ਡੀ.ਐਸ.ਪੀ. ਮਲਹੋਤਰਾ ਦਾ ਲੋਕਾਂ ਨੂੰ ਸੱਦਾ: "ਬਿਨਾਂ ਡਰ ਪੁਲਿਸ ਨਾਲ ਸੂਚਨਾ ਸਾਂਝੀ ਕਰੋ, ਨਾਮ ਰੱਖਿਆ ਜਾਵੇਗਾ ਗੁਪਤ।" ਬਲਾਚੌਰ, 15 ਅਪ੍ਰੈਲ (ਤਜਿੰਦਰ ਜੋਤ)ਪੁਲਿਸ ਅਤੇ ਜਨਤਾ ਦੇ ਵਿਚਕਾਰ ਬਿਹਤਰ ਤਾਲਮੇਲ ਸਥਾਪਿਤ ਕਰਨ ਅਤੇ ਇਲਾਕੇ ਵਿੱਚ ਅਮਨ-ਸ਼ਾਂਤੀ ਨੂੰ ਬਰਕਰਾਰ ਰੱਖਣ ਦੇ ਉਦੇਸ਼ ਨਾਲ, ਸ਼੍ਰੀ ਤੁਸ਼ਾਰ ਗੁਪਤਾ , ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡ ਮਾਜਰਾ ਜੱਟਾਂ ਅਤੇ ਪਨਿਆਲੀ ਕਲਾਂ ਵਿਖੇ ਅਹਿਮ ਸੰਪਰਕ ਮੀਟਿੰਗਾਂ ਕੀਤੀਆਂ ਗਈਆਂ।ਇਹਨਾਂ ਮੀਟਿੰਗਾਂ ਚ ਡੀ.ਐਸ.ਪੀ. ਹਿੰਮਤ ਮਲਹੋਤਰਾ ਸਬ ਡਿਵੀਜ਼ਨ ਬਲਾਚੌਰ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਡੀ.ਐਸ.ਪੀ. ਧਰਮਿੰਦਰ ਸਿੰਘ ਐਨ.ਡੀ.ਪੀ.ਐਸ. ਐਕਟ, ਐਸ.ਐਚ.ਓ. ਕਾਠਗੜ੍ਹ ਅਭਿਸ਼ੇਕ ਸ਼ਰਮਾ, ਐਸ.ਐਚ.ਓ. ਸਦਰ ਬਲਾਚੌਰ ਬਿਕਰਮ ਸਿੰਘ ਰੋੜੀ, ਮਨੋਹਰ ਲਾਲ ਇੰਸਪੈਕਟਰ, ਸੰਜੀਵ ਕੁਮਾਰ ਚੌਂਕੀ ਇੰਚਾਰਜ ਹੰਸਰੋ ਸਮੇਤ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।ਮੀਟਿੰਗ ਦੌਰਾਨ ਪਿੰਡ ਵਾਸੀਆਂ ਅਤੇ ਪੰਚਾਇਤ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਡੀ.ਐਸ.ਪੀ. ਹਿੰਮਤ ਮਲਹੋਤਰਾ ਨੇ ਕਿਹਾ ਕਿ ਪੁਲਿਸ ਦਾ ਮੁੱਖ ਮਕਸਦ ਸਮਾਜ ਵਿੱਚੋਂ ਨਸ਼ਿਆਂ ਵਰਗੀ ਭੈੜੀ ਅਲਾਮਤ ਨੂੰ ਜੜ੍ਹੋਂ ਖਤਮ ਕਰਨਾ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ਉਨ੍ਹਾਂ ਨੌਜਵਾਨਾਂ ਅਤੇ ਪੰਚਾਇਤ ਨੂੰ ਅਪੀਲ ਕੀਤੀ ਕਿ ਜੇਕਰ ਪਿੰਡ ਵਿੱਚ ਕੋਈ ਵੀ ਸ਼ੱਕੀ ਵਿਅਕਤੀ ਜਾਂ ਨਸ਼ਾ ਤਸਕਰ ਨਜ਼ਰ ਆਉਂਦਾ ਹੈ, ਤਾਂ ਉਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ।ਉਨ੍ਹਾਂ ਅੱਗੇ ਕਿਹਾ ਕਿ ਇੱਕ ਅਪਰਾਧ ਮੁਕਤ ਸਮਾਜ ਦੀ ਸਿਰਜਣਾ ਕੇਵਲ ਜਨਤਾ ਦੇ ਸਹਿਯੋਗ ਨਾਲ ਹੀ ਸੰਭਵ ਹੈ। ਪੁਲਿਸ ਹਮੇਸ਼ਾ ਲੋਕਾਂ ਦੀ ਸੇਵਾ ਅਤੇ ਮਦਦ ਲਈ ਤਿਆਰ ਹੈ। ਮੀਟਿੰਗ ਦੌਰਾਨ ਪਿੰਡ ਵਾਸੀਆਂ ਨੇ ਆਪਣੀਆਂ ਸਥਾਨਕ ਮੁਸ਼ਕਲਾਂ ਅਤੇ ਸੁਰੱਖਿਆ ਸਬੰਧੀ ਸੁਝਾਅ ਵੀ ਅਧਿਕਾਰੀਆਂ ਨਾਲ ਸਾਂਝੇ ਕੀਤੇ। ਡੀ.ਐਸ.ਪੀ. ਨੇ ਇਨ੍ਹਾਂ ਸਮੱਸਿਆਵਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਜਲਦ ਤੋਂ ਜਲਦ ਹੱਲ ਕਰਨ ਦਾ ਪੂਰਨ ਭਰੋਸਾ ਦਿੱਤਾ।ਪਿੰਡ ਦੀ ਪੰਚਾਇਤ ਅਤੇ ਇਲਾਕੇ ਦੇ ਪਤਵੰਤਿਆਂ ਨੇ ਪੁਲਿਸ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪਿੰਡ ਵਾਸੀ ਇਲਾਕੇ ਵਿੱਚ ਅਮਨ-ਸ਼ਾਂਤੀ ਅਤੇ ਨਸ਼ਾ ਮੁਕਤੀ ਦੀ ਮੁਹਿੰਮ ਵਿੱਚ ਪੁਲਿਸ ਨੂੰ ਪੂਰਨ ਸਹਿਯੋਗ ਦੇਣਗੇ। ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀ ਅਤੇ ਪਿੰਡ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ।

- Post by ਪ੍ਰਦੀਪ ਧੀਮਾਨ1
- ਲੁਧਿਆਣਾ ਬੱਸ ਸਟੈਂਡ ਬਣਿਆ ਦੇਹ ਵਪਾਰ ਦਾ ਅੱਡਾ ,ਸ਼ਰੇਆਮ ਲੜਕੀਆ ਚਲਾ ਰਹੀਆਂ ਨੇ ਧੰਦਾ1
- Post by Krishna Singh3
- . ਸਾਉਦੀ ਅਰਬ ਗਰੇਨਾਇਟ ਵੈਲੀ ਦੇ ਨਜਾਰੇ ਅਲੱਗ਼ ਹੀ ਨੇ ਉਜਾੜ ਥਾਵਾਂ ਵਿੱਚ ਰੰਬ ਵਸਦਾ ਹੈ। ਅਗਰਾਸ ਕੰਪਨੀ ਵਿੱਚ ਕੰਮ ਕਰਦੇ ਹੋਏ ਸੋਹਣੀ ਥਾਵਾਂ ਵੇਖਿਆ ਨੇ ੴ।3
- ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਵਸ ਉਤੇ ਫਿਲੌਰ ਲੋਕ ਇਨਸਾਫ ਮੰਚ ਵੱਲੋਂ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਉਪਰ ਕੀਤੇ ਫੁੱਲ ਭੇਟ1
- Post by Raman Dhillon1
- Post by Md Usman Raja5
- Post by ਪ੍ਰਦੀਪ ਧੀਮਾਨ1