logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਬਰਨਾਲਾ ਸ਼ਹਿਰ ਦੇ ਆਈਟੀਆਈ ਚੌਂਕ ਨੇੜੇ ਰਾਏਕੋਟ ਰੋਡ 'ਤੇ ਸਥਿਤ ਮਾਲਵਾ ਕਾਟਨ ਮਿੱਲ ਵਾਲੀ ਥਾਂ 'ਤੇ ਕੱਟੀ ਗਈ ਓਸਵਾਲ ਕਾਲੋਨੀ ਹੁਣ ਵਿਵਾਦਾਂ ਤੋਂ ਬਾਅਦ ਉਲਝਣਾਂ 'ਚ ਫਸਦੀ ਨਜ਼ਰ ਆ ਰਹੀ ਹੈ। ਜਨਹਿਤ ਲਈ ਸਰਕਾਰ ਵੱਲੋਂ ਐਕਵਾਇਰ ਕੀਤੀ ਗਈ ਜ਼ਮੀਨ ਦੇ ਤੱਥਾਂ ਨੂੰ ਅੱਖੋਂ ਪਰੋਖੇ ਕਰਕੇ ਕੱਟੀ ਗਈ ਇਸ ਪ੍ਰਾਈਵੇਟ ਕਾਲੋਨੀ ਦੀ ਰਜਿਸਟਰੀ ਸਰਕਾਰੀ ਤਰਾਜ਼ੂ 'ਤੇ ਖਰੀ ਨਹੀਂ ਉਤਰ ਰਹੀ। ਇਸ ਕਥਿਤ ਗੋਰਖਧੰਦੇ 'ਤੇ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਥੋੜੀ ਜਿਹੀ ਵੀ ਸਵੱਲੀ ਨਜ਼ਰ ਮਾਰ ਲਵੇ, ਤਾਂ ਕਿਸਾਨਾਂ ਤੋਂ ਜ਼ਬਰੀ ਕੌਡੀਆਂ ਦੇ ਭਾਅ ਖਰੀਦੀ ਅਤੇ ਫਿਰ 'ਹੀਰਿਆਂ' ਦੇ ਭਾਅ ਵੇਚੀ ਗਈ ਇਹ ਜ਼ਮੀਨ ਸਬੰਧਿਤ ਕਿਸਾਨਾਂ ਜਾਂ ਸਰਕਾਰ ਨੂੰ ਵਾਪਸ ਹੋ ਸਕਦੀ ਹੈ। ਕਰੀਬ 44 ਸਾਲ ਪਹਿਲਾਂ, ਮੈਸਰਜ਼ ਮਾਲਵਾ ਕਾਟਨ ਸਪਿਨਿੰਗ ਮਿੱਲਜ਼ ਲਿਮਟਿਡ ਵੱਲੋਂ ਪਿੰਡ ਹਰੀਗੜ੍ਹ ਨੇੜੇ ਆਈਟੀਆਈ ਚੌਂਕ, ਬਰਨਾਲਾ ਵਿਖੇ ਫੈਕਟਰੀ ਲਗਾਉਣ ਲਈ ਸਰਕਾਰ ਤੋਂ ਜ਼ਮੀਨ ਦੀ ਮੰਗ ਕੀਤੀ ਗਈ ਸੀ। ਜਨਹਿਤ ਵਿੱਚ ਫੈਕਟਰੀ ਦੀ ਜ਼ਰੂਰਤ ਨੂੰ ਦੇਖਦਿਆਂ, ਸਰਕਾਰ ਨੇ ਕੰਪਨੀ ਦੀ ਅਪੀਲ ਨੂੰ ਪ੍ਰਵਾਨ ਕਰਦਿਆਂ, ਭੋਂ ਪ੍ਰਾਪਤੀ ਐਕਟ 1894 ਦੀ ਧਾਰਾ ਅਧੀਨ 57.13 ਏਕੜ ਰਕਬੇ ਨੂੰ ਕੌਡੀਆਂ ਦੇ ਭਾਅ ਐਕਵਾਇਰ ਕਰਕੇ ਮੈਸਰਜ਼ ਮਾਲਵਾ ਕਾਟਨ ਸਪਿਨਿੰਗ ਮਿੱਲਜ਼ ਨੂੰ ਮਹਿਜ਼ ₹10,00,027 ਵਿੱਚ ਦੇ ਦਿੱਤਾ ਸੀ। ਸਰਕਾਰ ਵੱਲੋਂ ਜ਼ਮੀਨ ਐਕਵਾਇਰ ਕਰਨ ਤੋਂ ਇੱਕ ਸਾਲ ਬਾਅਦ, ਫੈਕਟਰੀ ਮਾਲਕ ਦੇ ਨਾਮ 'ਤੇ ਪੰਜਾਬ ਦੇ ਰਾਜਪਾਲ ਦੇ ਹੁਕਮਾਂ ਤਹਿਤ ਸਕੱਤਰ, ਪੰਜਾਬ ਸਰਕਾਰ, ਉਦਯੋਗ ਵਿਭਾਗ ਵੱਲੋਂ ਉਕਤ ਜ਼ਮੀਨ ਦੀ ਰਜਿਸਟਰੀ ਕਰਵਾਈ ਗਈ। ਸਰਕਾਰ ਨੇ ਕੰਪਨੀ ਨੂੰ ਜ਼ਮੀਨ ਦਿੰਦੇ ਸਮੇਂ ਇਹ ਸ਼ਰਤਾਂ ਰੱਖੀਆਂ ਸਨ ਕਿ ਕੰਪਨੀ ਇਸ ਐਕਵਾਇਰ ਕੀਤੀ ਜ਼ਮੀਨ ਨੂੰ ਕਿਸੇ ਨਿੱਜੀ ਹਿੱਤਾਂ ਲਈ ਨਹੀਂ ਵਰਤੇਗੀ ਅਤੇ ਨਾ ਹੀ ਸਰਕਾਰ ਦੀ ਪਹਿਲੀ ਮਨਜ਼ੂਰੀ ਤੋਂ ਬਿਨਾਂ ਇਸਨੂੰ ਕਿਸੇ ਹੋਰ ਮੰਤਵ (ਜਿਵੇਂ ਕਿ ਕਾਟਨ ਸਪਿਨਿੰਗ ਮਿੱਲ) ਲਈ ਵਰਤਿਆ ਜਾਵੇਗਾ। ਪਰ ਫੈਕਟਰੀ ਬੰਦ ਹੋਣ ਤੋਂ ਬਾਅਦ, ਫੈਕਟਰੀ ਮਾਲਕ ਨੇ ਸਰਕਾਰ ਨਾਲ ਕੀਤੀਆਂ ਸ਼ਰਤਾਂ ਨੂੰ ਛਿੱਕੇ ਟੰਗਦਿਆਂ ਅਤੇ ਸਿਆਸੀ ਅਸਰ-ਰਸੂਖ ਤਹਿਤ, ਮਈ ਅਤੇ ਜੂਨ 2021 ਵਿੱਚ ਇਸ ਸਰਕਾਰੀ ਐਕਵਾਇਰ ਕੀਤੀ ਜ਼ਮੀਨ ਨੂੰ ਆਪਣੇ ਹੀ ਪਰਿਵਾਰਕ ਮੈਂਬਰਾਂ ਨੂੰ ਕਰੋੜਾਂ ਰੁਪਏ ਵਿੱਚ ਵੇਚ ਦਿੱਤਾ। ਹੁਣ ਇਸ ਜਨਹਿਤ ਲਈ ਐਕਵਾਇਰ ਕੀਤੀ 57.13 ਏਕੜ ਜ਼ਮੀਨ 'ਤੇ ਆਲੀਸ਼ਾਨ ਕਾਲੋਨੀ ਕੱਟ ਕੇ ਪਲਾਟ ਹੀਰਿਆਂ ਦੇ ਭਾਅ ਵੇਚੇ ਜਾ ਰਹੇ ਹਨ। ਇੰਨਾ ਹੀ ਨਹੀਂ, ਫੈਕਟਰੀ ਮਾਲਕਾਂ ਨੇ ਜ਼ਮੀਨ ਅੱਗੇ ਕਾਲੋਨੀ ਮਾਲਕਾਂ ਨੂੰ ਵੇਚਣ ਸਮੇਂ ਇਹ ਇੰਕਸਾਫ਼ ਵੀ ਕੀਤਾ ਕਿ ਉਕਤ ਜ਼ਮੀਨ ਕਿਸੇ ਸਮੇਂ ਵੀ ਸਰਕਾਰ ਵੱਲੋਂ ਐਕਵਾਇਰ ਨਹੀਂ ਕੀਤੀ ਗਈ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਜ਼ਮੀਨ ਦੀ ਰਜਿਸਟਰੀ ਸਮੇਂ ਕਿਸੇ ਵੀ ਅਧਿਕਾਰੀ ਨੇ ਇਹ ਤੱਥ ਵਿਚਾਰਣਯੋਗ ਨਹੀਂ ਸਮਝੇ। ਕਲੋਨੀ ਦੀਆਂ ਲਗਭਗ ਸਾਰੀਆਂ ਮਨਜ਼ੂਰੀਆਂ ਸਰਕਾਰ ਵੱਲੋਂ ਪ੍ਰਵਾਨ ਹੋ ਚੁੱਕੀਆਂ ਦੱਸੀਆਂ ਜਾ ਰਹੀਆਂ ਹਨ, ਪਰ ਕਿਸੇ ਸਰਕਾਰੀ ਅਦਾਰੇ ਨੇ ਵੀ ਸ਼ਾਇਦ ਇਸ ਐਕਵਾਇਰ ਕੀਤੀ ਸਰਕਾਰੀ ਜਾਇਦਾਦ 'ਤੇ ਮਨਜ਼ੂਰੀ ਦੇਣ ਸਮੇਂ ਆਪਣੇ ਹੱਥ ਪਿੱਛੇ ਨਹੀਂ ਖਿੱਚੇ। ਫੈਕਟਰੀ ਨੂੰ ਵਿੱਤੀ ਆਰਥਿਕ ਘਾਟੇ ਵਿੱਚ ਦਿਖਾ ਕੇ 31 ਅਗਸਤ 2015 ਨੂੰ ਬੰਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾ ਕੇ ਘਰ ਭੇਜ ਦਿੱਤਾ ਗਿਆ, ਅਤੇ ਉਨ੍ਹਾਂ ਦੀਆਂ ਬਕਾਇਆ ਤਨਖਾਹਾਂ ਅਜੇ ਤੱਕ ਨਹੀਂ ਦਿੱਤੀਆਂ ਗਈਆਂ। ਕਾਨੂੰਨੀ ਮਾਹਿਰਾਂ ਅਨੁਸਾਰ, ਬੀਤੇ ਸਮੇਂ ਦੌਰਾਨ ਸਰਕਾਰ ਵੱਲੋਂ ਐਕਵਾਇਰ ਕਰਕੇ ਨਿੱਜੀ ਕੰਪਨੀਆਂ ਨੂੰ ਦਿੱਤੀਆਂ ਜ਼ਮੀਨਾਂ ਸਬੰਧੀ ਮਾਨਯੋਗ ਸੁਪਰੀਮ ਕੋਰਟ ਦੇ ਫੈਸਲਿਆਂ ਅਨੁਸਾਰ, ਜਿਸ ਮੰਤਵ ਲਈ ਜ਼ਮੀਨ ਐਕਵਾਇਰ ਕੀਤੀ ਜਾਂਦੀ ਹੈ, ਜੇਕਰ ਕੰਪਨੀ ਉਕਤ ਪ੍ਰੋਜੈਕਟ ਜ਼ਮੀਨ 'ਤੇ ਨਹੀਂ ਲਗਾਉਂਦੀ ਜਾਂ ਬੰਦ ਕਰਦੀ ਹੈ, ਤਾਂ ਸਰਕਾਰ ਵੱਲੋਂ ਐਕਵਾਇਰ ਕੀਤੀ ਜ਼ਮੀਨ ਸਬੰਧਤ ਕਿਸਾਨਾਂ ਨੂੰ ਵਾਪਸ ਕੀਤੀ ਜਾਣੀ ਚਾਹੀਦੀ ਹੈ। ਹੁਣ ਦੇਖਣਾ ਇਹ ਹੈ ਕਿ ਓਸਵਾਲ ਟਾਊਨਸ਼ਿਪ ਵਾਲੀ ਸਰਕਾਰ ਵੱਲੋਂ ਐਕਵਾਇਰ ਕੀਤੀ ਇਹ ਜ਼ਮੀਨ ਕਿਸਾਨਾਂ ਨੂੰ ਕਦੋਂ ਵਾਪਸ ਹੋਵੇਗੀ, ਇਹ ਤਾਂ ਸਮਾਂ ਹੀ ਦੱਸੇਗਾ।

9 hrs ago
user_ਸੋਨੀ ਗੋਇਲ
ਸੋਨੀ ਗੋਇਲ
Local News Reporter ਬਰਨਾਲਾ, ਬਰਨਾਲਾ, ਪੰਜਾਬ•
9 hrs ago
8797298c-e0be-4368-9ee9-c530dcf434bc

More news from ਪੰਜਾਬ and nearby areas
  • ਧਨੌਲਾ ਨਿਊਜ਼ ਟੀਵੀ ਦੀ ਰਿਪੋਰਟ ਅਨੁਸਾਰ, ਸੀਪਾ ਅਸਪਾਲ ਨੇ ਇੱਕ ਕਾਨਫਰੰਸ ਦੌਰਾਨ ਭਾਨੇ ਸਿੱਧੂ ਨਾਲ ਜੁੜੇ ਕਈ ਭੇਤਾਂ ਦਾ ਪਰਦਾਫਾਸ਼ ਕੀਤਾ ਹੈ। ਇਹ ਖੁਲਾਸੇ ਭਾਨਾ ਸਿੱਧੂ ਦੇ ਚੱਲ ਰਹੇ ਵਿਵਾਦ ਦਾ ਹਿੱਸਾ ਹਨ, ਜਿਸ ਵਿੱਚ ਪੰਮਾ ਸਾਈ, ਭਾਨਾ ਭਗੌੜਾ, ਸੰਦੀਪ ਸੀਪਾ, ਸਿੰਗਾ ਅਤੇ ਪਿੰਡ ਵਰਗੇ ਹੋਰ ਨਾਮ ਵੀ ਸ਼ਾਮਲ ਹਨ। ਇਸ ਵਿਵਾਦ ਦੇ ਵੱਖ-ਵੱਖ ਪਹਿਲੂਆਂ ਵਿੱਚ ਭਾਨਾ ਸਿੱਧੂ ਦਾ ਪੰਮਾ ਸਾਈ ਨਾਲ ਟਕਰਾਅ, ਸੀਪਾ ਨੂੰ ਜਵਾਬ, ਅਤੇ ਸਿੰਗਾ ਨੂੰ ਲਾਈਵ ਜਵਾਬ ਵੀ ਸ਼ਾਮਲ ਹਨ। ਦਰਸ਼ਕਾਂ ਨੂੰ ਇਸ ਸਬੰਧੀ ਵੀਡੀਓ ਦੇਖਣ ਅਤੇ ਅੱਗੇ ਸਾਂਝੀ ਕਰਨ ਦੀ ਅਪੀਲ ਕੀਤੀ ਗਈ ਹੈ।
    1
    ਧਨੌਲਾ ਨਿਊਜ਼ ਟੀਵੀ ਦੀ ਰਿਪੋਰਟ ਅਨੁਸਾਰ, ਸੀਪਾ ਅਸਪਾਲ ਨੇ ਇੱਕ ਕਾਨਫਰੰਸ ਦੌਰਾਨ ਭਾਨੇ ਸਿੱਧੂ ਨਾਲ ਜੁੜੇ ਕਈ ਭੇਤਾਂ ਦਾ ਪਰਦਾਫਾਸ਼ ਕੀਤਾ ਹੈ। ਇਹ ਖੁਲਾਸੇ ਭਾਨਾ ਸਿੱਧੂ ਦੇ ਚੱਲ ਰਹੇ ਵਿਵਾਦ ਦਾ ਹਿੱਸਾ ਹਨ, ਜਿਸ ਵਿੱਚ ਪੰਮਾ ਸਾਈ, ਭਾਨਾ ਭਗੌੜਾ, ਸੰਦੀਪ ਸੀਪਾ, ਸਿੰਗਾ ਅਤੇ ਪਿੰਡ ਵਰਗੇ ਹੋਰ ਨਾਮ ਵੀ ਸ਼ਾਮਲ ਹਨ। ਇਸ ਵਿਵਾਦ ਦੇ ਵੱਖ-ਵੱਖ ਪਹਿਲੂਆਂ ਵਿੱਚ ਭਾਨਾ ਸਿੱਧੂ ਦਾ ਪੰਮਾ ਸਾਈ ਨਾਲ ਟਕਰਾਅ, ਸੀਪਾ ਨੂੰ ਜਵਾਬ, ਅਤੇ ਸਿੰਗਾ ਨੂੰ ਲਾਈਵ ਜਵਾਬ ਵੀ ਸ਼ਾਮਲ ਹਨ। ਦਰਸ਼ਕਾਂ ਨੂੰ ਇਸ ਸਬੰਧੀ ਵੀਡੀਓ ਦੇਖਣ ਅਤੇ ਅੱਗੇ ਸਾਂਝੀ ਕਰਨ ਦੀ ਅਪੀਲ ਕੀਤੀ ਗਈ ਹੈ।
    user_Dhanaula News Tv
    Dhanaula News Tv
    Local News Reporter ਬਰਨਾਲਾ, ਬਰਨਾਲਾ, ਪੰਜਾਬ•
    11 hrs ago
  • 'ਧਰਨਿਆਂ ਚੋਂ ਨਿਕਲੀ' ਧਰਨਾਕਾਰੀ ਸਰਕਾਰ ਵੱਲੋਂ ਭਾਜਪਾ ਪ੍ਰਧਾਨ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਗਿਆ। ਇਹ ਘਟਨਾ ਸਰਕਾਰ ਦੀ ਉਸ ਵਿਅੰਗਾਤਮਕ ਸਥਿਤੀ ਨੂੰ ਦਰਸਾਉਂਦੀ ਹੈ, ਜੋ ਖੁਦ ਪ੍ਰਦਰਸ਼ਨਾਂ ਰਾਹੀਂ ਸੱਤਾ ਵਿੱਚ ਆਈ ਸੀ ਪਰ ਹੁਣ ਭਾਜਪਾ ਪ੍ਰਧਾਨ ਦੇ ਘਰ ਅੱਗੇ ਪ੍ਰਦਰਸ਼ਨ ਕਰ ਰਹੀ ਹੈ।
    1
    'ਧਰਨਿਆਂ ਚੋਂ ਨਿਕਲੀ' ਧਰਨਾਕਾਰੀ ਸਰਕਾਰ ਵੱਲੋਂ ਭਾਜਪਾ ਪ੍ਰਧਾਨ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਗਿਆ। ਇਹ ਘਟਨਾ ਸਰਕਾਰ ਦੀ ਉਸ ਵਿਅੰਗਾਤਮਕ ਸਥਿਤੀ ਨੂੰ ਦਰਸਾਉਂਦੀ ਹੈ, ਜੋ ਖੁਦ ਪ੍ਰਦਰਸ਼ਨਾਂ ਰਾਹੀਂ ਸੱਤਾ ਵਿੱਚ ਆਈ ਸੀ ਪਰ ਹੁਣ ਭਾਜਪਾ ਪ੍ਰਧਾਨ ਦੇ ਘਰ ਅੱਗੇ ਪ੍ਰਦਰਸ਼ਨ ਕਰ ਰਹੀ ਹੈ।
    user_ਸੋਨੀ ਗੋਇਲ
    ਸੋਨੀ ਗੋਇਲ
    Local News Reporter ਬਰਨਾਲਾ, ਬਰਨਾਲਾ, ਪੰਜਾਬ•
    14 hrs ago
  • ਸੁਨਾਮ ਵਿੱਚ ਸ਼ਿਵ ਮੰਦਰ ਮਾਇਆ ਗਾਰਡਨ ਵਿਖੇ ਮੂਰਤੀਆਂ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਪਹਿਲਾਂ 20 ਜੂਨ ਨੂੰ ਸ਼ਰਧਾਲੂਆਂ ਵੱਲੋਂ ਇੱਕ ਸ਼ਾਨਦਾਰ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਭਾਗ ਲਿਆ ਅਤੇ ਧਾਰਮਿਕ ਜੈਕਾਰਿਆਂ ਨਾਲ ਪੂਰੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਸ਼ੋਭਾ ਯਾਤਰਾ ਦੌਰਾਨ ਸ਼ਰਧਾਲੂਆਂ ਨੇ ਮੂਰਤੀਆਂ ਨੂੰ ਸਜਾ ਕੇ ਸ਼ਹਿਰ ਦੇ ਵੱਖ-ਵੱਖ ਮਾਰਗਾਂ ਤੋਂ ਲੰਘਾਇਆ। ਇਸ ਦੌਰਾਨ ਭਜਨ-ਕੀਰਤਨ ਅਤੇ ਧਾਰਮਿਕ ਗਾਇਨ ਵੀ ਕੀਤਾ ਗਿਆ, ਜਿਸ ਨਾਲ ਸ਼ਰਧਾ ਅਤੇ ਉਤਸ਼ਾਹ ਦਾ ਮਾਹੌਲ ਬਣਿਆ ਰਿਹਾ। ਮੰਦਰ ਪ੍ਰਬੰਧਕਾਂ ਨੇ ਦੱਸਿਆ ਕਿ ਮੂਰਤੀਆਂ ਦੀ ਪ੍ਰਾਣ ਪ੍ਰਤਿਸ਼ਠਾ ਦਾ ਮੁੱਖ ਸਮਾਗਮ ਕੱਲ੍ਹ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ, ਜਿਸ ਵਿੱਚ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ।
    1
    ਸੁਨਾਮ ਵਿੱਚ ਸ਼ਿਵ ਮੰਦਰ ਮਾਇਆ ਗਾਰਡਨ ਵਿਖੇ ਮੂਰਤੀਆਂ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਪਹਿਲਾਂ 20 ਜੂਨ ਨੂੰ ਸ਼ਰਧਾਲੂਆਂ ਵੱਲੋਂ ਇੱਕ ਸ਼ਾਨਦਾਰ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਭਾਗ ਲਿਆ ਅਤੇ ਧਾਰਮਿਕ ਜੈਕਾਰਿਆਂ ਨਾਲ ਪੂਰੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ।

ਸ਼ੋਭਾ ਯਾਤਰਾ ਦੌਰਾਨ ਸ਼ਰਧਾਲੂਆਂ ਨੇ ਮੂਰਤੀਆਂ ਨੂੰ ਸਜਾ ਕੇ ਸ਼ਹਿਰ ਦੇ ਵੱਖ-ਵੱਖ ਮਾਰਗਾਂ ਤੋਂ ਲੰਘਾਇਆ। ਇਸ ਦੌਰਾਨ ਭਜਨ-ਕੀਰਤਨ ਅਤੇ ਧਾਰਮਿਕ ਗਾਇਨ ਵੀ ਕੀਤਾ ਗਿਆ, ਜਿਸ ਨਾਲ ਸ਼ਰਧਾ ਅਤੇ ਉਤਸ਼ਾਹ ਦਾ ਮਾਹੌਲ ਬਣਿਆ ਰਿਹਾ।

ਮੰਦਰ ਪ੍ਰਬੰਧਕਾਂ ਨੇ ਦੱਸਿਆ ਕਿ ਮੂਰਤੀਆਂ ਦੀ ਪ੍ਰਾਣ ਪ੍ਰਤਿਸ਼ਠਾ ਦਾ ਮੁੱਖ ਸਮਾਗਮ ਕੱਲ੍ਹ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ, ਜਿਸ ਵਿੱਚ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ।
    user_Harmesh kumar
    Harmesh kumar
    Photographer Sunam, Sangrur•
    4 hrs ago
  • ਸੰਗਰੂਰ ਪ੍ਰਸ਼ਾਸਨ ਵੱਲੋਂ NEET ਦੀ ਪ੍ਰੀਖਿਆ ਦੇ ਸਬੰਧ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਇਹ ਯਕੀਨੀ ਬਣਾ ਰਿਹਾ ਹੈ ਕਿ ਇਹ ਪ੍ਰੀਖਿਆ ਸੀਸੀਟੀਵੀ ਕੈਮਰਿਆਂ ਦੀ ਸਖ਼ਤ ਨਿਗਰਾਨੀ ਹੇਠ ਕਰਵਾਈ ਜਾਵੇ।
    1
    ਸੰਗਰੂਰ ਪ੍ਰਸ਼ਾਸਨ ਵੱਲੋਂ NEET ਦੀ ਪ੍ਰੀਖਿਆ ਦੇ ਸਬੰਧ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਇਹ ਯਕੀਨੀ ਬਣਾ ਰਿਹਾ ਹੈ ਕਿ ਇਹ ਪ੍ਰੀਖਿਆ ਸੀਸੀਟੀਵੀ ਕੈਮਰਿਆਂ ਦੀ ਸਖ਼ਤ ਨਿਗਰਾਨੀ ਹੇਠ ਕਰਵਾਈ ਜਾਵੇ।
    user_Honey kohli
    Honey kohli
    ਸੰਗਰੂਰ, ਸੰਗਰੂਰ, ਪੰਜਾਬ•
    13 hrs ago
  • ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਸਬ-ਡਵੀਜ਼ਨ ਲਹਿਰਾ ਅਧੀਨ ਪੈਂਦੇ ਪਿੰਡ ਲਹਿਲ ਕਲਾਂ ਵਿੱਚ ਪੰਚਾਇਤ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਪ੍ਰਗਟ ਸਿੰਘ ਦੇ ਘਰ ਵੱਡੀ ਚੋਰੀ ਦੀ ਵਾਰਦਾਤ ਹੋਈ ਹੈ। ਇਹ ਘਟਨਾ ਪਰਿਵਾਰ 'ਤੇ ਉਸ ਸਮੇਂ ਦੂਜੀ ਵੱਡੀ ਮਾਰ ਵਾਂਗ ਪਈ, ਜਦੋਂ ਉਹ ਅਜੇ ਵੀ ਪਰਿਵਾਰ ਦੇ ਇੱਕ ਮੈਂਬਰ, ਪ੍ਰਗਟ ਸਿੰਘ ਦੇ ਭਰਾ, ਦੀ ਦੋ ਦਿਨ ਪਹਿਲਾਂ ਹੋਈ ਮੌਤ ਦੇ ਸੋਗ ਵਿੱਚ ਡੁੱਬਿਆ ਹੋਇਆ ਸੀ। ਚੋਰ ਰਾਤੋਂ-ਰਾਤ ਘਰ ਵਿੱਚੋਂ ਕਰੀਬ 22 ਤੋਲੇ ਸੋਨਾ ਅਤੇ 1.50 ਲੱਖ ਦੇ ਕਰੀਬ ਨਕਦੀ ਲੈ ਕੇ ਫਰਾਰ ਹੋ ਗਏ, ਜਿਸ ਨਾਲ ਪਰਿਵਾਰ ਨੂੰ ਲੱਖਾਂ ਦਾ ਨੁਕਸਾਨ ਹੋਇਆ। ਚੋਰ ਖੇਤਾਂ ਵਾਲੇ ਪਾਸਿਓਂ ਕੰਧ ਟੱਪ ਕੇ ਘਰ ਵਿੱਚ ਦਾਖਲ ਹੋਏ। ਉਨ੍ਹਾਂ ਨੇ ਕੋਠੀ ਦੇ ਮੁੱਖ ਗੇਟ ਦੀ ਜਾਲੀ ਕੱਟ ਕੇ ਅੰਦਰੋਂ ਲੱਗੀ ਕੁੰਡੀ ਖੋਲ੍ਹ ਲਈ। ਸਟੋਰ ਰੂਮ ਵਿੱਚ ਪਈ ਅਲਮਾਰੀ ਨੂੰ ਫਰੋਲ ਕੇ ਉਨ੍ਹਾਂ ਨੇ ਸੋਨਾ ਅਤੇ ਨਕਦੀ ਚੋਰੀ ਕਰ ਲਈ। ਚੋਰੀ ਦੀ ਇਹ ਵਾਰਦਾਤ ਉਸ ਸਮੇਂ ਵਾਪਰੀ ਜਦੋਂ ਪਰਿਵਾਰਕ ਮੈਂਬਰ ਸਟੋਰ ਦੇ ਦੋਵੇਂ ਪਾਸਿਆਂ 'ਤੇ ਬਣੇ ਕਮਰਿਆਂ ਵਿੱਚ ਸੁੱਤੇ ਪਏ ਸਨ। ਚੋਰੀ ਦਾ ਪਤਾ ਸਵੇਰੇ ਕਰੀਬ 5 ਵਜੇ ਪਰਿਵਾਰ ਦੇ ਜਾਗਣ 'ਤੇ ਲੱਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫੋਰੈਂਸਿਕ ਟੀਮ ਅਤੇ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚ ਗਏ। ਡੀਐਸਪੀ ਲਹਿਰਾ ਪਲਵਿੰਦਰ ਸਿੰਘ ਨੇ ਵੀ ਪ੍ਰਗਟ ਸਿੰਘ ਦੇ ਘਰ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਫਿੰਗਰ ਪ੍ਰਿੰਟ ਲੈ ਲਏ ਗਏ ਹਨ ਅਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਡੀਐਸਪੀ ਨੇ ਭਰੋਸਾ ਦਿਵਾਇਆ ਕਿ ਚੋਰਾਂ ਨੂੰ ਜਲਦ ਹੀ ਪੁਲਿਸ ਦੀ ਗ੍ਰਿਫ਼ਤ ਵਿੱਚ ਲੈ ਲਿਆ ਜਾਵੇਗਾ।
    1
    ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਸਬ-ਡਵੀਜ਼ਨ ਲਹਿਰਾ ਅਧੀਨ ਪੈਂਦੇ ਪਿੰਡ ਲਹਿਲ ਕਲਾਂ ਵਿੱਚ ਪੰਚਾਇਤ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਪ੍ਰਗਟ ਸਿੰਘ ਦੇ ਘਰ ਵੱਡੀ ਚੋਰੀ ਦੀ ਵਾਰਦਾਤ ਹੋਈ ਹੈ। ਇਹ ਘਟਨਾ ਪਰਿਵਾਰ 'ਤੇ ਉਸ ਸਮੇਂ ਦੂਜੀ ਵੱਡੀ ਮਾਰ ਵਾਂਗ ਪਈ, ਜਦੋਂ ਉਹ ਅਜੇ ਵੀ ਪਰਿਵਾਰ ਦੇ ਇੱਕ ਮੈਂਬਰ, ਪ੍ਰਗਟ ਸਿੰਘ ਦੇ ਭਰਾ, ਦੀ ਦੋ ਦਿਨ ਪਹਿਲਾਂ ਹੋਈ ਮੌਤ ਦੇ ਸੋਗ ਵਿੱਚ ਡੁੱਬਿਆ ਹੋਇਆ ਸੀ। ਚੋਰ ਰਾਤੋਂ-ਰਾਤ ਘਰ ਵਿੱਚੋਂ ਕਰੀਬ 22 ਤੋਲੇ ਸੋਨਾ ਅਤੇ 1.50 ਲੱਖ ਦੇ ਕਰੀਬ ਨਕਦੀ ਲੈ ਕੇ ਫਰਾਰ ਹੋ ਗਏ, ਜਿਸ ਨਾਲ ਪਰਿਵਾਰ ਨੂੰ ਲੱਖਾਂ ਦਾ ਨੁਕਸਾਨ ਹੋਇਆ।

ਚੋਰ ਖੇਤਾਂ ਵਾਲੇ ਪਾਸਿਓਂ ਕੰਧ ਟੱਪ ਕੇ ਘਰ ਵਿੱਚ ਦਾਖਲ ਹੋਏ। ਉਨ੍ਹਾਂ ਨੇ ਕੋਠੀ ਦੇ ਮੁੱਖ ਗੇਟ ਦੀ ਜਾਲੀ ਕੱਟ ਕੇ ਅੰਦਰੋਂ ਲੱਗੀ ਕੁੰਡੀ ਖੋਲ੍ਹ ਲਈ। ਸਟੋਰ ਰੂਮ ਵਿੱਚ ਪਈ ਅਲਮਾਰੀ ਨੂੰ ਫਰੋਲ ਕੇ ਉਨ੍ਹਾਂ ਨੇ ਸੋਨਾ ਅਤੇ ਨਕਦੀ ਚੋਰੀ ਕਰ ਲਈ। ਚੋਰੀ ਦੀ ਇਹ ਵਾਰਦਾਤ ਉਸ ਸਮੇਂ ਵਾਪਰੀ ਜਦੋਂ ਪਰਿਵਾਰਕ ਮੈਂਬਰ ਸਟੋਰ ਦੇ ਦੋਵੇਂ ਪਾਸਿਆਂ 'ਤੇ ਬਣੇ ਕਮਰਿਆਂ ਵਿੱਚ ਸੁੱਤੇ ਪਏ ਸਨ। ਚੋਰੀ ਦਾ ਪਤਾ ਸਵੇਰੇ ਕਰੀਬ 5 ਵਜੇ ਪਰਿਵਾਰ ਦੇ ਜਾਗਣ 'ਤੇ ਲੱਗਿਆ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਫੋਰੈਂਸਿਕ ਟੀਮ ਅਤੇ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚ ਗਏ। ਡੀਐਸਪੀ ਲਹਿਰਾ ਪਲਵਿੰਦਰ ਸਿੰਘ ਨੇ ਵੀ ਪ੍ਰਗਟ ਸਿੰਘ ਦੇ ਘਰ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਫਿੰਗਰ ਪ੍ਰਿੰਟ ਲੈ ਲਏ ਗਏ ਹਨ ਅਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਡੀਐਸਪੀ ਨੇ ਭਰੋਸਾ ਦਿਵਾਇਆ ਕਿ ਚੋਰਾਂ ਨੂੰ ਜਲਦ ਹੀ ਪੁਲਿਸ ਦੀ ਗ੍ਰਿਫ਼ਤ ਵਿੱਚ ਲੈ ਲਿਆ ਜਾਵੇਗਾ।
    user_ANIL JAIN
    ANIL JAIN
    Local News Reporter ਲਹਿਰਾ, ਸੰਗਰੂਰ, ਪੰਜਾਬ•
    8 hrs ago
  • 2600 ਅਪ੍ਰਿੰਟਸ਼ਿਪ ਲਾਈਨਮੈਨ ਨੌਜਵਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਤਾਰ ਜਾਰੀ ਰੱਖਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਹੁਣ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਹਨ, ਜਿਸ ਕਾਰਨ ਉਹ ਆਪਣਾ ਪ੍ਰਦਰਸ਼ਨ ਸਮਾਪਤ ਨਹੀਂ ਕਰ ਰਹੇ। ਇਹ ਨੌਜਵਾਨ ਤਪਦੀ ਗਰਮੀ ਵਿੱਚ ਵੀ ਟਾਵਰਾਂ 'ਤੇ ਬੈਠ ਕੇ ਆਪਣਾ ਸੰਘਰਸ਼ ਜਾਰੀ ਰੱਖਣ ਲਈ ਮਜਬੂਰ ਹਨ।
    1
    2600 ਅਪ੍ਰਿੰਟਸ਼ਿਪ ਲਾਈਨਮੈਨ ਨੌਜਵਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਤਾਰ ਜਾਰੀ ਰੱਖਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਹੁਣ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਹਨ, ਜਿਸ ਕਾਰਨ ਉਹ ਆਪਣਾ ਪ੍ਰਦਰਸ਼ਨ ਸਮਾਪਤ ਨਹੀਂ ਕਰ ਰਹੇ। ਇਹ ਨੌਜਵਾਨ ਤਪਦੀ ਗਰਮੀ ਵਿੱਚ ਵੀ ਟਾਵਰਾਂ 'ਤੇ ਬੈਠ ਕੇ ਆਪਣਾ ਸੰਘਰਸ਼ ਜਾਰੀ ਰੱਖਣ ਲਈ ਮਜਬੂਰ ਹਨ।
    user_Jk Mirok
    Jk Mirok
    Books Wholesaler Dirba, Sangrur•
    10 hrs ago
  • ਚਾਵਲਾ ਮੋਬਾਈਲ ਪੁਆਇੰਟ 'ਤੇ ਦਿਨ ਦਿਹਾੜੇ ਤਾੜ-ਤਾੜ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਹੁਣ ਸਾਹਮਣੇ ਆ ਗਈ ਹੈ।
    1
    ਚਾਵਲਾ ਮੋਬਾਈਲ ਪੁਆਇੰਟ 'ਤੇ ਦਿਨ ਦਿਹਾੜੇ ਤਾੜ-ਤਾੜ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਹੁਣ ਸਾਹਮਣੇ ਆ ਗਈ ਹੈ।
    user_VSPunjab ✅
    VSPunjab ✅
    Media company ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    3 hrs ago
  • ਸੁਨਾਮ ਵਿੱਚ 20 ਜੂਨ ਨੂੰ ਮਾਈ ਸ਼ੀਲੋ ਦੇ ਨੇੜੇ ਇੱਕ ਝੌਂਪੜੀ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਇਲਾਕੇ ਵਿੱਚ ਹੜਕੰਪ ਮਚ ਗਿਆ। ਇਸ ਝੌਂਪੜੀ ਵਿੱਚ ਇੱਕ ਬਜ਼ੁਰਗ ਮਾਤਾ ਰਹਿੰਦੀ ਸੀ, ਅਤੇ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕ ਮੌਕੇ 'ਤੇ ਇਕੱਠੇ ਹੋ ਗਏ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਅੱਗ ਕਾਰਨ ਝੌਂਪੜੀ ਅਤੇ ਅੰਦਰ ਪਏ ਸਮਾਨ ਦਾ ਨੁਕਸਾਨ ਹੋਣ ਦੀ ਖ਼ਬਰ ਹੈ। ਹਾਲਾਂਕਿ, ਰਾਹਤ ਵਾਲੀ ਗੱਲ ਇਹ ਰਹੀ ਕਿ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ। ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ। ਸਥਾਨਕ ਲੋਕਾਂ ਨੇ ਫਾਇਰ ਬ੍ਰਿਗੇਡ ਦੀ ਤੁਰੰਤ ਕਾਰਵਾਈ ਦੀ ਸ਼ਲਾਘਾ ਕੀਤੀ, ਜਿਸ ਨਾਲ ਅੱਗ ਨੂੰ ਹੋਰ ਫੈਲਣ ਤੋਂ ਰੋਕ ਲਿਆ ਗਿਆ। ਪ੍ਰਸ਼ਾਸਨ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
    1
    ਸੁਨਾਮ ਵਿੱਚ 20 ਜੂਨ ਨੂੰ ਮਾਈ ਸ਼ੀਲੋ ਦੇ ਨੇੜੇ ਇੱਕ ਝੌਂਪੜੀ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਇਲਾਕੇ ਵਿੱਚ ਹੜਕੰਪ ਮਚ ਗਿਆ। ਇਸ ਝੌਂਪੜੀ ਵਿੱਚ ਇੱਕ ਬਜ਼ੁਰਗ ਮਾਤਾ ਰਹਿੰਦੀ ਸੀ, ਅਤੇ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕ ਮੌਕੇ 'ਤੇ ਇਕੱਠੇ ਹੋ ਗਏ।

ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਅੱਗ ਕਾਰਨ ਝੌਂਪੜੀ ਅਤੇ ਅੰਦਰ ਪਏ ਸਮਾਨ ਦਾ ਨੁਕਸਾਨ ਹੋਣ ਦੀ ਖ਼ਬਰ ਹੈ। ਹਾਲਾਂਕਿ, ਰਾਹਤ ਵਾਲੀ ਗੱਲ ਇਹ ਰਹੀ ਕਿ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ। ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ। ਸਥਾਨਕ ਲੋਕਾਂ ਨੇ ਫਾਇਰ ਬ੍ਰਿਗੇਡ ਦੀ ਤੁਰੰਤ ਕਾਰਵਾਈ ਦੀ ਸ਼ਲਾਘਾ ਕੀਤੀ, ਜਿਸ ਨਾਲ ਅੱਗ ਨੂੰ ਹੋਰ ਫੈਲਣ ਤੋਂ ਰੋਕ ਲਿਆ ਗਿਆ। ਪ੍ਰਸ਼ਾਸਨ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
    user_Harmesh kumar
    Harmesh kumar
    Photographer Sunam, Sangrur•
    5 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.