ਨਡਾਲਾ ਸੁਭਾਨਪੁਰ ਸੜਕ ਦਾ ਨਵੀਨੀਕਰਨ ਸ਼ੁਰੂ #17 ਕਰੋੜ ਨਾਲ ਇਲਾਕੇ ਨੂੰ ਮਿਲੇਗੀ ਵੱਡੀ ਰਾਹਤ ਨਡਾਲਾ, 31 ਮਾਰਚ ਜੋਗਿੰਦਰ ਸਿੰਘ ਜਾਤੀਕੇ:ਇਲਾਕੇ ਦੇ ਵਿਕਾਸ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਨਡਾਲਾ-ਭੁਲੱਥ-ਸੁਭਾਨਪੁਰ ਸੜਕ ਦੀ ਨਵੀਨੀਕਰਨ ਦਾ ਕੰਮ ਲਗਭਗ 17 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਗਿਆ,ਜਿਸਦਾ ਉਦਘਾਟਨ ਐਡਵੋਕੇਟ ਅਤੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਹਰਸਿਮਰਨ ਸਿੰਘ ਘੁੰਮਣ ਦੀ ਅਗਵਾਈ ਹੇਠ ਸਰਕਾਰੀ ਸਕੂਲ ਨਡਾਲਾ ਦੇ 2025 ਸੀਜ਼ਨ ਦੌਰਾਨ ਟੋਪਰ ਰਹੇ 12ਵੀਂ ਦੇ ਵਿਦਿਆਰਥੀ ਅਮਿਤ ਕੁਮਾਰ ਭਾਰਗਵ ਅਤੇ ਦਸਵੀਂ ਕਲਾਸ ਦੀ ਵਿਦਿਆਰਥਨ ਪ੍ਰਿੰਸੀ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਹਰਸਿਮਰਨ ਸਿੰਘ ਘੁੰਮਣ ਨੇ ਕਿਹਾ ਕਿ ਇਹ ਸੜਕ ਇਲਾਕੇ ਦੀ ਆਵਾਜਾਈ ਲਈ ਬਹੁਤ ਹੀ ਮਹੱਤਵਪੂਰਨ ਸੀ ਤੇ ਹਰੇਕ ਦਾ ਸਵਾਲ ਸੀ ਕਿ ਇਹ ਸੜਕ ਕਦੋ ਬਣੇਗੀ। ਉਨ੍ਹਾਂ ਦੱਸਿਆ ਕਿ ਇਸ 17.61 ਕਿਲੋਮੀਟਰ ਸੜਕ ਦੇ ਬਣਨ ਨਾਲ ਨਡਾਲਾ, ਭੁਲੱਥ ਅਤੇ ਸੁਭਾਨਪੁਰ ਤੇ ਨੇੜਲੇ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਖਰਾਬ ਸੜਕ ਕਾਰਨ ਲੋਕਾਂ ਨੂੰ ਆਉਣ-ਜਾਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਇਹ ਪ੍ਰੋਜੈਕਟ ਮਨਜ਼ੂਰ ਕਰਵਾਇਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸੜਕ ਦੇ ਕੰਮ ਨੂੰ ਉੱਚ ਗੁਣਵੱਤਾ ਨਾਲ ਅਤੇ ਨਿਰਧਾਰਤ ਸਮੇਂ ਅੰਦਰ ਪੂਰਾ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਜਲਦ ਤੋਂ ਜਲਦ ਸੁਵਿਧਾ ਮਿਲ ਸਕੇ। ਇਸ ਨਾਲ ਨਾ ਸਿਰਫ ਆਵਾਜਾਈ ਸੁਧਰੇਗੀ, ਸਗੋਂ ਵਪਾਰ ਅਤੇ ਖੇਤੀਬਾੜੀ ਨੂੰ ਵੀ ਵੱਡਾ ਲਾਭ ਹੋਵੇਗਾ। ਇਸ ਮੌਕੇ ਜ਼ਿਲਾ ਪਰਿਸ਼ਦ ਮੈਂਬਰ ਗੁਰਮੀਤ ਥਾਪਰ, ਬਲਾਕ ਸੰਮਤੀ ਚੇਅਰਮੈਨ ਤੇ ਜਗਤਾਰ ਸਿੰਘ ਹੈਪੀ ਖੱਦਰ, ਵਾਈਸ ਚੇਅਰਮੈਨ ਜਸਵਿੰਦਰ ਜੱਸੀ, ਚੇਅਰਮੈਨ ਕੁਲਦੀਪ ਪਾਠਕ ਐਸਡੀਓ ਪੀਡਬਲਿਊਡੀ ਰਜਿੰਦਰ ਸਿੰਘ, ਬੀਡੀਪੀਓ ਨਡਾਲਾ ਕੁਲਵਿੰਦਰ ਸਿੰਘ, ਕੌਂਸਲਰ ਦਲਵਿੰਦਰ ਜਰਮਨੀ, ਕੌਂਸਲਰ ਸੰਦੀਪ ਕੁਮਾਰ ਟੋਨੀ ,ਕੌਂਸਲਰ ਸੰਦੀਪ ਸੈਣੀ ,ਬਲਾਕ ਪ੍ਰਧਾਨ ਸਨੀ ਨਡਾਲਾ, ਬਲਾਕ ਪ੍ਰਧਾਨ ਹੈਪੀ ਖੱਖ, ਲੱਖਾ ਲਹੋਰੀਆ, ਬਲਾਕ ਪ੍ਰਧਾਨ ਮਲਕੀਤ ਸਿੰਘ ਟਾਂਡੀ, ਰਿਟਾ: ਡੀਐਸਪੀ ਲਖਵਿੰਦਰ ਸਿੰਘ ਇਬਰਾਹੀਮਵਾਲ, ਨੰਬਰਦਾਰ ਲਖਵਿੰਦਰ ਸਿੰਘ ਬੌਲੀ, ਸਰਪੰਚ ਹਰਜਿੰਦਰ ਸਿੰਘ ਤਲਵੰਡੀ, ਜੀਤ ਸਿੰਘ ਰਾਮਗੜ੍ਹ ,ਪ੍ਰਧਾਨ ਨਗਰ ਪੰਚਾਇਤ ਭੁਲੱਥ ਰਸ਼ਪਾਲ ਸ਼ਰਮਾ, ਬੂਟਾ ਸਿੰਘ ਬੇਗੋਵਾਲ, ਸਰਪੰਚ ਬਲਵਿੰਦਰ ਸਿੰਘ ਇਬਰਾਹੀਵਾਲ, ਸਰਪੰਚ ਵਰਿੰਦਰ ਕੁਮਾਰ ਪਰਾਸ਼ਰ ,ਨੰਬਰਦਾਰ ਵਿਲੀਅਮ, ਬਲਾਕ ਸੰਮਤੀ ਮੈਂਬਰ ਸਰਬਜੀਤ ਸਿੰਘ ਪੱਪਲ, ਅਸ਼ੋਕ ਬੱਤਰਾ ਬੇਗੋਵਾਲ, ਸੰਜੀਵ ਸਿੰਘ ਇਬ੍ਰਾਹਿਮਵਾਲ ,ਸਰਪੰਚ ਬਾਮੂਵਾਲ ਸਰਬਜੀਤ ਸਿੰਘ ਅੱਜੂ ,ਮੋਤੀ ਲਾਲ, ਵਿੱਕੀ ਭੰਮਰਾ, ਸਾਬਕਾ ਸਰਪੰਚ ਬਿਕਰ ਸਿੰਘ ਬੱਲ ਅਤੇ ਹੋਰ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।
ਨਡਾਲਾ ਸੁਭਾਨਪੁਰ ਸੜਕ ਦਾ ਨਵੀਨੀਕਰਨ ਸ਼ੁਰੂ #17 ਕਰੋੜ ਨਾਲ ਇਲਾਕੇ ਨੂੰ ਮਿਲੇਗੀ ਵੱਡੀ ਰਾਹਤ ਨਡਾਲਾ, 31 ਮਾਰਚ ਜੋਗਿੰਦਰ ਸਿੰਘ ਜਾਤੀਕੇ:ਇਲਾਕੇ ਦੇ ਵਿਕਾਸ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਨਡਾਲਾ-ਭੁਲੱਥ-ਸੁਭਾਨਪੁਰ ਸੜਕ ਦੀ ਨਵੀਨੀਕਰਨ ਦਾ ਕੰਮ ਲਗਭਗ 17 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਗਿਆ,ਜਿਸਦਾ ਉਦਘਾਟਨ ਐਡਵੋਕੇਟ ਅਤੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਹਰਸਿਮਰਨ ਸਿੰਘ ਘੁੰਮਣ ਦੀ ਅਗਵਾਈ ਹੇਠ ਸਰਕਾਰੀ ਸਕੂਲ ਨਡਾਲਾ ਦੇ 2025 ਸੀਜ਼ਨ ਦੌਰਾਨ ਟੋਪਰ ਰਹੇ 12ਵੀਂ ਦੇ ਵਿਦਿਆਰਥੀ ਅਮਿਤ ਕੁਮਾਰ ਭਾਰਗਵ ਅਤੇ ਦਸਵੀਂ ਕਲਾਸ ਦੀ ਵਿਦਿਆਰਥਨ ਪ੍ਰਿੰਸੀ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਹਰਸਿਮਰਨ ਸਿੰਘ ਘੁੰਮਣ ਨੇ ਕਿਹਾ ਕਿ ਇਹ ਸੜਕ ਇਲਾਕੇ ਦੀ ਆਵਾਜਾਈ ਲਈ ਬਹੁਤ ਹੀ ਮਹੱਤਵਪੂਰਨ ਸੀ ਤੇ ਹਰੇਕ ਦਾ ਸਵਾਲ ਸੀ ਕਿ ਇਹ ਸੜਕ ਕਦੋ ਬਣੇਗੀ। ਉਨ੍ਹਾਂ ਦੱਸਿਆ ਕਿ ਇਸ 17.61 ਕਿਲੋਮੀਟਰ ਸੜਕ ਦੇ ਬਣਨ ਨਾਲ ਨਡਾਲਾ, ਭੁਲੱਥ ਅਤੇ ਸੁਭਾਨਪੁਰ ਤੇ ਨੇੜਲੇ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਖਰਾਬ ਸੜਕ ਕਾਰਨ ਲੋਕਾਂ ਨੂੰ ਆਉਣ-ਜਾਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਇਹ ਪ੍ਰੋਜੈਕਟ ਮਨਜ਼ੂਰ ਕਰਵਾਇਆ ਗਿਆ ਹੈ। ਉਨ੍ਹਾਂ ਅੱਗੇ
ਕਿਹਾ ਕਿ ਸੜਕ ਦੇ ਕੰਮ ਨੂੰ ਉੱਚ ਗੁਣਵੱਤਾ ਨਾਲ ਅਤੇ ਨਿਰਧਾਰਤ ਸਮੇਂ ਅੰਦਰ ਪੂਰਾ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਜਲਦ ਤੋਂ ਜਲਦ ਸੁਵਿਧਾ ਮਿਲ ਸਕੇ। ਇਸ ਨਾਲ ਨਾ ਸਿਰਫ ਆਵਾਜਾਈ ਸੁਧਰੇਗੀ, ਸਗੋਂ ਵਪਾਰ ਅਤੇ ਖੇਤੀਬਾੜੀ ਨੂੰ ਵੀ ਵੱਡਾ ਲਾਭ ਹੋਵੇਗਾ। ਇਸ ਮੌਕੇ ਜ਼ਿਲਾ ਪਰਿਸ਼ਦ ਮੈਂਬਰ ਗੁਰਮੀਤ ਥਾਪਰ, ਬਲਾਕ ਸੰਮਤੀ ਚੇਅਰਮੈਨ ਤੇ ਜਗਤਾਰ ਸਿੰਘ ਹੈਪੀ ਖੱਦਰ, ਵਾਈਸ ਚੇਅਰਮੈਨ ਜਸਵਿੰਦਰ ਜੱਸੀ, ਚੇਅਰਮੈਨ ਕੁਲਦੀਪ ਪਾਠਕ ਐਸਡੀਓ ਪੀਡਬਲਿਊਡੀ ਰਜਿੰਦਰ ਸਿੰਘ, ਬੀਡੀਪੀਓ ਨਡਾਲਾ ਕੁਲਵਿੰਦਰ ਸਿੰਘ, ਕੌਂਸਲਰ ਦਲਵਿੰਦਰ ਜਰਮਨੀ, ਕੌਂਸਲਰ ਸੰਦੀਪ ਕੁਮਾਰ ਟੋਨੀ ,ਕੌਂਸਲਰ ਸੰਦੀਪ ਸੈਣੀ ,ਬਲਾਕ ਪ੍ਰਧਾਨ ਸਨੀ ਨਡਾਲਾ, ਬਲਾਕ ਪ੍ਰਧਾਨ ਹੈਪੀ ਖੱਖ, ਲੱਖਾ ਲਹੋਰੀਆ, ਬਲਾਕ ਪ੍ਰਧਾਨ ਮਲਕੀਤ ਸਿੰਘ ਟਾਂਡੀ, ਰਿਟਾ: ਡੀਐਸਪੀ ਲਖਵਿੰਦਰ ਸਿੰਘ ਇਬਰਾਹੀਮਵਾਲ, ਨੰਬਰਦਾਰ ਲਖਵਿੰਦਰ ਸਿੰਘ ਬੌਲੀ, ਸਰਪੰਚ ਹਰਜਿੰਦਰ ਸਿੰਘ ਤਲਵੰਡੀ, ਜੀਤ ਸਿੰਘ ਰਾਮਗੜ੍ਹ ,ਪ੍ਰਧਾਨ ਨਗਰ ਪੰਚਾਇਤ ਭੁਲੱਥ ਰਸ਼ਪਾਲ ਸ਼ਰਮਾ, ਬੂਟਾ ਸਿੰਘ ਬੇਗੋਵਾਲ, ਸਰਪੰਚ ਬਲਵਿੰਦਰ ਸਿੰਘ ਇਬਰਾਹੀਵਾਲ, ਸਰਪੰਚ ਵਰਿੰਦਰ ਕੁਮਾਰ ਪਰਾਸ਼ਰ ,ਨੰਬਰਦਾਰ ਵਿਲੀਅਮ, ਬਲਾਕ ਸੰਮਤੀ ਮੈਂਬਰ ਸਰਬਜੀਤ ਸਿੰਘ ਪੱਪਲ, ਅਸ਼ੋਕ ਬੱਤਰਾ ਬੇਗੋਵਾਲ, ਸੰਜੀਵ ਸਿੰਘ ਇਬ੍ਰਾਹਿਮਵਾਲ ,ਸਰਪੰਚ ਬਾਮੂਵਾਲ ਸਰਬਜੀਤ ਸਿੰਘ ਅੱਜੂ ,ਮੋਤੀ ਲਾਲ, ਵਿੱਕੀ ਭੰਮਰਾ, ਸਾਬਕਾ ਸਰਪੰਚ ਬਿਕਰ ਸਿੰਘ ਬੱਲ ਅਤੇ ਹੋਰ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।
- ਸੁਲਤਾਨਪੁਰ ਲੋਧੀ ਦੇ ਪਿੰਡ ਰੂਰਲ ਚੰਡੀਗੜ੍ਹ ਬਸਤੀ ਵਿਖੇ ਇੱਕ ਨੌਜਵਾਨ ਦੀ ਭੇਦਭਰੇ ਹਾਲਾਤ ਤਾਂ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਿਤ ਦੀ ਅਚਾਨਕ ਸਿਹਤ ਵਿਗੜਨ ਤੇ ਉਸ ਨੂੰ ਹਸਪਤਾਲ ਲਜਾਇਆ ਗਿਆ ਸੀ ਪਰ ਉਸ ਦੀ ਮੌਤ ਹੋ ਗਈ, ਸੁਲਤਾਨਪੁਰ ਲੋਧੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੁਰਦਾ ਘਰ ਚ ਰਖਵਾ ਦਿੱਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।1
- ਥਾਣਾ ਕੋਤਵਾਲੀ ਪੁਲਿਸ ਵਲੋਂ ਥਾਣਾ ਮੁੱਖੀ ਹਰਦੀਪ ਸਿੰਘ ਦੀ ਅਗਵਾਈ ਕਪੂਰਥਲਾ ਕਰਤਾਰਪੁਰ ਰੋਡ ਤੇ ਲਗਾਇਆ ਗਿਆ ਵਿਸ਼ੇਸ ਨਾਕਾ ਤੇ ਕੀਤੀ ਵਾਹਨਾਂ ਦੀ ਚੈਕਿੰਗ1
- ਕਪੂਰਥਲਾ 30 ਮਾਰਚ ਤੋਂ ਪੱਤਰਕਾਰ ਗੌਰਵ ਮੜੀਆ ਦੀ ਰਿਪੋਰਟ ਮੋਬਾਈਲ ਸ਼ੋਪ ਤੇ ਚੋਰਾਂ ਨੇ ਲੱਖਾਂ ਰੁਪਏ ਦੀ ਕੀਤੀ ਚੋਰੀ,ਚੋਰ ਫੜੇ ਜਾਨ ਤੇ ਪੀੜਿਤ ਦੁਕਾਨਦਾਰ ਨਾਲ ਚੋਰਾਂ ਦਾ ਰਾਜੀਨਾਮਾ ਕਰਵਾਉਣ ਦੀ ਜਿਦ ਤੇ ਅੜੇ ਕੁਝ ਮੋਹਤਬਰ, ਪੀੜਿਤ ਦੁਕਾਨਦਾਰ ਪਰਿਵਾਰ ਸਮੇਤ ਹੋਇਆ ਐਸ ਐਸ ਪੀ ਕੋਲ ਪੇਸ਼ ਐਂਕਰ - ਨਡਾਲਾ ਵਿਖੇ ਵਿਨੋਦ ਕੁਮਾਰ ਪੁੱਤਰ ਦੇਵਰਾਜ ਵਾਸੀ ਨਡਾਲਾ ਦੀ ਇੱਕ ਮੋਬਾਈਲ ਸ਼ੋਪ ਤੇ ਚੋਰਾਂ ਵਲੋਂ ਲੱਖਾਂ ਰੁਪਏ ਦਾ ਮਾਲ ਚੋਰੀ ਕੀਤਾ ਗਿਆ ਜਦੋ ਪੀੜਿਤ ਨੂੰ ਚੋਰਾਂ ਦਾ ਪਤਾ ਲਗਾ ਤੇ ਮੌਕੇ ਤੇ ਕੁੱਝ ਮੋਹਤਬਰ ਅਤੇ ਚੋਂਕੀ ਵਲੋਂ ਰਾਜੀਨਾਮੇ ਦਾ ਦਬਾਅ ਪਾਇਆ ਗਿਆ ਪ੍ਰੰਤੂ ਪੀੜਿਤ ਪਰਿਵਾਰ ਨੇ ਰਾਜੀਨਾਮੇ ਦੀ ਸ਼ਰਤ ਨਾ ਮਨ ਦੇ ਹੋਏ ਐਸ ਐਸ ਪੀ ਕਪੂਰਥਲਾ ਕੋਲ ਦੋਸ਼ੀਆਂ ਤੇ ਪਰਚਾ ਦੇਣ ਦੀ ਮੰਗ ਰੱਖੀ ਐਸ ਐਸ ਪੀ ਗੌਰਵ ਤੂਰਾ ਨੇ ਮਾਮਲੇ ਦੀ ਜਾਂਚ ਦੀ ਜਾਮੇਵਾਰੀ ਡੀ ਐਸ ਪੀ ਸਬ ਡਿਵੀਜਨ ਭੁਲੱਥ ਕਰਨੈਲ ਸਿੰਘ ਨੂੰ ਸੌਂਪ ਦਿੱਤੀ ਹੈ4
- Post by Man24punjabi1
- ਬਿਲਡਿੰਗ ਦੀ ਬੇਸਮੈਂਟ ਚ Zomato ਡਿਲੀਵਰੀ ਬੁਆਏ ਦੀ ਲਾ'ਸ਼ ਮਿਲੀ, ਤੇ ਕੌਣ ਕਰ ਗਿਆ ਕਾਂ'ਟ ਸੁਣੋ ਪੁਲਿਸ ਦੇ ਵੱਡੇ ਖੁਲਾਸੇ #Punjab24News #Amritsar #AmritsarNews #CrimeAlert #ZomatoDelivery #BasementMystery #PunjabCrime #PoliceInvestigation #BreakingNewsPunjab #JusticeForDeliveryBoy #AmritsarCrime #LatestUpdate #PunjabNews1
- Post by Taza Awaaz1
- ਅੰਮ੍ਰਿਤਸਰ ਪੁਲਿਸ ਦੇ ਪੀ.ਓ. ਸਟਾਫ ਨੂੰ ਮਿਲੀ ਵੱਡੀ ਸਫ਼ਲਤਾ, ਮਾਰਨਿੰਗ ਰੇਡ ਦੌਰਾਨ ਇੱਕ ਭਗੌੜਾ ਕਾਬੂ ਕਮਿਸ਼ਨਰ ਪੁਲਿਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੀ.ਓ. ਸਟਾਫ ਨੇ ਚੋਰੀ ਦੇ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਨੂੰ ਦਬੋਚਿਆ ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਦੇ ਪੀ.ਓ. ਸਟਾਫ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਲੰਬੇ ਸਮੇਂ ਤੋਂ ਫਰਾਰ ਚੱਲ ਰਹੇ ਇੱਕ ਇਸ਼ਤਿਹਾਰੀ ਮੁਲਜ਼ਮ (ਪੀ.ਓ.) ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪੀ.ਓ. ਸਟਾਫ ਦੇ ਇੰਚਾਰਜ ਹਰੀਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਸ. ਉਪਿੰਦਰਜੀਤ ਸਿੰਘ ਘੁਮਣ (ਯੂ.ਪੀ.ਐਸ. ਭੁੱਲਰ), ਡੀ.ਸੀ.ਪੀ. ਇਨਵੈਸਟੀਗੇਸ਼ਨ ਆਰ.ਪੀ.ਐਸ. ਸਿੱਧੂ ਅਤੇ ਏ.ਸੀ.ਪੀ. ਹਰਮਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਵਿੱਢੀ ਮੁਹਿੰਮ ਤਹਿਤ ਇਹ ਕਾਰਵਾਈ ਕੀਤੀ ਗਈ। ਪੁਲਿਸ ਟੀਮ ਨੇ ਸੂਚਨਾ ਦੇ ਅਧਾਰ 'ਤੇ ਤੜਕਸਾਰ ਮਾਰਨਿੰਗ ਰੇਡ ਕਰਕੇ ਮੁਲਜ਼ਮ ਨੂੰ ਕਾਬੂ ਕੀਤਾ। ਫੜਿਆ ਗਿਆ ਵਿਅਕਤੀ, ਜੋ ਕਿ ਪਿੰਡ ਪਟੋਰੀ ਵੜੈਚ (ਤਰਨਤਾਰਨ ਰੋਡ) ਦਾ ਰਹਿਣ ਵਾਲਾ ਹੈ, ਥਾਣਾ ਸਦਰ ਵਿੱਚ ਦਰਜ ਮੁਕਦਮਾ ਨੰਬਰ 298 (ਸਾਲ 2022), ਜੋ ਕਿ ਧਾਰਾ 379/411 ਆਈ.ਪੀ.ਸੀ. ਤਹਿਤ ਦਰਜ ਸੀ, ਵਿੱਚ ਲੋੜੀਂਦਾ ਸੀ। ਅਦਾਲਤ ਵੱਲੋਂ ਉਸ ਨੂੰ 18 ਫਰਵਰੀ 2026 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਇੰਚਾਰਜ ਹਰੀਸ਼ ਕੁਮਾਰ ਨੇ ਦੱਸਿਆ ਕਿ ਫੜੇ ਗਏ ਨੌਜਵਾਨ ਦੀ ਉਮਰ ਕਰੀਬ 32 ਸਾਲ ਹੈ। ਮੁੱਢਲੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਉਸ ਖ਼ਿਲਾਫ਼ ਪਹਿਲਾਂ ਵੀ ਚੋਰੀ ਦੇ ਮਾਮਲੇ ਅਤੇ ਕਲੰਦਰੇ ਦਰਜ ਹਨ। ਮੁਲਜ਼ਮ ਮਾੜੀ ਸੰਗਤ ਕਾਰਨ ਅਪਰਾਧਿਕ ਗਤੀਵਿਧੀਆਂ ਵਿੱਚ ਪੈ ਗਿਆ ਸੀ ਅਤੇ ਫਿਲਹਾਲ ਕੋਈ ਕੰਮ-ਕਾਰ ਨਹੀਂ ਸੀ ਕਰਦਾ। ਪੁਲਿਸ ਅਧਿਕਾਰੀਆਂ ਅਨੁਸਾਰ, ਨੌਜਵਾਨਾਂ ਨੂੰ ਅਜਿਹੇ ਗਲਤ ਰਸਤਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।2
- ਪੁਰਾਣੀ ਜੇਲ ਨੇੜੇ ਇੱਕ ਵਿਅਕਤੀ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੁਨਸਾਨ ਇਲਾਕੇ ਵਿੱਚ ਲਾਸ਼ ਮਿਲਣ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਸਥਾਨਕ ਲੋਕਾਂ ਨੇ ਸ਼ੱਕ ਜਤਾਇਆ ਕਿ ਵਿਅਕਤੀ ਦੀ ਮੌਤ ਕਥਿਤ ਤੌਰ ਤੇ ਨਸ਼ੇ ਦੀ ਓਵਰਡੋਜ ਨਾਲ ਹੋਈ ਹੈ। ਮੌਕੇ ਤੇ ਪਹੁੰਚੇ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਿਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਚ ਰਖਵਾ ਦਿੱਤੇ ਗਈ ਹੈ। ਵਿਅਕਤੀ ਦੇ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਲੱਗੇਗਾ। ਉਹਨਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।1