logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਇਹ ਤਸਵੀਰਾਂ ਮਹਿਜ ਪੁਲਿਸ ਦੀ ਪੱਗ ਅਤੇ ਵਰਦੀ ਨੂੰ ਦਰਸ਼ਾ ਰਹੀਆਂ ਹਨ। 👉ਪੂਰੀ ਵਰਦੀ ਪੂਰੀ ਡਿਊਟੀ ਦੇ ਆਦੇਸ਼ ਜਾਰੀ ਹੋਣੇ ਲਾਜਮੀਂ ਅਤੇ ਜਰੂਰੀ 🖊️ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਪੁਲਿਸ ਨੂੰ ਗੁਹਾਰ🖋️ ਸਮੇਂ ਸਮੇਂ ਪੰਜਾਬ ਦੀਆਂ ਸਰਕਾਰਾਂ ਨੇ ਪੰਜਾਬ ਪੁਲਿਸ ਵਿੱਚ ਪੁਰਸ਼ ਅਤੇ ਮਹਿਲਾ ਵਰਗ ਨੂੰ ਬਤੌਰ ਕਾਂਸਟੇਬਲ, ਏ.ਐਸ.ਆਈ,ਸਬ ਇੰਸਪੈਕਟਰ ਇੰਸਪੈਕਟਰ ਡੀ.ਐਸ.ਪੀ ਆਦਿ ਅਹੁਦਿਆਂ ਤੇ ਯੋਗਤਾ ਅਨੁਸਾਰ ਜਾਂ ਫਿਰ ਕਿਸੇ ਨਾ ਕਿਸੇ ਕੋਟੇ ਦੇ ਅਧਾਰ ਤੇ ਮਹਿਕਮਾ ਪੁਲਿਸ ਵਿੱਚ ਭਰਤੀ ਕੀਤਾ! ਮਹਿਕਮਾ ਪੁਲਿਸ ਨੇ ਸਾਰੇ ਮੁਲਾਜ਼ਮਾਂ ਨੂੰ ਇੱਕ ਵਰਦੀ ਦਿੱਤੀ ਜਿਸ ਦਾ ਨਾਮ ਹੈ "ਖਾਕੀ" ਪ੍ਰੰਤੂ ਉਸ ਦੇ ਨਾਲ ਹੀ ਮਹਿਕਮਾ ਪੁਲਿਸ ਵਿੱਚ ਬਤੌਰ ਸਿਪਾਹੀ ਭਰਤੀ ਹੋਏ ਪੁਰਸ਼ਾਂ ਨੂੰ ਝਾਲਰ ਵਾਲੀ ਪਗੜੀ ਦਿੱਤੀ ਗਈ! ਜਿਸ ਪੰਜਾਬ ਪੁਲਿਸ ਦੀ ਪਗੜੀ ਅਤੇ ਵਰਦੀ ਦਾ ਡੰਕਾ ਦੇਸ਼ਾਂ ਵਿਦੇਸ਼ਾਂ ਵਿੱਚ ਵੱਜਦਾ ਸੀ ਅੱਜ ਉਹ ਪੰਜਾਬ ਦੇ ਪੁਲਿਸ ਥਾਣਿਆਂ ਵਿੱਚ ਕਿਧਰੇ ਘੱਟ ਹੀ ਨਜ਼ਰ ਆਉਂਦੀ ਹੈ। ਅਗਰ ਜਿਆਦਾਤਰ ਗੱਲ ਕੀਤੀ ਜਾਵੇ ਜਾਂ ਵੇਖਿਆ ਜਾਵੇ ਤੇ 26 ਜਨਵਰੀ 15 ਅਗਸਤ ਵਾਲੇ ਦਿਨ ਹੀ ਇਹ ਵਰਦੀ ਪੂਰੀ ਦੀ ਪੂਰੀ ਸਜੀ ਸਾਰੇ ਮਹਿਲਾ ਤੇ ਪੁਰਸ਼ਾਂ ਦੇ ਦਿਸਦੀ ਹੈ! ਅੱਜ ਪੰਜਾਬ ਦੇ ਬਹੁਤ ਸਾਰੇ ਥਾਣਿਆਂ ਦੇ ਵਿੱਚ ਇਹ ਝਾਲਰ ਵਾਲੀ ਪੱਗ ਘੱਟ ਹੀ ਦਿਸਦੀ ਅਤੇ ਨਜ਼ਰ ਆਉਂਦੀ ਹੈ! ਕੁਝ ਕੁ ਮੁਲਾਜ਼ਮਾਂ ਨੂੰ ਛੱਡ ਕੇ ਬਾਕੀ ਦੇ ਜਿਆਦਾਤਰ ਮਹਿਲਾ ਤੇ ਪੁਰਸ਼ ਮੁਲਾਜ਼ਮ ਸਿਵਿਲ ਵਰਦੀਆਂ ਵਿੱਚ ਰਹਿ ਕੇ ਖੁਸ਼ ਨੇ ਕਿਉਂਕਿ ਸ਼ਾਇਦ ਕੋਈ ਪੁੱਛਣ ਵਾਲਾ ਨਹੀਂ_? ਬਹੁਤੇ ਥਾਣਿਆਂ ਚ ਮਹਿਲਾ ਅਤੇ ਪੁਰਸ਼ ਵਰਦੀ ਨੂੰ ਕਿਉਂ ਨਹੀਂ ਦੇ ਰਹੇ ਹਨ ਤਰਜੀਹ_? ਇਹ ਮਸਲਾ ਕੇਵਲ ਥਾਣਿਆਂ ਤੱਕ ਹੀ ਸੀਮਤ ਨਹੀਂ ਤੁਸੀਂ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀ ਦੇ ਦਫਤਰ ਤੱਕ ਵੀ ਦੇਖ ਸਕਦੇ ਹੋ ਕਿ ਬਹੁਤ ਸਾਰੇ ਮੁਲਾਜ਼ਮ ਤੁਹਾਨੂੰ ਹਰੇਕ ਬਰਾਂਚ ਦੇ ਵਿੱਚ ਸਿਵਲ ਵਰਦੀਆਂ ਵਿੱਚ ਜਿਆਦਾ ਨਜ਼ਰ ਆਉਣਗੇ! ਕੀ ਇਹ ਫੈਸ਼ਨ ਦੇ ਨਾਂ ਤੇ ਵਰਦੀ ਦਾ ਅਪਮਾਨ ਨਹੀਂ ਹੈ _? ਅਗਰ ਹੇਠਲੇ ਪੱਧਰ ਤੇ ਗੱਲ ਕੀਤੀ ਜਾਵੇ ਤਾਂ ਡਵੀਜ਼ਨਾਂ ਦੇ ਡੀ.ਐਸ.ਪੀ ਜਾਂ ਐਸ.ਐਚ.ਓ ਦੇ ਹੁਕਮਾਂ ਦੀ ਪ੍ਰਵਾਹ ਕਿਉਂ ਨਹੀਂ ਕਰਦੇ ਇਹ ਮਹਿਲਾ ਅਤੇ ਪੁਰਸ਼ ਮੁਲਾਜ਼ਮ _? ਕੌਣ ਆਗਿਆ ਦੇ ਰਿਹਾ ਹੈ ਕਿ ਰਹੋ ਬਿਨਾਂ ਵਰਦੀ ਦੇ ਅਤੇ ਸਿਵਲ ਕਪੜਿਆ 'ਚ_? ਪੰਜਾਬ ਚ ਕੋਈ ਸਮਾਂ ਸੀ ਜਦੋਂ ਇਸ ਪੱਗ ਨੂੰ ਦੇਖ ਕੇ ਇੱਕ ਆਮ ਚਰਚਾ ਛਿੜ ਜਾਂਦੀ ਸੀ ਕਿ ਪੁਲਿਸ ਆਈ ਹੈ ਅਤੇ ਕਿਉਂ ਆਈ ਹੈ _? 👉ਅੱਜ ਵੀ ਇਸ ਮਹਿਕਮੇ ਚ ਬਹੁਤ ਸਾਰੇ ਮੁਲਾਜ਼ਮ ਮਹਿਲਾ, ਮਰਦ ਦਲੇਰ ਵੀ ਨੇ ਇਮਾਨਦਾਰ ਵੀ ਨੇ ਸਮਾਜ ਸੇਵਕ ਵੀ ਨੇ ਲੋਕਾਂ ਲਈ ਹਮਦਰਦੀ ਵੀ ਰੱਖਦੇ ਨੇ ਅਤੇ ਵਰਦੀ ਨੂੰ ਆਪਣੀ ਆਣ ਅਤੇ ਮਾਣ ਵੀ ਸਮਝਦੇ ਹਨ! ਪਰ ਕੁਝ ਇੱਕ ਮਹਿਕਮੇ ਦੇ ਲੋਕਾਂ ਕਰਕੇ ਜਿੱਥੇ ਵਰਦੀ ਅਤੇ ਮਹਿਕਮਾ ਬਦਨਾਮ ਹੋਇਆ, ਉਥੇ ਇਮਾਨਦਾਰੀ ਅਤੇ ਇਮਾਨਦਾਰ ਅਖਵਾਉਣ ਵਾਲੇ ਮਹਿਕਮੇ ਦੇ ਵਿੱਚ ਕਿਤੇ ਨਾ ਕਿਤੇ ਇਸ ਦੀ ਲਪੇਟ ਵਿੱਚ ਜਰੂਰ ਆਏ! ਮਹਿਕਮੇ ਵਿੱਚ ਟੈਟੂ ਪ੍ਰਵਾਨ ਨਹੀਂ ਅੱਜ ਤੁਸੀਂ ਦੇਖ ਸਕਦੇ ਹੋ ਕਿ ਮਹਿਕਮੇ ਵਿੱਚ ਮਹਿਲਾ ਅਤੇ ਮਰਦ ਪੁਰਸ਼ਾਂ ਦੇ ਬਹੁਤ ਬਹੁਤ ਵੱਡੇ ਟੈਟੂ ਬਣੇ ਹੋਏ ਨੇ ਫੈਸ਼ਨ ਦੇ ਨਾਂ ਤੇ ਜਿੱਥੇ ਵਰਦੀ ਨੂੰ ਇੱਕ ਪਾਸੇ ਰੱਖਿਆ ਹੋਇਆ ਹੈ!ਉਥੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਇਹ ਲੋਕ ਭੁੱਲ ਚੁੱਕੇ ਹਨ! ਤੁਸੀਂ ਆਮ ਤੌਰ ਤੇ ਥਾਣਿਆਂ ਵਿੱਚ ਵੇਖ ਸਕਦੇ ਹੋ ਕਿ ਪਤਾ ਹੀ ਨਹੀਂ ਲੱਗਦਾ ਕਿ ਮੁਲਾਜ਼ਮ ਕੌਣ ਹੈ ਅਤੇ ਪਬਲਿਕ ਦਾ ਬੰਦਾ ਕੌਣ ਹੈ! ਕਾਨੂੰਨ ਮੁਤਾਬਕ ਸੰਤਰੀ ਪਹਿਰੇ ਤੇ ਪੰਜਾਬ ਪੁਲਿਸ ਦਾ ਇੱਕ ਮੁੱਖ ਸਿਪਾਹੀ ਖੜਾ ਹੁੰਦਾ ਹੈ! ਪਰ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਪੰਜਾਬ ਦੇ ਸਾਰੇ ਹੀ ਥਾਣਿਆਂ 'ਚ ਕੁਝ ਇਕ ਨੂੰ ਛੱਡ ਕੇ ਦਿਨ ਅਤੇ ਰਾਤ ਵੇਲੇ ਪੰਜਾਬ ਹੋਮ ਗਾਰਡ ਦੇ ਮੁਲਾਜ਼ਮ ਹੀ ਤੈਨਾਤ ਵੇਖੇ ਜਾ ਸਕਦੇ ਹਨ! ਜੋ ਹਮੇਸ਼ਾ ਵਰਦੀ ਵਿਚ ਤਿਆਰ ਬਰ ਤਿਆਰ ਵੇਖੇ ਜਾ ਸਕਦੇ ਹਨ! 👉ਕੀ ਪੁਲਿਸ ਥਾਣਿਆਂ ਚ ਤਾਇਨਾਤ ਪੰਜਾਬ ਪੁਲਿਸ ਦੇ ਮੁਲਾਜਮ ਹੀ ਏਸੀਆਂ ਦੀ ਠੰਡੀ ਹਵਾ ਦੇ ਹੱਕਦਾਰ _? ਅੱਜ ਪੁਲਿਸ ਸਟੇਸ਼ਨਾਂ ਦੇ ਵਿੱਚ ਜਿੱਥੇ ਪ੍ਰਾਈਵੇਟ ਬੰਦੇ ਰੱਖੇ ਹੋਏ ਹਨ, ਕੀ ਉਹਨਾਂ ਤੇ ਮਹਿਕਮਾ ਪੁਲਿਸ ਭਰੋਸਾ ਕਰਦਾ ਹੈ_? ਕੱਲ ਨੂੰ ਹੋਣ ਵਾਲੀ ਕਿਸੇ ਵੀ ਘਟਨਾ ਦੀ ਜਿੰਮੇਵਾਰੀ ਆਖਿਰ ਕੌਣ ਲਏਗਾ ਜਾਂ ਉਸ ਦਾ ਜਿੰਮੇਵਾਰ ਕੌਣ ਹੋਏਗਾ_? ਅੱਗੇ ਚਲਦਾ ਪਿਆ 🖊️🙏ਧੰਨਵਾਦ

3 hrs ago
user_💞 M.SANDHU 💞
💞 M.SANDHU 💞
Department of Transportation ਟਾਂਡਾ, ਹੁਸ਼ਿਆਰਪੁਰ, ਪੰਜਾਬ•
3 hrs ago
68ed7c78-0307-47c4-b765-b37b923f0eb9

ਇਹ ਤਸਵੀਰਾਂ ਮਹਿਜ ਪੁਲਿਸ ਦੀ ਪੱਗ ਅਤੇ ਵਰਦੀ ਨੂੰ ਦਰਸ਼ਾ ਰਹੀਆਂ ਹਨ। 👉ਪੂਰੀ ਵਰਦੀ ਪੂਰੀ ਡਿਊਟੀ ਦੇ ਆਦੇਸ਼ ਜਾਰੀ ਹੋਣੇ ਲਾਜਮੀਂ ਅਤੇ ਜਰੂਰੀ 🖊️ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਪੁਲਿਸ ਨੂੰ ਗੁਹਾਰ🖋️ ਸਮੇਂ ਸਮੇਂ ਪੰਜਾਬ ਦੀਆਂ ਸਰਕਾਰਾਂ ਨੇ ਪੰਜਾਬ ਪੁਲਿਸ ਵਿੱਚ ਪੁਰਸ਼ ਅਤੇ ਮਹਿਲਾ ਵਰਗ ਨੂੰ ਬਤੌਰ ਕਾਂਸਟੇਬਲ, ਏ.ਐਸ.ਆਈ,ਸਬ ਇੰਸਪੈਕਟਰ ਇੰਸਪੈਕਟਰ ਡੀ.ਐਸ.ਪੀ ਆਦਿ ਅਹੁਦਿਆਂ ਤੇ ਯੋਗਤਾ ਅਨੁਸਾਰ ਜਾਂ ਫਿਰ ਕਿਸੇ ਨਾ ਕਿਸੇ ਕੋਟੇ ਦੇ ਅਧਾਰ ਤੇ ਮਹਿਕਮਾ ਪੁਲਿਸ ਵਿੱਚ ਭਰਤੀ ਕੀਤਾ! ਮਹਿਕਮਾ ਪੁਲਿਸ ਨੇ ਸਾਰੇ ਮੁਲਾਜ਼ਮਾਂ ਨੂੰ ਇੱਕ ਵਰਦੀ ਦਿੱਤੀ ਜਿਸ ਦਾ ਨਾਮ ਹੈ "ਖਾਕੀ" ਪ੍ਰੰਤੂ ਉਸ ਦੇ ਨਾਲ ਹੀ ਮਹਿਕਮਾ ਪੁਲਿਸ ਵਿੱਚ ਬਤੌਰ ਸਿਪਾਹੀ ਭਰਤੀ ਹੋਏ ਪੁਰਸ਼ਾਂ ਨੂੰ ਝਾਲਰ ਵਾਲੀ ਪਗੜੀ ਦਿੱਤੀ ਗਈ! ਜਿਸ ਪੰਜਾਬ ਪੁਲਿਸ ਦੀ ਪਗੜੀ ਅਤੇ ਵਰਦੀ ਦਾ ਡੰਕਾ ਦੇਸ਼ਾਂ ਵਿਦੇਸ਼ਾਂ ਵਿੱਚ ਵੱਜਦਾ ਸੀ ਅੱਜ ਉਹ ਪੰਜਾਬ ਦੇ ਪੁਲਿਸ ਥਾਣਿਆਂ ਵਿੱਚ ਕਿਧਰੇ ਘੱਟ ਹੀ ਨਜ਼ਰ ਆਉਂਦੀ ਹੈ। ਅਗਰ ਜਿਆਦਾਤਰ ਗੱਲ ਕੀਤੀ ਜਾਵੇ ਜਾਂ ਵੇਖਿਆ ਜਾਵੇ ਤੇ 26 ਜਨਵਰੀ 15 ਅਗਸਤ ਵਾਲੇ ਦਿਨ ਹੀ ਇਹ ਵਰਦੀ ਪੂਰੀ ਦੀ ਪੂਰੀ ਸਜੀ ਸਾਰੇ ਮਹਿਲਾ ਤੇ ਪੁਰਸ਼ਾਂ ਦੇ ਦਿਸਦੀ ਹੈ! ਅੱਜ ਪੰਜਾਬ ਦੇ ਬਹੁਤ ਸਾਰੇ ਥਾਣਿਆਂ ਦੇ ਵਿੱਚ ਇਹ ਝਾਲਰ ਵਾਲੀ ਪੱਗ ਘੱਟ ਹੀ ਦਿਸਦੀ ਅਤੇ ਨਜ਼ਰ ਆਉਂਦੀ ਹੈ! ਕੁਝ ਕੁ ਮੁਲਾਜ਼ਮਾਂ ਨੂੰ ਛੱਡ ਕੇ ਬਾਕੀ ਦੇ ਜਿਆਦਾਤਰ ਮਹਿਲਾ ਤੇ ਪੁਰਸ਼ ਮੁਲਾਜ਼ਮ ਸਿਵਿਲ ਵਰਦੀਆਂ ਵਿੱਚ ਰਹਿ ਕੇ ਖੁਸ਼ ਨੇ ਕਿਉਂਕਿ ਸ਼ਾਇਦ ਕੋਈ ਪੁੱਛਣ ਵਾਲਾ ਨਹੀਂ_? ਬਹੁਤੇ ਥਾਣਿਆਂ ਚ ਮਹਿਲਾ ਅਤੇ ਪੁਰਸ਼ ਵਰਦੀ ਨੂੰ ਕਿਉਂ ਨਹੀਂ ਦੇ ਰਹੇ ਹਨ ਤਰਜੀਹ_? ਇਹ ਮਸਲਾ ਕੇਵਲ ਥਾਣਿਆਂ ਤੱਕ ਹੀ ਸੀਮਤ ਨਹੀਂ ਤੁਸੀਂ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀ ਦੇ ਦਫਤਰ ਤੱਕ ਵੀ ਦੇਖ ਸਕਦੇ ਹੋ ਕਿ ਬਹੁਤ ਸਾਰੇ ਮੁਲਾਜ਼ਮ ਤੁਹਾਨੂੰ ਹਰੇਕ ਬਰਾਂਚ ਦੇ ਵਿੱਚ ਸਿਵਲ ਵਰਦੀਆਂ ਵਿੱਚ ਜਿਆਦਾ ਨਜ਼ਰ ਆਉਣਗੇ! ਕੀ ਇਹ ਫੈਸ਼ਨ ਦੇ ਨਾਂ ਤੇ ਵਰਦੀ ਦਾ ਅਪਮਾਨ ਨਹੀਂ ਹੈ _? ਅਗਰ ਹੇਠਲੇ ਪੱਧਰ ਤੇ ਗੱਲ ਕੀਤੀ ਜਾਵੇ ਤਾਂ ਡਵੀਜ਼ਨਾਂ ਦੇ ਡੀ.ਐਸ.ਪੀ ਜਾਂ ਐਸ.ਐਚ.ਓ ਦੇ ਹੁਕਮਾਂ ਦੀ ਪ੍ਰਵਾਹ ਕਿਉਂ ਨਹੀਂ ਕਰਦੇ ਇਹ ਮਹਿਲਾ ਅਤੇ ਪੁਰਸ਼ ਮੁਲਾਜ਼ਮ _? ਕੌਣ ਆਗਿਆ ਦੇ ਰਿਹਾ ਹੈ ਕਿ ਰਹੋ ਬਿਨਾਂ ਵਰਦੀ ਦੇ ਅਤੇ ਸਿਵਲ ਕਪੜਿਆ 'ਚ_? ਪੰਜਾਬ ਚ ਕੋਈ ਸਮਾਂ ਸੀ ਜਦੋਂ ਇਸ ਪੱਗ ਨੂੰ ਦੇਖ ਕੇ ਇੱਕ ਆਮ ਚਰਚਾ ਛਿੜ ਜਾਂਦੀ ਸੀ ਕਿ ਪੁਲਿਸ ਆਈ ਹੈ ਅਤੇ ਕਿਉਂ ਆਈ ਹੈ _? 👉ਅੱਜ ਵੀ ਇਸ ਮਹਿਕਮੇ ਚ ਬਹੁਤ ਸਾਰੇ ਮੁਲਾਜ਼ਮ ਮਹਿਲਾ, ਮਰਦ ਦਲੇਰ ਵੀ ਨੇ ਇਮਾਨਦਾਰ ਵੀ ਨੇ ਸਮਾਜ ਸੇਵਕ ਵੀ ਨੇ ਲੋਕਾਂ ਲਈ ਹਮਦਰਦੀ ਵੀ ਰੱਖਦੇ ਨੇ ਅਤੇ ਵਰਦੀ ਨੂੰ ਆਪਣੀ ਆਣ ਅਤੇ ਮਾਣ ਵੀ ਸਮਝਦੇ ਹਨ! ਪਰ ਕੁਝ ਇੱਕ ਮਹਿਕਮੇ ਦੇ ਲੋਕਾਂ ਕਰਕੇ ਜਿੱਥੇ ਵਰਦੀ ਅਤੇ ਮਹਿਕਮਾ ਬਦਨਾਮ ਹੋਇਆ, ਉਥੇ ਇਮਾਨਦਾਰੀ ਅਤੇ ਇਮਾਨਦਾਰ ਅਖਵਾਉਣ ਵਾਲੇ ਮਹਿਕਮੇ ਦੇ ਵਿੱਚ ਕਿਤੇ ਨਾ ਕਿਤੇ ਇਸ ਦੀ ਲਪੇਟ ਵਿੱਚ ਜਰੂਰ ਆਏ! ਮਹਿਕਮੇ ਵਿੱਚ ਟੈਟੂ ਪ੍ਰਵਾਨ ਨਹੀਂ ਅੱਜ ਤੁਸੀਂ ਦੇਖ ਸਕਦੇ ਹੋ ਕਿ ਮਹਿਕਮੇ ਵਿੱਚ ਮਹਿਲਾ ਅਤੇ ਮਰਦ ਪੁਰਸ਼ਾਂ ਦੇ ਬਹੁਤ ਬਹੁਤ ਵੱਡੇ ਟੈਟੂ ਬਣੇ ਹੋਏ ਨੇ ਫੈਸ਼ਨ ਦੇ ਨਾਂ ਤੇ ਜਿੱਥੇ ਵਰਦੀ ਨੂੰ ਇੱਕ ਪਾਸੇ ਰੱਖਿਆ ਹੋਇਆ ਹੈ!ਉਥੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਇਹ ਲੋਕ ਭੁੱਲ ਚੁੱਕੇ ਹਨ! ਤੁਸੀਂ ਆਮ ਤੌਰ ਤੇ ਥਾਣਿਆਂ ਵਿੱਚ ਵੇਖ ਸਕਦੇ ਹੋ ਕਿ ਪਤਾ ਹੀ ਨਹੀਂ ਲੱਗਦਾ ਕਿ ਮੁਲਾਜ਼ਮ ਕੌਣ ਹੈ ਅਤੇ ਪਬਲਿਕ ਦਾ ਬੰਦਾ ਕੌਣ ਹੈ! ਕਾਨੂੰਨ ਮੁਤਾਬਕ ਸੰਤਰੀ ਪਹਿਰੇ ਤੇ ਪੰਜਾਬ ਪੁਲਿਸ ਦਾ ਇੱਕ ਮੁੱਖ ਸਿਪਾਹੀ ਖੜਾ ਹੁੰਦਾ ਹੈ! ਪਰ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਪੰਜਾਬ ਦੇ ਸਾਰੇ ਹੀ ਥਾਣਿਆਂ 'ਚ ਕੁਝ ਇਕ ਨੂੰ ਛੱਡ ਕੇ ਦਿਨ ਅਤੇ ਰਾਤ ਵੇਲੇ ਪੰਜਾਬ ਹੋਮ ਗਾਰਡ ਦੇ ਮੁਲਾਜ਼ਮ ਹੀ ਤੈਨਾਤ ਵੇਖੇ ਜਾ ਸਕਦੇ ਹਨ! ਜੋ ਹਮੇਸ਼ਾ ਵਰਦੀ ਵਿਚ ਤਿਆਰ ਬਰ ਤਿਆਰ ਵੇਖੇ ਜਾ ਸਕਦੇ ਹਨ! 👉ਕੀ ਪੁਲਿਸ ਥਾਣਿਆਂ ਚ ਤਾਇਨਾਤ ਪੰਜਾਬ ਪੁਲਿਸ ਦੇ ਮੁਲਾਜਮ ਹੀ ਏਸੀਆਂ ਦੀ ਠੰਡੀ ਹਵਾ ਦੇ ਹੱਕਦਾਰ _? ਅੱਜ ਪੁਲਿਸ ਸਟੇਸ਼ਨਾਂ ਦੇ ਵਿੱਚ ਜਿੱਥੇ ਪ੍ਰਾਈਵੇਟ ਬੰਦੇ ਰੱਖੇ ਹੋਏ ਹਨ, ਕੀ ਉਹਨਾਂ ਤੇ ਮਹਿਕਮਾ ਪੁਲਿਸ ਭਰੋਸਾ ਕਰਦਾ ਹੈ_? ਕੱਲ ਨੂੰ ਹੋਣ ਵਾਲੀ ਕਿਸੇ ਵੀ ਘਟਨਾ ਦੀ ਜਿੰਮੇਵਾਰੀ ਆਖਿਰ ਕੌਣ ਲਏਗਾ ਜਾਂ ਉਸ ਦਾ ਜਿੰਮੇਵਾਰ ਕੌਣ ਹੋਏਗਾ_? ਅੱਗੇ ਚਲਦਾ ਪਿਆ 🖊️🙏ਧੰਨਵਾਦ

More news from ਪੰਜਾਬ and nearby areas
  • ਐਨ ਐੱਚ ਐਮ ਯੂਨੀਅਨ ਵੱਲੋਂ ਸਰਕਾਰ ਦੀ ਲਾਰਿਆਂ ਦੀ ਪੰਡ ਸਾੜੀ ਗਈ,ਕਰਮਚਾਰੀਆਂ ਨੇ ਲੋਕਾਂ ਨੂੰ ਆਪ ਸਰਕਾਰ ਦੇ ਫੋਕੇ ਵਾਅਦਿਆਂ ਤੋਂ ਬਚਣ ਦੀ ਅਪੀਲ ਕੀਤੀ ਕਪੂਰਥਲਾ ਪੰਜਾਬ ਸਰਕਾਰ ਤੋਂ ਦੁਖੀ ਤੇ ਆਪਣੀ ਹੱਕੀ ਮੰਗਾ ਲਈ ਸੰਘਰਸ਼ ਕਰ ਰਹੇ ਐਨ ਐੱਚ ਐਮ ਕਰਮਚਾਰੀਆਂ ਅਤੇ ਆਮ ਆਦਮੀ ਕਲੀਨਿਕ ਸਟਾਫ਼ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਚੌਕ ਕਪੂਰਥਲਾ ਵਿਖੇ ਲਾਰਿਆਂ ਦੀ ਪੰਡ ਸਾੜੀ ਗਈ। ਇਸ ਮੋਕੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਫੋਕੀਆਂ ਨੀਤੀਆਂ ਦਾ ਪਿਟ ਸਿਆਪਾ ਕੀਤਾ ਗਿਆ। ਇਸ ਮੋਕੇ ਯੂਨੀਅਨ ਦੇ ਜਨਰਲ ਸਕੱਤਰ ਰਾਮ ਸਿੰਘ ਨੇ ਦਸਿਆ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਆਪ ਸਰਕਾਰ ਨੇ ਐਨ ਐੱਚ ਐਮ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨਣ,ਠੇਕਾ ਪ੍ਰਣਾਲੀ ਖਤਮ ਕਰਨ ਦੇ ਵਾਅਦੇ ਕੀਤੇ ਸੀ, ਪਰ ਸੱਤਾ ਵਿਚ ਆਉਣ ਤੋਂ ਬਾਅਦ ਓਹਨਾਂ ਦੀਆਂ ਮੰਗਾਂ ਤੋਂ ਪਾਸਾ ਵੱਟ ਲਿਆ। ਓਹਨਾਂ ਇਹ ਵੀ ਦਸਿਆ ਕਿ ਮੈਡੀਕਲ, ਪੈਰਾ ਮੈਡੀਕਲ ਸਟਾਫ, ਕਲਰੀਕਲ ਸਟਾਫ਼ ਨੂੰ ਇਸ ਨਿਕੰਮੀ ਸਰਕਾਰ ਨੇ ਦਿਹਾੜੀਦਾਰ ਮਜ਼ਦੂਰ ਬਣਾ ਕੇ ਰੱਖ ਦਿੱਤਾ ਹੈ। ਯੂਨੀਅਨ ਦੇ ਹੋਰ ਆਗੂਆਂ ਜਤਿੰਦਰ ਸੰਧੂ, ਜਗਦੀਪ ਕੁਮਾਰ ਨੇ ਦਸਿਆ ਕਿ ਸਰਕਾਰ ਨੂੰ ਔਖੇ ਵੇਲੇ ਇਹ ਕਰਮਚਾਰੀ ਚੇਤੇ ਆ ਜਾਂਦੇ ਹਨ ਤੇ ਜਦ ਕਰਮਚਾਰੀ ਹਕ ਮੰਗਣ ਜਾਂਦੇ ਹਨ ਤਾਂ ਮੀਟਿੰਗਾਂ ਦਾ ਦੌਰ ਚਲ ਪੈਂਦਾ ਹੈ। ਬੇਸਿੱਟਾ ਮੀਟਿੰਗਾਂ ਤੋਂ ਅੱਕੇ ਮੁਲਾਜ਼ਮਾਂ ਨੇ ਇਹ ਵੀ ਕਿਹਾ ਕਿ ਹੀ ਚੋਣਾਂ ਵਿਚ ਉਹ ਵੀ ਸਰਕਾਰ ਵਿਰੋਧੀ ਪ੍ਰਚਾਰ ਕਰਨ ਤੋਂ ਕੋਈ ਗ਼ੁਰੇਜ਼ ਨਹੀਂ ਕਰਨਗੇ। ਇਸ ਮੋਕੇ ਤੇ ਯੂਨੀਅਨ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਪੰਜਾਬ ਸਰਕਾਰ ਦੇ ਫੋਕੇ ਵਾਅਦਿਆਂ ਤੋਂ ਬਚ ਕੇ ਰਹਿਣ। ਇਸ ਮੋਕੇ ਤੇ ਜਿਲਾ ਪ੍ਰੋਗਰਾਮ ਮੈਨੇਜਰ ਵਿਨੈ ਮਲਣ, ਡਾਕਟਰ ਯੋਗੇਸ਼ ਸਹਿਗਲ, ਵਿਸ਼ਾਲ ਰਾਜ,ਰਾਜੇਸ਼ ਪੂਰੀ,ਪੰਕਜ ਵਾਲੀਆ, ਰਣਜੀਤ ਕੌਰ, ਸੰਤੋਸ਼ ਕੁਮਾਰੀ, ਪ੍ਰਿਯੰਕਾ, ਗੁਰਪ੍ਰੀਤ ਕੌਰ,ਰਿਤੂ ਗੁਰਵਿੰਦਰ ਸਿੰਘ,ਗੈਰੀ ਤੋਂ ਇਲਾਵਾ ਬਲਾਕਾਂ ਤੋਂ ਆਏ ਸਟਾਫ਼ ਮੈਂਬਰ ਹਾਜ਼ਰ ਸਨ।
    1
    ਐਨ ਐੱਚ ਐਮ ਯੂਨੀਅਨ ਵੱਲੋਂ ਸਰਕਾਰ ਦੀ  ਲਾਰਿਆਂ ਦੀ ਪੰਡ ਸਾੜੀ ਗਈ,ਕਰਮਚਾਰੀਆਂ ਨੇ ਲੋਕਾਂ ਨੂੰ ਆਪ ਸਰਕਾਰ ਦੇ ਫੋਕੇ ਵਾਅਦਿਆਂ ਤੋਂ ਬਚਣ ਦੀ ਅਪੀਲ ਕੀਤੀ

ਕਪੂਰਥਲਾ
ਪੰਜਾਬ ਸਰਕਾਰ ਤੋਂ ਦੁਖੀ ਤੇ ਆਪਣੀ ਹੱਕੀ ਮੰਗਾ ਲਈ ਸੰਘਰਸ਼ ਕਰ ਰਹੇ ਐਨ ਐੱਚ ਐਮ ਕਰਮਚਾਰੀਆਂ ਅਤੇ ਆਮ ਆਦਮੀ ਕਲੀਨਿਕ ਸਟਾਫ਼  ਵੱਲੋਂ ਅੱਜ ਸ਼ਹੀਦ ਭਗਤ ਸਿੰਘ ਚੌਕ ਕਪੂਰਥਲਾ ਵਿਖੇ ਲਾਰਿਆਂ ਦੀ ਪੰਡ ਸਾੜੀ ਗਈ।
ਇਸ ਮੋਕੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਫੋਕੀਆਂ ਨੀਤੀਆਂ ਦਾ ਪਿਟ ਸਿਆਪਾ ਕੀਤਾ ਗਿਆ।
ਇਸ ਮੋਕੇ ਯੂਨੀਅਨ ਦੇ ਜਨਰਲ ਸਕੱਤਰ ਰਾਮ ਸਿੰਘ ਨੇ ਦਸਿਆ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਆਪ ਸਰਕਾਰ ਨੇ ਐਨ ਐੱਚ ਐਮ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨਣ,ਠੇਕਾ ਪ੍ਰਣਾਲੀ ਖਤਮ ਕਰਨ ਦੇ ਵਾਅਦੇ ਕੀਤੇ ਸੀ, ਪਰ ਸੱਤਾ ਵਿਚ ਆਉਣ ਤੋਂ ਬਾਅਦ ਓਹਨਾਂ ਦੀਆਂ ਮੰਗਾਂ ਤੋਂ ਪਾਸਾ ਵੱਟ ਲਿਆ। ਓਹਨਾਂ ਇਹ ਵੀ ਦਸਿਆ ਕਿ  ਮੈਡੀਕਲ, ਪੈਰਾ ਮੈਡੀਕਲ ਸਟਾਫ, ਕਲਰੀਕਲ ਸਟਾਫ਼ ਨੂੰ ਇਸ ਨਿਕੰਮੀ ਸਰਕਾਰ ਨੇ ਦਿਹਾੜੀਦਾਰ ਮਜ਼ਦੂਰ ਬਣਾ ਕੇ ਰੱਖ ਦਿੱਤਾ ਹੈ। 
ਯੂਨੀਅਨ ਦੇ ਹੋਰ ਆਗੂਆਂ ਜਤਿੰਦਰ ਸੰਧੂ, ਜਗਦੀਪ ਕੁਮਾਰ ਨੇ ਦਸਿਆ ਕਿ ਸਰਕਾਰ ਨੂੰ ਔਖੇ ਵੇਲੇ ਇਹ ਕਰਮਚਾਰੀ ਚੇਤੇ ਆ ਜਾਂਦੇ ਹਨ ਤੇ ਜਦ ਕਰਮਚਾਰੀ ਹਕ ਮੰਗਣ ਜਾਂਦੇ ਹਨ ਤਾਂ ਮੀਟਿੰਗਾਂ ਦਾ ਦੌਰ ਚਲ ਪੈਂਦਾ ਹੈ। 
ਬੇਸਿੱਟਾ ਮੀਟਿੰਗਾਂ ਤੋਂ ਅੱਕੇ ਮੁਲਾਜ਼ਮਾਂ ਨੇ ਇਹ ਵੀ ਕਿਹਾ ਕਿ ਹੀ ਚੋਣਾਂ ਵਿਚ ਉਹ ਵੀ ਸਰਕਾਰ ਵਿਰੋਧੀ ਪ੍ਰਚਾਰ ਕਰਨ ਤੋਂ ਕੋਈ ਗ਼ੁਰੇਜ਼ ਨਹੀਂ ਕਰਨਗੇ।
ਇਸ ਮੋਕੇ ਤੇ ਯੂਨੀਅਨ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਪੰਜਾਬ ਸਰਕਾਰ ਦੇ ਫੋਕੇ ਵਾਅਦਿਆਂ ਤੋਂ ਬਚ ਕੇ ਰਹਿਣ।
ਇਸ ਮੋਕੇ ਤੇ ਜਿਲਾ ਪ੍ਰੋਗਰਾਮ ਮੈਨੇਜਰ ਵਿਨੈ ਮਲਣ, ਡਾਕਟਰ ਯੋਗੇਸ਼ ਸਹਿਗਲ, ਵਿਸ਼ਾਲ ਰਾਜ,ਰਾਜੇਸ਼ ਪੂਰੀ,ਪੰਕਜ ਵਾਲੀਆ, ਰਣਜੀਤ ਕੌਰ, ਸੰਤੋਸ਼ ਕੁਮਾਰੀ, ਪ੍ਰਿਯੰਕਾ, ਗੁਰਪ੍ਰੀਤ ਕੌਰ,ਰਿਤੂ ਗੁਰਵਿੰਦਰ ਸਿੰਘ,ਗੈਰੀ ਤੋਂ ਇਲਾਵਾ ਬਲਾਕਾਂ ਤੋਂ ਆਏ ਸਟਾਫ਼ ਮੈਂਬਰ ਹਾਜ਼ਰ ਸਨ।
    user_City News Kapurthala
    City News Kapurthala
    ਕਪੂਰਥਲਾ, ਕਪੂਰਥਲਾ, ਪੰਜਾਬ•
    18 hrs ago
  • ਕਪੂਰਥਲਾ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਵਿਵਾਦਿਤ ਚੋਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਬੁੱਧਵਾਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਨੋਟਿਸ ਆਫ ਮੋਸ਼ਨ ਜਾਰੀ ਕਰਦੇ ਹੋਏ ਅਗਲੀ ਸੁਣਵਾਈ ਦੀ ਤਾਰੀਖ 13 ਅਕਤੂਬਰ ਨਿਰਧਾਰਤ ਕੀਤੀ ਕਪੂਰਥਲਾ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਵਿਵਾਦਿਤ ਚੋਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਬੁੱਧਵਾਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਨੋਟਿਸ ਆਫ ਮੋਸ਼ਨ ਜਾਰੀ ਕਰਦੇ ਹੋਏ ਅਗਲੀ ਸੁਣਵਾਈ ਦੀ ਤਾਰੀਖ 13 ਅਕਤੂਬਰ ਨਿਰਧਾਰਤ ਕਰ ਦਿੱਤੀ ਹੈ । ਇਸ ਤਰ੍ਹਾਂ ਅੱਜ ਦੀ ਸੁਣਵਾਈ ਤੋਂ ਦੋਵੇਂ ਧਿਰਾਂ ਨੂੰ ਆਪਣੇ-ਆਪਣੇ ਹੱਕ ਵਿੱਚ ਫੈਸਲਾ ਆਉਣ ਦੀ ਉਮੀਦ ਸੀ, ਪਰ ਅਦਾਲਤ ਨੇ ਮਾਮਲੇ ਦੀ ਸੁਣਵਾਈ ਅੱਗੇ ਪਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਸਬੰਧੀ ਸੈਂਟਰਲ ਫੋਰੈਂਸਿਕ ਸਾਇੰਸ ਲੈਬੋਰੇਟਰੀ (CFSL), ਚੰਡੀਗੜ੍ਹ ਦੀ ਰਿਪੋਰਟ ਵੀ ਇਸ ਸੁਣਵਾਈ ਦੌਰਾਨ ਅਹਿਮ ਮੰਨੀ ਜਾ ਰਹੀ ਸੀ।
    1
    ਕਪੂਰਥਲਾ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਵਿਵਾਦਿਤ ਚੋਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਬੁੱਧਵਾਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਨੋਟਿਸ ਆਫ ਮੋਸ਼ਨ ਜਾਰੀ ਕਰਦੇ ਹੋਏ ਅਗਲੀ ਸੁਣਵਾਈ ਦੀ ਤਾਰੀਖ 13 ਅਕਤੂਬਰ ਨਿਰਧਾਰਤ ਕੀਤੀ 
ਕਪੂਰਥਲਾ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਵਿਵਾਦਿਤ ਚੋਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਬੁੱਧਵਾਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਨੋਟਿਸ ਆਫ ਮੋਸ਼ਨ ਜਾਰੀ ਕਰਦੇ ਹੋਏ ਅਗਲੀ ਸੁਣਵਾਈ ਦੀ ਤਾਰੀਖ 13 ਅਕਤੂਬਰ ਨਿਰਧਾਰਤ ਕਰ ਦਿੱਤੀ ਹੈ । ਇਸ ਤਰ੍ਹਾਂ ਅੱਜ ਦੀ ਸੁਣਵਾਈ ਤੋਂ ਦੋਵੇਂ ਧਿਰਾਂ ਨੂੰ ਆਪਣੇ-ਆਪਣੇ ਹੱਕ ਵਿੱਚ ਫੈਸਲਾ ਆਉਣ ਦੀ ਉਮੀਦ ਸੀ, ਪਰ ਅਦਾਲਤ ਨੇ ਮਾਮਲੇ ਦੀ ਸੁਣਵਾਈ ਅੱਗੇ ਪਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਸਬੰਧੀ ਸੈਂਟਰਲ ਫੋਰੈਂਸਿਕ ਸਾਇੰਸ ਲੈਬੋਰੇਟਰੀ (CFSL), ਚੰਡੀਗੜ੍ਹ ਦੀ ਰਿਪੋਰਟ ਵੀ ਇਸ ਸੁਣਵਾਈ ਦੌਰਾਨ ਅਹਿਮ ਮੰਨੀ ਜਾ ਰਹੀ ਸੀ।
    user_ਏ ਐਸ ਮੱਲ੍ਹੀ
    ਏ ਐਸ ਮੱਲ੍ਹੀ
    ਕਪੂਰਥਲਾ, ਕਪੂਰਥਲਾ, ਪੰਜਾਬ•
    22 hrs ago
  • ਤਿਉਹਾਰਾਂ ਦੇ ਮੱਦੇਨਜ਼ਰ ਸੇਫਟੀ ਕਮਿਸ਼ਨਰ ਨੇ ਮਿਠਾਈਆਂ ਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਤੇ ਮਾਰੇ ਛਾਪੇ। ਤਿਉਹਾਰਾਂ ਦੇ ਮੱਦੇਨਜ਼ਰ ਸੇਫਟੀ ਕਮਿਸ਼ਨਰ ਨੇ ਮਿਠਾਈਆਂ ਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਤੇ ਮਾਰੇ ਛਾਪੇ।
    1
    ਤਿਉਹਾਰਾਂ ਦੇ ਮੱਦੇਨਜ਼ਰ ਸੇਫਟੀ ਕਮਿਸ਼ਨਰ ਨੇ ਮਿਠਾਈਆਂ ਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਤੇ ਮਾਰੇ ਛਾਪੇ।
ਤਿਉਹਾਰਾਂ ਦੇ ਮੱਦੇਨਜ਼ਰ ਸੇਫਟੀ ਕਮਿਸ਼ਨਰ ਨੇ ਮਿਠਾਈਆਂ ਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਤੇ ਮਾਰੇ ਛਾਪੇ।
    user_RAJAN RANDHAWA
    RAJAN RANDHAWA
    ਗੁਰਦਾਸਪੁਰ, ਗੁਰਦਾਸਪੁਰ, ਪੰਜਾਬ•
    16 hrs ago
  • ਨੇਪਾਲ ਵਿੱਚ ਹੜ੍ਹਾਂ ਨੇ ਮਚਾਈ ਤਬਾਹੀ, 32 ਪੁਲਿਸ ਮੁਲਾਜ਼ਮ ਅਤੇ ਕਈ ਹੋਰ ਲਾਪਤਾ ਭਾਰੀ ਬਾਰਿਸ਼ ਅਤੇ ਹੜ੍ਹਾਂ ਨੇ ਨੇਪਾਲ ਵਿੱਚ ਸਥਿਤੀ ਨੂੰ ਹੋਰ ਵੀ ਬਦਤਰ ਬਣਾ ਦਿੱਤਾ ਹੈ। 32 ਪੁਲਿਸ ਮੁਲਾਜ਼ਮਾਂ ਅਤੇ 25 ਸ਼ਰਧਾਲੂਆਂ ਸਮੇਤ ਬਹੁਤ ਸਾਰੇ ਲੋਕ ਲਾਪਤਾ ਹਨ। ਹੈਲੀਕਾਪਟਰਾਂ ਰਾਹੀਂ 12 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ। ਕਈ ਪਣ-ਬਿਜਲੀ ਪ੍ਰੋਜੈਕਟ ਵਹਿ ਗਏ। . .
    1
    ਨੇਪਾਲ ਵਿੱਚ ਹੜ੍ਹਾਂ ਨੇ ਮਚਾਈ ਤਬਾਹੀ, 32 ਪੁਲਿਸ ਮੁਲਾਜ਼ਮ ਅਤੇ ਕਈ ਹੋਰ ਲਾਪਤਾ
ਭਾਰੀ ਬਾਰਿਸ਼ ਅਤੇ ਹੜ੍ਹਾਂ ਨੇ ਨੇਪਾਲ ਵਿੱਚ ਸਥਿਤੀ ਨੂੰ ਹੋਰ ਵੀ ਬਦਤਰ ਬਣਾ ਦਿੱਤਾ ਹੈ।  32 ਪੁਲਿਸ ਮੁਲਾਜ਼ਮਾਂ ਅਤੇ 25 ਸ਼ਰਧਾਲੂਆਂ ਸਮੇਤ ਬਹੁਤ ਸਾਰੇ ਲੋਕ ਲਾਪਤਾ ਹਨ। ਹੈਲੀਕਾਪਟਰਾਂ ਰਾਹੀਂ 12 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ। ਕਈ ਪਣ-ਬਿਜਲੀ ਪ੍ਰੋਜੈਕਟ ਵਹਿ ਗਏ। . .
    user_Prabhjot Singh
    Prabhjot Singh
    Local News Reporter ਬਟਾਲਾ, ਗੁਰਦਾਸਪੁਰ, ਪੰਜਾਬ•
    20 hrs ago
  • ਡਾ. ਐੱਨ. ਐੱਸ. ਹਰਡੀਕਰ ਦੀ 51ਵੀਂ ਪੁਣਯਤਿਥੀ ਮੌਕੇ ਸਮਾਗਮ ਅਤੇ ਤਿਰੰਗਾ ਰੈਲੀ ਕੰਢੀ ਸੰਘਰਸ਼ ਕਮੇਟੀ ਗੈਰਕਾਨੂੰਨੀ ਮਾਈਨਿੰਗ ਅਤੇ ਨਸ਼ਿਆਂ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ ਕਾਂਗਰਸ ਸੇਵਾ ਦਲ ਦੇ ਸੰਸਥਾਪਕ ਡਾ. ਐੱਨ. ਐੱਸ. ਹਰਡੀਕਰ ਜੀ ਦੀ 51ਵੀਂ ਪੁਣਯਤਿਥੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ। ਇਸ ਮੌਕੇ ਕਾਂਗਰਸ ਸੇਵਾ ਦਲ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਉਪਰੰਤ ਗੈਰਕਾਨੂੰਨੀ ਮਾਈਨਿੰਗ ਦ ਗੈਰਕਾਨੂੰਨੀ ਮਾਈਨਿੰਗ ਅਤੇ ਨਸ਼ਿਆਂ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ)ਕਾਂਗਰਸ ਸੇਵਾ ਦਲ ਦੇ ਸੰਸਥਾਪਕ ਡਾ. ਐੱਨ. ਐੱਸ. ਹਰਡੀਕਰ ਜੀ ਦੀ 51ਵੀਂ ਪੁਣਯਤਿਥੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ। ਇਸ ਮੌਕੇ ਕਾਂਗਰਸ ਸੇਵਾ ਦਲ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਉਪਰੰਤ ਗੈਰਕਾਨੂੰਨੀ ਮਾਈਨਿੰਗ ਦੇ ਵਿਰੋਧ ਵਿੱਚ ਤਿਰੰਗਾ ਰੈਲੀ ਕੱਢੀ ਗਈ। ਰੈਲੀ ਤੋਂ ਬਾਅਦ ਆਰ.ਪੀ. ਸੋਨੀ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਪੰਜਾਬ ਨਾਲ ਜੁੜੇ ਅਹਿਮ ਮੁੱਦਿਆਂ ’ਤੇ ਵਿਚਾਰ ਸਾਂਝੇ ਕੀਤੇ। ਸਮਾਗਮ ਵਿੱਚ ਪੰਜਾਬ ਕਾਂਗਰਸ ਸੇਵਾ ਦਲ ਦੇ ਆਗੂਆਂ, ਅਹੁਦੇਦਾਰਾਂ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਜਤਿੰਦਰ ਸਿੰਘ ਮਾਰਸ਼ਲ, ਭਾਰਗਵ ਪੰਜਾਬ ਪ੍ਰਦਾਨ ਪੰਜਾਬ, ਜਨਰਲ ਸਕੱਤਰ ਦਰਸ਼ਨ ਸਿੰਘ ਚੀਮਾ, ਲੀਲਾ ਵਰਮਾ, ਹਰਸੇਵਕ ਸਿੰਘ ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ, ਰਾਜਕੁਮਾਰ ਸਭਰਵਾਲ ਨਵਾਂਸ਼ਹਿਰ ਪ੍ਰਧਾਨ, ਜਗੀਰਾ ਸਿੰਘ ਵਾਤਾਵਰਨ ਚੇਅਰਮੈਨ, ਰੀਤੂਜਾ ਮਣੀ ਪ੍ਰਧਾਨ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਸੇਵਾ ਦਲ, ਅਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਜਲੰਧਰ, ਕ੍ਰਿਸ਼ਨ ਕੁਮਾਰ ਸਹੋਤਾ ਸਾਬਕਾ ਪੀ.ਪੀ.ਸੀ., ਹਰਵੈਲ ਸਿੰਘ ਸੈਣੀ ਸਾਬਕਾ ਪ੍ਰਧਾਨ ਨਗਰ ਕੌਂਸਲ, ਰਵੀ ਮਹਿਤਾ, ਗੁਰਜੀਤ ਸਿੰਘ ਪੁਰਖੋਵਾਲ, ਅਨੂਪਾ ਸਿੰਘ ਪਾਧਰੀ, ਗੁਰਜੀਤ ਸਿੰਘ ਸਕੱਤਰ ਜ਼ਿਲ੍ਹਾ ਹੁਸ਼ਿਆਰਪੁਰ, ਮਨਜੀਤ ਸਿੰਘ, ਜੱਸਾ ਸਦੋਵਾਲ, ਸਾਬਕਾ ਸਰਪੰਚ ਮਹਿੰਦਰਪਾਲ, ਸਾਬਕਾ ਸਰਪੰਚ ਨੇਤਾ ਰਾਮ, ਸਾਬਕਾ ਬਲਾਕ ਸੰਮਤੀ ਮੈਂਬਰ ਪਾਲੂ, ਚਰਨਜੀਤ ਸਿੰਘ ਥਿੰਦ, ਬਿੰਦਰ ਪਰੋਵਾਲ, ਪਰਮਜੀਤ ਕੌਰ, ਨੰਬਰਦਾਰ ਇੰਦਰਜੀਤ ਸਿੰਘ, ਅਸ਼ੋਕ ਕੁਮਾਰ ਓ.ਬੀ.ਸੀ. ਪ੍ਰਧਾਨ, ਕਾਕੂ ਰਾਣਾ ਬੇਨੇਵਾਲ, ਕਰਨ ਸ਼ਰਮਾ ਚੋਨੋਵਾਲ, ਨਵਜੋਤ ਧਾਲੀਵਾਲ, ਕਿਲਵੀਰ ਸਿੰਘ ਅਤੇ ਬਿਜਲੀ ਬੋਰਡ ਯੂਨੀ ਦੇ ਅਹੁਦੇਦਾਰਾਂ ਸਮੇਤ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ। ਸਮਾਗਮ ਦੌਰਾਨ ਪੰਜਾਬ ਦੀਆਂ ਮੌਜੂਦਾ ਸਮੱਸਿਆਵਾਂ ਨੂੰ ਲੈ ਕੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਚਿੰਤਾਜਨਕ ਰੂਪ ਧਾਰਨ ਕਰ ਰਹੀ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਰਕਾਰ ਨੂੰ ਠੋਸ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ। ਇਸ ਦੇ ਨਾਲ ਹੀ ਗੈਰਕਾਨੂੰਨੀ ਮਾਈਨਿੰਗ ਦੇ ਮੁੱਦੇ ਨੂੰ ਵੀ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਜੁੜੇ ਮੁੱਦਿਆਂ ’ਤੇ ਕਾਂਗਰਸ ਸੇਵਾ ਦਲ ਆਪਣੀ ਆਵਾਜ਼ ਬੁਲੰਦ ਕਰਦਾ ਰਹੇਗਾ ਅਤੇ ਲੋਕ ਹਿੱਤਾਂ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਹ ਸਮੁੱਚਾ ਪ੍ਰੋਗਰਾਮ ਜਸਵੀਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ਦੇ ਅੰਤ ਵਿੱਚ ਹਾਜ਼ਰ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਗਿਆ।
    1
    ਡਾ. ਐੱਨ. ਐੱਸ. ਹਰਡੀਕਰ ਦੀ 51ਵੀਂ ਪੁਣਯਤਿਥੀ ਮੌਕੇ ਸਮਾਗਮ ਅਤੇ ਤਿਰੰਗਾ ਰੈਲੀ ਕੰਢੀ ਸੰਘਰਸ਼ ਕਮੇਟੀ 

ਗੈਰਕਾਨੂੰਨੀ ਮਾਈਨਿੰਗ ਅਤੇ ਨਸ਼ਿਆਂ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ

ਕਾਂਗਰਸ ਸੇਵਾ ਦਲ ਦੇ ਸੰਸਥਾਪਕ ਡਾ. ਐੱਨ. ਐੱਸ. ਹਰਡੀਕਰ ਜੀ ਦੀ 51ਵੀਂ ਪੁਣਯਤਿਥੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ। ਇਸ ਮੌਕੇ ਕਾਂਗਰਸ ਸੇਵਾ ਦਲ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਉਪਰੰਤ ਗੈਰਕਾਨੂੰਨੀ ਮਾਈਨਿੰਗ ਦ
ਗੈਰਕਾਨੂੰਨੀ ਮਾਈਨਿੰਗ ਅਤੇ ਨਸ਼ਿਆਂ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ
ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ)ਕਾਂਗਰਸ ਸੇਵਾ ਦਲ ਦੇ ਸੰਸਥਾਪਕ ਡਾ. ਐੱਨ. ਐੱਸ. ਹਰਡੀਕਰ ਜੀ ਦੀ 51ਵੀਂ ਪੁਣਯਤਿਥੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ। ਇਸ ਮੌਕੇ ਕਾਂਗਰਸ ਸੇਵਾ ਦਲ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਉਪਰੰਤ ਗੈਰਕਾਨੂੰਨੀ ਮਾਈਨਿੰਗ ਦੇ ਵਿਰੋਧ ਵਿੱਚ ਤਿਰੰਗਾ ਰੈਲੀ ਕੱਢੀ ਗਈ।
ਰੈਲੀ ਤੋਂ ਬਾਅਦ ਆਰ.ਪੀ. ਸੋਨੀ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਪੰਜਾਬ ਨਾਲ ਜੁੜੇ ਅਹਿਮ ਮੁੱਦਿਆਂ ’ਤੇ ਵਿਚਾਰ ਸਾਂਝੇ ਕੀਤੇ। ਸਮਾਗਮ ਵਿੱਚ ਪੰਜਾਬ ਕਾਂਗਰਸ ਸੇਵਾ ਦਲ ਦੇ ਆਗੂਆਂ, ਅਹੁਦੇਦਾਰਾਂ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਜਤਿੰਦਰ ਸਿੰਘ ਮਾਰਸ਼ਲ, ਭਾਰਗਵ ਪੰਜਾਬ ਪ੍ਰਦਾਨ ਪੰਜਾਬ, ਜਨਰਲ ਸਕੱਤਰ ਦਰਸ਼ਨ ਸਿੰਘ ਚੀਮਾ, ਲੀਲਾ ਵਰਮਾ, ਹਰਸੇਵਕ ਸਿੰਘ ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ, ਰਾਜਕੁਮਾਰ ਸਭਰਵਾਲ ਨਵਾਂਸ਼ਹਿਰ ਪ੍ਰਧਾਨ, ਜਗੀਰਾ ਸਿੰਘ ਵਾਤਾਵਰਨ ਚੇਅਰਮੈਨ, ਰੀਤੂਜਾ ਮਣੀ ਪ੍ਰਧਾਨ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਸੇਵਾ ਦਲ, ਅਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਜਲੰਧਰ, ਕ੍ਰਿਸ਼ਨ ਕੁਮਾਰ ਸਹੋਤਾ ਸਾਬਕਾ ਪੀ.ਪੀ.ਸੀ., ਹਰਵੈਲ ਸਿੰਘ ਸੈਣੀ ਸਾਬਕਾ ਪ੍ਰਧਾਨ ਨਗਰ ਕੌਂਸਲ, ਰਵੀ ਮਹਿਤਾ, ਗੁਰਜੀਤ ਸਿੰਘ ਪੁਰਖੋਵਾਲ, ਅਨੂਪਾ ਸਿੰਘ ਪਾਧਰੀ, ਗੁਰਜੀਤ ਸਿੰਘ ਸਕੱਤਰ ਜ਼ਿਲ੍ਹਾ ਹੁਸ਼ਿਆਰਪੁਰ, ਮਨਜੀਤ ਸਿੰਘ, ਜੱਸਾ ਸਦੋਵਾਲ, ਸਾਬਕਾ ਸਰਪੰਚ ਮਹਿੰਦਰਪਾਲ, ਸਾਬਕਾ ਸਰਪੰਚ ਨੇਤਾ ਰਾਮ, ਸਾਬਕਾ ਬਲਾਕ ਸੰਮਤੀ ਮੈਂਬਰ ਪਾਲੂ, ਚਰਨਜੀਤ ਸਿੰਘ ਥਿੰਦ, ਬਿੰਦਰ ਪਰੋਵਾਲ, ਪਰਮਜੀਤ ਕੌਰ, ਨੰਬਰਦਾਰ ਇੰਦਰਜੀਤ ਸਿੰਘ, ਅਸ਼ੋਕ ਕੁਮਾਰ ਓ.ਬੀ.ਸੀ. ਪ੍ਰਧਾਨ, ਕਾਕੂ ਰਾਣਾ ਬੇਨੇਵਾਲ, ਕਰਨ ਸ਼ਰਮਾ ਚੋਨੋਵਾਲ, ਨਵਜੋਤ ਧਾਲੀਵਾਲ, ਕਿਲਵੀਰ ਸਿੰਘ ਅਤੇ ਬਿਜਲੀ ਬੋਰਡ ਯੂਨੀ ਦੇ ਅਹੁਦੇਦਾਰਾਂ ਸਮੇਤ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ।
ਸਮਾਗਮ ਦੌਰਾਨ ਪੰਜਾਬ ਦੀਆਂ ਮੌਜੂਦਾ ਸਮੱਸਿਆਵਾਂ ਨੂੰ ਲੈ ਕੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਚਿੰਤਾਜਨਕ ਰੂਪ ਧਾਰਨ ਕਰ ਰਹੀ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਰਕਾਰ ਨੂੰ ਠੋਸ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ। ਇਸ ਦੇ ਨਾਲ ਹੀ ਗੈਰਕਾਨੂੰਨੀ ਮਾਈਨਿੰਗ ਦੇ ਮੁੱਦੇ ਨੂੰ ਵੀ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ।
ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਜੁੜੇ ਮੁੱਦਿਆਂ ’ਤੇ ਕਾਂਗਰਸ ਸੇਵਾ ਦਲ ਆਪਣੀ ਆਵਾਜ਼ ਬੁਲੰਦ ਕਰਦਾ ਰਹੇਗਾ ਅਤੇ ਲੋਕ ਹਿੱਤਾਂ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਇਹ ਸਮੁੱਚਾ ਪ੍ਰੋਗਰਾਮ ਜਸਵੀਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ਦੇ ਅੰਤ ਵਿੱਚ ਹਾਜ਼ਰ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਗਿਆ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    15 hrs ago
  • OCM ਮਿੱਲ ਦੇ ਕੱਚੇ ਵਰਕਰਾਂ ਵੱਲੋਂ ਮੇਨ ਗੇਟ ਤੇ ਧਰਨਾ, ਮੰਗਾਂ ਨੂੰ ਲੈ ਕੇ ਗੁੱਸਾ OCM ਮਿੱਲ ਦੇ ਸਾਹਮਣੇ ਸਾਰੇ ਕੱਚੇ ਵਰਕਰਾਂ ਨੇ ਮੇਨ ਗੇਟ ਤੇ ਇਕੱਠੇ ਹੋ ਕੇ ਸ਼ਾਂਤਮਈ ਤਰੀਕੇ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਵਰਕਰਾਂ ਦਾ ਕਹਿਣਾ ਹੈ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਕੱਚੇ ਤੌਰ ਤੇ ਮਿੱਲ ਵਿੱਚ ਕੰਮ ਕਰ ਰਹੇ ਹਾਂ, ਪਰ ਸਾਨੂੰ ਨਾ ਤਾਂ ਪੱਕਾ ਕੀਤਾ ਜਾ ਰਿਹਾ ਹੈ ਤੇ ਨਾ ਹੀ ਕੋਈ ਸਹੂਲਤ ਦਿੱਤੀ ਜਾ ਰਹੀ ਹੈ। ਸਾਡੀਆਂ ਮੁੱਖ ਮੰਗਾਂ: 1. ਸਾਰੇ ਕੱਚੇ ਵਰਕਰਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ। 2. ਤਨਖਾਹ ਵਿੱਚ ਵਾਧਾ ਕੀਤਾ ਜਾਵੇ ਅਤੇ ਸਮੇਂ ਸਿਰ ਦਿੱਤੀ ਜਾਵੇ। 3. ESI ਅਤੇ PF ਦੀ ਸਹੂਲਤ ਲਾਗੂ ਕੀਤੀ ਜਾਵੇ। 8 ਘੰਟੇ ਤੋਂ ਵੱਧ ਡਿਊਟੀ ਨਾ ਲਈ ਜਾਵੇ ਅਤੇ ਓਵਰਟਾਈਮ ਦਾ ਪੈਸਾ ਦਿੱਤਾ ਜਾਵੇ। ਅਸੀਂ ਮਿੱਲ ਪ੍ਰਬੰਧਕਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੀਆਂ ਮੰਗਾਂ ਜਲਦੀ ਮੰਨੀਆਂ ਜਾਣ, ਨਹੀਂ ਤਾਂ ਸਾਡਾ ਸੰਘਰਸ਼ ਹੋਰ ਤੇਜ਼ ਹੋਵੇਗਾ। ਮਜ਼ਦੂਰ ਏਕਤਾ ਜ਼ਿੰਦਾਬਾਦ! ਇਨਸਾਫ਼ ਦਿਓ!
    1
    OCM ਮਿੱਲ ਦੇ ਕੱਚੇ ਵਰਕਰਾਂ ਵੱਲੋਂ ਮੇਨ ਗੇਟ ਤੇ ਧਰਨਾ, ਮੰਗਾਂ ਨੂੰ ਲੈ ਕੇ ਗੁੱਸਾ
OCM ਮਿੱਲ ਦੇ ਸਾਹਮਣੇ ਸਾਰੇ ਕੱਚੇ ਵਰਕਰਾਂ ਨੇ ਮੇਨ ਗੇਟ ਤੇ ਇਕੱਠੇ ਹੋ ਕੇ ਸ਼ਾਂਤਮਈ ਤਰੀਕੇ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ।
ਵਰਕਰਾਂ ਦਾ ਕਹਿਣਾ ਹੈ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਕੱਚੇ ਤੌਰ ਤੇ ਮਿੱਲ ਵਿੱਚ ਕੰਮ ਕਰ ਰਹੇ ਹਾਂ, ਪਰ ਸਾਨੂੰ ਨਾ ਤਾਂ ਪੱਕਾ ਕੀਤਾ ਜਾ ਰਿਹਾ ਹੈ ਤੇ ਨਾ ਹੀ ਕੋਈ ਸਹੂਲਤ ਦਿੱਤੀ ਜਾ ਰਹੀ ਹੈ।
ਸਾਡੀਆਂ ਮੁੱਖ ਮੰਗਾਂ:
1. ਸਾਰੇ ਕੱਚੇ ਵਰਕਰਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ। 2. ਤਨਖਾਹ ਵਿੱਚ ਵਾਧਾ ਕੀਤਾ ਜਾਵੇ ਅਤੇ ਸਮੇਂ ਸਿਰ ਦਿੱਤੀ ਜਾਵੇ। 3. ESI ਅਤੇ PF ਦੀ ਸਹੂਲਤ ਲਾਗੂ ਕੀਤੀ ਜਾਵੇ। 8 ਘੰਟੇ ਤੋਂ ਵੱਧ ਡਿਊਟੀ ਨਾ ਲਈ ਜਾਵੇ ਅਤੇ ਓਵਰਟਾਈਮ ਦਾ ਪੈਸਾ ਦਿੱਤਾ ਜਾਵੇ। 
ਅਸੀਂ ਮਿੱਲ ਪ੍ਰਬੰਧਕਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੀਆਂ ਮੰਗਾਂ ਜਲਦੀ ਮੰਨੀਆਂ ਜਾਣ, ਨਹੀਂ ਤਾਂ ਸਾਡਾ ਸੰਘਰਸ਼ ਹੋਰ ਤੇਜ਼ ਹੋਵੇਗਾ।
ਮਜ਼ਦੂਰ ਏਕਤਾ ਜ਼ਿੰਦਾਬਾਦ!
ਇਨਸਾਫ਼ ਦਿਓ!
    user_Pb02 News
    Pb02 News
    ਅੰਮ੍ਰਿਤਸਰ 2, ਅੰਮ੍ਰਿਤਸਰ, ਪੰਜਾਬ•
    3 min ago
  • ਬਠਿੰਡਾ ਬੱਸ ਸਟੈਂਡ 'ਤੇ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਆਮ ਆਦਮੀ ਕਲੀਨਿਕ ਦੇ ਸਟਾਫ਼ 'ਤੇ ਤਸ਼ੱਦਦ ਕੀਤਾ ਗਿਆ।
    1
    ਬਠਿੰਡਾ ਬੱਸ ਸਟੈਂਡ 'ਤੇ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਆਮ ਆਦਮੀ ਕਲੀਨਿਕ ਦੇ ਸਟਾਫ਼ 'ਤੇ ਤਸ਼ੱਦਦ ਕੀਤਾ ਗਿਆ।
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    2 hrs ago
  • - रक्षा बंधन मौके बहनें उपहार लेने से करे गुरेज, भाइयों से नशा मुक्ति का लें प्रण- गुरबचन सिंह बंगड़ कपूरथला आईटीसी मिशन सुनहरा कल की ओर से चलाए जा रहे प्रथम मल्टी स्किल ट्रेनिंग सेंटर स्टाफ, विद्यार्थियों के सहयोग से नशे के बुरे प्रभावों बारे सेमिनार आयोजित किया गया। इस मौके स्टेट अवार्डी व रिटायर्ड एएसआई गुरबचन सिंह बंगड़ विशेष तौर पर उपस्थित हुए। सेमिनार को संबोधित करते हुए गुरबचन सिंह बंगड़ ने कहा कि यदि नशा करने वाले ध्यान लगाएं तो धीरे धीरे नशे की मात्रा घटती जाएगी, मन में ताकत, आत्म विश्वास आएगा तो नशा छूट जाएगा। फिर हमें उन्हें नशा छोड़ने के लिए नहीं कहना पड़ेगा। उन्होंने खास कर लड़कियों से अपील की है कि वह अपने भाइयों व अन्य पुरुष पारिवारिक मेंबर्स से राखी बांधने मौके उनसे नशा मुक्ति का प्रण जरुर लें, न कि कोई कीमती उपहार की मांग करे। कीमती उपहारों की जरुरत तभी पूरी होगी, यदि परिवार नशा मुक्त होगा। यदि परिवार नशा मुक्त होगा तो ही महिलाओं की सुरक्षा हो सकती है। भाई-बहन के अटूट प्यार व समर्पण के यह पवित्र त्योहार पर परमात्मा के आगे अपने परिवार व समाज को नशा मुक्त करने के लिए अरदास करे। बहनें अपने भाइयों को हमेशा सही दिशा की तरफ प्रेरित करती है, हर तरह की मदद, सहारा देने के लिए तैयार रहती है। भाइयों को अपनी बहनों का पूरी जिंदगी ख्याल रखना है, इसके लिए सेहतमंद व नशामुक्त होना जरुरी है। इससे पूरा परिवार खुशहाल हो सकता है। उन्होंने समाज को अपील की है कि नौजवानों को नशे से बचाने के लिए नशा मुक्त समाज बनाने के लिए हर तरह का योगदान डालना चाहिए। नशीले पदार्थों का सेवन करने से युवाओं के शरीर पर बुरा असर पड़ता है। उसे सही गलत का पता नहीं चलता। अपनों व बेगानों की पहचान नहीं रहती। उन्होंने छात्राओं को अपील की है कि सामाजिक बुराइयों के खिलाफ आवाज उठाने की आज मुख्य जरुरत है, तभी परिवार की तरक्की हो सकती है। इस अवसर पर पंकज पांडे, अमरजीत सिंह, गुरप्रीत सिंह, सिमरजीत सिंह, अनीता गिल, रितू गिल, रुपिंदर सिंह, सुखजीत सिंह के अलावा अन्य मौजूद थे।
    1
    - रक्षा बंधन मौके बहनें उपहार लेने से करे गुरेज, भाइयों से नशा मुक्ति का लें प्रण- गुरबचन सिंह बंगड़
कपूरथला 
आईटीसी मिशन सुनहरा कल की ओर से चलाए जा रहे प्रथम मल्टी स्किल ट्रेनिंग सेंटर स्टाफ, विद्यार्थियों के सहयोग से नशे के बुरे प्रभावों बारे सेमिनार आयोजित किया गया। इस मौके स्टेट अवार्डी व रिटायर्ड एएसआई गुरबचन सिंह बंगड़ विशेष तौर पर उपस्थित हुए। 
सेमिनार को संबोधित करते हुए गुरबचन सिंह बंगड़ ने कहा कि यदि नशा करने वाले ध्यान लगाएं तो धीरे धीरे नशे की मात्रा घटती जाएगी, मन में ताकत, आत्म विश्वास आएगा तो नशा छूट जाएगा। फिर हमें उन्हें नशा छोड़ने के लिए नहीं कहना पड़ेगा। उन्होंने खास कर लड़कियों से अपील की है कि वह अपने भाइयों व अन्य पुरुष पारिवारिक मेंबर्स से राखी बांधने मौके उनसे नशा मुक्ति का प्रण जरुर लें, न कि कोई कीमती उपहार की मांग करे। कीमती उपहारों की जरुरत तभी पूरी होगी, यदि परिवार नशा मुक्त होगा। यदि परिवार नशा मुक्त होगा तो ही महिलाओं की सुरक्षा हो सकती है। 
भाई-बहन के अटूट प्यार व समर्पण के यह पवित्र त्योहार पर परमात्मा के आगे अपने परिवार व समाज को नशा मुक्त करने के लिए अरदास करे। बहनें अपने भाइयों को  हमेशा सही दिशा की तरफ प्रेरित करती है, हर तरह की मदद, सहारा देने के लिए तैयार रहती है। भाइयों को अपनी बहनों का पूरी जिंदगी ख्याल रखना है, इसके लिए सेहतमंद व नशामुक्त होना जरुरी है। इससे पूरा परिवार खुशहाल हो सकता है। उन्होंने समाज को अपील की है कि नौजवानों को नशे से बचाने के लिए नशा मुक्त समाज बनाने के लिए हर तरह का योगदान डालना चाहिए। नशीले पदार्थों का सेवन करने से युवाओं के शरीर पर बुरा असर पड़ता है। उसे सही गलत का पता नहीं चलता। अपनों व बेगानों की पहचान नहीं रहती। उन्होंने छात्राओं को अपील की है कि सामाजिक बुराइयों के खिलाफ आवाज उठाने की आज मुख्य जरुरत है, तभी परिवार की तरक्की हो सकती है।
इस अवसर पर पंकज पांडे, अमरजीत सिंह, गुरप्रीत सिंह, सिमरजीत सिंह, अनीता गिल, रितू गिल, रुपिंदर सिंह, सुखजीत सिंह के अलावा अन्य मौजूद थे।
    user_City News Kapurthala
    City News Kapurthala
    ਕਪੂਰਥਲਾ, ਕਪੂਰਥਲਾ, ਪੰਜਾਬ•
    18 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.