logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਬਰਨਾਲਾ ਪੁਲਿਸ ਵੱਲੋਂ ਐਸਪੀ (ਐਸ) ਸੋਹਣ ਕੁਮਾਰ ਸੋਨੀ ਦੀ ਅਗਵਾਈ ਹੇਠ ਹੰਡਿਆਇਆ ਦੇ ਕਥਿਤ ਨਸ਼ਾ ਤਸਕਰ ਗੁਲਜਾਰ ਸਿੰਘ ਦੇ ਘਰ 'ਤੇ 'ਪੀਲਾ ਪੰਜਾ' (ਬੁਲਡੋਜ਼ਰ) ਚਲਾਉਣ ਦੀ ਕਾਰਵਾਈ ਨੂੰ ਲੈ ਕੇ ਇਲਾਕੇ ਵਿੱਚ ਗਹਿਮਾ-ਗਹਿਮੀ ਚਰਚਾ ਛਿੜੀ ਹੋਈ ਹੈ। ਪੁਲਿਸ ਦੇ ਵੱਡੇ ਦਾਅਵਿਆਂ ਅਤੇ ਜ਼ਮੀਨੀ ਹਕੀਕਤ ਵਿਚਾਲੇ ਫਰਕ ਨੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਐਸਪੀ(ਐਸ) ਸੋਹਣ ਕੁਮਾਰ ਸੋਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੁਲਜਾਰ ਸਿੰਘ ਪੁੱਤਰ ਦਲੀਪ ਸਿੰਘ, ਵਾਸੀ ਕਿਲਾ ਪੱਤੀ ਹੰਡਿਆਇਆ, ਅਤੇ ਉਸ ਦਾ ਪੂਰਾ ਪਰਿਵਾਰ ਨਸ਼ਾ ਤਸਕਰੀ ਵਿੱਚ ਲਿਪਤ ਹੈ। ਉਨ੍ਹਾਂ ਮੁਤਾਬਕ, ਪਰਿਵਾਰ ਦੇ ਮੈਂਬਰਾਂ ਖ਼ਿਲਾਫ਼ ਐਨਡੀਪੀਐਸ ਅਤੇ ਹੋਰ ਮਾਮਲਿਆਂ ਦੇ ਕਈ ਪਰਚੇ ਦਰਜ ਹਨ, ਜਿਨ੍ਹਾਂ ਵਿੱਚ ਗੁਲਜਾਰ ਸਿੰਘ ਦੇ ਨਾਮ 'ਤੇ 4, ਉਨ੍ਹਾਂ ਦੀ ਪਤਨੀ ਰਾਣੋ ਕੌਰ 'ਤੇ 17, ਪੁੱਤਰ ਰਿੰਕੂ ਸਿੰਘ 'ਤੇ 12 ਅਤੇ ਰਿੰਕੂ ਸਿੰਘ ਦੀ ਪਤਨੀ ਮੀਨਾ 'ਤੇ 4 ਪਰਚੇ ਸ਼ਾਮਲ ਹਨ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਕਿ ਇਹ ਘਰ ਨਸ਼ੇ ਦੇ ਪੈਸੇ ਨਾਲ ਬਣਾਇਆ ਗਿਆ ਸੀ ਅਤੇ ਸਾਰੀ ਜਾਇਦਾਦ ਗੈਰ-ਕਾਨੂੰਨੀ ਹੈ। ਪਰ ਜਦੋਂ 'ਪੀਲੇ ਪੰਜੇ' ਦੀ ਕਾਰਵਾਈ ਖ਼ਤਮ ਹੋਈ ਤਾਂ ਲੋਕਾਂ ਨੇ ਦੇਖਿਆ ਕਿ ਜਿਸ ਘਰ ਨੂੰ ਨਸ਼ੇ ਦੀ ਕਮਾਈ ਤੋਂ ਬਣਿਆ ਦੱਸਿਆ ਜਾ ਰਿਹਾ ਸੀ, ਉਸ ਦਾ ਵੱਡਾ ਹਿੱਸਾ ਜਿਉਂ ਦਾ ਤਿਉਂ ਖੜ੍ਹਾ ਰਿਹਾ। ਕਾਰਵਾਈ ਸਿਰਫ਼ ਇੱਕ ਦਹਿਲੀਜ ਅਤੇ ਘਰ ਦੇ ਇੱਕ ਕੌਲੇ ਤੱਕ ਹੀ ਸੀਮਤ ਰਹੀ। ਇਸ 'ਤੇ ਆਮ ਲੋਕ ਸਵਾਲ ਕਰ ਰਹੇ ਹਨ ਕਿ ਜੇਕਰ ਪੂਰਾ ਘਰ ਹੀ ਗੈਰ-ਕਾਨੂੰਨੀ ਸੀ ਤਾਂ ਬੁਲਡੋਜ਼ਰ ਸਿਰਫ਼ ਦਹਿਲੀਜ 'ਤੇ ਹੀ ਕਿਉਂ ਰੁਕ ਗਿਆ। ਇਸ ਮਾਮਲੇ 'ਤੇ ਨਗਰ ਪੰਚਾਇਤ ਹੰਡਿਆਇਆ ਦੇ ਕਲਰਕ ਨਾਇਬ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਸਿਰਫ਼ ਗੁਲਜਾਰ ਸਿੰਘ ਦੁਆਰਾ ਸੜਕ 'ਤੇ ਬਣਾਈ ਗਈ ਨਜਾਇਜ਼ ਦਹਿਲੀਜ ਨੂੰ ਹਟਾਉਣ ਲਈ ਸੀ। ਇਸ ਤੋਂ ਬਾਅਦ ਇਲਾਕੇ ਦੇ ਲੋਕ ਤਨਜ਼ ਕਰਦੇ ਹੋਏ ਕਹਿ ਰਹੇ ਹਨ ਕਿ ਪ੍ਰਸ਼ਾਸਨ ਨੇ 'ਨਸ਼ਾ ਵਿਰੋਧੀ ਮੁਹਿੰਮ' ਅਤੇ 'ਨਜਾਇਜ਼ ਕਬਜ਼ਾ ਹਟਾਓ ਮੁਹਿੰਮ' ਨੂੰ ਇੱਕੋ ਮੰਚ 'ਤੇ ਜੋੜ ਕੇ ਨਵਾਂ ਪ੍ਰਯੋਗ ਕੀਤਾ ਹੈ, ਜਿੱਥੇ ਬਿਆਨਾਂ ਵਿੱਚ ਤਾਂ 'ਨਸ਼ੇ ਦਾ ਮਹਿਲ' ਢਹਿ ਜਾਂਦਾ ਹੈ ਪਰ ਹਕੀਕਤ ਵਿੱਚ ਸਿਰਫ਼ ਇੱਕ ਕੌਲਾ ਹੀ ਡਿੱਗਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਦੀ ਜਾਇਦਾਦ ਸੱਚਮੁੱਚ ਨਸ਼ਾ ਤਸਕਰੀ ਦੀ ਕਮਾਈ ਨਾਲ ਬਣੀ ਹੈ ਤਾਂ ਕਾਨੂੰਨ ਅਨੁਸਾਰ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ। ਪਰ ਜੇ ਕਾਰਵਾਈ ਸਿਰਫ਼ ਨਜਾਇਜ਼ ਦਹਿਲੀਜ ਹਟਾਉਣ ਦੀ ਸੀ, ਤਾਂ ਉਸ ਨੂੰ ਉਸੇ ਰੂਪ ਵਿੱਚ ਪੇਸ਼ ਕੀਤਾ ਜਾਣਾ ਚਾਹੀਦਾ ਸੀ। ਫਿਲਹਾਲ, ਹੰਡਿਆਇਆ ਵਿੱਚ ਇਹ ਚਰਚਾ ਹੈ ਕਿ 'ਪੀਲਾ ਪੰਜਾ' ਕਿੱਥੇ ਚੱਲਿਆ ਨਹੀਂ, ਸਗੋਂ ਕਿੱਥੇ ਰੁਕ ਗਿਆ। ਇਸ ਕਾਰਵਾਈ ਮੌਕੇ ਐਸਪੀ (ਐਸ) ਸੋਹਣ ਕੁਮਾਰ ਸੋਨੀ ਦੇ ਨਾਲ ਡੀਐਸਪੀ ਕਮਲਜੀਤ ਸਿੰਘ, ਐਸਐਚਓ ਜਗਜੀਤ ਸਿੰਘ, ਸੀਆਈਏ ਸਟਾਫ ਹੰਡਿਆਇਆ ਦੇ ਇੰਚਾਰਜ ਐਸਐਚਓ ਬਲਜੀਤ ਸਿੰਘ, ਹੰਡਿਆਇਆ ਚੌਂਕੀ ਇੰਚਾਰਜ ਈਐਸਆਈ ਤਰਸੇਮ ਸਿੰਘ ਸਮੇਤ ਹੋਰ ਪੁਲਿਸ ਟੀਮ ਅਤੇ ਨਗਰ ਪੰਚਾਇਤ ਹੰਡਿਆਇਆ ਤੋਂ ਕਲਰਕ ਨਾਇਬ ਸਿੰਘ, ਕਲਰਕ ਵਰਿੰਦਰ ਸਿੰਘ ਅਤੇ ਗੁਰਦੀਪ ਸਿੰਘ ਵੀ ਮੌਜੂਦ ਸਨ।

16 hrs ago
user_ਸੋਨੀ ਗੋਇਲ
ਸੋਨੀ ਗੋਇਲ
Local News Reporter ਬਰਨਾਲਾ, ਬਰਨਾਲਾ, ਪੰਜਾਬ•
16 hrs ago
5c6b7185-9117-4081-bfed-25517aae7aac

More news from ਪੰਜਾਬ and nearby areas
  • ਇੱਕ ਸਖ਼ਤ ਟਿੱਪਣੀ ਵਿੱਚ, ਦੀਪ ਸਿੱਧੂ ਦੇ ਪੁਰਾਣੇ ਕਥਨ ਨੂੰ ਸੱਚ ਸਾਬਤ ਕਰਾਰ ਦਿੱਤਾ ਗਿਆ ਹੈ, ਜਿਸ ਵਿੱਚ ਉਹ ਕਹਿੰਦਾ ਹੁੰਦਾ ਸੀ ਕਿ 'ਭੇਡਾਂ ਮੁਨੀਆਂ ਤਾਂ ਜਾ ਸਕਦੀਆਂ ਨੇ ਪਰ ਸਮਝਾਈਆਂ ਨਹੀਂ ਜਾ ਸਕਦੀਆਂ'। ਪੋਸਟ ਵਿੱਚ ਇਸ ਗੱਲ 'ਤੇ ਡੂੰਘੀ ਨਿਰਾਸ਼ਾ ਜ਼ਾਹਰ ਕੀਤੀ ਗਈ ਹੈ ਕਿ ਸਾਡੇ ਆਪਣੇ ਹੀ ਸਿੱਖ, ਜਿਨ੍ਹਾਂ ਦੀ ਖਾਤਰ ਗੁਰੂ ਸਾਹਿਬਾਨ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ, ਅੱਜ ਉਨ੍ਹਾਂ ਮੁਗਲਾਂ ਦੀਆਂ ਕਬਰਾਂ 'ਤੇ ਮੱਥੇ ਟੇਕਦੇ ਨਜ਼ਰ ਆਉਂਦੇ ਹਨ, ਜਿਨ੍ਹਾਂ ਨੇ ਇਤਿਹਾਸ ਵਿੱਚ ਅਣਗਿਣਤ ਸਿੰਘਾਂ ਨੂੰ ਸ਼ਹੀਦ ਕੀਤਾ ਸੀ।
    1
    ਇੱਕ ਸਖ਼ਤ ਟਿੱਪਣੀ ਵਿੱਚ, ਦੀਪ ਸਿੱਧੂ ਦੇ ਪੁਰਾਣੇ ਕਥਨ ਨੂੰ ਸੱਚ ਸਾਬਤ ਕਰਾਰ ਦਿੱਤਾ ਗਿਆ ਹੈ, ਜਿਸ ਵਿੱਚ ਉਹ ਕਹਿੰਦਾ ਹੁੰਦਾ ਸੀ ਕਿ 'ਭੇਡਾਂ ਮੁਨੀਆਂ ਤਾਂ ਜਾ ਸਕਦੀਆਂ ਨੇ ਪਰ ਸਮਝਾਈਆਂ ਨਹੀਂ ਜਾ ਸਕਦੀਆਂ'। ਪੋਸਟ ਵਿੱਚ ਇਸ ਗੱਲ 'ਤੇ ਡੂੰਘੀ ਨਿਰਾਸ਼ਾ ਜ਼ਾਹਰ ਕੀਤੀ ਗਈ ਹੈ ਕਿ ਸਾਡੇ ਆਪਣੇ ਹੀ ਸਿੱਖ, ਜਿਨ੍ਹਾਂ ਦੀ ਖਾਤਰ ਗੁਰੂ ਸਾਹਿਬਾਨ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ, ਅੱਜ ਉਨ੍ਹਾਂ ਮੁਗਲਾਂ ਦੀਆਂ ਕਬਰਾਂ 'ਤੇ ਮੱਥੇ ਟੇਕਦੇ ਨਜ਼ਰ ਆਉਂਦੇ ਹਨ, ਜਿਨ੍ਹਾਂ ਨੇ ਇਤਿਹਾਸ ਵਿੱਚ ਅਣਗਿਣਤ ਸਿੰਘਾਂ ਨੂੰ ਸ਼ਹੀਦ ਕੀਤਾ ਸੀ।
    user_ਨਿਹੰਗ ਅੰਮ੍ਰਿਤਪਾਲ ਸਿੰਘ ਖਾਲ
    ਨਿਹੰਗ ਅੰਮ੍ਰਿਤਪਾਲ ਸਿੰਘ ਖਾਲ
    ਨਾਭਾ, ਪਟਿਆਲਾ, ਪੰਜਾਬ•
    13 hrs ago
  • ਇੱਕ ਤਾਜ਼ਾ ਘਟਨਾ ਵਿੱਚ, ਗਾਇਕ ਦਿਲਜੀਤ ਦੋਸਾਂਝ ਦੇ ਇੱਕ ਕੰਸਰਟ ਦੌਰਾਨ ਮੰਚ 'ਤੇ ਇੱਕ ਵਾਰ ਫਿਰ ਖਾਲਿਸਤਾਨ ਦਾ ਝੰਡਾ ਦਿਖਾਈ ਦਿੱਤਾ। ਇਸ ਮਾਮਲੇ ਨੂੰ ਲੈ ਕੇ ਇਹ ਸਵਾਲ ਉੱਠ ਰਿਹਾ ਹੈ ਕਿ ਅਜਿਹਾ ਇਸੇ ਕਲਾਕਾਰ ਦੇ ਸ਼ੋਅ ਵਿੱਚ ਵਾਰ-ਵਾਰ ਕਿਉਂ ਹੁੰਦਾ ਹੈ, ਜਦੋਂ ਕਿ ਜ਼ਿਆਦਾਤਰ ਦੂਜੇ ਕਲਾਕਾਰਾਂ ਦੇ ਕੰਸਰਟ ਵਿੱਚ ਅਜਿਹਾ ਨਹੀਂ ਹੁੰਦਾ।
    1
    ਇੱਕ ਤਾਜ਼ਾ ਘਟਨਾ ਵਿੱਚ, ਗਾਇਕ ਦਿਲਜੀਤ ਦੋਸਾਂਝ ਦੇ ਇੱਕ ਕੰਸਰਟ ਦੌਰਾਨ ਮੰਚ 'ਤੇ ਇੱਕ ਵਾਰ ਫਿਰ ਖਾਲਿਸਤਾਨ ਦਾ ਝੰਡਾ ਦਿਖਾਈ ਦਿੱਤਾ। ਇਸ ਮਾਮਲੇ ਨੂੰ ਲੈ ਕੇ ਇਹ ਸਵਾਲ ਉੱਠ ਰਿਹਾ ਹੈ ਕਿ ਅਜਿਹਾ ਇਸੇ ਕਲਾਕਾਰ ਦੇ ਸ਼ੋਅ ਵਿੱਚ ਵਾਰ-ਵਾਰ ਕਿਉਂ ਹੁੰਦਾ ਹੈ, ਜਦੋਂ ਕਿ ਜ਼ਿਆਦਾਤਰ ਦੂਜੇ ਕਲਾਕਾਰਾਂ ਦੇ ਕੰਸਰਟ ਵਿੱਚ ਅਜਿਹਾ ਨਹੀਂ ਹੁੰਦਾ।
    user_VSPunjab ✅
    VSPunjab ✅
    Media company ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    11 hrs ago
  • ਬਰਨਾਲਾ ਜ਼ਿਲ੍ਹੇ ਵਿੱਚ ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।
    1
    ਬਰਨਾਲਾ ਜ਼ਿਲ੍ਹੇ ਵਿੱਚ ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।
    user_Gagan deep
    Gagan deep
    ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    13 hrs ago
  • ਕੁੰਵਰ ਉਂਕਾਰ ਸਿੰਘ ਨਰੂਲਾ ਨੇ ਜਾਣਕਾਰੀ ਦਿੱਤੀ ਹੈ ਕਿ ਵਪਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਅਗਲੇ 24 ਘੰਟਿਆਂ ਦੇ ਅੰਦਰ ਹੱਲ ਕਰ ਦਿੱਤਾ ਜਾਵੇਗਾ।
    1
    ਕੁੰਵਰ ਉਂਕਾਰ ਸਿੰਘ ਨਰੂਲਾ ਨੇ ਜਾਣਕਾਰੀ ਦਿੱਤੀ ਹੈ ਕਿ ਵਪਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਅਗਲੇ 24 ਘੰਟਿਆਂ ਦੇ ਅੰਦਰ ਹੱਲ ਕਰ ਦਿੱਤਾ ਜਾਵੇਗਾ।
    user_Varinder Mehta
    Varinder Mehta
    Journalist ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    20 hrs ago
  • ਅੱਜ, 23 ਜੂਨ 2026 ਦੀਆਂ ਮੁੱਖ ਖ਼ਬਰਾਂ ਵਿੱਚ ਮਾਨਸੂਨ ਦੀ ਤਾਜ਼ਾ ਸਥਿਤੀ, ਭਾਰਤ-ਅਮਰੀਕਾ ਵਪਾਰਕ ਗੱਲਬਾਤ, ਭਾਰਤੀ ਰੇਲਵੇ ਦੇ ਕਵਚ ਸਿਸਟਮ ਦਾ ਵਿਸਥਾਰ, ਬ੍ਰਿਕਸ ਨਾਲ ਜੁੜੇ ਅਹਿਮ ਵਿਕਾਸ, ਖੇਡ ਜਗਤ ਦੀਆਂ ਵੱਡੀਆਂ ਖ਼ਬਰਾਂ ਅਤੇ ਆਰਥਿਕ ਅਪਡੇਟਾਂ ਬਾਰੇ ਜਾਣਕਾਰੀ ਸ਼ਾਮਲ ਹੈ। ਦਰਸ਼ਕਾਂ ਨੂੰ ਦੇਸ਼ ਅਤੇ ਦੁਨੀਆ ਦੀਆਂ ਤਾਜ਼ਾ ਤੇ ਮਹੱਤਵਪੂਰਨ ਖ਼ਬਰਾਂ ਲਈ 'ਖ਼ਬਰ ਦੀ ਅਸਲ ਖ਼ਬਰ' ਨਾਲ ਜੁੜੇ ਰਹਿਣ ਦੀ ਅਪੀਲ ਕੀਤੀ ਗਈ ਹੈ।
    1
    ਅੱਜ, 23 ਜੂਨ 2026 ਦੀਆਂ ਮੁੱਖ ਖ਼ਬਰਾਂ ਵਿੱਚ ਮਾਨਸੂਨ ਦੀ ਤਾਜ਼ਾ ਸਥਿਤੀ, ਭਾਰਤ-ਅਮਰੀਕਾ ਵਪਾਰਕ ਗੱਲਬਾਤ, ਭਾਰਤੀ ਰੇਲਵੇ ਦੇ ਕਵਚ ਸਿਸਟਮ ਦਾ ਵਿਸਥਾਰ, ਬ੍ਰਿਕਸ ਨਾਲ ਜੁੜੇ ਅਹਿਮ ਵਿਕਾਸ, ਖੇਡ ਜਗਤ ਦੀਆਂ ਵੱਡੀਆਂ ਖ਼ਬਰਾਂ ਅਤੇ ਆਰਥਿਕ ਅਪਡੇਟਾਂ ਬਾਰੇ ਜਾਣਕਾਰੀ ਸ਼ਾਮਲ ਹੈ। ਦਰਸ਼ਕਾਂ ਨੂੰ ਦੇਸ਼ ਅਤੇ ਦੁਨੀਆ ਦੀਆਂ ਤਾਜ਼ਾ ਤੇ ਮਹੱਤਵਪੂਰਨ ਖ਼ਬਰਾਂ ਲਈ 'ਖ਼ਬਰ ਦੀ ਅਸਲ ਖ਼ਬਰ' ਨਾਲ ਜੁੜੇ ਰਹਿਣ ਦੀ ਅਪੀਲ ਕੀਤੀ ਗਈ ਹੈ।
    user_"ਖ਼ਬਰ ਦੀ ਅਸਲ ਖ਼ਬਰ"
    "ਖ਼ਬਰ ਦੀ ਅਸਲ ਖ਼ਬਰ"
    News Anchor ਧਰਮਕੋਟ, ਮੋਗਾ, ਪੰਜਾਬ•
    21 hrs ago
  • ਗੋਬਿੰਦਗੜ੍ਹ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਵਿਚਕਾਰ ਚੱਲ ਰਿਹਾ ਰੇੜਕਾ 26 ਜੂਨ 2026 ਨੂੰ ਖਤਮ ਹੋ ਜਾਵੇਗਾ।
    1
    ਗੋਬਿੰਦਗੜ੍ਹ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਵਿਚਕਾਰ ਚੱਲ ਰਿਹਾ ਰੇੜਕਾ 26 ਜੂਨ 2026 ਨੂੰ ਖਤਮ ਹੋ ਜਾਵੇਗਾ।
    user_Raman Dhillon
    Raman Dhillon
    ਅਮਲੋਹ, ਫਤਿਹਗੜ੍ਹ ਸਾਹਿਬ, ਪੰਜਾਬ•
    9 hrs ago
  • ਸਰਕਾਰ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਮੰਗ ਕੀਤੀ ਗਈ ਹੈ ਕਿ ਉਹ ਆਪਣੇ ਸਰਕਾਰੀ ਸੰਦਾਂ 'ਤੇ ਲਗਾਮ ਕੱਸੇ, ਕਿਉਂਕਿ ਉਨ੍ਹਾਂ ਵਿੱਚ ਬਹੁਤ ਨਫ਼ਰਤ ਭਰੀ ਹੋਈ ਹੈ। ਪੋਸਟ ਵਿੱਚ ਕਿਹਾ ਗਿਆ ਹੈ ਕਿ ਸਿੱਖ ਸਾਰੇ ਧਰਮਾਂ ਦਾ ਆਦਰ ਕਰਦੇ ਹਨ, ਪਰ ਪੰਜਾਬ ਦਾ ਸਕਿਓਰਿਟੀ ਮਹਿਕਮਾ ਹਮੇਸ਼ਾ ਗੰਦ ਘੋਲਦਾ ਰਹਿੰਦਾ ਹੈ। ਖਾਸ ਤੌਰ 'ਤੇ ਨਿਹੰਗ ਸਿੰਘਾਂ ਬਾਰੇ ਬਕਵਾਸ ਕਰਨ ਵਾਲੇ ਲੋਕਾਂ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ 'ਗੰਡਸਤਨੀ ਲੋਕ' ਕਰਾਰ ਦਿੱਤਾ ਗਿਆ ਹੈ। ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਗਈ ਹੈ ਕਿ ਉਹ 'ਨਸ਼ੇ ਦੇ ਵਿੱਚ ਦਾਗਾਂ' ਤੋਂ ਸਕਿਓਰਿਟੀ ਵਾਪਸ ਲਵੇ ਅਤੇ ਉਨ੍ਹਾਂ ਨੂੰ ਲੱਤ ਪਾਵੇ। ਇਸ ਦੇ ਨਾਲ ਹੀ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਅਜਿਹਾ ਨਾ ਹੋਵੇ ਕਿ ਕੱਲ੍ਹ ਨੂੰ ਕੋਈ ਸਿੰਘ ਜਜ਼ਬਾਤੀ ਹੋ ਕੇ ਉਨ੍ਹਾਂ ਵਿੱਚੋਂ ਕਿਸੇ ਨੂੰ 'ਪਾਰ ਬੁਲਾ ਦੇਵੇ', ਅਤੇ ਫਿਰ ਸਰਕਾਰ ਸਿੰਘਾਂ 'ਤੇ ਹਥਿਆਰ ਚੁੱਕਣ ਦਾ ਇਲਜ਼ਾਮ ਲਾਵੇ, ਜਦੋਂ ਕਿ ਅਸਲ ਵਿੱਚ ਸਰਕਾਰ ਖੁਦ ਸਿੰਘਾਂ ਨੂੰ ਲੜਨ ਲਈ ਮਜਬੂਰ ਕਰ ਰਹੀ ਹੈ।
    1
    ਸਰਕਾਰ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਮੰਗ ਕੀਤੀ ਗਈ ਹੈ ਕਿ ਉਹ ਆਪਣੇ ਸਰਕਾਰੀ ਸੰਦਾਂ 'ਤੇ ਲਗਾਮ ਕੱਸੇ, ਕਿਉਂਕਿ ਉਨ੍ਹਾਂ ਵਿੱਚ ਬਹੁਤ ਨਫ਼ਰਤ ਭਰੀ ਹੋਈ ਹੈ। ਪੋਸਟ ਵਿੱਚ ਕਿਹਾ ਗਿਆ ਹੈ ਕਿ ਸਿੱਖ ਸਾਰੇ ਧਰਮਾਂ ਦਾ ਆਦਰ ਕਰਦੇ ਹਨ, ਪਰ ਪੰਜਾਬ ਦਾ ਸਕਿਓਰਿਟੀ ਮਹਿਕਮਾ ਹਮੇਸ਼ਾ ਗੰਦ ਘੋਲਦਾ ਰਹਿੰਦਾ ਹੈ। ਖਾਸ ਤੌਰ 'ਤੇ ਨਿਹੰਗ ਸਿੰਘਾਂ ਬਾਰੇ ਬਕਵਾਸ ਕਰਨ ਵਾਲੇ ਲੋਕਾਂ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ 'ਗੰਡਸਤਨੀ ਲੋਕ' ਕਰਾਰ ਦਿੱਤਾ ਗਿਆ ਹੈ।

ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਗਈ ਹੈ ਕਿ ਉਹ 'ਨਸ਼ੇ ਦੇ ਵਿੱਚ ਦਾਗਾਂ' ਤੋਂ ਸਕਿਓਰਿਟੀ ਵਾਪਸ ਲਵੇ ਅਤੇ ਉਨ੍ਹਾਂ ਨੂੰ ਲੱਤ ਪਾਵੇ। ਇਸ ਦੇ ਨਾਲ ਹੀ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਅਜਿਹਾ ਨਾ ਹੋਵੇ ਕਿ ਕੱਲ੍ਹ ਨੂੰ ਕੋਈ ਸਿੰਘ ਜਜ਼ਬਾਤੀ ਹੋ ਕੇ ਉਨ੍ਹਾਂ ਵਿੱਚੋਂ ਕਿਸੇ ਨੂੰ 'ਪਾਰ ਬੁਲਾ ਦੇਵੇ', ਅਤੇ ਫਿਰ ਸਰਕਾਰ ਸਿੰਘਾਂ 'ਤੇ ਹਥਿਆਰ ਚੁੱਕਣ ਦਾ ਇਲਜ਼ਾਮ ਲਾਵੇ, ਜਦੋਂ ਕਿ ਅਸਲ ਵਿੱਚ ਸਰਕਾਰ ਖੁਦ ਸਿੰਘਾਂ ਨੂੰ ਲੜਨ ਲਈ ਮਜਬੂਰ ਕਰ ਰਹੀ ਹੈ।
    user_ਨਿਹੰਗ ਅੰਮ੍ਰਿਤਪਾਲ ਸਿੰਘ ਖਾਲ
    ਨਿਹੰਗ ਅੰਮ੍ਰਿਤਪਾਲ ਸਿੰਘ ਖਾਲ
    ਨਾਭਾ, ਪਟਿਆਲਾ, ਪੰਜਾਬ•
    19 hrs ago
  • ਭਗਵੰਤ ਮਾਨ ਦੀ ਵੀਡੀਓ ਦਾ ਪਰਦਾਫਾਸ਼ ਕਰਨ ਵਾਲੇ ਜਸਪ੍ਰੀਤ ਦੀ ਜਾਨ ਨੂੰ ਗੰਭੀਰ ਖਤਰਾ ਦੱਸਿਆ ਗਿਆ ਹੈ। ਇਸ ਸੰਬੰਧ ਵਿੱਚ ਸਪੱਸ਼ਟ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਜਸਪ੍ਰੀਤ ਨਾਲ ਕੋਈ ਵੀ ਅਣਹੋਣੀ ਘਟਨਾ ਵਾਪਰਦੀ ਹੈ ਤਾਂ ਇਸਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਹੋਵੇਗੀ। ਇਸ ਜਾਣਕਾਰੀ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਇਸ ਤੋਂ ਬਾਅਦ ਜਸਪ੍ਰੀਤ ਦੀ ਵੀਡੀਓ ਪੋਸਟ ਕੀਤੀ ਜਾਵੇਗੀ।
    1
    ਭਗਵੰਤ ਮਾਨ ਦੀ ਵੀਡੀਓ ਦਾ ਪਰਦਾਫਾਸ਼ ਕਰਨ ਵਾਲੇ ਜਸਪ੍ਰੀਤ ਦੀ ਜਾਨ ਨੂੰ ਗੰਭੀਰ ਖਤਰਾ ਦੱਸਿਆ ਗਿਆ ਹੈ। ਇਸ ਸੰਬੰਧ ਵਿੱਚ ਸਪੱਸ਼ਟ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਜਸਪ੍ਰੀਤ ਨਾਲ ਕੋਈ ਵੀ ਅਣਹੋਣੀ ਘਟਨਾ ਵਾਪਰਦੀ ਹੈ ਤਾਂ ਇਸਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਹੋਵੇਗੀ। ਇਸ ਜਾਣਕਾਰੀ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਇਸ ਤੋਂ ਬਾਅਦ ਜਸਪ੍ਰੀਤ ਦੀ ਵੀਡੀਓ ਪੋਸਟ ਕੀਤੀ ਜਾਵੇਗੀ।
    user_VSPunjab ✅
    VSPunjab ✅
    Media company ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    11 hrs ago
  • ਗੁੱਜਰ ਮਹਾਸਭਾ ਦੇ ਪੰਜਾਬ ਪ੍ਰਧਾਨ ਕਮਲਦੇਵ ਚੌਹਾਨ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦੇ ਇਸ ਬਿਆਨ ਅਨੁਸਾਰ, ਉਹ ਆਉਣ ਵਾਲੀਆਂ ਚੋਣਾਂ ਕਿਸੇ ਵੀ ਪਾਰਟੀ ਤੋਂ ਲੜਨ ਲਈ ਤਿਆਰ ਹਨ।
    1
    ਗੁੱਜਰ ਮਹਾਸਭਾ ਦੇ ਪੰਜਾਬ ਪ੍ਰਧਾਨ ਕਮਲਦੇਵ ਚੌਹਾਨ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦੇ ਇਸ ਬਿਆਨ ਅਨੁਸਾਰ, ਉਹ ਆਉਣ ਵਾਲੀਆਂ ਚੋਣਾਂ ਕਿਸੇ ਵੀ ਪਾਰਟੀ ਤੋਂ ਲੜਨ ਲਈ ਤਿਆਰ ਹਨ।
    user_Gagan deep
    Gagan deep
    ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    14 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.