logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਨਗਰ ਨਿਗਮ ਬਰਨਾਲਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਦੋ-ਤਿਹਾਈ ਬਹੁਮਤ ਨਾਲ ਜਿੱਤ ਦਰਜ ਕਰਨ ਤੋਂ ਬਾਅਦ ਸ਼ਹਿਰ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਬਹੁਮਤ ਹਾਸਿਲ ਹੁੰਦਿਆਂ ਹੀ ਸਾਰਿਆਂ ਦੀਆਂ ਨਜ਼ਰਾਂ ਹੁਣ ਮੇਅਰ ਦੀ ਵੱਕਾਰੀ ਕੁਰਸੀ 'ਤੇ ਟਿਕ ਗਈਆਂ ਹਨ, ਜਿਸ ਨੂੰ ਹਾਸਿਲ ਕਰਨ ਲਈ ਸਿਆਸੀ ਜੋੜ-ਤੋੜ ਬੇਹੱਦ ਤੇਜ਼ ਹੋ ਚੁੱਕੀ ਹੈ। ਭਾਵੇਂ ਕਿ ਪਾਰਟੀ ਅੰਦਰ ਕਈ ਦਾਅਵੇਦਾਰ ਇਸ ਦੌੜ ਵਿੱਚ ਸ਼ਾਮਲ ਹਨ, ਪਰ ਸਿਆਸੀ ਗਲਿਆਰਿਆਂ ਵਿੱਚ ਇਸ ਵੇਲੇ ਸਭ ਤੋਂ ਮੋਹਰੀ ਨਾਮ ਕੌਂਸਲਰ ਹਸਨਪ੍ਰੀਤ ਭਾਰਦਵਾਜ ਦਾ ਚੱਲ ਰਿਹਾ ਹੈ, ਜਿਨ੍ਹਾਂ ਦੀ ਦਾਅਵੇਦਾਰੀ ਬਾਕੀਆਂ ਦੇ ਮੁਕਾਬਲੇ ਸਭ ਤੋਂ ਭਾਰੂ ਮੰਨੀ ਜਾ ਰਹੀ ਹੈ। ਇਸ ਦੌਰਾਨ, ਮੇਅਰ ਦੀ ਚੋਣ ਨੂੰ ਲੈ ਕੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਸਾਰੇ ਚੁਣੇ ਹੋਏ ਕੌਂਸਲਰ ਅਤੇ ਸੀਨੀਅਰ ਲੀਡਰਸ਼ਿਪ ਇੱਕ ਮੇਜ਼ 'ਤੇ ਇਕੱਠੇ ਬੈਠ ਕੇ ਸਰਬਸੰਮਤੀ ਨਾਲ ਮੇਅਰ ਬਣਾਉਣ ਦਾ ਫੈਸਲਾ ਲੈਣਗੇ। ਜ਼ਿਲ੍ਹਾ ਇੰਚਾਰਜ ਸੁਰਿੰਦਰ ਗੋਇਲ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਮੀਤ ਹੇਅਰ ਨੇ ਕਿਹਾ ਕਿ ਪਾਰਟੀ ਦਾ ਮੁੱਖ ਮਕਸਦ ਬਰਨਾਲਾ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਨਾ ਹੈ ਅਤੇ ਜਿਸ ਵੀ ਆਗੂ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਹ ਸਾਰਿਆਂ ਦੀ ਸਹਿਮਤੀ ਨਾਲ ਹੀ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਹੀ ਕੌਂਸਲਰਾਂ ਕੋਲ ਮੇਅਰ ਜਿੰਨ੍ਹੀਆਂ ਪਾਵਰਾਂ ਹੋਣਗੀਆਂ। ਭਾਵੇਂ ਸੰਸਦ ਮੈਂਬਰ ਵੱਲੋਂ ਸਰਬਸੰਮਤੀ ਦੀ ਗੱਲ ਕਹੀ ਜਾ ਰਹੀ ਹੈ, ਪਰ ਸਿਆਸੀ ਮਾਹਿਰ ਹਸਨਪ੍ਰੀਤ ਭਾਰਦਵਾਜ ਦੀ ਦਾਅਵੇਦਾਰੀ ਨੂੰ ਲਗਭਗ ਤੈਅ ਮੰਨ ਕੇ ਚੱਲ ਰਹੇ ਹਨ। ਇਸ ਦਾ ਮੁੱਖ ਕਾਰਨ ਐੱਮਪੀ ਮੀਤ ਹੇਅਰ ਅਤੇ ਹਸਨਪ੍ਰੀਤ ਭਾਰਦਵਾਜ ਵਿਚਕਾਰਲੀ ਅਟੁੱਟ ਸਾਂਝ ਹੈ। ਚੋਣ ਮੁਹਿੰਮ ਦੌਰਾਨ ਹੋਈਆਂ ਰੈਲੀਆਂ, ਪਬਲਿਕ ਮੀਟਿੰਗਾਂ ਅਤੇ ਪਿਛਲੇ ਸਮੇਂ ਦੌਰਾਨ ਕੀਤੀਆਂ ਪ੍ਰੈਸ ਕਾਨਫਰੰਸਾਂ ਵਿੱਚ ਦੋਵਾਂ ਆਗੂਆਂ ਨੇ ਜਨਤਕ ਤੌਰ 'ਤੇ ਹਿੱਕ ਠੋਕ ਕੇ ਕਿਹਾ ਸੀ ਕਿ ਉਨ੍ਹਾਂ ਨੇ ਹਮੇਸ਼ਾ ਯਾਰੀਆਂ ਨਿਭਾਈਆਂ ਹਨ ਅਤੇ ਕਦੇ ਵੀ ਆਪਣੇ ਯਾਰਾਂ ਨਾਲ ਧੋਖਾ ਨਹੀਂ ਕੀਤਾ। ਚੋਣ ਸਟੇਜਾਂ ਤੋਂ ਇੱਥੇ ਤੱਕ ਕਿਹਾ ਗਿਆ ਸੀ ਕਿ ਮੀਤ ਹੇਅਰ ਅਤੇ ਹਸਨਪ੍ਰੀਤ ਭਾਰਦਵਾਜ ਸਿਰਫ਼ ਪੁਰਾਣੇ ਦੋਸਤ ਹੀ ਨਹੀਂ, ਬਲਕਿ ਹੁਣ ਆਪਸ ਵਿੱਚ ਸਕਿਆਂ ਭਰਾਵਾਂ ਵਾਂਗ ਹਨ। ਇਸ ਜਜ਼ਬਾਤੀ ਅਤੇ ਪਰਿਵਾਰਕ ਸੁਮੇਲ ਨੇ ਭਾਰਦਵਾਜ ਦਾ ਪੱਖ ਸਭ ਤੋਂ ਉੱਪਰ ਕਰ ਦਿੱਤਾ ਹੈ। ਇੱਥੇ ਹੀ ਬੱਸ ਨਹੀਂ, ਹਸਨਪ੍ਰੀਤ ਭਾਰਦਵਾਜ ਨੂੰ ਮੇਅਰ ਬਣਾਉਣ ਦੀ ਮੰਗ ਹੁਣ ਸਿਰਫ਼ ਸਿਆਸੀ ਕਮਰਿਆਂ ਤੱਕ ਸੀਮਤ ਨਹੀਂ ਰਹੀ, ਬਲਕਿ ਇਹ ਬਰਨਾਲਾ ਦੇ ਲੋਕਾਂ ਦੀ ਇੱਕ ਮੁਹਿੰਮ ਬਣ ਚੁੱਕੀ ਹੈ। ਸ਼ਹਿਰ ਦੇ ਬਹੁ-ਗਿਣਤੀ ਲੋਕਾਂ, ਸਮਰਥਕਾਂ ਅਤੇ ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਪਰ ਹਸਨਪ੍ਰੀਤ ਦੇ ਹੱਕ ਵਿੱਚ ਲਗਾਤਾਰ ਪੋਸਟਾਂ ਪਾ ਕੇ ਇੱਕ ਲਹਿਰ ਸਿਰਜੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮੀਤ ਹੇਅਰ ਅਤੇ ਹਸਨਪ੍ਰੀਤ ਦੀ ਇਹ ਭਰਾਵਾਂ ਵਾਲੀ ਜੋੜੀ ਸ਼ਹਿਰ ਦੀ ਕਮਾਨ ਸੰਭਾਲਦੀ ਹੈ ਤਾਂ ਬਰਨਾਲਾ ਦੇ ਵਿਕਾਸ ਕਾਰਜਾਂ ਨੂੰ ਇੱਕ ਨਵੀਂ ਅਤੇ ਵੱਡੀ ਰਫ਼ਤਾਰ ਮਿਲੇਗੀ। ਹੁਣ ਪੂਰੇ ਸ਼ਹਿਰ ਦੀਆਂ ਨਜ਼ਰਾਂ ਅਗਲੇ ਦਿਨੀਂ ਆਉਣ ਵਾਲੇ ਫੈਸਲੇ 'ਤੇ ਟਿਕੀਆਂ ਹੋਈਆਂ ਹਨ।

2 hrs ago
user_ਸੋਨੀ ਗੋਇਲ
ਸੋਨੀ ਗੋਇਲ
Local News Reporter ਬਰਨਾਲਾ, ਬਰਨਾਲਾ, ਪੰਜਾਬ•
2 hrs ago
d91d6e79-110d-4314-a132-31cc4351ebb5

More news from ਪੰਜਾਬ and nearby areas
  • ਬਰਨਾਲਾ ਦੇ ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਕੁਮਾਰ ਧਰਮਾ, ਆਪਣੀ ਪਤਨੀ ਰੇਨੂ ਧਰਮਾ ਨਾਲ, ਵਾਰਡ ਵਾਸੀਆਂ ਦਾ ਧੰਨਵਾਦ ਕਰਨ ਲਈ ਪਹੁੰਚੇ। ਇਸ ਮੌਕੇ ਵਾਰਡ ਦੇ ਵਾਸੀਆਂ ਨੇ ਕੁਲਦੀਪ ਕੁਮਾਰ ਧਰਮਾ ਦਾ ਨੱਚ-ਟੱਪ ਕੇ ਭਰਵਾਂ ਸਵਾਗਤ ਕੀਤਾ।
    1
    ਬਰਨਾਲਾ ਦੇ ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਕੁਮਾਰ ਧਰਮਾ, ਆਪਣੀ ਪਤਨੀ ਰੇਨੂ ਧਰਮਾ ਨਾਲ, ਵਾਰਡ ਵਾਸੀਆਂ ਦਾ ਧੰਨਵਾਦ ਕਰਨ ਲਈ ਪਹੁੰਚੇ। ਇਸ ਮੌਕੇ ਵਾਰਡ ਦੇ ਵਾਸੀਆਂ ਨੇ ਕੁਲਦੀਪ ਕੁਮਾਰ ਧਰਮਾ ਦਾ ਨੱਚ-ਟੱਪ ਕੇ ਭਰਵਾਂ ਸਵਾਗਤ ਕੀਤਾ।
    user_ਸੋਨੀ ਗੋਇਲ
    ਸੋਨੀ ਗੋਇਲ
    Local News Reporter ਬਰਨਾਲਾ, ਬਰਨਾਲਾ, ਪੰਜਾਬ•
    8 hrs ago
  • ਦੋਰਾਹਾ ਦੇ ਵਾਰਡ ਨੰਬਰ 12 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਬਲਕਾਰ ਸਿੰਘ ਆਪਣੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ ਹਨ।
    1
    ਦੋਰਾਹਾ ਦੇ ਵਾਰਡ ਨੰਬਰ 12 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਬਲਕਾਰ ਸਿੰਘ ਆਪਣੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ ਹਨ।
    user_BNN Best News Network
    BNN Best News Network
    Local News Reporter ਪਾਇਲ, ਲੁਧਿਆਣਾ, ਪੰਜਾਬ•
    2 hrs ago
  • Available for Rent - Farm Supplies Available From : 30/05/2026 Rent : jwy cnbh Available Until : 31/05/2026 City / Locality : Pind Khedi Item For Rent : mckijfj Farming Sector : Farm Supplies Mandeep
    7
    Available for Rent - Farm Supplies
Available From : 30/05/2026
Rent : jwy  cnbh
Available Until : 31/05/2026
City / Locality : Pind Khedi
Item For Rent : mckijfj
Farming Sector : Farm Supplies
Mandeep
    user_Mandee Google
    Mandee Google
    ਤਲਵੰਡੀ ਸਾਬੋ, ਬਠਿੰਡਾ, ਪੰਜਾਬ•
    10 hrs ago
  • ਆਮ ਆਦਮੀ ਪਾਰਟੀ ਦੀ ਉਮੀਦਵਾਰ ਗੁਰਦੇਵ ਕੌਰ ਸਿੰਦਾ ਨੇ 19 ਵਾਰਡ ਤੋਂ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਇਹ ਜਿੱਤ 635 ਵੋਟਾਂ ਦੇ ਫਰਕ ਨਾਲ ਹਾਸਲ ਕੀਤੀ। ਵਾਰਡ ਸਕੱਤਰ ਅਸ਼ੋਕ ਕੁਮਾਰ ਨੇ ਇਸ ਜਿੱਤ ਲਈ ਵੋਟਰਾਂ ਅਤੇ ਸਮਰਥਕਾਂ ਦਾ ਤਹਿ ਦਿਲੋਂ ਧੰਨਵਾਦ ਪ੍ਰਗਟਾਇਆ ਹੈ।
    1
    ਆਮ ਆਦਮੀ ਪਾਰਟੀ ਦੀ ਉਮੀਦਵਾਰ ਗੁਰਦੇਵ ਕੌਰ ਸਿੰਦਾ ਨੇ 19 ਵਾਰਡ ਤੋਂ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਇਹ ਜਿੱਤ 635 ਵੋਟਾਂ ਦੇ ਫਰਕ ਨਾਲ ਹਾਸਲ ਕੀਤੀ। ਵਾਰਡ ਸਕੱਤਰ ਅਸ਼ੋਕ ਕੁਮਾਰ ਨੇ ਇਸ ਜਿੱਤ ਲਈ ਵੋਟਰਾਂ ਅਤੇ ਸਮਰਥਕਾਂ ਦਾ ਤਹਿ ਦਿਲੋਂ ਧੰਨਵਾਦ ਪ੍ਰਗਟਾਇਆ ਹੈ।
    user_ਅਸ਼ੋਕ ਕੁਮਾਰ
    ਅਸ਼ੋਕ ਕੁਮਾਰ
    Digital printer ਬਠਿੰਡਾ, ਬਠਿੰਡਾ, ਪੰਜਾਬ•
    22 hrs ago
  • ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਖੰਨਾ ਨਗਰ ਕੋਂਸਲ ਚੋਣਾਂ ਦੇ ਨਤੀਜਿਆਂ ਬਾਰੇ ਗੱਲ ਕੀਤੀ ਹੈ। ਉਨ੍ਹਾਂ ਦੇ ਇਸ ਬਿਆਨ ਨੂੰ ਧਿਆਨ ਨਾਲ ਸੁਣਨ ਦੀ ਅਪੀਲ ਕੀਤੀ ਗਈ ਹੈ।
    1
    ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਖੰਨਾ ਨਗਰ ਕੋਂਸਲ ਚੋਣਾਂ ਦੇ ਨਤੀਜਿਆਂ ਬਾਰੇ ਗੱਲ ਕੀਤੀ ਹੈ। ਉਨ੍ਹਾਂ ਦੇ ਇਸ ਬਿਆਨ ਨੂੰ ਧਿਆਨ ਨਾਲ ਸੁਣਨ ਦੀ ਅਪੀਲ ਕੀਤੀ ਗਈ ਹੈ।
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਖੰਨਾ, ਲੁਧਿਆਣਾ, ਪੰਜਾਬ•
    3 hrs ago
  • ਮੂਣਕ ਦੇ ਪਿੰਡ ਮਹਾਂ ਸਿੰਘ ਵਾਲਾ ਵਿੱਚ ਬੀ.ਡੀ.ਪੀ.ਓ (ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ) ਦਫ਼ਤਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
    1
    ਮੂਣਕ ਦੇ ਪਿੰਡ ਮਹਾਂ ਸਿੰਘ ਵਾਲਾ ਵਿੱਚ ਬੀ.ਡੀ.ਪੀ.ਓ (ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ) ਦਫ਼ਤਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
    user_News India Times
    News India Times
    ਮੂਨਕ, ਸੰਗਰੂਰ, ਪੰਜਾਬ•
    10 hrs ago
  • ਫਰੀਦਕੋਟ ਦੇ ਵਾਰਡ ਨੰਬਰ ਇੱਕ ਦੇ ਵਸਨੀਕਾਂ ਵੱਲੋਂ ਭੰਡਾਰੀ ਪਰਿਵਾਰ ਨੂੰ ਦਿੱਤੇ ਗਏ 'ਫਤਵੇ' (ਫ਼ਤਵਾ) ਲਈ ਭੰਡਾਰੀ ਪਰਿਵਾਰ ਨੇ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
    1
    ਫਰੀਦਕੋਟ ਦੇ ਵਾਰਡ ਨੰਬਰ ਇੱਕ ਦੇ ਵਸਨੀਕਾਂ ਵੱਲੋਂ ਭੰਡਾਰੀ ਪਰਿਵਾਰ ਨੂੰ ਦਿੱਤੇ ਗਏ 'ਫਤਵੇ' (ਫ਼ਤਵਾ) ਲਈ ਭੰਡਾਰੀ ਪਰਿਵਾਰ ਨੇ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
    user_Jagtar singh 94656-31803
    Jagtar singh 94656-31803
    ਫਰੀਦਕੋਟ, ਫਰੀਦਕੋਟ, ਪੰਜਾਬ•
    3 hrs ago
  • ਦੋਰਾਹਾ ਦੇ ਵਾਰਡ ਨੰਬਰ 9 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਜਿੱਤ ਦਰਜ ਕਰਨ ਵਾਲੇ ਪੰਕਜ ਗੌਤਮ ਨੇ ਘਰ ਵਾਪਸੀ ਕੀਤੀ ਹੈ। ਇਸ ਮੌਕੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਉਨ੍ਹਾਂ ਦਾ ਸਵਾਗਤ ਕੀਤਾ।
    1
    ਦੋਰਾਹਾ ਦੇ ਵਾਰਡ ਨੰਬਰ 9 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਜਿੱਤ ਦਰਜ ਕਰਨ ਵਾਲੇ ਪੰਕਜ ਗੌਤਮ ਨੇ ਘਰ ਵਾਪਸੀ ਕੀਤੀ ਹੈ। ਇਸ ਮੌਕੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਉਨ੍ਹਾਂ ਦਾ ਸਵਾਗਤ ਕੀਤਾ।
    user_BNN Best News Network
    BNN Best News Network
    Local News Reporter ਪਾਇਲ, ਲੁਧਿਆਣਾ, ਪੰਜਾਬ•
    3 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.