ਬਲਾਚੌਰ 'ਚ ਅਕਾਲੀ ਦਲ ਦਾ ਸ਼ਕਤੀ ਪ੍ਰਦਰਸ਼ਨ: ਅਸ਼ੋਕ ਨਾਨੋਵਾਲ ਨੇ ਜੁਟਾਈ ਨਵੀਂ ਫੌਜ, ਵਿਰੋਧੀਆਂ ਨੂੰ ਦਿੱਤੀ ਸਿੱਧੀ ਚੁਣੌਤ , ਬੰਗਾ 31 ਮਾਰਚ ( ਜਸਵਿੰਦਰ ਕੌਰ )ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਅਤੇ ਨਵ-ਨਿਯੁਕਤ ਅਹੁਦੇਦਾਰਾਂ ਦਾ ਹੌਸਲਾ ਵਧਾਉਣ ਲਈ ਅੱਜ ਬਲਾਚੌਰ ਦੇ ਸ਼ਿਵਾਲਿਕ ਰੈਸਟੋਰੈਂਟ ਵਿਖੇ ਸੀਨੀਅਰ ਆਗੂ ਅਸ਼ੋਕ ਕੁਮਾਰ ਨਾਨੋਵਾਲ ਵੱਲੋਂ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪਾਰਟੀ ਦੇ ਦਿੱਗਜ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਦਾ ਬਿਗੁਲ ਵਜਾਇਆ।ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਜ਼ਿਲ੍ਹਾ ਆਬਜ਼ਰਵਰ ਕਮਲ ਚੇਤਲੀ ਨੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਤੋਂ ਅੱਕ ਚੁੱਕੇ ਹਨ ਅਤੇ ਅਕਾਲੀ ਦਲ ਦੇ ਵਿਕਾਸ ਕਾਰਜਾਂ ਨੂੰ ਯਾਦ ਕਰ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਬਲਾਚੌਰ ਵਿੱਚ ਜਲਦੀ ਹੀ ਹਲਕਾ ਇੰਚਾਰਜ ਦੀ ਨਿਯੁਕਤੀ ਕੀਤੀ ਜਾਵੇਗੀ।ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਟਕਸਾਲੀ ਅਤੇ ਮਿਹਨਤੀ ਵਰਕਰਾਂ ਨੂੰ ਮਾਣ ਦਿੱਤਾ ਹੈ। ਉਨ੍ਹਾਂ ਬਲਾਚੌਰ ਦੇ ਵਰਕਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਹਰ ਮੁਸ਼ਕਲ ਸਮੇਂ ਵਿੱਚ ਪਾਰਟੀ ਦਾ ਝੰਡਾ ਬੁਲੰਦ ਰੱਖਿਆ ਹੈ।ਸ਼੍ਰੋਮਣੀ ਕਮੇਟੀ ਦੇ ਮੁੱਖ ਬੁਲਾਰੇ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਕੇਵਲ ਇੱਕ ਸਿਆਸੀ ਪਾਰਟੀ ਨਹੀਂ, ਸਗੋਂ ਪੰਜਾਬ, ਪੰਜਾਬੀਅਤ ਅਤੇ ਪੰਥ ਦੀ ਰੱਖਿਅਕ ਹੈ।ਸਮਾਗਮ ਦੇ ਪ੍ਰਬੰਧਕ ਅਸ਼ੋਕ ਕੁਮਾਰ ਨਾਨੋਵਾਲ ਨੇ ਆਏ ਹੋਏ ਸਾਰੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਹੱਕਾਂ ਦੀ ਲੜਾਈ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਲੜ ਸਕਦਾ ਹੈ। ਉਨ੍ਹਾਂ ਨੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਵਰਕਰਾਂ ਨੂੰ 2027 ਦੀਆਂ ਚੋਣਾਂ ਲਈ ਹੁਣੇ ਤੋਂ ਜੁੱਟ ਜਾਣ ਦੀ ਅਪੀਲ ਕੀਤੀ।ਇਸ ਮੌਕੇ ਸਾਬਕਾ ਡੀਐਸਪੀ ਸਤਨਾਮ ਸਿੰਘ, ਪ੍ਰੇਮ ਟੋਰੋਵਾਲ, ਗੁਰਨਾਮ ਸਿੰਘ ਥੋਪੀਆ, ਅਸ਼ਵਨੀ ਬੱਗੂਵਾਲ, ਦਿਨੇਸ਼ ਕਰੀਹਾ, ਨਰੇਸ਼ ਕਰੀਮਪੁਰ, ਜੋਗਿੰਦਰ ਅਟਵਾਲ ਮੰਚ ਸੰਚਾਲਕ, ਰਣਵੀਰ ਸਿੰਘ ਭੱਟੀ ਅਤੇ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜ਼ਰ ਸਨ।

- ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਆਖਰ ਲੋਕਾਂ ਦੇ ਸੰਘਰਸ਼ ਨੂੰ ਦੇਖਦੇ ਹੋਏ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੂੰ ਐਂਟਰੀ ਟੈਕਸ ਚ ਕੀਤੇ ਵਾਧੇ ਨੂੰ ਵਾਪਸ ਲੈਣਾ ਪਿਆ। ਜਾਣਕਾਰੀ ਗਰੀਬ ਦਾਸ ਬੀਟਣ ਨੇ ਪੱਤਰਕਾਰਾਂ ਨਾਲ ਸਾਝੀ ਕੀਤੀ। ਉਹਨਾਂ ਨੇ ਦੱਸਿਆ ਕਿ ਕੋਕੋਵਾਲ ਮਜਾਰੀ ਬਾਰਡਰ ਨਜ਼ਦੀਕ ਜਿੱਤ ਦੀ ਖੁਸ਼ੀ ਵਿੱਚ 1 ਅਪ੍ਰੈਲ ਨੂੰ ਰੈਲੀ ਕੀਤੀ ਜਾਵੇਗੀ।1
- Post by ਹਰਦੀਪ ਸਿੰਘ1
- ਦਿਹਾੜੀ ਦਾਰ ਮਜ਼ਦੂਰ ਬਣਿਆ ਲੱਖਪਤੀ1
- Post by Md Usman Raja1
- santosh plumber Ludhiana1
- ਸੁਲਤਾਨਪੁਰ ਲੋਧੀ ਦੇ ਪਿੰਡ ਰੂਰਲ ਚੰਡੀਗੜ੍ਹ ਬਸਤੀ ਵਿਖੇ ਇੱਕ ਨੌਜਵਾਨ ਦੀ ਭੇਦਭਰੇ ਹਾਲਾਤ ਤਾਂ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਿਤ ਦੀ ਅਚਾਨਕ ਸਿਹਤ ਵਿਗੜਨ ਤੇ ਉਸ ਨੂੰ ਹਸਪਤਾਲ ਲਜਾਇਆ ਗਿਆ ਸੀ ਪਰ ਉਸ ਦੀ ਮੌਤ ਹੋ ਗਈ, ਸੁਲਤਾਨਪੁਰ ਲੋਧੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੁਰਦਾ ਘਰ ਚ ਰਖਵਾ ਦਿੱਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।1
- ਥਾਣਾ ਕੋਤਵਾਲੀ ਪੁਲਿਸ ਵਲੋਂ ਥਾਣਾ ਮੁੱਖੀ ਹਰਦੀਪ ਸਿੰਘ ਦੀ ਅਗਵਾਈ ਕਪੂਰਥਲਾ ਕਰਤਾਰਪੁਰ ਰੋਡ ਤੇ ਲਗਾਇਆ ਗਿਆ ਵਿਸ਼ੇਸ ਨਾਕਾ ਤੇ ਕੀਤੀ ਵਾਹਨਾਂ ਦੀ ਚੈਕਿੰਗ1
- ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਬੀਜੇਪੀ ਇੰਚਾਰਜ ਨਿਮਿਸ਼ਾ ਮਹਿਤਾ ਨੇ ਨੂਰਪੁਰ ਜੱਟਾਂ ਚ ਦੇਸ਼ ਦੀ ਮਹਾਨ ਸ਼ਖ਼ਸੀਅਤ ਡਾ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਬੇਅਦਬੀ ਤੇ ਬੋਲਦਿਆਂ ਕਿਹਾ ਕਿ ਜਿਸ ਦਿਨ ਤੋਂ ਪੰਜਾਬ ਦੀ ਬਾਗਡੋਰ ਇਹਨਾਂ ਝਾੜੂ ਵਾਲਿਆਂ ਨੇ ਸੰਭਾਲੀ ਹੈ ਉਸ ਦਿਨ ਤੋਂ ਹੀ ਪੰਜਾਬ ਚ ਲੁੱਟ ਖੋਹ, ਬੇਅਦਬੀ ਅਤੇ ਗੈਗਵਾਰ ਦੀਆਂ ਘਟਨਾਵਾਂ ਚ ਵਾਧਾ ਹੋਇਆ ਹੈ। ਨੂਰਪੁਰ ਜੱਟਾਂ ਚ ਡਾ ਭੀਮ ਰਾਓ ਅੰਬੇਡਕਰ ਜੀ ਦੀ ਮੂਰਤੀ ਨਾਲ ਇਹ ਦੂਜੀ ਵਾਰ ਘਟਨਾ ਵਾਪਰੀ ਹੈ ਪ੍ਰੰਤੂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਪਹਿਲਾਂ ਵਾਪਰੀ ਘਟਨਾ ਤੋਂ ਸਬਕ ਨਾ ਲੈ ਸਕੀ ਤੇ ਇਥੇ ਦੂਜੀ ਵਾਰ ਮਹਾਨ ਸ਼ਖ਼ਸੀਅਤ ਦੀ ਮੂਰਤੀ ਨਾਲ ਘਟਨਾ ਵਾਪਰ ਗਈ। ਨਿਮਿਸ਼ਾ ਮਹਿਤਾ ਨੇ ਐਲਾਨ ਕੀਤਾ ਕਿ ਅਗਰ ਸਰਕਾਰ ਨੇ ਇਸ ਵੱਲ ਜਲਦੀ ਧਿਆਨ ਨਾ ਦਿੱਤਾ ਤਾਂ ਅਸੀਂ ਲੋਕਾ ਨੂੰ ਨਾਲ ਲੈਕੇ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ।1