Shuru
Apke Nagar Ki App…
Vineaykumar
More news from ਚੰਡੀਗੜ੍ਹ and nearby areas
- ਚੰਡੀਗੜ੍ਹ ਵਿੱਚ ਮਾਂ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਲੋਕਾਂ ਨੇ ਆਪਣੀਆਂ ਮਾਵਾਂ ਪ੍ਰਤੀ ਪਿਆਰ ਅਤੇ ਸ਼ੁਕਰਗੁਜ਼ਾਰੀ ਪ੍ਰਗਟਾਈ, ਜਿਸ ਨਾਲ ਪੂਰੇ ਸ਼ਹਿਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।1
- ਸ਼੍ਰੀ ਪਰਸ਼ੂਰਾਮ ਭਵਨ ਨੇੜੇ ਦੁਸਹਿਰਾ ਗਰਾਊਂਡ ਖਰੜ ਵਿਖੇ ਅੱਜ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਅੰਤੀ ਦਿਵਸ ਮੌਕੇ ਜੈ ਭੀਮ ਯੋਧੇ ਗਰੁੱਪ ਦੇ ਸਮੂਹ ਮੈਂਬਰਾਂ ਵੱਲੋਂ ਇੱਕ ਪ੍ਰੋਗਰਾਮ ਆਯੋਂਜੀਤ ਕੀਤਾ ਗਿਆ ਜਿੱਥੇ ਕਿ ਪ੍ਰੋਫੈਸਰ ਅਮੈਨੁਅਲ ਨਾਹਰ ਸਾਬਕਾ ਚੇਅਰਮੈਨ ਮਨੋਰਟੀ ਕਮਿਸ਼ਨ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਅਤੇ ਇਸ ਮੌਕੇ ਉਹਨਾਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਜੈ ਭੀਮ ਯੋਧੇ ਔਰਗਨਾਈਜੇਸ਼ਨ ਵੱਲੋਂ ਇਹ ਪ੍ਰੋਗਰਾਮ ਆਯੋਜੀਤ ਕੀਤਾ ਗਿਆ ਜੋ ਕਿ ਬਾਬਾ ਸਾਹਿਬ ਅੰਬੇਡਕਰ ਤੇ ਵਿਚਾਰ ਜਿੱਥੇ ਲੋਕਾਂ ਤੱਕ ਪਹੁੰਚਣਗੇ ਉੱਥੇ ਹੀ ਅੱਜ ਦੀ ਪੀੜੀ ਵੀ ਉਹਨਾਂ ਦੇ ਵਿਚਾਰਾਂ ਨੂੰ ਚੰਗੀ ਤਰ੍ਹਾਂ ਸਮਝੇਗੀ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਦੀ ਲੋੜ ਹੈ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਵਿਚਾਰਾਂ ਉੱਪਰ ਚੱਲਣ ਦੀ ਕਿਉਂਕਿ ਉਹਨਾਂ ਦਾ ਸੰਵਿਧਾਨ ਨੂੰ ਜੋ ਯੋਗਦਾਨ ਦਿੱਤਾ ਗਿਆ ਹੈ ਉਸ ਨੂੰ ਰਹਿੰਦੀ ਦੁਨੀਆਂ ਤੱਕ ਭੁਲਾਇਆ ਨਹੀਂ ਜਾ ਸਕਦਾ ਅਤੇ ਨਾ ਹੀ ਅੱਖੋਂ ਪਰੋਖੇ ਕੀਤਾ ਜਾ ਸਕਦਾ ਹੈ । ਉਹਨਾਂ ਕਿਹਾ ਕਿ ਸਿੱਖਿਆ ਹੀ ਇਨਸਾਨ ਨੂੰ ਚੰਗਾ ਸਮਾਜ ਸਿਰਜਿਤ ਕਰਵਾਉਂਦੀ ਹੈ ਅਤੇ ਸਿੱਖਿਆ ਹੀ ਜਰੂਰੀ ਹੈ ਤਾਂ ਜੋ ਕਿ ਇੱਕ ਚੰਗਾ ਸਮਾਜ ਸਿਰਜਿਤ ਹੋ ਸਕੇ। ਇਸ ਮੌਕੇ ਬਲਬੀਰ ਸਿੰਘ ਖਜਾਨਚੀ ਸੰਸਥਾ ਜੈ ਭੀਮ ਯੂਨੀਅਨ ਨੇ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਅੱਜ ਵਰਗੇ ਪ੍ਰੋਗਰਾਮ ਹੋਣੇ ਬੜੇ ਜਰੂਰੀ ਹਨ ਤਾਂ ਜੋ ਕਿ ਲੋਕ ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਹੁੰਦੇ ਰਹਿਣ ਅਤੇ ਇੱਕ ਸੰਪੂਰਨ ਅਧਿਕਾਰਿਤ ਸਮਾਜ ਦੀ ਸਥਾਪਨਾ ਹੋ ਸਕੇ। ਉਹਨਾਂ ਕਿਹਾ ਕਿ ਸਿੱਖਿਆ ਦਾ ਅਧਿਕਾਰ ਨਾ ਤਾਂ ਪੰਜਾਬ ਦੀ ਮੌਜੂਦਾ ਸਰਕਾਰ ਲਾਗੂ ਕਰਵਾ ਸਕੀ ਹੈ ਅਤੇ ਨਾ ਹੀ ਪਿਛਲੀਆਂ ਸਰਕਾਰਾਂ ਨੇ ਇਸ ਉੱਪਰ ਕੋਈ ਕੰਮ ਕੀਤਾ ਹੈ। ਜਦ ਕਿ ਸਿੱਖਿਆ ਮੂਲ ਅਧਿਕਾਰ ਹੈ ਅਤੇ ਇਸ ਅਧਿਕਾਰ ਦਾ ਬੱਚੇ ਬੱਚੇ ਨੂੰ ਹੱਥ ਹੈ।1
- ਭਾਈ ਅਮ੍ਰਿੰਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਦੀ ਮੌਜੂਦਗੀ ਵਿੱਚ ਅੱਜ ਕੁਰਾਲੀ ਤੋਂ ਬੱਦੀ ਰੋਡ ਤੇ ਸਥਿਤ ਫਤਿਹਗੜ੍ਹ ਪੇਲੈਸ ਨੇੜੇ ਇੱਕ ਵਿਸ਼ਾਲ ਰੈਲੀ ਕੀਤੀ ਗਈ। ਜਿਸ ਵਿੱਚ ਇਲਾਕੇ ਭਰ ਤੋਂ ਜਥੇਬੰਦੀ ਵਾਰਿਸ ਪੰਜਾਬ ਦੇ,,ਦੇ ਸਮਰਥਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।ਇਸ ਮੌਕੇ ਬਾਪੂ ਤਰਸੇਮ ਸਿੰਘ ਤੋਂ ਇਲਾਵਾ ਹੋਰ ਵੀ ਨਾਮਵਰ ਸ਼ਖ਼ਸੀਅਤਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ। ਰੈਲੀ ਤੋਂ ਬਾਅਦ ਬਾਪੂ ਤਰਸੇਮ ਸਿੰਘ ਦੀ ਅਗਵਾਈ ਹੇਠ ਇੱਕ ਰੋਡ ਸ਼ੋ ਵੀ ਕੱਢਿਆ ਗਿਆ।1
- ਰਾਣਾ ਕੇ ਪੀ ਸਿੰਘ ਦੀ ਸਰਕਾਰ ਨੂੰ ਅਪੀਲ — ਮਾਈਨਿੰਗ ਮਾਫੀਆ ’ਤੇ ਤੁਰੰਤ ਕਾਰਵਾਈ ਕਰਕੇ ਚੰਦਪੁਰ ਬੇਲਾ ਪੁੱਲ ਨੂੰ ਬਚਾਇਆ ਜਾਵੇ1
- ਪੰਜਾਬ ਦੇ ਕੈਬਨਿਟ ਮੰਤਰੀ ਸੌਂਦ ਨੇ ਖੰਨਾ ਦੇ ਵਾਰਡ ਨੰਬਰ 27 ਵਿੱਚ 35 ਲੱਖ ਰੁਪਏ ਦੀ ਲਾਗਤ ਵਾਲੇ ਸੜਕ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਪ੍ਰੋਜੈਕਟ ਨਾਲ ਸਥਾਨਕ ਲੋਕਾਂ ਨੂੰ ਆਵਾਜਾਈ ਲਈ ਬਿਹਤਰ ਸਹੂਲਤ ਮਿਲੇਗੀ, ਜਿਸ ਨਾਲ ਇਲਾਕੇ ਦਾ ਵਿਕਾਸ ਹੋਵੇਗਾ।1
- ਉੱਤਰ ਪ੍ਰਦੇਸ਼ ਦੇ ਗ਼ਾਜ਼ੀਆਬਾਦ ਵਿੱਚ ਦੇਰ ਰਾਤ ਇੱਕ AC ਸਰਵਿਸ ਸੈਂਟਰ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਕਾਰਨ ਗੈਸ ਸਿਲੰਡਰਾਂ ਅਤੇ ਕੰਪ੍ਰੈਸਰਾਂ ਵਿੱਚ ਕਈ ਜ਼ੋਰਦਾਰ ਧਮਾਕੇ ਹੋਏ, ਜਿਸ ਵਿੱਚ ਸਰਵਿਸ ਸੈਂਟਰ ਦੇ ਮਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੁੱਢਲੀ ਜਾਂਚ ਮੁਤਾਬਕ, ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਸੀ।1
- ਇਤਿਹਾਸਕ ਸ਼ਹਿਰ ਰਾਹੋਂ ਵਿੱਚ ਲਗਭਗ 7 ਸਾਲਾਂ ਬਾਅਦ ਰੇਲ ਸੇਵਾ ਮੁੜ ਬਹਾਲ ਹੋ ਗਈ ਹੈ, ਜਿਸ ਨਾਲ ਰਾਹੋਂ/ਨਵਾਂਸ਼ਹਿਰ ਵਿਚਕਾਰ ਯਾਤਰਾ ਸੰਭਵ ਹੋਵੇਗੀ। ਇਸ ਨਾਲ ਇਲਾਕਾ ਨਿਵਾਸੀਆਂ ਵਿੱਚ ਭਾਰੀ ਉਤਸ਼ਾਹ ਹੈ, ਕਿਉਂਕਿ ਉਹ ਲੰਬੇ ਅਤੇ ਆਰਾਮਦਾਇਕ ਸਫ਼ਰ ਲਈ ਰੇਲਗੱਡੀ ਨੂੰ ਤਰਜੀਹ ਦਿੰਦੇ ਹਨ। ਲੋਕ ਉਮੀਦ ਕਰ ਰਹੇ ਹਨ ਕਿ ਇਹ ਸੇਵਾ ਹੁਣ ਕਦੇ ਬੰਦ ਨਹੀਂ ਹੋਵੇਗੀ।5
- ਸਮਾਜ ਸੇਵੀ ਕੁਲਵੰਤ ਸਿੰਘ ਮਾਵੀ ਨੇ ਸਿਆਸਤਦਾਨਾਂ 'ਤੇ ਪੈਣ ਵਾਲੀਆਂ ED ਰੇਡਾਂ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਦੀ ਬਜਾਏ ਸਿਰਫ਼ ਨੇਤਾਵਾਂ 'ਤੇ ਹੀ ਰੇਡ ਕਿਉਂ ਹੁੰਦੀ ਹੈ ਜੋ ਸਿਆਸਤ ਵਿੱਚ ਆ ਕੇ ਅਚਾਨਕ ਅਮੀਰ ਬਣ ਜਾਂਦੇ ਹਨ।1