ਜਨ ਸੇਵਾ ਸੁਸਾਇਟੀ ਵੱਲੋਂ ਮੋਦੀ ਬ੍ਰਿਕਸ 'ਤੇ 120 ਲੋਕਾਂ ਨੂੰ ਕੱਪੜੇ ਅਤੇ ਜੁੱਤੇ ਵੰਡੇ ਗਏ *ਹੁਣ ਤੱਕ 42 ਪੜਾਵਾਂ ਵਿੱਚ 4420 ਲੋਕਾਂ ਨੂੰ ਵੰਡਿਆ ਜਾ ਚੁੱਕਾ ਹੈ ਪੁਰਾਣਾ ਸਮਾਨ ਫਾਜ਼ਿਲਕਾ- ਸਮਾਜ ਸੇਵਾ ਵਿੱਚ ਮੋਹਰੀ ਜਨ ਸੇਵਾ ਸੁਸਾਇਟੀ ਵੱਲੋਂ ਜਲਾਲਾਬਾਦ ਰੋਡ 'ਤੇ ਸਥਿਤ ਮੋਦੀ ਬ੍ਰਿਕਸ 'ਤੇ 120 ਲੋਕਾਂ ਨੂੰ ਪੁਰਾਣੇ ਕੱਪੜੇ, ਜੁੱਤੇ ਅਤੇ ਸਕੂਲ ਬੈਗ ਵੰਡੇ ਗਏ, ਜਿਸ ਵਿੱਚ 50 ਬੱਚੇ ਵੀ ਸ਼ਾਮਲ ਸਨ। ਪ੍ਰਧਾਨ ਰਮਨ ਸੇਤੀਆ ਅਤੇ ਸਕੱਤਰ ਅਕਾਸ਼ ਡੋਡਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਹੁਣ ਤੱਕ 42 ਪੜਾਵਾਂ ਵਿੱਚ 4420 ਲੋਕਾਂ ਨੂੰ ਪੁਰਾਣਾ ਸਮਾਨ ਵੰਡਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਲੋੜਵੰਦ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਇਸ ਪ੍ਰੋਜੈਕਟ ਨਾਲ ਜੁੜਨ ਦੀ ਅਪੀਲ ਕੀਤੀ। ਇਸ ਵੰਡ ਦੌਰਾਨ ਗੌਰਵ ਕੁਮਾਰ, ਆਰਿਅਨ ਸੋਨੀ, ਗੌਰਵ ਮੈਦਾਨ ਅਤੇ ਭਾਵਨਾ ਮੁੰਜਾਲ ਨੇ ਕੱਪੜੇ ਤੇ ਜੁੱਤੇ ਭੇਂਟ ਕੀਤੇ। ਮੈਂਬਰ ਰਾਜੀਵ ਕੁੱਕੜ ਨੇ ਕਿਹਾ ਕਿ ਆਮ ਤੌਰ 'ਤੇ ਸਾਡੇ ਘਰਾਂ ਵਿੱਚ ਪੁਰਾਣਾ ਸਮਾਨ ਜਿਵੇਂ ਕੱਪੜੇ, ਜੁੱਤੇ, ਬਰਤਨ, ਸਕੂਲ ਬੈਗ, ਖਿਡੌਣੇ ਜਾਂ ਕੋਈ ਹੋਰ ਸਮਾਨ ਜੋ ਚੰਗੀ ਹਾਲਤ ਵਿੱਚ ਹੋਵੇ, ਉਹ ਸੁਸਾਇਟੀ ਨੂੰ ਭੇਂਟ ਕੀਤਾ ਜਾ ਸਕਦਾ ਹੈ। ਸੁਸਾਇਟੀ ਵੱਲੋਂ ਇਹ ਸਮਾਨ ਲੋੜਵੰਦ ਪਰਿਵਾਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵੰਡਿਆ ਜਾਂਦਾ ਹੈ। ਵਧੇਰੇ ਜਾਣਕਾਰੀ ਲਈ 98557-29040 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਵੰਡ ਵਿੱਚ ਸੁਸਾਇਟੀ ਅਹੁਦੇਦਾਰ ਪਵਨ ਬੱਬਰ, ਅਜੈ ਧੀਂਗੜਾ, ਜਿਓਤੀ ਮੱਕੜ ਅਤੇ ਰਿਤੂ ਬੱਬਰ ਨੇ ਵਿਸ਼ੇਸ਼ ਸਹਿਯੋਗ ਦਿੱਤਾ।

- ਕੋਟਕਪੂਰਾ ਹਲਕੇ ਵਿੱਚ ਅੱਜ ₹29 ਕਰੋੜ ਦੇ ਵੱਡੇ ਵਿਕਾਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਤਹਿਤ ਪਿੰਡ ਚੰਦਬਾਜ਼ਾ ਤੋਂ ਢਿੱਲਵਾਂ ਤੱਕ ਸੜਕ ਦੇ ਨਾਲ-ਨਾਲ ਗਲੀਆਂ, ਨਾਲੀਆਂ ਅਤੇ ਸੀਵਰੇਜ ਸਿਸਟਮ ਨੂੰ ਸੁਧਾਰਿਆ ਜਾਵੇਗਾ। ਲੋਕਾਂ ਨੂੰ ਉਮੀਦ ਹੈ ਕਿ ਇਹ ਪ੍ਰੋਜੈਕਟ ਇਲਾਕੇ ਵਿੱਚ ਆਵਾਜਾਈ ਤੇ ਸਫਾਈ ਪ੍ਰਬੰਧਾਂ ਵਿੱਚ ਵੱਡਾ ਸੁਧਾਰ ਲਿਆਵੇਗਾ।1
- ਪੰਜਾਬ ਦੇ ਫਰੀਦਕੋਟ ਵਿੱਚ ਸਫਾਈ ਕਰਮਚਾਰੀਆਂ ਦੀ ਹੜਤਾਲ ਜਾਰੀ ਹੈ, ਜਿਸ ਕਾਰਨ ਸੂਬਾ ਸਰਕਾਰ ਖਿਲਾਫ ਗੁੱਸਾ ਵੱਧ ਰਿਹਾ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਸਥਾਨਕ MLA, ਜੋ ਪਹਿਲਾਂ ਉਹਨਾਂ ਦੇ ਧਰਨਿਆਂ 'ਚ ਸ਼ਾਮਲ ਹੁੰਦੇ ਸਨ, ਹੁਣ ਉਹਨਾਂ ਦੀ ਕੋਈ ਸਾਰ ਨਹੀਂ ਲੈ ਰਹੇ।1
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਇੱਕ ਸਾਲ ਤੱਕ ਸੋਨਾ ਨਾ ਖਰੀਦਣ ਅਤੇ 'ਵਰਕ ਫਰਾਮ ਹੋਮ' ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਇਹ ਅਪੀਲ ਮੱਧ ਪੂਰਬੀ ਯੁੱਧ ਅਤੇ ਵਧਦੀਆਂ ਤੇਲ ਕੀਮਤਾਂ ਕਾਰਨ ਵਿਦੇਸ਼ੀ ਮੁਦਰਾ ਭੰਡਾਰ ਬਚਾਉਣ ਅਤੇ ਅਰਥਵਿਵਸਥਾ ਨੂੰ ਬਾਹਰੀ ਝਟਕਿਆਂ ਤੋਂ ਬਚਾਉਣ ਲਈ ਕੀਤੀ ਗਈ ਹੈ।1
- Punjab king team pracharya bhi chakre phatte nice sweet bahut badiya Punjab Kings team Chak De phatte1
- Post by Rajinder Singh1
- BJP ਦੇ ਆਗੂ ਹਰਜੀਤ ਸਿੰਘ ਦੇ ਦਫ਼ਤਰ ਤੇ ਕੁਝ ਅਣਪਛਾਤੇ ਲੜਕੀਆਂ ਨੇ ਕੀਤਾ ਇੱਟਾਂ ਰੋੜਿਆਂ ਨਾਲ ਹਮਲਾ , ਜਿੱਥੇ ਕਿ ਇਹ ਸਾਰੀ ਘਟਨਾ ਹੋਈ ਸੀ ਸੀ ਟੀਵੀ ਕੈਮਰੇ ਦੇ ਵਿੱਚ ਕੈਦ, ਜਿੱਥੇ ਕਿ ਇਸ ਮੌਕੇ ਤੇ ਐਸਐਸਪੀ ਅਤੇ ਐਸ,ਐਚ, ਓ ,ਮੌਕੇ ਤੇ ਮੌਜੂਦ ਹੋਏ ਅਤੇ ਉਹਨਾਂ ਦੇ ਵੱਲੋਂ ਸਾਰੀ ਘਟਨਾ ਦੀ ਜਾਂਚ ਕੀਤੀ ਗਈ ਜਿੱਥੇ ਕਿ ਇਸ ਸਬੰਧੀ ਕੀ ਕਹਿਣਾ ਹੈ ਐਸ ,ਐਸ,ਪੀ ਸੁਰਿੰਦਰ ਸਿੰਘ ਲਾਂਬਾ ਆਉ ਜਾਨਣ ਦੀ ਕੋਸ਼ਿਸ਼ ਕਰਦੇ ਹਾਂ। ਤੁਸੀਂ ਵੀ ਦੇਖੋ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ।1
- Sanju Samsung Lucknow ke match mein out hote hue vah bhi spin ball ke khilaf1
- ਮੰਗਾਂ ਨੂੰ ਲੈ ਕੇ ਸਫ਼ਾਈ ਕਰਮਚਾਰੀ ਯੂਨੀਅਨ ਸ਼ਾਹਕੋਟ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਸ਼ਾਹਕੋਟ, 11 ਮਈ (ਜਸਵੀਰ ਸ਼ੀਰਾ)ਸਫ਼ਾਈ ਕਰਮਚਾਰੀ ਯੂਨੀਅਨ ਸ਼ਾਹਕੋਟ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਯੂਨੀਅਨ ਦੇ ਪ੍ਰਧਾਨ ਸੁਨੀਲ ਕੁਮਾਰ ਦੀ ਅਗਵਾਈ ‘ਚ ਨਗਰ ਪੰਚਾਇਤ ਦਫ਼ਤਰ ਸ਼ਾਹਕੋਟ ਵਿਖੇ ਅਣਮਿੱਥੇ ਸਮੇਂ ਲਈ ਹੜਤਾਲ ਕਰਕੇ ਰੋਸ ਧਰਨਾ ਸ਼ੁਰੂ ਕੀਤਾ ਗਿਆ। ਇਸ ਮੌਕੇ ਸਫ਼ਾਈ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਗਟ ਕਰਦਿਆ ਜੰਮ੍ਹ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਪ੍ਰਧਾਨ ਸੁਨੀਲ ਕੁਮਾਰ ਅਤੇ ਬੰਟੀ ਹੰਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਵਰਗ ਦੀਆਂ ਮੰਗਾਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ ਅਤੇ ਜਦੋਂ ਤੋਂ ‘ਆਪ’ ਸਰਕਾਰ ਸੱਤਾ ਵਿੱਚ ਆਈ ਹੈ, ਉਦੋਂ ਤੋਂ ਹੀ ਮੁਲਾਜ਼ਮਾਂ ਦੇ ਮਸਲੇ ਤਾਂ ਕੀ ਹੱਲ ਕਰਨੇ, ਉਲਟਾਂ ਮੁਲਾਜ਼ਮ ਵਿਰੋਧੀ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਫ਼ਾਈ ਮੁਲਾਜ਼ਮ ਪਿੱਛਲੇ 15-20 ਸਾਲ ਤੋਂ ਸੇਵਾਵਾਂ ਦੇ ਰਹੇ ਹਨ, ਪਰ ਉਨ੍ਹਾਂ ਨੂੰ ਨਾ ਤਾਂ ਰੈਗੂਲਰ ਕੀਤਾ ਜਾ ਰਿਹਾ ਹੈ ਅਤੇ ਬਹੁਤ ਹੀ ਘੱਟ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਠੇਕਾ ਸਿਸਟਮ ਬੰਦ ਕਰਕੇ ਸਫ਼ਾਈ ਮੁਲਾਜ਼ਮ ਪੱਕੇ ਤੌਰ ‘ਤੇ ਭਰਤੀ ਕੀਤੇ ਜਾਣ। ਸਫ਼ਾਈ ਮੁਲਾਜ਼ਮਾਂ ਦੀ ਕਾਬਲੀਅਤ ਅਤੇ ਇਮਾਨਦਾਰੀ ਨੂੰ ਦੇਖਦੇ ਹੋਏ ਤਰੱਕੀ ਦਿੱਤੀ ਜਾਵੇ। ਸਫ਼ਾਈ ਮੁਲਾਜ਼ਮਾਂ ਨੂੰ ਪੱਕੇ ਮੁਲਾਜ਼ਮਾਂ ਵਾਂਗ ਪੂਰੀ ਤਨਖਾਹ ਦਿੱਤੀ ਜਾਵੇ। ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਅਤੇ ਪੈਨਸ਼ਨਾਂ ਵਿੱਚ ਵਾਧਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਫ਼ਾਈ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਲਈ ਪੰਜਾਬ ਸਰਕਾਰ ਜਿੰਮੇਵਾਰ ਹੋਵੇਗੀ। ਇਸ ਮੌਕੇ ਉਨ੍ਹਾਂ ਈ.ਓ. ਨਗਰ ਪੰਚਾਇਤ ਰਾਹੀ ਪੰਜਾਬ ਸਰਕਾਰ ਨੂੰ ਇੱਕ ਮੰਗ ਪੱਤਰ ਵੀ ਭੇਜਿਆ, ਜਿਸ ਨੂੰ ਈ.ਓ. ਦੀ ਗੈਰ ਮੌਜੂਦਗੀ ਵਿੱਚ ਮਨਦੀਪ ਸਿੰਘ ਕੋਟਲੀ ਕਲਰਕ ਨਗਰ ਪੰਚਾਇਤ ਸ਼ਾਹਕੋਟ ਨੇ ਪ੍ਰਾਪਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਨੀਲ ਕੁਮਾਰ, ਸਨੀ ਕੁਮਾਰ, ਮੰਗਤ ਰਾਏ, ਵਿਕਰਮਜੀਤ, ਗੌਰਵ, ਰੋਹਿਤ, ਵਿੱਕੀ, ਚਰਨਜੀਤ, ਸਾਗਰ ਸਿੰਘ, ਅਮਨਦੀਪ ਕੁਮਾਰ, ਰਾਹੁਲ, ਲਛਮਣ, ਸਿ਼ੰਦਰਪਾਲ, ਵਿਕਾਸ, ਗੁਰਪ੍ਰੀਤ, ਸੋਨੂੰ, ਸੰਦੀਪ ਕੁਮਾਰ, ਰਾਣੀ, ਰਜਿੰਦਰ ਕੁਮਾਰ, ਹਰਪ੍ਰੀਤ, ਸੁਖਵਿੰਦਰ ਸਿੰਘ ਆਦਿ ਹਾਜਰ ਸਨ4
- ਇਹ ਪਿੰਡਾਂ ਦੇ ਆਸ-ਪਾਸ ਗੜੇਮਾਰੀ ਜਿਲਾ ਮੋਗਾ ਨੇੜਲੇ ਪਿੰਡਾਂ ਦੀ ਇਹ ਪਿੰਡਾਂ ਦੇ ਆਸ-ਪਾਸ ਗੜੇਮਾਰੀ ਜਿਲਾ ਮੋਗਾ1