ਯੁਵਾ ਖੱਤਰੀ ਸਭਾ ਨੇ ਗੁਰੂ ਨਾਨਕ ਦੇਵ ਜੀ ਦੇ 555ਵੇ ਜਨਮ ਦਿਹਾੜੇ ਨੂੰ ਸਮਰਪਿਤ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਨਵਤਾ ਦੀ ਸੇਵਾ ਦੇ ਫਲਸਫੇ ਤੇ ਕੀਤੀ ਗਈ ਚਰਚਾ। ਮੋਗਾ ਖੱਤਰੀ ਸਭਾ ਦੀ ਯੁਵਾ ਵਿੰਗ ਯੁਵਾ ਖੱਤਰੀ ਸਭਾ ਨੇ ਯੁਵਾ ਖੱਤਰੀ ਸਭਾ ਦੇ ਚੇਅਰਮੈਨ ਜਗਜੀਵ ਧੀਰ ਅਤੇ ਵਰਕਿੰਗ ਪ੍ਰਧਾਨ ਹਰਪ੍ਰੀਤ ਸਿੰਘ ਸਹਿਗਲ ਦੀ ਅਗਵਾਈ ਵਿੱਚ ਅਤੇ ਖੱਤਰੀ ਸਭਾ ਦੇ ਚੇਅਰਮੈਨ ਵਿਜੇ ਧੀਰ ਐਡਵੋਕੇਟ ਅਤੇ ਪ੍ਰਧਾਨ ਡਾਕਟਰ ਐੱਮ ਐੱਲ ਜੈਦਕਾ ਦੀ ਪ੍ਰੇਰਨਾ ਸਦਕਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਜੀ ਦੇ 555 ਵੇ ਜਨਮ ਦਿਹਾੜੇ ਨੂੰ ਸਮਰਪਿਤ ਆੱਜ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਰਾਗੀ ਸਿੰਘਾਂ ਨੇ ਪਵਿੱਤਰ ਬਾਣੀ ਦਾ ਸ਼ਬਦ ਕੀਰਤਨ ਕੀਤਾ, ਸਰਬੱਤ ਦੇ ਭਲੇ ਅਤੇ ਯੁਵਾ ਖੱਤਰੀ ਸਭਾ ਅਤੇ ਖੱਤਰੀ ਸਭਾ ਦੀ ਚੜ੍ਹਦੀ ਕਲ੍ਹਾ ਲਈ ਅਰਦਾਸ ਕੀਤੀ। ਇਸ ਮੌਕੇ ਯੁਵਾ ਖੱਤਰੀ ਸਭਾ ਨੇ ਖੱਤਰੀ ਸਭਾ ਦੇ ਚੇਅਰਮੈਨ ਵਿਜੇ ਧੀਰ ਐਡਵੋਕੇਟ ਅਤੇ ਪ੍ਰਧਾਨ ਡਾਕਟਰ ਐੱਮ ਐੱਲ ਜੈਦਕਾ ਨੂੰ ਸਿਰੋਪਾਓ ਪਹਿਨਾ ਕੇ ਸਨਮਾਨਿਤ ਕੀਤਾ। ਇਸ ਮੌਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਾਨਵਤਾ ਦੀ ਸੇਵਾ ਦੇ ਫਲਸਫੇ ਤੇ ਚਰਚਾ ਕੀਤੀਆਂ ਗਈਆਂ। ਇਸ ਮੌਕੇ ਮੁੱਖ ਬੁਲਾਰੇ ਖੱਤਰੀ ਮਹਾਂ ਸਭਾ ਪੰਜਾਬ ਦੇ ਮੀਤ ਪ੍ਰਧਾਨ ਜਸਵੰਤ ਦਾਨੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਵਿਸਤਾਰ ਵਿੱਚ ਚਾਨਣਾ ਪਾਉਂਦਿਆਂ ਏ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਮਾਜਿਕ ਕ੍ਰਾਂਤੀ ਦੇ ਬਾਨੀ ਸਨ ਜਿੰਨਾ ਭਾਰਤੀ ਸਮਾਜ ਨੂੰ ਕੁਰੀਤੀਆਂ ਜਿਵੇਂ ਜਾਤ ਪਾਤ, ਲਿੰਗ ਭੇਦ, ਵਹਿਮਾ ਭਰਮਾ, ਬਾਲ ਵਿਆਹ, ਸਤੀ ਪ੍ਰਥਾ, ਦੇਵਦਾਸੀ ਪ੍ਰਥਾ, ਨਰ ਬਲੀ, ਜਾਦੂ ਟੂਣਾ ਆਦਿ ਦੇ ਨਰਕ ਵਿੱਚੋਂ ਬਾਹਰ ਕੱਢਿਆ ਅਤੇ ਇਨਸਾਨੀਅਤ ਦਾ ਪਾਠ ਪੜਾਇਆ। ਇਸ ਮੌਕੇ ਜਨਰਲ ਸਕੱਤਰ ਬਲਜਿੰਦਰ ਸਿੰਘ ਸਹਿਗਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਨੂੰ ਸਮਾਜਿਕ ਬਰਾਬਰੀ ਅਤੇ ਧਰਮ ਨਿਰਪੱਖਤਾ ਦਾ ਸੰਦੇਸ਼ ਦਿੱਤਾ ਸੀ ਸਾਨੂੰ ਉਨ੍ਹਾਂ ਦੇ ਇਸ ਸੰਦੇਸ਼ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਮੌਕੇ ਯੁਵਾ ਖੱਤਰੀ ਸਭਾ ਦੇ ਚੇਅਰਮੈਨ ਜਗਜੀਵ ਧੀਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ "ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ " ਦਾ ਸੰਦੇਸ਼ ਦੇ ਕੇ ਔਰਤਾਂ ਨੂੰ ਸਮਾਜ ਵਿੱਚ ਸਭ ਤੋਂ ਉੱਚਾ ਦਰਜਾ ਪ੍ਰਦਾਨ ਕੀਤਾ। ਇਸ ਮੌਕੇ ਯੁਵਾ ਖੱਤਰੀ ਸਭਾ ਦੇ ਵਰਕਿੰਗ ਪ੍ਰਧਾਨ ਹਰਪ੍ਰੀਤ ਸਿੰਘ ਸਹਿਗਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੱਥੀ ਕਿਰਤ ਕਰਨ ਨੂੰ ਸਨਮਾਨਿਤ ਕਰਦਿਆਂ ਕਿਹਾ ਸੀ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਫਿਰਕੇ ਵਿਸ਼ੇਸ਼ ਦੇ ਗੁਰੂ ਨਹੀਂ ਸਨ ਉਹ ਧਰਮ ਨਿਰਪੱਖਤਾ ਦੇ ਪ੍ਰਤੀਕ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਸ਼ੀਲ ਸਿਆਲ, ਬਲਜਿੰਦਰ ਸਿੰਘ ਸਹਿਗਲ, ਹਰਪ੍ਰੀਤ ਸਿੰਘ ਸਹਿਗਲ, ਅਦੇਸ਼ ਇੰਦਰ ਸਿੰਘ ਸਹਿਗਲ, ਮਹੇਸ਼ ਇੰਦਰ ਸਿੰਘ ਸਹਿਗਲ, ਜਸਵੀਰ ਸਿੰਘ ਸਹਿਗਲ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ, ਸਰਬਜੀਤ ਮੈਂਗੀ, ਰਜੀਵ ਤਾਂਗੜੀ, ਨਰੇਸ਼ ਕੌੜਾ, ਗੁਰਚਰਨ ਸਿੰਘ ਮਲਹੋਤਰਾ, ਕਰਤਾਰ ਸਿੰਘ ਸੋਢੀ, ਜੋਤ ਇੰਦਰ ਸਿੰਘ ਸੋਢੀ, ਨਰੇਸ਼ ਧੀਰ ਨੈਸਲੇ, ਵਰਿੰਦਰ ਸਿੰਘ ਵਧਾਵਨ, ਪੰਕਜ਼ ਔਕਾੜਾ, ਸੁਰਿੰਦਰ ਵਿਨਾਇਕ, ਅੰਜੂ ਵਿਨਾਇਕ, ਸੁਭਾਸ਼ ਪਲਤਾ, ਡਾਕਟਰ ਮਹਿੰਦਰ ਪਾਲ ਸੱਭਰਵਾਲ, ਸਰਬਜੀਤ ਕੌਰ ਸਹਿਗਲ, ਹਰਮਿੰਦਰ ਕੌਰ ਸਹਿਗਲ, ਹਰਨੂਰ ਕੌਰ ਵਿਸ਼ੇਸ਼ ਤੌਰ ਤੇ ਹਾਜਰ ਸਨ

- Post by Krishan Kumar1
- Excise ਵਿਭਾਗ ਨੇ ਦੋ ਮੁਲਜ਼ਮ 48 ਬੋਤਲਾਂ ਅੰਗਰੇਜ਼ੀ ਸ਼ਰਾਬ ਸਣੇ ਖਰੜ ਲਾਂਡਰਾ ਰੋਡ ਤੋਂ ਕਿਤੇ ਕਾਬੂ ਜੋ ਕੀ ਇਹ ਬੋਤਲਾਂ ਮੰਡੀ ਗੋਬਿੰਦਗੜਵਾਲ ਲੈ ਕੇ ਜਾ ਰਹੇ ਸਨ1
- ਖਰੜ ਨਗਰ ਕੌਂਸਲ ਪ੍ਰਧਾਨ1
- ਚੰਡੀਗੜ੍ਹ 'ਚ ECONOMIC SENSITIVE ZONE ਵਧਾਉਣ ਦਾ ਮਾਮਲਾ ਮੁੱਖ ਮੰਤਰੀ ਦੇ OSD ਤੇ SDM ਖਰੜ ਨੂੰ ਦਿੱਤਾ ਮੰਗ ਪੱਤਰ1
- ਮੁੰਡੇ ਦਾ ਜੀਜਾ ਵੀ ਲੱਗਾ ਨੱਚਣ 😊ਸ਼ਹਿਰ ਖਰੜ ਦੀਆਂ ਰੋਣਕਾਂ TEAM DEEP MALWAI GIDDHA CITY RAJPURA1
- https://vthebestmedia.com/archives/11332
- Live ਨਗਰ ਕੀਰਤਨ ਮੋਰਿੰਡਾ1
- 25 ਨਵੰਬਰ ਅੱਜ ਦਾ ਮੁੱਖ ਵਾਕ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ1
- ਸ਼ਿਰਡੀ ਵਾਲੇ ਸਾਈ ਦਾ ਜਨਮ ਉਤਸਵ ਮੋਰਿੰਡਾ ਵਿੱਖੈ ਮਨਾਈਆ ਗਿਆ1