logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋਗੇਵਾਲਾ ਦੀਆਂ ਦੋ ਵਿਦਿਆਰਥਣਾਂ ਨੇ ਦਸਵੀਂ ਦੇ ਨਤੀਜਿਆਂ ’ਚ ਮਾਰੀ ਬਾਜ਼ੀ (ਰਵਨੀਤ ਕੌਰ ਨੇ ਪੰਜਾਬ ’ਚੋਂ 10ਵਾਂ ਅਤੇ ਪਰਨੀਤ ਕੌਰ ਨੇ 19ਵਾਂ ਸਥਾਨ ਕੀਤਾ ਹਾਸਲ) ਤਲਵੰਡੀ ਸਾਬੋ, 11 ਮਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਤਲਵੰਡੀ ਸਾਬੋ ਬਲਾਕ ਦੇ ਪਿੰਡ ਜੋਗੇਵਾਲਾ ਸਥਿਤ ਗੁਰੂ ਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋਗੇਵਾਲਾ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਪੱਧਰ ’ਤੇ ਮੈਰਿਟ ਵਿੱਚ ਸਥਾਨ ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਬੰਧਕ ਸ੍ਰੀ ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਜੋਗੇਵਾਲਾ ਨੇ ਦੱਸਿਆ ਕਿ ਵਿਦਿਆਰਥਣ ਰਵਨੀਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਨੇ 650 ਵਿੱਚੋਂ 635 ਅੰਕ ਪ੍ਰਾਪਤ ਕੀਤੇ,97.69 ਫੀਸਦੀ ਨੰਬਰਾਂ ਨਾਲ ਪੰਜਾਬ ਭਰ ਵਿੱਚੋਂ 10ਵਾਂ ਸਥਾਨ ਹਾਸਲ ਕੀਤਾ ਹੈ। ਉਨ੍ਰਾਂ ਦੱਸਿਆ ਕਿ ਪਹਿਲਾਂ ਵੀ ਰਵਨੀਤ ਕੌਰ ਨੇ ਅੱਠਵੀਂ ਜਮਾਤ ਵਿੱਚ ਮੈਰਿਟ ਵਿੱਚੋ 9ਵਾਂ ਰੈਂਕ ਪ੍ਰਾਪਤ ਕੀਤਾ ਸੀ। ਇਸ ਤਰ੍ਹਾਂ ਪਰਨੀਤ ਕੌਰ ਪੁੱਤਰੀ ਜਰਨੈਲ ਸਿੰਘ ਨੇ 650 ਵਿੱਚੋਂ 626 ਅੰਕ ਪ੍ਰਾਪਤ ਕਰਦੇ ਹੋਏ 96.31 ਫੀਸਦੀ ਨੰਬਰਾਂ ਨਾਲ ਪੰਜਾਬ ਵਿੱਚੋਂ 19ਵਾਂ ਸਥਾਨ ਹਾਸਲ ਕੀਤਾ ਹੈ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸਫਲਤਾ ਵਿਦਿਆਰਥਣਾਂ ਦੀ ਕੜੀ ਮਿਹਨਤ, ਮਾਪਿਆਂ ਦੇ ਸਹਿਯੋਗ ਅਤੇ ਅਧਿਆਪਕਾਂ ਦੀ ਯੋਗ ਰਹਿਨੁਮਾਈ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਦੇਣ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਇਸ ਮੌਕੇ ਸਕੂਲ ਸਟਾਫ਼, ਮਾਪਿਆਂ ਅਤੇ ਪਿੰਡ ਵਾਸੀਆਂ ਵੱਲੋਂ ਦੋਵਾਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚਮਕਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

3 hrs ago
user_Gurjant Singh Natheha
Gurjant Singh Natheha
ਪੱਤਰਕਾਰ ਤਲਵੰਡੀ ਸਾਬੋ, ਬਠਿੰਡਾ, ਪੰਜਾਬ•
3 hrs ago
98c17d8a-79b6-4093-b40a-94f2c6529271

ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋਗੇਵਾਲਾ ਦੀਆਂ ਦੋ ਵਿਦਿਆਰਥਣਾਂ ਨੇ ਦਸਵੀਂ ਦੇ ਨਤੀਜਿਆਂ ’ਚ ਮਾਰੀ ਬਾਜ਼ੀ (ਰਵਨੀਤ ਕੌਰ ਨੇ ਪੰਜਾਬ ’ਚੋਂ 10ਵਾਂ ਅਤੇ ਪਰਨੀਤ ਕੌਰ ਨੇ 19ਵਾਂ ਸਥਾਨ ਕੀਤਾ ਹਾਸਲ) ਤਲਵੰਡੀ ਸਾਬੋ, 11 ਮਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਤਲਵੰਡੀ ਸਾਬੋ ਬਲਾਕ ਦੇ ਪਿੰਡ ਜੋਗੇਵਾਲਾ ਸਥਿਤ ਗੁਰੂ ਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋਗੇਵਾਲਾ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਪੱਧਰ ’ਤੇ ਮੈਰਿਟ ਵਿੱਚ ਸਥਾਨ ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਬੰਧਕ ਸ੍ਰੀ ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਜੋਗੇਵਾਲਾ ਨੇ ਦੱਸਿਆ ਕਿ ਵਿਦਿਆਰਥਣ ਰਵਨੀਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਨੇ 650 ਵਿੱਚੋਂ 635 ਅੰਕ ਪ੍ਰਾਪਤ ਕੀਤੇ,97.69 ਫੀਸਦੀ ਨੰਬਰਾਂ ਨਾਲ ਪੰਜਾਬ ਭਰ ਵਿੱਚੋਂ 10ਵਾਂ ਸਥਾਨ ਹਾਸਲ ਕੀਤਾ ਹੈ। ਉਨ੍ਰਾਂ ਦੱਸਿਆ ਕਿ ਪਹਿਲਾਂ ਵੀ ਰਵਨੀਤ ਕੌਰ ਨੇ ਅੱਠਵੀਂ ਜਮਾਤ ਵਿੱਚ ਮੈਰਿਟ ਵਿੱਚੋ 9ਵਾਂ ਰੈਂਕ ਪ੍ਰਾਪਤ ਕੀਤਾ ਸੀ। ਇਸ ਤਰ੍ਹਾਂ ਪਰਨੀਤ ਕੌਰ ਪੁੱਤਰੀ ਜਰਨੈਲ ਸਿੰਘ ਨੇ 650 ਵਿੱਚੋਂ 626 ਅੰਕ ਪ੍ਰਾਪਤ ਕਰਦੇ ਹੋਏ 96.31 ਫੀਸਦੀ ਨੰਬਰਾਂ ਨਾਲ ਪੰਜਾਬ ਵਿੱਚੋਂ 19ਵਾਂ ਸਥਾਨ ਹਾਸਲ ਕੀਤਾ ਹੈ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸਫਲਤਾ ਵਿਦਿਆਰਥਣਾਂ ਦੀ ਕੜੀ ਮਿਹਨਤ, ਮਾਪਿਆਂ ਦੇ ਸਹਿਯੋਗ ਅਤੇ ਅਧਿਆਪਕਾਂ ਦੀ ਯੋਗ ਰਹਿਨੁਮਾਈ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਦੇਣ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਇਸ ਮੌਕੇ ਸਕੂਲ ਸਟਾਫ਼, ਮਾਪਿਆਂ ਅਤੇ ਪਿੰਡ ਵਾਸੀਆਂ ਵੱਲੋਂ ਦੋਵਾਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚਮਕਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

More news from Punjab and nearby areas
  • ਲੋਕ ਸਭਾ ਵਿੱਚ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਅਰਥਵਿਵਸਥਾ 'ਇਮੇਜ ਪੋਲੀਟਿਕਸ' ਨਾਲ ਨਹੀਂ ਚਲਦੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਰੁਜ਼ਗਾਰ ਅਤੇ ਆਰਥਿਕ ਫੈਸਲਿਆਂ ਦੀ ਬਜਾਏ ਆਪਣੀ ਛਵੀ ਚਮਕਾਉਣ ਵਿੱਚ ਲੱਗੀ ਰਹੀ। ਗਾਂਧੀ ਨੇ ਸਰਕਾਰ ਨੂੰ 'ਕੰਪਰੋਮਾਈਜ਼ਡ' ਦੱਸਦਿਆਂ ਕਿਹਾ ਕਿ ਉਹ ਰਾਸ਼ਟਰਵਾਦ ਪਿੱਛੇ ਅਸਫਲਤਾਵਾਂ ਲੁਕਾ ਰਹੀ ਹੈ, ਜਿਸ ਨਾਲ ਸਿਆਸੀ ਹਲਚਲ ਤੇਜ਼ ਹੋ ਗਈ ਹੈ।
    1
    ਲੋਕ ਸਭਾ ਵਿੱਚ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਅਰਥਵਿਵਸਥਾ 'ਇਮੇਜ ਪੋਲੀਟਿਕਸ' ਨਾਲ ਨਹੀਂ ਚਲਦੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਰੁਜ਼ਗਾਰ ਅਤੇ ਆਰਥਿਕ ਫੈਸਲਿਆਂ ਦੀ ਬਜਾਏ ਆਪਣੀ ਛਵੀ ਚਮਕਾਉਣ ਵਿੱਚ ਲੱਗੀ ਰਹੀ। ਗਾਂਧੀ ਨੇ ਸਰਕਾਰ ਨੂੰ 'ਕੰਪਰੋਮਾਈਜ਼ਡ' ਦੱਸਦਿਆਂ ਕਿਹਾ ਕਿ ਉਹ ਰਾਸ਼ਟਰਵਾਦ ਪਿੱਛੇ ਅਸਫਲਤਾਵਾਂ ਲੁਕਾ ਰਹੀ ਹੈ, ਜਿਸ ਨਾਲ ਸਿਆਸੀ ਹਲਚਲ ਤੇਜ਼ ਹੋ ਗਈ ਹੈ।
    user_Mohit Badtiya
    Mohit Badtiya
    Bathinda, Punjab•
    7 hrs ago
  • ਬਠਿੰਡਾ ਦੇ ਆਰਿਆ ਸਮਾਜ ਚੌਕ ਵਿਖੇ ਸਪੋਰਟਸ ਕਿੰਗ ਦੇ ਸ਼ੋਅਰੂਮ ਵਿੱਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਅਤੇ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ।
    1
    ਬਠਿੰਡਾ ਦੇ ਆਰਿਆ ਸਮਾਜ ਚੌਕ ਵਿਖੇ ਸਪੋਰਟਸ ਕਿੰਗ ਦੇ ਸ਼ੋਅਰੂਮ ਵਿੱਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਅਤੇ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ।
    user_ਰਜਨੀਸ਼ ਕਰਕਰਾ
    ਰਜਨੀਸ਼ ਕਰਕਰਾ
    Estate Agent ਰਾਮਪੁਰਾ ਫੂਲ, ਬਠਿੰਡਾ, ਪੰਜਾਬ•
    23 hrs ago
  • ਇਹ ਪਿੰਡਾਂ ਦੇ ਆਸ-ਪਾਸ ਗੜੇਮਾਰੀ ਜਿਲਾ ਮੋਗਾ ਨੇੜਲੇ ਪਿੰਡਾਂ ਦੀ ਇਹ ਪਿੰਡਾਂ ਦੇ ਆਸ-ਪਾਸ ਗੜੇਮਾਰੀ ਜਿਲਾ ਮੋਗਾ
    1
    ਇਹ ਪਿੰਡਾਂ ਦੇ ਆਸ-ਪਾਸ ਗੜੇਮਾਰੀ ਜਿਲਾ ਮੋਗਾ  ਨੇੜਲੇ ਪਿੰਡਾਂ ਦੀ
ਇਹ ਪਿੰਡਾਂ ਦੇ ਆਸ-ਪਾਸ ਗੜੇਮਾਰੀ ਜਿਲਾ ਮੋਗਾ
    user_PB 19  Barnala
    PB 19 Barnala
    ਬਰਨਾਲਾ, ਬਰਨਾਲਾ, ਪੰਜਾਬ•
    30 min ago
  • ਅੱਜ ਦੁਪਹਿਰ ਵੇਲੇ ਬਰਨਾਲਾ ਵਿਖੇ ਮੀਂਹ, ਹਨ੍ਹੇਰੀ ਤੇ ਗੜੇ ਪੈ ਗਏ l
    2
    ਅੱਜ ਦੁਪਹਿਰ ਵੇਲੇ ਬਰਨਾਲਾ ਵਿਖੇ ਮੀਂਹ, ਹਨ੍ਹੇਰੀ ਤੇ ਗੜੇ ਪੈ ਗਏ l
    user_GURJIT SINGH KHUDDI
    GURJIT SINGH KHUDDI
    Press advisory ਬਰਨਾਲਾ, ਬਰਨਾਲਾ, ਪੰਜਾਬ•
    1 hr ago
  • ਬਰਨਾਲਾ ਵਿੱਚ ਅੱਜ ਤੇਜ ਹਨੇਰੀ ਅਤੇ ਭਾਰੀ ਵਾਰਿਸ ਨਾਲ ਪਏ ਮੋਟੇ ਮੋਟੇ ਗੜੇ ਕੁਝ ਕੁ ਘੰਟਿਆਂ ਲਈ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
    1
    ਬਰਨਾਲਾ ਵਿੱਚ ਅੱਜ ਤੇਜ ਹਨੇਰੀ ਅਤੇ ਭਾਰੀ ਵਾਰਿਸ ਨਾਲ ਪਏ ਮੋਟੇ ਮੋਟੇ ਗੜੇ ਕੁਝ ਕੁ ਘੰਟਿਆਂ ਲਈ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
    user_ਸੋਨੀ ਕੁਮਾਰ ਗੋਇਲ
    ਸੋਨੀ ਕੁਮਾਰ ਗੋਇਲ
    Local News Reporter ਬਰਨਾਲਾ, ਬਰਨਾਲਾ, ਪੰਜਾਬ•
    1 hr ago
  • ਬਰਨਾਲਾ ਸ਼ਹਿਰ ਵਿੱਚ ਭਾਰੀ ਮੀਂਹ ਅੱਜ 11-5-2026 ਨਾਲ ਹੀ ਧੁੱਪ ਦੇਖੋ ਕੁਦਰਤ ਦੇ ਰੰਗ ਬਰਨਾਲਾ ਸ਼ਹਿਰ ਵਿੱਚ ਭਾਰੀ ਮੀਂਹ ਅੱਜ ਨਾਲ ਹੀ ਬਰਫ ਦੇ ਘੱੜੇ ਪਏ ਬਹੁਤ ਜਿਹਦਾ ਮੀਂਹ ਨਾਲ ਹੀ ਥੋੜੀ ਧੁੱਪ ਕੁਦਰਤ ਦੇ ਰੰਗ
    2
    ਬਰਨਾਲਾ ਸ਼ਹਿਰ ਵਿੱਚ ਭਾਰੀ ਮੀਂਹ ਅੱਜ 11-5-2026 ਨਾਲ ਹੀ ਧੁੱਪ ਦੇਖੋ ਕੁਦਰਤ ਦੇ ਰੰਗ 
ਬਰਨਾਲਾ ਸ਼ਹਿਰ ਵਿੱਚ ਭਾਰੀ ਮੀਂਹ ਅੱਜ ਨਾਲ ਹੀ ਬਰਫ ਦੇ ਘੱੜੇ ਪਏ ਬਹੁਤ ਜਿਹਦਾ ਮੀਂਹ ਨਾਲ ਹੀ ਥੋੜੀ ਧੁੱਪ ਕੁਦਰਤ ਦੇ ਰੰਗ
    user_ਹਰਵਿੰਦਰ ਸਿੰਘ
    ਹਰਵਿੰਦਰ ਸਿੰਘ
    ਬਰਨਾਲਾ, ਬਰਨਾਲਾ, ਪੰਜਾਬ•
    4 hrs ago
  • @@ Sangrur /Sunam ### Traffic Police****
    1
    @@ Sangrur /Sunam
              ### Traffic Police****
    user_༒♛𝔖𝔥𝔦𝔣𝔞𝔩𝔦 ♛༒꧂
    ༒♛𝔖𝔥𝔦𝔣𝔞𝔩𝔦 ♛༒꧂
    Local News Reporter ਸੁਨਾਮ, ਸੰਗਰੂਰ, ਪੰਜਾਬ•
    1 hr ago
  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਇੱਕ ਸਾਲ ਤੱਕ ਸੋਨਾ ਨਾ ਖਰੀਦਣ ਅਤੇ 'ਵਰਕ ਫਰਾਮ ਹੋਮ' ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਇਹ ਅਪੀਲ ਮੱਧ ਪੂਰਬੀ ਯੁੱਧ ਅਤੇ ਵਧਦੀਆਂ ਤੇਲ ਕੀਮਤਾਂ ਕਾਰਨ ਵਿਦੇਸ਼ੀ ਮੁਦਰਾ ਭੰਡਾਰ ਬਚਾਉਣ ਅਤੇ ਅਰਥਵਿਵਸਥਾ ਨੂੰ ਬਾਹਰੀ ਝਟਕਿਆਂ ਤੋਂ ਬਚਾਉਣ ਲਈ ਕੀਤੀ ਗਈ ਹੈ।
    1
    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਇੱਕ ਸਾਲ ਤੱਕ ਸੋਨਾ ਨਾ ਖਰੀਦਣ ਅਤੇ 'ਵਰਕ ਫਰਾਮ ਹੋਮ' ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਇਹ ਅਪੀਲ ਮੱਧ ਪੂਰਬੀ ਯੁੱਧ ਅਤੇ ਵਧਦੀਆਂ ਤੇਲ ਕੀਮਤਾਂ ਕਾਰਨ ਵਿਦੇਸ਼ੀ ਮੁਦਰਾ ਭੰਡਾਰ ਬਚਾਉਣ ਅਤੇ ਅਰਥਵਿਵਸਥਾ ਨੂੰ ਬਾਹਰੀ ਝਟਕਿਆਂ ਤੋਂ ਬਚਾਉਣ ਲਈ ਕੀਤੀ ਗਈ ਹੈ।
    user_Mohit Badtiya
    Mohit Badtiya
    Bathinda, Punjab•
    12 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.