ਪੰਜਾਬ ਦੇ ਜਲ ਸਰੋਤ ਤੇ ਭੂਮੀ ਤੇ ਜਲ ਸੰਭਾਲ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ 23 ਜੂਨ ਨੂੰ ਫਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਨਿਵਾਸੀਆਂ ਨੂੰ ਲਗਭਗ 45.74 ਕਰੋੜ ਰੁਪਏ ਦੀ ਲਾਗਤ ਵਾਲੇ ਸੱਤ ਸਿੰਚਾਈ ਅਤੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਤੋਹਫ਼ਾ ਦਿੱਤਾ। ਇਸ ਦੌਰਾਨ ਉਨ੍ਹਾਂ 33.51 ਕਰੋੜ ਰੁਪਏ ਦੀ ਲਾਗਤ ਨਾਲ ਪੂਰੇ ਹੋਏ ਤਿੰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ, ਦਰਿਆ ਸਤਲੁਜ ਕ੍ਰੀਕ ’ਤੇ 8.89 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਵੀ.ਆਰ. ਬ੍ਰਿਜ ਦਾ ਨੀਂਹ ਪੱਥਰ ਰੱਖਿਆ, ਜਦਕਿ 3.34 ਕਰੋੜ ਰੁਪਏ ਦੀ ਲਾਗਤ ਨਾਲ ਸੋਲਰ ਪੰਪਾਂ ਰਾਹੀਂ ਜ਼ਮੀਨਦੋਜ਼ ਪਾਈਪਲਾਈਨਾਂ ਅਤੇ ਵਰਟੀਕਲ ਡਰੇਨੇਜ ਸਿਸਟਮ ਰਾਹੀਂ ਸੇਮਗ੍ਰਸਤ ਜ਼ਮੀਨਾਂ ਸੁਧਾਰਨ ਦੇ ਤਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਇਨ੍ਹਾਂ ਪ੍ਰੋਜੈਕਟਾਂ ਵਿੱਚ 42.56 ਕਿਲੋਮੀਟਰ ਨਹਿਰਾਂ ਦੀ ਕੰਕਰੀਟ ਲਾਈਨਿੰਗ, 81.36 ਕਿਲੋਮੀਟਰ ਖਾਲਿਆਂ ਨੂੰ ਪੱਕਾ ਕਰਨਾ, ਸਾਂਝੀ ਜ਼ਮੀਨਦੋਜ਼ ਪਾਈਪਲਾਈਨ ਯੋਜਨਾ ਸਿੰਚਾਈ ਪ੍ਰੋਜੈਕਟ ਅਤੇ ਸੇਮਗ੍ਰਸਤ ਜ਼ਮੀਨਾਂ ਦੇ ਸੁਧਾਰ ਨਾਲ ਸਬੰਧਤ ਕੰਮ ਸ਼ਾਮਲ ਹਨ। ਮੰਤਰੀ ਗੋਇਲ ਨੇ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਨਹਿਰੀ ਪਾਣੀ ਦੀ ਸੁਚਾਰੂ ਸਪਲਾਈ ਯਕੀਨੀ ਬਣਾਉਣਾ ਅਤੇ ਟੇਲਾਂ ਤੱਕ ਪਾਣੀ ਦੀ ਪਹੁੰਚ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਟੇਲਾਂ ਤੱਕ ਪਾਣੀ ਪਹੁੰਚਾਉਣ ਨੂੰ ਤਰਜੀਹ ਦਿੱਤੀ ਹੈ, ਜਿਸ ਨਾਲ ਟੇਲਾਂ 'ਤੇ ਪਾਣੀ ਦੀ ਉਪਲਬਧਤਾ 26 ਫੀਸਦੀ ਤੋਂ ਵਧ ਕੇ 80 ਫੀਸਦੀ ਤੱਕ ਪਹੁੰਚ ਗਈ ਹੈ, ਜੋ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ। ਇਸ ਮੌਕੇ ਕੈਬਨਿਟ ਮੰਤਰੀ ਨੇ ਪਿੰਡ ਵੱਲੇ ਸ਼ਾਹ ਉਤਾੜ (ਨੂਰਸ਼ਾਹ) ਤੋਂ ਵੱਲੇ ਸ਼ਾਹ ਹਿਠਾੜ (ਗੁਲਾਬਾ ਭੈਣੀ) ਨੂੰ ਜੋੜਨ ਲਈ ਦਰਿਆ ਸਤਲੁਜ ਕ੍ਰੀਕ ’ਤੇ 8.89 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਵੀ.ਆਰ. ਬ੍ਰਿਜ ਦਾ ਨੀਂਹ ਪੱਥਰ ਵੀ ਰੱਖਿਆ। ਲਗਭਗ 370 ਫੁੱਟ ਲੰਬਾ ਇਹ ਪੁਲ ਜੂਨ 2027 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਇਸ ਬ੍ਰਿਜ ਦੇ ਬਣਨ ਨਾਲ ਵੱਲੇ ਸ਼ਾਹ ਹਿਠਾੜ, ਗੁਲਾਬਾ ਭੈਣੀ, ਰੇਤੇ ਵਾਲੀ ਭੈਣੀ, ਗੱਟੀ ਨੰਬਰ-1 ਸਮੇਤ 11-12 ਪਿੰਡਾਂ ਦੇ ਲੋਕਾਂ ਦੀ ਆਵਾਜਾਈ ਸੁਖਾਲੀ ਹੋਵੇਗੀ ਅਤੇ ਜਲਾਲਾਬਾਦ ਤੱਕ ਦਾ ਸਫਰ ਲਗਭਗ 15-20 ਕਿਲੋਮੀਟਰ ਘੱਟ ਜਾਵੇਗਾ। ਇਸੇ ਦੌਰਾਨ, ਕੈਬਨਿਟ ਮੰਤਰੀ ਨੇ ਭੂਮੀ ਅਤੇ ਜਲ ਸੰਭਾਲ ਵਿਭਾਗ ਨਾਲ ਸਬੰਧਤ 3.64 ਕਰੋੜ ਰੁਪਏ ਦੇ ਚਾਰ ਪ੍ਰੋਜੈਕਟਾਂ ਵਿੱਚੋਂ ਇੱਕ ਦਾ ਉਦਘਾਟਨ ਕੀਤਾ ਅਤੇ ਤਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿੱਚ ਸਾਂਝੀ ਜ਼ਮੀਨਦੋਜ਼ ਪਾਈਪਲਾਈਨ ਪ੍ਰੋਜੈਕਟ ਮੋਘਾ ਨੰ. 67800 (30 ਲੱਖ ਰੁਪਏ) ਦਾ ਉਦਘਾਟਨ ਕੀਤਾ ਗਿਆ, ਜਦੋਂਕਿ ਮੋਘਾ ਨੰ. 63997 (51 ਲੱਖ ਰੁਪਏ), ਵਰਟੀਕਲ ਡਰੇਨੇਜ ਸਿਸਟਮ (ਸੋਲਰ ਪੰਪ ਰਾਹੀਂ ਸੇਮਗ੍ਰਸਤ ਜ਼ਮੀਨ ਸੁਧਾਰ) ਪ੍ਰੋਜੈਕਟ ਪਿੰਡ ਖੁਈਖੇੜਾ (83 ਲੱਖ ਰੁਪਏ) ਅਤੇ ਪਿੰਡ ਲੱਖੇਵਾਲੀ ਢਾਬ (2 ਕਰੋੜ ਰੁਪਏ) ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ। ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੰਚਾਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਨਿਵੇਸ਼ ਕਰ ਰਹੀ ਹੈ। ਉਨ੍ਹਾਂ ਨਾਲ ਮੌਜੂਦ ਵਿਧਾਇਕ ਸ੍ਰੀ ਨਰੇਂਦਰਪਾਲ ਸਿੰਘ ਸਾਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਪ੍ਰਤੀ ਵਚਨਬੱਧ ਹੈ ਅਤੇ ਪ੍ਰਦੇਸ਼ ਭਰ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਖਾਲਿਆਂ ਨੂੰ ਪੱਕਾ ਕਰਨ ਦੇ ਕੰਮ ਕੀਤੇ ਜਾ ਰਹੇ ਹਨ, ਤਾਂ ਜੋ ਟੇਲਾਂ ਤੱਕ ਪਾਣੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਕਿਸਾਨਾਂ ਅਤੇ ਗ੍ਰਾਮੀਣ ਖੇਤਰਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵਿਕਾਸ ਕਾਰਜ ਇਸੇ ਗਤੀ ਨਾਲ ਜਾਰੀ ਰਹਿਣਗੇ। ਇਸ ਮੌਕੇ ਸੁਪਰਡੈਂਟ ਇੰਜੀਨੀਅਰ, ਜਲ ਸਰੋਤ ਵਿਭਾਗ ਫਿਰੋਜ਼ਪੁਰ ਕੈਨਾਲ ਸਰਕਲ ਸੰਦੀਪ ਗੋਇਲ, ਕਾਰਜਕਾਰੀ ਇੰਜੀਨੀਅਰ ਫਾਜ਼ਿਲਕਾ ਕੈਨਾਲ ਤੇ ਗਰਾਊਂਡ ਵਾਟਰ ਮੰਡਲ ਫਿਰੋਜ਼ਪੁਰ ਗਿਤੇਸ਼ ਉਪਵੇਜਾ, ਕਾਰਜਕਾਰੀ ਇੰਜੀਨੀਅਰ ਅਬੋਹਰ ਕੈਨਾਲ ਤੇ ਗਰਾਊਂਡ ਵਾਟਰ ਮੰਡਲ ਅਬੋਹਰ ਸੁਖਜੀਤ ਸਿੰਘ ਸਮੇਤ ਸਿਵਲ, ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਆਦਿ ਹਾਜ਼ਰ ਸਨ।
ਪੰਜਾਬ ਦੇ ਜਲ ਸਰੋਤ ਤੇ ਭੂਮੀ ਤੇ ਜਲ ਸੰਭਾਲ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ 23 ਜੂਨ ਨੂੰ ਫਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਨਿਵਾਸੀਆਂ ਨੂੰ ਲਗਭਗ 45.74 ਕਰੋੜ ਰੁਪਏ ਦੀ ਲਾਗਤ ਵਾਲੇ ਸੱਤ ਸਿੰਚਾਈ ਅਤੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਤੋਹਫ਼ਾ ਦਿੱਤਾ। ਇਸ ਦੌਰਾਨ ਉਨ੍ਹਾਂ 33.51 ਕਰੋੜ ਰੁਪਏ ਦੀ ਲਾਗਤ ਨਾਲ ਪੂਰੇ ਹੋਏ ਤਿੰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ, ਦਰਿਆ ਸਤਲੁਜ ਕ੍ਰੀਕ ’ਤੇ 8.89 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਵੀ.ਆਰ. ਬ੍ਰਿਜ ਦਾ ਨੀਂਹ ਪੱਥਰ ਰੱਖਿਆ, ਜਦਕਿ 3.34 ਕਰੋੜ ਰੁਪਏ ਦੀ ਲਾਗਤ ਨਾਲ ਸੋਲਰ ਪੰਪਾਂ ਰਾਹੀਂ ਜ਼ਮੀਨਦੋਜ਼ ਪਾਈਪਲਾਈਨਾਂ ਅਤੇ ਵਰਟੀਕਲ ਡਰੇਨੇਜ ਸਿਸਟਮ ਰਾਹੀਂ ਸੇਮਗ੍ਰਸਤ ਜ਼ਮੀਨਾਂ ਸੁਧਾਰਨ ਦੇ ਤਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਇਨ੍ਹਾਂ ਪ੍ਰੋਜੈਕਟਾਂ ਵਿੱਚ 42.56 ਕਿਲੋਮੀਟਰ ਨਹਿਰਾਂ ਦੀ ਕੰਕਰੀਟ ਲਾਈਨਿੰਗ, 81.36 ਕਿਲੋਮੀਟਰ ਖਾਲਿਆਂ ਨੂੰ ਪੱਕਾ ਕਰਨਾ, ਸਾਂਝੀ ਜ਼ਮੀਨਦੋਜ਼ ਪਾਈਪਲਾਈਨ ਯੋਜਨਾ ਸਿੰਚਾਈ ਪ੍ਰੋਜੈਕਟ ਅਤੇ ਸੇਮਗ੍ਰਸਤ ਜ਼ਮੀਨਾਂ ਦੇ ਸੁਧਾਰ ਨਾਲ
ਸਬੰਧਤ ਕੰਮ ਸ਼ਾਮਲ ਹਨ। ਮੰਤਰੀ ਗੋਇਲ ਨੇ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਨਹਿਰੀ ਪਾਣੀ ਦੀ ਸੁਚਾਰੂ ਸਪਲਾਈ ਯਕੀਨੀ ਬਣਾਉਣਾ ਅਤੇ ਟੇਲਾਂ ਤੱਕ ਪਾਣੀ ਦੀ ਪਹੁੰਚ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਟੇਲਾਂ ਤੱਕ ਪਾਣੀ ਪਹੁੰਚਾਉਣ ਨੂੰ ਤਰਜੀਹ ਦਿੱਤੀ ਹੈ, ਜਿਸ ਨਾਲ ਟੇਲਾਂ 'ਤੇ ਪਾਣੀ ਦੀ ਉਪਲਬਧਤਾ 26 ਫੀਸਦੀ ਤੋਂ ਵਧ ਕੇ 80 ਫੀਸਦੀ ਤੱਕ ਪਹੁੰਚ ਗਈ ਹੈ, ਜੋ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ। ਇਸ ਮੌਕੇ ਕੈਬਨਿਟ ਮੰਤਰੀ ਨੇ ਪਿੰਡ ਵੱਲੇ ਸ਼ਾਹ ਉਤਾੜ (ਨੂਰਸ਼ਾਹ) ਤੋਂ ਵੱਲੇ ਸ਼ਾਹ ਹਿਠਾੜ (ਗੁਲਾਬਾ ਭੈਣੀ) ਨੂੰ ਜੋੜਨ ਲਈ ਦਰਿਆ ਸਤਲੁਜ ਕ੍ਰੀਕ ’ਤੇ 8.89 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਵੀ.ਆਰ. ਬ੍ਰਿਜ ਦਾ ਨੀਂਹ ਪੱਥਰ ਵੀ ਰੱਖਿਆ। ਲਗਭਗ 370 ਫੁੱਟ ਲੰਬਾ ਇਹ ਪੁਲ ਜੂਨ 2027 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਇਸ
ਬ੍ਰਿਜ ਦੇ ਬਣਨ ਨਾਲ ਵੱਲੇ ਸ਼ਾਹ ਹਿਠਾੜ, ਗੁਲਾਬਾ ਭੈਣੀ, ਰੇਤੇ ਵਾਲੀ ਭੈਣੀ, ਗੱਟੀ ਨੰਬਰ-1 ਸਮੇਤ 11-12 ਪਿੰਡਾਂ ਦੇ ਲੋਕਾਂ ਦੀ ਆਵਾਜਾਈ ਸੁਖਾਲੀ ਹੋਵੇਗੀ ਅਤੇ ਜਲਾਲਾਬਾਦ ਤੱਕ ਦਾ ਸਫਰ ਲਗਭਗ 15-20 ਕਿਲੋਮੀਟਰ ਘੱਟ ਜਾਵੇਗਾ। ਇਸੇ ਦੌਰਾਨ, ਕੈਬਨਿਟ ਮੰਤਰੀ ਨੇ ਭੂਮੀ ਅਤੇ ਜਲ ਸੰਭਾਲ ਵਿਭਾਗ ਨਾਲ ਸਬੰਧਤ 3.64 ਕਰੋੜ ਰੁਪਏ ਦੇ ਚਾਰ ਪ੍ਰੋਜੈਕਟਾਂ ਵਿੱਚੋਂ ਇੱਕ ਦਾ ਉਦਘਾਟਨ ਕੀਤਾ ਅਤੇ ਤਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿੱਚ ਸਾਂਝੀ ਜ਼ਮੀਨਦੋਜ਼ ਪਾਈਪਲਾਈਨ ਪ੍ਰੋਜੈਕਟ ਮੋਘਾ ਨੰ. 67800 (30 ਲੱਖ ਰੁਪਏ) ਦਾ ਉਦਘਾਟਨ ਕੀਤਾ ਗਿਆ, ਜਦੋਂਕਿ ਮੋਘਾ ਨੰ. 63997 (51 ਲੱਖ ਰੁਪਏ), ਵਰਟੀਕਲ ਡਰੇਨੇਜ ਸਿਸਟਮ (ਸੋਲਰ ਪੰਪ ਰਾਹੀਂ ਸੇਮਗ੍ਰਸਤ ਜ਼ਮੀਨ ਸੁਧਾਰ) ਪ੍ਰੋਜੈਕਟ ਪਿੰਡ ਖੁਈਖੇੜਾ (83 ਲੱਖ ਰੁਪਏ) ਅਤੇ ਪਿੰਡ ਲੱਖੇਵਾਲੀ ਢਾਬ (2 ਕਰੋੜ ਰੁਪਏ) ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ। ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੰਚਾਈ ਬੁਨਿਆਦੀ
ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਨਿਵੇਸ਼ ਕਰ ਰਹੀ ਹੈ। ਉਨ੍ਹਾਂ ਨਾਲ ਮੌਜੂਦ ਵਿਧਾਇਕ ਸ੍ਰੀ ਨਰੇਂਦਰਪਾਲ ਸਿੰਘ ਸਾਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਪ੍ਰਤੀ ਵਚਨਬੱਧ ਹੈ ਅਤੇ ਪ੍ਰਦੇਸ਼ ਭਰ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਖਾਲਿਆਂ ਨੂੰ ਪੱਕਾ ਕਰਨ ਦੇ ਕੰਮ ਕੀਤੇ ਜਾ ਰਹੇ ਹਨ, ਤਾਂ ਜੋ ਟੇਲਾਂ ਤੱਕ ਪਾਣੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਕਿਸਾਨਾਂ ਅਤੇ ਗ੍ਰਾਮੀਣ ਖੇਤਰਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵਿਕਾਸ ਕਾਰਜ ਇਸੇ ਗਤੀ ਨਾਲ ਜਾਰੀ ਰਹਿਣਗੇ। ਇਸ ਮੌਕੇ ਸੁਪਰਡੈਂਟ ਇੰਜੀਨੀਅਰ, ਜਲ ਸਰੋਤ ਵਿਭਾਗ ਫਿਰੋਜ਼ਪੁਰ ਕੈਨਾਲ ਸਰਕਲ ਸੰਦੀਪ ਗੋਇਲ, ਕਾਰਜਕਾਰੀ ਇੰਜੀਨੀਅਰ ਫਾਜ਼ਿਲਕਾ ਕੈਨਾਲ ਤੇ ਗਰਾਊਂਡ ਵਾਟਰ ਮੰਡਲ ਫਿਰੋਜ਼ਪੁਰ ਗਿਤੇਸ਼ ਉਪਵੇਜਾ, ਕਾਰਜਕਾਰੀ ਇੰਜੀਨੀਅਰ ਅਬੋਹਰ ਕੈਨਾਲ ਤੇ ਗਰਾਊਂਡ ਵਾਟਰ ਮੰਡਲ ਅਬੋਹਰ ਸੁਖਜੀਤ ਸਿੰਘ ਸਮੇਤ ਸਿਵਲ, ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਆਦਿ ਹਾਜ਼ਰ ਸਨ।
- ਇੱਕ ਲੜਕੀ ਜਹਾਜ਼ 'ਤੇ ਚੜ੍ਹ ਕੇ ਬਠਿੰਡੇ ਪਹੁੰਚੀ ਹੈ। ਉਸਨੇ ਕਿਹਾ ਕਿ ਉਹ ਭਗਵੰਤ ਮਾਨ ਨਾਲ ਫੋਟੋ ਖਿਚਵਾਉਣਾ ਚਾਹੁੰਦੀ ਹੈ।1
- ਧੋਖੇ ਨਾਲ ਤਾਏ ਸੌਹੁਰੇ ਤੋਂ ਵਸੀਅਤ ਕਰਵਾਈ, ਬਾਅਦ ਵਿੱਚ ਬਜ਼ੁਰਗ ਨੂੰ ਪਤਾ ਨਹੀਂ ਕਿੱਥੇ ਗਾਇਬ ਕਰ ਦਿੱਤਾ। ਡੱਡੂ ਰੋਮਾਣਾ ਦੀ ਰਹਿਣ ਵਾਲੀ ਪ੍ਰਮਜੀਤ ਕੌਰ ਨੇ ਆਪਣੀ ਸਕੀ ਭੈਣ ਤੇ ਗੰਭੀਰ ਅਰੋਪ ਲਗਾਏ ਨੇ ਕੀ ਮੇਰੇ ਸਕੀ ਭੈਣ ਨੇ ਮੇਰੇ ਤਾਏ ਸੌਹੁਰੇ ਦੀ ਪੈਲੀ ਦੀ ਵਸੀਅਤ ਧੋਖੇ ਨਾਲ ਆਪਣੇ ਨਾਮ ਕਰਵਾ ਲਈ ਹੈ। ਅਤੇ ਮੇਰੇ ਤਾਏ ਸੌਹੁਰੇ ਨੂੰ ਪਤਾ ਨੀ ਲੱਗਦਾ ਕਿੱਥੇ ਗ਼ੈਬ ਕਰ ਦਿੱਤਾ ਹੈ।1
- ਵਿਸ਼ਵ ਸਿੱਖ ਪਾਰਲੀਮੈਂਟ ਨੇ ਨਸਲਕੁਸ਼ੀ (Genocide) ਅਤੇ ਕਿਸੇ ਵੀ ਭਾਈਚਾਰੇ ਨੂੰ ਉਸਦੀ ਪਛਾਣ, ਧਾਰਮਿਕ ਵਿਸ਼ਵਾਸਾਂ ਜਾਂ ਨਸਲੀ ਪਿਛੋਕੜ ਦੇ ਆਧਾਰ 'ਤੇ ਨਿਸ਼ਾਨਾ ਬਣਾਉਣ ਦੇ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਆਪਣੀ ਵਚਨਬੱਧਤਾ ਨੂੰ ਇੱਕ ਵਾਰ ਫਿਰ ਦੁਹਰਾਇਆ ਹੈ। ਸੰਸਥਾ ਦਾ ਕਹਿਣਾ ਹੈ ਕਿ ਇਤਿਹਾਸ ਦੀਆਂ ਦੁਖਦਾਈ ਘਟਨਾਵਾਂ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ। ਅਜਿਹਾ ਕਰਨ ਦਾ ਉਦੇਸ਼ ਆਉਣ ਵਾਲੀਆਂ ਪੀੜ੍ਹੀਆਂ ਨੂੰ ਜ਼ੁਲਮ, ਭੇਦਭਾਵ ਅਤੇ ਅਨਿਆਂ ਤੋਂ ਬਚਾਉਣਾ ਹੈ। ਪਾਰਲੀਮੈਂਟ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ, ਘੱਟ ਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਅਤੇ ਨਿਆਂ ਦੀ ਸਥਾਪਨਾ ਲਈ ਵਿਸ਼ਵ ਪੱਧਰ 'ਤੇ ਸਾਂਝੇ ਯਤਨਾਂ ਦੀ ਲੋੜ 'ਤੇ ਖਾਸ ਜ਼ੋਰ ਦਿੱਤਾ। ਇਹ ਅਪੀਲ ਨਸਲਕੁਸ਼ੀ ਖ਼ਿਲਾਫ਼ ਜਾਗਰੂਕਤਾ ਫੈਲਾਉਣ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੀਤੀ ਗਈ ਹੈ।1
- ਅੱਜ, 23 ਜੂਨ 2026 ਦੀਆਂ ਮੁੱਖ ਖ਼ਬਰਾਂ ਵਿੱਚ ਮਾਨਸੂਨ ਦੀ ਤਾਜ਼ਾ ਸਥਿਤੀ, ਭਾਰਤ-ਅਮਰੀਕਾ ਵਪਾਰਕ ਗੱਲਬਾਤ, ਭਾਰਤੀ ਰੇਲਵੇ ਦੇ ਕਵਚ ਸਿਸਟਮ ਦਾ ਵਿਸਥਾਰ, ਬ੍ਰਿਕਸ ਨਾਲ ਜੁੜੇ ਅਹਿਮ ਵਿਕਾਸ, ਖੇਡ ਜਗਤ ਦੀਆਂ ਵੱਡੀਆਂ ਖ਼ਬਰਾਂ ਅਤੇ ਆਰਥਿਕ ਅਪਡੇਟਾਂ ਬਾਰੇ ਜਾਣਕਾਰੀ ਸ਼ਾਮਲ ਹੈ। ਦਰਸ਼ਕਾਂ ਨੂੰ ਦੇਸ਼ ਅਤੇ ਦੁਨੀਆ ਦੀਆਂ ਤਾਜ਼ਾ ਤੇ ਮਹੱਤਵਪੂਰਨ ਖ਼ਬਰਾਂ ਲਈ 'ਖ਼ਬਰ ਦੀ ਅਸਲ ਖ਼ਬਰ' ਨਾਲ ਜੁੜੇ ਰਹਿਣ ਦੀ ਅਪੀਲ ਕੀਤੀ ਗਈ ਹੈ।1
- ਮਾਨਸਾ ਵਿੱਚ ਸਮਾਜ ਸੇਵੀਆਂ ਵੱਲੋਂ ਰੇਲਵੇ ਸਟੇਸ਼ਨ 'ਤੇ ਠੰਡੇ ਅਤੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ ਹੈ।1
- ਬਰਨਾਲਾ ਦੇ ਵਾਰਡ ਨੰਬਰ 29 ਵਿੱਚ ਸੀਵਰੇਜ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਇਸ ਸਥਾਈ ਸਮੱਸਿਆ ਦੇ ਹੱਲ ਨਾ ਹੋਣ ਕਾਰਨ, ਸਾਬਕਾ ਕੌਂਸਲਰ ਮਹੇਸ਼ ਲੋਧਾ ਨੇ ਇੱਕ ਵੱਡੇ ਸੰਘਰਸ਼ ਦੀ ਤਿਆਰੀ ਖਿੱਚ ਲਈ ਹੈ।1
- ਫਾਜ਼ਿਲਕਾ, 23 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਸ਼ੁਰੂ ਕੀਤੀ ਗਈ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਤਹਿਤ ਜਲਾਲਾਬਾਦ ਵਿਧਾਨ ਸਭਾ ਹਲਕੇ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਪਿੰਡ ਚੱਕ ਅਰਾਈਂ ਵਾਲਾ ਅਤੇ ਢਾਬ ਕੜਿਆਲ ਤੋਂ ਸ਼ਰਧਾਲੂਆਂ ਦੀਆਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ 'ਤੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਬਜ਼ੁਰਗਾਂ ਲਈ ਇਹ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਸ਼ਰਧਾਲੂਆਂ ਨੂੰ ਮੁਫਤ ਯਾਤਰਾ, ਰਿਹਾਇਸ਼ ਅਤੇ ਭੋਜਨ ਦੀ ਸਹੂਲਤ ਦਿੱਤੀ ਜਾ ਰਹੀ ਹੈ, ਤਾਂ ਜੋ ਉਹ ਬਿਨਾਂ ਕਿਸੇ ਆਰਥਿਕ ਬੋਝ ਦੇ ਆਪਣੇ ਪਸੰਦੀਦਾ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕਣ। ਵਿਧਾਇਕ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਲੋਕ ਭਲਾਈ ਦੀਆਂ ਯੋਜਨਾਵਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਇਸ ਯੋਜਨਾ ਤਹਿਤ ਪਿੰਡ ਚੱਕ ਅਰਾਈਂ ਵਾਲਾ ਦੇ ਬੂਥ ਨੰਬਰ 99 ਤੋਂ ਬੱਸ ਨੰਬਰ 87 ਅਤੇ ਪਿੰਡ ਢਾਬ ਕੜਿਆਲ ਦੇ ਬੂਥ ਨੰਬਰ 97 ਤੋਂ ਬੱਸ ਨੰਬਰ 88 ਰਵਾਨਾ ਕੀਤੀ ਗਈ। ਬੱਸਾਂ ਦੇ ਰਵਾਨਾ ਹੋਣ ਵੇਲੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦਾ ਧੰਨਵਾਦ ਕੀਤਾ। ਇਸ ਮੌਕੇ 'ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ, ਪਾਰਟੀ ਵਰਕਰ ਅਤੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।4
- ਇੱਕ ਵਿਵਾਦਿਤ ਵੀਡੀਓ ਦੀ ਫੋਰੈਂਸਿਕ ਰਿਪੋਰਟ ਗੁੜਗਾਓਂ ਤੋਂ ਕਿਵੇਂ ਤਿਆਰ ਕੀਤੀ ਗਈ, ਇਸ ਬਾਰੇ ਸਵਾਲ ਉਠਾਏ ਜਾ ਰਹੇ ਹਨ। ਇਸ ਮਾਮਲੇ 'ਤੇ ਸਪੱਸ਼ਟੀਕਰਨ ਦੀ ਮੰਗ ਕੀਤੀ ਜਾ ਰਹੀ ਹੈ ਕਿ ਫੋਰੈਂਸਿਕ ਰਿਪੋਰਟ ਤਿਆਰ ਕਰਨ ਦੀ ਪ੍ਰਕਿਰਿਆ ਕੀ ਸੀ।1
- ਜਿਲ੍ਹਾ ਤਰਨ ਤਾਰਨ ਵਿੱਚ 25 ਜੂਨ ਨੂੰ ਅਮਨਰੋਜ਼ੀ ਮਸਤਗੜ੍ਹ ਇੱਕ ਧਮਾਕੇਦਾਰ ਪੇਸ਼ਕਾਰੀ ਦੇਣ ਲਈ ਤਿਆਰ ਹਨ। ਇਸ ਆਉਣ ਵਾਲੀ ਪੇਸ਼ਕਾਰੀ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ।1