ਬਲਾਕ ਬਰਨਾਲਾ ਦੀ ਪੁਰਾਣੀ ਬਿਲਡਿੰਗ ਕਦੇ ਵੀ ਡਿੱਗ ਸਕਦੀ, ਮੁਲਾਜਮ ਡਰ ਡਰ ਕੇ ਕੱਢਦੇ ਨੇ ਸਮਾਂ • ਮੁਲਾਜਮਾ ਦੇ ਘਟੀਆ ਵਿਵਹਾਰ ਕਾਰਨ ਮੁਲਾਜਮ ਤੇ ਲਾਭਪਤਰੀ ਪ੍ਰੇਸ਼ਾਨ • ਸੈਕੜੇ ਕੱਚੇ ਘਰਾਂ ਦੇ ਵਾਸੀ ਦੂਜੀ ਤੀਜੀ ਕਿਸਤ ਨਾ ਪੈਣ ਕਾਰਨ ਦੁੱਖੀ ਬਰਨਾਲਾ, ਬੰਧਨ ਤੋੜ ਸਿੰਘ -- ਬੀ. ਡੀ. ਪੀ. ਓ. ਦਫਤਰ ਬਰਨਾਲਾ ਵਿਖੇ ਬਿਲਡਿੰਗ ਪੁਰਾਣੀ ਹੋਣ ਕਾਰਨ ਕਦੇ ਵੀ ਡਿੱਗ ਸਕਦੀ ਹੈ l ਇਸ ਬਿਲਡਿੰਗ ਵਿੱਚ ਬੈਠਣ ਵਾਲੇ ਮੁਲਾਜ਼ਮ ਭੈਭੀਤ ਹਨ,ਛੱਤ ਦੇ ਖਲੇਪੜ ਡਿੱਗ ਰਹੇ ਹਨ l ਕਮਰਿਆਂ ਦੇ ਤਖਤੇ ਵੀ ਟੂੱਟੇ ਪਏ ਹਨ l ਮਨਰੇਗਾ ਮੁਲਾਜਮਾ ਵਲੋ ਕਮਰਾ ਬੰਦ ਕਰ ਕੇ ਮੁਲਾਜ਼ਮ ਹੋਰ ਕਮਰਿਆਂ ਵਿੱਚ ਬੈਠਣ ਲੱਗ ਗਏ ਹਨ l ਬੀ.ਡੀ.ਪੀ.ਓ. ਬਰਨਾਲਾ ਦੀ ਬਿਲਡਿੰਗ ਕਈ ਦਹਾਕੇ ਪੁਰਾਣੀ ਹੈ, ਜਿਸ ਵਿੱਚ ਬਰਸਾਤਾਂ ਦੇ ਸਮੇਂ ਮੀਂਹ ਦਾ ਪਾਣੀ ਕਈ ਕਈ ਦਿਨ ਖੜਾ ਰਹਿੰਦਾ ਹੈ ਅਤੇ ਕੰਮ ਕਾਜ ਵੀ ਸਹੀ ਤਰੀਕੇ ਨਾਲ ਨਹੀਂ ਹੁੰਦੇ l ਮਨਰੇਗਾ ਦੇ ਕੰਮ ਵੀ ਸਹੀ ਤਰੀਕੇ ਨਾਲ ਨਾ ਹੋਣ ਕਾਰਨ ਲਾਭਪਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ l ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣ ਰਹੇ ਸੈਂਕੜੇ ਘਰਾਂ ਦੀ ਦੂਜੀਆਂ ਤੇ ਤੀਜੀਆਂ ਕਿਸਤਾਂ ਬਾਕੀ ਨਹੀਂ ਪਾਈਆਂ ਗਈਆਂ l ਜਿਸ ਕਰਕੇ ਗਰੀਬਾਂ ਦੇ ਘਰ ਅੱਧ ਵਿਚਾਲੇ ਖੜੇ ਹਨ l ਪੰਜਾਬ ਸਰਕਾਰ ਵੱਲੋਂ ਹਲਕਾ ਵਾਈਜ ਬਲਾਕ ਕਰਨ ਨਾਲ ਪਿੰਡ ਹਲਕੇ ਅਨੁਸਾਰ ਹੋ ਗਏ ਹਨ l ਜਿਸ ਕਰ ਕੇ ਮੁਲਾਜ਼ਮ ਵੀ ਭੱਬਲਭੂਸੇ ਵਿੱਚ ਪਏ ਹੋਏ ਹਨ ਕਿਉਂਕਿ ਉਹਨਾਂ ਨੂੰ ਜਿਲਾ ਪ੍ਰਸ਼ਾਸਨ ਵੱਲੋਂ ਕੋਈ ਵੀ ਹਦਾਇਤਾਂ ਨਹੀਂ ਜਾਰੀ ਕੀਤੀਆਂ ਗਈਆਂ l ਜਿਸ ਨਾਲ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਲਾਭਪਾਤਰੀਆਂ ਦੀ ਦੂਜੀ- ਤੀਜੀ ਕਿਸਤ ਪਾ ਸਕਣ l ਮਨਰੇਗਾ ਦਫਤਰ ਵਿੱਚ ਤਾਂ ਇਥੋਂ ਤੱਕ ਬੁਰਾ ਹਾਲ ਹੈ ਕਿ ਮੁਲਾਜ਼ਮਾਂ ਸਮੇਤ ਉੱਥੇ ਕੰਮ ਕਰਾਉਣ ਲਈ ਆਉਂਦੇ ਲੋਕਾਂ ਨੂੰ ਵੀ ਸਹੀ ਤਰੀਕੇ ਨਾਲ ਵਿਵਹਾਰ ਵੀ ਨਹੀਂ ਕੀਤਾ ਜਾਂਦਾ, ਕੰਮ ਤਾਂ ਕਰਨੇ - ਕਰਾਉਣੇ ਦੂਰ ਦੀ ਗੱਲ ਹੁੰਦੀ ਹੈ l ਇਸ ਵਿਭਾਗ ਵਿੱਚ ਬਰਨਾਲਾ ਵਿਖੇ ਪਹਿਲਾਂ ਦੋ ਕੰਪਿਊਟਰ ਆਪਰੇਟਰ ਕੰਮ ਕਰਦੇ ਸੀ ਪਰ ਇੱਕ ਕੰਪਿਊਟਰ ਆਪਰੇਟਰ ਦੀ ਬਦਲੀ ਬੀ.ਡੀ.ਪੀ.ਓ. ਸਹਿਣਾ ਵਿਖੇ ਕਰ ਦਿੱਤੀ ਗਈ ਸੀ l ਜਿਸ ਕਰ ਕੇ ਬਲਾਕ ਬਰਨਾਲਾ ਦੇ ਨਰੇਗਾ ਨਾਲ ਸੰਬੰਧਿਤ ਤੇ ਵਿਕਾਸ ਕਾਰਜ ਅੱਧ ਵਿਚਕਾਰ ਰੁਕੇ ਪਏ ਹਨ l ਮਟੀਰੀਅਲ ਦੀ ਪੇਮੈਂਟ ਵੀ ਨਹੀਂ ਹੋ ਰਹੀ l ਪਿੰਡਾ ਦੇ ਸਰਪੰਚ, ਮਟੀਰੀਅਲ ਦੇਣ ਵਾਲੇ ਠੇਕੇਦਾਰ ਦਫਤਰਾਂ ਵਿਚ ਗੇੜੇ ਮਾਰ ਮਾਰ ਕੇ ਥੱਕ ਗਏ ਹਨ l ਪ੍ਰੰਤੂ ਉਨਾ ਦੀ ਕਿਧਰੇ ਸੁਣਵਾਈ ਨਹੀਂ ਹੋ ਰਹੀ l ਹੁਣ ਬਲਾਕ ਸਹਿਣਾ ਦੇ ਕੰਪਿਊਟਰ ਆਪਰੇਟਰ ਦੀ ਬਦਲੀ ਏ.ਡੀ.ਸੀ. (ਵਿਕਾਸ ) ਬਰਨਾਲਾ ਵਲੋਂ ਪੱਤਰ ਨੰਬਰ 2580 ਮਿਤੀ 12 ਅਗਸਤ ਨੂੰ ਬਲਾਕ ਬਰਨਾਲਾ ਦੀ ਕਰ ਦਿੱਤੀ ਗਈ ਹੈ ਪਰ ਬੀ.ਡੀ.ਪੀ.ਓ.ਸਹਿਣਾ ਵੱਲੋਂ ਉਸ ਮੁਲਾਜ਼ਮ ਨੂੰ ਬਰਨਾਲਾ ਵਿਖੇ ਭੇਜਿਆ ਨਹੀਂ ਜਾ ਰਿਹਾ l ਉਹਨਾਂ ਵੱਲੋਂ ਏ.ਡੀ.ਸੀ. ( ਵਿਕਾਸ) ਬਰਨਾਲਾ ਦੇ ਹੁਕਮਾਂ ਦੀ ਵੀ ਉਲੰਘਣਾ ਕੀਤੀ ਜਾ ਰਹੀ l ਜਿਸ ਕਰ ਕੇ ਬਲਾਕ ਬਰਨਾਲਾ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ l ਪੰਜਾਬ ਵਿਚ ਵਿਧਾਨ ਸਭਾ ਚੋਣਾਂ ਸਿਰ ਤੇ ਹਨ ਪਰ ਸੱਤਾਧਾਰੀ ਧਿਰ ਦਾ ਕੰਮਾਂ ਨੂੰ ਕਰਾਉਣ ਲਈ ਰੁਚੀ ਨਾ ਲੈਣਾ ਵੋਟਾਂ ਵੇਲੇ ਨੁਕਸਾਨ ਸਿੱਧ ਹੋ ਸਕਦਾ ਹੈ l

- ਬਰਨਾਲਾ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਲਗਾ ਕੇ ਵੱਖ-ਵੱਖ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਹੋਰ ਜਥੇਬੰਦੀਆਂ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਮਰਦ-ਔਰਤਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ1
- ਸਮਾਜ ਨੂੰ ਗ਼ਲਤ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਹਨ। ਜੋ ਇਨਸਾਨੀਅਤ ਦੇ ਨਾਮ ਤੇ ਗ਼ਲਤ ਸੰਦੇਸ਼ ਦਿੰਦੇ ਹਨ। #santrampalji1
- ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੋਗਾ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਗਿਆ ਭਾਸ਼ਾ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੋਗਾ ਦੇ ਡੀਸੀ ਕੰਪਲੈਕਸ ਦੇ ਬਾਹਰ ਰੋਜ਼ ਪ੍ਰਦਰਸ਼ਨ ਕੀਤਾ ਗਿਆ1
- वॉइस ओवर कपूरथला में एनएचएम यूनियन और आम आदमी क्लीनिक के कर्मचारियों ने पंजाब सरकार के खिलाफ जोरदार प्रदर्शन किया। शहीद भगत सिंह चौक में कर्मचारियों ने सरकार के कथित झूठे वादों की पोटली जलाकर अपना रोष जताया। यूनियन नेताओं ने आरोप लगाया कि सत्ता में आने से पहले किए गए वादे अब तक पूरे नहीं किए गए हैं। कर्मचारियों ने कहा कि उनकी जायज़ मांगों को लेकर सिर्फ बैठकों का दौर चल रहा है, लेकिन समाधान नहीं हो रहा। साथ ही लोगों से अपील की गई कि वे सरकार के खोखले वादों से सावधान रहें। वॉइस ओवर कपूरथला में एनएचएम यूनियन और आम आदमी क्लीनिक के कर्मचारियों ने पंजाब सरकार के खिलाफ जोरदार प्रदर्शन किया। शहीद भगत सिंह चौक में कर्मचारियों ने सरकार के कथित झूठे वादों की पोटली जलाकर अपना रोष जताया। यूनियन नेताओं ने आरोप लगाया कि सत्ता में आने से पहले किए गए वादे अब तक पूरे नहीं किए गए हैं। कर्मचारियों ने कहा कि उनकी जायज़ मांगों को लेकर सिर्फ बैठकों का दौर चल रहा है, लेकिन समाधान नहीं हो रहा। साथ ही लोगों से अपील की गई कि वे सरकार के खोखले वादों से सावधान रहें।1
- #ਦੋਰਾਹਾ ਨਗਰ ਕੌਂਸਲ ਅਤੇ ਟਰੈਫਿਕ ਪੁਲਿਸ ਟ੍ਰੈਫਿਕ ਸੱਮਸਿਆ ਦਾ ਹੱਲ ਕਰਨ ਚ ਨਾਕਾਮ , ਚਲਾਨ ਕੱਟ ਕੀਤੀ ਖਾਨਾ ਪੂਰਤੀ #ਦੋਰਾਹਾ ਨਗਰ ਕੌਂਸਲ ਅਤੇ ਟਰੈਫਿਕ ਪੁਲਿਸ ਟ੍ਰੈਫਿਕ ਸੱਮਸਿਆ ਦਾ ਹੱਲ ਕਰਨ ਚ ਨਾਕਾਮ , ਚਲਾਨ ਕੱਟ ਕੀਤੀ ਖਾਨਾ ਪੂਰਤੀ1
- ਮੂਣਕ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਵਿਸ਼ਾਲ ਰੋਸ ਮਾਰਚ ਬੈਨਰ ਤੇ ਤਖ਼ਤੀਆਂ ਲੈ ਕੇ ਸਰਕਾਰ ਖ਼ਿਲਾਫ਼ ਜੰਮ ਕੇ ਕੀਤੀ ਨਾਅਰੇਬਾਜ਼ੀ, ਪੁਰਾਣੇ ਬੱਸ ਸਟੈਂਡ ’ਤੇ ਸਮਾਪਤ ਹੋਇਆ ਰੋਸ ਮਾਰਚ ਮੂਣਕ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਵਿਸ਼ਾਲ ਰੋਸ ਮਾਰਚ ਬੈਨਰ ਤੇ ਤਖ਼ਤੀਆਂ ਲੈ ਕੇ ਸਰਕਾਰ ਖ਼ਿਲਾਫ਼ ਜੰਮ ਕੇ ਕੀਤੀ ਨਾਅਰੇਬਾਜ਼ੀ, ਪੁਰਾਣੇ ਬੱਸ ਸਟੈਂਡ ’ਤੇ ਸਮਾਪਤ ਹੋਇਆ ਰੋਸ ਮਾਰਚ1
- ਨਗਰ ਕੌਂਸਲ ਅਮਲੋਹ ਦੇ ਨਵ ਨਿਯੁਕਤ ਪ੍ਰਧਾਨ ਹਰਿੰਦਰ ਕੌਰ ਚੀਮਾ ਵੱਲੋਂ ਅੱਜ ਅਹੁਦਾ ਸੰਭਾਲਿਆ ਗਿਆ ਇਸ ਮੌਕੇ ਪੰਜਾਬ ਦੇ ਕੈਬਨਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਿਸ਼ੇਸ਼ ਤੌਰ ਤੇ ਪਹੁੰਚੇ। ਨਗਰ ਕੌਂਸਲ ਅਮਲੋਹ ਦੇ ਨਵ ਨਿਯੁਕਤ ਪ੍ਰਧਾਨ ਹਰਿੰਦਰ ਕੌਰ ਚੀਮਾ ਵੱਲੋਂ ਅੱਜ ਅਹੁਦਾ ਸੰਭਾਲਿਆ ਗਿਆ ਇਸ ਮੌਕੇ ਪੰਜਾਬ ਦੇ ਕੈਬਨਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਉਹਨਾਂ ਦੇ ਨਾਲ ਹਲਕਾ ਅਮਲੋਹ ਦੇ ਵਿਧਾਇਕ ਗੁਰਵਿੰਦਰ ਸਿੰਘ ਗੈਰੀ ਬੜਿੰਗ ਦੀ ਮੌਜੂਦ ਰਹੇ। ਇਸ ਮੌਕੇ ਆਗੂਆਂ ਅਤੇ ਵਰਕਰਾਂ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਤਰਨਪ੍ਰੀਤ ਸੌਂਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਲਈ ਅੱਜ ਦਾ ਦਿਨ ਵੱਡੀ ਖੁਸ਼ੀ ਅਤੇ ਜਿੱਤ ਦਾ ਦਿਨ ਹੈ। ਅਮਲੋਹ ਨਗਰ ਕੌਂਸਲ ਦੀ ਨਵੀਂ ਪ੍ਰਧਾਨ ਵਜੋਂ ਹਰਿੰਦਰ ਕੌਰ ਚੀਮਾ ਨੇ ਜ਼ਿੰਮੇਵਾਰੀ ਸੰਭਾਲ ਲਈ ਹੈ। ਸੌਂਦ ਨੇ ਕਿਹਾ ਕਿ ਪਾਰਟੀ ਵੱਲੋਂ ਹਰਿੰਦਰ ਕੌਰ ਚੀਮਾ ਨੂੰ ਨਗਰ ਕੌਂਸਲ ਦੀ ਅਹਿਮ ਜ਼ਿੰਮੇਵਾਰੀ ਸੌਂਪਣਾ ਸ਼ਲਾਘਾਯੋਗ ਫੈਸਲਾ ਹੈ। ਉਨ੍ਹਾਂ ਕਿਹਾ ਕਿ ਹਰਿੰਦਰ ਕੌਰ ਚੀਮਾ, ਸਰਦਾਰ ਦਰਸ਼ਨ ਸਿੰਘ ਚੀਮਾ ਦੇ ਪਰਿਵਾਰ ਨਾਲ ਸਬੰਧਤ ਹਨ ਅਤੇ ਦਰਸ਼ਨ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਲੰਬੇ ਸਮੇਂ ਤੋਂ ਕੰਮ ਕੀਤਾ ਹੈ। ਸੌਂਦ ਨੇ ਕਿਹਾ ਕਿ ਨਵੀਂ ਪ੍ਰਧਾਨ ਤੋਂ ਉਮੀਦ ਹੈ ਕਿ ਉਹ ਇਮਾਨਦਾਰੀ ਅਤੇ ਸੱਚਾਈ ਨਾਲ ਕੰਮ ਕਰਦਿਆਂ ਅਮਲੋਹ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨਗੇ। ਉਨ੍ਹਾਂ ਕਿਹਾ ਕਿ ਸੱਤਾ ਸਥਾਈ ਨਹੀਂ ਹੁੰਦੀ, ਇਸ ਲਈ ਜਦੋਂ ਵੀ ਜ਼ਿੰਮੇਵਾਰੀ ਮਿਲੇ, ਲੋਕਾਂ ਦੇ ਪੈਸੇ ਨੂੰ ਲੋਕਾਂ ਦੀ ਭਲਾਈ 'ਤੇ ਖਰਚ ਕਰਨਾ ਚਾਹੀਦਾ ਹੈ ਅਤੇ ਅਜਿਹੇ ਵਿਕਾਸ ਕਾਰਜ ਕਰਨੇ ਚਾਹੀਦੇ ਹਨ ਜਿਨ੍ਹਾਂ ਨੂੰ ਲੋਕ ਲੰਬੇ ਸਮੇਂ ਤੱਕ ਯਾਦ ਰੱਖਣ। ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਮਹਿੰਗਾਈ ਦੇ ਮੁੱਦੇ 'ਤੇ ਵੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਵਧਦੀ ਮਹਿੰਗਾਈ ਨਾਲ ਨਜਿੱਠਣ ਲਈ ਸਰਕਾਰਾਂ ਨੂੰ ਰੁਜ਼ਗਾਰ ਅਤੇ ਉਦਯੋਗ ਦੇ ਮੌਕੇ ਪੈਦਾ ਕਰਨ ਦੇ ਨਾਲ-ਨਾਲ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਮਹਿੰਗਾਈ ਨਾਲ ਨਜਿੱਠਣ ਵਿੱਚ ਅਸਫਲ ਰਹੀ ਹੈ। ਅਮਰੀਕਾ ਨਾਲ ਵਪਾਰਕ ਸਮਝੌਤੇ ਸਬੰਧੀ ਉਨ੍ਹਾਂ ਕਿਹਾ ਕਿ ਇਸ ਦੇ ਭਾਰਤੀ ਕਿਸਾਨੀ 'ਤੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਚਿੰਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾ ਕਿਸਾਨੀ ਨਾਲ ਜੁੜੇ ਮੁੱਦਿਆਂ 'ਤੇ ਜਾਗਰੂਕਤਾ ਦਿਖਾਈ ਹੈ ਅਤੇ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਹੈ। ਪੰਜਾਬ ਬੰਦ ਦੇ ਸੱਦੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਜੱਥੇਬੰਦੀਆਂ ਦੀ ਜਲੰਧਰ ਵਿਖੇ ਮੀਟਿੰਗ ਹੋ ਰਹੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਮੀਟਿੰਗ ਵਿੱਚੋਂ ਪੰਜਾਬ ਅਤੇ ਜੱਥੇਬੰਦੀਆਂ ਦੇ ਹੱਕ ਵਿੱਚ ਸਕਾਰਾਤਮਕ ਨਤੀਜਾ ਸਾਹਮਣੇ ਆਵੇਗਾ।ਉੱਥੇ ਹੀ ਇਸ ਮੌਕੇ ਗੱਲਬਾਤ ਕਰਦੇ ਹੋਏ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ 2027 ਦੀਆਂ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਵੱਡੇ ਮਾਰਜਨ ਨਾਲ ਸਰਕਾਰ ਬਣਾਵੇਗੀ।ਨਗਰ ਕੌਂਸਲ ਅਮਲੋਹ ਦੇ ਨਾਵ ਨਿਯੁਕਤ ਪ੍ਰਧਾਨ ਹਰਿੰਦਰ ਕੌਰ ਚੀਮਾ ਨੇ ਕਿਹਾ ਕਿ ਅਮਲੋਹ ਵਿੱਚ ਰਹਿੰਦੇ ਵਿਕਾਸ ਕਾਰਜਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ ਤੇ ਸ਼ਹਿਰ ਨੂੰ ਹੋਰ ਸੁੰਦਰ ਬਣਾਉਣ ਲਈ ਕਾਰਜ ਕੀਤੇ ਜਾਣਗੇ।1
- ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸੰਜੀਤ ਸਿੰਘ ਸਨੀ ਗਿੱਲ ਨੇ ਵੀ ਮੁਲਾਜ਼ਮਾਂ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਿਆ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕੀਤੀ ਗਈ ਇਹਨਾਂ ਦੀਆਂ ਬਣਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਮੋਗਾ ਅਕਾਲੀ ਦਲ ਦੇ ਲੀਡਰ ਸੰਜੀਤ ਸਿੰਘ ਸਨੀ ਗਿੱਲ ਨੇ ਵੀ ਮੁਲਾਜ਼ਮਾਂ ਦੇ ਹੱਕ ਵਿੱਚ ਪਹੁੰਚ ਕੇ ਸਪੋਰਟ ਕੀਤੀ1