ਡੀ ਸੀ ਕਪੁਰਥਲਾ ਨੂੰ 48 ਘੰਟੇ ਦਾ ਅਲਟੀਮੇਟਮ# ਮਾਮਲਾ ਪ੍ਰਾਈਵੇਟ ਸਕੂਲਾਂ ਵੱਲੋਂ ਨਜਾਇਜ ਵਸੂਲੇ ਜਾ ਰਹੇ ਫੀਸਾਂ ਅਤੇ ਫ਼ੰਡਾਂ ਦਾ#ਸਵਾਲ - ਟਿਉਸ਼ਨ ਫ਼ੀਸ ਬਣਦੀ ਕਿੱਦਾਂ ਕੀ ਮਾਪਦੰਡ _ ਭੰਡਾਲ/ਬਾਈ ਕਪੂਰਥਲਾ 20 ਅਪ੍ਰੈਲ ( ਜੋਗਿੰਦਰ ਸਿੰਘ ਜਾਤੀ ਕੇ) ਪਿਛਲੇ ਲੰਮੇ ਸਮੇਂ ਤੋਂ ਪ੍ਰਾਈਵੇਟ ਸਕੂਲ ਮਾਈਫੇ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਫੀਸ ਰੈਗੂਲੇਟਰੀ ਚੇਅਰਮੈਨ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਅਕਾਸ਼ ਬਾਂਸਲ ਨੂੰ 48 ਘੰਟੇ ਦਾ ਅਲਟੀਮੇਟਮ ਦੇ ਦਿੱਤਾ। ਮਾਮਲਾ ਅੱਜ ਉਸ ਸਮੇਂ ਗਰਮਾਂ ਗਿਆ ਜਦ ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਵਿਖੇ ਮਾਪਿਆਂ ਵੱਲੋਂ ਲਗਾਏ ਧਰਨੇ ਨੂੰ ਟੀਮ ਸਮੇਤ ਸਮੱਰਥਨ ਦੇਣ ਪੁੱਜੇ ਕਿਸਾਨ ਆਗੂ ਗੁਰਦੀਪ ਸਿੰਘ ਭੰਡਾਲ ਤੇ ਬਾਈ ਨਛੱਤਰ ਸਿੰਘ ਦੀ ਥਾਣਾ ਫੱਤੂਢੀਗਾ ਮੁੱਖੀ ਮੈਡਲ ਅਮਨਦੀਪ ਕੌਰ ਨਾਲ ਬਹਿਸ ਹੋ ਗਈ।ਪ੍ਰਾਈਵੇਟ ਸਕੂਲ ਦੇ ਬਚਾਅ ਪੱਖ ਵਿੱਚ ਭੁਗਤਦਿਆਂ ਥਾਣਾ ਫੱਤੂ ਢੀਂਗਾ ਪੁਲਿਸ ਨੇ ਬਾਕੀ ਥਾਣਿਆਂ ਦੀ ਪੁਲਿਸ ਨਫ਼ਰੀ ਮੰਗਵਾ ਕਿਸਾਨ ਆਗੂਆਂ ਤੇ ਆਪਣੀ ਵਰਦੀ ਦਾ ਰੋਹਬ ਝਾੜਦੇ ਹੋਏ ਕਾਨੂੰਨੀ ਕਾਰਵਾਈ ਦੀ ਧਮਕੀ ਦੇ ਦਿੱਤੀ। ਜਿਸ ਤੇ ਆਗੂਆਂ ਵੱਲੋਂ ਕਾਰਵਾਈ ਕਰਨ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਇਹ ਵਰਦੀ ਸਾਡੀ ਸੁਰੱਖਿਆ ਲਈ ਹੈ ਨਾ ਕਿ ਰੋਹਬ ਪਾਉਣ ਲਈ। ਉਪਰੰਤ ਐਸ ਐੱਚ ਓ ਸੋਨਪ੍ਰੀਤ ਕੌਰ ਵੱਲੋਂ ਮੌਕਾ ਸੰਭਾਲਦੇ ਹੋਏ ਆਗੂਆਂ ਨਾਲ ਗੱਲਬਾਤ ਕਰ ਮਾਮਲੇ ਨੂੰ ਸ਼ਾਂਤ ਕੀਤਾ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਮੀਟਿੰਗ ਦਾ ਸਮਾਂ ਲੈ ਮੀਟਿੰਗ ਦੇ ਭਰੋਸੇ ਤੋਂ ਬਾਅਦ ਧਰਨੇ ਨੂੰ 48 ਘੰਟੇ ਲਈ ਮੁਲਤਵੀ ਕਰ ਦਿੱਤਾ ਗਿਆ। ਉਪਰੰਤ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਅਕਾਸ਼ ਬਾਂਸਲ ਨਾਲ ਮੀਟਿੰਗ ਕਰਦਿਆਂ ਆਗੂਆਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਡੀ ਸੀ ਦਫਤਰ ਨੂੰ ਮਾਪਿਆਂ ਸਮੇਤ ਆਗੂਆਂ ਵੱਲੋਂ ਦਰਜਨਾਂ ਸ਼ਿਕਾਇਤਾਂ ਤੇ ਮੰਗ ਪੱਤਰ ਦਿੱਤੇ ਗਏ ਹਨ। ਪਰੰਤੂ ਉਕਤ ਦਫ਼ਤਰ ਵੱਲੋਂ ਕੋਈ ਵੀ ਸਾਰਥਕ ਹੱਲ ਨਹੀਂ ਕੱਢਿਆ ਗਿਆ।ਜਦ ਵਾਰ ਵਾਰ ਮਾਪਿਆਂ ਵੱਲੋਂ ਸਾਡੀਆਂ ਜੱਥੇਬੰਦੀਆਂ ਤੱਕ ਪਹੁੰਚ ਕੀਤੀ ਜਾ ਰਹੀ ਸੀ ਤਾਂ ਮਜਬੂਰਨ ਅੱਜ ਸਾਨੂੰ 48 ਘੰਟੇ ਦਾ ਅਲਟੀਮੇਟਮ ਦੇਣਾ ਪਿਆ। ਜੇਕਰ 48 ਘੰਟੇ ਦੇ ਅੰਦਰ ਅੰਦਰ ਪ੍ਰਾਈਵੇਟ ਸਕੂਲਾਂ ਦਾ ਆਡਿਟ ਕਰਵਾ ਸਕੂਲਾਂ ਤੇ ਮਾਪਿਆਂ ਦੀਆਂ ਸ਼ਿਕਾਇਤਾ ਦਾ ਕੋਈ ਸਾਰਥਕ ਹੱਲ ਨਹੀਂ ਕੱਢਿਆ ਜਾਂਦਾ ਤਾਂ ਮਿਤੀ 23 ਅਪ੍ਰੈਲ ਨੂੰ ਡੀਸੀ ਕੰਪਲੈਕਸ ਦੇ ਅੰਦਰ ਪੱਕੇ ਤੌਰ ਤੇ ਦਿਨ ਰਾਤ ਦਾ ਧਰਨਾ ਉਲੀਕਿਆ ਜਾਵੇਗਾ। ਜਿਸ ਦੇ ਨਿਕਲਣ ਵਾਲੇ ਸਿੱਟਿਆਂ ਦਾ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ। ਡਿਪਟੀ ਕਮਿਸ਼ਨਰ ਵੱਲੋਂ ਜਲਦ ਮੀਟਿੰਗ ਸੱਦ ਮਸਲੇ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ।ਇਸ ਸਮੇਂ ਸੁਖਦੇਵ ਸਿੰਘ ਖੀਰਾਂਵਾਲੀ, ਮਨਪ੍ਰੀਤ ਸਿੰਘ ਮੰਨਾ, ਸਰਪੰਚ ਲਖਵਿੰਦਰ ਸਿੰਘ, ਸਰਪੰਚ ਹਰਜੀਤ ਸਿੰਘ ਪੱਡਾ, ਪਰਮਜੀਤ ਸਿੰਘ ਭੁੱਲਰ,ਅੱਛਰ ਸਿੰਘ ਗਡਾਨਾ, ਲਵਪ੍ਰੀਤ ਸਿੰਘ ਮਿਆਣੀ, ਹਰਪਿੰਦਰ ਸਿੰਘ ਢਿੱਲੋਂ, ਸੁਖਵਿੰਦਰ ਸਿੰਘ,ਡਾ ਲਖਵਿੰਦਰ ਸਿੰਘ, ਮਲਕੀਤ ਸਿੰਘ ਭੰਡਾਲ,ਸੁੱਖਾ ਸਿੰਘ ਸਰਪੰਚ ਫੱਤੂਚੱਕ, ਰਾਜਪਾਲ ਸਿੰਘ ਭੁੱਲਰ, ਬਾਬਾ ਮਲਕੀਤ ਸਿੰਘ ਆਦਿ ਆਗੂ ਹਾਜ਼ਰ ਰਹੇ।

- अमृतसर में बड़ी कार्रवाई! हथियार तस्करी गिरोह का भंडाफोड़, MP से जुड़ा नेटवर्क, 3 अरेस्ट । #AmritsarNews #PunjabPolice #BreakingNews #WeaponSmuggling #PunjabCrime #IndiaNews #CrimeNews #IllegalWeapons #Punjab #Amritsar #PoliceAction #PakistanLink #MPConnection #CrimeAlert #LatestNews #HindiNews #NewsUpdate #BigBreaking1
- Post by HARJIT SINGH1
- ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਅਪਰਾਧ ਵਿਰੁੱਧ.ਸਖ਼ਤ.ਕਾਰਵਾਈ ਕਰਦਿਆਂ,ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਸਰਹੱਦ ਪਾਰ ਅਤੇ ਮੱਧ ਪ੍ਰਦੇਸ਼ ਅਧਾਰਤ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ।ਇਸ ਦੌਰਾਨ ਤਿੰਨ ਮੁਲਜ਼ਮ ਦੀਪਕ ਸਿੰਘ ਉਰਫ਼ ਦੀਪੂ, ਅਰੁਣ ਕੁਮਾਰ ਉਰਫ਼ ਸਾਬੂ ਅਤੇ ਸੁਖਜਿੰਦਰ ਸਿੰਘ ਉਰਫ਼ ਸੁੱਖਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 6 ਪਿਸਟਲ ਸਮੇਤ 7 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਮੱਧ ਪ੍ਰਦੇਸ਼ ਤੋਂ ਗੈਰ-ਕਾਨੂੰਨੀ ਹਥਿਆਰ ਪ੍ਰਾਪਤ ਕਰਦੇ ਸਨ ਅਤੇ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ-ਅਧਾਰਤ ਤਸਕਰਾਂ ਦੇ ਸੰਪਰਕ ਵਿੱਚ ਸਨ, ਜਿਸ ਰਾਹੀਂ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਕੇ ਪੰਜਾਬ ਭਰ ਵਿੱਚ ਅਪਰਾਧਿਕ ਤੱਤਾਂ ਨੂੰ ਹਥਿਆਰ ਸਪਲਾਈ ਕਰਦੇ ਸਨ।ਇਸ ਸੰਬੰਧ ਵਿੱਚ ਥਾਣਾ ਸਿਵਲ ਲਾਈਨਜ਼, ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਜਾਰੀ1
- TARNTARAN ਵਿੱਖੇ ਕਾਂਗਰਸ ਦੀ ਪ੍ਰੈੱਸ ਕਾਨਫਰੰਸ, ਮਹਿਲਾ ਰਾਖਵਾਂਕਰਨ ‘ਤੇ ਕੇਂਦਰ ਸਰਕਾਰ ਨੂੰ ਘੇਰਿਆ, ਸਾਂਸਦ ਗੁਰਜੀਤ ਸਿੰਘ ਅਜੋਲਾ ਨੇ ਮੋਦੀ ਸਰਕਾਰ ‘ਤੇ ਔਰਤਾਂ ਨਾਲ ਧੋਖੇ ਦੇ ਲਗਾਏ ਦੋਸ਼। @Highlight1
- Post by The Virsa Tv1
- ਪੀਣ ਵਾਲੇ ਗੰ'ਦੇ ਪਾਣੀ ਨੂੰ ਲੈ ਕੇ ਬੀਜੇਪੀ ਆਗੂਆਂ ਵੱਲੋ ਪੰਜਾਬ ਸਰਕਾਰ ਖਿਲਾਫ ਕੀਤਾ ਗਿਆ ਰੋਸ ਪ੍ਰਦਰਸ਼ਨ।1
- ਕਾਂਗਰਸ ਨੇ ਕਿਉਂ ਕੀਤਾ ਔਰਤਾਂ ਦੇ ਆਰਕਸ਼ਣ ਦਾ ਵਿਰੋਧ , MP ਔਜਲਾ ਤੋਂ ਜਾਣੋ ਕਿਵੇਂ BJP ਨੇ ਚਲਾਇਆ ਹੈ ਏਜੇਂਡਾ . #WomenReservationBill #CongressVsBJP #GurjeetAujla #BJPAgenda #PunjabPolitics #IndianPolitics #WomenEmpowerment #ReservationDebate #PoliticalNews #BreakingNews #LokSabha #RajyaSabha #IndiaNews #PoliticalWar #TrendingNews1
- Post by The Virsa Tv1
- ਅੰਮ੍ਰਿਤਸਰ ਸੁਲਤਾਨਵਿੰਡ ਰੋਡ ਤੇ ਦੇਰ ਰਾਤ ਚੱਲੀਆਂ ਗੋਲੀਆ1