70ਵੀਆਂ ਜੋਨਲ ਪੱਧਰੀ ਸਕੂਲੀ ਗੱਤਕਾ ਖੇਡਾਂ ਵਿੱਚ ਪੈਨੇਸੀਆ ਸਕੂਲ ਦੀ ਸ਼ਾਨਦਾਰ ਜਿੱਤ ਜਲਾਲਾਬਾਦ: ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਗਈਆਂ 70ਵੀਆਂ ਜੋਨਲ ਪੱਧਰੀ ਸਕੂਲੀ ਗੱਤਕਾ ਖੇਡਾਂ ਵਿੱਚ ਪੈਨੇਸੀਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ। ਇਨ੍ਹਾਂ ਮੁਕਾਬਲਿਆਂ ਵਿੱਚ ਜੋਨ ਜਲਾਲਾਬਾਦ ਦੇ ਹਰਕ੍ਰਿਸ਼ਨ ਪਬਲਿਕ ਸਕੂਲ, ਭਾਈ ਮਹਾਂ ਸਿੰਘ ਪਬਲਿਕ ਸਕੂਲ, ਐਕਮੇ ਪਬਲਿਕ ਸਕੂਲ ਅਤੇ ਪੈਨੇਸੀਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਭਾਗ ਲਿਆ। ਮੁਕਾਬਲਿਆਂ ਦੌਰਾਨ ਪੈਨੇਸੀਆ ਸਕੂਲ ਦੇ ਵਿਦਿਆਰਥੀਆਂ ਨੇ ਹਰ ਉਮਰ ਵਰਗ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਵਿਰੋਧੀ ਟੀਮਾਂ ਨੂੰ ਕੜੀ ਟੱਕਰ ਦਿੱਤੀ। ਖਿਡਾਰੀਆਂ ਨੇ ਮਿਹਨਤ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਨਾਲ ਖੇਡਦੇ ਹੋਏ ਕਈ ਮੁਕਾਬਲਿਆਂ ਵਿੱਚ ਜਿੱਤ ਦਰਜ ਕੀਤੀ। ਸਕੂਲ ਦੀਆਂ ਲੜਕੀਆਂ ਨੇ 14 ਗੋਲਡ ਅਤੇ 4 ਸਿਲਵਰ ਮੈਡਲ, ਜਦਕਿ ਲੜਕਿਆਂ ਨੇ 20 ਗੋਲਡ ਅਤੇ 4 ਸਿਲਵਰ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਤਰ੍ਹਾਂ ਪੈਨੇਸੀਆ ਸਕੂਲ ਦੇ ਖਿਡਾਰੀਆਂ ਨੇ ਕੁੱਲ 42 ਮੈਡਲ ਆਪਣੇ ਨਾਮ ਕੀਤੇ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ 'ਤੇ 36 ਵਿਦਿਆਰਥੀਆਂ ਦੀ ਚੋਣ ਜ਼ਿਲ੍ਹਾ ਪੱਧਰੀ ਗੱਤਕਾ ਖੇਡਾਂ ਲਈ ਹੋਈ, ਜੋ ਸਕੂਲ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਹੁਣ ਇਹ ਖਿਡਾਰੀ ਜ਼ਿਲ੍ਹਾ ਪੱਧਰ 'ਤੇ ਜੋਨ ਜਲਾਲਾਬਾਦ ਅਤੇ ਆਪਣੇ ਸਕੂਲ ਦੀ ਨੁਮਾਇੰਦਗੀ ਕਰਨਗੇ। ਸਕੂਲ ਦੇ ਪ੍ਰਿੰਸੀਪਲ ਨੇ ਸਾਰੇ ਜੇਤੂ ਖਿਡਾਰੀਆਂ ਅਤੇ ਕੋਚ ਮਨਕੀਤ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਲਗਨ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਬਰਾਬਰ ਮਹੱਤਵ ਦਿੱਤਾ ਜਾਂਦਾ ਹੈ ਤਾਂ ਜੋ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋ ਸਕੇ। ਇਸ ਮੌਕੇ ਤੇ ਉਨ੍ਹਾਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ ਸਾਰੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
70ਵੀਆਂ ਜੋਨਲ ਪੱਧਰੀ ਸਕੂਲੀ ਗੱਤਕਾ ਖੇਡਾਂ ਵਿੱਚ ਪੈਨੇਸੀਆ ਸਕੂਲ ਦੀ ਸ਼ਾਨਦਾਰ ਜਿੱਤ ਜਲਾਲਾਬਾਦ: ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਗਈਆਂ 70ਵੀਆਂ ਜੋਨਲ ਪੱਧਰੀ ਸਕੂਲੀ ਗੱਤਕਾ ਖੇਡਾਂ ਵਿੱਚ ਪੈਨੇਸੀਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ। ਇਨ੍ਹਾਂ ਮੁਕਾਬਲਿਆਂ ਵਿੱਚ ਜੋਨ ਜਲਾਲਾਬਾਦ ਦੇ ਹਰਕ੍ਰਿਸ਼ਨ ਪਬਲਿਕ ਸਕੂਲ, ਭਾਈ ਮਹਾਂ ਸਿੰਘ ਪਬਲਿਕ ਸਕੂਲ, ਐਕਮੇ ਪਬਲਿਕ ਸਕੂਲ ਅਤੇ ਪੈਨੇਸੀਆ
ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਭਾਗ ਲਿਆ। ਮੁਕਾਬਲਿਆਂ ਦੌਰਾਨ ਪੈਨੇਸੀਆ ਸਕੂਲ ਦੇ ਵਿਦਿਆਰਥੀਆਂ ਨੇ ਹਰ ਉਮਰ ਵਰਗ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਵਿਰੋਧੀ ਟੀਮਾਂ ਨੂੰ ਕੜੀ ਟੱਕਰ ਦਿੱਤੀ। ਖਿਡਾਰੀਆਂ ਨੇ ਮਿਹਨਤ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਨਾਲ ਖੇਡਦੇ ਹੋਏ ਕਈ ਮੁਕਾਬਲਿਆਂ ਵਿੱਚ ਜਿੱਤ ਦਰਜ ਕੀਤੀ। ਸਕੂਲ ਦੀਆਂ ਲੜਕੀਆਂ ਨੇ 14 ਗੋਲਡ ਅਤੇ 4 ਸਿਲਵਰ ਮੈਡਲ, ਜਦਕਿ ਲੜਕਿਆਂ ਨੇ 20 ਗੋਲਡ ਅਤੇ 4 ਸਿਲਵਰ
ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਤਰ੍ਹਾਂ ਪੈਨੇਸੀਆ ਸਕੂਲ ਦੇ ਖਿਡਾਰੀਆਂ ਨੇ ਕੁੱਲ 42 ਮੈਡਲ ਆਪਣੇ ਨਾਮ ਕੀਤੇ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ 'ਤੇ 36 ਵਿਦਿਆਰਥੀਆਂ ਦੀ ਚੋਣ ਜ਼ਿਲ੍ਹਾ ਪੱਧਰੀ ਗੱਤਕਾ ਖੇਡਾਂ ਲਈ ਹੋਈ, ਜੋ ਸਕੂਲ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਹੁਣ ਇਹ ਖਿਡਾਰੀ ਜ਼ਿਲ੍ਹਾ ਪੱਧਰ 'ਤੇ ਜੋਨ ਜਲਾਲਾਬਾਦ ਅਤੇ ਆਪਣੇ ਸਕੂਲ ਦੀ ਨੁਮਾਇੰਦਗੀ ਕਰਨਗੇ। ਸਕੂਲ ਦੇ ਪ੍ਰਿੰਸੀਪਲ ਨੇ ਸਾਰੇ
ਜੇਤੂ ਖਿਡਾਰੀਆਂ ਅਤੇ ਕੋਚ ਮਨਕੀਤ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਲਗਨ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਬਰਾਬਰ ਮਹੱਤਵ ਦਿੱਤਾ ਜਾਂਦਾ ਹੈ ਤਾਂ ਜੋ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋ ਸਕੇ। ਇਸ ਮੌਕੇ ਤੇ ਉਨ੍ਹਾਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ ਸਾਰੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
- ਡੇਹਰਾ ਸਾਹਿਬ ਜਾਣ ਵਾਲੀ ਸੜਕ ਦਾ ਹੋਇਆ ਬੁਰਾ ਹਾਲ ਡੇਰਾ ਬਾਬਾ ਨਾਨਕ ਜਾਣ ਵਾਲੀ ਸੜਕ ਲੋਕਾਂ ਨੂੰ ਕਰਨਾ ਪੈ ਰਿਹਾ ਭਾਰੀ ਸਮੱਸਿਆ ਦਾ ਸਾਹਮਣਾ ਵੱਡੇ ਵੱਡੇ ਵਾਅਦੇ ਕਰਦੀਆਂ ਸਰਕਾਰਾਂ ਪਰ ਇਥੇ ਖੋਖਲੇ ਨਜ਼ਰ ਆ ਰਹੇ ਨੇ ਆਓ ਜਾਨਣ ਦੀ ਕੋਸ਼ਿਸ਼ ਕਰਦੇ ਹਂ ਕਿਸਾਨ ਕੀ ਕਹਿੰਦੇ ਨਜ਼ਰ ਆ ਰਹੇ ਨੇ1
- 7 ਦਿਨਾਂ ਬਾਅਦ ਭੁੱਖ ਹੜਤਾਲ 'ਤੇ ਪਹੁੰਚੇ ਆਪ MLA! ਵਾਲਮੀਕ ਸਮਾਜ ਦੇ ਹੱਕ 'ਚ ਚੁੱਕੀ ਆਵਾਜ਼, ਧਰਨੇ ਨੂੰ ਦਿੱਤਾ ਸਮਰਥਨ #Amritsar #ValmikiSamaj #AAP #PunjabNews #Punjab24News1
- ਤੇਜ਼ ਰਫਤਾਰ ਕਾਰ ਦੀ ਵਾਇਰਲ ਵੀਡੀਓ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਅਫਸਰ ਥਾਣਾ ਸਦਰ ਅੰਮ੍ਰਿਤਸਰ ਇੰਸਪੈਕਟਰ ਗੁਰਪ੍ਰੀਤ ਸਿੰਘ,1
- ਭੁੱ:ਖ ਹੜ'ਤਾਲ ਦੇ 7ਵੇਂ ਦਿਨ MLA ਅਜੇ ਗੁਪਤਾ ਪਹੁੰਚੇ ਭੰਡਾਰੀ ਪੁੱਲ ਤੇ ਮੰ'ਗਾਂ ਪੂਰੀਆਂ ਕਰਨ ਦਾ ਮੰਗਿਆ ਮੰਗਲਵਾਰ ਤੱਕ ਦਾ ਸਮਾਂ1
- MLA ਸ਼ੈਰੀ ਕਲਸੀ ਦਾ ਅਗਸਤ ਮਹੀਨੇ ਚ ਪੈਣ ਵਾਲੇ 1000-1500 ਰੁਪਏ ਦੀ ਟੂ ਟੂ ਤੇ ਵੱਡਾ ਬਿਆਨ | Punjab 24 News MLA ਸ਼ੈਰੀ ਕਲਸੀ ਦਾ ਅਗਸਤ ਮਹੀਨੇ ਚ ਪੈਣ ਵਾਲੇ 1000-1500 ਰੁਪਏ ਦੀ ਟੂ ਟੂ ਤੇ ਵੱਡਾ ਬਿਆਨ | Punjab 24 News . #SherryKalsi #PunjabNews #1000To1500Scheme #AAPPunjab #Punjab24News1
- ਸਫਾਈ ਕਰਮਚਾਰੀਆਂ ਲਈ ਸਰਕਾਰ ਦਾ ਵੱਡਾ ਐਲਾਨ! 3 ਸਾਲ ਵਾਲੇ ਕੰਟ੍ਰੈਕਟ 'ਤੇ, 5 ਸਾਲ ਵਾਲੇ ਹੋਣਗੇ ਪੱਕੇ — ਨਿੱਜਰ ਸਫਾਈ ਕਰਮਚਾਰੀਆਂ ਲਈ ਸਰਕਾਰ ਦਾ ਵੱਡਾ ਐਲਾਨ! 3 ਸਾਲ ਵਾਲੇ ਕੰਟ੍ਰੈਕਟ 'ਤੇ, 5 ਸਾਲ ਵਾਲੇ ਹੋਣਗੇ ਪੱਕੇ — ਨਿੱਜਰ ਹੜਤਾਲ ਖ਼ਤਮ ਹੋਣ ਦੇ ਸੰਕੇਤ! ਨਿੱਜਰ ਬੋਲੇ—ਜ਼ਿਆਦਾਤਰ ਮੰਗਾਂ ਮੰਨੀਆਂ, ਟ੍ਰੇਨ ਰੋਕੋ ਅੰਦੋਲਨ ਵੀ ਟਲ ਸਕਦਾ ਹੈ1
- ਨੰਗਲੀ ਤੋਂ ਲਾਪਤਾ ਵਿਆਹੁਤਾ ਦਾ ਮਾਮਲਾ ਗਰਮਾਇਆ, ਥਾਣਾ ਕੰਬੋਅ ਨੇ ਸ਼ੁਰੂ ਕੀਤੀ ਡੂੰਘੀ ਜਾਂਚ #PunjabBoldaMajhaBlok #Amritsar #KambohPolice #MissingWoman #PunjabNews #Justice #BreakingNews #Nangli #PunjabPolice1
- ਜੰਡਿਆਲਾ ਗੁਰੂ ਪੁਲਿਸ ਨੇ ਕਾਬੂ ਕੀਤੇ ਮੋਬਾਈਲ ਸਨੈਚਰ ਗੈਂਗ ਦੇ ਚਾਰ ਦੋਸ਼ੀ, 57 ਮੋਬਾਈਲ ਬਰਾਮਦ ਜੰਡਿਆਲਾ ਗੁਰੂ 1 ਅਗਸਤ ਵਰਿੰਦਰ ਸਿੰਘ ਮਲਹੋਤਰਾ :- ਜੰਡਿਆਲਾ ਪੁਲਿਸ ਨੇ ਚੋਰੀ ਦੇ ਮੋਬਾਇਲ ਖਰੀਦਣ ਅਤੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ । ਇਹਨਾਂ ਦੋਸ਼ੀਆਂ ਦਾ ਇੱਕ ਗੈਂਗ ਹੈ ਜੋ ਕਿ ਮੇਲਿਆਂ ਅਤੇ ਭੀੜ ਭਾੜ ਵਾਲੇ ਇਲਾਕਿਆਂ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ ਅਤੇ ਇਹ ਦੋਸ਼ੀ ਬਾਜ਼ਾਰ ਵਿੱਚ ਚੋਰੀ ਕੀਤੇ ਮੋਬਾਈਲ ਸਸਤੇ ਰੇਟ ਤੇ ਵੇਚਦੇ ਸਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡੀਐਸਪੀ ਬਲਜੀਤ ਸਿੰਘ ਜੰਡਿਆਲਾ ਗੁਰੂ ਨੇ ਦੱਸਿਆ ਕਿ ਥਾਣਾ ਜੰਡਿਆਲਾ ਗੁਰੂ ਦੇ ਮੁਖੀ ਹਰਪਾਲ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ.ਬਲਕਾਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ਤੇ ਚੈਕਿੰਗ ਲਈ ਪਿੰਡ ਅਮਰਕੋਟ ਨਾਕਾਬੰਦੀ ਕੀਤੀ ਹੋਈ ਸੀ ਜਿਸ ਮੌਕੇ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ ਨਾਕਾਬੰਦੀ ਦੌਰਾਨ ਕਾਲੇ ਰੰਗ ਦੀ ਵਰਨਾ ਕਾਰ ਨੂੰ ਰੋਕ ਕੇ ਚੈਕਿੰਗ ਕੀਤੀ ਗਈ। ਜਿਸ ਵਿੱਚ ਵੱਖ ਵੱਖ ਬੈਗਾਂ ਵਿਚੋਂ 57 ਵੱਖ ਵੱਖ ਕੰਪਨੀ ਦੇ ਮੋਬਾਈਲ ਬਰਾਮਦ ਕੀਤੇ ਗਏ। ਦੋਸ਼ੀਆਂ ਦੀ ਪਛਾਣ ਹਰਭੇਜ ਸਿੰਘ ਭੇਜਾ ਵਾਸੀ ਚੱਕਪੱਤੀ ਥਾਣਾ ਕਬੀਰਪੁਰ ਜਿਲਾ ਕਪੂਰਥਲਾ, ਅੰਮ੍ਰਿਤਪਾਲ ਸਿੰਘ ਵਾਸੀ ਰਾਜੇਸ਼ ਨਗਰ ਬਟਾਲਾ ਰੋਡ ਅੰਮ੍ਰਿਤਸਰ, ਸਾਹਿਲ ਵਾਸੀ ਨਿਊ ਕਪੂਰ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਅਤੇ ਰਜੇਸ਼ ਬਾਂਸਲ ਵਾਸੀ ਮੋਹਨ ਸਿੰਘ ਨਗਰ ਲੁਧਿਆਣਾ ਵਜੋਂ ਹੋਈ ਹੈ। ਇਹਨਾਂ ਦੋਸ਼ੀਆਂ ਨੇ ਇੱਕ ਗੈਂਗ ਬਣਾਇਆ ਹੋਇਆ ਹੈ ਜੋ ਕਿ ਮੋਬਾਈਲ ਸਨੇਚਿੰਗ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਦਿੰਦੇ ਸਨ ਅੰਜਾਮ ਅਤੇ ਇਹਨਾਂ ਦੋਸ਼ੀਆਂ ਵੱਲੋਂ ਦਿੱਲੀ ਅਤੇ ਹੋਰ ਦੂਰ ਦੀਆਂ ਮਾਰਕੀਟਾਂ ਵਿੱਚ ਮੋਬਾਈਲ ਸਸਤੇ ਰੇਟਾਂ ਵਿਚ ਵੇਚ ਦਿੱਤੇ ਜਾਂਦੇ ਸਨ। ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਣਯੋਗ ਅਦਾਲਤ ਵਿੱਚ ਦੋਸ਼ੀਆਂ ਨੂੰ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਕਿ ਦੋਸ਼ੀਆਂ ਨੇ ਕਿੱਥੋਂ ਕਿੱਥੋਂ ਮੋਬਾਇਲ ਚੋਰੀ ਕੀਤੇ ਹਨ ਤੇ ਕਿੱਥੇ ਜਾ ਕੇ ਸਸਤੇ ਮੁੱਲ ਤੇ ਵੇਚਦੇ ਸਨ । ਤਫਤੀਸ਼ ਤੋਂ ਬਾਅਦ ਬਰਾਮਦ ਹੋਏ ਮੋਬਾਈਲ ਫੋਨ ਉਹਨਾਂ ਦੇ ਅਸਲ ਮਾਲਿਕਾਂ ਨੂੰ ਦੇ ਦਿੱਤੇ ਜਾਣਗੇ।4