ਬਲਾਚੌਰ 'ਚ ਗਰਜੇ ਕਰਨ ਸਿੰਘ ਰਾਣਾ; ਕਿਹਾ- ਸਰਕਾਰੀ ਸਿੱਖਿਆ ਨੂੰ ਖ਼ਤਮ ਕਰਕੇ ਨਿੱਜੀਕਰਨ ਵੱਲ ਵਧ ਰਹੀ ਹੈ ਮਾਨ ਸਰਕਾਰ। ਬੰਗਾ, 16 ਅਪ੍ਰੈਲ (ਜਸਵਿੰਦਰ ਕੌਰ):ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਭਗਵੰਤ ਮਾਨ ਸਰਕਾਰ ਹੁਣ ਆਪਣੇ ਹੀ ਫੈਸਲਿਆਂ ਕਾਰਨ ਸਵਾਲਾਂ ਦੇ ਘੇਰੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ। 'ਸਾਂਝਾ ਕਿਸਾਨ ਮਜ਼ਦੂਰ ਮੋਰਚਾ ਭਾਈ ਲਾਲੋ ਲੋਕ ਮੰਚ ਪੰਜਾਬ' ਦੇ ਜਨਰਲ ਸਕੱਤਰ ਸਾਥੀ ਕਰਨ ਸਿੰਘ ਰਾਣਾ ਨੇ ਸਰਕਾਰ ਦੀ ਸਿੱਖਿਆ ਨੀਤੀ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਸਰਕਾਰ ਸਰਕਾਰੀ ਸਿੱਖਿਆ ਤੰਤਰ ਨੂੰ ਸੁਧਾਰਨ ਦੀ ਬਜਾਏ ਇਸ ਦਾ "ਜਲੂਸ" ਕੱਢ ਰਹੀ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਨ ਸਿੰਘ ਰਾਣਾ ਨੇ ਕਿਹਾ ਕਿ ਕਿਸੇ ਵੀ ਸੂਬੇ ਦੀ ਤਰੱਕੀ ਲਈ ਮੁਫ਼ਤ ਅਤੇ ਮਿਆਰੀ ਸਿੱਖਿਆ ਬੁਨਿਆਦੀ ਸ਼ਰਤ ਹੈ। ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਦੋਵੇਂ ਸਰਕਾਰਾਂ ਪੂੰਜੀਵਾਦੀ ਕਾਰਪੋਰੇਟ ਮਾਡਲ 'ਤੇ ਚੱਲ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਸਰਕਾਰੀ ਸਿੱਖਿਆ ਢਾਂਚੇ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਤਾਂ ਜੋ ਸਿੱਖਿਆ ਦਾ ਮੁਕੰਮਲ ਨਿੱਜੀਕਰਨ ਕੀਤਾ ਜਾ ਸਕੇ।9 ਵਿਸ਼ੇ ਅਤੇ ਮਹਿਜ਼ 2 ਅਧਿਆਪਕ ਸਾਥੀ ਰਾਣਾ ਨੇ ਡੀ.ਐਸ.ਈ. ਵੱਲੋਂ ਜਾਰੀ ਪੱਤਰ ਦਾ ਹਵਾਲਾ ਦਿੰਦਿਆਂ ਇੱਕ ਹੈਰਾਨੀਜਨਕ ਖ਼ੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਨਵੇਂ ਹੁਕਮਾਂ ਅਨੁਸਾਰਸਰਕਾਰੀ ਮਿਡਲ ਸਕੂਲਾਂ 6ਵੀਂ ਤੋਂ 8ਵੀਂ ਜਮਾਤ ਵਿੱਚ ਜਿੱਥੇ ਪਹਿਲਾਂ ਵੱਖ-ਵੱਖ ਵਿਸ਼ਿਆਂ ਲਈ ਅਧਿਆਪਕ ਹੁੰਦੇ ਸਨ, ਹੁਣ ਉੱਥੇ ਸਿਰਫ਼ 2 ਅਧਿਆਪਕ ਹੀ ਨਿਯੁਕਤ ਕੀਤੇ ਜਾਣਗੇ।ਇਹ 2 ਅਧਿਆਪਕ ਹੀ ਮਿਲ ਕੇ ਕੁੱਲ 9 ਵਿਸ਼ੇ ਪੜ੍ਹਾਉਣਗੇ।ਉਨ੍ਹਾਂ ਸਵਾਲ ਕੀਤਾ ਕਿ ਜੇਕਰ ਹਰ ਵਿਸ਼ੇ ਲਈ ਮਾਹਿਰ ਅਧਿਆਪਕ ਨਹੀਂ ਹੋਵੇਗਾ, ਤਾਂ ਬੱਚਿਆਂ ਦੀ ਪੜ੍ਹਾਈ ਦੀ ਨੀਂਹ ਕਿਵੇਂ ਮਜ਼ਬੂਤ ਹੋਵੇਗੀ? ਉਨ੍ਹਾਂ ਕਿਹਾ ਕਿ ਇੱਕੋ ਅਧਿਆਪਕ ਵੱਲੋਂ ਕਈ ਵਿਸ਼ੇ ਪੜ੍ਹਾਉਣ ਨਾਲ ਸਿੱਖਿਆ ਦਾ ਪੱਧਰ ਡਿੱਗਣਾ ਤੈਅ ਹੈ।ਕਿਸਾਨ ਆਗੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਰ ਮਿਡਲ ਸਕੂਲ ਵਿੱਚ ਹਰ ਵਿਸ਼ੇ ਲਈ ਵੱਖਰਾ ਅਤੇ ਮਾਹਿਰ ਅਧਿਆਪਕ ਤਾਇਨਾਤ ਕੀਤਾ ਜਾਵੇ।ਸਿੱਖਿਆ ਬਜਟ ਵਿੱਚ ਵਾਧਾ ਕਰਕੇ ਸਰਕਾਰੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਅਧਿਆਪਕਾਂ ਦੀਆਂ ਅਸਾਮੀਆਂ ਖ਼ਤਮ ਕਰਨ ਦੀ ਬਜਾਏ ਨਵੀਆਂ ਭਰਤੀਆਂ ਕੀਤੀਆਂ ਜਾਣ।ਇਸ ਮੌਕੇ ਉਨ੍ਹਾਂ ਨਾਲ ਮਾਸਟਰ ਮੋਹਨ ਚੰਦ, ਮਨੋਹਰ ਲਾਲ, ਕਰਨੈਲ ਸਿੰਘ ਭੱਲਾ ਅਤੇ ਕ੍ਰਿਸ਼ਨ ਲਾਲ ਵੀ ਮੌਜੂਦ ਸਨ, ਜਿਨ੍ਹਾਂ ਨੇ ਸਰਕਾਰ ਦੇ ਇਸ ਲੋਕ-ਵਿਰੋਧੀ ਫੈਸਲੇ ਦੀ ਸਖ਼ਤ ਨਿਖੇਧੀ ਕੀਤੀ।

- ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) 18 ਅਪ੍ਰੈਲ ਨੂੰ ਗੜਸ਼ੰਕਰ ਪਹੁੰਚਣ ਦਾ ਸੱਦਾ ਡਾਕਟਰ ਅੰਬੇਡਕਰ ਜੀ ਦੇ ਬੁੱਤ ਨੂੰ ਤੋੜਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਖੁਰਾਲਗੜ੍ਹ ਸਾਹਿਬ ਤੋਂ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਵਿਸ਼ਾਲ ਰੋਸ ਧਰਨਾ ਪ੍ਰਦਰਸ਼ਨ-ਕਰੀਮਪੁਰੀ-ਵੱਡੀ ਗਿਣਤੀ ਵਿੱਚ ਧਰਨੇ ਪ੍ਰਦਰਸ਼ਨ ਚ ਪਹੁੰਚਣ ਦਾ ਸੱਦਾ, ਗੜਸ਼ੰਕਰ ਦੇ ਵਾਰਡ ਨੰਬਰ ਸੱਤ ਚ ਹੋਈ ਮੀਟਿੰਗ।1
- Post by Masroor1
- ਹੁਸ਼ਿਆਰਪੁਰ ‘ਚ ਪੁਲਿਸ ਦੀ ਦਾਦਾਗੀਰੀ? ਗੈਂਗਸਟਰ ਸਟਾਈਲ ‘ਚ ਕਾਰਵਾਈ, ਹੁਸ਼ਿਆਰਪੁਰ ਪੁਲਿਸ ਵੱਲੋਂ ਮਾਪਿਆ ਨਾਲ ਕੀਤੀ ਬਦਸਲੂਕੀ ਨਾਲ ਗੱਲ1
- ਵਾਲੀਆ ਇੰਗਲਿਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਅੱਠਵੀਂ ਦਾ ਨਤੀਜਾ 100 ਫ਼ੀਸਦੀ ਰਿਹਾ1
- ਵਿਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਦੇ ਅਵਸਰ ਤੇ ਮਹਾਨ ਕੀਰਤਨ ਦਰਬਾਰ 17 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਗੁਰਦੁਆਰਾ ਸਾਹਿਬ ਨਿਹੰਗਾਂ ਵਿਚ ਹੋਣ ਜਾ ਰਿਹਾ ਇਸ ਮੌਕੇ ਜਥੇਦਾਰ ਸੁਖਜਿੰਦਰ ਸਿੰਘ ਬੱਬਰ ਵਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਇਸ ਅਵਸਰ ਤੇ ਹਾਜ਼ਿਰੀ ਭਰਨ ਤੇ ਗੁਰੂਘਰ ਦੀ ਖੁਸ਼ੀਆਂ ਪ੍ਰਾਪਤ ਕਰਨ1
- Post by ਪ੍ਰਦੀਪ ਧੀਮਾਨ1
- Post by Raman Dhillon1
- ਕਾਂਗਰਸ ਪਾਰਟੀ ਨੇ ਜਸਬੀਰ ਪੁਰਖੋਂਵਾਲ ਨੂੰ ਪੰਜਾਬ ਸਟੇਟ ਸੈਕਟਰੀ ਸੇਵਾ ਦੱਲ ਅਤੇ ਹਲਕਾ ਇੰਚਾਰਜ ਗੜਸ਼ੰਕਰ ਦਾ ਦਿੱਤਾ ਅਹੁਦਾ। ਇਸ ਮਿਲੀ ਵੱਡੀ ਜ਼ਿੰਮੇਵਾਰੀ ਤੋਂ ਬਾਅਦ ਜਸਵੀਰ ਸਿੰਘ ਪੁਰਖੋਵਾਲ ਨੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਹਲਕੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਦਿਨ ਰਾਤ ਇੱਕ ਕਰ ਦੇਣਗੇ।1