ਪਟਿਆਲਾ, 21 ਜੂਨ ਨੂੰ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ, "ਸਵਾਸਥ ਉਮਰ ਲਈ ਯੋਗਾ" ਥੀਮ ਤਹਿਤ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਹਜ਼ਾਰਾਂ ਪਟਿਆਲਾ ਵਾਸੀਆਂ ਨਾਲ ਸਮੂਹਿਕ ਯੋਗ ਅਭਿਆਸ ਕੀਤਾ, ਜਿੱਥੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਕਈ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ 'ਸੀਐਮ ਦੀ ਯੋਗਸ਼ਾਲਾ' ਪਹਿਲਕਦਮੀ ਦੀ ਪ੍ਰਸ਼ੰਸਾ ਕੀਤੀ, ਜਿਸ ਨੇ ਪੰਜਾਬ ਦੇ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਸਕਾਰਾਤਮਕ ਬਦਲਾਅ ਲਿਆਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ 1400 ਤੋਂ ਵੱਧ ਯੋਗਾ ਟ੍ਰੇਨਰਾਂ ਨੂੰ ਸਿਖਲਾਈ ਦਿੱਤੀ ਗਈ ਹੈ, ਜੋ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਤੰਦਰੁਸਤ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾ ਰਹੇ ਹਨ। ਸਿਹਤ ਮੰਤਰੀ ਨੇ ਯੋਗਾ ਨੂੰ ਸਿਰਫ਼ ਸਰੀਰਕ ਕਸਰਤ ਨਹੀਂ, ਸਗੋਂ ਮਨ, ਸਰੀਰ ਅਤੇ ਆਤਮਾ ਨੂੰ ਸੰਤੁਲਿਤ ਕਰਨ ਦੀ ਅੰਦਰੂਨੀ ਯਾਤਰਾ ਦੱਸਿਆ, ਅਤੇ ਤੰਦਰੁਸਤ ਮਨ, ਸ਼ੁੱਧ ਆਹਾਰ ਤੇ ਨਿਯਮਿਤ ਯੋਗਾ ਨੂੰ ਸਿਹਤਮੰਦ ਜੀਵਨ ਦੀ ਬੁਨਿਆਦ ਕਿਹਾ। ਉਨ੍ਹਾਂ ਲੋਕਾਂ ਨੂੰ ਯੋਗਾ ਨੂੰ ਰੋਜ਼ਾਨਾ ਦੀ ਦਿਨਚਰਿਆ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ ਤਾਂ ਜੋ ਬਿਮਾਰੀਆਂ ਤੋਂ ਬਚਾਅ ਦੇ ਨਾਲ-ਨਾਲ ਮਾਨਸਿਕ ਸ਼ਾਂਤੀ ਵੀ ਪ੍ਰਾਪਤ ਹੋ ਸਕੇ। ਉਨ੍ਹਾਂ ਅੱਗੇ ਕਿਹਾ ਕਿ ਪਟਿਆਲਾ ਵਿਖੇ ਹੋਏ ਇਸ ਸਮਾਗਮ ਵਿੱਚ ਲੋਕਾਂ ਦਾ ਭਾਰੀ ਉਤਸ਼ਾਹ 'ਸੀਐਮ ਦੀ ਯੋਗਸ਼ਾਲਾ' ਨੂੰ ਮਿਲ ਰਹੇ ਭਰਪੂਰ ਹੁੰਗਾਰੇ ਦਾ ਪ੍ਰਮਾਣ ਹੈ। ਆਯੁਰਵੇਦ ਵਿਭਾਗ ਦੇ ਡਾਇਰੈਕਟਰ ਡਾ. ਰਮਨ ਖੰਨਾ ਨੇ ਸਮਾਗਮ ਵਿੱਚ ਆਏ ਸਾਰੇ ਸ਼ਖ਼ਸੀਅਤਾਂ ਅਤੇ ਭਾਗੀਦਾਰਾਂ ਦਾ ਸਵਾਗਤ ਕਰਦਿਆਂ ਇਸ ਸਾਲ ਦੇ ਯੋਗ ਦਿਵਸ ਦੀ ਥੀਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਯੋਗਾ ਨੂੰ ਸਿਹਤਮੰਦ ਜੀਵਨ ਦਾ ਅਟੁੱਟ ਹਿੱਸਾ ਬਣਾਉਣ ਦਾ ਸੱਦਾ ਦਿੱਤਾ। ਜ਼ਿਲ੍ਹਾ ਆਯੁਰਵੇਦਿਕ ਅਤੇ ਯੂਨਾਨੀ ਅਫ਼ਸਰ ਡਾ. ਮੋਹਨ ਕੌਸ਼ਲ ਦੀ ਅਗਵਾਈ ਹੇਠ ਏ.ਐਮ.ਓ. ਡਾ. ਯੋਗੇਸ਼ ਭਾਟੀਆ, ਡਾ. ਰਾਜਨੀਸ਼ ਵਰਮਾ, ਡਾ. ਅਮਨਦੀਪ ਕੌਰ, ਡਾ. ਪੂਜਾ ਅਰੋੜਾ, ਡਾ. ਵਿਸ਼ਾਲ, ਉਪਵੈਦ ਡਾ. ਗੋਲਡੀ, ਸੀਨੀਅਰ ਮੈਡੀਕਲ ਫਿਜ਼ੀਸ਼ੀਅਨ ਡਾ. ਅਨੂ ਸ਼ਾਰਦਾ, ਡਾ. ਸਚਿਨ, ਮੋਹਿਤ ਰਿਸ਼ੀ, ਉਪਵੈਦ ਡਾ. ਪ੍ਰੀਤੀ, ਡਾ. ਸੋਨੂ, ਯੋਗਾ ਇੰਸਟਰਕਟਰ ਜੁਝਾਰ ਸਿੰਘ ਅਤੇ ਜਸ਼ਨਜੋਤ ਕੌਰ ਸਮੇਤ ਸਮੁੱਚੀ ਆਯੂਸ਼ ਟੀਮ ਨੇ ਸਮੂਹਿਕ ਯੋਗਾ ਕਰਵਾਇਆ। ਇਸ ਮੌਕੇ ਯੋਗਾ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਸਿਉਨਾ ਅਤੇ ਮਲਟੀਪਰਪਜ਼ ਸਕੂਲਾਂ ਦੇ ਰਾਸ਼ਟਰੀ ਚੈਂਪੀਅਨ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ, ਜਦਕਿ ਜੰਗਲਾਤ ਵਿਭਾਗ ਵੱਲੋਂ ਬੂਟੇ ਵੰਡੇ ਗਏ। ਵਿਦਿਆਰਥੀਆਂ ਨੇ ਆਪਣੇ ਲਚਕੀਲੇ ਸਰੀਰ ਦਾ ਪ੍ਰਦਰਸ਼ਨ ਕਰਦਿਆਂ ਕਈ ਔਖੀਆਂ ਯੋਗ ਕਿਰਿਆਵਾਂ ਕਰਕੇ ਲੋਕਾਂ ਨੂੰ ਯੋਗਾ ਕਰਨ ਲਈ ਪ੍ਰੇਰਿਤ ਕੀਤਾ। ਸਮਾਗਮ ਵਿੱਚ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ, ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਇੰਪਰੂਵਮੈਂਟ ਟਰੱਸਟ ਨਾਭਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ, ਜਸਬੀਰ ਸਿੰਘ ਗਾਂਧੀ, ਏਡੀਸੀ ਅਨੁਪ੍ਰਿਤਾ ਜੌਹਲ, ਸਹਾਇਕ ਕਮਿਸ਼ਨਰ ਹਰਜੋਤ ਕੌਰ, ਸਿਵਲ ਸਰਜਨ ਡਾ. ਸ਼ੈਲੀ ਜੇਤਲੀ, ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਾਲੂ ਮਹਿਰਾ, ਬਾਗਬਾਨੀ ਦੇ ਸਹਾਇਕ ਡਾਇਰੈਕਟਰ ਹਰਿੰਦਰਪਾਲ ਸਿੰਘ, ਸੀਨੀਅਰ ਸੁਪਰਿੰਟੈਂਡੈਂਟ ਰਾਕੇਸ਼ ਸ਼ਰਮਾ, ਸੁਪਰਿੰਟੈਂਡੈਂਟ ਮੋਹਨ ਅਤੇ 'ਸੀਐਮ ਦੀ ਯੋਗਸ਼ਾਲਾ' ਨਾਲ ਜੁੜੇ ਯੋਗ ਸਾਧਕਾਂ ਸਮੇਤ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ ਅਤੇ ਆਯੂਸ਼ ਵਿਭਾਗ ਦੇ ਅਧਿਕਾਰੀ ਤੇ ਡਾਕਟਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਪਟਿਆਲਾ, 21 ਜੂਨ ਨੂੰ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ, "ਸਵਾਸਥ ਉਮਰ ਲਈ ਯੋਗਾ" ਥੀਮ ਤਹਿਤ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਹਜ਼ਾਰਾਂ ਪਟਿਆਲਾ ਵਾਸੀਆਂ ਨਾਲ ਸਮੂਹਿਕ ਯੋਗ ਅਭਿਆਸ ਕੀਤਾ, ਜਿੱਥੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਕਈ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ 'ਸੀਐਮ ਦੀ ਯੋਗਸ਼ਾਲਾ' ਪਹਿਲਕਦਮੀ ਦੀ ਪ੍ਰਸ਼ੰਸਾ ਕੀਤੀ, ਜਿਸ ਨੇ ਪੰਜਾਬ ਦੇ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਸਕਾਰਾਤਮਕ ਬਦਲਾਅ ਲਿਆਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ 1400 ਤੋਂ ਵੱਧ ਯੋਗਾ ਟ੍ਰੇਨਰਾਂ ਨੂੰ ਸਿਖਲਾਈ ਦਿੱਤੀ
ਗਈ ਹੈ, ਜੋ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਤੰਦਰੁਸਤ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾ ਰਹੇ ਹਨ। ਸਿਹਤ ਮੰਤਰੀ ਨੇ ਯੋਗਾ ਨੂੰ ਸਿਰਫ਼ ਸਰੀਰਕ ਕਸਰਤ ਨਹੀਂ, ਸਗੋਂ ਮਨ, ਸਰੀਰ ਅਤੇ ਆਤਮਾ ਨੂੰ ਸੰਤੁਲਿਤ ਕਰਨ ਦੀ ਅੰਦਰੂਨੀ ਯਾਤਰਾ ਦੱਸਿਆ, ਅਤੇ ਤੰਦਰੁਸਤ ਮਨ, ਸ਼ੁੱਧ ਆਹਾਰ ਤੇ ਨਿਯਮਿਤ ਯੋਗਾ ਨੂੰ ਸਿਹਤਮੰਦ ਜੀਵਨ ਦੀ ਬੁਨਿਆਦ ਕਿਹਾ। ਉਨ੍ਹਾਂ ਲੋਕਾਂ ਨੂੰ ਯੋਗਾ ਨੂੰ ਰੋਜ਼ਾਨਾ ਦੀ ਦਿਨਚਰਿਆ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ ਤਾਂ ਜੋ ਬਿਮਾਰੀਆਂ ਤੋਂ ਬਚਾਅ ਦੇ ਨਾਲ-ਨਾਲ ਮਾਨਸਿਕ ਸ਼ਾਂਤੀ ਵੀ ਪ੍ਰਾਪਤ ਹੋ ਸਕੇ। ਉਨ੍ਹਾਂ ਅੱਗੇ ਕਿਹਾ ਕਿ ਪਟਿਆਲਾ ਵਿਖੇ ਹੋਏ ਇਸ ਸਮਾਗਮ ਵਿੱਚ ਲੋਕਾਂ ਦਾ ਭਾਰੀ ਉਤਸ਼ਾਹ 'ਸੀਐਮ ਦੀ ਯੋਗਸ਼ਾਲਾ' ਨੂੰ ਮਿਲ ਰਹੇ ਭਰਪੂਰ ਹੁੰਗਾਰੇ ਦਾ ਪ੍ਰਮਾਣ ਹੈ। ਆਯੁਰਵੇਦ ਵਿਭਾਗ ਦੇ ਡਾਇਰੈਕਟਰ ਡਾ. ਰਮਨ ਖੰਨਾ ਨੇ ਸਮਾਗਮ ਵਿੱਚ ਆਏ
ਸਾਰੇ ਸ਼ਖ਼ਸੀਅਤਾਂ ਅਤੇ ਭਾਗੀਦਾਰਾਂ ਦਾ ਸਵਾਗਤ ਕਰਦਿਆਂ ਇਸ ਸਾਲ ਦੇ ਯੋਗ ਦਿਵਸ ਦੀ ਥੀਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਯੋਗਾ ਨੂੰ ਸਿਹਤਮੰਦ ਜੀਵਨ ਦਾ ਅਟੁੱਟ ਹਿੱਸਾ ਬਣਾਉਣ ਦਾ ਸੱਦਾ ਦਿੱਤਾ। ਜ਼ਿਲ੍ਹਾ ਆਯੁਰਵੇਦਿਕ ਅਤੇ ਯੂਨਾਨੀ ਅਫ਼ਸਰ ਡਾ. ਮੋਹਨ ਕੌਸ਼ਲ ਦੀ ਅਗਵਾਈ ਹੇਠ ਏ.ਐਮ.ਓ. ਡਾ. ਯੋਗੇਸ਼ ਭਾਟੀਆ, ਡਾ. ਰਾਜਨੀਸ਼ ਵਰਮਾ, ਡਾ. ਅਮਨਦੀਪ ਕੌਰ, ਡਾ. ਪੂਜਾ ਅਰੋੜਾ, ਡਾ. ਵਿਸ਼ਾਲ, ਉਪਵੈਦ ਡਾ. ਗੋਲਡੀ, ਸੀਨੀਅਰ ਮੈਡੀਕਲ ਫਿਜ਼ੀਸ਼ੀਅਨ ਡਾ. ਅਨੂ ਸ਼ਾਰਦਾ, ਡਾ. ਸਚਿਨ, ਮੋਹਿਤ ਰਿਸ਼ੀ, ਉਪਵੈਦ ਡਾ. ਪ੍ਰੀਤੀ, ਡਾ. ਸੋਨੂ, ਯੋਗਾ ਇੰਸਟਰਕਟਰ ਜੁਝਾਰ ਸਿੰਘ ਅਤੇ ਜਸ਼ਨਜੋਤ ਕੌਰ ਸਮੇਤ ਸਮੁੱਚੀ ਆਯੂਸ਼ ਟੀਮ ਨੇ ਸਮੂਹਿਕ ਯੋਗਾ ਕਰਵਾਇਆ। ਇਸ ਮੌਕੇ ਯੋਗਾ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਸਿਉਨਾ ਅਤੇ ਮਲਟੀਪਰਪਜ਼ ਸਕੂਲਾਂ ਦੇ ਰਾਸ਼ਟਰੀ ਚੈਂਪੀਅਨ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ, ਜਦਕਿ ਜੰਗਲਾਤ
ਵਿਭਾਗ ਵੱਲੋਂ ਬੂਟੇ ਵੰਡੇ ਗਏ। ਵਿਦਿਆਰਥੀਆਂ ਨੇ ਆਪਣੇ ਲਚਕੀਲੇ ਸਰੀਰ ਦਾ ਪ੍ਰਦਰਸ਼ਨ ਕਰਦਿਆਂ ਕਈ ਔਖੀਆਂ ਯੋਗ ਕਿਰਿਆਵਾਂ ਕਰਕੇ ਲੋਕਾਂ ਨੂੰ ਯੋਗਾ ਕਰਨ ਲਈ ਪ੍ਰੇਰਿਤ ਕੀਤਾ। ਸਮਾਗਮ ਵਿੱਚ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ, ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਇੰਪਰੂਵਮੈਂਟ ਟਰੱਸਟ ਨਾਭਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ, ਜਸਬੀਰ ਸਿੰਘ ਗਾਂਧੀ, ਏਡੀਸੀ ਅਨੁਪ੍ਰਿਤਾ ਜੌਹਲ, ਸਹਾਇਕ ਕਮਿਸ਼ਨਰ ਹਰਜੋਤ ਕੌਰ, ਸਿਵਲ ਸਰਜਨ ਡਾ. ਸ਼ੈਲੀ ਜੇਤਲੀ, ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਾਲੂ ਮਹਿਰਾ, ਬਾਗਬਾਨੀ ਦੇ ਸਹਾਇਕ ਡਾਇਰੈਕਟਰ ਹਰਿੰਦਰਪਾਲ ਸਿੰਘ, ਸੀਨੀਅਰ ਸੁਪਰਿੰਟੈਂਡੈਂਟ ਰਾਕੇਸ਼ ਸ਼ਰਮਾ, ਸੁਪਰਿੰਟੈਂਡੈਂਟ ਮੋਹਨ ਅਤੇ 'ਸੀਐਮ ਦੀ ਯੋਗਸ਼ਾਲਾ' ਨਾਲ ਜੁੜੇ ਯੋਗ ਸਾਧਕਾਂ ਸਮੇਤ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ ਅਤੇ ਆਯੂਸ਼ ਵਿਭਾਗ ਦੇ ਅਧਿਕਾਰੀ ਤੇ ਡਾਕਟਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
- ਬਰਨਾਲਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਉੱਚ ਪੱਧਰ 'ਤੇ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੇ ਵੱਡੇ ਅਧਿਕਾਰੀਆਂ ਦੇ ਨਾਲ-ਨਾਲ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਵੀ ਇਸ ਸਮਾਰੋਹ ਵਿੱਚ ਹਿੱਸਾ ਲਿਆ। ਯੋਗ ਦਿਵਸ ਦਾ ਇਹ ਸਮਾਗਮ ਇੱਕ ਨਿੱਜੀ ਸਕੂਲ ਦੇ ਮਲਟੀਪਰਪਜ਼ ਹਾਲ ਵਿੱਚ ਆਯੋਜਿਤ ਕੀਤਾ ਗਿਆ ਸੀ।1
- ♥️ ਚੁੰਮਿਆਂ ਵਾਲੀ ਭਾਬੀ video ਪਾਕੇ ਕਹਿੰਦੀ ਕੀ ਮੈਨੂੰ 50000 ਮਹੀਨੇ ਦੇ ਦਿਆ ਕਰੋ ਦੇਖੋ ਵੀਡਿਓ1
- ਸੁਨਾਮ ਵਿਖੇ ਸ਼੍ਰੀ ਬਾਬਾ ਭਾਈ ਮੂਲ ਚੰਦ ਸਾਹਿਬ ਜੀ ਦੇ ਭੰਡਾਰੇ ਦੇ ਮੌਕੇ 'ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਹ ਲੰਗਰ ਰੋਜ਼ ਗਾਰਡਨ ਦੇ ਨੇੜੇ ਲਗਾਇਆ ਗਿਆ ਸੀ।1
- ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ 21 ਜੂਨ ਨੂੰ ਸੰਗਰੂਰ ਪ੍ਰਸ਼ਾਸਨ ਵੱਲੋਂ ਇੱਕ ਯੋਗਸ਼ਾਲਾ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਸ਼ਹਿਰ ਦੇ ਪਤਵੰਤੇ ਸੱਜਣਾਂ ਦੇ ਨਾਲ-ਨਾਲ ਕਈ ਅਹਿਮ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਸੰਗਰੂਰ ਦੇ ਵਿਧਾਇਕ ਨਰਿੰਦਰ ਕੌਰ ਭਰਾਜ ਵੀ ਸ਼ਾਮਲ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਮੁੱਖ ਮੰਤਰੀ ਮਾਨ ਵੱਲੋਂ ਸ਼ੁਰੂ ਕੀਤੀ ਗਈ ਸੀਐਮ ਯੋਗਸ਼ਾਲਾ ਸਕੀਮ ਨਾਲ ਆਮ ਲੋਕਾਂ ਨੂੰ ਬਹੁਤ ਲਾਭ ਮਿਲ ਰਿਹਾ ਹੈ। ਇਸ ਮੌਕੇ ਇਨਫੋਟੈਕ ਪੰਜਾਬ ਦੇ ਚੇਅਰਮੈਨ ਡਾਕਟਰ ਗੁਣਿੰਦਰਜੀਤ ਸਿੰਘ ਮਿੰਕੂ ਜਵੰਦਾ ਨੇ ਪੰਜਾਬ ਸਰਕਾਰ ਵੱਲੋਂ ਯੋਗਸ਼ਾਲਾ ਲਈ ਰੱਖੇ ਗਏ ਬਜਟ ਨੂੰ ਬਹੁਤ ਹੀ ਸ਼ਲਾਘਾਯੋਗ ਕਦਮ ਦੱਸਿਆ। ਯੋਗਸ਼ਾਲਾ ਵਿੱਚ ਪਹੁੰਚੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਗੁਰਮੇਲ ਘਰਾਚੋ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਪਹਿਲਕਦਮੀ ਨਾਲ ਲੋਕ ਸਰੀਰਕ ਅਤੇ ਮਾਨਸਿਕ ਤੌਰ 'ਤੇ ਫਿੱਟ ਰਹਿ ਰਹੇ ਹਨ, ਜੋ ਕਿ ਸਿਹਤ ਸਹੂਲਤਾਂ ਦੇ ਖੇਤਰ ਵਿੱਚ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਕਦਮ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਨਾਲ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਧਰ 'ਤੇ ਫਾਇਦਾ ਪਹੁੰਚ ਰਿਹਾ ਹੈ।4
- ਸੁਨਾਮ ਵਿੱਚ ਸ਼ਿਵ ਮੰਦਰ ਮਾਇਆ ਗਾਰਡਨ ਵਿਖੇ ਮੂਰਤੀਆਂ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਪਹਿਲਾਂ 20 ਜੂਨ ਨੂੰ ਸ਼ਰਧਾਲੂਆਂ ਵੱਲੋਂ ਇੱਕ ਸ਼ਾਨਦਾਰ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਭਾਗ ਲਿਆ ਅਤੇ ਧਾਰਮਿਕ ਜੈਕਾਰਿਆਂ ਨਾਲ ਪੂਰੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਸ਼ੋਭਾ ਯਾਤਰਾ ਦੌਰਾਨ ਸ਼ਰਧਾਲੂਆਂ ਨੇ ਮੂਰਤੀਆਂ ਨੂੰ ਸਜਾ ਕੇ ਸ਼ਹਿਰ ਦੇ ਵੱਖ-ਵੱਖ ਮਾਰਗਾਂ ਤੋਂ ਲੰਘਾਇਆ। ਇਸ ਦੌਰਾਨ ਭਜਨ-ਕੀਰਤਨ ਅਤੇ ਧਾਰਮਿਕ ਗਾਇਨ ਵੀ ਕੀਤਾ ਗਿਆ, ਜਿਸ ਨਾਲ ਸ਼ਰਧਾ ਅਤੇ ਉਤਸ਼ਾਹ ਦਾ ਮਾਹੌਲ ਬਣਿਆ ਰਿਹਾ। ਮੰਦਰ ਪ੍ਰਬੰਧਕਾਂ ਨੇ ਦੱਸਿਆ ਕਿ ਮੂਰਤੀਆਂ ਦੀ ਪ੍ਰਾਣ ਪ੍ਰਤਿਸ਼ਠਾ ਦਾ ਮੁੱਖ ਸਮਾਗਮ ਕੱਲ੍ਹ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ, ਜਿਸ ਵਿੱਚ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ।1
- ਮਾਨਸਾ ਵਿੱਚ 12ਵਾਂ ਕੌਮਾਂਤਰੀ ਯੋਗਾ ਦਿਵਸ ਮਨਾਇਆ ਗਿਆ। ਇਹ ਸਮਾਗਮ ਸੈਂਟਰ ਪਾਰਕ ਵਿਖੇ ਆਯੋਜਿਤ ਕੀਤਾ ਗਿਆ ਸੀ। ਇਸ ਦਿਵਸ ਦੇ ਆਯੋਜਨ ਨਾਲ ਆਮ ਆਦਮੀ ਪਾਰਟੀ ਅਤੇ ਵਿਜੇ ਸਿੰਗਲਾ ਦਾ ਜ਼ਿਕਰ ਵੀ ਕੀਤਾ ਗਿਆ ਹੈ।1
- ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਹਸਪਤਾਲ ਦਾ ਅੰਦਰਲਾ ਹਿੱਸਾ ਇੱਕ ਗੰਭੀਰ ਘਟਨਾ ਤੱਕ ਬੰਦ ਰਿਹਾ।1