ਜਗਰਾਵਾਂ ਸ਼ਹਿਰ ਦਾ ਰੱਬ ਰਾਖਾ, ਰੋਸ਼ਨੀਆਂ ਦਾ ਸ਼ਹਿਰ ਮੁਰਦੇਹਾਨੀ ਦਾ ਸ਼ਿਕਾਰ ਪੱਤਰਕਾਰ ਪ੍ਰਦੀਪ ਪਾਲ 22 ਨਵੰਬਰ ਜਗਰਾਂਓ ਸਿਵਲ ਪ੍ਰਸ਼ਾਸਨ ਦਾ ਬਾਬਾ ਆਦਮ ਹੀ ਨਿਰਾਲਾ ਹੈ। ਵਧੀਕ ਡਿਪਟੀ ਕਮਿਸ਼ਨਰ ਦਫਤਰ ਚ , ਐਸ਼ ਡੀ ਐਮ ਦਫ਼ਤਰ ਚ , ਤਹਿਸੀਲਦਾਰ ਦਫ਼ਤਰ ਚ ਤੁਹਾਨੂੰ ਕੋਈ ਅਧਿਕਾਰੀ ਬੈਠਾ ਮਿਲ ਜਾਵੇ ਤਾਂ ਤੁਸੀਂ ਕਰਮਾਂ ਵਾਲੇ ਹੋ। ਏ ਡੀ ਸੀ ਸਾਹਿਬ ਨੇ ਦੋ ਦਿਨ ਲਈ ਆਉਣਾ ਹੂੰਦੈ ਮੰਗਲਵਾਰ ਤੇ ਵੀਰਵਾਰ ਪਰ ਉਸ ਦਿਨ ਜਾਂ ਤਾਂ ਕੋਈ ਮੀਟਿੰਗ ਜਾਂ ਕਿਸੇ ਵੀ ਆਈ ਪੀ ਦੀ ਆਮਦ । ਏ ਡੀ ਸੀ ਦਫ਼ਤਰ ਖਾਲੀ । ਐਸ਼ ਡੀ ਐਮ ਸਾਹਿਬ ਲੰਮੀ ਛੁੱਟੀ ਤੇ। ਰਾਏਕੋਟ ਦੇ ਐਸ ਡੀ ਐਮ ਸਾਹਿਬ ਕੋਲ ਚਾਰਜ ਹੈ ਪਰ ਮਿਲਣਾ ਕੋਈ ਖਾਲਾ ਜੀ ਦਾ ਵਾੜਾ ਨਹੀ । ਦਫ਼ਤਰ ਖਾਲੀ । ਤਹਿਸੀਲਦਾਰ ਸਾਹਿਬ ਕੋਲ ਵਾਧੂ ਚਾਰਜ ਲੁਧਿਆਣਾ ਵੈਸਟ ਦਾ। ਸ਼ਾਮ ਨੂੰ ਚਾਰ ਵਜੇ ਆਓ ਤੇ ਰਜਿਸਟਰੀਆਂ ਕਰਾਉਣ ਵਾਲਿਆਂ ਦਾ ਹਜੂਮ ਨਿਪਟਾਓ ਤੇ ਜਾਓ। ਨਾਇਬ ਤਹਿਸੀਲਦਾਰ ਸਾਹਿਬ ਤੇ ਸਾਰਾ ਬੋਝ, ਜਦੋ ਮਿਲਣ ਜਾਓ ਤਾਂ ਜਵਾਬ ਮਿਲਦਾ ਹੈ ਜੀ ਉਹ ਲੁਧਿਆਣੇ ਮੀਟਿੰਗ ਤੇ! 14 ਨਵੰਬਰ ਨੂੰ ਦੋ ਕਿਸਾਨ ਜਥੇਬੰਦੀਆਂ ਨੇ ਝੋਨੇ ਦੀ ਬੇਕਦਰੀ ਖ਼ਿਲਾਫ਼ ਧਰਨਾ ਦੇ ਕੇ ਏ ਡੀਸੀ ਦਫ਼ਤਰ ਦਾ ਘਿਰਾਓ ਕਰਕੇ ਸ਼ੈਲਰ ਮਾਲਕਾਂ ਵੱਲੋਂ ਕੱਟੀ ਜਾ ਰਹੀ ਕਾਟ , ਝੋਨੇ ਦਾ ਭਾਅ 2300 ਤੋਂ ਡਿੱਗ ਕੇ 1500 ਤੇ ਆ ਗਿਆ ਦਾ ਕੋਈ ਹੱਲ ਲੱਭਣ , ਮੰਡੀਆਂ ਚੋਂ ਝੋਨੇ ਦੀ ਲਿਫਟਿੰਗ ਕਰਾਉਣ, ਡੀ ਏ ਪੀ ਦੀ ਸਪਲਾਈ ਯਕੀਨੀ ਬਨ੍ਹਾਉਣ , ਪਰਾਲੀ ਦੇ ਪਰਚਿਆਂ ਬਾਰੇ , ਮਸਲੇ ਹੱਲ ਕਰਨ ਦੀ ਮੰਗ ਕਰਦੇ ਮੰਗ ਪੱਤਰ ਦਿੱਤੇ ਪਰ ਕੋਈ ਕਾਰਵਾਈ ਨਹੀਂ , ਕੋਈ ਮੀਟਿੰਗ ਨਹੀ , ਜਾਓ ਢੱਠੇ ਖੂਹ ਚ । ਅਜਿਹਾ ਕਿਓ? ਉਪ ਰਾਸ਼ਟਰਪਤੀ ਧਨਖੜ ਸਾਹਿਬ ਜੀ ਆ ਰਹੇ ਹਨ , ਕੇਜਰੀਵਾਲ ਸਾਹਿਬ ਸਰਪੰਚਾਂ ਨੂੰ ਸੰਹੁ ਚੁਕਾਉਣ ਆ ਰਹੇ ਹਨ , ਮੁੱਖਮੰਤਰੀ ਸਾਹਿਬ ਸਰਾਭੇ ਆ ਰਹੇ ਹਨ । ਇਸ ਤੋਂ ਪਹਿਲਾਂ ਪੰਚੈਤੀ ਚੋਣਾਂ ਸਨ, ਹੁਣ ਨਿਗਮ ਚੋਣਾਂ ਆ ਰਹੀਆਂ ਹਨ ।ਦਫ਼ਤਰ ਉਦੋ ਵੀ ਖਾਲੀ ਸਨ ਤੇ ਹੁਣ ਵੀ ਖਾਲੀ ਹਨ? ਜਗਰਾਂਓ ਦੇ ਬੇਸਿਕ ਸਕੂਲ ਦੇ ਕਮਰੇ ਹੋਮਗਾਰਡ ਵਾਲੇ ਲੰਮੇ ਸਮੇਂ ਤੋਂ ਦੱਬੀ ਬੈਠੇ ਹਨ। ਡੀ ਸੀ ਵੱਲੋਂ ਖਾਲੀ ਕਰਣ ਦੇ ਹੁਕਮਾਂ ਨੂੰ ਉਹ ਟਿੱਚ ਜਾਣਦੇ ਹਨ ! ਦਰਜਨਾਂ ਡੈਪੂਟੇਸ਼ਨਾਂ, ਧਰਨਿਆਂ ਦੇ ਬਾਵਜੂਦ ਸਕੂਲੀ ਬੱਚਿਆਂ ਦੇ ਦੱਬੇ ਹੋਏ ਕਮਰੇ ਵਾਪਸ ਨਹੀ ਹੋ ਰਹੇ।ਫਿਰ ਕਹਿਣਗੇ ਜੀ ਟਰੈਫਿਕ ਜਾਮ ਕਿਓ ਕੀਤਾ? ਇੰਨਾਂ ਜਾਮਾਂ ਦੇ ਵਿਰੋਧ ਚ ਬੋਲਣ ਵਾਲਿਆਂ ਕੋਲ ਕੋਈ ਦਲੀਲ ਹੈ ਭਲਾ ? ਅਜਿਹੀ ਹੀ ਤਰਸਯੋਗ ਹਾਲਤ ਜਗਰਾਂਓ ਨਗਰ ਕੋਸਲ ਦੀ ਹੈ ? ਵਿਧਾਇਕਾ ਦੀ ਹਉਮੈਂ ਚ ਫਸਿਆ ਸ਼ਹਿਰ ਜਗਰਾਂਓ ਵਿਕਾਸ ਨੂੰ ਤਰਸ ਰਿਹਾ ਹੈ । ਅਜਿਹੀ ਹਾਲਤ ਚ ਇੱਕ ਦੂੱਜੇ ਖ਼ਿਲਾਫ਼ ਦੁਸ਼ਣਬਾਜੀ ਚੱਲ ਰਹੀ ਹੈ।ਸਿੱਟਾ ਨਾਂਹ ਪੱਖੀ ਹੈ। ਅਜਿਹੀ ਹਾਲਤ ਚ ਵਿਧਾਇਕਾ ਨੂੰ ਸੋੜੀ ਸਿਆਸਤ ਛੱਡਦਿਆਂ ਖੁਲੇ ਦਿਲ ਨਾਲ ਅੱਗੇ ਆ ਕੇ ਸ਼ਹਿਰ ਦੇ ਵਿਕਾਸ ਦੇ ਮੁੱਦਿਆਂ ਤੇ ਲੋਕਾਂ ਦਾ ਦਿਲ ਜਿੱਤਣਾ ਚਾਹੀਦਾ ਹੈ।ਉੱਨਾਂ ਕਿਹਾ ਕਿ ਸ਼ਹਿਰੀ ਚ ਸਫ਼ਾਈ, ਰੋਸ਼ਨੀ , ਵਧੀਆ ਸੜਕਾਂ, ਗਲੀਆਂ ਆਦਿ ਦੇ ਪੱਖ ਤੋ ਮੰਦੀ ਹਾਲਤ ਦੇ ਮੱਦੇਨਜਰ ਲੋਕਾਂ ਨੂੰ ਨਗਰਕੋਂਸਲ ਚੋਣਾਂ ਦੇ ਬਾਈਕਾਟ ਕਰਨ ਲਈ ਆਉਂਦੇ ਸਮੇਂ ਚ ਲਾਮਬੰਦ ਕੀਤਾ ਜਾਵੇਗਾ ਜਿਵੇਂ ਕਿ ਗੈਸਫੈਕਟਰੀਆ ਦੇ ਮੁੱਦੇ ਤੇ ਅਖਾੜਾ ਪਿੰਡ ਨੇ ਕੀਤਾ ਸੀ। ਅਜਿਹੀ ਨਗਰ ਕੋਂਸਲ ਤੋ ਕੀ ਕਰਾਉਣਾ ਹੈ ਜਿਹੜੀ ਲੋਕ ਸਰੋਕਾਰਾਂ ਨਾਲੋ ਨਿੱਜੀ ਹਿਤਾਂ ਨੂੰ ਪਹਿਲ ਦਿੰਦੀ ਹੈ। ਇਹ ਬਿਆਨ ਅੱਜ ਇੱਥੇ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸੱਕਤਰ ਕੰਵਲਜੀਤ ਖੰਨਾ ਨੇ ਕੀਤਾ।ਉੱਨਾਂ ਕਿਹਾ ਕਿ ਜਲਦ ਹੀ ਇੰਨਾਂ ਲੋਕ ਮੁੱਦਿਆਂ ਨੂੰ ਲੈ ਕੇ ਸ਼ਹਿਰ ਤੇ ਇਲਾਕੇ ਦੀਆਂ ਜਨਤਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸੱਦੀ ਜਾ ਰਹੀ ਹੈ।

- ਸ਼ਹਿਰ ਦੇ ਵਿਕਾਸ ਦੇ ਕੰਮਾਂ ਤੇ ਲਗਾਈਆਂ ਰੋਕਾਂ ਦਾ ਜੁੰਮੇਵਾਰ ਰਾਣਾ:- ਪ੍ਰਦੀਪ ਪਾਲ 22 ਨਵੰਬਰ ਜਗਰਾਉਂ ਦੇ ਕੌਂਸਲਰਾਂ ਦੀ ਆਪਸੀ ਧੜੇਬੰਦੀ ਨੂੰ ਲੈ ਕੇ ਸ਼ਹਿਰ ਰੰਗ ਬਿਰੰਗੇ ਲਿਫਾਫਿਆਂ ਦੇ ਢੇਰ ਵਿੱਚ ਗਰਕ ਦਾ ਨਜ਼ਰ ਆ ਰਿਹਾ ਹੈ। ਜਿਸ ਨੂੰ ਲੈ ਕੇ ਦੋਨਾਂ ਧੜਿਆਂ ਦੇ ਕੌਂਸਲਰ ਇੱਕ ਦੂਜੇ ਤੇ ਇਲਜਾਮਾਂ ਦਾ ਮੀਹ ਵਰਾ ਰਹੇ ਹਨ। ਜਗਰਾਉਂ ਸ਼ਹਿਰ ਦੇ ਰੁਕੇ ਹੋਏ ਵਿਕਾਸ ਨੂੰ ਲੈ ਕੇ ਅੱਜ ਬਹੁਤ ਗਿਣਤੀ ਕੌਂਸਲਰਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਵੱਲੋਂ ਨਗਰ ਕੌਂਸਲ ਪ੍ਰਧਾਨ ਨੂੰ ਲੰਮੇ ਹੱਥੀ ਲਿਆ। ਪ੍ਰੈਸ ਕਾਨਫਰਸ ਨੂੰ ਸੰਬੋਧਨ ਕਰਦੇ ਹੋਏ ਅਮਰਜੀਤ ਸਿੰਘ ਮਾਲਵਾ ਨੇ ਕਿਹਾ ਕਿ ਪ੍ਰਧਾਨ ਵੱਲੋਂ ਜਗਰਾਉਂ ਵਾਸੀਆਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਜਗਰਾਉਂ ਦੇ ਵਿਕਾਸ ਕਾਰਜਾਂ ਵਿੱਚ ਪ੍ਰਧਾਨ ਅਤੇ ਉਸ ਦੇ ਕੌਂਸਲਰਾਂ ਵੱਲੋਂ ਮਾਨਯੋਗ ਅਦਾਲਤ ਵਿੱਚ ਰਿੱਟ ਪਾ ਕੇ ਰੋਕ ਲਗਾਈ ਹੋਈ ਹੈ ਨਾ ਕੀ ਸਾਡੇ ਵੱਲੋਂ ਕੋਈ ਰੋਕ ਲਗਾਈ ਗਈ ਹੈ। ਮਾਲਵਾ ਨੇ ਕਿਹਾ ਕੇ ਜਗਰਾਉਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਜਗਰਾਉਂ ਦਾ ਵਿਕਾਸ ਕਰਵਾਉਣ ਦੇ ਲਈ ਦੋਨਾਂ ਧੜਿਆਂ ਦੀ ਇੱਕ ਮੀਟਿੰਗ ਰਖਵਾਈਸ ਸੀ ਜਿਸ ਵਿੱਚ ਦੋਨਾਂ ਵੱਲੋਂ ਚਾਰ ਚਾਰ ਕੌਂਸਲਰਾਂ ਇਹ ਬੈਠ ਕੇ ਆਪਸੀ ਸਹਿਮਤੀ ਨਾਲ ਵਿਕਾਸ ਕਾਰਜਾਂ ਨੂੰ ਸਿਰੇ ਲਵਾਉਣ ਲਈ ਗੱਲਬਾਤ ਕਰਨੀ ਸੀ। ਜਿਸ ਮੀਟਿੰਗ ਵਿੱਚ ਪ੍ਰਧਾਨ ਗਰੁੱਪ ਦੇ ਚਾਰ ਮੈਂਬਰਾਂ ਦੀ ਜਗਹਾ ਤੇ ਨੌ ਮੈਂਬਰ ਪਹੁੰਚੇ ਤਾਂ ਉਹ ਮੀਟਿੰਗ ਸਿਰੇ ਨਾ ਚੜ ਸਕੀ। ਮਾਲਵਾ ਨੇ ਕਿਹਾ ਵਿਕਾਸ ਦੇ ਕੰਮਾਂ ਚੋਂ ਰਾਣਾ ਖੁਦ ਰੋੜਾ ਲਾ ਦਿੰਦੇ ਹਨ। ਲੋਕਾਂ ਨੂੰ ਐਵੇਂ ਵੱਡੇ ਵੱਡੇ ਬੋਰੜ ਲਾ ਕੇ ਸਿਰਫ ਡਰਾਮਾ ਕਰ ਰਹੇ ਨੇ ਉਹਨਾਂ ਕਿਹਾ ਖਾਧੀ ਪੀਤੀ ਦੀ ਵਾਧ ਘਾਟ ਚ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ। ਮਾਲਵੇ ਨੇ ਕਿਹਾ ਕਿ ਪ੍ਰਧਾਨ ਰਾਣਾ ਨੇ ਮੰਡੀ ਵਿਖੇ ਇੱਕ ਇੱਕ ਸਰਕਾਰੀ ਜਗ੍ਹਾ ਤੇ ਕੋਲ ਬੈਠ ਕੇ ਦੁਕਾਨ ਦੀ ਨਜਾਇਜ਼ ਉਸਾਰੀ ਕਰਵਾਈ ਸੀ ਜਿਸ ਦੀ ਸ਼ਿਕਾਇਤ ਵਿਭਾਗ ਨੂੰ ਦਿੱਤੀ ਹੋਈ ਹੈ ਅਤੇ ਜੋ ਵਿਚਾਰ ਅਧੀਨ ਹੈ। ਮਾਲਵਾ ਨੇ ਕਿਹਾ ਕਿ ਜੇਕਰ ਇਹ ਇੰਨੇ ਇਮਾਨਦਾਰ ਹਨ ਤਾਂ ਇਹਨਾਂ ਦੀ ਇਮਾਨਦਾਰੀ ਉਦੋਂ ਕਿੱਥੇ ਸੀ ਜਦੋਂ ਰਾਏਕੋਟ ਰੋਡ ਤੇ ਸਟੀਲ ਮੋਲਡਿੰਗ ਇੰਟਰਲੋਕ ਟਾਈਲ ਲੱਗਣੀ ਸੀ ਜਿਸ ਦੀ ਜਗ੍ਹਾ ਤੇ ਰਬੜ ਮੋਲਡਿੰਗ ਟਾਈਲ ਲਗਾਈ ਜਾ ਰਹੀ ਸੀ ਜਿਸ ਨੂੰ ਸਾਢੇ ਚਾਰ ਕੌਂਸਲਰਾਂ ਨੇ ਧਰਨਾ ਦੇ ਕੇ ਲੱਗੀਆਂ ਹੋਈਆਂ ਪਲਾਸਟਿਕ ਮੋਰਡਿੰਗ ਟਾਈਲ ਪਟਵਾ ਕੇ ਸਟੀਲ ਮਾਲਡਿੰਗ ਟਾਈਲ ਲਗਵਾਈਆਂ ਸਨ। ਜਦ ਕਿ ਕਈ ਸਾਲ ਬੀਤ ਜਾਣ ਤੋਂ ਬਾਅਦ ਵੀ ਉਹ ਸੜਕ ਦਾ ਕੰਮ ਹਾਲੇ ਅਧੂਰਾ ਹੈ। ਇਸ ਮੌਕੇ ਬੋਲਦੇਆਂ ਕੌਂਸਲਰ ਕਮਰਪਾਲ ਅਤੇ ਸਬਰਵਾਲ ਨੇ ਕਿਹਾ ਉਹ ਸਾਡੇ ਤੇ ਬੇਈਮਾਨੀ ਕਰਨ ਅਤੇ ਕਮਿਸ਼ਨ ਲੈਣ ਦਾ ਇਲਜ਼ਾਮ ਲਗਾ ਰਹੇ ਹਨ ਉਹਨਾਂ ਕਿਹਾ ਕਿਸੇ ਨੂੰ ਬੇਈਮਾਨ ਕਹਿਣ ਨਾਲ ਕੋਈ ਬੇਈਮਾਨ ਨਹੀਂ ਹੁੰਦਾ ਸਾਡੀ ਬੇਈਮਾਨੀ ਨੂੰ ਸਾਬਤ ਕਰਨ। ਜੇਕਰ ਸਾਡੇ 11 ਕੌਂਸਲਰਾਂ ਦੇ ਵਿੱਚੋਂ ਕਿਸੇ ਨੇ ਨਗਰ ਕੌਂਸਲ ਦੀ ਪ੍ਰੋਪਰਟੀ ਤੇ ਕੋਈ ਨਾਜਾਇਜ਼ ਕਬਜ਼ਾ ਕੀਤਾ ਹੋਵੇ ਤਾਂ ਅਸੀਂ ਆਪਣਾ ਸਿਰ ਕਟਵਾ ਦਿਆਂਗੇ। ਉਹਨਾਂ ਕਿਹਾ ਕਿ ਇਹ ਆਪਣੇ ਆਪ ਚ ਝਾਤ ਮਾਰਨ ਇਹਨਾਂ ਨੇ ਕਿੱਥੇ ਕਿੱਥੇ ਕਬਜੇ ਕਰਾਏ ਹਨ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕੌਂਸਲਰ ਸਤੀਸ਼ ਕੁਮਾਰ ਪੱਪੂ ਅਤੇ ਕੌਂਸਲਰ ਜੱਗੀ ਨੇ ਕਿਹਾ ਕਿ ਪ੍ਰਧਾਨ ਰਾਣਾ ਨੇ ਜੋ ਪਹਿਲਾਂ ਸੜਕਾਂ ਬਣ ਚੁੱਕੀਆਂ ਸਨ ਉਹਨਾਂ ਦੇ ਹੀ ਟੈਂਡਰ ਦੁਬਾਰਾ ਪਾ ਦਿੱਤੇ ਗਏ ਤਾਂ ਜੋ ਕਰਪਸ਼ਨ ਕੀਤੀ ਜਾ ਸਕੇ। ਅੰਤ ਵਿੱਚ ਮਾਲਵਾ ਨੇ ਬੋਲਦੇ ਹੋਏ ਕਿਹਾ ਕੀ ਇਹ ਜੱਗ ਜਾਹਰ ਹੈ ਕੀ ਰਾਣਾ ਨੇ ਮੀਡੀਆ ਦੀ ਆਵਾਜ਼ ਨੂੰ ਦਬਾਉਣ ਲਈ ਪਹਿਲਾਂ ਤਾਂ ਮੀਟਿੰਗ ਹਾਲ ਵਿੱਚ ਜਾਨ ਤੋਂ ਰੋਕ ਲਗਾ ਦਿੱਤੀ ਅਤੇ ਬਾਅਦ ਵਿੱਚ ਪ੍ਰਧਾਨ ਰਾਣਾ ਨੇ ਈਓ ਦੇ ਦਫਤਰ ਵਿੱਚ ਮੀਡੀਆ ਕਰਮੀ ਨਾਲ ਹੱਥੋ ਪਾਈ ਕੀਤੀ ਧਮਕੀਆਂ ਦਿੱਤੀਆਂ ਅਤੇ ਉਸਦਾ ਕੈਮਰਾ ਮੋਬਾਈਲ ਖੂਨ ਦੀ ਵੀ ਕੋਸ਼ਿਸ਼ ਕੀਤੀ ਜਿਸਦੀ ਸ਼ਿਕਾਇਤ ਪ੍ਰੈਸ ਕਲੱਬ ਰਜਿ: ਜਗਰਾਉਂ ਦੇ ਪ੍ਰਧਾਨ ਵੱਲੋਂ ਸੀਨੀਅਰ ਪੁਲਿਸ ਕਪਤਾਨ ਨੂੰ ਦਿੱਤੀ ਗਈ ਹੈ ਜਿਸ ਦੇ ਉਹ ਲਈ ਇਨਸਾਫ ਦੀ ਲੜਾਈ ਲੜ ਕੇ ਪ੍ਰਧਾਨ ਰਾਣਾ ਖਿਲਾਫ ਬਣਦੀ ਕਾਰਵਾਈ ਕਰਵਾ ਕੇ ਹਰ ਹੀਲੇ ਇਨਸਾਫ ਲੈਣਗੇ।4
- Baskets for 1st Birthday Celebration 💕🌸 Teacake : melodybitesbyupasana1
- 2.5 ਵਿਸਵੇ ਪਲਾਟ ਵਿਕਾਊ ਹੈ ਜੀ. ਜਗਰਾਓਂ ਬੱਸ ਸਟੈਂਡ ਦੇ ਨਜ਼ਦੀਕ. 23.5 ਫਰੰਟ 55 Back. 25 ਫੁੱਟ ਗਲੀ.1
- ਝੋਨੇ ਦੇ ਗੱਟਿਆਂ ਦੇ ਪੈਸੇ ਨਾ ਮਿਲਣ ਕਰਕੇ ਦਾਣਾ ਮੰਡੀ ਵਿੱਚ ਲਗਾਇਆ ਧਰਨਾ #AamAadmiParty #BigBreaking #folllowers #police #ਐਡਵੋਕੇਟ #moga #babanank @highlight District Public Relations Office Moga Sran Saab Amritpal Singh Sukhanand Follow Me1
- New video trending #viral #viralvideos #intsagram #intsagood #intsadaily #fouryou #fouryoupage #love #reels #instadaily #instagood #Instagram #viral #loveyou #explorepage #explore #sad #sadsongs #sadstatus #sadness #sadshayri #moga #mogewale #punjabisongs #viralvideos #reelsinstagram #followforfollowback #trendingreels foryou1