ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਜਵਾਬ 2027 ਦੀਆਂ ਚੋਣਾਂ ਵਿੱਚ ਦੇਣਗੇ ਸੂਬਾ ਵਾਸੀ- ਡਾ. ਅਮਰ ਸਿੰਘ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਅਤੇ ਲੋਕਾਂ ਨਾਲ ਕਥਿਤ ਤੌਰ ’ਤੇ ਦਗਾ ਕਰਨ ਦਾ ਜਵਾਬ ਸੂਬਾ ਵਾਸੀ 2027 ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਦੇਣਗੇ। ਇਹ ਪ੍ਰਗਟਾਵਾ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਅਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਪਿੰਡ ਬਲਾੜੀ ਖੁਰਦ ਵਿਖੇ ਐਮਪੀ ਫੰਡ ਵਿੱਚੋਂ ਐਸਸੀ ਭਾਈਚਾਰੇ ਨੂੰ ਚੈੱਕ ਤਕਸੀਮ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਡਾ. ਅਮਰ ਸਿੰਘ ਅਤੇ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ ਪਰ ਸੱਤਾ ਸੰਭਾਲਣ ਤੋਂ ਬਾਅਦ ਇਨ੍ਹਾਂ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕਾਰਗੁਜ਼ਾਰੀ ਤੋਂ ਲੋਕਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ ਅਤੇ ਹੁਣ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਦਾ ਜਵਾਬ ਦੇਣ ਲਈ ਤਿਆਰ ਹਨ।ਡਾ. ਅਮਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਮਾਣ-ਸਨਮਾਨ ਅਤੇ ਆਰਥਿਕ ਸਹਾਇਤਾ ਲਈ ਜੋ ਵਾਅਦਾ ਕੀਤਾ ਗਿਆ ਸੀ, ਉਸ ਤੋਂ ਸਰਕਾਰ ਹੁਣ ਪਿੱਛੇ ਹਟਦੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਔਰਤਾਂ ਨਾਲ ਕੀਤਾ ਗਿਆ ਵਾਅਦਾ ਪਹਿਲੇ ਮਹੀਨੇ ਤੋਂ ਹੀ ਲਾਗੂ ਕਰਨ ਦੇ ਨਾਲ ਰਾਸ਼ੀ ਵਿੱਚ ਵਾਧਾ ਕਰਕੇ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਔਰਤਾਂ ਅਤੇ ਗਰੀਬ ਵਰਗ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨਾ ਕਾਂਗਰਸ ਦੀਆਂ ਤਰਜੀਹਾਂ ਵਿੱਚ ਰਹੇਗਾ ਅਤੇ ਇਸ ਸਬੰਧੀ ਠੋਸ ਨੀਤੀਆਂ ਬਣਾਈਆਂ ਜਾਣਗੀਆਂ। ਡਾ. ਅਮਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ਦੇ ਨਿਯਮਾਂ ਵਿੱਚ ਤਬਦੀਲੀਆਂ ਕਰਕੇ ਇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਮਨਰੇਗਾ ਨੂੰ ਮਜ਼ਬੂਤ ਕਰਨ ਲਈ ਪਹਿਲ ਦੇ ਆਧਾਰ ’ਤੇ ਕੰਮ ਕਰੇਗੀ ਅਤੇ ਪਿੰਡਾਂ ਦੇ ਲੋਕਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਪ੍ਰੋਗਰਾਮ ਤਿਆਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਲਈ ਮਨਰੇਗਾ ਆਮਦਨ ਦਾ ਇੱਕ ਮਹੱਤਵਪੂਰਨ ਸਾਧਨ ਹੈ, ਇਸ ਲਈ ਇਸ ਸਕੀਮ ਨੂੰ ਕਮਜ਼ੋਰ ਕਰਨ ਦੀ ਬਜਾਏ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਲੋੜ ਹੈ। ਇਸ ਮੌਕੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਪੰਜਾਬ ਸਰਕਾਰ ’ਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਕਿਹਾ ਕਿ ਇੱਕ ਪਾਸੇ ਸਰਕਾਰ ਵੱਲੋਂ ਔਰਤਾਂ ਦੇ ਖਾਤਿਆਂ ਵਿੱਚ ਕੁਝ ਰਾਸ਼ੀ ਪਾ ਕੇ ਫੋਕੀ ਵਾਹ-ਵਾਹੀ ਖੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਦੂਜੇ ਪਾਸੇ ਲੋਕਾਂ ਨੂੰ ਬਿਜਲੀ ਦੇ ਕਥਿਤ ਤੌਰ ’ਤੇ ਮੋਟੇ ਬਿੱਲ ਭੇਜ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਨਾਗਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਪ੍ਰਤੀ ਵਿਅਕਤੀ 30 ਕਿਲੋ ਕਣਕ ਦਿੱਤੀ ਜਾਂਦੀ ਸੀ, ਜਦਕਿ ਹੁਣ ਇਸ ਵਿੱਚ ਕਟੌਤੀ ਕਰਕੇ ਪ੍ਰਤੀ ਵਿਅਕਤੀ ਪੰਜ ਕਿਲੋ ਕਣਕ ਦਿੱਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਲੋਕਾਂ ਨੂੰ ਘਟੀਆ ਗੁਣਵੱਤਾ ਵਾਲੀ ਕਣਕ ਦਿੱਤੀ ਜਾ ਰਹੀ ਹੈ, ਜਦਕਿ ਵਧੀਆ ਗੁਣਵੱਤਾ ਵਾਲੀ ਕਣਕ ਵਪਾਰੀਆਂ ਨੂੰ ਦੇਣ ਦੇ ਮਾਮਲੇ ਵਿੱਚ ਜਲਦ ਵੱਡਾ ਖੁਲਾਸਾ ਕੀਤਾ ਜਾਵੇਗਾ। ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਅੱਜ ਪੰਜਾਬ ਦੇ ਪਿੰਡਾਂ ਵਿੱਚ ਲੋਕ ਸਰਕਾਰ ਦੀਆਂ ਨੀਤੀਆਂ ਅਤੇ ਕਥਿਤ ਵਧੀਕੀਆਂ ਕਾਰਨ ਪਰੇਸ਼ਾਨ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਸਰਕਾਰ ਵੱਲੋਂ ਇਸ਼ਤਿਹਾਰਬਾਜ਼ੀ ਅਤੇ ਪ੍ਰਚਾਰ ’ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹਰ ਮੁੱਦੇ ਨੂੰ ਬਾਰੀਕੀ ਨਾਲ ਦੇਖ ਰਹੇ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਦਾ ਹਿਸਾਬ ਲਿਆ ਜਾਵੇਗਾ। ਇਸ ਮੌਕੇ ਪਿੰਡ ਬਲਾੜੀ ਖੁਰਦ ਵਿਖੇ ਐਸਸੀ ਭਾਈਚਾਰੇ ਨਾਲ ਸਬੰਧਤ ਲੋੜਵੰਦਾਂ ਨੂੰ ਐਮਪੀ ਫੰਡ ਵਿੱਚੋਂ ਚੈੱਕ ਵੀ ਤਕਸੀਮ ਕੀਤੇ ਗਏ। ਆਗੂਆਂ ਨੇ ਕਿਹਾ ਕਿ ਲੋਕਾਂ ਦੀ ਭਲਾਈ ਅਤੇ ਲੋੜਵੰਦ ਵਰਗਾਂ ਦੀ ਮਦਦ ਲਈ ਵਿਕਾਸ ਕਾਰਜਾਂ ਨੂੰ ਲਗਾਤਾਰ ਤਰਜੀਹ ਦਿੱਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ, ਮਾਸਟਰ ਰਵਿੰਦਰ ਸਿੰਘ ਬੁਲਾਰਾ ਪੰਜਾਬ, ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਭਗੜਾਣਾ, ਦਵਿੰਦਰ ਸਿੰਘ ਜੱਲਾ, ਸਰਪੰਚ ਜਤਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਭੁਪਿੰਦਰ ਸਿੰਘ, ਸੰਦੀਪ ਕੋਰ ਪੰਚ, ਗੁਰਜੰਟ ਸਿੰਘ ਪੰਚ,ਸਤਵਿੰਦਰ ਸਿੰਘ ਪੰਚ, ਸਤਵੀਰ ਸਿੰਘ ਲੰਬੜਦਾਰ, ਦਵਿੰਦਰ ਸਿੰਘ ਢਿੱਲੋਂ, ਅਕਾਸ਼ਦੀਪ ਸਿੰਘ, ਗੁਰਜੰਟ ਸਿੰਘ,ਹਰਮੇਸ਼ ਸਿੰਘ ਆਦਿ ਹਾਜ਼ਰ ਸਨ।

- ਨਗਰ ਕੌਂਸਲ ਸਰਹਿੰਦ-ਫਤਿਹਗੜ੍ਹ ਸਾਹਿਬ ਵੱਲੋਂ ਸਮੂਹ ਸ਼ਹਿਰ ਵਾਸੀਆਂ, ਮਕਾਨ ਮਾਲਕਾਂ, ਦੁਕਾਨਦਾਰਾਂ, ਹੋਟਲ-ਰੈਸਟੋਰੈਂਟ ਮਾਲਕਾਂ, ਵਰਕਸ਼ਾਪ ਸੰਚਾਲਕਾਂ ਅਤੇ ਸਰਕਾਰੀ ਵੈ ਪ੍ਰਾਈਵੇਟ ਅਦਾਰਿਆਂ ਲਈ ਇਕ ਜ਼ਰੂਰੀ ਸੂਚਨਾ ਜਾਰੀ ਕੀਤੀ ਨਗਰ ਕੌਂਸਲ ਸਰਹਿੰਦ-ਫਤਿਹਗੜ੍ਹ ਸਾਹਿਬ ਵੱਲੋਂ ਸਮੂਹ ਸ਼ਹਿਰ ਵਾਸੀਆਂ, ਮਕਾਨ ਮਾਲਕਾਂ, ਦੁਕਾਨਦਾਰਾਂ, ਹੋਟਲ-ਰੈਸਟੋਰੈਂਟ ਮਾਲਕਾਂ, ਵਰਕਸ਼ਾਪ ਸੰਚਾਲਕਾਂ ਅਤੇ ਸਰਕਾਰੀ ਵੈ ਪ੍ਰਾਈਵੇਟ ਅਦਾਰਿਆਂ ਲਈ ਇਕ ਜ਼ਰੂਰੀ ਸੂਚਨਾ ਜਾਰੀ ਕੀਤੀ ਗਈ ਹੈ। ਨਗਰ ਕੌਂਸਲ ਦੇ ਇੰਸਪੈਕਟਰ ਸਤਪਾਲ, ਸੁਪਰਡੰਟ ਸੈਨੀਟੇਸ਼ਨ ਅਮਰਪ੍ਰੀਤ ਸਿੰਘ, ਜੂਨੀਅਰ ਸਹਾਇਕ ਇੰਦਰਜੀਤ ਢੰਡ ਅਤੇ ਕਲਰਕ ਦਵਿੰਦਰ ਸਿੰਘ ਨੇ ਸਾਂਝੇ ਤੌਰ 'ਤੇ ਅਪੀਲ ਕੀਤੀ ਹੈ ਕਿ ਜਿਨ੍ਹਾਂ ਜਾਇਦਾਦ ਮਾਲਕਾਂ ਨੇ ਵਿੱਤੀ ਸਾਲ 2026-27 ਦਾ ਪ੍ਰਾਪਰਟੀ ਟੈਕਸ ਹਾਲੇ ਤੱਕ ਅਦਾ ਨਹੀਂ ਕੀਤਾ, ਉਹ ਸਮੇਂ ਸਿਰ ਭੁਗਤਾਨ ਕਰਕੇ ਸਰਕਾਰੀ ਛੋਟ ਦਾ ਲਾਭ ਲੈਣ। ਅਧਿਕਾਰੀਆਂ ਮੁਤਾਬਕ, ਜੋ ਕਰਦਾਤਾ 30 ਸਤੰਬਰ 2026 ਤੱਕ ਨਗਰ ਕੌਂਸਲ ਦੀ ਪ੍ਰਾਪਰਟੀ ਟੈਕਸ ਸ਼ਾਖਾ ਵਿਖੇ ਆਪਣੀ ਰਿਟਰਨ ਜਮ੍ਹਾਂ ਕਰਵਾਉਣਗੇ, ਉਨ੍ਹਾਂ ਨੂੰ ਕੁੱਲ ਟੈਕਸ 'ਤੇ 10 ਫੀਸਦੀ (10%) ਦੀ ਉਚੇਚੀ ਛੋਟ ਦਿੱਤੀ ਜਾਵੇਗੀ।ਇਸ ਤੋਂ ਇਲਾਵਾ, ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਨਗਰ ਕੌਂਸਲ ਦੀ ਹੱਦ ਅੰਦਰ ਆਉਂਦੀ ਹਰੇਕ ਜਾਇਦਾਦ ਦਾ ਰਿਕਾਰਡ ਵਿੱਚ ਦਰਜ ਹੋਣਾ ਲਾਜ਼ਮੀ ਹੈ। ਭਵਿੱਖ ਵਿੱਚ ਜਾਇਦਾਦ ਦੀ ਖਰੀਦ-ਵੇਚ, ਬੈਂਕ ਲੋਨ ਜਾਂ ਲਿਮਿਟ ਬਣਾਉਣ ਲਈ ਨਗਰ ਕੌਂਸਲ ਤੋਂ ਨੋ ਓਬਜੈਕਸ਼ਨ ਸਰਟੀਫਿਕੇਟ (NOC) ਲੈਣਾ ਜ਼ਰੂਰੀ ਹੁੰਦਾ ਹੈ। ਰਿਕਾਰਡ ਦਰਜ ਨਾ ਹੋਣ ਦੀ ਸੂਰਤ ਵਿੱਚ ਨਾਗਰਿਕਾਂ ਨੂੰ ਪ੍ਰਸ਼ਾਸਨਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੌਂਸਲ ਨੇ ਸਾਰੇ ਨਿਵਾਸੀਆਂ ਨੂੰ ਬਿਨਾਂ ਕਿਸੇ ਦੇਰੀ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ ਆਪਣੀ ਸੰਪਤੀ ਦਾ ਇੰਦਰਾਜ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ।1
- ਪਟਿਆਲਾ ਕੇਂਦਰੀ ਜੇਲ੍ਹ ‘ਚ ਵੀ ਗੂੰਜਿਆ ਰੱਖੜੀ ਦਾ ਪਿਆਰ, ਭੈਣਾਂ ਨੇ ਭਰਾਵਾਂ ਦੀਆਂ ਕਲਾਈਆਂ ‘ਤੇ ਬੰਨ੍ਹੀ ਰੱਖੜੀ ਪਟਿਆਲਾ ਕੇਂਦਰੀ ਜੇਲ੍ਹ ‘ਚ ਵੀ ਗੂੰਜਿਆ ਰੱਖੜੀ ਦਾ ਪਿਆਰ, ਭੈਣਾਂ ਨੇ ਭਰਾਵਾਂ ਦੀਆਂ ਕਲਾਈਆਂ ‘ਤੇ ਬੰਨ੍ਹੀ ਰੱਖੜੀ1
- ਟਿੱਬਾ ਰੋਡ ਕਿੰਨੀ ਗੁੰਡਾ ਗਰਦੀ ਹੈ ਵੇਖ ਲਿਓ ਇਹ ਮਸਲਾ ਟਿੱਬਾ ਰੋਡ ਲੁਧਿਆਣਾ ਦਾ ਹੈ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕਿੱਤੀ ਕਾਰਵਾਈ ਇਸ ਕਰਕੇ ਕਰਕੇ ਨਹੀਂ ਹੋਈ ਕਿ ਤੇਰੀ ਦੇਖੀ ਗੁੰਡਾਗਰਦੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਇਨਸਾਫ ਮੰਗਣਾ ਵੀ ਮੁਸ਼ਕਿਲ ਹੋ ਗਿਆ ਦੋ ਛੋਟੀ ਉਮਰ ਦੇ ਮੁੰਡੇ ਮੋਟਰਸਾਈਕਲ ਦੀ ਦੁਕਾਨ ਚਲਾਉਂਦੇ ਹਨ ਉਹਨਾਂ ਦੇ ਉੱਪਰ ਹਮਲਾ ਹੋਇਆ ਇਹ ਅਤੇ ਇੱਕ ਬੰਦਾ ਉਧਰੋਂ ਲੰਘ ਰਿਹਾ ਸੀ ਉਹਨੂੰ ਨਜਾਇਜ਼ ਕੁੱਟਿਆ ਗਿਆ ਟਿੱਬਾ ਰੋਡ ਕਿੰਨੀ ਗੁੰਡਾ ਗਰਦੀ ਹੈ ਵੇਖ ਲਿਓ ਇਹ ਮਸਲਾ ਟਿੱਬਾ ਰੋਡ ਲੁਧਿਆਣਾ ਦਾ ਹੈ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕਿੱਤੀ ਕਾਰਵਾਈ ਇਸ ਕਰਕੇ ਕਰਕੇ ਨਹੀਂ ਹੋਈ ਕਿ ਤੇਰੀ ਦੇਖੀ ਗੁੰਡਾਗਰਦੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਇਨਸਾਫ ਮੰਗਣਾ ਵੀ ਮੁਸ਼ਕਿਲ ਹੋ ਗਿਆ ਦੋ ਛੋਟੀ ਉਮਰ ਦੇ ਮੁੰਡੇ ਮੋਟਰਸਾਈਕਲ ਦੀ ਦੁਕਾਨ ਚਲਾਉਂਦੇ ਹਨ ਉਹਨਾਂ ਦੇ ਉੱਪਰ ਹਮਲਾ ਹੋਇਆ ਇਹ ਅਤੇ ਇੱਕ ਬੰਦਾ ਉਧਰੋਂ ਲੰਘ ਰਿਹਾ ਸੀ ਉਹਨੂੰ ਨਜਾਇਜ਼ ਕੁੱਟਿਆ ਗਿਆ1
- ਨੇਪਾਲ 'ਚ ਆਏ ਭਿਆਨਕ ਹੜ੍ਹ ਦੀ ਇਕ ਹੋਰ ਵੀਡੀਓ ਆਈ ਸਾਹਮਣੇ, ਦੇਖੋ ਖੌਫਨਾਕ ਮੰਜ਼ਰ ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਪ੍ਰਮਾਤਮਾ ਦੀ ਕ੍ਰੋਪੀ ਕਹਿ ਲਵੋ ਜਾਂ ਇਨਸਾਨ ਦੀ ਮਨਮਰਜ਼ੀ, ਨੇਪਾਲ 'ਚ ਆਏ ਭਿਆਨਕ ਹੜ੍ਹ ਦੀ ਇਕ ਹੋਰ ਵੀਡੀਓ ਆਈ ਸਾਹਮਣੇ, ਦੇਖੋ ਖੌਫਨਾਕ ਮੰਜ਼ਰ।1
- ਅੱਜ ਮਾਸਟਰ ਦਾ ਮੁੰਡਾ ਪੁਲੀਸ ਤੋਂ ਹਰੇਕ ਵਿਭਾਗ ਦੇ ਮੁਲਜ਼ਮਾਂ ਨੂੰ ਕੁਟਵਾ ਰਿਹਾ ਹੈ। ਕੱਚਾ DGP ਕੁਰਸੀ ਬਚਾਉਣ ਲਈ ED ਚਿੱਠੀ 'ਤੇ ਪਰਚਾ ਨਹੀਂ ਕਰ ਰਿਹਾ, ਜਦਕਿ ਸੁਪਰੀਮ ਕੋਰਟ ਦੇ ਹੁਕਮ ਸਾਫ਼ ਨੇ। ਟੋਪੀ ਸਿਨ੍ਹਾ ਦੀ ਪੁੱਛਗਿੱਛ ਹੋਵੇ, ਬਹੁਤ ਕੁਝ ਨਿਕਲੇਗਾ। ਜਿਹੜੀ ਸਰਕਾਰ ਮੁਲਾਜ਼ਮਾਂ ਦੀ ਨਹੀਂ ਹੋ ਸਕਦੀ, ਉਹ ਕਿਸੇ ਦੀ ਨਹੀਂ ਹੋ ਸਕਦੀ। ਮੁਲਾਜ਼ਮ ਹੀ ਕਿਸੇ ਸਰਕਾਰ ਦੀ ਰੀੜ ਦੀ ਹੱਡੀ ਹੁੰਦੇ ਨੇ। ਵਿਧਾਇਕਾਂ-ਮੰਤਰੀਆਂ ਦੀ ਸਪੀਡ ਚੈੱਕ ਸ਼ੁਰੂ ਹੈ। ਜਲਦੀ ਹੀ ਸੰਗਤ ਇਸ "ਗੁਰੂ ਦੋਖੀ" ਸਰਕਾਰ ਦੀ ਵੀ ਸਪੀਡ ਚੈੱਕ ਕਰੇਗੀ। Aam Aadmi Party - Punjab Bhagwant Mann1
- ਫਿਲੌਰ ਵਿੱਚ ਬੰਦ ਦੇ ਦੌਰਾਨ ਅਧਿਆਪਕਾਂ ਨੇ ਕੀਤਾ ਵੱਡਾ ਰੋਸ ਪ੍ਰਦਰਸ਼ਨ ਕੀਤੀ ਸਰਕਾਰ ਖਿਲਾਫ ਨਾਅਰੇਬਾਜ਼ੀ ਫਿਲੌਰ ਵਿੱਚ ਬੰਦ ਦੇ ਦੌਰਾਨ ਅਧਿਆਪਕਾਂ ਨੇ ਕੀਤਾ ਵੱਡਾ ਰੋਸ ਪ੍ਰਦਰਸ਼ਨ ਕੀਤੀ ਸਰਕਾਰ ਖਿਲਾਫ ਨਾਅਰੇਬਾਜ਼ੀ1
- crazy Kiya re song video modelling agar aapko meri video acchi lagti hai to Instagram Facebook YouTube like follow karna mat bhulna crazy Kiya re song video modelling agar aapko meri video acchi lagti hai to Instagram Facebook YouTube like follow karna mat bhulna1
- ਮੁੱਖ ਮੰਤਰੀ ਵੱਲੋਂ ਮੀਟਿੰਗ ਤੋਂ ਮੁਕਰਨ ਅਤੇ ਧਮਕੀ ਭਰੇ ਪੱਤਰ ਜਾਰੀ ਕਰਨ ਦੇ ਖਿਲਾਫ਼ ਪੁਤਲਾ ਫੂਕ ਮੁਜ਼ਾਹਰਾ ਕੀਤਾ ਗੜ੍ਹਸ਼ੰਕਰ 28 ਅਗਸਤ (ਅਸ਼ਵਨੀ ਸ਼ਰਮਾ) ਮੁੱਖ ਮੰਤਰੀ ਪੰਜਾਬ ਵੱਲੋਂ ਮੀਟਿੰਗ ਬੁਲਾ ਕੇ ਖੜ੍ਹੇ ਪੈਰ ਮੁਕਰਨ ਦੇ ਖਿਲਾਫ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਮੋਰਚਾ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਤਾਲਮੇਲ ਕਮੇਟੀ ਵੱਲੋਂ 28 ਅਤੇ 29 ਅਗਸਤ ਨੂੰ ਮੁੱਖ ਮੰਤਰੀ ਦੇ ਪੁਤਲੇ ਫੂਕਣ ਦੇ ਸੱਦੇ ਤਹਿਤ ਸਾਂਝੀ ਤਾਲਮੇਲ ਕਮੇਟੀ ਗੜਸ਼ੰਕਰ ਵੱਲੋਂ ਸਥਾਨਕ ਕਚਿਹਰੀਆਂ ਮੁਹਰੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕ ਕੇ ਰੋਸ ਦਾ ਪ੍ਰਗਟਾਵਾ ਕੀਤਾ, ਇਸ ਸਮੇਂ ਇਕੱਤਰ ਹੋਏ ਮੁਲਾਜ਼ਮਾਂ ਦੇ ਆਗੂਆਂ ਮੁਕੇਸ਼ ਕੁਮਾਰ, ਮੱਖਣ ਮੋਇਲਾਵਾਹਦਪੁਰੀ, ਸੰਦੀਪ ਸਿੰਘ ਗਿੱਲ, ਪ੍ਰਿੰਸੀਪਲ ਬਿੱਕਰ ਸਿੰਘ,ਵਿਨੋਦ ਕੁਮਾਰ, ਸੁਖਦੇਵ ਡਾਨਸੀਵਾਲ, ਨਰੇਸ਼ ਕੁਮਾਰ, ਸ਼ੰਗਾਰਾ ਭੱਜਲ, ਸੁੰਦਰ ਮਣੀਅਮ, ਨਰਿੰਦਰ, ਅਮਰੀਕ ਸਿੰਘ ਨੇ ਕਿਹਾ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਬਜਾਇ ਟਕਰਾਅ ਦਾ ਰਸਤਾ ਅਪਣਾ ਰਹੀ ਹੈ। ਜਿਸ ਨੂੰ ਪੰਜਾਬ ਦੇ ਮੁਲਾਜਮ ਕਿਸੇ ਹਾਲਤ ਵਿੱਚ ਵੀ ਬਰਦਾਸ਼ਤ ਨਹੀਂ ਕਰਨਗੇ। ਮੋਰਚੇ ਦੇ ਆਗੂਆਂ ਬਲਕਾਰ ਸਿੰਘ ਮਘਾਣੀਆ, ਹੰਸਰਾਜ, ਪ੍ਰਿੰਸੀਪਲ ਦਰਬਾਰਾ ਸਿੰਘ, ਵਿਨੇ ਕੁਮਾਰ, ਸਮੁੰਦਰ, ਸਤਨਾਮ ਸਿੰਘ ਬੰਗੜ,ਪ੍ਰਦੀਪ ਕੁਮਾਰ, ਜਰਨੈਲ ਸਿੰਘ, ਗੁਰਮੇਲ ਸਿੰਘ,ਪਵਨ ਕੁਮਾਰ, ਜਗਦੀਸ਼, ਰਮਨ ਕੁਮਾਰ,ਗੁਰਮੇਲ ਸਿੰਘ ਪੀਟੀ, ਜੋਗਿੰਦਰ ਸਿੰਘ, ਚੰਨਣ ਰਾਮ, ਰਮੇਸ਼ ਲਾਲ, ਨਰਿੰਦਰ ਕੁਮਾਰ, ਮੈਡਮ ਇੰਦਰਜੀਤ ਕੌਰ, ਚਰਨਜੀਤ ਕੌਰ, ਹਰਪ੍ਰੀਤ ਕੌਰ ਨੇ ਕਿਹਾ ਕਿ ਮੁਲਾਜ਼ਮਾਂ ਨੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਦਿਆਂ ਹੋਇਆਂ 27 ਅਗਸਤ ਨੂੰ ਪੂਰੇ ਪੰਜਾਬ ਵਿੱਚ ਸਮੂਹਿਕ ਛੁੱਟੀਆਂ ਲੈਕੇ ਰੋਸ ਦਾ ਪ੍ਰਗਟਾਵਾ ਕੀਤਾ, ਜਿਸ ਦੇ ਬੁਖਲਾਹਟ ਵਿੱਚ ਆਕੇ ਮੁੱਖ ਮੰਤਰੀ ਨੇ ਕਿਹਾ ਕਿ ਸੰਘਰਸ਼ ਅਤੇ ਗੱਲਬਾਤ ਨਾਲੋ ਨਾਲ ਇੱਕੋ ਸਮੇਂ ਨਹੀਂ ਚੱਲ ਸਕਦੇ ਅਤੇ ਮੁਲਾਜ਼ਮਾਂ ਨੂੰ ਧਮਕਾਉਣ ਲਈ ਵੱਖਰੇ - ਵੱਖਰੇ ਵਿਭਾਗਾਂ ਤੋਂ ਪੱਤਰ ਜਾਰੀ ਕਰਵਾ ਕੇ ਮੁਲਾਜ਼ਮਾਂ ਨੂੰ ਡਰਾਉਣ ਦਾ ਭਰਮ ਪਾਲ ਰਹੇ ਹਨ। ਆਗੂਆਂ ਨੇ ਕਿਹਾ ਕਿ ਪੂਰੇ ਪੰਜਾਬ ਦੇ ਮੁਲਾਜਮ ਅਤੇ ਪੈਨਸ਼ਨਰ ਇਹਨਾਂ ਦੀਆਂ ਧਮਕੀਆਂ ਦੀ ਪ੍ਰਵਾਹ ਕੀਤੇ ਵਗੈਰ, ਮੰਗਾਂ ਮੰਨਣ ਤੱਕ ਸੰਘਰਸ਼ ਨੂੰ ਜਾਰੀ ਰੱਖਣਗੇ।1