ਪੰਜਾਬ ਦਾ ਪੁੱਤ ਕਹਾਉਣ ਵਾਲੇ ਭਗਵੰਤ ਮਾਨ ਨੂੰ ਸਫਾਈ ਸੇਵਕ ਮਾਵਾਂ ਦੇ ਦੁੱਖ ਕਿਉਂ ਨਹੀਂ ਦਿਖਦੇ? : ਮਿਸਰੋ ਦੇਵੀ ਜਗਰਾਉਂ, 10 ਮਈ (ਪ੍ਰਦੀਪ ਪਾਲ) — ਮਾਂ ਦਿਵਸ ਮੌਕੇ ਸਫਾਈ ਸੇਵਕ ਯੂਨੀਅਨ ਪੰਜਾਬ ਬਰਾਂਚ ਜਗਰਾਉਂ ਦੀ ਮਹਿਲਾ ਪ੍ਰਧਾਨ ਮਿਸਰੋ ਦੇਵੀ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਪਰ ਤਿੱਖਾ ਹਮਲਾ ਕਰਦਿਆਂ ਕਿਹਾ ਕਿ “ਪੰਜਾਬ ਦਾ ਪੁੱਤ” ਕਹਾਉਣ ਵਾਲੇ ਮੁੱਖ ਮੰਤਰੀ ਨੂੰ ਅੱਜ ਸਫਾਈ ਸੇਵਕ ਮਾਵਾਂ ਦੇ ਦੁੱਖ ਦਰਦ ਦਿਖਾਈ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਅੱਜ ਪੂਰਾ ਦੇਸ਼ ਮਾਂ ਦਿਵਸ ਮਨਾਂ ਰਿਹਾ ਹੈ ਅਤੇ ਹਰ ਕੋਈ ਆਪਣੀਆਂ ਮਾਵਾਂ ਨੂੰ ਸਤਿਕਾਰ ਅਤੇ ਪਿਆਰ ਦੇ ਰਿਹਾ ਹੈ, ਪਰ ਦੂਜੇ ਪਾਸੇ ਪੰਜਾਬ ਦੀਆਂ ਹਜ਼ਾਰਾਂ ਸਫਾਈ ਸੇਵਕ ਮਾਵਾਂ ਆਪਣੀਆਂ ਹੱਕੀ ਮੰਗਾਂ ਲਈ ਸੜਕਾਂ ‘ਤੇ ਧੱਕੇ ਖਾਣ ਲਈ ਮਜਬੂਰ ਹਨ। ਮਿਸਰੋ ਦੇਵੀ ਨੇ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਸੋਸ਼ਲ ਮੀਡੀਆ ਅਤੇ ਚੋਣ ਰੈਲੀਆਂ ਵਿੱਚ ਬਜ਼ੁਰਗ ਮਾਤਾਵਾਂ ਨੂੰ ਆਪਣੀਆਂ ਮਾਵਾਂ ਦੱਸ ਕੇ ਉਨ੍ਹਾਂ ਦੇ ਹਰ ਦੁੱਖ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦੇ ਵੱਡੇ ਵਾਅਦੇ ਕਰਦੇ ਸਨ, ਪਰ ਅੱਜ ਉਹੀ ਮਾਵਾਂ ਸਰਕਾਰ ਵੱਲੋਂ ਅਣਡਿੱਠੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਤਿੱਖੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਭਗਵੰਤ ਮਾਨ ਸੱਚਮੁੱਚ ਆਪਣੇ ਆਪ ਨੂੰ ਪੰਜਾਬ ਦਾ ਪੁੱਤਰ ਮੰਨਦੇ ਹਨ ਤਾਂ ਸਭ ਤੋਂ ਪਹਿਲਾਂ ਸਫਾਈ ਸੇਵਕ ਮਾਵਾਂ ਦੇ ਦੁੱਖ ਸੁਣਨ। ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕੀਤੀ ਜਾਵੇ ਤਾਂ ਜੋ ਪੰਜਾਬ ਨੂੰ ਸਾਲਾਂ ਤੱਕ ਸਾਫ਼ ਸੁਥਰਾ ਰੱਖਣ ਵਾਲੀਆਂ ਮਾਵਾਂ ਨੂੰ ਬੁਢਾਪੇ ਵਿੱਚ ਆਪਣੇ ਬੱਚਿਆਂ ਦੇ ਹੱਥਾਂ ਵੱਲ ਨਾ ਦੇਖਣਾ ਪਵੇ। ਉਨ੍ਹਾਂ ਮੰਗ ਕੀਤੀ ਕਿ 10 ਸਾਲਾ ਪਾਲਿਸੀ ਅਤੇ ਠੇਕੇਦਾਰੀ ਸਿਸਟਮ ਤੁਰੰਤ ਖਤਮ ਕੀਤਾ ਜਾਵੇ ਅਤੇ ਸਾਲਾਂ ਤੋਂ ਕੰਨਟ੍ਰੈਕਟ ਅਤੇ ਆਊਟਸੋਰਸਿੰਗ ਰਾਹੀਂ ਕੰਮ ਕਰ ਰਹੀਆਂ ਸਫਾਈ ਸੇਵਕ ਮਹਿਲਾਵਾਂ ਨੂੰ ਪੱਕਾ ਕੀਤਾ ਜਾਵੇ। ਮਿਸਰੋ ਦੇਵੀ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਮੁੱਖ ਮੰਤਰੀ ਹੁੰਦਿਆਂ ਵੀ ਸਫਾਈ ਕਰਮਚਾਰੀਆਂ ਲਈ ਇਹ ਫੈਸਲੇ ਨਹੀਂ ਲੈ ਸਕਦੇ ਤਾਂ ਉਨ੍ਹਾਂ ਨੂੰ “ਪੰਜਾਬ ਦਾ ਪੁੱਤਰ” ਅਖਵਾਉਣ ਦਾ ਕੋਈ ਨੈਤਿਕ ਹੱਕ ਨਹੀਂ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀਆਂ ਲੱਖਾਂ ਮਾਵਾਂ ਆਪਣੇ ਹੱਕਾਂ ਲਈ ਸੰਘਰਸ਼ ਕਰਨ ਨੂੰ ਮਜਬੂਰ ਹਨ ਅਤੇ ਜਗਰਾਉਂ ਵਿੱਚ ਵੀ ਮਾਂ ਦਿਵਸ ਵਾਲੇ ਦਿਨ ਸਫਾਈ ਸੇਵਕ ਮਾਵਾਂ ਨੇ ਧਰਨਾ ਦੇ ਕੇ ਸਰਕਾਰ ਪ੍ਰਤੀ ਆਪਣਾ ਰੋਸ ਜ਼ਾਹਿਰ ਕੀਤਾ। ਅੰਤ ਵਿੱਚ ਦੁਖੀ ਮਨ ਨਾਲ ਮੁੱਖ ਮੰਤਰੀ ਨੂੰ ਚੇਤਾਵਨੀ ਭਰੇ ਸ਼ਬਦਾਂ ਵਿੱਚ ਯਾਦ ਕਰਵਾਉਂਦਿਆਂ ਮਿਸਰੋ ਦੇਵੀ ਨੇ ਕਿਹਾ ਕਿ “ਮਾਂ ਰੱਬ ਦਾ ਰੂਪ ਹੁੰਦੀ ਹੈ। ਮਾਵਾਂ ਦੀਆਂ ਦੁਆਵਾਂ ਨੇ ਹੀ ਤੈਨੂੰ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਾਇਆ ਹੈ। ਜੇ ਮਾਵਾਂ ਦੀਆਂ ਦੁਆਵਾਂ ਕਿਸੇ ਨੂੰ ਸਿਖਰ ‘ਤੇ ਬਿਠਾ ਸਕਦੀਆਂ ਹਨ ਤਾਂ ਦੁਖੀ ਮਾਵਾਂ ਦੇ ਦਿਲਾਂ ਵਿੱਚੋਂ ਨਿਕਲੀਆਂ ਵੱਦਦੁਆਵਾਂ ਕੁਰਸੀ ਤੋਂ ਉਤਾਰ ਵੀ ਸਕਦੀਆਂ ਹਨ।”

- ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ 'ਚ ਭਾਜਪਾ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੰਜੀਵ ਅਰੋੜਾ ਖਿਲਾਫ ਕੀਤੀ ਗਈ ਕਾਰਵਾਈ ਨਿੰਦਣਯੋਗ ਹੈ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਈਡੀ ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜੇਕਰ ਮੋਗਾ ਦੀ ਗੱਲ ਕਰੀਏ ਤਾਂ ਮੋਗਾ ਜ਼ਿਲੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਅਤੇ ਵਰਕਰਾਂ ਨੇ ਮੋਗਾ ਦੇ ਮੇਨ ਚੌਕ 'ਚ ਭਾਜਪਾ ਖਿਲਾਫ ਮੋਰਚਾ ਖੋਲ੍ਹ ਕੇ ਰੋਸ ਪ੍ਰਦਰਸ਼ਨ ਕੀਤਾ। ਮੋਗਾ ਤੋਂ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਅਤੇ ਧਰਮਕੋਟ ਦੇ ਵਿਧਾਇਕ ਦਵਿੰਦਰ ਜੀਤ ਸਿੰਘ ਲਾਡੀ ਨੇ ਕਿਹਾ ਕਿ ਬੰਗਾਲ ਦੀ ਜਿੱਤ ਤੋਂ ਬਾਅਦ ਭਾਜਪਾ ਹੁਣ ਪੰਜਾਬ ਨੂੰ ਫਤਹਿ ਕਰਨ ਦਾ ਸੁਪਨਾ ਦੇਖ ਰਹੀ ਹੈ, ਇਹੀ ਸੁਪਨਾ ਪਹਿਲੇ ਸਿਕੰਦਰ ਨੇ ਵੀ ਦੁਨੀਆਂ ਨੂੰ ਜਿੱਤਣ ਦਾ ਦੇਖਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਤੋਂ ਪਰਤਣਾ ਪਿਆ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਵੀ ਰਾਜ ਸਭਾ ਮੈਂਬਰ ਈਡੀ ਦੇ ਛਾਪਿਆਂ ਤੋਂ ਡਰੇ ਹੋਏ ਸਨ ਅਤੇ ਫਿਰ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਕਰ ਲਿਆ ਸੀ। ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦਾ ਸਫਾਇਆ ਮਸ਼ੀਨ ਨਾਲ ਹੋ ਜਾਂਦਾ ਹੈ। ਦੋਵਾਂ ਵਿਧਾਇਕਾਂ ਨੇ ਕਿਹਾ ਕਿ ਸੰਜੀਵ ਅਰੋੜਾ 'ਤੇ ਪਹਿਲਾਂ ਵੀ ਦੋ ਵਾਰ ਛਾਪੇਮਾਰੀ ਕੀਤੀ ਗਈ ਸੀ ਪਰ ਕੁਝ ਵੀ ਬਰਾਮਦ ਨਹੀਂ ਹੋਇਆ। ਭਾਜਪਾ ਦਾ ਟੀਚਾ ਪੰਜਾਬ ਵਿੱਚ ਸਰਕਾਰ ਬਣਾਉਣਾ ਹੈ ਪਰ ਉਨ੍ਹਾਂ ਦਾ ਇਹ ਸੁਪਨਾ ਪੂਰਾ ਨਹੀਂ ਹੋਵੇਗਾ। ਬਾਈਟ,,,,,ਵਿਧਾਇਕ ਅਤੇ ਮਹਿਲਾ ਪੰਜਾਬ ਮੁਖੀ ਡਾ: ਅਮਨਦੀਪ ਕੌਰ ਅਰੋੜਾ ਬਾਈਟ,,, ਵਿਧਾਇਕ ਦਵਿੰਦਰ ਜੀਤ ਸਿੰਘ ਲਾਡੀ ਧਰਮਕੋਟ4
- ਫ਼ਿਲੌਰ ਦੇ ਮੁਹੱਲਾ ਰਵੀਦਾਸ ਪੂਰੇ ਵਿੱਚ ਵਧ ਰਹੀਆਂ ਲਗਾਤਾਰ ਚੋਰੀਆਂ ਦੇਖੋ ਪੂਰੀ ਖਬਰ ਗੱਲ ਕੀ ਸੀ ਫ਼ਿਲੌਰ ਦੇ ਮੁਹੱਲਾ ਰਵੀਦਾਸ ਪੂਰੇ ਵਿੱਚ ਵਧ ਰਹੀਆਂ ਲਗਾਤਾਰ ਚੋਰੀਆਂ ਦੇਖੋ ਪੂਰੀ ਖਬਰ ਗੱਲ ਕੀ ਸੀ1
- ਲੁਧਿਆਣਾ (ਈਸਟ) ਵਿੱਚ ਕੂੜੇ ਦੇ ਢੇਰ ਨੂੰ ਅੱਗ ਲੱਗਣ ਕਾਰਨ ਇਲਾਕੇ ਵਿੱਚ ਸੰਘਣਾ ਧੂੰਆਂ ਫੈਲ ਗਿਆ। ਇਸ ਨਾਲ ਬਸਤੀ ਵਾਸੀਆਂ ਦਾ ਸਾਹ ਘੁੱਟਣ ਲੱਗਾ ਅਤੇ ਉਹ ਪ੍ਰੇਸ਼ਾਨ ਹੋ ਗਏ।2
- ਬਰਨਾਲਾ ਦੇ ਅਲਕੜਾ ਪਿੰਡ ਵਿੱਚ ਬਾਇਓ ਗੈਸ ਪਲਾਂਟ ਲਗਾਉਣ ਦਾ ਲੋਕਾਂ ਨੇ ਸਖ਼ਤ ਵਿਰੋਧ ਕੀਤਾ ਹੈ। ਵਾਸੀਆਂ ਨੇ ਹਵਾ-ਪਾਣੀ ਪ੍ਰਦੂਸ਼ਣ ਦਾ ਖ਼ਤਰਾ ਜਤਾਉਂਦੇ ਹੋਏ ਫੈਕਟਰੀ ਨਾ ਲੱਗਣ ਦੇਣ ਦਾ ਐਲਾਨ ਕੀਤਾ।1
- ਫਗਵਾੜੇ ਬੈਗ ਵਿਚ ਲਈ ਫਿਰਦਾ ਸੀ ਦਾਤ, ਲੋਕਾਂ ਨੇ ਫੜ੍ਹ ਕੇ ਚਾੜਿਆ ਕੁਟਾਪਾ, ਐਕਟਿਵਾ ਲੱਗਾ ਸੀ ਚੁੱਕਨ ਫਗਵਾੜੇ ਬੈਗ ਵਿਚ ਲਈ ਫਿਰਦਾ ਸੀ ਦਾਤ, ਲੋਕਾਂ ਨੇ ਫੜ੍ਹ ਕੇ ਚਾੜਿਆ ਕੁਟਾਪਾ, ਐਕਟਿਵਾ ਲੱਗਾ ਸੀ ਚੁੱਕਨ #phagwaracitylive #manuchawla #phagwaraupdate #phagwarakand #phagwaranews #phagwaraupdate #phagwaracity1
- ਜਨਗਣਨਾ ਪ੍ਰੋਫਾਰਮੇ ਚ ਚੂੜਾ-ਭੰਗੀ ਸ਼ਬਦਾਵਲੀ ਦੀ ਵਰਤੋਂ ਆਪ ਸਰਕਾਰ ਦੀ ਘਟੀਆ ਸੋਚ ਦਾ ਪ੍ਰਤੀਕ ,ਸੱਭਰਵਾਲ,ਬਲੇਰ,ਨਾਹਰ ਕਪੂਰਥਲਾ-ਜਨਗਣਨਾ ਦੇ ਪ੍ਰੋਫਾਰਮੇ ਵਿਚ ਚੂੜਾ-ਭੰਗੀ ਸ਼ਬਦਾਵਲੀ ਦੀ ਵਰਤੋਂ ਦੇ ਵਿਰੋਧ ਵਿਚ ਅੱਜ ਸਰਕਾਰ ਖ਼ਿਲਾਫ਼ ਤਿੱਖਾ ਰੋਸ ਜਾਹਿਰ ਕਰਦਿਆਂ ਭਾਜਪਾ ਐੱਸਸੀ ਵਿੰਗ ਦੇ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਭਾਜਪਾ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ ਦੀ ਅਗਵਾਈ ਹੇਠ ਕੀਤਾ ਗਿਆ।ਇਸ ਮੀਟਿੰਗ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ।ਇਸ ਮੌਕੇ ਭਾਜਪਾ ਐੱਸਸੀ ਮੋਰਚਾ ਦੇ ਸੂਬਾ ਆਗੂ ਨਿਰਮਲ ਨਾਹਰ,ਸੂਬਾ ਬੁਲਾਰੇ ਮਹਿੰਦਰ ਸਿੰਘ ਬਲੇਰ ਤੇ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜਨਗਣਨਾ ਪ੍ਰੋਫਾਰਮੇ ਵਿਚ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਨਾਲ ਵਾਲਮੀਕਿ ਅਤੇ ਮਜ੍ਹਬੀ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਿੱਧੀ ਠੇਸ ਪਹੁੰਚਾਈ ਗਈ ਹੈ।ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਇੱਕ ਗਲਤੀ ਨਹੀਂ,ਸਗੋਂ ਸਿਸਟਮ ਦੀ ਸੋਚ ਨੂੰ ਬੇਨਕਾਬ ਹੋਈ ਹੈ।ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਸ਼ਬਦਾਂ ਤੇ ਸੁਪਰੀਮ ਕੋਰਟ ਵੱਲੋਂ ਪਹਿਲਾਂ ਹੀ ਰੋਕ ਲਗਾਈ ਜਾ ਚੁੱਕੀ ਹੈ,ਉਨ੍ਹਾਂ ਨੂੰ ਸਰਕਾਰੀ ਦਸਤਾਵੇਜ਼ਾਂ ਵਿੱਚ ਵਰਤਣਾ ਗੰਭੀਰ ਲਾਪਰਵਾਹੀ ਨਹੀਂ,ਸਗੋਂ ਜ਼ਿੰਮੇਵਾਰੀ ਤੋਂ ਭੱਜਣ ਦੇ ਬਰਾਬਰ ਹੈ।ਉਨ੍ਹਾਂ ਸਵਾਲ ਉਠਾਇਆ ਕਿ ਜੇ ਦਲਿਤ ਭਾਈਚਾਰੇ ਦੀ ਇੱਜ਼ਤ ਤੇ ਚੋਟ ਲੱਗੇ ਅਤੇ ਸਰਕਾਰ ਚੁੱਪ ਰਹੇ,ਤਾਂ ਇਹ ਕਿਹੜਾ ਮਾਡਲ ਹੈ। ਭਾਜਪਾ ਆਗੂਆਂ ਨੇ ਦਲਿਤ ਭਾਈਚਾਰੇ ਨੂੰ ਅਪੀਲ ਕੀਤੀ ਆਪਣੇ ਪ੍ਰਤੀ ਲਿਖੀ ਗੰਦੀ ਭਾਸ਼ਾ ਦੇ ਲਈ ਇਹਨਾਂ ਤੋ ਸਵਾਲ ਪੁੱਛਣੇ ਚਾਹੀਦੇ ਹਨ।ਉਨ੍ਹਾਂ ਚਿਤਾਵਨੀ ਦਿੱਤੀ ਕਿ ਪ੍ਰੋਫਾਰਮੇ ਵਿਚ ਇਤਰਾਜ਼ਯੋਗ ਅਤੇ ਅਪਮਾਨਜਨਕ ਸ਼ਬਦਾਂ ਨੂੰ ਤੁਰੰਤ ਨਾ ਹਟਾਇਆ ਗਿਆ ਤਾਂ ਤਿੱਖਾ ਸੰਘਰਸ਼ ਸਰਕਾਰ ਦੀਆਂ ਜੜ੍ਹਾਂ ਪੁੱਟ ਦੇਵੇਗਾ,ਸਾਰਾ ਭਾਈਚਾਰਾ ਸੜਕਾਂ ਤੇ ਆ ਗਿਆ ਤਾਂ ਸਰਕਾਰ ਨੂੰ ਭੱਜਣਾ ਔਖਾ ਹੋ ਜਾਵੇਗਾ।ਇਸ ਮੌਕੇ ਤੇ ਅਸ਼ੋਕ ਮਾਹਲਾ,ਲੱਕੀ ਸਰਪੰਚ ਵਿੱਕੀ ਗੁਜਰਾਲ, ਕਮਲਜੀਤ ਪ੍ਰਭਾਕਰ ਆਦਿ ਹਾਜਰ ਸਨ।1
- ਬਠਿੰਡਾ ਦੇ ਆਰਿਆ ਸਮਾਜ ਚੌਕ ਵਿਖੇ ਸਪੋਰਟਸ ਕਿੰਗ ਦੇ ਸੋਅਰੂਮ ਨੂੰ ਲਁਗੀ ਅੱਗ ਰਾਮਪੁਰਾਫੂਲ ਤੋਂ ਰਜਨੀਸ਼ ਕਰਕਰਾ1
- ਮੋਗਾ ਵਿੱਚ ਇੱਕ ਸੜਕ ਹਾਦਸੇ ਤੋਂ ਬਾਅਦ ਪੁਲਿਸ ਦੀ SSF ਟੀਮ ਤੁਰੰਤ ਮੌਕੇ 'ਤੇ ਪਹੁੰਚੀ। ਟੀਮ ਨੇ ਟ੍ਰੈਫਿਕ ਨੂੰ ਸੁਚੱਜੇ ਢੰਗ ਨਾਲ ਕੰਟਰੋਲ ਕੀਤਾ ਅਤੇ ਆਵਾਜਾਈ ਨੂੰ ਸੁਚਾਰੂ ਬਣਾਇਆ। ਇਸ ਕਾਰਵਾਈ ਨਾਲ ਲੋਕਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਾਉਣ ਲਈ ਪ੍ਰਭਾਵਸ਼ਾਲੀ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਗਏ।1