Shuru
Apke Nagar Ki App…
ਸੁਖਬੀਰ ਸਿੰਘ ਬਾਦਲ ਦੀ ਚੱਬੇਵਾਲ ਦੀ ਫੇਰੀ 3 ਅਪ੍ਰੈਲ ਨੂੰ, ਤਿਆਰੀਆਂ ਮੁਕੰਮਲ ਹੁਸ਼ਿਆਰਪੁਰ (ਅਸ਼ਵਨੀ ਸ਼ਰਮਾ) 3 ਅਪ੍ਰੈਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਵੀਰ ਸਿੰਘ ਬਾਦਲ ਦੀ ਚੱਬੇਵਾਲ ਦੀ ਫੇਰੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆ ਗਈਆ ਹਨ। ਇਹ ਜਾਣਕਾਰੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਜਥੇਦਾਰ ਇਕਬਾਲ ਸਿੰਘ ਖੇੜਾ ਸਾਝੀ ਕੀਤੀ। ਉਹਨਾਂ ਨੇ ਦੱਸਿਆ ਕਿ ਸਮਾਗਮ ਵਾਲੇ ਸਥਾਨ ਤੇ ਟੈਂਟ, ਬੈਠਣ ਲਈ ਕੁਰਸੀਆਂ ਦਾ ਇੰਤਜ਼ਾਰ ਕਰ ਦਿੱਤਾ ਗਿਆ ਹੈ।
Ashwani Kumar Sharma
ਸੁਖਬੀਰ ਸਿੰਘ ਬਾਦਲ ਦੀ ਚੱਬੇਵਾਲ ਦੀ ਫੇਰੀ 3 ਅਪ੍ਰੈਲ ਨੂੰ, ਤਿਆਰੀਆਂ ਮੁਕੰਮਲ ਹੁਸ਼ਿਆਰਪੁਰ (ਅਸ਼ਵਨੀ ਸ਼ਰਮਾ) 3 ਅਪ੍ਰੈਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਵੀਰ ਸਿੰਘ ਬਾਦਲ ਦੀ ਚੱਬੇਵਾਲ ਦੀ ਫੇਰੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆ ਗਈਆ ਹਨ। ਇਹ ਜਾਣਕਾਰੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਜਥੇਦਾਰ ਇਕਬਾਲ ਸਿੰਘ ਖੇੜਾ ਸਾਝੀ ਕੀਤੀ। ਉਹਨਾਂ ਨੇ ਦੱਸਿਆ ਕਿ ਸਮਾਗਮ ਵਾਲੇ ਸਥਾਨ ਤੇ ਟੈਂਟ, ਬੈਠਣ ਲਈ ਕੁਰਸੀਆਂ ਦਾ ਇੰਤਜ਼ਾਰ ਕਰ ਦਿੱਤਾ ਗਿਆ ਹੈ।
More news from ਪੰਜਾਬ and nearby areas
- ਗੜ੍ਹਸ਼ੰਕਰ, 3 ਅਪ੍ਰੈਲ (ਅਸ਼ਵਨੀ ਸ਼ਰਮਾ) ਸੀਨੀਅਰ ਕਾਂਗਰਸੀ ਆਗੂ ਤੇ ਹਲਕਾ ਗੜ੍ਹਸ਼ੰਕਰ ਦੇ ਇੰਚਾਰਜ ਅਮਰਪ੍ਰੀਤ ਸਿੰਘ ਲਾਲੀ ਨੇ ਹਲਕਾ ਗੜ੍ਹਸ਼ੰਕਰ ਦੇ ਪਿੰਡ ਨੂਰਪੁਰ ਜੱਟਾਂ 'ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਖੰਡਿਤ ਕਰਨ ਦੀ ਘਟਨਾ ਦੀ ਪੁਰਜ਼ੋਰ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। 'ਅਜੀਤ' ਨਾਲ ਗੱਲ ਕਰਦਿਆਂ ਲਾਲੀ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਦੂਜੀ ਵਾਰ ਖੰਡਿਤ ਕੀਤਾ ਜਾਣਾ ਪੰਜਾਬ ਸਰਕਾਰ ਦੀ ਵੱਡੀ ਨਾਕਾਮੀ ਹੈ। ਜ਼ਿਕਰਯੋਗ ਹੈ ਕਿ ਅਮਰਪ੍ਰੀਤ ਸਿੰਘ ਲਾਲੀ ਅੱਜ-ਕੱਲ੍ਹ ਬਤੌਰ ਕਾਂਗਰਸ ਦੇ ਅਬਜ਼ਰਵਰ ਅਰੁਣਾਚਲ ਪ੍ਰਦੇਸ਼ ਦੀ ਡਿਊਟੀ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਜਲਦੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਇਸ ਜਗ੍ਹਾ ਦੀ ਸੁਰੱਖਿਆ ਯਕੀਨੀ ਬਣਾਏ।1
- Post by ਹਰਦੀਪ ਸਿੰਘ1
- Post by Vishal Sharda PRESS1
- santosh plumber Ludhiana Kisi Ko kam karana Hai to is number per 9205001685 contact Karen1
- ਪਰਤਾਪ ਚੌਂਕ ਲੁਧਿਆਣਾ ਲੱਗੇ ਕੂੜੇ ਦੇ ਢੇਰ1
- ਹਲਕਾ ਖਰੜ ਤੋਂ ਉੱਘੇ ਸਮਾਜ ਸੇਵੀ ਖੇਡ ਪ੍ਰਮੋਟਰ ਅਤੇ ਬੈਨੀਪਾਲ ਪ੍ਰੋਪਰਟੀ ਦੇ ਸ੍ਰਪ੍ਰਸਤ ਸ ਦਲਵਿੰਦਰ ਸਿੰਘ ਬੈਨੀਪਾਲ ਵੱਲੋਂ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਹਲਕਾ ਖਰੜ ਦੇ ਵੱਖ ਵੱਖ ਪਿੰਡਾਂ ਦੇ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਖੇਡਾਂ ਮੁਤਾਬਕ ਖੇਡਾਂ ਦਾ ਸਾਮਾਨ ਵੰਡਿਆ ਜਾ ਰਿਹਾ ਹੈ। ਬੀਤੇ ਦਿਨੀਂ ਕਸਬਾ ਖਿਜ਼ਰਾਬਾਦ ਦੇ ਸਰਪੰਚ ਜਸਵਿੰਦਰ ਸਿੰਘ ਕਾਲਾ ਦੀ ਅਗਵਾਈ ਹੇਠ ਪਿੰਡ ਦੇ ਬਾਲੀਵਾਲ ਖਿਡਾਰੀਆਂ ਨੂੰ ਕਿੱਟ ਭੇਂਟ ਕੀਤੀ ਗਈ।ਇਸ ਮੌਕੇ ਸਰਪੰਚ ਅਤੇ ਮੌਜੂਦ ਖਿਡਾਰੀਆਂ ਵੱਲੋਂ ਸ ਦਲਵਿੰਦਰ ਸਿੰਘ ਬੈਨੀਪਾਲ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ ਬੈਨੀਪਾਲ ਨੇ ਕਿਹਾ ਕਿ ਇਹੀ ਉਮਰ ਹੈ ਬੱਚਿਆਂ ਦੀ ਜਦੋਂ ਉਨ੍ਹਾਂ ਨੂੰ ਚੰਗੇ ਪਾਸੇ ਲਾਇਆ ਜਾ ਸਕਦਾ ਹੈ ।ਹੁਣ ਜਿਸ ਵੀ ਖੇਡ ਵਿੱਚ ਉਹ ਰੁਚੀ ਰੱਖਣ ਉਨ੍ਹਾਂ ਨੂੰ ਉਸ ਖੇਡ ਵਿੱਚ ਨਿਖਾਰ ਲਿਆਉਣ ਲਈ ਕੋਚਿੰਗ ਦੇ ਨਾਲ ਨਾਲ ਹੋਰ ਵੀ ਜ਼ਰੂਰਤ ਅਨੁਸਾਰ ਸਹਿਯੋਗ ਮਿਲਣਾ ਬਹੁਤ ਜ਼ਰੂਰੀ ਹੈ।ਇਸ ਲਈ ਜਿਹੜੇ ਬੱਚੇ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਦੇ ਚਾਹਵਾਨ ਹਨ ਅਤੇ ਉਨ੍ਹਾਂ ਨੂੰ ਬੈਨੀਪਾਲ ਗਰੁੱਪ ਦੀ ਕਿਸੇ ਵੀ ਪੱਖੋਂ ਲੋੜ ਹੈ ਤਾਂ ਬੈਨੀਪਾਲ ਗਰੁੱਪ ਹਮੇਸ਼ਾ ਉਨ੍ਹਾਂ ਲਈ ਹਾਜ਼ਰ ਰਹੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਨਿਕਲਣ ਲਈ ਖੇਡਾਂ ਤੇ ਸਿਖਿਆ ਨੂੰ ਹਥਿਆਰ ਬਣਾਇਆ ਜਾਵੇ ਤਾਂ ਜੋ ਮੌਜੂਦਾ ਸਰਕਾਰ ਦੇ ਭਰੋਸੇ ਨਾ ਰਹਿ ਕੇ ਸਮਾਂ ਰਹਿੰਦਿਆਂ ਆਪਣੇ ਬੱਚਿਆਂ ਨੂੰ ਸਮਾਜ ਵਿੱਚ ਫੈਲੀਆਂ ਭੈੜੀਆਂ ਕੁਰੀਤੀਆਂ ਤੋਂ ਬਚਾਇਆ ਜਾ ਸਕੇ।ਇਸ ਮੌਕੇ ਉਨ੍ਹਾਂ ਨਾਲ ਰਣਬੀਰ ਸਿੰਘ ਬਾਬਾ ਢਾਬਾ ਵਾਲੇ, ਜਗਦੀਸ਼ ਸਿੰਘ ਦੀਸ਼ਾ ਅਤੇ ਜਗਤਾਰ ਸਿੰਘ ਵੱਲੋਂ ਵੀ ਖਿਡਾਰੀਆਂ ਨੂੰ ਖੇਡਾਂ ਲਈ ਪ੍ਰੇਰਿਤ ਕੀਤਾ ਗਿਆ।1
- ਮਾਰਕੀਟ ਕਮੇਟੀ ਢਿਲਵਾਂ ਦੀਆਂ 6 ਅਨਾਜ ਮੰਡੀਆਂ ਵਿੱਚ ਕਣਕ ਦੀ ਖਰੀਦ ਲਈ ਸਰਕਾਰੀ ਏਜੰਸੀਆਂ ਨੂੰ ਵੱਖ ਵੱਖ ਮੰਡੀਆਂ ਅਲਾਟ : ਚੇਅਰਮੈਨ ਕੁਲਦੀਪ ਪਾਠਕ ਭੁਲਥ 2 ਅਪ੍ਰੈਲ ( ਗੋਬਿੰਦ ਸੁਖੀਜਾ ) ਮਾਰਕੀਟ ਕਮੇਟੀ ਢਿਲਵਾਂ ਦੇ ਚੇਅਰਮੈਨ ਕੁਲਦੀਪ ਕੁਮਾਰ ਪਾਠਕ ਨੇ ਕਿਹਾ ਕਿ ਕਿਸਾਨਾਂ ਦੀ ਕਣਕ ਦੀ ਫਸਲ ਪੱਕਣ ਦੇ ਨੇੜੇ ਆ ਗਈ ਹੈ ਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪੰਜਾਬ ਰਾਜ ਮੰਡੀ ਕਰਨ ਬੋਰਡ ਦੇ ਚੇਅਰਮੈਨ ਹਰਚੰਦ ਬਰਸਟ ਦੀ ਸੁਚੱਜੀ ਅਗਵਾਈ ਹੇਠ ਇਕ ਅਪ੍ਰੈਲ ਤੋਂ ਸਰਕਾਰੀ ਖਰੀਦ ਕਰਨ ਅਤੇ ਪਿਛਲੇ ਸਾਲ ਨਾਲੋਂ 160 ਰੁਪਏ ਪ੍ਰਤੀ ਕੁਇੰਟਲ ਕਣਕ ਦੇ ਭਾਅ ਚ ਵੀ ਵਾਧਾ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਮਾਰਕੀਟ ਕਮੇਟੀ ਢਿਲਵਾਂ ਦੀ ਮੁੱਖ ਅਨਾਜ ਮੰਡੀ ਢਿਲਵਾਂ ਚ ਕਣਕ ਦੀ ਖਰੀਦ ਲਈ ਸਰਕਾਰੀ ਖਰੀਦ ਏਜੰਸੀ ਮਾਰਕਫੈਡ , ਪਨਸਪ ਧਾਲੀਵਾਲ ਬੇਟ ਦੇ ਖਰੀਦ ਕੇਂਦਰ ਵਿੱਚ ਵੇਅਰ ਹਾਊਸ ,ਰਮੀਦੀ ਵਿੱਚ ਪਨਸਪ , ਭੰਡਾਲ ਵਿੱਚ ਮਾਰਕਫੈਡ ਖਰੀਦ ਏਜੰਸੀਆਂ ਨੂੰ ਮੰਡੀਆਂ ਅਲਾਟ ਕਰ ਦਿੱਤੀਆਂ ਹਨ ਉਹਨਾਂ ਕਿਹਾ ਕਿ ਭਾਵੇਂ ਕਣਕ ਦੀ ਫਸਲ 10 -15 ਦਿਨ ਲੇਟ ਆਉਣ ਦੀ ਸੰਭਾਵਨਾ ਹੈ ਕਿਉਂਕਿ ਕਣਕ ਪੂਰੀ ਤਰ੍ਹਾਂ ਪੱਕ ਕੇ ਤਿਆਰ ਨਹੀਂ ਹੋਈ ਉਹਨਾਂ ਸਮੂਹ ਕਿਸਾਨ ਵੀਰਾਂ ਨੂੰ ਕਿਹਾ ਕਿ ਉਹ ਕਣਕ ਦੀ ਫਸਲ ਸੁੱਕੀ ਸਾਫ ਕਰਕੇ ਹੀ ਮੰਡੀ ਚ ਲਿਆਉਣ ਸਰਕਾਰ ਕਣਕ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦ ਕੇ ਫਸਲ ਦਾ ਭੁਗਤਾਨ 24 ਘੰਟਿਆਂ ਚ ਬੈਂਕ ਰਾਹੀਂ ਕਿਸਾਨਾਂ ਦੇ ਖਾਤਿਆਂ ਚ ਪਾ ਦੇਵੇਗੀ ਤੇ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ1
- ਹੁਸ਼ਿਆਰਪੁਰ (ਅਸ਼ਵਨੀ ਸ਼ਰਮਾ) ਮਾਈਨਿੰਗ ਤੇ ਮਿਨਰਲ ਐਕਟ ਤਹਿਤ ਦਰਜ ਕੀਤੇ ਗਏ ਮੁਕੱਦਮੇ ਤੇ ਪੁਲਿਸ ਵਲੋਂ ਕਥਿਤ ਕੁੱਟਮਾਰ ਦੇ ਵਿਰੋਧ ਤ ਪਿੰਡ ਪੁੰਜਾ ਦੇ ਵਾਸੀਆਂ ਨੇ ਬੀਰਬਲ ਦੀ ਅਗਵਾਈ ਚ ਚੱਬੇਵਾਲ ਦੇ ਮੁੱਖ ਚੌਂਕ ਚ ਧਰਨਾ ਦਿੱਤਾ ਅਤੇ ਪੂਰੀ ਤਰਾਂ ਜਾਮ ਲਗਾ ਦਿੱਤਾ। ਜੋਂ ਕਿ 4 ਘੰਟੇ ਜਾਰੀ ਰਿਹਾ।1