logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਪੰਜਾਬ ਸਮਾਲ ਇੰਡਸਟਰੀ ਅਤੇ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਚੰਡੀਗੜ੍ਹ ਦੀ ਬ੍ਰਾਂਚ ਮਿੰਨੀ ਫੋਕਲ ਪੁਆਇੰਟ ਟਾਂਡਾ ਤੋਂ ਬਤੌਰ ਸੁਪਰਵਾਈਜ਼ਰ ਸੇਵਾਮੁਕਤ ਹੋ ਰਹੇ ਸ. ਜਗੀਰ ਸਿੰਘ ਸਹੋਤਾ ਦੇ ਸਨਮਾਨ ਵਿੱਚ 29 ਮਈ, 2026 ਨੂੰ ਪੀ.ਐੱਸ.ਆਈ.ਈ.ਸੀ. ਦੇ ਦਫ਼ਤਰ ਫੋਕਲ ਪੁਆਇੰਟ ਜਲੰਧਰ ਵਿਖੇ ਇੱਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਸ. ਜਗੀਰ ਸਿੰਘ ਸਹੋਤਾ 31 ਮਈ, 2026 ਨੂੰ ਆਪਣੀ ਸੇਵਾ ਤੋਂ ਮੁਕਤ ਹੋ ਰਹੇ ਹਨ। ਸ. ਜਗੀਰ ਸਿੰਘ ਸਹੋਤਾ ਦਾ ਜਨਮ 6 ਮਈ, 1966 ਨੂੰ ਪਿੰਡ ਜੀਆ ਸਹੋਤਾ ਖੁਰਦ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸ. ਗੁਰਬਚਨ ਸਿੰਘ ਸਹੋਤਾ (ਕਾਨੂੰਗੋ) ਅਤੇ ਮਾਤਾ ਸ੍ਰੀਮਤੀ ਗੁਰਬਖਸ਼ ਕੌਰ ਸਹੋਤਾ ਦੇ ਗ੍ਰਹਿ ਵਿਖੇ ਹੋਇਆ ਸੀ। ਸਨਮਾਨ ਸਮਾਰੋਹ ਵਿੱਚ ਉਹਨਾਂ ਦੀ ਜੀਵਨ ਸਾਥਣ ਸ੍ਰੀਮਤੀ ਰਾਜਵਿੰਦਰ ਕੌਰ ਸਹੋਤਾ (ਐਡਮਿਨ ਅਫ਼ਸਰ, ਐੱਮ.ਈ.ਐੱਸ.), ਬੇਟੀ ਡਾਕਟਰ ਮਨਪ੍ਰੀਤ ਕੌਰ ਸਹੋਤਾ (ਐੱਮ.ਡੀ.ਐੱਸ.) ਅਤੇ ਬੇਟਾ ਡਾਕਟਰ ਅੰਮ੍ਰਿਤਪਾਲ ਸਿੰਘ ਸਹੋਤਾ ਵੀ ਹਾਜ਼ਰ ਸਨ। ਸਮਾਰੋਹ ਦੀ ਸਮੁੱਚੀ ਕਾਰਵਾਈ ਪ੍ਰਧਾਨ ਰਜਿੰਦਰ ਸਿੰਘ ਰਿਆੜ ਨੇ ਚਲਾਈ। ਇਸ ਮੌਕੇ 'ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਾਥੀ ਸਤੀਸ਼ ਰਾਣਾ, ਆਲ ਇੰਡੀਆ ਸਟੇਟ ਗੌਰਮਿੰਟ ਪੈਨਸ਼ਨਰਜ਼ ਫੈਡਰੇਸ਼ਨ ਦੇ ਕੌਮੀ ਸਕੱਤਰ ਮਨਜੀਤ ਸਿੰਘ ਸੈਣੀ, ਪੀ.ਐੱਸ.ਈ.ਆਈ.ਸੀ. ਜਥੇਬੰਦੀ ਦੇ ਚੇਅਰਮੈਨ ਰਵਿੰਦਰ ਸਿੰਘ ਰੰਧਾਵਾ, ਮੁੱਖ ਦਫਤਰ ਚੰਡੀਗੜ੍ਹ ਦੇ ਪ੍ਰਧਾਨ ਰਣਜੋਧ ਸਿੰਘ, ਜਨਰਲ ਸਕੱਤਰ ਗੁਰਦੀਪ ਸਿੰਘ ਭਾਟੀਆ, ਪੀ.ਐੱਸ.ਐੱਸ.ਐੱਫ. ਅਤੇ ਪੀ.ਡਬਲਯੂ.ਡੀ. ਫੀਲਡ ਐਂਡ ਵਰਕਸ਼ਾਪ ਯੂਨੀਅਨ ਜਲੰਧਰ ਦੇ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ, ਜਨਰਲ ਸਕੱਤਰ ਅਮਰੀਕ ਸਿੰਘ ਸੇਖੋਂ, ਗੁਰਨਾਮ ਸਿੰਘ ਰਾਮਾ ਮੰਡੀ ਅਤੇ ਪੀ.ਐੱਸ.ਪੀ.ਸੀ. ਦੇ ਸਹਾਇਕ ਸੂਬਾ ਪ੍ਰੈੱਸ ਸਕੱਤਰ ਕੁਲਦੀਪ ਸਿੰਘ ਕੌੜਾ ਸਮੇਤ ਕਈ ਹੋਰ ਆਗੂਆਂ ਨੇ ਸੰਬੋਧਨ ਕੀਤਾ। ਉਹਨਾਂ ਨੇ ਸ. ਜਗੀਰ ਸਿੰਘ ਸਹੋਤਾ ਦੁਆਰਾ ਪਰਿਵਾਰ ਅਤੇ ਵਿਭਾਗੀ ਜ਼ਿੰਮੇਵਾਰੀਆਂ ਪ੍ਰਤੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਈਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਦੇ ਨਾਲ ਹੀ, ਉਹਨਾਂ ਵੱਲੋਂ ਚੇਅਰਮੈਨ ਪੀ.ਐੱਸ.ਆਈ.ਈ.ਸੀ. ਜ਼ੋਨ ਜਲੰਧਰ, ਸੂਬਾ ਸੀਨੀਅਰ ਮੀਤ ਪ੍ਰਧਾਨ ਚੰਡੀਗੜ੍ਹ, ਸੀਨੀਅਰ ਮੀਤ ਪ੍ਰਧਾਨ ਪੀ.ਐੱਸ.ਐੱਸ.ਐੱਫ. ਜਲੰਧਰ, ਸੀਨੀਅਰ ਮੀਤ ਪ੍ਰਧਾਨ ਪੀ.ਡਬਲਯੂ.ਡੀ. ਫੀਲਡ ਐਂਡ ਵਰਕਸ਼ਾਪ ਯੂਨੀਅਨ ਜਲੰਧਰ, ਸੀਨੀਅਰ ਮੈਂਬਰ ਗੁਰੂ ਨਾਨਕ ਵੈੱਲਫੇਅਰ ਚੈਰੀਟੇਬਲ ਸੁਸਾਇਟੀ (ਰਜਿ) ਜਲੰਧਰ, ਅਤੇ ਪ੍ਰਧਾਨ ਨੌਜਵਾਨ ਧਾਰਮਿਕ ਕਮੇਟੀ ਜੀਆ ਸਹੋਤਾ ਖੁਰਦ, ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਨਿਭਾਈਆਂ ਜ਼ਿੰਮੇਵਾਰੀਆਂ ਦੀ ਵੀ ਸਰਾਹਨਾ ਕੀਤੀ ਗਈ। ਆਗੂਆਂ ਨੇ ਕਾਮਨਾ ਕੀਤੀ ਕਿ ਉਹਨਾਂ ਦੀ ਸਿਹਤ ਅਤੇ ਸੇਧ ਜ਼ਿੰਦਗੀ ਦੇ ਆਖਰੀ ਪੜਾਅ ਤੱਕ ਵਧੀਆ ਰਹੇ ਤਾਂ ਜੋ ਉਹ ਜਥੇਬੰਦੀਆਂ ਅਤੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਆਪਣਾ ਯੋਗਦਾਨ ਪਾਉਂਦੇ ਰਹਿਣ। ਸਮਾਗਮ ਦੇ ਅਖੀਰ ਵਿੱਚ, ਵੱਖ-ਵੱਖ ਵਿਭਾਗੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ. ਜਗੀਰ ਸਿੰਘ ਸਹੋਤਾ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਅਤੇ ਹੋਰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨ ਗੋਬਿੰਦ ਅਤੇ ਸ. ਜਗੀਰ ਸਿੰਘ ਸਹੋਤਾ ਨੇ ਆਏ ਹੋਏ ਸਮੂਹ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸਭ ਨੂੰ ਤਿਆਰ ਕੀਤਾ ਲੰਗਰ ਦਾ ਪ੍ਰਸ਼ਾਦਾ ਛਕ ਕੇ ਜਾਣ ਦੀ ਬੇਨਤੀ ਕੀਤੀ। ਇਸ ਮੌਕੇ 'ਤੇ ਓਮ ਪ੍ਰਕਾਸ਼, ਕਰਮਜੀਤ ਸੋਨੂ, ਅਮਰੀਕ ਸਿੰਘ, ਤਰਲੋਕ ਸਿੰਘ, ਵਿਕਾਸ, ਮਨਪ੍ਰੀਤ ਸਿੰਘ, ਮੋਹਣ ਲਾਲ, ਦੇਸ ਰਾਜ, ਰਾਮ ਕਿਸ਼ੋਰ, ਆਨੰਦ, ਰਾਮੇਸ਼, ਰਵਿੰਦਰ ਸਿੰਘ, ਇੰਦਰਜੀਤ ਅਤੇ ਰਾਮ ਭਜਨ ਸਮੇਤ ਹੋਰ ਕਈ ਸਾਥੀ ਵੀ ਹਾਜ਼ਰ ਸਨ।

1 hr ago
user_Sacular News
Sacular News
Newspaper advertising department Sas Nagar (Mohali), Sahibzada Ajit Singh Nagar•
1 hr ago
68de20f1-c965-48d3-89db-3ae0c20a33cf

More news from Chandigarh and nearby areas
  • ਰਿਵਾਇਤੀ ਸਰਕਾਰਾਂ ਦੁਆਰਾ ਪੇਂਡੂ ਵਿਕਾਸ ਨੂੰ ਅਣਗੌਲਿਆਂ ਕੀਤੇ ਜਾਣ ਦੇ ਉਲਟ, ਮਾਨ ਸਰਕਾਰ ਇਸਨੂੰ ਤਰਜੀਹ ਦੇ ਰਹੀ ਹੈ। ਇਸੇ ਲੜੀ ਤਹਿਤ ਵਿੱਤ ਮੰਤਰੀ ਹਰਪਾਲ ਚੀਮਾ ਐਮ.ਐਲ.ਏ. ਨੇ ਪੇਂਡੂ ਖੇਤਰਾਂ ਵਿੱਚ ਸੜਕੀ ਵਿਕਾਸ ਦੇ ਨਵੇਂ ਪੰਨੇ ਜੋੜਦੇ ਹੋਏ ਵੱਖੋ-ਵੱਖ ਸੜਕੀ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ 7.15 ਕਰੋੜ ਰੁਪਏ ਦੀ ਲਾਗਤ ਨਾਲ ਬੱਛੂਆਣਾ-ਬਰੇਟਾ ਮਾਰਗ ਨੂੰ 18 ਫੁੱਟ ਚੌੜਾ ਕਰਨਾ, 1.27 ਕਰੋੜ ਰੁਪਏ ਦੀ ਲਾਗਤ ਨਾਲ ਡਸਕਾ-ਖੱਤਰੀਵਾਲਾ ਸੜਕ ਦਾ 75 ਸਾਲਾਂ ਬਾਅਦ ਨਵ-ਨਿਰਮਾਣ, ਅਤੇ 34.5 ਲੱਖ ਰੁਪਏ ਦੀ ਲਾਗਤ ਨਾਲ ਡਸਕਾ-ਬਹਾਦਰਪੁਰ ਤੋਂ ਡੇਰਾ ਬਾਬਾ ਧੌਲਾ ਸੜਕ ਦੀ ਉਸਾਰੀ ਦੇ ਕੰਮ ਸ਼ਾਮਲ ਹਨ। ਇਲਾਕਾ ਵਾਸੀਆਂ ਨੂੰ ਬਿਹਤਰ ਆਵਾਜਾਈ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਵਿੱਤ ਮੰਤਰੀ ਨੇ ਮਾਨ ਸਰਕਾਰ ਦੁਆਰਾ ਠੇਕੇਦਾਰੀ ਪ੍ਰਣਾਲੀ ਦੇ ਖ਼ਾਤਮੇ ਦੇ ਸ਼ਲਾਘਾਯੋਗ ਫ਼ੈਸਲੇ ਦੀ ਵੀ ਪ੍ਰਸ਼ੰਸਾ ਕੀਤੀ।
    1
    ਰਿਵਾਇਤੀ ਸਰਕਾਰਾਂ ਦੁਆਰਾ ਪੇਂਡੂ ਵਿਕਾਸ ਨੂੰ ਅਣਗੌਲਿਆਂ ਕੀਤੇ ਜਾਣ ਦੇ ਉਲਟ, ਮਾਨ ਸਰਕਾਰ ਇਸਨੂੰ ਤਰਜੀਹ ਦੇ ਰਹੀ ਹੈ। ਇਸੇ ਲੜੀ ਤਹਿਤ ਵਿੱਤ ਮੰਤਰੀ ਹਰਪਾਲ ਚੀਮਾ ਐਮ.ਐਲ.ਏ. ਨੇ ਪੇਂਡੂ ਖੇਤਰਾਂ ਵਿੱਚ ਸੜਕੀ ਵਿਕਾਸ ਦੇ ਨਵੇਂ ਪੰਨੇ ਜੋੜਦੇ ਹੋਏ ਵੱਖੋ-ਵੱਖ ਸੜਕੀ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ।

ਇਨ੍ਹਾਂ ਪ੍ਰੋਜੈਕਟਾਂ ਵਿੱਚ 7.15 ਕਰੋੜ ਰੁਪਏ ਦੀ ਲਾਗਤ ਨਾਲ ਬੱਛੂਆਣਾ-ਬਰੇਟਾ ਮਾਰਗ ਨੂੰ 18 ਫੁੱਟ ਚੌੜਾ ਕਰਨਾ, 1.27 ਕਰੋੜ ਰੁਪਏ ਦੀ ਲਾਗਤ ਨਾਲ ਡਸਕਾ-ਖੱਤਰੀਵਾਲਾ ਸੜਕ ਦਾ 75 ਸਾਲਾਂ ਬਾਅਦ ਨਵ-ਨਿਰਮਾਣ, ਅਤੇ 34.5 ਲੱਖ ਰੁਪਏ ਦੀ ਲਾਗਤ ਨਾਲ ਡਸਕਾ-ਬਹਾਦਰਪੁਰ ਤੋਂ ਡੇਰਾ ਬਾਬਾ ਧੌਲਾ ਸੜਕ ਦੀ ਉਸਾਰੀ ਦੇ ਕੰਮ ਸ਼ਾਮਲ ਹਨ।

ਇਲਾਕਾ ਵਾਸੀਆਂ ਨੂੰ ਬਿਹਤਰ ਆਵਾਜਾਈ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਵਿੱਤ ਮੰਤਰੀ ਨੇ ਮਾਨ ਸਰਕਾਰ ਦੁਆਰਾ ਠੇਕੇਦਾਰੀ ਪ੍ਰਣਾਲੀ ਦੇ ਖ਼ਾਤਮੇ ਦੇ ਸ਼ਲਾਘਾਯੋਗ ਫ਼ੈਸਲੇ ਦੀ ਵੀ ਪ੍ਰਸ਼ੰਸਾ ਕੀਤੀ।
    user_Rozana Khabarsar Tv
    Rozana Khabarsar Tv
    Local News Reporter Chandigarh, Chandigarh•
    1 hr ago
  • ਲੋਕ ਗਾਇਕ ਮਨਕੀਰਤ ਔਲਖ ਨੇ ਸੁਰੇਸ਼ ਖਰੜ ਵਾਲੇ ਦੀ ਮਦਦ ਲਈ ਅੱਗੇ ਆਉਂਦਿਆਂ ਉਸ ਦੇ ਰੁਕੇ ਹੋਏ ਮਕਾਨ ਦੇ ਕੰਮ ਨੂੰ ਦੁਬਾਰਾ ਸ਼ੁਰੂ ਕਰਵਾਉਣ ਲਈ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਹੈ। ਦਰਅਸਲ, ਸੁਰੇਸ਼ ਖਰੜ ਵਾਲੇ ਦੇ ਮਕਾਨ ਦੀ ਉਸਾਰੀ ਦਾ ਕੰਮ ਚੀਨੀ ਕੁਬਾਹੇੜੀ ਨੇ ਸ਼ੁਰੂ ਕਰਵਾਇਆ ਸੀ। ਪਰ ਕੁਝ ਸਮਾਂ ਪਹਿਲਾਂ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਸ ਕਾਰਨ ਸੁਰੇਸ਼ ਦੇ ਮਕਾਨ ਦਾ ਕੰਮ ਰੁਕ ਗਿਆ ਸੀ।
    1
    ਲੋਕ ਗਾਇਕ ਮਨਕੀਰਤ ਔਲਖ ਨੇ ਸੁਰੇਸ਼ ਖਰੜ ਵਾਲੇ ਦੀ ਮਦਦ ਲਈ ਅੱਗੇ ਆਉਂਦਿਆਂ ਉਸ ਦੇ ਰੁਕੇ ਹੋਏ ਮਕਾਨ ਦੇ ਕੰਮ ਨੂੰ ਦੁਬਾਰਾ ਸ਼ੁਰੂ ਕਰਵਾਉਣ ਲਈ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਹੈ।

ਦਰਅਸਲ, ਸੁਰੇਸ਼ ਖਰੜ ਵਾਲੇ ਦੇ ਮਕਾਨ ਦੀ ਉਸਾਰੀ ਦਾ ਕੰਮ ਚੀਨੀ ਕੁਬਾਹੇੜੀ ਨੇ ਸ਼ੁਰੂ ਕਰਵਾਇਆ ਸੀ। ਪਰ ਕੁਝ ਸਮਾਂ ਪਹਿਲਾਂ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਸ ਕਾਰਨ ਸੁਰੇਸ਼ ਦੇ ਮਕਾਨ ਦਾ ਕੰਮ ਰੁਕ ਗਿਆ ਸੀ।
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    18 hrs ago
  • ਚੰਡੀਗੜ੍ਹ ਪ੍ਰਸ਼ਾਸਨ, ਨਗਰ ਨਿਗਮ ਅਤੇ ਕਈ ਗੈਰ-ਸਰਕਾਰੀ ਸੰਗਠਨਾਂ ਦੀ ਸਾਂਝੀ ਲਾਪਰਵਾਹੀ ਵੱਖ-ਵੱਖ ਥਾਵਾਂ 'ਤੇ ਲਗਾਤਾਰ ਸਾਹਮਣੇ ਆਉਂਦੀ ਰਹਿੰਦੀ ਹੈ। ਇਸੇ ਲੜੀ ਵਿੱਚ, ਚੰਡੀਗੜ੍ਹ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿਭਾਗ ਅਤੇ ਨਗਰ ਨਿਗਮ ਦੇ ਇੰਜੀਨੀਅਰਿੰਗ ਵਿਭਾਗ ਦੀ ਇੱਕ ਵੱਡੀ ਲਾਪਰਵਾਹੀ ਉਜਾਗਰ ਹੋਈ ਹੈ। ਇਸ ਲਾਪਰਵਾਹੀ ਲਈ ਚੰਡੀਗੜ੍ਹ ਪੁਲਿਸ, ਖਾਸ ਤੌਰ 'ਤੇ ਸੈਕਟਰ 17 ਸੈਂਟਰਲ ਥਾਣਾ ਪੁਲਿਸ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਗਿਆ ਹੈ, ਕਿਉਂਕਿ ਇਹ ਲਾਪਰਵਾਹੀ ਉਨ੍ਹਾਂ ਦੇ ਕਾਰਜ ਖੇਤਰ ਵਿੱਚ ਹੀ ਆਉਂਦੀ ਹੈ। ਸੈਕਟਰ 17 ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੇ ਲੋਕਲ ਹੈੱਡ ਆਫ਼ਿਸ ਦੇ ਬਿਲਕੁਲ ਸਾਹਮਣੇ ਵਾਲੇ ਮੈਦਾਨ ਵਿੱਚ ਇੱਕ ਬਹੁਤ ਵੱਡਾ, ਖੁੱਲ੍ਹੇ ਮੂੰਹ ਵਾਲਾ ਗਟਰ ਕਿਸੇ ਵੀ ਸਮੇਂ ਕਿਸੇ ਵੀ ਵਿਅਕਤੀ ਦੀ ਮੌਤ ਦਾ ਕਾਰਨ ਬਣ ਸਕਦਾ ਹੈ। ਸੈਕਟਰ 17 ਸੰਪਦਾ ਵਿਭਾਗ ਦੇ ਬਰਾਂਡੇ ਵਿੱਚ ਬੈਠੇ ਨੋਟਰੀ ਐਡਵੋਕੇਟਾਂ, ਓਥ ਕਮਿਸ਼ਨਰਾਂ ਅਤੇ ਟਾਈਪਿਸਟਾਂ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਸਮਾਜ ਸੇਵੀ ਲੱਕੀ ਸ਼ਰਮਾ ਨੇ ਅਲਫ਼ਾ ਨਿਊਜ਼ ਇੰਡੀਆ ਦੇ ਮਾਧਿਅਮ ਰਾਹੀਂ ਚੰਡੀਗੜ੍ਹ ਪ੍ਰਸ਼ਾਸਨ, ਪੁਲਿਸ ਅਤੇ ਨਗਰ ਨਿਗਮ ਦਾ ਧਿਆਨ ਇਸ ਖ਼ਤਰੇ ਵੱਲ ਖਿੱਚਿਆ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਮੇਂ ਸਿਰ ਇਸ ਪਾਸੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਇਸ ਖੁੱਲ੍ਹੇ ਮੂੰਹ ਵਾਲੇ ਵੱਡੇ ਗਟਰ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਢਕਿਆ ਜਾਵੇ, ਤਾਂ ਜੋ ਇਹ ਬੇਵਕਤ ਕਿਸੇ ਦੀ ਮੌਤ ਦਾ ਕਾਰਨ ਨਾ ਬਣੇ। ਲੱਕੀ ਸ਼ਰਮਾ ਸਮੇਂ-ਸਮੇਂ 'ਤੇ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਅਜਿਹੀਆਂ ਲਾਪਰਵਾਹੀਆਂ ਅਤੇ ਅਣਦੇਖੀਆਂ ਤੋਂ ਜਾਣੂ ਕਰਵਾਉਂਦੇ ਰਹਿੰਦੇ ਹਨ, ਅਤੇ ਕਈ ਵਾਰ ਉਹ ਖ਼ੁਦ ਹੀ ਸਮੱਸਿਆ ਦਾ ਹੱਲ ਕਰਦੇ ਵੀ ਦਿਖਾਈ ਦਿੰਦੇ ਹਨ। ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਪ੍ਰਸ਼ਾਸਨ, ਨਿਗਮ ਅਤੇ ਪੁਲਿਸ ਦੀ ਅਣਦੇਖੀ ਤੇ ਬੇਪਰਵਾਹੀ ਕਾਰਨ ਬੇਸ਼ਕੀਮਤੀ ਜਾਨਾਂ ਜਾ ਸਕਦੀਆਂ ਹਨ।
    1
    ਚੰਡੀਗੜ੍ਹ ਪ੍ਰਸ਼ਾਸਨ, ਨਗਰ ਨਿਗਮ ਅਤੇ ਕਈ ਗੈਰ-ਸਰਕਾਰੀ ਸੰਗਠਨਾਂ ਦੀ ਸਾਂਝੀ ਲਾਪਰਵਾਹੀ ਵੱਖ-ਵੱਖ ਥਾਵਾਂ 'ਤੇ ਲਗਾਤਾਰ ਸਾਹਮਣੇ ਆਉਂਦੀ ਰਹਿੰਦੀ ਹੈ। ਇਸੇ ਲੜੀ ਵਿੱਚ, ਚੰਡੀਗੜ੍ਹ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿਭਾਗ ਅਤੇ ਨਗਰ ਨਿਗਮ ਦੇ ਇੰਜੀਨੀਅਰਿੰਗ ਵਿਭਾਗ ਦੀ ਇੱਕ ਵੱਡੀ ਲਾਪਰਵਾਹੀ ਉਜਾਗਰ ਹੋਈ ਹੈ।

ਇਸ ਲਾਪਰਵਾਹੀ ਲਈ ਚੰਡੀਗੜ੍ਹ ਪੁਲਿਸ, ਖਾਸ ਤੌਰ 'ਤੇ ਸੈਕਟਰ 17 ਸੈਂਟਰਲ ਥਾਣਾ ਪੁਲਿਸ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਗਿਆ ਹੈ, ਕਿਉਂਕਿ ਇਹ ਲਾਪਰਵਾਹੀ ਉਨ੍ਹਾਂ ਦੇ ਕਾਰਜ ਖੇਤਰ ਵਿੱਚ ਹੀ ਆਉਂਦੀ ਹੈ। ਸੈਕਟਰ 17 ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੇ ਲੋਕਲ ਹੈੱਡ ਆਫ਼ਿਸ ਦੇ ਬਿਲਕੁਲ ਸਾਹਮਣੇ ਵਾਲੇ ਮੈਦਾਨ ਵਿੱਚ ਇੱਕ ਬਹੁਤ ਵੱਡਾ, ਖੁੱਲ੍ਹੇ ਮੂੰਹ ਵਾਲਾ ਗਟਰ ਕਿਸੇ ਵੀ ਸਮੇਂ ਕਿਸੇ ਵੀ ਵਿਅਕਤੀ ਦੀ ਮੌਤ ਦਾ ਕਾਰਨ ਬਣ ਸਕਦਾ ਹੈ।

ਸੈਕਟਰ 17 ਸੰਪਦਾ ਵਿਭਾਗ ਦੇ ਬਰਾਂਡੇ ਵਿੱਚ ਬੈਠੇ ਨੋਟਰੀ ਐਡਵੋਕੇਟਾਂ, ਓਥ ਕਮਿਸ਼ਨਰਾਂ ਅਤੇ ਟਾਈਪਿਸਟਾਂ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਸਮਾਜ ਸੇਵੀ ਲੱਕੀ ਸ਼ਰਮਾ ਨੇ ਅਲਫ਼ਾ ਨਿਊਜ਼ ਇੰਡੀਆ ਦੇ ਮਾਧਿਅਮ ਰਾਹੀਂ ਚੰਡੀਗੜ੍ਹ ਪ੍ਰਸ਼ਾਸਨ, ਪੁਲਿਸ ਅਤੇ ਨਗਰ ਨਿਗਮ ਦਾ ਧਿਆਨ ਇਸ ਖ਼ਤਰੇ ਵੱਲ ਖਿੱਚਿਆ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਮੇਂ ਸਿਰ ਇਸ ਪਾਸੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਇਸ ਖੁੱਲ੍ਹੇ ਮੂੰਹ ਵਾਲੇ ਵੱਡੇ ਗਟਰ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਢਕਿਆ ਜਾਵੇ, ਤਾਂ ਜੋ ਇਹ ਬੇਵਕਤ ਕਿਸੇ ਦੀ ਮੌਤ ਦਾ ਕਾਰਨ ਨਾ ਬਣੇ।

ਲੱਕੀ ਸ਼ਰਮਾ ਸਮੇਂ-ਸਮੇਂ 'ਤੇ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਅਜਿਹੀਆਂ ਲਾਪਰਵਾਹੀਆਂ ਅਤੇ ਅਣਦੇਖੀਆਂ ਤੋਂ ਜਾਣੂ ਕਰਵਾਉਂਦੇ ਰਹਿੰਦੇ ਹਨ, ਅਤੇ ਕਈ ਵਾਰ ਉਹ ਖ਼ੁਦ ਹੀ ਸਮੱਸਿਆ ਦਾ ਹੱਲ ਕਰਦੇ ਵੀ ਦਿਖਾਈ ਦਿੰਦੇ ਹਨ। ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਪ੍ਰਸ਼ਾਸਨ, ਨਿਗਮ ਅਤੇ ਪੁਲਿਸ ਦੀ ਅਣਦੇਖੀ ਤੇ ਬੇਪਰਵਾਹੀ ਕਾਰਨ ਬੇਸ਼ਕੀਮਤੀ ਜਾਨਾਂ ਜਾ ਸਕਦੀਆਂ ਹਨ।
    user_MR K VIKRAMA SHARMA
    MR K VIKRAMA SHARMA
    Health consultant ਚੰਡੀਗੜ੍ਹ, ਚੰਡੀਗੜ੍ਹ, ਚੰਡੀਗੜ੍ਹ•
    19 hrs ago
  • ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਖੰਨਾ ਨਗਰ ਕੋਂਸਲ ਚੋਣਾਂ ਦੇ ਨਤੀਜਿਆਂ ਬਾਰੇ ਗੱਲ ਕੀਤੀ ਹੈ। ਉਨ੍ਹਾਂ ਦੇ ਇਸ ਬਿਆਨ ਨੂੰ ਧਿਆਨ ਨਾਲ ਸੁਣਨ ਦੀ ਅਪੀਲ ਕੀਤੀ ਗਈ ਹੈ।
    1
    ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਖੰਨਾ ਨਗਰ ਕੋਂਸਲ ਚੋਣਾਂ ਦੇ ਨਤੀਜਿਆਂ ਬਾਰੇ ਗੱਲ ਕੀਤੀ ਹੈ। ਉਨ੍ਹਾਂ ਦੇ ਇਸ ਬਿਆਨ ਨੂੰ ਧਿਆਨ ਨਾਲ ਸੁਣਨ ਦੀ ਅਪੀਲ ਕੀਤੀ ਗਈ ਹੈ।
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਖੰਨਾ, ਲੁਧਿਆਣਾ, ਪੰਜਾਬ•
    1 hr ago
  • ਇੱਕ ਵਿਅਕਤੀ ਨੇ 'ਬਿੱਟੂ' ਵੱਲੋਂ ਉਸਨੂੰ 'ਕਪੁੱਤ' (ਮਾੜਾ ਪੁੱਤ) ਕਹੇ ਜਾਣ 'ਤੇ ਸਖ਼ਤ ਇਤਰਾਜ਼ ਅਤੇ ਗੁੱਸਾ ਜ਼ਾਹਰ ਕੀਤਾ ਹੈ। ਉਸਨੇ ਬਿੱਟੂ ਨੂੰ ਸਿੱਧੇ ਤੌਰ 'ਤੇ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਖੁਦ 'ਕਪੁੱਤ' ਹੈ ਜਾਂ 'ਸਪੁੱਤ' (ਚੰਗਾ ਪੁੱਤ), ਇਹ ਜਾਣਨ ਲਈ ਬਿੱਟੂ ਸੁਨਾਮ ਆ ਕੇ ਉਸਦੀ ਮਾਂ ਤੋਂ ਪੁੱਛੇ। ਵਿਅਕਤੀ ਨੇ ਜ਼ੋਰ ਦੇ ਕੇ ਕਿਹਾ ਕਿ ਬਿੱਟੂ ਨੂੰ ਉਸਦੀ ਮਾਂ ਤੋਂ ਇਹ ਸਵਾਲ ਕਰਨਾ ਚਾਹੀਦਾ ਹੈ ਕਿ 'ਤੁਹਾਡਾ ਪੁੱਤ ਸਪੁੱਤ ਹੈ ਜਾਂ ਕਪੁੱਤ!'।
    1
    ਇੱਕ ਵਿਅਕਤੀ ਨੇ 'ਬਿੱਟੂ' ਵੱਲੋਂ ਉਸਨੂੰ 'ਕਪੁੱਤ' (ਮਾੜਾ ਪੁੱਤ) ਕਹੇ ਜਾਣ 'ਤੇ ਸਖ਼ਤ ਇਤਰਾਜ਼ ਅਤੇ ਗੁੱਸਾ ਜ਼ਾਹਰ ਕੀਤਾ ਹੈ। ਉਸਨੇ ਬਿੱਟੂ ਨੂੰ ਸਿੱਧੇ ਤੌਰ 'ਤੇ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਖੁਦ 'ਕਪੁੱਤ' ਹੈ ਜਾਂ 'ਸਪੁੱਤ' (ਚੰਗਾ ਪੁੱਤ), ਇਹ ਜਾਣਨ ਲਈ ਬਿੱਟੂ ਸੁਨਾਮ ਆ ਕੇ ਉਸਦੀ ਮਾਂ ਤੋਂ ਪੁੱਛੇ। ਵਿਅਕਤੀ ਨੇ ਜ਼ੋਰ ਦੇ ਕੇ ਕਿਹਾ ਕਿ ਬਿੱਟੂ ਨੂੰ ਉਸਦੀ ਮਾਂ ਤੋਂ ਇਹ ਸਵਾਲ ਕਰਨਾ ਚਾਹੀਦਾ ਹੈ ਕਿ 'ਤੁਹਾਡਾ ਪੁੱਤ ਸਪੁੱਤ ਹੈ ਜਾਂ ਕਪੁੱਤ!'।
    user_Rozana Khabarsar Tv
    Rozana Khabarsar Tv
    Local News Reporter Chandigarh, Chandigarh•
    5 hrs ago
  • ਚੰਡੀਗੜ੍ਹ ਵਿੱਚ ਵੀ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟਾਈ ਗਈ ਹੈ। ਪੋਸਟ ਵਿੱਚ ਕਿਹਾ ਗਿਆ ਹੈ ਕਿ ਅੱਜ-ਕੱਲ੍ਹ ਲੋਕਾਂ ਨੂੰ ਪਤਾ ਨਹੀਂ ਕੀ ਹੋ ਗਿਆ ਹੈ, ਜਿਸ ਕਾਰਨ ਸਾਡੀਆਂ ਭੈਣਾਂ-ਬੇਟੀਆਂ ਕਿਤੇ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ।
    1
    ਚੰਡੀਗੜ੍ਹ ਵਿੱਚ ਵੀ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟਾਈ ਗਈ ਹੈ। ਪੋਸਟ ਵਿੱਚ ਕਿਹਾ ਗਿਆ ਹੈ ਕਿ ਅੱਜ-ਕੱਲ੍ਹ ਲੋਕਾਂ ਨੂੰ ਪਤਾ ਨਹੀਂ ਕੀ ਹੋ ਗਿਆ ਹੈ, ਜਿਸ ਕਾਰਨ ਸਾਡੀਆਂ ਭੈਣਾਂ-ਬੇਟੀਆਂ ਕਿਤੇ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ।
    user_Preeti Yadav
    Preeti Yadav
    Salesperson ਚੰਡੀਗੜ੍ਹ, ਚੰਡੀਗੜ੍ਹ, ਚੰਡੀਗੜ੍ਹ•
    5 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.