Shuru
Apke Nagar Ki App…
ਸ਼ੁਰੂ ਐਪ ਨੇ ਆਪਣੇ ਉਪਭੋਗਤਾਵਾਂ ਦਾ ਉਨ੍ਹਾਂ ਦੇ ਪਿਆਰ, ਸਾਥ ਅਤੇ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ ਹੈ। ਐਪ ਨੇ ਕਿਹਾ ਕਿ ਉਪਭੋਗਤਾਵਾਂ ਦਾ ਵਿਸ਼ਵਾਸ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਨੇ ਅੱਗੇ ਵੀ ਇਸੇ ਤਰ੍ਹਾਂ ਦਾ ਪਿਆਰ ਬਣਾਈ ਰੱਖਣ ਦੀ ਅਪੀਲ ਕੀਤੀ।
Mandeep Singh
ਸ਼ੁਰੂ ਐਪ ਨੇ ਆਪਣੇ ਉਪਭੋਗਤਾਵਾਂ ਦਾ ਉਨ੍ਹਾਂ ਦੇ ਪਿਆਰ, ਸਾਥ ਅਤੇ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ ਹੈ। ਐਪ ਨੇ ਕਿਹਾ ਕਿ ਉਪਭੋਗਤਾਵਾਂ ਦਾ ਵਿਸ਼ਵਾਸ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਨੇ ਅੱਗੇ ਵੀ ਇਸੇ ਤਰ੍ਹਾਂ ਦਾ ਪਿਆਰ ਬਣਾਈ ਰੱਖਣ ਦੀ ਅਪੀਲ ਕੀਤੀ।
More news from ਪੰਜਾਬ and nearby areas
- ਜਨਗਣਨਾ ਪ੍ਰੋਫਾਰਮੇ ਚ ਚੂੜਾ-ਭੰਗੀ ਸ਼ਬਦਾਵਲੀ ਦੀ ਵਰਤੋਂ ਆਪ ਸਰਕਾਰ ਦੀ ਘਟੀਆ ਸੋਚ ਦਾ ਪ੍ਰਤੀਕ ,ਸੱਭਰਵਾਲ,ਬਲੇਰ,ਨਾਹਰ ਕਪੂਰਥਲਾ-ਜਨਗਣਨਾ ਦੇ ਪ੍ਰੋਫਾਰਮੇ ਵਿਚ ਚੂੜਾ-ਭੰਗੀ ਸ਼ਬਦਾਵਲੀ ਦੀ ਵਰਤੋਂ ਦੇ ਵਿਰੋਧ ਵਿਚ ਅੱਜ ਸਰਕਾਰ ਖ਼ਿਲਾਫ਼ ਤਿੱਖਾ ਰੋਸ ਜਾਹਿਰ ਕਰਦਿਆਂ ਭਾਜਪਾ ਐੱਸਸੀ ਵਿੰਗ ਦੇ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਭਾਜਪਾ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ ਦੀ ਅਗਵਾਈ ਹੇਠ ਕੀਤਾ ਗਿਆ।ਇਸ ਮੀਟਿੰਗ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ।ਇਸ ਮੌਕੇ ਭਾਜਪਾ ਐੱਸਸੀ ਮੋਰਚਾ ਦੇ ਸੂਬਾ ਆਗੂ ਨਿਰਮਲ ਨਾਹਰ,ਸੂਬਾ ਬੁਲਾਰੇ ਮਹਿੰਦਰ ਸਿੰਘ ਬਲੇਰ ਤੇ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜਨਗਣਨਾ ਪ੍ਰੋਫਾਰਮੇ ਵਿਚ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਨਾਲ ਵਾਲਮੀਕਿ ਅਤੇ ਮਜ੍ਹਬੀ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਿੱਧੀ ਠੇਸ ਪਹੁੰਚਾਈ ਗਈ ਹੈ।ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਇੱਕ ਗਲਤੀ ਨਹੀਂ,ਸਗੋਂ ਸਿਸਟਮ ਦੀ ਸੋਚ ਨੂੰ ਬੇਨਕਾਬ ਹੋਈ ਹੈ।ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਸ਼ਬਦਾਂ ਤੇ ਸੁਪਰੀਮ ਕੋਰਟ ਵੱਲੋਂ ਪਹਿਲਾਂ ਹੀ ਰੋਕ ਲਗਾਈ ਜਾ ਚੁੱਕੀ ਹੈ,ਉਨ੍ਹਾਂ ਨੂੰ ਸਰਕਾਰੀ ਦਸਤਾਵੇਜ਼ਾਂ ਵਿੱਚ ਵਰਤਣਾ ਗੰਭੀਰ ਲਾਪਰਵਾਹੀ ਨਹੀਂ,ਸਗੋਂ ਜ਼ਿੰਮੇਵਾਰੀ ਤੋਂ ਭੱਜਣ ਦੇ ਬਰਾਬਰ ਹੈ।ਉਨ੍ਹਾਂ ਸਵਾਲ ਉਠਾਇਆ ਕਿ ਜੇ ਦਲਿਤ ਭਾਈਚਾਰੇ ਦੀ ਇੱਜ਼ਤ ਤੇ ਚੋਟ ਲੱਗੇ ਅਤੇ ਸਰਕਾਰ ਚੁੱਪ ਰਹੇ,ਤਾਂ ਇਹ ਕਿਹੜਾ ਮਾਡਲ ਹੈ। ਭਾਜਪਾ ਆਗੂਆਂ ਨੇ ਦਲਿਤ ਭਾਈਚਾਰੇ ਨੂੰ ਅਪੀਲ ਕੀਤੀ ਆਪਣੇ ਪ੍ਰਤੀ ਲਿਖੀ ਗੰਦੀ ਭਾਸ਼ਾ ਦੇ ਲਈ ਇਹਨਾਂ ਤੋ ਸਵਾਲ ਪੁੱਛਣੇ ਚਾਹੀਦੇ ਹਨ।ਉਨ੍ਹਾਂ ਚਿਤਾਵਨੀ ਦਿੱਤੀ ਕਿ ਪ੍ਰੋਫਾਰਮੇ ਵਿਚ ਇਤਰਾਜ਼ਯੋਗ ਅਤੇ ਅਪਮਾਨਜਨਕ ਸ਼ਬਦਾਂ ਨੂੰ ਤੁਰੰਤ ਨਾ ਹਟਾਇਆ ਗਿਆ ਤਾਂ ਤਿੱਖਾ ਸੰਘਰਸ਼ ਸਰਕਾਰ ਦੀਆਂ ਜੜ੍ਹਾਂ ਪੁੱਟ ਦੇਵੇਗਾ,ਸਾਰਾ ਭਾਈਚਾਰਾ ਸੜਕਾਂ ਤੇ ਆ ਗਿਆ ਤਾਂ ਸਰਕਾਰ ਨੂੰ ਭੱਜਣਾ ਔਖਾ ਹੋ ਜਾਵੇਗਾ।ਇਸ ਮੌਕੇ ਤੇ ਅਸ਼ੋਕ ਮਾਹਲਾ,ਲੱਕੀ ਸਰਪੰਚ ਵਿੱਕੀ ਗੁਜਰਾਲ, ਕਮਲਜੀਤ ਪ੍ਰਭਾਕਰ ਆਦਿ ਹਾਜਰ ਸਨ।1
- ਕਪੂਰਥਲਾ ਦੀ ਪੁਰਾਣੀ ਸਬਜ਼ੀ ਮੰਡੀ 'ਚ ਇੱਕ ਘਰ ਦੇ ਬਾਹਰੋਂ ਅਣਪਛਾਤੇ ਚੋਰ ਸਕੂਟਰੀ ਲੈ ਗਏ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਚੋਰਾਂ ਦੀ ਭਾਲ ਜਾਰੀ ਹੈ।1
- ਬਠਿੰਡਾ ਵਿੱਚ ਧੀ ਨਾਲ ਬਲਾਤਕਾਰ ਹੋਣ ਮਗਰੋਂ ਇੱਕ ਮਾਂ ਨੇ ਮੁਆਵਜ਼ੇ ਵਜੋਂ ਮਿਲੇ ਪੈਸੇ ਠੁਕਰਾ ਦਿੱਤੇ। ਮਾਂ ਦੀ ਇਸ ਦਲੇਰੀ ਨੇ ਇਨਸਾਫ਼ ਦੀ ਲੜਾਈ ਨੂੰ ਹੋਰ ਮਜ਼ਬੂਤ ਕੀਤਾ ਹੈ।1
- ਜਲੰਧਰ ਦੇ ਹਰਦਿਆਲ ਨਗਰ ਵਿੱਚ ਬੀਤੇ ਦਿਨੀਂ ਗੁੰਡਾਗਰਦੀ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਪੀੜਤ ਪਰਿਵਾਰ ਇਸ ਮਾਮਲੇ ਵਿੱਚ ਦੋਸ਼ੀਆਂ ਖ਼ਿਲਾਫ਼ ਕਾਰਵਾਈ ਅਤੇ ਇਨਸਾਫ਼ ਦੀ ਮੰਗ ਕਰ ਰਿਹਾ ਹੈ।1
- ਫਗਵਾੜੇ ਬੈਗ ਵਿਚ ਲਈ ਫਿਰਦਾ ਸੀ ਦਾਤ, ਲੋਕਾਂ ਨੇ ਫੜ੍ਹ ਕੇ ਚਾੜਿਆ ਕੁਟਾਪਾ, ਐਕਟਿਵਾ ਲੱਗਾ ਸੀ ਚੁੱਕਨ ਫਗਵਾੜੇ ਬੈਗ ਵਿਚ ਲਈ ਫਿਰਦਾ ਸੀ ਦਾਤ, ਲੋਕਾਂ ਨੇ ਫੜ੍ਹ ਕੇ ਚਾੜਿਆ ਕੁਟਾਪਾ, ਐਕਟਿਵਾ ਲੱਗਾ ਸੀ ਚੁੱਕਨ #phagwaracitylive #manuchawla #phagwaraupdate #phagwarakand #phagwaranews #phagwaraupdate #phagwaracity1
- ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਅਤੇ ਭਾਜਪਾ ਆਗੂ ਰਾਜਵਿੰਦਰ ਲੱਕੀ ਵਿਚਾਲੇ ਧੱਕਾਮੁੱਕੀ ਹੋਈ। ਇਸ ਘਟਨਾ ਨੇ ਸੂਬੇ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।1
- ਗੁਰਦਾਸਪੁਰ ਵਿੱਚ ‘ਆਪ’ ਵੱਲੋਂ ਭਾਜਪਾ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦੇ ਲਾਏ ਦੋਸ਼। ਗੁਰਦਾਸਪੁਰ ਵਿੱਚ ‘ਆਪ’ ਵੱਲੋਂ ਭਾਜਪਾ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦੇ ਲਾਏ ਦੋਸ਼।1
- ਮਾਤਾ ਸ਼੍ਰੀ ਭੱਦਰਕਾਲੀ ਜੀ ਦੇ ਮੇਲੇ ਦੌਰਾਨ ਹੁਲੜਬਾਜੀ ਕਰਨ ਵਾਲਿਆ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਗੁਰਬਚਨ ਸਿੰਘ ਬੰਗੜ ਰੋਡ ਸੇਫਟੀ ਟੀਮ ਮੈਂਬਰ,ਸਬ ਇੰਸਪੈਕਟਰ ਰੇਸ਼ਮ ਸਿੰਘ ਇੰਚਾਰਜ ਟਰੈਫਿਕ ਕਪੂਰਥਲਾ। ਸ੍ਰੀ ਗੌਰਵ ਤੂਰਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਹੁਕਮਾਂ ਅਨੁਸਾਰ ਸ਼ਹਿਰ ਵਿੱਚ ਲਗਾਤਾਰ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਕਪੂਰਥਲਾ ਦਾ ਪ੍ਰਸਿੱਧ ਅਤੇ ਇਤਿਹਾਸਕ ਮੇਲਾ ਮਾਤਾ ਸ਼੍ਰੀ ਭੱਦਰਕਾਲੀ ਜੀ ਦਾ ਮੇਲਾ ਅਰੰਭ ਹੋ ਗਿਆ ਹਰ ਇੱਕ ਸ਼ਰਧਾਲੂ ਹਰ ਇੱਕ ਸ਼ਰਧਾਲੂ ਨੂੰ ਸ਼ਰਧਾ ਦੇ ਅਨੁਸਾਰ ਮੰਦਰ ਵਿੱਚ ਮੱਥਾ ਟੇਕਣ ਦਾ ਹੱਕ ਹੈ। ਨੌਜਵਾਨਾਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਗਈ ਹੈ ਕਿ ਡਿਸਟਰਿਕਟ ਰੋਡ ਸੇਫਟੀ ਟੀਮ ਵੱਲੋਂ ਅਤੇ ਇੰਚਾਰਜ ਟਰੈਫਿਕ ਕਪੂਰਥਲਾ ਵੱਲੋਂ ਅਪੀਲ ਕੀਤੀ ਗਈ ਹੈ ਕਿ ਅਗਰ ਕੋਈ ਨੌਜਵਾਨ ਵਾਹਨ ਚਾਲਕ ਮੇਲੇ ਦੇ ਦੌਰਾਨ ਕੋਈ ਹੁੱਲੜਬਾਜੀ ਕਰਦਾ ਹੈ ਤਾਂ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਿਹੜੇ ਨੌਜਵਾਨ ਆਪਣੇ ਵਾਹਨਾਂ ਤੇ ਉੱਚੀ ਆਵਾਜ਼ ਵਾਲੇ ਹਾਰਨ ਅਤੇ ਸਲੈਂਸਰ , ਪਟਾਕੇ ਮਾਰਨ ਵਾਲੇ ਸਲੈਂਸਰ , ਕਾਲੇ ਸ਼ੀਸ਼ੇ ਵਾਲੇ ਵਾਹਨ ਲੈਕੇ ਆਉਣਗੇ ਤਾਂ ਉਹਨਾਂ ਵਾਹਨ ਚਾਲਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਲਾਇਸੈਂਸ ਤੋਂ ਬਿਨਾਂ ਕੋਈ ਵੀ ਵਾਹਨ ਨਾ ਚਲਾਇਆ ਜਾਵੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਮੋਟਰ ਵਹੀਕਲ ਐਕਟ ਤਹਿਤ (1988, ਸੈਕਸ਼ਨ 199 ਏ)ਮਾਤਾ -ਪਿਤਾ ਅਤੇ ਵਾਹਨ ਦੇ ਮਾਲਕ ਨੂੰ 3 ਸਾਲ ਤੱਕ ਦੀ ਕੈਦ ਅਤੇ 25000 ਰੁਪਏ ਦਾ ਜੁਰਮਾਨਾ ਹੋ ਸਕਦਾ ਹੈ। ਡਰਾਈਵਰ 25 ਸਾਲ ਦੀ ਉਮਰ ਹੋਣ ਤੱਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੇਗਾ। ਨਾ- ਬਾਲਗ ਵਲੋਂ ਵਾਹਨ ਚਲਾਉਣ ਸਮੇਂ ਅਗਰ ਕੋਈ ਚਲਾਨ ਹੁੰਦਾ ਹੈ ਤਾਂ ਮੋਟਰ ਵਾਹਨ ਦੀ ਰਜਿਸਟਰੇਸ਼ਨ ਵੀ ਇੱਕ ਸਾਲ ਲਈ ਰੱਦ ਕਰ ਦਿੱਤਾ ਜਾਵੇਗਾ। ਮੰਦਰ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਆਪਣੇ ਵਾਹਨ ਸਹੀ ਸਥਾਨ ਪਾਰਕਿੰਗ ਕੀਤੇ ਜਾਣ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਦਵਿੰਦਰਜੀਤ ਸਿੰਘ ਚਾਹਲ ਏ ਐਸ ਆਈ, ਦਿਲਬਾਗ ਸਿੰਘ ਟਾਂਡੀ ਏ ਐਸ ਆਈ, ਬਲਵਿੰਦਰ ਸਿੰਘ ਨਟਕਰ ਏ ਐਸ ਆਈ, ਸੁਰਜੀਤ ਸਿੰਘ ਏ ਐਸ ਆਈ ਟ੍ਰੈਫਿਕ ਪੁਲਿਸ ਕਪੂਰਥਲਾ ਹਾਜ਼ਰ ਸਨ।1