ਲਾਈਫ ਕੇਅਰ ਫਾਊਡੇਸ਼ਨ ਨੇ ਕੀਤਾ ਦਲਜੀਤ ਸਿੰਘ ਸਿੱਧੂ ਦਾ ਸਨਮਾਨ,ਲੋਕਾਂ ਨੂੰ ਕਿਫਾਇਤੀ ਸਿਹਤ ਸਹੂਲਤਾਂ ਦੇਣ ਲਈ ਲਾਈਫ ਕੇਅਰ ਫਾਊਂਡੇਸ਼ਨ ਦਾ ਸ਼ਲਾਘਾਯੋਗ ਉਪਰਾਲਾ- ਸਿੱਧੂ ਫ਼ਿਰੋਜ਼ਪੁਰ 15 ਸਤੰਬਰ (ਅਸ਼ੋਕ ਭਾਰਦਵਾਜ) ਲਾਈਫ ਕੇਅਰ ਫਾਊਂਡੇਸ਼ਨ ਦੇ ਪ੍ਰਧਾਨ ਸ. ਅਵਤਾਰ ਸਿੰਘ ਬੈਣੀਪਾਲ ਅਤੇ ਸ. ਜਗਤਾਰ ਸਿੰਘ ਅਤੇ ਸੰਸਥਾ ਨਾਲ ਜੁੜੇ ਸਤੀਸ਼ ਜੀ ਵੱਲੋਂ ਅੱਜ ਸਾਈ ਮੀਆਂ ਮੀਰ ਫਾਊਂਡੇਸ਼ਨ ਦੇ ਪ੍ਰਧਾਨ ਸ. ਦਲਜੀਤ ਸਿੰਘ ਸਿੱਧੂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਹ ਸਨਮਾਨ ਡੇਰਾਬੱਸੀ ਸਥਿਤ ਲਾਈਫ ਕੇਅਰ ਦੇ ਮੁੱਖ ਦਫ਼ਤਰ ਵਿਖੇ ਕੀਤਾ ਗਿਆ। ਇਸ ਮੌਕੇ ਸ. ਦਲਜੀਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਆਪਣੇ ਕੁਝ ਮੈਡੀਕਲ ਟੈਸਟ ਕਰਵਾਉਣ ਲਈ ਲਾਈਫ ਕੇਅਰ ਲੈਬੋਰਟਰੀ ਵਿਖੇ ਪਹੁੰਚੇ ਸਨ, ਜਿੱਥੇ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਉਨ੍ਹਾਂ ਨੂੰ ਪਿਆਰ ਅਤੇ ਸਤਿਕਾਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ. ਅਵਤਾਰ ਸਿੰਘ ਬੈਣੀਪਾਲ ਉਨ੍ਹਾਂ ਦੇ ਪੁਰਾਣੇ ਮਿੱਤਰ ਹਨ ਅਤੇ ਕਿਸਾਨੀ ਅੰਦੋਲਨ ਦੇ ਸਮੇਂ ਵੀ ਉਹ ਇਕੱਠੇ ਰਹਿ ਕੇ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹੇ ਹਨ। ਸ. ਸਿੱਧੂ ਨੇ ਕਿਹਾ ਕਿ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਸਿਹਤ ਦੇ ਖੇਤਰ ਵਿੱਚ ਕੀਤਾ ਜਾ ਰਿਹਾ ਉਪਰਾਲਾ ਸਿਰਫ਼ ਇੱਕ ਕਾਰੋਬਾਰੀ ਸੰਸਥਾ ਚਲਾਉਣ ਤੱਕ ਸੀਮਤ ਨਹੀਂ, ਸਗੋਂ ਇਸ ਦੇ ਪਿੱਛੇ ਆਮ ਲੋਕਾਂ ਨੂੰ ਕਿਫਾਇਤੀ ਦਰਾਂ ’ਤੇ ਮਿਆਰੀ ਮੈਡੀਕਲ ਸਹੂਲਤਾਂ ਦੇਣ ਦੀ ਸੋਚ ਨਜ਼ਰ ਆਉਂਦੀ ਹੈ। ਡੇਰਾਬੱਸੀ ਸਥਿਤ ਮੁੱਖ ਦਫ਼ਤਰ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਲਾਈਫ ਕੇਅਰ ਦੀਆਂ ਲੈਬੋਰਟਰੀਆਂ ਰਾਹੀਂ ਲੋਕਾਂ ਨੂੰ ਮੈਡੀਕਲ ਟੈਸਟਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਲਾਈਫ ਕੇਅਰ ਵੱਲੋਂ ਕਈ ਤਰ੍ਹਾਂ ਦੇ ਮੈਡੀਕਲ ਟੈਸਟ ਆਮ ਲੈਬੋਰਟਰੀਆਂ ਦੇ ਮੁਕਾਬਲੇ ਬਹੁਤ ਹੀ ਕਿਫਾਇਤੀ ਦਰਾਂ ’ਤੇ ਕੀਤੇ ਜਾ ਰਹੇ ਹਨ ਅਤੇ ਕਈ ਟੈਸਟਾਂ ਵਿੱਚ ਲਗਭਗ 75 ਫੀਸਦੀ ਤੱਕ ਦੀ ਬਚਤ ਹੋ ਸਕਦੀ ਹੈ। ਇਸ ਦਾ ਮਕਸਦ ਇਹ ਹੈ ਕਿ ਮਹਿੰਗੇ ਇਲਾਜ ਅਤੇ ਟੈਸਟਾਂ ਦੇ ਬੋਝ ਹੇਠ ਦੱਬੇ ਆਮ ਪਰਿਵਾਰਾਂ ਨੂੰ ਕੁਝ ਰਾਹਤ ਮਿਲ ਸਕੇ। ਸ. ਦਲਜੀਤ ਸਿੰਘ ਸਿੱਧੂ ਨੇ ਸ. ਅਵਤਾਰ ਸਿੰਘ ਬੈਣੀਪਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਲੋਕ ਸੇਵਾ ਦੀ ਸੋਚ ਨੂੰ ਅਮਲੀ ਰੂਪ ਦੇਣ ਲਈ ਆਪਣੇ ਪੱਧਰ ’ਤੇ ਵੱਡਾ ਨਿਵੇਸ਼ ਕੀਤਾ ਹੈ। ਲਾਈਫ ਕੇਅਰ ਵੱਲੋਂ ਆਧੁਨਿਕ ਅਤੇ ਮਹਿੰਗੀਆਂ ਮੈਡੀਕਲ ਮਸ਼ੀਨਾਂ ਵਿਦੇਸ਼ਾਂ ਤੋਂ ਮੰਗਵਾ ਕੇ ਲੈਬੋਰਟਰੀਆਂ ਵਿੱਚ ਸਥਾਪਿਤ ਕੀਤੀਆਂ ਗਈਆਂ ਹਨ, ਤਾਂ ਜੋ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਟੈਸਟਾਂ ਲਈ ਦੂਰ-ਦੂਰ ਨਾ ਜਾਣਾ ਪਵੇ ਅਤੇ ਉਨ੍ਹਾਂ ਨੂੰ ਇੱਕੋ ਛੱਤ ਹੇਠ ਲੋੜੀਂਦੀਆਂ ਸਹੂਲਤਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਇਸ ਪੂਰੇ ਉਪਰਾਲੇ ਵਿੱਚ ਸ. ਜਗਤਾਰ ਸਿੰਘ ਵੱਲੋਂ ਵੀ ਸਰਗਰਮ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਸਤੀਸ਼ ਜੀ ਵੀ ਸੰਸਥਾ ਦੇ ਕੰਮਕਾਜ ਅਤੇ ਲੋਕ ਸੇਵਾ ਦੇ ਇਸ ਮਿਸ਼ਨ ਨੂੰ ਅੱਗੇ ਵਧਾਉਣ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਉਨ੍ਹਾਂ ਦੀ ਮਿਹਨਤ ਅਤੇ ਸੇਵਾ ਭਾਵਨਾ ਸਦਕਾ ਲਾਈਫ ਕੇਅਰ ਦਾ ਉਪਰਾਲਾ ਲਗਾਤਾਰ ਲੋਕਾਂ ਤੱਕ ਪਹੁੰਚ ਰਿਹਾ ਹੈ। ਸ. ਸਿੱਧੂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਦੋਂ ਬਿਮਾਰੀਆਂ ਦੀ ਜਾਂਚ ਅਤੇ ਇਲਾਜ ਦਾ ਖਰਚਾ ਆਮ ਪਰਿਵਾਰਾਂ ਲਈ ਵੱਡੀ ਚੁਣੌਤੀ ਬਣ ਰਿਹਾ ਹੈ, ਅਜਿਹੇ ਸਮੇਂ ਵਿੱਚ ਘੱਟ ਕੀਮਤ ’ਤੇ ਟੈਸਟਾਂ ਦੀ ਸਹੂਲਤ ਮੁਹੱਈਆ ਕਰਵਾਉਣਾ ਇੱਕ ਵੱਡੀ ਲੋਕ ਸੇਵਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮਾਜ ਸੇਵਾ ਕਰਨ ਵਾਲੇ ਹੋਰ ਲੋਕ ਅਤੇ ਸੰਸਥਾਵਾਂ ਵੀ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਜੁੜਨ ਤਾਂ ਵੱਡੀ ਗਿਣਤੀ ਵਿੱਚ ਲੋੜਵੰਦ ਲੋਕਾਂ ਨੂੰ ਲਾਭ ਮਿਲ ਸਕਦਾ ਹੈ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਨੇੜੇ ਲਾਈਫ ਕੇਅਰ ਦੀ ਲੈਬੋਰਟਰੀ ਸਬੰਧੀ ਜਾਣਕਾਰੀ ਲੈ ਕੇ ਉਪਲਬਧ ਸਹੂਲਤਾਂ ਦਾ ਲਾਭ ਲੈਣ। ਉਨ੍ਹਾਂ ਕਿਹਾ ਕਿ ਸਿਹਤ ਸੇਵਾ ਦੇ ਖੇਤਰ ਵਿੱਚ ਲੋਕਾਂ ਦਾ ਭਰੋਸਾ ਜਿੱਤਣ ਲਈ ਗੁਣਵੱਤਾ, ਪਾਰਦਰਸ਼ਤਾ ਅਤੇ ਕਿਫਾਇਤੀ ਦਰਾਂ ਬਹੁਤ ਮਹੱਤਵਪੂਰਨ ਹਨ ਅਤੇ ਲਾਈਫ ਕੇਅਰ ਵੱਲੋਂ ਇਸ ਦਿਸ਼ਾ ਵਿੱਚ ਕੀਤਾ ਜਾ ਰਿਹਾ ਉਪਰਾਲਾ ਸ਼ਲਾਘਾਯੋਗ ਹੈ। ਅੰਤ ਵਿੱਚ ਸ. ਦਲਜੀਤ ਸਿੰਘ ਸਿੱਧੂ ਨੇ ਸ. ਅਵਤਾਰ ਸਿੰਘ ਬੈਣੀਪਾਲ, ਸ. ਜਗਤਾਰ ਸਿੰਘ, ਸਤੀਸ਼ ਜੀ ਅਤੇ ਸਮੁੱਚੀ ਲਾਈਫ ਕੇਅਰ ਟੀਮ ਦਾ ਵਿਸ਼ੇਸ਼ ਸਨਮਾਨ ਅਤੇ ਪਿਆਰ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੁਰਾਣੇ ਮਿੱਤਰ ਵੱਲੋਂ ਲੋਕ ਸੇਵਾ ਦੇ ਕੰਮ ਲਈ ਕੀਤੀ ਜਾ ਰਹੀ ਇਸ ਮਿਹਨਤ ਨੂੰ ਨੇੜਿਓਂ ਦੇਖ ਕੇ ਉਨ੍ਹਾਂ ਨੂੰ ਖੁਸ਼ੀ ਅਤੇ ਮਾਣ ਮਹਿਸੂਸ ਹੋਇਆ ਹੈ।

- ਫੂਡ ਸੇਫਟੀ ਅਫਸਰ ਫਿਰੋਜ਼ਪੁਰ ਅਭਿਨਵ ਕੁਮਾਰ ਦੇ ਹੱਕ ਚ ਆਈ ਕਿਸਾਨ ਯੂਨੀਅਨ। ਫੂਡ ਸੇਫਟੀ ਅਫਸਰ ਫਿਰੋਜ਼ਪੁਰ ਅਭਿਨਵ ਕੁਮਾਰ ਦੇ ਹੱਕ ਚ ਆਈ ਕਿਸਾਨ ਯੂਨੀਅਨ। ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਦੀ ਕੀਤੀ ਮੰਗ।1
- ਨਸ਼ਾ ਮੁਕਤ ਪੰਜਾਬ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕੱਠੇ ਹੋਣ ਦੀ ਅਪੀਲ ਭਾਜਪਾ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ ਨੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣਨ ਦਾ ਦਿੱਤਾ ਸੱਦਾ ਫਰੀਦਕੋਟ, 15 ਸਤੰਬਰ: ਭਾਰਤੀ ਜਨਤਾ ਪਾਰਟੀ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਸੰਨੀ ਬਰਾੜ ਨੇ ਕਿਹਾ ਕਿ ਨਸ਼ਾ ਕਿਸੇ ਇੱਕ ਸਿਆਸੀ ਪਾਰਟੀ ਦੀ ਸਮੱਸਿਆ ਨਹੀਂ, ਬਲਕਿ ਪੂਰੇ ਪੰਜਾਬ ਦੀ ਸਾਂਝੀ ਚਿੰਤਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਸਰਕਾਰ, ਸਿਆਸੀ ਪਾਰਟੀਆਂ, ਸਮਾਜਿਕ ਜਥੇਬੰਦੀਆਂ, ਨੌਜਵਾਨਾਂ ਅਤੇ ਆਮ ਲੋਕਾਂ ਨੂੰ ਮਿਲ ਕੇ ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਨਸ਼ਾ ਮੁਕਤ ਪੰਜਾਬ ਰੈਲੀ ਵਿੱਚ ਸ਼ਾਮਲ ਹੋਣ ਅਤੇ ਨਸ਼ਿਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਮੁੱਦੇ ਨੂੰ ਸਿਆਸੀ ਵਖਰੇਵਿਆਂ ਤੋਂ ਉੱਪਰ ਰੱਖ ਕੇ ਸਮਾਜਿਕ ਜ਼ਿੰਮੇਵਾਰੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ। “ਨਸ਼ਾ ਮੁਕਤ ਪੰਜਾਬ—ਸਾਡਾ ਸੰਕਲਪ, ਸਾਡੀ ਜ਼ਿੰਮੇਵਾਰੀ” ਸੰਨੀ ਬਰਾੜ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਸਿਰਫ਼ ਸਰਕਾਰ ਜਾਂ ਕਿਸੇ ਇੱਕ ਸੰਸਥਾ ਦੀ ਜ਼ਿੰਮੇਵਾਰੀ ਨਹੀਂ ਹੈ। ਪਰਿਵਾਰ, ਸਕੂਲ, ਕਾਲਜ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਸਮੇਤ ਹਰ ਵਰਗ ਨੂੰ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ ਜਾਗਰੂਕਤਾ ਦੇ ਨਾਲ-ਨਾਲ ਨਸ਼ਾ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ, ਨਸ਼ਾ ਛੁਡਾਊ ਸਹੂਲਤਾਂ ਵਿੱਚ ਸੁਧਾਰ, ਨੌਜਵਾਨਾਂ ਲਈ ਖੇਡਾਂ ਅਤੇ ਰੋਜ਼ਗਾਰ ਦੇ ਮੌਕੇ ਅਤੇ ਨਸ਼ੇ ਦੀ ਲਤ ਤੋਂ ਬਾਹਰ ਆਏ ਨੌਜਵਾਨਾਂ ਦੀ ਸਮਾਜ ਵਿੱਚ ਮੁੜ ਸਥਾਪਤੀ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ। ਉਨ੍ਹਾਂ ਦਾ ਸੰਦੇਸ਼ ਸੀ ਕਿ “ਨਸ਼ਾ ਮੁਕਤ ਪੰਜਾਬ ਸਿਰਫ਼ ਇੱਕ ਨਾਅਰਾ ਨਹੀਂ, ਸਗੋਂ ਹਰ ਪੰਜਾਬੀ ਦੀ ਸਾਂਝੀ ਜ਼ਿੰਮੇਵਾਰੀ ਹੈ।” ਇਸ ਮੌਕੇ ਉਨ੍ਹਾਂ ਪੰਜਾਬ ਵਾਸੀਆਂ ਨੂੰ ਨਸ਼ਿਆਂ ਵਿਰੁੱਧ ਚੱਲ ਰਹੀ ਜਾਗਰੂਕਤਾ ਮੁਹਿੰਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।1
- 2027—ਹੋਂਦ ਦੀ ਲੜਾਈ’: ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਅੱਜ ਵੱਡੀ ਰੈਲੀ, ਰੈਲੀ ਰਾਹੀਂ ਪੰਜਾਬ ਦੀ ਸਿਆਸਤ ਨੂੰ ਨਵਾਂ ਸੁਨੇਹਾ ਦੇਣ ਦੀ ਤਿਆਰੀ, ਵੱਡੀ ਗਿਣਤੀ ’ਚ ਆਗੂਆਂ ਤੇ ਸਮਰਥਕਾਂ ਦੇ ਪਹੁੰਚਣ ਦੀ ਉਮੀਦ, 2027—ਹੋਂਦ ਦੀ ਲੜਾਈ’: ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਅੱਜ ਵੱਡੀ ਰੈਲੀ, ਰੈਲੀ ਰਾਹੀਂ ਪੰਜਾਬ ਦੀ ਸਿਆਸਤ ਨੂੰ ਨਵਾਂ ਸੁਨੇਹਾ ਦੇਣ ਦੀ ਤਿਆਰੀ, ਵੱਡੀ ਗਿਣਤੀ ’ਚ ਆਗੂਆਂ ਤੇ ਸਮਰਥਕਾਂ ਦੇ ਪਹੁੰਚਣ ਦੀ ਉਮੀਦ, #ਅਕਾਲੀਦਲਵਾਰਸਪੰਜਾਬ #ਵਾ‘ਮਿਸ਼ਨਰਸਪੰਜਾਬ #ਪੰਥਕਕਾਨਫਰੰਸ #ਫਰੀਦਕੋਟ #ਦਾਣਾਮੰਡੀਫਰੀਦਕੋਟ #ਭਾਈਦਲੇਰਸਿੰਘਡੋਡ #ਪੰਥਕਮੁੱਦੇ #ਸਿੱਖਪੰਥ #ਪੰਜਾਬਸਿਆਸਤ #ਫਰੀਦਕੋਟਨਿਊਜ਼ #PunjabNews #FaridkotNews #WarisPunjab #PanthicConference #PunjabPolitics #SikhPanth #BreakingNews #GlobalKhabarnama Rajinder Arora Rajinder Arora Government of Punjab1
- ਤਰਨ ਤਾਰਨ ਦੇ ਪਿੰਡ ਮਾੜੀ ਕੰਬੋਕੇ ’ਚ ਕਬੱਡੀ ਦਾ ਸ਼ੋਅ ਮੈਚ, ਰੋਮਾਂਚਕ ਮੁਕਾਬਲਾ 🏆🔥 ਤਰਨ ਤਾਰਨ ਦੇ ਪਿੰਡ ਮਾੜੀ ਕੰਬੋਕੇ ’ਚ ਕਬੱਡੀ ਦਾ ਸ਼ੋਅ ਮੈਚ, ਰੋਮਾਂਚਕ ਮੁਕਾਬਲਾ 🏆🔥1
- तरन तारन के गुरु अर्जन देव सरकारी कॉलेज के कर्मचारी ने की आत्महत्या, कथित वीडियो में लगाए गंभीर आरोप तरन तारन के गुरु अर्जन देव सरकारी कॉलेज के कर्मचारी ने की आत्महत्या, कथित वीडियो में लगाए गंभीर आरोप तरन तारन से इस समय एक बेहद दुखद और गंभीर खबर सामने आ रही है। गुरु अर्जन देव सरकारी कॉलेज, तरन तारन की लाइब्रेरी में पिछले करीब 26 वर्षों से ड्यूटी कर रहे कर्मचारी तरसेम सिंह ने कथित तौर पर आत्महत्या कर अपनी जीवनलीला समाप्त कर ली।आत्महत्या से पहले तरसेम सिंह द्वारा एक कथित वीडियो रिकॉर्ड किए जाने की बात सामने आ रही है। इस वीडियो में वह अपने वरिष्ठ अधिकारी पर गंभीर आरोप लगाते हुए दिखाई दे रहे हैं। हालांकि, इस कथित वीडियो की स्वतंत्र रूप से पुष्टि अभी नहीं हुई है और पुलिस की ओर से भी इस संबंध में आधिकारिक बयान सामने नहीं आया है।कथित वीडियो में तरसेम सिंह ने आरोप लगाया कि वह पिछले लंबे समय से अपने सुपरिंटेंडेंट के कथित दबाव में काम कर रहे थे। उनका आरोप है कि जब भी वह छुट्टी मांगते थे, तो उनसे कथित तौर पर पैसे की मांग की जाती थी। तरसेम सिंह ने यह भी दावा किया कि उनसे पहले भी कई बार पैसे लिए जा चुके थे।तरसेम सिंह ने कथित वीडियो में जगतार सिंह नाम के व्यक्ति का भी जिक्र किया है। उनके अनुसार, जगतार सिंह पहले क्लर्क के पद पर कार्यरत थे और बाद में सुपरिंटेंडेंट बन गए। तरसेम सिंह का आरोप था कि जगतार सिंह अपने पद का कथित तौर पर इस्तेमाल करते हुए उन पर दबाव बनाते थे और उनसे पैसों की मांग कर उन्हें धमकाया जाता था। तरसेम सिंह ने अपनी कथित वीडियो में अपनी मौत के लिए जगतार सिंह को जिम्मेदार ठहराने की बात कही है। हालांकि, इन आरोपों की सच्चाई और आत्महत्या के पीछे वास्तविक कारण क्या रहे, यह पुलिस जांच के बाद ही स्पष्ट हो पाएगा घटना के बाद मृतक के परिवार और परिजनों में भारी रोष देखने को मिल रहा है। परिवार की ओर से मृतक का शव कॉलेज के बाहर रखकर विरोध प्रदर्शन किया जा रहा है। परिजनों की मांग है कि मामले की निष्पक्ष जांच की जाए और यदि किसी व्यक्ति की भूमिका सामने आती है तो उसके खिलाफ सख्त कार्रवाई की जाए।फिलहाल पुलिस की ओर से मामले को लेकर कोई विस्तृत आधिकारिक बयान सामने नहीं आया है। पुलिस द्वारा कथित वीडियो, मृतक के बयानों, परिवार के आरोपों और अन्य तथ्यों की जांच किए जाने के बाद ही मामले की पूरी तस्वीर साफ हो सकेगी।यह मामला अब कई गंभीर सवाल खड़े कर रहा है कि आखिर 26 वर्षों से कॉलेज में सेवाएं दे रहे कर्मचारी ने इतना बड़ा कदम क्यों उठाया और क्या वास्तव में वह किसी दबाव में था? इन सभी सवालों के जवाब पुलिस जांच के बाद ही सामने आएंगे। फिलहाल परिवार का विरोध प्रदर्शन जारी है और सभी की नजरें पुलिस की आगामी कार्रवाई तथा आधिकारिक जांच रिपोर्ट पर टिकी हुई हैं।1
- ਜ਼ਿਲਾ ਤਰਨ ਤਾਰਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਸਕੂਲ ਬਤੌਰ ਸਕੂਲ ਦੇ ਅੰਦਰ ਡਿਊਟੀ ਕਰਦਾ ਸੀ ਇੱਕ ਕਲਰਕ ਕਾਫੀ ਦਿਨਾਂ ਤੋਂ ਉਸੇ ਨੂੰ ਪੈਸੇ ਦੀ ਤੇ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਕਲਰਕ ਤੋਂ ਤੰਗ ਆ ਕੇ ਉਸਨੇ ਆਪਣੀ ਜੀਵਨ ਲਈ ਸਮਾਪਤ ਕਰ ਦਿੱਤੀ ਹੈ।1
- ਫਿਰੋਜ਼ਪੁਰ ਤੋ ਬਾਅਦ ਆਪਣੇ ਆਪ ਨੂੰ ਸੀ ਐਮ ਦੇ ਉ ਐਸ ਡੀ ਦਾ ਕਰੀਬੀ ਕਹਿਣ ਵਾਲਾ ਪਿੰਡ ਝੋਕ ਹਰੀ ਹਰ ਪਹੁੰਚਿਆ। ਮੀਡੀਆ ਟੀਮ ਦੇਖ ਕੇ ਮੋਕੇ ਤੋ ਹੋਇਆ ਫਰਾਰ। ਸੀ ਐਮ ਮਾਨ ਦੇ ਉ ਐਸ ਡੀ ਦਾ ਕਰੀਬੀ ਕਹਾਉਣ ਵਾਲਾ ਫਿਰੋਜ਼ਪੁਰ ਤੋ ਬਾਅਦ ਪਿੰਡ ਝੋਕ ਹਰੀ ਹਰ ਦੇ ਹਲਵਾਈ ਕੋਲ ਪਹੁੰਚਿਆ। ਜਦੋ ਮੀਡੀਆ ਦੀ ਟੀਮ ਉਥੇ ਗਈ ਤਾਂ ਹੋਇਆ ਰਫੂਚੱਕਰ।1
- ਜ਼ੀਰਾ ਦੇ ਨਜ਼ਦੀਕੀ ਪਿੰਡ ਮਨਸੂਰ ਵਾਲਾ ਕਲਾਂ ਵਿਖ਼ੇ ਚਲੀ ਗੋਲੀ ਦੌਰਾਨ ਨੌਜਵਾਨ ਦੀ ਹੋਈ ਮੌਤ ਮਨਸੂਰਵਾਲ ਕਲਾਂ ਵਿਖੇ ਉਸ ਵੇਲੇ ਖੂਨ ਦੇ ਰਿਸ਼ਤੇ ਤਾਰ ਤਾਰ ਹੁੰਦੇ ਨਜ਼ਰ ਆਏ ਜਦੋਂ ਇੱਕ ਤਾਏ ਵੱਲੋਂ ਜਮੀਨੀ ਵਿਵਾਦ ਨੂੰ ਲੈ ਕੇ ਭਤੀਜੇ ਨੂੰ ਗੋਲੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਨਸੂਰਵਾਲ ਕਲਾਂ ਦੇ ਵਿਚ ਗ ਮੌਤ ਦਾ ਕਾਰਨ ਗੋਲੀ ਚਲਣ ਦਾ ਕਾਰਨ ਜਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ ਪੁਲਿਸ ਮਾਮਲੇਦੀ ਪੜਤਾਲ ਕਰ ਰਹੀ ਹੈ। ਮੌਕੇ ਤੇ ਪਹੁੰਚੇ dsp ਜ਼ੀਰਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਦੋਸ਼ੀਆਂ ਖਿਲਾਫ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।1