logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਸਿਹਤ ਸੰਸਥਾਵਾਂ 'ਚ  ਬਾਲ ਕੈਂਸਰ ਦਿਵਸ ਸਬੰਧੀ ਜਾਗਰੂਕਤਾ ਗਤੀਵਿਧੀਆਂ ਬਰਨਾਲਾ, ਬੰਧਨ ਤੋੜ ਸਿੰਘ ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿਚ "ਕੌਮਾਂਤਰੀ ਬਾਲ ਕੈਂਸਰ ਦਿਵਸ” ਸਬੰਧੀ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਸੀਨੀਅਰ ਮੈਡੀਕਲ ਅਫ਼ਸਰ ਬਰਨਾਲਾ ਡਾ. ਇੰਦੂ ਬਾਂਸਲ ਨੇ ਦੱਸਿਆ ਕਿ ਕੈਂਸਰ ਦੀ ਬਿਮਾਰੀ ਜ਼ਿਆਆਦਾਤਰ ਵੱਡਿਆਂ 'ਚ ਪਾਈ ਜਾਣ ਵਾਲੀ ਬਿਮਾਰੀ ਸੀ, ਪ੍ਰੰਤੂ ਅੱਜਕੱਲ੍ਹ ਛੋਟੇ ਬੱਚਿਆਂ ਵਿਚ ਵੀ ਇਸ ਬਿਮਾਰੀ ਦੇ ਮਾਮਲੇ ਵਧ ਰਹੇ ਹਨ। ਇਹ ਸਾਡੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ। ਬਚਪਨ ਦਾ ਕੈਂਸਰ ਇਲਾਜਯੋਗ ਹੈ, ਜੇਕਰ ਮੁਢਲੀ ਸਟੇਜ 'ਤੇ ਇਸਦੀ ਪਹਿਚਾਣ ਹੋ ਜਾਵੇ ਅਤੇ ਮਰੀਜ਼ ਨੂੰ ਸਹੀ ਸਮੇਂ 'ਤੇ ਇਸ ਦਾ ਸਹੀ ਇਲਾਜ ਮਿਲ ਜਾਵੇ। ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਸੁਚੇਤ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਕੌਮਾਂਤਰੀ ਬਾਲ ਕੈਂਸਰ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਹਿੰਮਤ,ਉਮੀਦ ਅਤੇ ਸਹਾਰੇ ਨਾਲ ਇਸ ਬਿਮਾਰੀ 'ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਕੈਂਸਰ ਨਾਲ ਲੜ੍ਹ ਰਹੇ ਅਤੇ ਠੀਕ ਹੋ ਰਹੇ ਬੱਚਿਆਂ ਲਈ ਹੌਂਸਲਾ ਅਤੇ ਪਰਿਵਾਰ ਲਈ ਸਹਾਰਾ ਬਣ ਕੇ ਉੁਨ੍ਹਾਂ ਦੀ ਤੰਦਰੁਸਤੀ ਲਈ ਸਮੇਂ-ਸਮੇਂ 'ਤੇ ਉਪਰਾਲੇ ਕਰਨ ਦੀ ਜ਼ਰੂਰਤ ਹੈ। ਇਸ ਬਿਮਾਰੀ ਤੋਂ ਬਚਾਅ ਲਈ ਬਾਜ਼ਾਰ ਦੇ ਬੇਮੌਸਮੀ ਫ਼ਲ ਸਬਜ਼ੀਆਂ, ਤਲ੍ਹੇ-ਮਸਾਲੇਦਾਰ ਭੋਜਨ ਅਤੇ ਤੰਬਾਕੂ ਉਤਪਾਦਾਂ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸੰਤੁਲਿਤ ਭੋਜਨ 'ਚ ਰੋਜ਼ਾਨਾ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ, ਮੌਸਮ ਅਨੁਸਾਰ ਫ਼ਲ,ਸਬਜ਼ੀਆਂ, ਅਨਾਜ ਅਤੇ ਦਾਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਸੀਂ ਸਾਰੇ ਇਸ ਬਿਮਾਰੀ ਪ੍ਰਤੀ ਜਾਗਰੂਕ ਹੋ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ ਅਤੇ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਹਰਜੀਤ ਸਿੰਘ ਨੇ ਦੱਸਿਆ ਕਿ ਸਰੀਰ ਦੇ ਕਿਸੇ ਹਿੱਸੇ 'ਚ ਗਿਲਟੀ,ਆਵਾਜ਼ ਦਾ ਭਾਰੀਪਣ, ਨਾ ਠੀਕ ਹੋਣ ਵਾਲੇ ਮੂੰਹ ਦੇ ਛਾਲੇ ਆਦਿ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।

4 hrs ago
user_Bandhantor singh
Bandhantor singh
Voice of people Barnala, Punjab•
4 hrs ago
39ed2bdd-d7f5-4935-900a-49f74038f5c7

More news from ਪੰਜਾਬ and nearby areas
  • ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪਰਿਵਾਰ ਚ ਹੋਇਆ ਵਾਧਾ ਮਾਨਸਾ ਜ਼ਿਲ੍ਹੇ ਬਲਾਕ ਮਾਨਸਾ ਦੇ ਪਿੰਡ ਖਿਆਲਾ ਕਲਾਂ ਦੇ ਸੰਘਰਸ਼ੀ ਆਗੂ ਲਾਭ ਸਿੰਘ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਿੱਚ ਸ਼ਾਮਲ
    1
    ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪਰਿਵਾਰ ਚ ਹੋਇਆ ਵਾਧਾ ਮਾਨਸਾ ਜ਼ਿਲ੍ਹੇ ਬਲਾਕ ਮਾਨਸਾ ਦੇ ਪਿੰਡ ਖਿਆਲਾ ਕਲਾਂ ਦੇ   ਸੰਘਰਸ਼ੀ  ਆਗੂ ਲਾਭ ਸਿੰਘ  ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਿੱਚ ਸ਼ਾਮਲ
    user_Rawal kotra
    Rawal kotra
    ਮਾਨਸਾ, ਮਾਨਸਾ, ਪੰਜਾਬ•
    7 hrs ago
  • ਟੌਪ ਕੁਆਲਟੀ ਖੀਰੀ ਪੱਠ ਸੇਲ ਪਿੰਡ ਸੂਰੇਵਾਲਾ ਜ਼ਿਲ੍ਹਾ ਸੀ੍ ਮੁਕਤਸਰ ਸਾਹਿਬ ਪੰਜਾਬ 79733-24731
    1
    ਟੌਪ ਕੁਆਲਟੀ ਖੀਰੀ ਪੱਠ ਸੇਲ 
ਪਿੰਡ ਸੂਰੇਵਾਲਾ ਜ਼ਿਲ੍ਹਾ ਸੀ੍ ਮੁਕਤਸਰ ਸਾਹਿਬ ਪੰਜਾਬ 
79733-24731
    user_Rajinder Singh
    Rajinder Singh
    Press Reporter ਮਾਨਸਾ, ਮਾਨਸਾ, ਪੰਜਾਬ•
    10 hrs ago
  • Post by Somparkashlalkanbhacity16f2s1971y55
    2
    Post by Somparkashlalkanbhacity16f2s1971y55
    user_Somparkashlalkanbhacity16f2s1971y55
    Somparkashlalkanbhacity16f2s1971y55
    Abarth dealer ਨਾਭਾ, ਪਟਿਆਲਾ, ਪੰਜਾਬ•
    9 min ago
  • ਨਾ ਸਾਡੀ ਗਲੀ ਦੇ ਵਿੱਚ ਲਾਈਟਾਂ ਹਨ ਨਾ ਹੀ ਸੜਕ ਪੱਕੀ ਹੈ ਰਾਤ ਨੂੰ ਬਹੁਤ ਜਿਆਦਾ ਦਿੱਕਤ ਆਉਂਦੀ ਹ ਸਰਕਾਰ ਇਥੇ ਕੋਈ ਵੀ ਕੰਮ ਨਹੀਂ ਕਰਦੇ ਨਾ ਕੋਈ ਸੀਵਰੇਜ ਆ ਪਿੰਡ ਸਹਾਬਾਣਾ ਲੁਧਿਆਣਾ ਪੰਜਾਬ
    1
    ਨਾ ਸਾਡੀ ਗਲੀ ਦੇ ਵਿੱਚ ਲਾਈਟਾਂ ਹਨ ਨਾ ਹੀ ਸੜਕ ਪੱਕੀ ਹੈ ਰਾਤ ਨੂੰ ਬਹੁਤ ਜਿਆਦਾ ਦਿੱਕਤ ਆਉਂਦੀ ਹ ਸਰਕਾਰ ਇਥੇ ਕੋਈ ਵੀ ਕੰਮ ਨਹੀਂ ਕਰਦੇ ਨਾ ਕੋਈ ਸੀਵਰੇਜ ਆ ਪਿੰਡ ਸਹਾਬਾਣਾ ਲੁਧਿਆਣਾ ਪੰਜਾਬ
    user_Jatt Saab
    Jatt Saab
    Ludhiana (East), Punjab•
    2 hrs ago
  • ਮਾਨਸਾ ਸਹਿਰ ਵਿੱਚ ਗੰਦਗੀ ਦਾ ਢੇਰ ਰੋਡ ਦੀ ਖਸਤਾ ਹਾਲਤ ਵੇਖੋ
    1
    ਮਾਨਸਾ ਸਹਿਰ ਵਿੱਚ ਗੰਦਗੀ ਦਾ ਢੇਰ ਰੋਡ ਦੀ ਖਸਤਾ ਹਾਲਤ ਵੇਖੋ
    user_Gurpreet Singh
    Gurpreet Singh
    ਬਠਿੰਡਾ, ਬਠਿੰਡਾ, ਪੰਜਾਬ•
    10 hrs ago
  • ਲੁਧਿਆਣਾ ਵਿੱਚ ਨਵਜੰਮੀ ਬੱਚੀ ਦੀ ਖਰੀਦ-ਫਰੋਖ਼ਤ ਦਾ ਮਾਮਲਾ ਬੇਨਕਾਬ, ਪੰਜ ਔਰਤਾਂ ਕੀਤੀਆਂ ਕਾਬੂ ਜਾਨੋ ਪੂਰਾ ਮਾਮਲਾ #LudhianaNews #BabyTraffickingCase #SaveTheGirlChild #PunjabPoliceAction #CrimeAgainstChildren #GirlChildProtection #HumanTraffickingAlert #PunjabNewsUpdate #JusticeForChildren #StopChildTrafficking #Punjab24News
    1
    ਲੁਧਿਆਣਾ ਵਿੱਚ ਨਵਜੰਮੀ ਬੱਚੀ ਦੀ ਖਰੀਦ-ਫਰੋਖ਼ਤ ਦਾ ਮਾਮਲਾ ਬੇਨਕਾਬ, ਪੰਜ ਔਰਤਾਂ ਕੀਤੀਆਂ ਕਾਬੂ ਜਾਨੋ ਪੂਰਾ ਮਾਮਲਾ 
#LudhianaNews
#BabyTraffickingCase
#SaveTheGirlChild
#PunjabPoliceAction
#CrimeAgainstChildren
#GirlChildProtection
#HumanTraffickingAlert
#PunjabNewsUpdate
#JusticeForChildren
#StopChildTrafficking 
#Punjab24News
    user_Punjab 24 News
    Punjab 24 News
    Media Ludhiana (East), Punjab•
    23 hrs ago
  • ਗੈਂਗਸਟਰ ਨੈੱਟਵਰਕ ਤੋੜਨ ਲਈ ਐਂਟੀ-ਗੈਂਗਸਟਰ ਹੈਲਪਲਾਈਨ ...ਜਾਰੀ, ਜਾਣਕਾਰੀ ਦੇਣ 'ਤੇ 10 ਲੱਖ ਰੁਪਏ ਤੱਕ ਇਨਾਮ ਮਿਲੇਗਾ
    1
    ਗੈਂਗਸਟਰ ਨੈੱਟਵਰਕ ਤੋੜਨ ਲਈ ਐਂਟੀ-ਗੈਂਗਸਟਰ ਹੈਲਪਲਾਈਨ ...ਜਾਰੀ, ਜਾਣਕਾਰੀ ਦੇਣ 'ਤੇ 10 ਲੱਖ ਰੁਪਏ ਤੱਕ ਇਨਾਮ ਮਿਲੇਗਾ
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਖੰਨਾ, ਲੁਧਿਆਣਾ, ਪੰਜਾਬ•
    21 min ago
  • Post by Somparkashlalkanbhacity16f2s1971y55
    4
    Post by Somparkashlalkanbhacity16f2s1971y55
    user_Somparkashlalkanbhacity16f2s1971y55
    Somparkashlalkanbhacity16f2s1971y55
    Abarth dealer ਨਾਭਾ, ਪਟਿਆਲਾ, ਪੰਜਾਬ•
    43 min ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.