ਪੰਚਾਇਤ ਸੰਮਤੀ ਦਫਤਰ ਢਿਲਵਾਂ ਵਿਖੇ ਚੇਅਰਮੈਨ ਦੀ ਚੋਣ ਮੁਕੇ ਮਾਹੌਲ ਹੋਇਆ ਤਨਾਅਪੂਰਨ,ਗੋਲੀ ਚੱਲੀ ਪੁਲਸ ਵਲੋ ਕੇਸ ਦਰਜ ਭੁਲਥ1 ਅਪ੍ਰੈਲ (ਗੋਬਿੰਦ ਸੁਖੀਜਾ ) ਅੱਜ ਬਲਾਕ ਸੰਮਤੀ ਜੋਨ ਫੱਤੂਢੀਂਗਾ ਦੀ ਬਲਾਕ ਸੰਮਤੀ ਚੇਅਰਮੈਂਨ ਦੀ ਚੋਣ ਮੌਕੇ ਪੰਚਾਇਤ ਸੰਮਤੀ ਦਫ਼ਤਰ ਢਿੱਲਵਾ ਵਿਖੇ ਮਾਹੌਲ ਉਸ ਮੌਕੇ ਤਣਾਅਪੂਰਨ ਹੋ ਗਿਆ ਜਦੋਂ ਚੇਅਰਮੈਨੀ ਦੀ ਚੋਣ ਨੂੰ ਲੈ ਕੇ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਅਹਮੋ ਸਾਹਮਣੇ ਹੋ ਗਏ। ਇਸ ਮੌਕੇ ਐਸ ਡੀ ਐਮ ਕਪੁਰਥਲਾ ਵਲੋਂ ਸਥਿਤੀ ਨੂੰ ਦੇਖਦੇ ਹੋਏ ਚੋਣ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਆਜ਼ਾਦ, ਕਾਂਗਰਸੀ, ਆਪ ਵਰਕਰਾਂ ਨੇ ਚੋਣ ਕਰਵਾਓਣ ਨੂੰ ਲੈ ਕੇ ਬਹਿਸਬਾਜੀ ਹੋ ਗਈ, ਅਤੇ ਰੋਹ ਵਿਚ ਆਏ ਵਰਕਰਾਂ ਵੱਲੋਂ ਇਕ ਦੂਜੇ ਨਾਲ ਧੱਕਾਮੁੱਕੀ ਕੀਤੀ ਗਈ ਅਤੇ ਪੱਗਾਂ ਤੱਕ ਲੱਥ ਜਾਣ ਦਾ ਪਤਾ ਲੱਗਾ। ਮੌਕੇ ਤੇ ਅਣਪਛਾਤੇ ਵੱਲੋਂ ਹਵਾਈ ਫਾਇਰ ਵੀ ਕੀਤਾ ਗਿਆ, ਇਸ ਮੌਕੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪੁਲਿਸ ਪ੍ਰਸ਼ਾਸ਼ਨ ਅਤੇ ਆਮ ਆਦਮੀਂ ਪਾਰਟੀ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕੇ ਆਮ ਆਦਮੀ ਪਾਰਟੀ ਧੱਕੇਸ਼ਾਹੀ ਤੇ ਉਤਰ ਆਈ ਹੈ ,ਬਹੁਮਤ ਹੋਣ ਦੇ ਬਾਵਜੂਦ ਚੋਣ ਨਹੀਂ ਕਰਵਾਈ ਜਾ ਰਹੀ। ਇਸ ਮੌਕੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾਂ ਵੀ ਮੌਕੇ ਤੇ ਪੁੱਜੇ ਅਤੇ ਉਹਨਾਂ ਨੇ ਵਿਧਾਇਕ ਵਲੋਂ ਲਗਾਏ ਦੋਸ਼ਾਂ ਨੂ ਨਕਾਰਿਆ ਇਸ ਮੌਕੇਂ ਐਸ ਪੀ ਹਰਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਦੋਵਾਂ ਧਿਰਾਂ ਵੱਲੋਂ ਕੀਤੀ ਜਾ ਰਹੀ ਹੁਲੜਬਾਜੀ ਨੂੰ ਦੇਖਦੇ ਹੋਏ ਚੋਣ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਜੋ ਵੀ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਲਗਾਏ ਗਏ ਹਨ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਕਾਰਵਾਈ ਕੀਤੀ ਜਾਵੇਗੀ,ਇਸ ਮੌਕੇ ਥਾਣਾ ਮੁਖੀ ਢਿਲਵਾ ਦਲਵਿੰਦਰ ਬੀਰ ਸਿੰਘ, ਏਐਸਆਈ ਜਸਵੀਰ ਪਾਲ ਨੇ ਦੱਸਿਆ ਕਿ ਬੀ ਡੀ ਪੀ ਓ ਦਫਤਰ ਢਿਲਵਾਂ ਦੇ ਬਾਹਰ ਪਾਰਟੀਆਂ ਦੇ ਵਰਕਰ ਆਪਸ ਚ ਉਲਝ ਗਏ, ਮੌਕੇ ਤੇ ਪੁਲਿਸ ਪਾਰਟੀ ਨੇ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਭੀੜ ਵਿੱਚੋਂ ਕਿਸੇ ਨੇ ਨਾ ਮਾਲੂਮ ਵਿਅਕਤੀ ਨੇ ਹਵਾਈ ਫਾਇਰ ਕਰ ਦਿੱਤਾ ਤਾਂ ਇੱਕਦਮ ਹਫੜਾ ਦਫੜੀ ਮੱਚ ਗਈ ਪਰ ਫਾਇਰ ਹੋਣ ਦੇ ਨਾਲ ਕਿਸੇ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਇਹ ਫਾਇਰ ਹੋਣ ਨਾਲ ਮਨੁੱਖੀ ਜ਼ਿੰਦਗੀ ਖਤਰੇ ਵਿੱਚ ਜਰੂਰ ਪੈ ਸਕਦੀ ਸੀ, ਢਿੱਲਵਾਂ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਬਰਾਬਰ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ, ਉਹਨਾਂ ਕਿਹਾ ਇਹ ਦੋਸ਼ੀ ਵਿਅਕਤੀ ਜਲਦੀ ਕਾਬੂ ਕਰ ਲਿਆ ਜਾਵੇਗਾ

- अमृतसर सेंट्रल हलके के MLA, Dr. श्री अजय गुप्ता जी द्वारा इस्लामाबाद टंकी वाला पार्क में विकास कार्य शुरू, AAP ने शहर को हरा-भरा और सुंदर बनाने का लिया @Everyone @highlight @followers viral#AAPPunjab #ParkDevelopment #SmartCityMission #YGTVPunjab #LocalDevelopment1
- Post by ਜਸਕਰਨ ਸਿੰਘ1
- Post by Taza Awaaz1
- ✅ਪੰਜਾਬ ਦੇ ਲੋਕ ਇਹਨੇ ਮੂਰਖ ਨਹੀ NSA ਤੂੰ ਲਵਾਈ ਆ #Amritpal #CM1
- ਮਸ਼ਹੂਰ ਅਦਾਕਾਰਾ ਪ੍ਰਿਅੰਕਾ ਚੋਪੜਾ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ1
- ਅੰਮ੍ਰਿਤਸਰ ਪੀਓ ਸਟਾਫ ਨੂੰ ਮਿਲੀ ਵੱਡੀ ਕਾਮਯਾਬੀ , ਸਵੇਰੇ ਸਵੇਰੇ ਰੇਡ ਕਰਕੇ ਕੀਤਾ ਨੌਜਵਾਨ ਗਿਰਿਫਤਾਰ1
- Post by Taza Awaaz1
- Post by ਜਸਕਰਨ ਸਿੰਘ1
- ਇੰਡੀਆ ਵਿੱਚ " Mrs. International World Classic 2026 " ਖਿਤਾਬ ਜਿੱਤਣ ਵਾਲੀ ਪਹਿਲੀ ਮਹਿਲਾ " Geetanjali Om Parkash " ਜੀ ਦਾ ਅੰਮ੍ਰਿਤਸਰ ਪਹੁੰਚਣ ਤੇ ਕੀਤਾ ਗਿਆ ਭਰਵਾ ਸਵਾਗਤ।1