ਦ ਹੈਰੀਟੇਜ ਸਕੂਲ ਵਿਖੇ ਸੰਪੰਨ ਹੋਏ ਆਈਸੀਐਸਈ ਜ਼ੋਨਲ ਕੈਰਮ ਟਰਾਇਲ; ਦ ਹੈਰੀਟੇਜ ਸਕੂਲ ਫਾਜ਼ਿਲਕਾ ਦੇ 16 ਖਿਡਾਰੀਆਂ ਨੇ ਰਾਜ ਪੱਧਰ ਲਈ ਬਣਾਈ ਜਗ੍ਹਾ ਫਾਜ਼ਿਲਕਾ - ਦ ਹੈਰੀਟੇਜ ਸਕੂਲ, ਫਾਜ਼ਿਲਕਾ ਵਿਖੇ ਆਈਸੀਐਸਈ ਜ਼ੋਨਲ ਪੱਧਰੀ ਕੈਰਮ ਟਰਾਇਲ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਖੇਡ ਆਯੋਜਨ ਵਿੱਚ ਮੁਕਤਸਰ ਖੇਤਰ ਦੇ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪ੍ਰਤੀਯੋਗਤਾ ਦੌਰਾਨ ਖਿਡਾਰੀਆਂ ਵਿਚਕਾਰ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਦ ਹੈਰੀਟੇਜ ਸਕੂਲ ਫਾਜ਼ਿਲਕਾ ਦੇ ਰਾਜ ਪੱਧਰ ਲਈ ਚੁਣੇ ਗਏ ਖਿਡਾਰੀਆਂ ਦੀ ਸੂਚੀ ਵਿੱਚ 14 ਸਾਲ ਤੋਂ ਘੱਟ ਉਮਰ ਦੇ ਲੜਕਿਆਂ ਦੇ ਵਰਗ ਵਿੱਚੋਂ ਹਰਸ਼ਿਤ ਅਤੇ ਲੜਕੀਆਂ ਦੇ ਵਰਗ ਵਿੱਚੋਂ ਜਪਨੀਤ ਤੇ ਲਵਜੋਤ ਸ਼ਾਮਲ ਹਨ। 17 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੇ ਵਰਗ ਵਿੱਚ ਸ਼ਰੁਤੀ, ਪਰਨੀਤ ਅਤੇ ਨਵਿਆ ਨੇ ਆਪਣੀ ਜਗ੍ਹਾ ਬਣਾਈ, ਜਦਕਿ ਲੜਕਿਆਂ ਦੇ ਵਰਗ ਵਿੱਚ ਗੁਰਨੂਰ, ਮੋਕਸ਼ ਅਤੇ ਪਰਮਿੰਦਰ ਦੀ ਚੋਣ ਹੋਈ। 19 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੇ ਵਰਗ ਵਿੱਚ ਪਲਕ, ਲਵਲੀਨ, ਰਹਿਮਤ, ਜਸ਼ਨੂਰ ਅਤੇ ਪਰਵਿਸ਼ਾ ਨੇ ਸਫਲਤਾ ਹਾਸਲ ਕੀਤੀ ਅਤੇ ਲੜਕਿਆਂ ਦੇ ਵਰਗ ਵਿੱਚ ਜਸ਼ਨ ਤੇ ਅਰਪਣ ਦੀ ਚੋਣ ਹੋਈ ਹੈ। ਪ੍ਰਿੰਸੀਪਲ ਸ੍ਰੀਮਤੀ ਨੈਨਸੀ ਛਾਬੜਾ ਨੇ ਕਿਹਾ ਕਿ ਜ਼ੋਨਲ ਪੱਧਰ ਦੇ ਟਰਾਇਲਾਂ ਦੀ ਮੇਜ਼ਬਾਨੀ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਦ ਹੈਰੀਟੇਜ ਸਕੂਲ ਵਿੱਚ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿੱਚ ਵੀ ਨਿਪੁੰਨਤਾ ਨੂੰ ਉਤਸ਼ਾਹਿਤ ਕਰਨ ਲਈ ਉਹ ਵਚਨਬੱਧ ਹਨ। ਉਨ੍ਹਾਂ ਨੇ ਰਾਜ ਪੱਧਰ ਲਈ ਚੁਣੇ ਗਏ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਕੋਚ ਕੁਮਾਰੀ ਕੁਲਦੀਪ ਕੌਰ ਨੇ ਦੱਸਿਆ ਕਿ ਪ੍ਰਤੀਯੋਗਤਾ ਦਾ ਪੱਧਰ ਕਾਫੀ ਚੁਣੌਤੀਪੂਰਨ ਸੀ, ਪਰ ਖਿਡਾਰੀਆਂ ਨੇ ਦਬਾਅ ਵਿੱਚ ਵੀ ਸ਼ਾਨਦਾਰ ਖੇਡ ਦਿਖਾਈ। ਉਨ੍ਹਾਂ ਕਿਹਾ ਕਿ 16 ਖਿਡਾਰੀਆਂ ਦੀ ਰਾਜ ਪੱਧਰ ਲਈ ਚੋਣ ਹੋਣਾ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਨਿਰੰਤਰ ਅਭਿਆਸ ਦਾ ਹੀ ਨਤੀਜਾ ਹੈ।
ਦ ਹੈਰੀਟੇਜ ਸਕੂਲ ਵਿਖੇ ਸੰਪੰਨ ਹੋਏ ਆਈਸੀਐਸਈ ਜ਼ੋਨਲ ਕੈਰਮ ਟਰਾਇਲ; ਦ ਹੈਰੀਟੇਜ ਸਕੂਲ ਫਾਜ਼ਿਲਕਾ ਦੇ 16 ਖਿਡਾਰੀਆਂ ਨੇ ਰਾਜ ਪੱਧਰ ਲਈ ਬਣਾਈ ਜਗ੍ਹਾ ਫਾਜ਼ਿਲਕਾ - ਦ ਹੈਰੀਟੇਜ ਸਕੂਲ, ਫਾਜ਼ਿਲਕਾ ਵਿਖੇ ਆਈਸੀਐਸਈ ਜ਼ੋਨਲ ਪੱਧਰੀ ਕੈਰਮ ਟਰਾਇਲ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਖੇਡ ਆਯੋਜਨ ਵਿੱਚ ਮੁਕਤਸਰ ਖੇਤਰ ਦੇ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪ੍ਰਤੀਯੋਗਤਾ ਦੌਰਾਨ ਖਿਡਾਰੀਆਂ ਵਿਚਕਾਰ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਦ ਹੈਰੀਟੇਜ ਸਕੂਲ ਫਾਜ਼ਿਲਕਾ ਦੇ ਰਾਜ ਪੱਧਰ ਲਈ ਚੁਣੇ ਗਏ ਖਿਡਾਰੀਆਂ ਦੀ ਸੂਚੀ ਵਿੱਚ 14 ਸਾਲ ਤੋਂ ਘੱਟ ਉਮਰ ਦੇ ਲੜਕਿਆਂ ਦੇ ਵਰਗ ਵਿੱਚੋਂ
ਹਰਸ਼ਿਤ ਅਤੇ ਲੜਕੀਆਂ ਦੇ ਵਰਗ ਵਿੱਚੋਂ ਜਪਨੀਤ ਤੇ ਲਵਜੋਤ ਸ਼ਾਮਲ ਹਨ। 17 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੇ ਵਰਗ ਵਿੱਚ ਸ਼ਰੁਤੀ, ਪਰਨੀਤ ਅਤੇ ਨਵਿਆ ਨੇ ਆਪਣੀ ਜਗ੍ਹਾ ਬਣਾਈ, ਜਦਕਿ ਲੜਕਿਆਂ ਦੇ ਵਰਗ ਵਿੱਚ ਗੁਰਨੂਰ, ਮੋਕਸ਼ ਅਤੇ ਪਰਮਿੰਦਰ ਦੀ ਚੋਣ ਹੋਈ। 19 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੇ ਵਰਗ ਵਿੱਚ ਪਲਕ, ਲਵਲੀਨ, ਰਹਿਮਤ, ਜਸ਼ਨੂਰ ਅਤੇ ਪਰਵਿਸ਼ਾ ਨੇ ਸਫਲਤਾ ਹਾਸਲ ਕੀਤੀ ਅਤੇ ਲੜਕਿਆਂ ਦੇ ਵਰਗ ਵਿੱਚ ਜਸ਼ਨ ਤੇ ਅਰਪਣ ਦੀ ਚੋਣ ਹੋਈ ਹੈ। ਪ੍ਰਿੰਸੀਪਲ ਸ੍ਰੀਮਤੀ ਨੈਨਸੀ ਛਾਬੜਾ ਨੇ ਕਿਹਾ ਕਿ ਜ਼ੋਨਲ ਪੱਧਰ ਦੇ ਟਰਾਇਲਾਂ ਦੀ ਮੇਜ਼ਬਾਨੀ ਕਰਨਾ ਉਨ੍ਹਾਂ ਲਈ
ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਦ ਹੈਰੀਟੇਜ ਸਕੂਲ ਵਿੱਚ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿੱਚ ਵੀ ਨਿਪੁੰਨਤਾ ਨੂੰ ਉਤਸ਼ਾਹਿਤ ਕਰਨ ਲਈ ਉਹ ਵਚਨਬੱਧ ਹਨ। ਉਨ੍ਹਾਂ ਨੇ ਰਾਜ ਪੱਧਰ ਲਈ ਚੁਣੇ ਗਏ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਕੋਚ ਕੁਮਾਰੀ ਕੁਲਦੀਪ ਕੌਰ ਨੇ ਦੱਸਿਆ ਕਿ ਪ੍ਰਤੀਯੋਗਤਾ ਦਾ ਪੱਧਰ ਕਾਫੀ ਚੁਣੌਤੀਪੂਰਨ ਸੀ, ਪਰ ਖਿਡਾਰੀਆਂ ਨੇ ਦਬਾਅ ਵਿੱਚ ਵੀ ਸ਼ਾਨਦਾਰ ਖੇਡ ਦਿਖਾਈ। ਉਨ੍ਹਾਂ ਕਿਹਾ ਕਿ 16 ਖਿਡਾਰੀਆਂ ਦੀ ਰਾਜ ਪੱਧਰ ਲਈ ਚੋਣ ਹੋਣਾ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਨਿਰੰਤਰ ਅਭਿਆਸ ਦਾ ਹੀ ਨਤੀਜਾ ਹੈ।
- ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ (ਕਾਕਾ ਕੰਬੋਜ) ਫਾਜ਼ਿਲਕਾ ਤੋਂ ਲਾਈਵ ਹੋਏ। ਉਨ੍ਹਾਂ ਨੇ ਲਾਈਵ ਹੋ ਕੇ ਕਈ ਅਹਿਮ ਮੁੱਦਿਆਂ 'ਤੇ ਗੱਲ ਕੀਤੀ।1
- ਪੰਜਾਬ ਵਿੱਚ ਐਸ.ਡੀ.ਐਮ., ਡੀ.ਸੀ., ਡੀ.ਐਸ.ਪੀ. ਸਮੇਤ ਕਈ ਸਰਕਾਰੀ ਮੁਲਾਜ਼ਮਾਂ 'ਤੇ ਕੰਮ ਨਾ ਕਰਨ ਦੇ ਦੋਸ਼ ਲੱਗੇ ਹਨ। ਇਲਜ਼ਾਮ ਹੈ ਕਿ ਕੁਝ ਲੋਕਾਂ ਨੇ ਅਫ਼ਸਰਾਂ ਨੂੰ 'ਦਿਵਾਲੀ' ਦੇ ਕੇ ਸਰਕਾਰੀ ਕੰਮਕਾਜ ਠੱਪ ਕਰਵਾਇਆ ਹੋਇਆ ਹੈ। ਇਸ ਕਾਰਨ ਸਰਕਾਰੀ ਜ਼ਮੀਨ ਦੀ ਪੈਮਾਇਸ਼ ਵਰਗੇ ਮਾਮਲਿਆਂ ਵਿੱਚ ਵੀ ਗੜਬੜੀ ਦੀ ਗੱਲ ਕਹੀ ਜਾ ਰਹੀ ਹੈ।1
- Faridkot:- MLA ਦੇ ਰੱਖੇ ਨੀਂਹ ਪੱਥਰ ਨੂੰ ਸਾਫ਼ ਕਰਦੇ ਕਰਦੇ ਕੱਸ ਗਿਆ ਤੰਜ ਭਾਜਪਾ ਦਾ ਪ੍ਰਧਾਨ MLA ਦੇ ਰੱਖੇ ਨੀਂਹ ਪੱਥਰ ਨੂੰ ਸਾਫ਼ ਕਰਦੇ ਕਰਦੇ ਕੱਸ ਗਿਆ ਤੰਜ ਭਾਜਪਾ ਦਾ ਪ੍ਰਧਾਨ ਇਹ ਨੀਂਹ ਪੱਥਰਾ ਵਾਲੀ ਸਰਕਾਰ ਹੈ ਇਹਨਾਂ ਦੇ ਪੱਥਰ ਚਮਕਾ ਕੇ ਯਾਦ ਕਰਵਾ ਰਿਹਾ :- ਕੱਕੜ1
- ਫਰੀਦਕੋਟ ਦੇ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਤੋਂ ਅੱਜ, 10 ਮਈ 2026, ਐਤਵਾਰ ਦਾ ਪਾਵਨ ਹੁਕਮਨਾਮਾ ਜਾਰੀ ਹੋਇਆ ਹੈ। ਸਮੂਹ ਸਾਧ ਸੰਗਤ ਨੂੰ ਇਸ ਉਪਦੇਸ਼ ਨੂੰ ਸਰਵਣ ਕਰਨ ਦੀ ਅਪੀਲ ਕੀਤੀ ਗਈ ਹੈ।1
- चेन्नई: तमिलनाडु के मुख्यमंत्री और TVK चीफ सी जोसेफ विजय को तमिलनाडु सेक्रेटेरिएट में गार्ड ऑफ ऑनर दिया गया।1
- ਬਠਿੰਡਾ ਦੇ ਆਰਿਆ ਸਮਾਜ ਚੌਕ ਵਿਖੇ ਸਪੋਰਟਸ ਕਿੰਗ ਦੇ ਸੋਅਰੂਮ ਨੂੰ ਲਁਗੀ ਅੱਗ ਰਾਮਪੁਰਾਫੂਲ ਤੋਂ ਰਜਨੀਸ਼ ਕਰਕਰਾ1
- ਬਠਿੰਡਾ ਪੁਲਿਸ ਦੇ ਥਾਣਾ ਕੋਟਫੱਤਾ ਵੱਲੋਂ ਪਿਛਲੇ ਦਿਨੀ ਇੱਕ ਪ੍ਰਵਾਸੀ ਦੇ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਵੱਡੀ ਸਫਲਤਾ ਹਾਸਲ ਕੀਤੀ।1
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਜਪਾ ਦਾ ਮਾਡਲ ਚੰਗੇ ਸ਼ਾਸਨ ਦਾ ਹੈ, ਜਿਸ ਕਾਰਨ ਲੋਕ ਉਸਨੂੰ ਵਾਰ-ਵਾਰ ਸੇਵਾ ਦਾ ਮੌਕਾ ਦਿੰਦੇ ਹਨ। ਉਨ੍ਹਾਂ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਦੀ ਕੋਈ ਵੀ ਰਾਜ ਸਰਕਾਰ ਦੂਜੀ ਵਾਰ ਸੱਤਾ ਵਿੱਚ ਵਾਪਸ ਨਹੀਂ ਆਈ।1