logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਤਿੰਨ ਰੋਜ਼ਾ ਮਾਈ ਭਾਰਤ ਫਿਊਚਰ ਲੀਡਰਜ਼ ਬੂਟਕੈਂਪ ਰਾਹੀਂ ਨੌਜ਼ਵਾਨਾਂ ਨੂੰ ਲੀਡਰਸ਼ਿਪ ਅਤੇ ਰਾਸ਼ਟਰ ਨਿਰਮਾਣ ਲਈ ਕੀਤਾ ਗਿਆ ਪ੍ਰੇਰਿਤ ਕੈਪਸ਼ਨ: ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਤਿੰਨ ਰੋਜ਼ਾ ਮਾਈ ਭਾਰਤ ਫਿਊਚਰ ਲੀਡਰਜ਼ ਬੂਟਕੈਂਪ ਰਾਹੀਂ ਨੌਜ਼ਵਾਨਾਂ ਨੂੰ ਲੀਡਰਸ਼ਿਪ ਅਤੇ ਰਾਸ਼ਟਰ ਨਿਰਮਾਣ ਲਈ ਆਯੋਜਿਤ ਪ੍ਰੋਗਰਾਮ ਦੌਰਾਨ ਸ਼ਾਮਿਲ ਮੁੱਖ ਮਹਿਮਾਨਾਂ ਦਾ ਸਵਾਗਤ ਕੀਤੇ ਜਾਣ ਦਾ ਦ੍ਰਿਸ਼। ਕੈਪਸ਼ਨ: ਕੈਂਪ ਦੌਰਾਨ ਵਿਦਿਆਰਥਣ ਹਰਮੀਤ ਕੌਰ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ, ਮਾਈ ਭਾਰਤ ਕੇਂਦਰ ਕਪੂਰਥਲਾ ਦੇ ਡਿਸਟ੍ਰਿਕਟ ਯੂਥ ਅਫ਼ਸਰ ਮੈਡਮ ਗਗਨਦੀਪ ਕੌਰ, ਹਾਰਟਫੁਲਨੈੱਸ ਐਜੂਕੇਸ਼ਨ ਟਰੱਸਟ ਐਂਡ ਸ਼੍ਰੀ ਰਾਮ ਚੰਦਰਾ ਮਿਸ਼ਨ ਤੋਂ ਮੁੱਖ ਰਿਸੋਰਸ ਪਰਸਨ ਮਨੋਜ ਕੁਮਾਰ ਅਤੇ ਰਾਮ ਲਖਨ, ਪ੍ਰੋ. ਮਨਜਿੰਦਰ ਸਿੰਘ ਜੌਹਲ ਅਤੇ ਹੋਰ। ਕਪੂਰਥਲਾ: ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੇ ਮਾਰਗਦਰਸ਼ਨ ਹੇਠ ਮਾਈ ਭਾਰਤ ਕੇਂਦਰ, ਕਪੂਰਥਲਾ ਵੱਲੋਂ ਨੌਜ਼ਵਾਨਾਂ ਵਿੱਚ ਲੀਡਰਸ਼ਿਪ ਦੀ ਭਾਵਨਾ, ਆਤਮ-ਵਿਸ਼ਵਾਸ, ਜ਼ਿੰਮੇਵਾਰੀ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ “ਮਾਈ ਭਾਰਤ – ਫਿਊਚਰ ਲੀਡਰਜ਼ ਬੂਟਕੈਂਪ” ਦਾ ਤਿੰਨ ਰੋਜ਼ਾ ਆਯੋਜਨ 24 ਤੋਂ 26 ਅਗਸਤ 2026 ਤੱਕ ਕੀਤਾ ਗਿਆ। ਮਾਈ ਭਾਰਤ ਕੇਂਦਰ, ਕਪੂਰਥਲਾ ਦੇ ਡਿਸਟ੍ਰਿਕਟ ਯੂਥ ਅਫ਼ਸਰ ਮੈਡਮ ਗਗਨਦੀਪ ਕੌਰ ਨੇ ਦੱਸਿਆ ਕਿ ਇਸ ਬੂਟਕੈਂਪ ਦਾ ਮੁੱਖ ਉਦੇਸ਼ ਨੌਜ਼ਵਾਨਾਂ ਨੂੰ ਭਵਿੱਖ ਦੇ ਜ਼ਿੰਮੇਵਾਰ, ਸਮਰੱਥ ਅਤੇ ਸੰਵੇਦਨਸ਼ੀਲ ਆਗੂ ਵਜੋਂ ਤਿਆਰ ਕਰਨਾ ਸੀ। ਪ੍ਰੋਗਰਾਮ ਰਾਹੀਂ ਨੌਜ਼ਵਾਨਾਂ ਨੂੰ ਇਹ ਸਮਝਣ ਦਾ ਮੌਕਾ ਮਿਲਿਆ ਕਿ ਆਧੁਨਿਕ ਸਮੇਂ ਵਿੱਚ ਲੀਡਰਸ਼ਿਪ ਦਾ ਅਰਥ ਕੇਵਲ ਕਿਸੇ ਸੰਸਥਾ ਜਾਂ ਸਮੂਹ ਦੀ ਅਗਵਾਈ ਕਰਨਾ ਹੀ ਨਹੀਂ, ਸਗੋਂ ਸਮਾਜ ਅਤੇ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਸਕਾਰਾਤਮਕ ਤਬਦੀਲੀ ਲਿਆਉਣਾ ਵੀ ਹੈ। ਕੈਂਪ ਦੇ ਪਹਿਲੇ ਦਿਨ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨਾਂ ਨੇ ਸ਼ਮਾ ਰੌਸ਼ਨ ਕਰਕੇ ਕੈਂਪ ਦਾ ਉਦਘਾਟਨ ਕੀਤਾ। ਤਿੰਨ ਦਿਨਾਂ ਤੱਕ ਚੱਲੇ ਇਸ ਬੂਟਕੈਂਪ ਵਿੱਚ ਹਾਰਟਫੁਲਨੈੱਸ ਐਜੂਕੇਸ਼ਨ ਟਰੱਸਟ ਐਂਡ ਸ਼੍ਰੀ ਰਾਮ ਚੰਦਰਾ ਮਿਸ਼ਨ ਤੋਂ ਮੁੱਖ ਰਿਸੋਰਸ ਪਰਸਨ ਮਨੋਜ ਕੁਮਾਰ ਅਤੇ ਰਾਮ ਲਖਨ ਨੇ ਨੌਜ਼ਵਾਨਾਂ ਨੂੰ ਲੀਡਰਸ਼ਿਪ, ਟੀਮ ਵਰਕ, ਸੰਚਾਰ ਕੌਸ਼ਲ, ਫੈ਼ਸਲਾ ਲੈਣ ਦੀ ਸਮਰੱਥਾ, ਸਮੱਸਿਆ ਹੱਲ ਕਰਨ ਦੀ ਕਲਾ, ਆਤਮ-ਵਿਸ਼ਵਾਸ, ਸਮਾਜਿਕ ਜ਼ਿੰਮੇਵਾਰੀ, ਮੈਡੀਟੇਸ਼ਨ, ਸਟਰੈਸ ਮੈਨੇਜਮੈਂਟ ਅਤੇ ਰਾਸ਼ਟਰ ਨਿਰਮਾਣ ਵਰਗੇ ਮਹੱਤਵਪੂਰਨ ਪੱਖਾਂ ਨਾਲ ਜੋੜਿਆ ਗਿਆ। ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਨੌਜ਼ਵਾਨਾਂ ਨੂੰ ਆਪਣੀ ਅੰਦਰੂਨੀ ਸਮਰੱਥਾ ਨੂੰ ਪਛਾਣਨ, ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਅਤੇ ਆਪਣੀ ਸ਼ਖ਼ਸੀਅਤ ਨੂੰ ਹੋਰ ਨਿਖਾਰਨ ਲਈ ਪ੍ਰੇਰਿਤ ਕੀਤਾ ਗਿਆ। ਬੂਟਕੈਂਪ ਦੌਰਾਨ ਲੀਡਰਸ਼ਿਪ ਨੂੰ ਇੱਕ ਨਿਰੰਤਰ ਸਿੱਖਣ ਵਾਲੀ ਪ੍ਰਕਿਰਿਆ ਵਜੋਂ ਪੇਸ਼ ਕੀਤਾ ਗਿਆ। ਨੌਜ਼ਵਾਨਾਂ ਨੂੰ ਦੱਸਿਆ ਗਿਆ ਕਿ ਇੱਕ ਚੰਗੇ ਆਗੂ ਵਿੱਚ ਦੂਰਦਰਸ਼ਤਾ, ਸਹੀ ਫੈ਼ਸਲਾ ਲੈਣ ਦੀ ਯੋਗਤਾ, ਦੂਜਿਆਂ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ, ਜ਼ਿੰਮੇਵਾਰੀ ਦੀ ਭਾਵਨਾ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਹੌਸਲਾ ਹੋਣਾ ਜ਼ਰੂਰੀ ਹੈ। ਕੈਂਪ ਦੇ ਦੂਸਰੇ ਦਿਨ ਰਿਸੋਰਸ ਪਰਸਨ ਮੈਡਮ ਸੁਨੀਤਾ ਸਿੰਘ ਨੇ ਵੱਖ-ਵੱਖ ਵਿਚਾਰ-ਵਟਾਂਦਰਿਆਂ ਅਤੇ ਭਾਗੀਦਾਰੀ ਆਧਾਰਿਤ ਗਤੀਵਿਧੀਆਂ ਰਾਹੀਂ ਨੌਜ਼ਵਾਨਾਂ ਨੂੰ ਆਪਣੇ ਵਿਚਾਰ ਖੁੱਲ੍ਹ ਕੇ ਸਾਂਝੇ ਕਰਨ ਅਤੇ ਦੂਜਿਆਂ ਦੇ ਵਿਚਾਰਾਂ ਨੂੰ ਸੁਣਨ ਤੇ ਸਮਝਣ ਲਈ ਉਤਸ਼ਾਹਿਤ ਕੀਤਾ ਗਿਆ। ਪ੍ਰੋ. ਕਿਰਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਏ ਆਈ ਦੀ ਮਹੱਤਤਾ ਅਤੇ ਪੜ੍ਹਾਈ ਵਿੱਚ ਇਸ ਦੀ ਯੋਗ ਵਰਤੋ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਵਿੱਚ ਸੰਚਾਰ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਮੂਹ ਵਿੱਚ ਕੰਮ ਕਰਨ ਦੀ ਯੋਗਤਾ ਨੂੰ ਵਿਕਸਿਤ ਕਰਨ ’ਤੇ ਵੀ ਜ਼ੋਰ ਦਿੱਤਾ । ਡਾ. ਬਿਕਰਮ ਸਿੰਘ ਵਿਰਕ ਨੇ ਕੈਂਪ ਦੇ ਦੂਸਰੇ ਦਿਨ ਪਰਸਨੈਲਿਟੀ ਡਿਵੈਲਪਮੈਂਟ, ਨੌਜ਼ਵਾਨਾਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨ, ਉਨ੍ਹਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਅਤੇ ਸਟਰੈਸ ਮੈਨੇਜਮੈਂਟ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਿੱਤਾ । ਡਾ. ਅਮਰੀਕ ਸਿੰਘ ਨੇ ਵਿਦਿਆਰਥੀ ਜੀਵਨ ਵਿੱਚ ਖੇਡਾਂ ਦੀ ਮਹੱਤਤਾ ਵਿਸ਼ੇ ਤੇ ਮਹੱਤਵਪੂਰਨ ਲੈਕਚਰ ਦਿਤਾ। ਉਨ੍ਹਾਂ ਕਿਹਾ ਕਿ ਅੱਜ ਦੇ ਤੇਜ਼ੀ ਨਾਲ ਬਦਲ ਰਹੇ ਸਮਾਜਿਕ, ਤਕਨੀਕੀ ਅਤੇ ਆਰਥਿਕ ਮਾਹੌਲ ਵਿੱਚ ਨੌਜ਼ਵਾਨਾਂ ਲਈ ਸਿਰਫ਼ ਅਕਾਦਮਿਕ ਗਿਆਨ ਹੀ ਕਾਫ਼ੀ ਨਹੀਂ ਹੈ। ਉਨ੍ਹਾਂ ਵਿੱਚ ਕ੍ਰਿਟੀਕਲ ਥਿੰਕਿੰਗ, ਸੰਚਾਰ, ਟੀਮ ਵਰਕ, ਸਮੱਸਿਆ ਹੱਲ ਕਰਨ ਅਤੇ ਫੈ਼ਸਲਾ ਲੈਣ ਵਰਗੇ ਜੀਵਨ ਅਤੇ ਲੀਡਰਸ਼ਿਪ ਹੁਨਰਾਂ ਦਾ ਵਿਕਾਸ ਵੀ ਜ਼ਰੂਰੀ ਹੈ। ਇਸੇ ਉਦੇਸ਼ ਨੂੰ ਧਿਆਨ ਵਿੱਚ ਰੱਖਦਿਆਂ ਫਿਊਚਰ ਲੀਡਰਜ਼ ਬੂਟਕੈਂਪ ਨੌਜ਼ਵਾਨਾਂ ਲਈ ਇੱਕ ਮਹੱਤਵਪੂਰਨ ਸਿੱਖਣ ਅਤੇ ਆਪਣੇ ਆਪ ਨੂੰ ਵਿਕਸਿਤ ਕਰਨ ਦਾ ਮੰਚ ਸਾਬਤ ਹੋਇਆ। ਕੈਂਪ ਦੇ ਤੀਸਰੇ ਦਿਨ ਮੁੱਖ ਮਹਿਮਾਨ ਡਿਸਟ੍ਰਿਕਟ ਪਲੇਸਮੈਂਟ ਅਫ਼ਸਰ ਡਾ. ਵਰੁਣ ਜੋਸ਼ੀ ਅਤੇ ਵਿਸ਼ੇਸ਼ ਮਹਿਮਾਨ ਡਿਸਟ੍ਰਿਕਟ ਸਪੋਰਟਸ ਅਫ਼ਸਰ ਕੁਲਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਭਾਰਤ ਦੀ ਵੱਡੀ ਯੁਵਾ ਆਬਾਦੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੈ। ਦੇਸ਼ ਦੇ ਵਿਕਾਸ, ਸਮਾਜਿਕ ਬਦਲਾਅ ਅਤੇ ਨਵੀਆਂ ਸੰਭਾਵਨਾਵਾਂ ਪੈਦਾ ਕਰਨ ਵਿੱਚ ਨੌਜ਼ਵਾਨਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਨੌਜ਼ਵਾਨਾਂ ਨੂੰ ਆਪਣੇ ਨਿੱਜੀ ਵਿਕਾਸ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀਆਂ, ਦੇਸ਼ ਪ੍ਰਤੀ ਫਰਜ਼ ਅਤੇ ਲੋਕ ਭਲਾਈ ਦੇ ਕੰਮਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਲ ਲਈ ਸਕਾਰਾਤਮਕ ਅਤੇ ਰਚਨਾਤਮਕ ਪਹੁੰਚ ਅਪਣਾਉਣ ਦਾ ਸੰਦੇਸ਼ ਦਿੱਤਾ ਗਿਆ। ਬੂਟਕੈਂਪ ਨੇ ਨੌਜ਼ਵਾਨਾਂ ਨੂੰ ਆਪਣੀਆਂ ਯੋਗਤਾਵਾਂ ਨੂੰ ਪਛਾਣਨ ਅਤੇ ਉਨ੍ਹਾਂ ਨੂੰ ਸਮਾਜ ਤੇ ਦੇਸ਼ ਦੀ ਭਲਾਈ ਲਈ ਵਰਤਣ ਵੱਲ ਪ੍ਰੇਰਿਤ ਕੀਤਾ। ਮਾਈ ਭਾਰਤ ਵੱਲੋਂ ਅਜਿਹੇ ਪ੍ਰੋਗਰਾਮ ਕਰਵਾਉਣ ਦਾ ਉਦੇਸ਼ ਨੌਜ਼ਵਾਨਾਂ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਦੇਸ਼ ਦੇ ਵਿਕਾਸ ਵਿੱਚ ਸਰਗਰਮ ਭਾਗੀਦਾਰ ਬਣਾਉਣਾ ਹੈ। ਫਿਊਚਰ ਲੀਡਰਜ਼ ਬੂਟਕੈਂਪ ਵਰਗੇ ਪ੍ਰੋਗਰਾਮ ਨੌਜ਼ਵਾਨਾਂ ਨੂੰ ਸਿੱਖਣ, ਵਿਚਾਰ ਸਾਂਝੇ ਕਰਨ, ਨਵੇਂ ਹੁਨਰ ਹਾਸਲ ਕਰਨ ਅਤੇ ਲੀਡਰਸ਼ਿਪ ਦੀਆਂ ਸੰਭਾਵਨਾਵਾਂ ਨੂੰ ਵਿਕਸਿਤ ਕਰਨ ਲਈ ਇੱਕ ਸਾਂਝਾ ਮੰਚ ਪ੍ਰਦਾਨ ਕਰਦੇ ਹਨ। ਕੈਂਪ ਦੇ ਤੀਸਰੇ ਦਿਨ ਮਨੋਜ ਕੁਮਾਰ ਅਤੇ ਰਾਮ ਲਖਨ ਨੇ ਬੋਲਦਿਆਂ ਕਿਹਾ ਕਿ ਕਿ ਸਮਰੱਥ, ਜਾਗਰੂਕ ਅਤੇ ਜ਼ਿੰਮੇਵਾਰ ਨੌਜ਼ਵਾਨ ਹੀ ਮਜ਼ਬੂਤ ਭਾਰਤ ਦੀ ਨੀਂਹ ਹਨ। ਅਜਿਹੇ ਪ੍ਰੋਗਰਾਮ ਨੌਜ਼ਵਾਨਾਂ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਨਾਲ-ਨਾਲ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਇੱਕ ਮਜ਼ਬੂਤ ਮੰਚ ਪ੍ਰਦਾਨ ਕਰਦੇ ਹਨ। ਇਸ ਤਿੰਨ ਰੋਜ਼ਾ ਬੂਟਕੈਂਪ ਦੇ ਸਮਾਪਤੀ ਮੌਕੇ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਕੈਂਪ ਵਿੱਚ ਭਾਗ ਲੈਣ ਵਾਲੇ ਨੌਜ਼ਵਾਨਾਂ ਨੂੰ ਆਪਣੀ ਸਿੱਖਿਆ ਅਤੇ ਪ੍ਰਾਪਤ ਹੁਨਰਾਂ ਨੂੰ ਅਮਲੀ ਜੀਵਨ ਵਿੱਚ ਲਾਗੂ ਕਰਨ ਅਤੇ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਪ੍ਰੇਰਿਤ ਕੀਤਾ । ਕੈਂਪ ਦੌਰਾਨ ਵਧੀਆ ਸੇਵਾਵਾਂ ਨਿਭਾਉਣ ਬਦਲੇ ਵਿਦਿਆਰਥਣ ਹਰਲੀਨ ਅਤੇ ਕੋਮਲਪ੍ਰੀਤ ਨੂੰ ਬੈਸਟ ਕੈਂਪਰ ਦਾ ਅਵਾਰਡ ਵੀ ਮਿਲਿਆ। ਅੰਤ ਵਿੱਚ ਮਾਈ ਭਾਰਤ ਕੇਂਦਰ, ਕਪੂਰਥਲਾ ਦੇ ਡਿਸਟ੍ਰਿਕਟ ਯੂਥ ਅਫ਼ਸਰ ਮੈਡਮ ਗਗਨਦੀਪ ਕੌਰ ਵੱਲੋਂ ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਦੇ ਪ੍ਰਬੰਧਕਾਂ ਅਤੇ ਸਮੂਹ ਸਟਾਫ਼ ਦਾ ਸਹਿਯੋਗ ਲਈ ਧੰਨਵਾਦ ਕੀਤਾ।

1 hr ago
user_ਏ ਐਸ ਮੱਲ੍ਹੀ
ਏ ਐਸ ਮੱਲ੍ਹੀ
ਕਪੂਰਥਲਾ, ਕਪੂਰਥਲਾ, ਪੰਜਾਬ•
1 hr ago
d535493c-c275-451d-9a3e-fd9e59640fd9

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਤਿੰਨ ਰੋਜ਼ਾ ਮਾਈ ਭਾਰਤ ਫਿਊਚਰ ਲੀਡਰਜ਼ ਬੂਟਕੈਂਪ ਰਾਹੀਂ ਨੌਜ਼ਵਾਨਾਂ ਨੂੰ ਲੀਡਰਸ਼ਿਪ ਅਤੇ ਰਾਸ਼ਟਰ ਨਿਰਮਾਣ ਲਈ ਕੀਤਾ ਗਿਆ ਪ੍ਰੇਰਿਤ ਕੈਪਸ਼ਨ: ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਤਿੰਨ ਰੋਜ਼ਾ ਮਾਈ ਭਾਰਤ ਫਿਊਚਰ ਲੀਡਰਜ਼ ਬੂਟਕੈਂਪ ਰਾਹੀਂ ਨੌਜ਼ਵਾਨਾਂ ਨੂੰ ਲੀਡਰਸ਼ਿਪ ਅਤੇ ਰਾਸ਼ਟਰ ਨਿਰਮਾਣ ਲਈ ਆਯੋਜਿਤ ਪ੍ਰੋਗਰਾਮ ਦੌਰਾਨ ਸ਼ਾਮਿਲ ਮੁੱਖ ਮਹਿਮਾਨਾਂ ਦਾ ਸਵਾਗਤ ਕੀਤੇ ਜਾਣ ਦਾ ਦ੍ਰਿਸ਼। ਕੈਪਸ਼ਨ: ਕੈਂਪ ਦੌਰਾਨ ਵਿਦਿਆਰਥਣ ਹਰਮੀਤ ਕੌਰ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ, ਮਾਈ ਭਾਰਤ ਕੇਂਦਰ ਕਪੂਰਥਲਾ ਦੇ ਡਿਸਟ੍ਰਿਕਟ ਯੂਥ ਅਫ਼ਸਰ ਮੈਡਮ ਗਗਨਦੀਪ ਕੌਰ, ਹਾਰਟਫੁਲਨੈੱਸ ਐਜੂਕੇਸ਼ਨ ਟਰੱਸਟ ਐਂਡ ਸ਼੍ਰੀ ਰਾਮ ਚੰਦਰਾ ਮਿਸ਼ਨ ਤੋਂ ਮੁੱਖ ਰਿਸੋਰਸ ਪਰਸਨ ਮਨੋਜ ਕੁਮਾਰ ਅਤੇ ਰਾਮ ਲਖਨ, ਪ੍ਰੋ. ਮਨਜਿੰਦਰ ਸਿੰਘ ਜੌਹਲ ਅਤੇ ਹੋਰ। ਕਪੂਰਥਲਾ: ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੇ ਮਾਰਗਦਰਸ਼ਨ ਹੇਠ ਮਾਈ ਭਾਰਤ ਕੇਂਦਰ, ਕਪੂਰਥਲਾ ਵੱਲੋਂ ਨੌਜ਼ਵਾਨਾਂ ਵਿੱਚ ਲੀਡਰਸ਼ਿਪ ਦੀ ਭਾਵਨਾ, ਆਤਮ-ਵਿਸ਼ਵਾਸ, ਜ਼ਿੰਮੇਵਾਰੀ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ “ਮਾਈ ਭਾਰਤ – ਫਿਊਚਰ ਲੀਡਰਜ਼ ਬੂਟਕੈਂਪ” ਦਾ ਤਿੰਨ ਰੋਜ਼ਾ ਆਯੋਜਨ 24 ਤੋਂ 26 ਅਗਸਤ 2026 ਤੱਕ ਕੀਤਾ ਗਿਆ। ਮਾਈ ਭਾਰਤ ਕੇਂਦਰ, ਕਪੂਰਥਲਾ ਦੇ ਡਿਸਟ੍ਰਿਕਟ ਯੂਥ ਅਫ਼ਸਰ ਮੈਡਮ ਗਗਨਦੀਪ ਕੌਰ ਨੇ ਦੱਸਿਆ ਕਿ ਇਸ ਬੂਟਕੈਂਪ ਦਾ ਮੁੱਖ ਉਦੇਸ਼ ਨੌਜ਼ਵਾਨਾਂ ਨੂੰ ਭਵਿੱਖ ਦੇ ਜ਼ਿੰਮੇਵਾਰ, ਸਮਰੱਥ ਅਤੇ ਸੰਵੇਦਨਸ਼ੀਲ ਆਗੂ ਵਜੋਂ ਤਿਆਰ ਕਰਨਾ ਸੀ। ਪ੍ਰੋਗਰਾਮ ਰਾਹੀਂ ਨੌਜ਼ਵਾਨਾਂ ਨੂੰ ਇਹ ਸਮਝਣ ਦਾ ਮੌਕਾ ਮਿਲਿਆ ਕਿ ਆਧੁਨਿਕ ਸਮੇਂ ਵਿੱਚ ਲੀਡਰਸ਼ਿਪ ਦਾ ਅਰਥ ਕੇਵਲ ਕਿਸੇ ਸੰਸਥਾ ਜਾਂ ਸਮੂਹ ਦੀ ਅਗਵਾਈ ਕਰਨਾ ਹੀ ਨਹੀਂ, ਸਗੋਂ ਸਮਾਜ ਅਤੇ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਸਕਾਰਾਤਮਕ ਤਬਦੀਲੀ ਲਿਆਉਣਾ ਵੀ ਹੈ। ਕੈਂਪ ਦੇ ਪਹਿਲੇ ਦਿਨ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨਾਂ ਨੇ ਸ਼ਮਾ ਰੌਸ਼ਨ ਕਰਕੇ ਕੈਂਪ ਦਾ ਉਦਘਾਟਨ ਕੀਤਾ। ਤਿੰਨ ਦਿਨਾਂ ਤੱਕ ਚੱਲੇ ਇਸ ਬੂਟਕੈਂਪ ਵਿੱਚ ਹਾਰਟਫੁਲਨੈੱਸ ਐਜੂਕੇਸ਼ਨ ਟਰੱਸਟ ਐਂਡ ਸ਼੍ਰੀ ਰਾਮ ਚੰਦਰਾ ਮਿਸ਼ਨ ਤੋਂ ਮੁੱਖ ਰਿਸੋਰਸ ਪਰਸਨ ਮਨੋਜ ਕੁਮਾਰ ਅਤੇ ਰਾਮ ਲਖਨ ਨੇ ਨੌਜ਼ਵਾਨਾਂ ਨੂੰ ਲੀਡਰਸ਼ਿਪ, ਟੀਮ ਵਰਕ, ਸੰਚਾਰ ਕੌਸ਼ਲ, ਫੈ਼ਸਲਾ ਲੈਣ ਦੀ ਸਮਰੱਥਾ, ਸਮੱਸਿਆ ਹੱਲ ਕਰਨ ਦੀ ਕਲਾ, ਆਤਮ-ਵਿਸ਼ਵਾਸ, ਸਮਾਜਿਕ ਜ਼ਿੰਮੇਵਾਰੀ, ਮੈਡੀਟੇਸ਼ਨ, ਸਟਰੈਸ ਮੈਨੇਜਮੈਂਟ ਅਤੇ ਰਾਸ਼ਟਰ ਨਿਰਮਾਣ ਵਰਗੇ ਮਹੱਤਵਪੂਰਨ ਪੱਖਾਂ ਨਾਲ ਜੋੜਿਆ ਗਿਆ। ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਨੌਜ਼ਵਾਨਾਂ ਨੂੰ ਆਪਣੀ ਅੰਦਰੂਨੀ ਸਮਰੱਥਾ ਨੂੰ ਪਛਾਣਨ, ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਅਤੇ ਆਪਣੀ ਸ਼ਖ਼ਸੀਅਤ ਨੂੰ ਹੋਰ ਨਿਖਾਰਨ ਲਈ ਪ੍ਰੇਰਿਤ ਕੀਤਾ ਗਿਆ। ਬੂਟਕੈਂਪ ਦੌਰਾਨ ਲੀਡਰਸ਼ਿਪ ਨੂੰ ਇੱਕ ਨਿਰੰਤਰ ਸਿੱਖਣ ਵਾਲੀ ਪ੍ਰਕਿਰਿਆ ਵਜੋਂ ਪੇਸ਼ ਕੀਤਾ ਗਿਆ। ਨੌਜ਼ਵਾਨਾਂ ਨੂੰ ਦੱਸਿਆ ਗਿਆ ਕਿ ਇੱਕ ਚੰਗੇ ਆਗੂ ਵਿੱਚ ਦੂਰਦਰਸ਼ਤਾ, ਸਹੀ ਫੈ਼ਸਲਾ ਲੈਣ ਦੀ ਯੋਗਤਾ, ਦੂਜਿਆਂ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ, ਜ਼ਿੰਮੇਵਾਰੀ ਦੀ ਭਾਵਨਾ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਹੌਸਲਾ ਹੋਣਾ ਜ਼ਰੂਰੀ ਹੈ। ਕੈਂਪ ਦੇ ਦੂਸਰੇ ਦਿਨ ਰਿਸੋਰਸ ਪਰਸਨ ਮੈਡਮ ਸੁਨੀਤਾ ਸਿੰਘ ਨੇ ਵੱਖ-ਵੱਖ ਵਿਚਾਰ-ਵਟਾਂਦਰਿਆਂ ਅਤੇ ਭਾਗੀਦਾਰੀ ਆਧਾਰਿਤ ਗਤੀਵਿਧੀਆਂ ਰਾਹੀਂ ਨੌਜ਼ਵਾਨਾਂ ਨੂੰ ਆਪਣੇ ਵਿਚਾਰ ਖੁੱਲ੍ਹ ਕੇ ਸਾਂਝੇ ਕਰਨ ਅਤੇ ਦੂਜਿਆਂ ਦੇ ਵਿਚਾਰਾਂ ਨੂੰ ਸੁਣਨ ਤੇ ਸਮਝਣ ਲਈ ਉਤਸ਼ਾਹਿਤ ਕੀਤਾ ਗਿਆ। ਪ੍ਰੋ. ਕਿਰਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਏ ਆਈ ਦੀ ਮਹੱਤਤਾ ਅਤੇ ਪੜ੍ਹਾਈ ਵਿੱਚ ਇਸ ਦੀ ਯੋਗ ਵਰਤੋ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਵਿੱਚ ਸੰਚਾਰ ਅਤੇ ਸਹਿਯੋਗ ਦੀ ਭਾਵਨਾ

ba519f71-aa42-417e-9c6f-29ed63bb0eb2

ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਮੂਹ ਵਿੱਚ ਕੰਮ ਕਰਨ ਦੀ ਯੋਗਤਾ ਨੂੰ ਵਿਕਸਿਤ ਕਰਨ ’ਤੇ ਵੀ ਜ਼ੋਰ ਦਿੱਤਾ । ਡਾ. ਬਿਕਰਮ ਸਿੰਘ ਵਿਰਕ ਨੇ ਕੈਂਪ ਦੇ ਦੂਸਰੇ ਦਿਨ ਪਰਸਨੈਲਿਟੀ ਡਿਵੈਲਪਮੈਂਟ, ਨੌਜ਼ਵਾਨਾਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨ, ਉਨ੍ਹਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਅਤੇ ਸਟਰੈਸ ਮੈਨੇਜਮੈਂਟ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਿੱਤਾ । ਡਾ. ਅਮਰੀਕ ਸਿੰਘ ਨੇ ਵਿਦਿਆਰਥੀ ਜੀਵਨ ਵਿੱਚ ਖੇਡਾਂ ਦੀ ਮਹੱਤਤਾ ਵਿਸ਼ੇ ਤੇ ਮਹੱਤਵਪੂਰਨ ਲੈਕਚਰ ਦਿਤਾ। ਉਨ੍ਹਾਂ ਕਿਹਾ ਕਿ ਅੱਜ ਦੇ ਤੇਜ਼ੀ ਨਾਲ ਬਦਲ ਰਹੇ ਸਮਾਜਿਕ, ਤਕਨੀਕੀ ਅਤੇ ਆਰਥਿਕ ਮਾਹੌਲ ਵਿੱਚ ਨੌਜ਼ਵਾਨਾਂ ਲਈ ਸਿਰਫ਼ ਅਕਾਦਮਿਕ ਗਿਆਨ ਹੀ ਕਾਫ਼ੀ ਨਹੀਂ ਹੈ। ਉਨ੍ਹਾਂ ਵਿੱਚ ਕ੍ਰਿਟੀਕਲ ਥਿੰਕਿੰਗ, ਸੰਚਾਰ, ਟੀਮ ਵਰਕ, ਸਮੱਸਿਆ ਹੱਲ ਕਰਨ ਅਤੇ ਫੈ਼ਸਲਾ ਲੈਣ ਵਰਗੇ ਜੀਵਨ ਅਤੇ ਲੀਡਰਸ਼ਿਪ ਹੁਨਰਾਂ ਦਾ ਵਿਕਾਸ ਵੀ ਜ਼ਰੂਰੀ ਹੈ। ਇਸੇ ਉਦੇਸ਼ ਨੂੰ ਧਿਆਨ ਵਿੱਚ ਰੱਖਦਿਆਂ ਫਿਊਚਰ ਲੀਡਰਜ਼ ਬੂਟਕੈਂਪ ਨੌਜ਼ਵਾਨਾਂ ਲਈ ਇੱਕ ਮਹੱਤਵਪੂਰਨ ਸਿੱਖਣ ਅਤੇ ਆਪਣੇ ਆਪ ਨੂੰ ਵਿਕਸਿਤ ਕਰਨ ਦਾ ਮੰਚ ਸਾਬਤ ਹੋਇਆ। ਕੈਂਪ ਦੇ ਤੀਸਰੇ ਦਿਨ ਮੁੱਖ ਮਹਿਮਾਨ ਡਿਸਟ੍ਰਿਕਟ ਪਲੇਸਮੈਂਟ ਅਫ਼ਸਰ ਡਾ. ਵਰੁਣ ਜੋਸ਼ੀ ਅਤੇ ਵਿਸ਼ੇਸ਼ ਮਹਿਮਾਨ ਡਿਸਟ੍ਰਿਕਟ ਸਪੋਰਟਸ ਅਫ਼ਸਰ ਕੁਲਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਭਾਰਤ ਦੀ ਵੱਡੀ ਯੁਵਾ ਆਬਾਦੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੈ। ਦੇਸ਼ ਦੇ ਵਿਕਾਸ, ਸਮਾਜਿਕ ਬਦਲਾਅ ਅਤੇ ਨਵੀਆਂ ਸੰਭਾਵਨਾਵਾਂ ਪੈਦਾ ਕਰਨ ਵਿੱਚ ਨੌਜ਼ਵਾਨਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਨੌਜ਼ਵਾਨਾਂ ਨੂੰ ਆਪਣੇ ਨਿੱਜੀ ਵਿਕਾਸ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀਆਂ, ਦੇਸ਼ ਪ੍ਰਤੀ ਫਰਜ਼ ਅਤੇ ਲੋਕ ਭਲਾਈ ਦੇ ਕੰਮਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਲ ਲਈ ਸਕਾਰਾਤਮਕ ਅਤੇ ਰਚਨਾਤਮਕ ਪਹੁੰਚ ਅਪਣਾਉਣ ਦਾ ਸੰਦੇਸ਼ ਦਿੱਤਾ ਗਿਆ। ਬੂਟਕੈਂਪ ਨੇ ਨੌਜ਼ਵਾਨਾਂ ਨੂੰ ਆਪਣੀਆਂ ਯੋਗਤਾਵਾਂ ਨੂੰ ਪਛਾਣਨ ਅਤੇ ਉਨ੍ਹਾਂ ਨੂੰ ਸਮਾਜ ਤੇ ਦੇਸ਼ ਦੀ ਭਲਾਈ ਲਈ ਵਰਤਣ ਵੱਲ ਪ੍ਰੇਰਿਤ ਕੀਤਾ। ਮਾਈ ਭਾਰਤ ਵੱਲੋਂ ਅਜਿਹੇ ਪ੍ਰੋਗਰਾਮ ਕਰਵਾਉਣ ਦਾ ਉਦੇਸ਼ ਨੌਜ਼ਵਾਨਾਂ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਦੇਸ਼ ਦੇ ਵਿਕਾਸ ਵਿੱਚ ਸਰਗਰਮ ਭਾਗੀਦਾਰ ਬਣਾਉਣਾ ਹੈ। ਫਿਊਚਰ ਲੀਡਰਜ਼ ਬੂਟਕੈਂਪ ਵਰਗੇ ਪ੍ਰੋਗਰਾਮ ਨੌਜ਼ਵਾਨਾਂ ਨੂੰ ਸਿੱਖਣ, ਵਿਚਾਰ ਸਾਂਝੇ ਕਰਨ, ਨਵੇਂ ਹੁਨਰ ਹਾਸਲ ਕਰਨ ਅਤੇ ਲੀਡਰਸ਼ਿਪ ਦੀਆਂ ਸੰਭਾਵਨਾਵਾਂ ਨੂੰ ਵਿਕਸਿਤ ਕਰਨ ਲਈ ਇੱਕ ਸਾਂਝਾ ਮੰਚ ਪ੍ਰਦਾਨ ਕਰਦੇ ਹਨ। ਕੈਂਪ ਦੇ ਤੀਸਰੇ ਦਿਨ ਮਨੋਜ ਕੁਮਾਰ ਅਤੇ ਰਾਮ ਲਖਨ ਨੇ ਬੋਲਦਿਆਂ ਕਿਹਾ ਕਿ ਕਿ ਸਮਰੱਥ, ਜਾਗਰੂਕ ਅਤੇ ਜ਼ਿੰਮੇਵਾਰ ਨੌਜ਼ਵਾਨ ਹੀ ਮਜ਼ਬੂਤ ਭਾਰਤ ਦੀ ਨੀਂਹ ਹਨ। ਅਜਿਹੇ ਪ੍ਰੋਗਰਾਮ ਨੌਜ਼ਵਾਨਾਂ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਨਾਲ-ਨਾਲ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਇੱਕ ਮਜ਼ਬੂਤ ਮੰਚ ਪ੍ਰਦਾਨ ਕਰਦੇ ਹਨ। ਇਸ ਤਿੰਨ ਰੋਜ਼ਾ ਬੂਟਕੈਂਪ ਦੇ ਸਮਾਪਤੀ ਮੌਕੇ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਕੈਂਪ ਵਿੱਚ ਭਾਗ ਲੈਣ ਵਾਲੇ ਨੌਜ਼ਵਾਨਾਂ ਨੂੰ ਆਪਣੀ ਸਿੱਖਿਆ ਅਤੇ ਪ੍ਰਾਪਤ ਹੁਨਰਾਂ ਨੂੰ ਅਮਲੀ ਜੀਵਨ ਵਿੱਚ ਲਾਗੂ ਕਰਨ ਅਤੇ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਪ੍ਰੇਰਿਤ ਕੀਤਾ । ਕੈਂਪ ਦੌਰਾਨ ਵਧੀਆ ਸੇਵਾਵਾਂ ਨਿਭਾਉਣ ਬਦਲੇ ਵਿਦਿਆਰਥਣ ਹਰਲੀਨ ਅਤੇ ਕੋਮਲਪ੍ਰੀਤ ਨੂੰ ਬੈਸਟ ਕੈਂਪਰ ਦਾ ਅਵਾਰਡ ਵੀ ਮਿਲਿਆ। ਅੰਤ ਵਿੱਚ ਮਾਈ ਭਾਰਤ ਕੇਂਦਰ, ਕਪੂਰਥਲਾ ਦੇ ਡਿਸਟ੍ਰਿਕਟ ਯੂਥ ਅਫ਼ਸਰ ਮੈਡਮ ਗਗਨਦੀਪ ਕੌਰ ਵੱਲੋਂ ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਦੇ ਪ੍ਰਬੰਧਕਾਂ ਅਤੇ ਸਮੂਹ ਸਟਾਫ਼ ਦਾ ਸਹਿਯੋਗ ਲਈ ਧੰਨਵਾਦ ਕੀਤਾ।

More news from ਪੰਜਾਬ and nearby areas
  • ਮਨਿਸਟੀਰੀਅਲ ਸਰਵਿਸਜ ਯੂਨੀਅਨ ਦੀ ਮਹਾਂ ਹੜਤਾਲ ਦੌਰਾਨ ਪ੍ਰਬੰਧਕੀ ਕੰਪਲੈਕਸ ਵਿਖੇ ਵਿਸ਼ਾਲ ਧਰਨਾ ਕਪੂਰਥਲਾ, 27 ਅਗਸਤ-ਮਨਿਸਟੀਰੀਅਲ ਸਰਵਿਸਜ ਯੂਨੀਅਨ ਦੇ ਮਹਾਂ ਹੜਤਾਲ ਸੱਦੇ ਤੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਡੀਸੀ ਦਫਤਰ ਸਾਹਮਣੇ ਵੱਖ-ਵੱਖ ਜਥੇਬੰਦੀਆਂ ਵੱਲੋਂ ਵਿਸ਼ਾਲ ਧਰਨਾ ਦਿੱਤਾ ਗਿਆ। ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਮੁਲਾਜ਼ਮਾਂ ਦਾ ਬਣਦਾ ਡੀ.ਏ ਤੁਰੰਤ ਅਦਾ ਕੀਤਾ ਜਾਵੇ ਤੇ ਹੋਰ ਵੱਖ ਵੱਖ ਮੰਗਾਂ ਮੰਨਣ ਤੇ ਜ਼ੋਰ ਦਿੱਤਾ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁਲਾਜਮਾਂ ਨਾਲ ਕੀਤੇ ਵਾਅਦੇ ਤੇ ਆਪਣੇ ਲਗਭਗ ਪੌਣੇ ਪੰਜ ਸਾਲ ਦੇ ਰਾਜ ਦੌਰਾਨ ਪੂਰੇ ਨਹੀਂ ਕੀਤੇ, ਸਿਰਫ ਮੁਲਾਜ਼ਮਾਂ ਨੂੰ ਲਾਰੇ ਵਿੱਚ ਹੀ ਰੱਖਿਆ। ਰੋਹ ਵਿੱਚ ਆਏ ਮੁਲਾਜ਼ਮ ਜਥੇਬੰਦੀਆਂ ਨੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।
    1
    ਮਨਿਸਟੀਰੀਅਲ ਸਰਵਿਸਜ ਯੂਨੀਅਨ ਦੀ ਮਹਾਂ ਹੜਤਾਲ ਦੌਰਾਨ ਪ੍ਰਬੰਧਕੀ ਕੰਪਲੈਕਸ ਵਿਖੇ ਵਿਸ਼ਾਲ ਧਰਨਾ
ਕਪੂਰਥਲਾ, 27 ਅਗਸਤ-ਮਨਿਸਟੀਰੀਅਲ ਸਰਵਿਸਜ ਯੂਨੀਅਨ ਦੇ ਮਹਾਂ ਹੜਤਾਲ  ਸੱਦੇ ਤੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਡੀਸੀ ਦਫਤਰ ਸਾਹਮਣੇ ਵੱਖ-ਵੱਖ ਜਥੇਬੰਦੀਆਂ ਵੱਲੋਂ ਵਿਸ਼ਾਲ ਧਰਨਾ ਦਿੱਤਾ ਗਿਆ। ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਮੁਲਾਜ਼ਮਾਂ ਦਾ ਬਣਦਾ ਡੀ.ਏ ਤੁਰੰਤ ਅਦਾ ਕੀਤਾ ਜਾਵੇ ਤੇ ਹੋਰ ਵੱਖ ਵੱਖ ਮੰਗਾਂ ਮੰਨਣ ਤੇ ਜ਼ੋਰ ਦਿੱਤਾ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁਲਾਜਮਾਂ ਨਾਲ ਕੀਤੇ ਵਾਅਦੇ ਤੇ ਆਪਣੇ ਲਗਭਗ ਪੌਣੇ ਪੰਜ ਸਾਲ ਦੇ ਰਾਜ ਦੌਰਾਨ ਪੂਰੇ ਨਹੀਂ ਕੀਤੇ, ਸਿਰਫ ਮੁਲਾਜ਼ਮਾਂ ਨੂੰ ਲਾਰੇ ਵਿੱਚ ਹੀ ਰੱਖਿਆ। ਰੋਹ ਵਿੱਚ ਆਏ ਮੁਲਾਜ਼ਮ ਜਥੇਬੰਦੀਆਂ ਨੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।
    user_Farida Begam
    Farida Begam
    Auditor ਕਪੂਰਥਲਾ, ਕਪੂਰਥਲਾ, ਪੰਜਾਬ•
    3 hrs ago
  • ਐਨ ਐੱਚ ਐਮ ਯੂਨੀਅਨ ਵੱਲੋਂ ਸਰਕਾਰ ਦੀ ਲਾਰਿਆਂ ਦੀ ਪੰਡ ਸਾੜੀ ਗਈ,ਕਰਮਚਾਰੀਆਂ ਨੇ ਲੋਕਾਂ ਨੂੰ ਆਪ ਸਰਕਾਰ ਦੇ ਫੋਕੇ ਵਾਅਦਿਆਂ ਤੋਂ ਬਚਣ ਦੀ ਅਪੀਲ ਕੀਤੀ ਕਪੂਰਥਲਾ ਪੰਜਾਬ ਸਰਕਾਰ ਤੋਂ ਦੁਖੀ ਤੇ ਆਪਣੀ ਹੱਕੀ ਮੰਗਾ ਲਈ ਸੰਘਰਸ਼ ਕਰ ਰਹੇ ਐਨ ਐੱਚ ਐਮ ਕਰਮਚਾਰੀਆਂ ਅਤੇ ਆਮ ਆਦਮੀ ਕਲੀਨਿਕ ਸਟਾਫ਼ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਚੌਕ ਕਪੂਰਥਲਾ ਵਿਖੇ ਲਾਰਿਆਂ ਦੀ ਪੰਡ ਸਾੜੀ ਗਈ। ਇਸ ਮੋਕੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਫੋਕੀਆਂ ਨੀਤੀਆਂ ਦਾ ਪਿਟ ਸਿਆਪਾ ਕੀਤਾ ਗਿਆ। ਇਸ ਮੋਕੇ ਯੂਨੀਅਨ ਦੇ ਜਨਰਲ ਸਕੱਤਰ ਰਾਮ ਸਿੰਘ ਨੇ ਦਸਿਆ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਆਪ ਸਰਕਾਰ ਨੇ ਐਨ ਐੱਚ ਐਮ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨਣ,ਠੇਕਾ ਪ੍ਰਣਾਲੀ ਖਤਮ ਕਰਨ ਦੇ ਵਾਅਦੇ ਕੀਤੇ ਸੀ, ਪਰ ਸੱਤਾ ਵਿਚ ਆਉਣ ਤੋਂ ਬਾਅਦ ਓਹਨਾਂ ਦੀਆਂ ਮੰਗਾਂ ਤੋਂ ਪਾਸਾ ਵੱਟ ਲਿਆ। ਓਹਨਾਂ ਇਹ ਵੀ ਦਸਿਆ ਕਿ ਮੈਡੀਕਲ, ਪੈਰਾ ਮੈਡੀਕਲ ਸਟਾਫ, ਕਲਰੀਕਲ ਸਟਾਫ਼ ਨੂੰ ਇਸ ਨਿਕੰਮੀ ਸਰਕਾਰ ਨੇ ਦਿਹਾੜੀਦਾਰ ਮਜ਼ਦੂਰ ਬਣਾ ਕੇ ਰੱਖ ਦਿੱਤਾ ਹੈ। ਯੂਨੀਅਨ ਦੇ ਹੋਰ ਆਗੂਆਂ ਜਤਿੰਦਰ ਸੰਧੂ, ਜਗਦੀਪ ਕੁਮਾਰ ਨੇ ਦਸਿਆ ਕਿ ਸਰਕਾਰ ਨੂੰ ਔਖੇ ਵੇਲੇ ਇਹ ਕਰਮਚਾਰੀ ਚੇਤੇ ਆ ਜਾਂਦੇ ਹਨ ਤੇ ਜਦ ਕਰਮਚਾਰੀ ਹਕ ਮੰਗਣ ਜਾਂਦੇ ਹਨ ਤਾਂ ਮੀਟਿੰਗਾਂ ਦਾ ਦੌਰ ਚਲ ਪੈਂਦਾ ਹੈ। ਬੇਸਿੱਟਾ ਮੀਟਿੰਗਾਂ ਤੋਂ ਅੱਕੇ ਮੁਲਾਜ਼ਮਾਂ ਨੇ ਇਹ ਵੀ ਕਿਹਾ ਕਿ ਹੀ ਚੋਣਾਂ ਵਿਚ ਉਹ ਵੀ ਸਰਕਾਰ ਵਿਰੋਧੀ ਪ੍ਰਚਾਰ ਕਰਨ ਤੋਂ ਕੋਈ ਗ਼ੁਰੇਜ਼ ਨਹੀਂ ਕਰਨਗੇ। ਇਸ ਮੋਕੇ ਤੇ ਯੂਨੀਅਨ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਪੰਜਾਬ ਸਰਕਾਰ ਦੇ ਫੋਕੇ ਵਾਅਦਿਆਂ ਤੋਂ ਬਚ ਕੇ ਰਹਿਣ। ਇਸ ਮੋਕੇ ਤੇ ਜਿਲਾ ਪ੍ਰੋਗਰਾਮ ਮੈਨੇਜਰ ਵਿਨੈ ਮਲਣ, ਡਾਕਟਰ ਯੋਗੇਸ਼ ਸਹਿਗਲ, ਵਿਸ਼ਾਲ ਰਾਜ,ਰਾਜੇਸ਼ ਪੂਰੀ,ਪੰਕਜ ਵਾਲੀਆ, ਰਣਜੀਤ ਕੌਰ, ਸੰਤੋਸ਼ ਕੁਮਾਰੀ, ਪ੍ਰਿਯੰਕਾ, ਗੁਰਪ੍ਰੀਤ ਕੌਰ,ਰਿਤੂ ਗੁਰਵਿੰਦਰ ਸਿੰਘ,ਗੈਰੀ ਤੋਂ ਇਲਾਵਾ ਬਲਾਕਾਂ ਤੋਂ ਆਏ ਸਟਾਫ਼ ਮੈਂਬਰ ਹਾਜ਼ਰ ਸਨ।
    1
    ਐਨ ਐੱਚ ਐਮ ਯੂਨੀਅਨ ਵੱਲੋਂ ਸਰਕਾਰ ਦੀ  ਲਾਰਿਆਂ ਦੀ ਪੰਡ ਸਾੜੀ ਗਈ,ਕਰਮਚਾਰੀਆਂ ਨੇ ਲੋਕਾਂ ਨੂੰ ਆਪ ਸਰਕਾਰ ਦੇ ਫੋਕੇ ਵਾਅਦਿਆਂ ਤੋਂ ਬਚਣ ਦੀ ਅਪੀਲ ਕੀਤੀ

ਕਪੂਰਥਲਾ
ਪੰਜਾਬ ਸਰਕਾਰ ਤੋਂ ਦੁਖੀ ਤੇ ਆਪਣੀ ਹੱਕੀ ਮੰਗਾ ਲਈ ਸੰਘਰਸ਼ ਕਰ ਰਹੇ ਐਨ ਐੱਚ ਐਮ ਕਰਮਚਾਰੀਆਂ ਅਤੇ ਆਮ ਆਦਮੀ ਕਲੀਨਿਕ ਸਟਾਫ਼  ਵੱਲੋਂ ਅੱਜ ਸ਼ਹੀਦ ਭਗਤ ਸਿੰਘ ਚੌਕ ਕਪੂਰਥਲਾ ਵਿਖੇ ਲਾਰਿਆਂ ਦੀ ਪੰਡ ਸਾੜੀ ਗਈ।
ਇਸ ਮੋਕੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਫੋਕੀਆਂ ਨੀਤੀਆਂ ਦਾ ਪਿਟ ਸਿਆਪਾ ਕੀਤਾ ਗਿਆ।
ਇਸ ਮੋਕੇ ਯੂਨੀਅਨ ਦੇ ਜਨਰਲ ਸਕੱਤਰ ਰਾਮ ਸਿੰਘ ਨੇ ਦਸਿਆ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਆਪ ਸਰਕਾਰ ਨੇ ਐਨ ਐੱਚ ਐਮ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨਣ,ਠੇਕਾ ਪ੍ਰਣਾਲੀ ਖਤਮ ਕਰਨ ਦੇ ਵਾਅਦੇ ਕੀਤੇ ਸੀ, ਪਰ ਸੱਤਾ ਵਿਚ ਆਉਣ ਤੋਂ ਬਾਅਦ ਓਹਨਾਂ ਦੀਆਂ ਮੰਗਾਂ ਤੋਂ ਪਾਸਾ ਵੱਟ ਲਿਆ। ਓਹਨਾਂ ਇਹ ਵੀ ਦਸਿਆ ਕਿ  ਮੈਡੀਕਲ, ਪੈਰਾ ਮੈਡੀਕਲ ਸਟਾਫ, ਕਲਰੀਕਲ ਸਟਾਫ਼ ਨੂੰ ਇਸ ਨਿਕੰਮੀ ਸਰਕਾਰ ਨੇ ਦਿਹਾੜੀਦਾਰ ਮਜ਼ਦੂਰ ਬਣਾ ਕੇ ਰੱਖ ਦਿੱਤਾ ਹੈ। 
ਯੂਨੀਅਨ ਦੇ ਹੋਰ ਆਗੂਆਂ ਜਤਿੰਦਰ ਸੰਧੂ, ਜਗਦੀਪ ਕੁਮਾਰ ਨੇ ਦਸਿਆ ਕਿ ਸਰਕਾਰ ਨੂੰ ਔਖੇ ਵੇਲੇ ਇਹ ਕਰਮਚਾਰੀ ਚੇਤੇ ਆ ਜਾਂਦੇ ਹਨ ਤੇ ਜਦ ਕਰਮਚਾਰੀ ਹਕ ਮੰਗਣ ਜਾਂਦੇ ਹਨ ਤਾਂ ਮੀਟਿੰਗਾਂ ਦਾ ਦੌਰ ਚਲ ਪੈਂਦਾ ਹੈ। 
ਬੇਸਿੱਟਾ ਮੀਟਿੰਗਾਂ ਤੋਂ ਅੱਕੇ ਮੁਲਾਜ਼ਮਾਂ ਨੇ ਇਹ ਵੀ ਕਿਹਾ ਕਿ ਹੀ ਚੋਣਾਂ ਵਿਚ ਉਹ ਵੀ ਸਰਕਾਰ ਵਿਰੋਧੀ ਪ੍ਰਚਾਰ ਕਰਨ ਤੋਂ ਕੋਈ ਗ਼ੁਰੇਜ਼ ਨਹੀਂ ਕਰਨਗੇ।
ਇਸ ਮੋਕੇ ਤੇ ਯੂਨੀਅਨ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਪੰਜਾਬ ਸਰਕਾਰ ਦੇ ਫੋਕੇ ਵਾਅਦਿਆਂ ਤੋਂ ਬਚ ਕੇ ਰਹਿਣ।
ਇਸ ਮੋਕੇ ਤੇ ਜਿਲਾ ਪ੍ਰੋਗਰਾਮ ਮੈਨੇਜਰ ਵਿਨੈ ਮਲਣ, ਡਾਕਟਰ ਯੋਗੇਸ਼ ਸਹਿਗਲ, ਵਿਸ਼ਾਲ ਰਾਜ,ਰਾਜੇਸ਼ ਪੂਰੀ,ਪੰਕਜ ਵਾਲੀਆ, ਰਣਜੀਤ ਕੌਰ, ਸੰਤੋਸ਼ ਕੁਮਾਰੀ, ਪ੍ਰਿਯੰਕਾ, ਗੁਰਪ੍ਰੀਤ ਕੌਰ,ਰਿਤੂ ਗੁਰਵਿੰਦਰ ਸਿੰਘ,ਗੈਰੀ ਤੋਂ ਇਲਾਵਾ ਬਲਾਕਾਂ ਤੋਂ ਆਏ ਸਟਾਫ਼ ਮੈਂਬਰ ਹਾਜ਼ਰ ਸਨ।
    user_City News Kapurthala
    City News Kapurthala
    ਕਪੂਰਥਲਾ, ਕਪੂਰਥਲਾ, ਪੰਜਾਬ•
    22 hrs ago
  • ਜਲੰਧਰ ਦੇ ਕਿਸ਼ਨਗੜ੍ਹ ਚੌਂਕੀ ਇੰਚਾਰਜ ਦਾ ਕਿਉਂ ਹੋ ਰਿਹਾ ਵਿਰੋਧ , ਜਾਣੋ ਕੀ ਹੈ ਪੂਰਾ ਮਾਮਲਾ
    1
    ਜਲੰਧਰ ਦੇ ਕਿਸ਼ਨਗੜ੍ਹ ਚੌਂਕੀ ਇੰਚਾਰਜ ਦਾ ਕਿਉਂ ਹੋ ਰਿਹਾ ਵਿਰੋਧ , ਜਾਣੋ ਕੀ ਹੈ ਪੂਰਾ ਮਾਮਲਾ
    user_Sunil Kumar
    Sunil Kumar
    ਜਲੰਧਰ 1, ਜਲੰਧਰ, ਪੰਜਾਬ•
    2 hrs ago
  • BHATTI BEAUTY PARLOUR & TRAINING CENTRE Chadda Market near bus stand Phagwara BHATTI BEAUTY PARLOUR & TRAINING CENTRE Chadda Market near bus stand Phagwara
    1
    BHATTI BEAUTY PARLOUR & TRAINING CENTRE Chadda Market near bus stand Phagwara 
BHATTI BEAUTY PARLOUR & TRAINING CENTRE Chadda Market near bus stand Phagwara
    user_Noor
    Noor
    Artist ਫਗਵਾੜਾ, ਕਪੂਰਥਲਾ, ਪੰਜਾਬ•
    2 hrs ago
  • BHATTI BEAUTY PARLOUR & TRAINING CENTER Baljeet mam Chadda Market near Bus stand ਚੰਡਾ ਮਾਰਕੀਟ ਨਅਰ ਬਸ ਸਟੈਂਡ BHATTI BEAUTY PARLOUR & TRAINING CENTER Baljeet mam Chadda Market near Bus stand ਚੰਡਾ ਮਾਰਕੀਟ ਨਅਰ ਬਸ ਸਟੈਂਡ
    1
    BHATTI BEAUTY PARLOUR & TRAINING CENTER Baljeet mam Chadda Market near Bus stand ਚੰਡਾ ਮਾਰਕੀਟ ਨਅਰ ਬਸ ਸਟੈਂਡ
BHATTI BEAUTY PARLOUR & TRAINING CENTER Baljeet mam Chadda Market near Bus stand ਚੰਡਾ ਮਾਰਕੀਟ ਨਅਰ ਬਸ ਸਟੈਂਡ
    user_Noorjahan
    Noorjahan
    Teacher ਫਗਵਾੜਾ, ਕਪੂਰਥਲਾ, ਪੰਜਾਬ•
    2 hrs ago
  • ਕਿਸਾਨਾਂ ਦੇ ਟਰੈਕਟਰਾਂ-ਟਰਾਲੀਆਂ ਦਾ ਜੋ ਲਗਭਗ ₹3.77 ਕਰੋੜ ਦਾ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਪੰਜਾਬ ਸਰਕਾਰ ਕਦੋਂ ਕਰੇਗੀ, ਗੋਇੰਦਵਾਲ ਸਾਹਿਬ ਵਿਖੇ ਪੁੱਜ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਡੀ ਮੁੱਖ ਮੰਤਰੀ ਨੂੰ ਸਵਾਲ ਕਰਨ ਜਾ ਰਹੇ ਕਿਸਾਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਬੈਰੀਗੇਟ ਲਗਾ ਕੇ ਗਿਆ ਰੋਕਿਆ । ਪੁਲਸ ਤੇ ਕਿਸਾਨ ਹੋ ਗਏ ਧਕਮ ਧਕੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ 'ਤੇ ਸ਼ਾਂਤਮਈ ਅੰਦੋਲਨ ਦੌਰਾਨ ਹੋਏ ਟਰੈਕਟਰਾਂ, ਟਰਾਲੀਆਂ ਅਤੇ ਹੋਰ ਸਾਜ਼ੋ-ਸਾਮਾਨ ਦੇ ਕਰੀਬ ਕਰੋੜ ਦੇ ਭਾਰੀ ਮਾਲੀ ਨੁਕਸਾਨ ਦੇ ਮੁਆਵਜ਼ੇ ਅਤੇ ਕਿਸਾਨੀ ਮਸਲਿਆਂ ਨੂੰ ਲੈ ਕੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪੰਜਾਬ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਜਾਣਗੇ। ਇਸ ਮੌਕੇ ਸੂਬਾ ਆਗੂ ਤੇ ਜ਼ਿਲ੍ਹਾ ਪ੍ਰਧਾਨ ਸ ਸਤਨਾਮ ਸਿੰਘ ਮਾਣੋਚਹਾਲ, ਸਕੱਤਰ ਹਰਜਿੰਦਰ ਸਿੰਘ ਸ਼ਕਰੀ, ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਨੂਰਦੀ ਖਜਾਨਚੀ ਫਤਿਹ ਸਿੰਘ ਪਿੱਦੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ, ਸ਼ੰਭੂ ਅਤੇ ਖਨੌਰੀ ਮੋਰਚਿਆਂ ਦੌਰਾਨ ਅੱਥਰੂ ਗੈਸ ਦੇ ਗੋਲਿਆਂ, ਪੁਲਿਸ ਕਾਰਵਾਈ ਅਤੇ ਹੋਰ ਕਾਰਨਾਂ ਕਰਕੇ ਕਿਸਾਨਾਂ ਦੇ ਟਰੈਕਟਰਾਂ-ਟਰਾਲੀਆਂ ਦਾ ਜੋ ਲਗਭਗ ₹3.77 ਕਰੋੜ ਦਾ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਪੰਜਾਬ ਸਰਕਾਰ ਕਦੋਂ ਕਰੇਗੀ, ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨਾਂ ਅਤੇ ਕਿਸਾਨਾਂ ਦੇ ਪਰਿਵਾਰਾਂ ਨੂੰ ਵਾਅਦੇ ਮੁਤਾਬਕ ਪੂਰਾ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੀ ਪ੍ਰਕਿਰਿਆ ਕਿਉਂ ਲਟਕਾਈ ਜਾ ਰਹੀ ਹੈ? ਸਾਰੀਆਂ ਫ਼ਸਲਾਂ 'ਤੇ MSP ਦੀ ਕਾਨੂੰਨੀ ਗਾਰੰਟੀ: ਕੇਂਦਰ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਸੂਬਾ ਪੱਧਰ 'ਤੇ ਬਦਲਵੀਂਆਂ ਫ਼ਸਲਾਂ (ਜਿਵੇਂ ਦਾਲਾਂ, ਮੱਕੀ, ਬਾਸਮਤੀ) 'ਤੇ ਪੱਕੀ ਖ਼ਰੀਦ ਅਤੇ ਭਾਅ ਦੀ ਗਾਰੰਟੀ ਦੇਣ ਲਈ ਕੀ ਠੋਸ ਨੀਤੀ ਬਣਾ ਰਹੀ ਹੈ? ਕਿਸਾਨੀ ਕਰਜ਼ਾ ਮੁਕਤੀ: ਚੋਣਾਂ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕਰਨ ਦੇ ਕੀਤੇ ਵਾਅਦੇ 'ਤੇ ਸਰਕਾਰ ਕਦੋਂ ਅਮਲ ਕਰੇਗੀ? ਫ਼ਸਲੀ ਖ਼ਰਾਬੇ ਦਾ ਮੁਆਵਜ਼ਾ: ਕੁਦਰਤੀ ਆਫ਼ਤਾਂ ਕਾਰਨ ਪਿਛਲੇ ਸਮੇਂ ਦੌਰਾਨ ਤਬਾਹ ਹੋਈਆਂ ਫ਼ਸਲਾਂ ਦਾ ਰਹਿੰਦਾ ਮੁਆਵਜ਼ਾ ਬਿਨਾਂ ਦੇਰੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਸ਼ੰਭੂ-ਖਨੌਰੀ ਨੁਕਸਾਨ ਦੇ ਮੁਆਵਜ਼ੇ ਅਤੇ ਕਿਸਾਨੀ ਮੰਗਾਂ ਸਬੰਧੀ ਜਲਦ ਕੋਈ ਠੋਸ ਫ਼ੈਸਲਾ ਨਾ ਲਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
    1
    ਕਿਸਾਨਾਂ ਦੇ ਟਰੈਕਟਰਾਂ-ਟਰਾਲੀਆਂ ਦਾ ਜੋ ਲਗਭਗ ₹3.77 ਕਰੋੜ ਦਾ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਪੰਜਾਬ ਸਰਕਾਰ ਕਦੋਂ ਕਰੇਗੀ,
ਗੋਇੰਦਵਾਲ ਸਾਹਿਬ ਵਿਖੇ ਪੁੱਜ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਡੀ ਮੁੱਖ ਮੰਤਰੀ ਨੂੰ ਸਵਾਲ ਕਰਨ ਜਾ ਰਹੇ ਕਿਸਾਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਬੈਰੀਗੇਟ ਲਗਾ ਕੇ ਗਿਆ ਰੋਕਿਆ । ਪੁਲਸ ਤੇ ਕਿਸਾਨ ਹੋ ਗਏ ਧਕਮ ਧਕੀ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ 'ਤੇ ਸ਼ਾਂਤਮਈ ਅੰਦੋਲਨ ਦੌਰਾਨ ਹੋਏ ਟਰੈਕਟਰਾਂ, ਟਰਾਲੀਆਂ ਅਤੇ ਹੋਰ ਸਾਜ਼ੋ-ਸਾਮਾਨ ਦੇ ਕਰੀਬ ਕਰੋੜ ਦੇ ਭਾਰੀ ਮਾਲੀ ਨੁਕਸਾਨ ਦੇ ਮੁਆਵਜ਼ੇ ਅਤੇ ਕਿਸਾਨੀ ਮਸਲਿਆਂ ਨੂੰ ਲੈ ਕੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪੰਜਾਬ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਜਾਣਗੇ।
ਇਸ ਮੌਕੇ ਸੂਬਾ ਆਗੂ ਤੇ ਜ਼ਿਲ੍ਹਾ ਪ੍ਰਧਾਨ ਸ ਸਤਨਾਮ ਸਿੰਘ ਮਾਣੋਚਹਾਲ, ਸਕੱਤਰ ਹਰਜਿੰਦਰ ਸਿੰਘ ਸ਼ਕਰੀ, ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਨੂਰਦੀ ਖਜਾਨਚੀ ਫਤਿਹ ਸਿੰਘ ਪਿੱਦੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ,
ਸ਼ੰਭੂ ਅਤੇ ਖਨੌਰੀ ਮੋਰਚਿਆਂ ਦੌਰਾਨ ਅੱਥਰੂ ਗੈਸ ਦੇ ਗੋਲਿਆਂ, ਪੁਲਿਸ ਕਾਰਵਾਈ ਅਤੇ ਹੋਰ ਕਾਰਨਾਂ ਕਰਕੇ ਕਿਸਾਨਾਂ ਦੇ ਟਰੈਕਟਰਾਂ-ਟਰਾਲੀਆਂ ਦਾ ਜੋ ਲਗਭਗ ₹3.77 ਕਰੋੜ ਦਾ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਪੰਜਾਬ ਸਰਕਾਰ ਕਦੋਂ ਕਰੇਗੀ, 
ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨਾਂ ਅਤੇ ਕਿਸਾਨਾਂ ਦੇ ਪਰਿਵਾਰਾਂ ਨੂੰ ਵਾਅਦੇ ਮੁਤਾਬਕ ਪੂਰਾ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੀ ਪ੍ਰਕਿਰਿਆ ਕਿਉਂ ਲਟਕਾਈ ਜਾ ਰਹੀ ਹੈ?
ਸਾਰੀਆਂ ਫ਼ਸਲਾਂ 'ਤੇ MSP ਦੀ ਕਾਨੂੰਨੀ ਗਾਰੰਟੀ: ਕੇਂਦਰ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਸੂਬਾ ਪੱਧਰ 'ਤੇ ਬਦਲਵੀਂਆਂ ਫ਼ਸਲਾਂ (ਜਿਵੇਂ ਦਾਲਾਂ, ਮੱਕੀ, ਬਾਸਮਤੀ) 'ਤੇ ਪੱਕੀ ਖ਼ਰੀਦ ਅਤੇ ਭਾਅ ਦੀ ਗਾਰੰਟੀ ਦੇਣ ਲਈ ਕੀ ਠੋਸ ਨੀਤੀ ਬਣਾ ਰਹੀ ਹੈ?
ਕਿਸਾਨੀ ਕਰਜ਼ਾ ਮੁਕਤੀ: ਚੋਣਾਂ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕਰਨ ਦੇ ਕੀਤੇ ਵਾਅਦੇ 'ਤੇ ਸਰਕਾਰ ਕਦੋਂ ਅਮਲ ਕਰੇਗੀ?
ਫ਼ਸਲੀ ਖ਼ਰਾਬੇ ਦਾ ਮੁਆਵਜ਼ਾ: ਕੁਦਰਤੀ ਆਫ਼ਤਾਂ ਕਾਰਨ ਪਿਛਲੇ ਸਮੇਂ ਦੌਰਾਨ ਤਬਾਹ ਹੋਈਆਂ ਫ਼ਸਲਾਂ ਦਾ ਰਹਿੰਦਾ ਮੁਆਵਜ਼ਾ ਬਿਨਾਂ ਦੇਰੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ।
ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਸ਼ੰਭੂ-ਖਨੌਰੀ ਨੁਕਸਾਨ ਦੇ ਮੁਆਵਜ਼ੇ ਅਤੇ ਕਿਸਾਨੀ ਮੰਗਾਂ ਸਬੰਧੀ ਜਲਦ ਕੋਈ ਠੋਸ ਫ਼ੈਸਲਾ ਨਾ ਲਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
    user_Salamat.Sandhu
    Salamat.Sandhu
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    7 hrs ago
  • ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ’ਤੇ ਸਰਕਾਰੀ ਛੁੱਟੀ ਦੀ ਮੰਗ ਨੇ ਫੜਿਆ ਜ਼ੋਰ! ਭੰਡਾਰੀ ਪੁਲ ’ਤੇ ਭੁੱਖ ਹੜਤਾਲ ਲਈ ਪੁੱਜੇ ਬਸਪਾ ਆਗੂ, ਪ੍ਰਸ਼ਾਸਨ ਦੇ ਭਰੋਸੇ ’ਤੇ ਦੋ ਦਿਨ ਲਈ ਸੰਘਰਸ਼ ਮੁਲਤਵੀ #BabaJeevanSinghJi #GovernmentHoliday #BSP #KawaljitSinghSahota #BhandariBridge #Amritsar #PunjabGovernment #HungerStrike #Protest #PunjabNews #AmritsarNews #PunjabBoldaMajhaBlok
    1
    ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ’ਤੇ ਸਰਕਾਰੀ ਛੁੱਟੀ ਦੀ ਮੰਗ ਨੇ ਫੜਿਆ ਜ਼ੋਰ! ਭੰਡਾਰੀ ਪੁਲ ’ਤੇ ਭੁੱਖ ਹੜਤਾਲ ਲਈ ਪੁੱਜੇ ਬਸਪਾ ਆਗੂ, ਪ੍ਰਸ਼ਾਸਨ ਦੇ ਭਰੋਸੇ ’ਤੇ ਦੋ ਦਿਨ ਲਈ ਸੰਘਰਸ਼ ਮੁਲਤਵੀ

#BabaJeevanSinghJi #GovernmentHoliday #BSP #KawaljitSinghSahota #BhandariBridge #Amritsar #PunjabGovernment #HungerStrike #Protest #PunjabNews #AmritsarNews #PunjabBoldaMajhaBlok
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    2 hrs ago
  • - रक्षा बंधन मौके बहनें उपहार लेने से करे गुरेज, भाइयों से नशा मुक्ति का लें प्रण- गुरबचन सिंह बंगड़ कपूरथला आईटीसी मिशन सुनहरा कल की ओर से चलाए जा रहे प्रथम मल्टी स्किल ट्रेनिंग सेंटर स्टाफ, विद्यार्थियों के सहयोग से नशे के बुरे प्रभावों बारे सेमिनार आयोजित किया गया। इस मौके स्टेट अवार्डी व रिटायर्ड एएसआई गुरबचन सिंह बंगड़ विशेष तौर पर उपस्थित हुए। सेमिनार को संबोधित करते हुए गुरबचन सिंह बंगड़ ने कहा कि यदि नशा करने वाले ध्यान लगाएं तो धीरे धीरे नशे की मात्रा घटती जाएगी, मन में ताकत, आत्म विश्वास आएगा तो नशा छूट जाएगा। फिर हमें उन्हें नशा छोड़ने के लिए नहीं कहना पड़ेगा। उन्होंने खास कर लड़कियों से अपील की है कि वह अपने भाइयों व अन्य पुरुष पारिवारिक मेंबर्स से राखी बांधने मौके उनसे नशा मुक्ति का प्रण जरुर लें, न कि कोई कीमती उपहार की मांग करे। कीमती उपहारों की जरुरत तभी पूरी होगी, यदि परिवार नशा मुक्त होगा। यदि परिवार नशा मुक्त होगा तो ही महिलाओं की सुरक्षा हो सकती है। भाई-बहन के अटूट प्यार व समर्पण के यह पवित्र त्योहार पर परमात्मा के आगे अपने परिवार व समाज को नशा मुक्त करने के लिए अरदास करे। बहनें अपने भाइयों को हमेशा सही दिशा की तरफ प्रेरित करती है, हर तरह की मदद, सहारा देने के लिए तैयार रहती है। भाइयों को अपनी बहनों का पूरी जिंदगी ख्याल रखना है, इसके लिए सेहतमंद व नशामुक्त होना जरुरी है। इससे पूरा परिवार खुशहाल हो सकता है। उन्होंने समाज को अपील की है कि नौजवानों को नशे से बचाने के लिए नशा मुक्त समाज बनाने के लिए हर तरह का योगदान डालना चाहिए। नशीले पदार्थों का सेवन करने से युवाओं के शरीर पर बुरा असर पड़ता है। उसे सही गलत का पता नहीं चलता। अपनों व बेगानों की पहचान नहीं रहती। उन्होंने छात्राओं को अपील की है कि सामाजिक बुराइयों के खिलाफ आवाज उठाने की आज मुख्य जरुरत है, तभी परिवार की तरक्की हो सकती है। इस अवसर पर पंकज पांडे, अमरजीत सिंह, गुरप्रीत सिंह, सिमरजीत सिंह, अनीता गिल, रितू गिल, रुपिंदर सिंह, सुखजीत सिंह के अलावा अन्य मौजूद थे।
    1
    - रक्षा बंधन मौके बहनें उपहार लेने से करे गुरेज, भाइयों से नशा मुक्ति का लें प्रण- गुरबचन सिंह बंगड़
कपूरथला 
आईटीसी मिशन सुनहरा कल की ओर से चलाए जा रहे प्रथम मल्टी स्किल ट्रेनिंग सेंटर स्टाफ, विद्यार्थियों के सहयोग से नशे के बुरे प्रभावों बारे सेमिनार आयोजित किया गया। इस मौके स्टेट अवार्डी व रिटायर्ड एएसआई गुरबचन सिंह बंगड़ विशेष तौर पर उपस्थित हुए। 
सेमिनार को संबोधित करते हुए गुरबचन सिंह बंगड़ ने कहा कि यदि नशा करने वाले ध्यान लगाएं तो धीरे धीरे नशे की मात्रा घटती जाएगी, मन में ताकत, आत्म विश्वास आएगा तो नशा छूट जाएगा। फिर हमें उन्हें नशा छोड़ने के लिए नहीं कहना पड़ेगा। उन्होंने खास कर लड़कियों से अपील की है कि वह अपने भाइयों व अन्य पुरुष पारिवारिक मेंबर्स से राखी बांधने मौके उनसे नशा मुक्ति का प्रण जरुर लें, न कि कोई कीमती उपहार की मांग करे। कीमती उपहारों की जरुरत तभी पूरी होगी, यदि परिवार नशा मुक्त होगा। यदि परिवार नशा मुक्त होगा तो ही महिलाओं की सुरक्षा हो सकती है। 
भाई-बहन के अटूट प्यार व समर्पण के यह पवित्र त्योहार पर परमात्मा के आगे अपने परिवार व समाज को नशा मुक्त करने के लिए अरदास करे। बहनें अपने भाइयों को  हमेशा सही दिशा की तरफ प्रेरित करती है, हर तरह की मदद, सहारा देने के लिए तैयार रहती है। भाइयों को अपनी बहनों का पूरी जिंदगी ख्याल रखना है, इसके लिए सेहतमंद व नशामुक्त होना जरुरी है। इससे पूरा परिवार खुशहाल हो सकता है। उन्होंने समाज को अपील की है कि नौजवानों को नशे से बचाने के लिए नशा मुक्त समाज बनाने के लिए हर तरह का योगदान डालना चाहिए। नशीले पदार्थों का सेवन करने से युवाओं के शरीर पर बुरा असर पड़ता है। उसे सही गलत का पता नहीं चलता। अपनों व बेगानों की पहचान नहीं रहती। उन्होंने छात्राओं को अपील की है कि सामाजिक बुराइयों के खिलाफ आवाज उठाने की आज मुख्य जरुरत है, तभी परिवार की तरक्की हो सकती है।
इस अवसर पर पंकज पांडे, अमरजीत सिंह, गुरप्रीत सिंह, सिमरजीत सिंह, अनीता गिल, रितू गिल, रुपिंदर सिंह, सुखजीत सिंह के अलावा अन्य मौजूद थे।
    user_City News Kapurthala
    City News Kapurthala
    ਕਪੂਰਥਲਾ, ਕਪੂਰਥਲਾ, ਪੰਜਾਬ•
    22 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.