logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਬਲਾਚੌਰ 'ਚ ਗਰਜੇ ਕਰਨ ਸਿੰਘ ਰਾਣਾ; ਕਿਹਾ- ਸਰਕਾਰੀ ਸਿੱਖਿਆ ਨੂੰ ਖ਼ਤਮ ਕਰਕੇ ਨਿੱਜੀਕਰਨ ਵੱਲ ਵਧ ਰਹੀ ਹੈ ਮਾਨ ਸਰਕਾਰ। ​ਬਲਾਚੌਰ, 16 ਅਪ੍ਰੈਲ (ਤਜਿੰਦਰ ਜੋਤ):ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਭਗਵੰਤ ਮਾਨ ਸਰਕਾਰ ਹੁਣ ਆਪਣੇ ਹੀ ਫੈਸਲਿਆਂ ਕਾਰਨ ਸਵਾਲਾਂ ਦੇ ਘੇਰੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ। 'ਸਾਂਝਾ ਕਿਸਾਨ ਮਜ਼ਦੂਰ ਮੋਰਚਾ ਭਾਈ ਲਾਲੋ ਲੋਕ ਮੰਚ ਪੰਜਾਬ' ਦੇ ਜਨਰਲ ਸਕੱਤਰ ਸਾਥੀ ਕਰਨ ਸਿੰਘ ਰਾਣਾ ਨੇ ਸਰਕਾਰ ਦੀ ਸਿੱਖਿਆ ਨੀਤੀ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਸਰਕਾਰ ਸਰਕਾਰੀ ਸਿੱਖਿਆ ਤੰਤਰ ਨੂੰ ਸੁਧਾਰਨ ਦੀ ਬਜਾਏ ਇਸ ਦਾ "ਜਲੂਸ" ਕੱਢ ਰਹੀ ਹੈ।​ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਨ ਸਿੰਘ ਰਾਣਾ ਨੇ ਕਿਹਾ ਕਿ ਕਿਸੇ ਵੀ ਸੂਬੇ ਦੀ ਤਰੱਕੀ ਲਈ ਮੁਫ਼ਤ ਅਤੇ ਮਿਆਰੀ ਸਿੱਖਿਆ ਬੁਨਿਆਦੀ ਸ਼ਰਤ ਹੈ। ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਦੋਵੇਂ ਸਰਕਾਰਾਂ ਪੂੰਜੀਵਾਦੀ ਕਾਰਪੋਰੇਟ ਮਾਡਲ 'ਤੇ ਚੱਲ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਸਰਕਾਰੀ ਸਿੱਖਿਆ ਢਾਂਚੇ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਤਾਂ ਜੋ ਸਿੱਖਿਆ ਦਾ ਮੁਕੰਮਲ ਨਿੱਜੀਕਰਨ ਕੀਤਾ ਜਾ ਸਕੇ।9 ਵਿਸ਼ੇ ਅਤੇ ਮਹਿਜ਼ 2 ਅਧਿਆਪਕ ​ਸਾਥੀ ਰਾਣਾ ਨੇ ਡੀ.ਐਸ.ਈ. ਵੱਲੋਂ ਜਾਰੀ ਪੱਤਰ ਦਾ ਹਵਾਲਾ ਦਿੰਦਿਆਂ ਇੱਕ ਹੈਰਾਨੀਜਨਕ ਖ਼ੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਨਵੇਂ ਹੁਕਮਾਂ ਅਨੁਸਾਰ​ਸਰਕਾਰੀ ਮਿਡਲ ਸਕੂਲਾਂ 6ਵੀਂ ਤੋਂ 8ਵੀਂ ਜਮਾਤ ਵਿੱਚ ਜਿੱਥੇ ਪਹਿਲਾਂ ਵੱਖ-ਵੱਖ ਵਿਸ਼ਿਆਂ ਲਈ ਅਧਿਆਪਕ ਹੁੰਦੇ ਸਨ, ਹੁਣ ਉੱਥੇ ਸਿਰਫ਼ 2 ਅਧਿਆਪਕ ਹੀ ਨਿਯੁਕਤ ਕੀਤੇ ਜਾਣਗੇ।​ਇਹ 2 ਅਧਿਆਪਕ ਹੀ ਮਿਲ ਕੇ ਕੁੱਲ 9 ਵਿਸ਼ੇ ਪੜ੍ਹਾਉਣਗੇ।​ਉਨ੍ਹਾਂ ਸਵਾਲ ਕੀਤਾ ਕਿ ਜੇਕਰ ਹਰ ਵਿਸ਼ੇ ਲਈ ਮਾਹਿਰ ਅਧਿਆਪਕ ਨਹੀਂ ਹੋਵੇਗਾ, ਤਾਂ ਬੱਚਿਆਂ ਦੀ ਪੜ੍ਹਾਈ ਦੀ ਨੀਂਹ ਕਿਵੇਂ ਮਜ਼ਬੂਤ ਹੋਵੇਗੀ? ਉਨ੍ਹਾਂ ਕਿਹਾ ਕਿ ਇੱਕੋ ਅਧਿਆਪਕ ਵੱਲੋਂ ਕਈ ਵਿਸ਼ੇ ਪੜ੍ਹਾਉਣ ਨਾਲ ਸਿੱਖਿਆ ਦਾ ਪੱਧਰ ਡਿੱਗਣਾ ਤੈਅ ਹੈ।​ਕਿਸਾਨ ਆਗੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ​ ਹਰ ਮਿਡਲ ਸਕੂਲ ਵਿੱਚ ਹਰ ਵਿਸ਼ੇ ਲਈ ਵੱਖਰਾ ਅਤੇ ਮਾਹਿਰ ਅਧਿਆਪਕ ਤਾਇਨਾਤ ਕੀਤਾ ਜਾਵੇ।​ਸਿੱਖਿਆ ਬਜਟ ਵਿੱਚ ਵਾਧਾ ਕਰਕੇ ਸਰਕਾਰੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਅਧਿਆਪਕਾਂ ਦੀਆਂ ਅਸਾਮੀਆਂ ਖ਼ਤਮ ਕਰਨ ਦੀ ਬਜਾਏ ਨਵੀਆਂ ਭਰਤੀਆਂ ਕੀਤੀਆਂ ਜਾਣ।​ਇਸ ਮੌਕੇ ਉਨ੍ਹਾਂ ਨਾਲ ਮਾਸਟਰ ਮੋਹਨ ਚੰਦ, ਮਨੋਹਰ ਲਾਲ, ਕਰਨੈਲ ਸਿੰਘ ਭੱਲਾ ਅਤੇ ਕ੍ਰਿਸ਼ਨ ਲਾਲ ਵੀ ਮੌਜੂਦ ਸਨ, ਜਿਨ੍ਹਾਂ ਨੇ ਸਰਕਾਰ ਦੇ ਇਸ ਲੋਕ-ਵਿਰੋਧੀ ਫੈਸਲੇ ਦੀ ਸਖ਼ਤ ਨਿਖੇਧੀ ਕੀਤੀ।

3 hrs ago
user_Tajinder singh
Tajinder singh
ਬਲਾਚੌਰ, ਸ਼ਹੀਦ ਭਗਤ ਸਿੰਘ ਨਗਰ, ਪੰਜਾਬ•
3 hrs ago
b61ee2d9-9586-429e-85ba-268fd6e2d176

More news from ਪੰਜਾਬ and nearby areas
  • ਹੁਸ਼ਿਆਰਪੁਰ (ਅਸ਼ਵਨੀ ਸ਼ਰਮਾ) ਬੀਜੇਪੀ ਦੇ ਆਗੂ, ਗੜਸ਼ੰਕਰ ਤੋਂ ਸਾਬਕਾ ਵਿਧਾਇਕ ਅਵਿਨਾਸ਼ ਰਾਏ ਖੰਨਾ ਨੇ ਜਲੰਧਰ ਤੋਂ ਜੇਜੋਂ ਤੱਕ ਰੇਲ ਨੂੰ ਦੁਬਾਰਾ ਚਲਾਉਣ ਲਈ ਕੇਂਦਰੀ ਮੰਤਰੀ ਅਤੇ ਰੇਲਵੇ ਵਿਭਾਗ ਦਾ ਧੰਨਵਾਦ ਕੀਤਾ।
    1
    ਹੁਸ਼ਿਆਰਪੁਰ (ਅਸ਼ਵਨੀ ਸ਼ਰਮਾ) ਬੀਜੇਪੀ ਦੇ ਆਗੂ, ਗੜਸ਼ੰਕਰ ਤੋਂ ਸਾਬਕਾ ਵਿਧਾਇਕ ਅਵਿਨਾਸ਼ ਰਾਏ ਖੰਨਾ ਨੇ ਜਲੰਧਰ ਤੋਂ ਜੇਜੋਂ ਤੱਕ ਰੇਲ ਨੂੰ ਦੁਬਾਰਾ ਚਲਾਉਣ ਲਈ ਕੇਂਦਰੀ ਮੰਤਰੀ ਅਤੇ ਰੇਲਵੇ ਵਿਭਾਗ ਦਾ ਧੰਨਵਾਦ ਕੀਤਾ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    3 hrs ago
  • Post by ਪ੍ਰਦੀਪ ਧੀਮਾਨ
    1
    Post by ਪ੍ਰਦੀਪ ਧੀਮਾਨ
    user_ਪ੍ਰਦੀਪ ਧੀਮਾਨ
    ਪ੍ਰਦੀਪ ਧੀਮਾਨ
    Photographer ਰੂਪ ਨਗਰ, ਰੂਪਨਗਰ, ਪੰਜਾਬ•
    6 hrs ago
  • फिरौती की मांग पर फायरिंग करने वाले एक आरोपी को किया गिरफ्तार बाकी अभी भी फरार
    1
    फिरौती की मांग पर फायरिंग करने वाले एक आरोपी को किया गिरफ्तार बाकी अभी भी फरार
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਖੰਨਾ, ਲੁਧਿਆਣਾ, ਪੰਜਾਬ•
    11 hrs ago
  • ਲੁਧਿਆਣਾ ਬੱਸ ਸਟੈਂਡ ਬਣਿਆ ਦੇਹ ਵਪਾਰ ਦਾ ਅੱਡਾ ,ਸ਼ਰੇਆਮ ਲੜਕੀਆ ਚਲਾ ਰਹੀਆਂ ਨੇ ਧੰਦਾ
    1
    ਲੁਧਿਆਣਾ ਬੱਸ ਸਟੈਂਡ ਬਣਿਆ ਦੇਹ ਵਪਾਰ ਦਾ ਅੱਡਾ ,ਸ਼ਰੇਆਮ ਲੜਕੀਆ ਚਲਾ ਰਹੀਆਂ ਨੇ ਧੰਦਾ
    user_Neeraj kumar( Prime 81 News)
    Neeraj kumar( Prime 81 News)
    Local News Reporter ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    19 hrs ago
  • Post by Krishna Singh
    3
    Post by Krishna Singh
    user_Krishna Singh
    Krishna Singh
    Carpenter ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    21 hrs ago
  • . ਸਾਉਦੀ ਅਰਬ ਗਰੇਨਾਇਟ ਵੈਲੀ ਦੇ ਨਜਾਰੇ ਅਲੱਗ਼ ਹੀ ਨੇ ਉਜਾੜ ਥਾਵਾਂ ਵਿੱਚ ਰੰਬ ਵਸਦਾ ਹੈ। ਅਗਰਾਸ ਕੰਪਨੀ ਵਿੱਚ ਕੰਮ ਕਰਦੇ ਹੋਏ ਸੋਹਣੀ ਥਾਵਾਂ ਵੇਖਿਆ ਨੇ ੴ।
    3
    . ਸਾਉਦੀ ਅਰਬ ਗਰੇਨਾਇਟ ਵੈਲੀ ਦੇ ਨਜਾਰੇ ਅਲੱਗ਼ ਹੀ ਨੇ ਉਜਾੜ ਥਾਵਾਂ ਵਿੱਚ ਰੰਬ ਵਸਦਾ ਹੈ। ਅਗਰਾਸ ਕੰਪਨੀ ਵਿੱਚ ਕੰਮ  ਕਰਦੇ ਹੋਏ ਸੋਹਣੀ ਥਾਵਾਂ ਵੇਖਿਆ ਨੇ ੴ।
    user_Rammi Cheema
    Rammi Cheema
    ਪਾਇਲ, ਲੁਧਿਆਣਾ, ਪੰਜਾਬ•
    22 hrs ago
  • ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਵਸ ਉਤੇ ਫਿਲੌਰ ਲੋਕ ਇਨਸਾਫ ਮੰਚ ਵੱਲੋਂ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਉਪਰ ਕੀਤੇ ਫੁੱਲ ਭੇਟ
    1
    ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਵਸ ਉਤੇ  ਫਿਲੌਰ ਲੋਕ ਇਨਸਾਫ ਮੰਚ ਵੱਲੋਂ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਉਪਰ ਕੀਤੇ ਫੁੱਲ ਭੇਟ
    user_Jagjit Bhatti
    Jagjit Bhatti
    ਫਿਲੌਰ, ਜਲੰਧਰ, ਪੰਜਾਬ•
    23 hrs ago
  • ਖੰਨਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, IPL ਕ੍ਰਿਕਟ ਮੈਚ ਤੇ ਦੜਾ ਸੱਟਾ ਲਾਉਣ ਵਾਲੇ 4 ਕਾਬੂ, ਲੈਪਟਾਪ, ਮੋਬਾਇਲ ਅਤੇ ਨਗਦੀ ਬਰਾਮਦ
    1
    ਖੰਨਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, IPL ਕ੍ਰਿਕਟ ਮੈਚ ਤੇ ਦੜਾ ਸੱਟਾ ਲਾਉਣ ਵਾਲੇ 4 ਕਾਬੂ, ਲੈਪਟਾਪ, ਮੋਬਾਇਲ ਅਤੇ ਨਗਦੀ ਬਰਾਮਦ
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਖੰਨਾ, ਲੁਧਿਆਣਾ, ਪੰਜਾਬ•
    13 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.