logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਸਿੱਖਿਆ ਖੇਤਰ ਵਿੱਚ ਇਤਿਹਾਸਕ ਉਪਰਾਲੇ ਗੜ੍ਹਸ਼ੰਕਰ, 17 ਅਪ੍ਰੈਲ (ਅਸ਼ਵਨੀ ਸ਼ਰਮਾ) ਹਲਕਾ ਗੜ੍ਹਸ਼ੰਕਰ ਵਿੱਚ ਸਿੱਖਿਆ ਦੇ ਮਿਆਰ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਲਈ ਸਰਦਾਰ ਜੈ ਕ੍ਰਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਅਤੇ ਹਲਕਾ ਵਿਧਾਇਕ ਵੱਲੋਂ ਵੱਡੇ ਪੱਧਰ ‘ਤੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਦੀ ਅਗਵਾਈ ਹੇਠ ਸਿੱਖਿਆ ਖੇਤਰ ਵਿੱਚ ਲਗਾਤਾਰ ਹੋ ਰਹੇ ਉਪਰਾਲੇ ਇਲਾਕੇ ਲਈ ਇੱਕ ਮਿਸਾਲ ਬਣ ਰਹੇ ਹਨ। ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨੰਗਲ ਖੁਰਦ ਵਿਖੇ ਡਿਪਟੀ ਸਪੀਕਰ ਵੱਲੋਂ ਤਿੰਨ ਆਧੁਨਿਕ ਲੈਬਾਂ ਅਤੇ ਇੱਕ ਨਵੇਂ ਕਲਾਸ ਰੂਮ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਗਭਗ 50 ਲੱਖ ਰੁਪਏ ਦੀ ਗ੍ਰਾਂਟ ਪ੍ਰਦਾਨ ਕੀਤੀ ਗਈ ਹੈ, ਜਿਸ ਨਾਲ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ ਹੈ ਅਤੇ ਵਿਦਿਆਰਥੀਆਂ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਡਿਪਟੀ ਸਪੀਕਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਰਕਾਰ ਸਿੱਖਿਆ ਨੂੰ ਸਭ ਤੋਂ ਵੱਡੀ ਤਰਜੀਹ ਦੇ ਰਹੀ ਹੈ ਅਤੇ ਪਿੰਡਾਂ ਦੇ ਸਕੂਲਾਂ ਨੂੰ ਵੀ ਸ਼ਹਿਰੀ ਸਹੂਲਤਾਂ ਦੇ ਬਰਾਬਰ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਨੇ ਮਾਪਿਆਂ ਅਤੇ ਪਿੰਡ ਵਾਸੀਆਂ ਨੂੰ ਬੱਚਿਆਂ ਦੀ ਪੜ੍ਹਾਈ ਵਿੱਚ ਸਰਗਰਮ ਭਾਗੀਦਾਰੀ ਦੀ ਅਪੀਲ ਕੀਤੀ। ਇਸ ਮੌਕੇ ਸ. ਬਲਦੀਪ ਸਿੰਘ (ਚੇਅਰਮੈਨ ਮਾਰਕੀਟ ਕਮੇਟੀ ਗੜ੍ਹਸ਼ੰਕਰ), ਸ. ਚਰਨਜੀਤ ਸਿੰਘ ਚੰਨੀ (ਓਐਸਡੀ), ਸ. ਸੋਹਣ ਸਿੰਘ (ਸਿੱਖਿਆ ਕੋਆਰਡੀਨੇਟਰ), ਪ੍ਰਿੰਸੀਪਲ ਸ਼੍ਰੀ ਸੁਰਜੀਤ ਸਿੰਘ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਰਹੀਆਂ। ਸਟੇਜ ਸੰਚਾਲਨ ਸ. ਸਤਵੰਤ ਸਿੰਘ ਵੱਲੋਂ ਬਾਖੂਬੀ ਕੀਤਾ ਗਿਆ। ਇਸ ਤੋਂ ਇਲਾਵਾ, ਪਿੰਡ ਮਜਾਰਾ ਡਿੰਗਰੀਆਂ ਵਿੱਚ ਵੀ ਡਿਪਟੀ ਸਪੀਕਰ ਵੱਲੋਂ ਵੱਡਾ ਵਿਕਾਸੀ ਕਦਮ ਚੁੱਕਦੇ ਹੋਏ 3 ਸਾਇੰਸ ਲੈਬਾਂ, 1 ਇੰਟੀਗ੍ਰੇਟਿਡ ਸਾਇੰਸ ਲੈਬ ਅਤੇ 2 ਨਵੇਂ ਕਲਾਸ ਰੂਮਾ ਦਾ ਉਦਘਾਟਨ ਕੀਤਾ ਗਿਆ। ਇਨ੍ਹਾਂ ਪ੍ਰੋਜੈਕਟਾਂ ‘ਤੇ ਕਰੀਬ 62.92 ਲੱਖ ਰੁਪਏ ਦੀ ਲਾਗਤ ਆਈ ਹੈ, ਜੋ ਸਿੱਖਿਆ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰੇਗੀ। ਸਮਾਗਮ ਦੌਰਾਨ ਬਲਾਕ ਸਮਿਤੀ ਮੈਂਬਰਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਅਤੇ ਪਿੰਡਾਂ ਦੇ ਸਰਪੰਚਾਂ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਦੀ ਹਾਜ਼ਰੀ ਨੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਬਣਾਇਆ। ਸਕੂਲ ਦੇ ਪ੍ਰਿੰਸੀਪਲ ਸ. ਜਰਨੈਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਕੂਲ ਦੀਆਂ ਉਪਲਬਧੀਆਂ ਬਾਰੇ ਵੀ ਜਾਣਕਾਰੀ ਦਿੱਤੀ। ਸੰਸਕ੍ਰਿਤਿਕ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵੱਲੋਂ ਨਸ਼ਿਆਂ ਖਿਲਾਫ ਨਾਟਕ ਅਤੇ ਰੰਗੀਨ ਗਿੱਧਾ ਪੇਸ਼ ਕੀਤਾ ਗਿਆ, ਜਿਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਜਾਗਰੂਕਤਾ ਦਾ ਸੰਦੇਸ਼ ਵੀ ਦਿੱਤਾ। ਅੰਤ ਵਿੱਚ ਡਿਪਟੀ ਸਪੀਕਰ ਨੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਗੁਣਵੱਤਾ ਵਾਲੀ ਸਿੱਖਿਆ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਹੋਰ ਵੀ ਵੱਡੇ ਉਪਰਾਲੇ ਕੀਤੇ ਜਾਣਗੇ।

2 hrs ago
user_Ashwani Kumar Sharma
Ashwani Kumar Sharma
Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
2 hrs ago
c89b3617-4ccd-4505-acd8-a603149cb224

ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਸਿੱਖਿਆ ਖੇਤਰ ਵਿੱਚ ਇਤਿਹਾਸਕ ਉਪਰਾਲੇ ਗੜ੍ਹਸ਼ੰਕਰ, 17 ਅਪ੍ਰੈਲ (ਅਸ਼ਵਨੀ ਸ਼ਰਮਾ) ਹਲਕਾ ਗੜ੍ਹਸ਼ੰਕਰ ਵਿੱਚ ਸਿੱਖਿਆ ਦੇ ਮਿਆਰ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਲਈ ਸਰਦਾਰ ਜੈ ਕ੍ਰਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਅਤੇ ਹਲਕਾ ਵਿਧਾਇਕ ਵੱਲੋਂ ਵੱਡੇ ਪੱਧਰ ‘ਤੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਦੀ ਅਗਵਾਈ ਹੇਠ ਸਿੱਖਿਆ ਖੇਤਰ ਵਿੱਚ ਲਗਾਤਾਰ ਹੋ ਰਹੇ ਉਪਰਾਲੇ ਇਲਾਕੇ ਲਈ ਇੱਕ ਮਿਸਾਲ ਬਣ ਰਹੇ ਹਨ। ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨੰਗਲ ਖੁਰਦ ਵਿਖੇ ਡਿਪਟੀ ਸਪੀਕਰ ਵੱਲੋਂ ਤਿੰਨ ਆਧੁਨਿਕ ਲੈਬਾਂ ਅਤੇ ਇੱਕ ਨਵੇਂ ਕਲਾਸ ਰੂਮ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਮੌਕੇ

6d9bcd85-24c5-46df-acc4-287a71e7b175

ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਗਭਗ 50 ਲੱਖ ਰੁਪਏ ਦੀ ਗ੍ਰਾਂਟ ਪ੍ਰਦਾਨ ਕੀਤੀ ਗਈ ਹੈ, ਜਿਸ ਨਾਲ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ ਹੈ ਅਤੇ ਵਿਦਿਆਰਥੀਆਂ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਡਿਪਟੀ ਸਪੀਕਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਰਕਾਰ ਸਿੱਖਿਆ ਨੂੰ ਸਭ ਤੋਂ ਵੱਡੀ ਤਰਜੀਹ ਦੇ ਰਹੀ ਹੈ ਅਤੇ ਪਿੰਡਾਂ ਦੇ ਸਕੂਲਾਂ ਨੂੰ ਵੀ ਸ਼ਹਿਰੀ ਸਹੂਲਤਾਂ ਦੇ ਬਰਾਬਰ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਨੇ ਮਾਪਿਆਂ ਅਤੇ ਪਿੰਡ ਵਾਸੀਆਂ ਨੂੰ ਬੱਚਿਆਂ ਦੀ ਪੜ੍ਹਾਈ ਵਿੱਚ ਸਰਗਰਮ ਭਾਗੀਦਾਰੀ ਦੀ ਅਪੀਲ ਕੀਤੀ। ਇਸ ਮੌਕੇ ਸ. ਬਲਦੀਪ ਸਿੰਘ (ਚੇਅਰਮੈਨ ਮਾਰਕੀਟ ਕਮੇਟੀ ਗੜ੍ਹਸ਼ੰਕਰ),

ae56cd3b-0c22-4288-a1c9-4664ab0f08cb

ਸ. ਚਰਨਜੀਤ ਸਿੰਘ ਚੰਨੀ (ਓਐਸਡੀ), ਸ. ਸੋਹਣ ਸਿੰਘ (ਸਿੱਖਿਆ ਕੋਆਰਡੀਨੇਟਰ), ਪ੍ਰਿੰਸੀਪਲ ਸ਼੍ਰੀ ਸੁਰਜੀਤ ਸਿੰਘ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਰਹੀਆਂ। ਸਟੇਜ ਸੰਚਾਲਨ ਸ. ਸਤਵੰਤ ਸਿੰਘ ਵੱਲੋਂ ਬਾਖੂਬੀ ਕੀਤਾ ਗਿਆ। ਇਸ ਤੋਂ ਇਲਾਵਾ, ਪਿੰਡ ਮਜਾਰਾ ਡਿੰਗਰੀਆਂ ਵਿੱਚ ਵੀ ਡਿਪਟੀ ਸਪੀਕਰ ਵੱਲੋਂ ਵੱਡਾ ਵਿਕਾਸੀ ਕਦਮ ਚੁੱਕਦੇ ਹੋਏ 3 ਸਾਇੰਸ ਲੈਬਾਂ, 1 ਇੰਟੀਗ੍ਰੇਟਿਡ ਸਾਇੰਸ ਲੈਬ ਅਤੇ 2 ਨਵੇਂ ਕਲਾਸ ਰੂਮਾ ਦਾ ਉਦਘਾਟਨ ਕੀਤਾ ਗਿਆ। ਇਨ੍ਹਾਂ ਪ੍ਰੋਜੈਕਟਾਂ ‘ਤੇ ਕਰੀਬ 62.92 ਲੱਖ ਰੁਪਏ ਦੀ ਲਾਗਤ ਆਈ ਹੈ, ਜੋ ਸਿੱਖਿਆ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰੇਗੀ। ਸਮਾਗਮ ਦੌਰਾਨ ਬਲਾਕ ਸਮਿਤੀ ਮੈਂਬਰਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਅਤੇ ਪਿੰਡਾਂ ਦੇ ਸਰਪੰਚਾਂ

43d41422-03e3-4d8b-83c1-8d31c5991c83

ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਦੀ ਹਾਜ਼ਰੀ ਨੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਬਣਾਇਆ। ਸਕੂਲ ਦੇ ਪ੍ਰਿੰਸੀਪਲ ਸ. ਜਰਨੈਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਕੂਲ ਦੀਆਂ ਉਪਲਬਧੀਆਂ ਬਾਰੇ ਵੀ ਜਾਣਕਾਰੀ ਦਿੱਤੀ। ਸੰਸਕ੍ਰਿਤਿਕ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵੱਲੋਂ ਨਸ਼ਿਆਂ ਖਿਲਾਫ ਨਾਟਕ ਅਤੇ ਰੰਗੀਨ ਗਿੱਧਾ ਪੇਸ਼ ਕੀਤਾ ਗਿਆ, ਜਿਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਜਾਗਰੂਕਤਾ ਦਾ ਸੰਦੇਸ਼ ਵੀ ਦਿੱਤਾ। ਅੰਤ ਵਿੱਚ ਡਿਪਟੀ ਸਪੀਕਰ ਨੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਗੁਣਵੱਤਾ ਵਾਲੀ ਸਿੱਖਿਆ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਹੋਰ ਵੀ ਵੱਡੇ ਉਪਰਾਲੇ ਕੀਤੇ ਜਾਣਗੇ।

More news from Hoshiarpur and nearby areas
  • 🌟𝓒𝓸𝓷𝓰𝓻𝓪𝓽𝓾𝓵𝓪𝓽𝓲𝓸𝓷𝓼 𝓽𝓸 𝓸𝓾𝓻 𝓼𝓽𝓪𝓻 𝓼𝓽𝓾𝓭𝓮𝓷𝓽 𝓣𝓪𝓷𝓿𝓲 𝓸𝓷 𝓼𝓮𝓬𝓾𝓻𝓲𝓷𝓰 98% 𝓲𝓷 CBSE 𝓑𝓸𝓪𝓻𝓭 𝓔𝔁𝓪𝓶𝓼 🌟 Our student of session 2025-26 Tanvi secured highest marks of this session 98% in mathematics of class 10 in her CBSE Board Exams. #CBSE #Results #maths #success #Class10
    1
    🌟𝓒𝓸𝓷𝓰𝓻𝓪𝓽𝓾𝓵𝓪𝓽𝓲𝓸𝓷𝓼 𝓽𝓸 𝓸𝓾𝓻 𝓼𝓽𝓪𝓻 𝓼𝓽𝓾𝓭𝓮𝓷𝓽 𝓣𝓪𝓷𝓿𝓲 𝓸𝓷 𝓼𝓮𝓬𝓾𝓻𝓲𝓷𝓰  98% 𝓲𝓷  CBSE 𝓑𝓸𝓪𝓻𝓭 𝓔𝔁𝓪𝓶𝓼 🌟
Our student of session  2025-26 Tanvi secured highest marks of this session 98% in mathematics of class 10 in her CBSE Board Exams.
#CBSE #Results #maths #success #Class10
    user_Edustunt Tuition Centre
    Edustunt Tuition Centre
    Media company Garhshankar, Hoshiarpur•
    11 hrs ago
  • #aam adami party mantri saab nu 🙏🙏🙏🙏
    1
    #aam adami party mantri saab nu 🙏🙏🙏🙏
    user_Munna Kumar
    Munna Kumar
    ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    4 hrs ago
  • Post by ਪ੍ਰਦੀਪ ਧੀਮਾਨ
    1
    Post by ਪ੍ਰਦੀਪ ਧੀਮਾਨ
    user_ਪ੍ਰਦੀਪ ਧੀਮਾਨ
    ਪ੍ਰਦੀਪ ਧੀਮਾਨ
    Photographer ਰੂਪ ਨਗਰ, ਰੂਪਨਗਰ, ਪੰਜਾਬ•
    7 hrs ago
  • रोड पटी गई है ईस कर के जाम लग रही है जलद,,,, से जलद बनाया जाये लोका नु आराम हो जावे
    1
    रोड पटी गई है ईस कर के जाम लग रही है जलद,,,, से जलद बनाया जाये लोका नु आराम हो जावे
    user_User9068
    User9068
    ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    13 hrs ago
  • Reception 'ਤੇ ਬੈਠੀ ਮੈਡਮ ਨੂੰ ਡਰਾ ਕੇ ਲੁੱ'ਟ ਕਰਨ ਵਾਲੇ ਕਾਬੂ | Punjab 24 News | Jalandhar News | Punjab Police News . #Jalandhar #PunjabPolice #PunjabNews #LootCase #CrimeNews #BreakingNews #PunjabCrime #PoliceAction #JalandharNews #CrimeAlert #PunjabUpdates #RobberyCase #LawAndOrder #Punjab24News #LatestPunjabNews
    1
    Reception 'ਤੇ ਬੈਠੀ ਮੈਡਮ ਨੂੰ ਡਰਾ ਕੇ ਲੁੱ'ਟ ਕਰਨ ਵਾਲੇ ਕਾਬੂ | Punjab 24 News | Jalandhar News | Punjab Police News
.
#Jalandhar #PunjabPolice #PunjabNews #LootCase #CrimeNews #BreakingNews #PunjabCrime #PoliceAction #JalandharNews #CrimeAlert #PunjabUpdates #RobberyCase #LawAndOrder #Punjab24News #LatestPunjabNews
    user_Punjab 24 News
    Punjab 24 News
    Media Jalandhar - I, Punjab•
    26 min ago
  • Post by Rammi Cheema
    5
    Post by Rammi Cheema
    user_Rammi Cheema
    Rammi Cheema
    ਪਾਇਲ, ਲੁਧਿਆਣਾ, ਪੰਜਾਬ•
    3 hrs ago
  • Post by Ravinder Singh
    1
    Post by Ravinder Singh
    user_Ravinder Singh
    Ravinder Singh
    ਨਕੋਦਰ, ਜਲੰਧਰ, ਪੰਜਾਬ•
    11 hrs ago
  • Post by ਪ੍ਰਦੀਪ ਧੀਮਾਨ
    1
    Post by ਪ੍ਰਦੀਪ ਧੀਮਾਨ
    user_ਪ੍ਰਦੀਪ ਧੀਮਾਨ
    ਪ੍ਰਦੀਪ ਧੀਮਾਨ
    Photographer ਰੂਪ ਨਗਰ, ਰੂਪਨਗਰ, ਪੰਜਾਬ•
    9 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.