ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਵੱਲੋਂ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਨਾਲ ਮੁਲਕਾਤ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਸਬੰਧੀ ਮਨਾਏ ਜਾ ਰਹੇ ਸਮਾਗਮਾਂ ਬਾਰੇ ਦਿੱਤਾ ਸੱਦਾ ਪੱਤਰ। ਤਲਵੰਡੀ ਸਾਬੋ, 10 ਮਈ (ਗੁਰਜੰਟ ਸਿੰਘ ਨਥੇਹਾ)- ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਵੱਲੋਂ ਅੱਜ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕ੍ਰੋੜੀ) ਦੇ ਮੁਖੀ ਸ਼੍ਰੋਮਣੀ ਸੇਵਾ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਨਾਲ ਇੱਥੇ ਬੁੱਢਾ ਦਲ ਦੇ ਮੁੱਖ ਅਸਥਾਨ ਗੁ:ਬੇਰ ਸਾਹਿਬ ਦੇਗਸਰ,ਛਾਉਣੀ ਨਿਹੰਗ ਸਿੰਘਾਂ ਵਿਖੇ ਮੁਲਾਕਾਤ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਉਕਤ ਮੁਲਾਕਾਤ ਦੌਰਾਨ ਜਿੱਥੇ ਕੌਮ ਦੇ ਦੋਵਾਂ ਉੱਚ ਧਾਰਮਿਕ ਆਗੂਆਂ ਵੱਲੋਂ ਮੌਜੂਦਾ ਪੰਥਕ ਹਾਲਾਤਾਂ ਦੇ ਵੀਚਾਰ ਚਰਚਾ ਕੀਤੀ ਗਈ ਉੇੱਥੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਮੌਕੇ 2 ਜੂਨ ਨੂੰ ਉਨਾਂ ਦੇ ਜੱਦੀ ਪਿੰਡ ਰੋਡੇ (ਮੋਗਾ) ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਜਾ ਰਹੇ ਧਾਰਮਿਕ ਸਮਾਗਮ 'ਚ ਹਾਜ਼ਰੀ ਭਰਨ ਲਈ ਭਾਈ ਜਸਵੀਰ ਸਿੰਘ ਰੋਡੇ ਵੱਲੋਂ ਬਾਬਾ ਬਲਬੀਰ ਸਿੰਘ ਨੂੰ ਸੱਦਾ ਪੱਤਰ ਵੀ ਦਿੱਤਾ ਗਿਆ। ਮੁਲਾਕਾਤ ਉਪਰੰਤ ਗੱਲਬਾਤ ਕਰਦਿਆਂ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਸਿੱਖ ਪੰਥ ਨੂੰ ਕਈ ਮੁਸ਼ਕਿਲਾਂ ਦਰਪੇਸ਼ ਹਨ ਤੇ ਅੱਜ ਦੀ ਮੁਲਾਕਾਤ ਦੌਰਾਨ ਉਨਾਂ ਨੇ ਬੁੱਢਾ ਦਲ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨਾਲ ਉਕਤ ਮੁਸ਼ਕਿਲਾਂ ਤੇ ਉਨਾਂ ਦੇ ਹੱਲ ਸਬੰਧੀ ਵਿਸਥਾਰਿਤ ਚਰਚਾ ਕੀਤੀ ਹੈ। ਸਿੰਘ ਸਾਹਿਬ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਦੇ ਜਨਮ ਦਿਹਾੜੇ ਸਬੰਧੀ 2 ਜੂਨ ਨੂੰ ਪਿੰਡ ਰੋਡੇ ਦੇ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ ਜਿੰਨਾਂ ਚ ਪੰਥ ਦੀਆਂ ਉੱਚ ਧਾਰਮਿਕ ਸਖਸ਼ੀਅਤਾਂ ਹਾਜ਼ਰੀਆਂ ਭਰ ਰਹੀਆਂ ਹਨ ਤੇ ਅੱਜ ਬਾਬਾ ਬਲਬੀਰ ਸਿੰਘ ਨੂੰ ਵੀ ਉਨਾਂ ਸਮਾਗਮਾਂ ਚ ਹਾਜ਼ਰੀ ਭਰਨ ਸਬੰਧੀ ਰਸਮੀ ਸੱਦਾ ਪੱਤਰ ਦਿੱਤਾ ਗਿਆ ਹੈ। ਉਕਤ ਮੁਲਾਕਾਤ ਮੌਕੇ ਜਿੱਥੇ ਭਾਈ ਜਸਵੀਰ ਸਿੰਘ ਰੋਡੇ ਨਾਲ ਬਾਬਾ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਸਵਰਨਜੀਤ ਸਿੰਘ ਤਰਨਾ ਦਲ ਦੁਆਬਾ ਪੁੱਜੇ ਹੋਏ ਸਨ ਉੱਥੇ ਬੁੱਢਾ ਦਲ ਵੱਲੋਂ ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਦਲੇਰ ਸਿੰਘ ਖਾਲਸਾ ਸੇਵਾਦਾਰ ਗੁ:ਬੇਰ ਸਾਹਿਬ ਵੀ ਮੌਜੂਦ ਸਨ।

- ਬਠਿੰਡਾ ਪੁਲਿਸ ਦੇ ਥਾਣਾ ਕੋਟਫੱਤਾ ਵੱਲੋਂ ਪਿਛਲੇ ਦਿਨੀ ਇੱਕ ਪ੍ਰਵਾਸੀ ਦੇ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਵੱਡੀ ਸਫਲਤਾ ਹਾਸਲ ਕੀਤੀ।1
- ਵਿਸ਼ਵ ਵਿੱਚ ਸੱਚੀ ਸ਼ਾਂਤੀ ਅਤੇ ਆਪਸੀ ਭਾਈਚਾਰਾ ਕਿਵੇਂ ਸਥਾਪਿਤ ਕੀਤਾ ਜਾ ਸਕਦਾ ਹੈ, ਇਹ ਇੱਕ ਡੂੰਘਾ ਸਵਾਲ ਹੈ। 'ਕਲਯੁਗ ਵਿੱਚ ਸਤਯੁਗ ਦੀ ਸ਼ੁਰੂਆਤ' ਦੇ ਇਸ ਭਾਗ ਵਿੱਚ ਇਸਦੇ ਮਹੱਤਵਪੂਰਨ ਰਾਜ਼ ਖੋਲ੍ਹੇ ਜਾਣਗੇ। ਜਾਣੋ ਕਿ ਇਨ੍ਹਾਂ ਕਦਰਾਂ-ਕੀਮਤਾਂ ਨੂੰ ਸਥਾਪਿਤ ਕਰਨ ਲਈ ਕਿਹੜੇ ਕਦਮ ਚੁੱਕਣੇ ਜ਼ਰੂਰੀ ਹਨ।1
- चेन्नई: तमिलनाडु के मुख्यमंत्री और TVK चीफ सी जोसेफ विजय को तमिलनाडु सेक्रेटेरिएट में गार्ड ऑफ ऑनर दिया गया।1
- ਬਠਿੰਡਾ ਦੇ ਆਰਿਆ ਸਮਾਜ ਚੌਕ ਵਿਖੇ ਸਪੋਰਟਸ ਕਿੰਗ ਦੇ ਸੋਅਰੂਮ ਨੂੰ ਲਁਗੀ ਅੱਗ ਰਾਮਪੁਰਾਫੂਲ ਤੋਂ ਰਜਨੀਸ਼ ਕਰਕਰਾ1
- ਬਰਨਾਲਾ ਦੇ ਅਲਕੜਾ ਪਿੰਡ ਵਿੱਚ ਬਾਇਓ ਗੈਸ ਪਲਾਂਟ ਲਗਾਉਣ ਦਾ ਲੋਕਾਂ ਨੇ ਸਖ਼ਤ ਵਿਰੋਧ ਕੀਤਾ ਹੈ। ਵਾਸੀਆਂ ਨੇ ਹਵਾ-ਪਾਣੀ ਪ੍ਰਦੂਸ਼ਣ ਦਾ ਖ਼ਤਰਾ ਜਤਾਉਂਦੇ ਹੋਏ ਫੈਕਟਰੀ ਨਾ ਲੱਗਣ ਦੇਣ ਦਾ ਐਲਾਨ ਕੀਤਾ।1
- ਜੋ ਕਾਨੂੰਨ ਬਣਾਇਆ ਬੇਅਦਬੀਆਂ ਨੂੰ ਲੈ ਕੇ ਅਸੀਂ ਭਗਵੰਤ ਮਾਨ ਦਾ ਧੰਨਵਾਦ ਕਰਦੇ ਹਾਂ ਜੋ ਕਾਨੂੰਨ ਬਣਾਇਆ ਬੇਅਦਬੀਆਂ ਨੂੰ ਲੈ ਕੇ ਅਸੀਂ ਭਗਵੰਤ ਮਾਨ ਦਾ ਧੰਨਵਾਦ ਕਰਦੇ ਹਾਂ1
- Faridkot:- MLA ਦੇ ਰੱਖੇ ਨੀਂਹ ਪੱਥਰ ਨੂੰ ਸਾਫ਼ ਕਰਦੇ ਕਰਦੇ ਕੱਸ ਗਿਆ ਤੰਜ ਭਾਜਪਾ ਦਾ ਪ੍ਰਧਾਨ MLA ਦੇ ਰੱਖੇ ਨੀਂਹ ਪੱਥਰ ਨੂੰ ਸਾਫ਼ ਕਰਦੇ ਕਰਦੇ ਕੱਸ ਗਿਆ ਤੰਜ ਭਾਜਪਾ ਦਾ ਪ੍ਰਧਾਨ ਇਹ ਨੀਂਹ ਪੱਥਰਾ ਵਾਲੀ ਸਰਕਾਰ ਹੈ ਇਹਨਾਂ ਦੇ ਪੱਥਰ ਚਮਕਾ ਕੇ ਯਾਦ ਕਰਵਾ ਰਿਹਾ :- ਕੱਕੜ1
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਜਪਾ ਦਾ ਮਾਡਲ ਚੰਗੇ ਸ਼ਾਸਨ ਦਾ ਹੈ, ਜਿਸ ਕਾਰਨ ਲੋਕ ਉਸਨੂੰ ਵਾਰ-ਵਾਰ ਸੇਵਾ ਦਾ ਮੌਕਾ ਦਿੰਦੇ ਹਨ। ਉਨ੍ਹਾਂ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਦੀ ਕੋਈ ਵੀ ਰਾਜ ਸਰਕਾਰ ਦੂਜੀ ਵਾਰ ਸੱਤਾ ਵਿੱਚ ਵਾਪਸ ਨਹੀਂ ਆਈ।1