕਟ ਹਨ, ਜਿਨ੍ਹਾਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਦਿੱਤੀਆਂ ਜਾਣਗੀਆਂ।1
- ਗੋਇੰਦਵਾਲ਼ ਵਿਖੇ CM ਮਾਨ, ਨੂੰ ਸਵਾਲ ਕਰਨ ਜਾਂਦੇ ਕਿਸਾਨਾ ਨੂੰ ਪੁਲਿਸ ਵੱਲੋ ਰਸਤੇ ਚ ਰੋਕਿਆ। ਗੋਇੰਦਵਾਲ਼ ਵਿਖੇ CM ਮਾਨ, ਨੂੰ ਸਵਾਲ ਕਰਨ ਜਾਂਦੇ ਕਿਸਾਨਾ ਨੂੰ ਪੁਲਿਸ ਵੱਲੋ ਰਸਤੇ ਚ ਰੋਕਿਆ।1