logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਗੈਸ ਸਿਲੰਡਰਾਂ ਦੀ ਕਮੀ ਦੀਆਂ ਅਫਵਾਹਾਂ ਨਾਲ ਘਬਰਾਹਟ, ਏਜੰਸੀਆਂ ਅੱਗੇ ਲੰਬੀਆਂ ਲਾਈਨਾਂ; ਬਲੈਕ ਵਿੱਚ ਵਧੇ ਰੇਟਾਂ ਦੀ ਵੀ ਚਰਚਾ ਤਲਵੰਡੀ ਸਾਬੋ, 14 ਮਾਰਚ (ਗੁਰਜੰਟ ਸਿੰਘ ਨਥੇਹਾ)– ਇਲਾਕੇ ਵਿੱਚ ਚੱਲ ਰਹੀ ਅਣਸ਼ਚਿਤਤਾ ਦੇ ਮਾਹੌਲ ਦੌਰਾਨ ਜਿੱਥੇ ਡੀਜ਼ਲ ਅਤੇ ਪੈਟਰੋਲ ਦੀ ਸੰਭਾਵਿਤ ਕਿੱਲਤ ਦੀਆਂ ਗੱਲਾਂ ਚੱਲ ਰਹੀਆਂ ਹਨ, ਉਥੇ ਰਸੋਈ ਗੈਸ ਸਿਲੰਡਰਾਂ ਨੂੰ ਲੈ ਕੇ ਫੈਲ ਰਹੀਆਂ ਅਫਵਾਹਾਂ ਨੇ ਵੀ ਲੋਕਾਂ ਵਿੱਚ ਘਬਰਾਹਟ ਪੈਦਾ ਕਰ ਦਿੱਤੀ ਹੈ। ਇਸ ਕਾਰਨ ਗੈਸ ਏਜੰਸੀਆਂ ਦੇ ਬਾਹਰ ਸਿਲੰਡਰਾਂ ਦੀ ਬੁਕਿੰਗ ਅਤੇ ਖਰੀਦ ਲਈ ਲੋਕਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਜੇਕਰ ਤਲਵੰਡੀ ਸਾਬੋ ਖੇਤਰ ਦੀ ਗੱਲ ਕਰੀਏ ਤਾਂ ਅੱਜ ਨੱਤ ਰੋਡ ਸਥਿਤ ਇੱਕ ਗੈਸ ਏਜੰਸੀ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਸਿਲੰਡਰ ਲੈਣ ਲਈ ਇਕੱਠੇ ਹੋਏ ਅਤੇ ਕਈ ਲੋਕ ਘੰਟਿਆਂ ਤੱਕ ਆਪਣੀ ਵਾਰੀ ਦੀ ਉਡੀਕ ਕਰਦੇ ਰਹੇ। ਵਧਦੀ ਭੀੜ ਨੂੰ ਦੇਖਦਿਆਂ ਏਜੰਸੀਆਂ ਵੱਲੋਂ ਬੁਕਿੰਗ ਦਾ ਸਮਾਂ ਵੀ ਵਧਾਇਆ ਗਿਆ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਬੁਕਿੰਗ ਕੀਤੀ ਜਾ ਸਕੇ। ਇਸ ਦੌਰਾਨ ਇਲਾਕੇ ਵਿੱਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਗੈਸ ਸਿਲੰਡਰਾਂ ਦੀ ਕਮੀ ਦੇ ਮਾਹੌਲ ਦਾ ਫਾਇਦਾ ਚੁੱਕਦਿਆਂ ਕੁਝ ਥਾਵਾਂ ’ਤੇ ਸਿਲੰਡਰ ਬਲੈਕ ਵਿੱਚ ਵੀ ਵੇਚੇ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਜਿੱਥੇ ਬਲੈਕ ਵਿੱਚ ਸਿਲੰਡਰ ਕਰੀਬ ਇੱਕ ਹਜ਼ਾਰ ਰੁਪਏ ਦੇ ਆਸਪਾਸ ਮਿਲ ਜਾਂਦਾ ਸੀ, ਉਥੇ ਹੁਣ ਇਸ ਦੀ ਕੀਮਤ ਵਧ ਕੇ ਦੋ ਹਜ਼ਾਰ ਰੁਪਏ ਤੱਕ ਪਹੁੰਚ ਗਈ ਹੈ। ਲੋਕਾਂ ਦਾ ਇਹ ਵੀ ਦਾਅਵਾ ਹੈ ਕਿ ਬਲੈਕ ਰੁਕਣ ਦੀ ਬਜਾਇ ਇਸ ਵਿੱਚ ਹੋਰ ਵਾਧਾ ਹੋ ਰਿਹਾ ਹੈ। ਦੂਜੇ ਪਾਸੇ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਗੈਸ ਸਿਲੰਡਰਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਨਾ ਫੈਲਾਉਣ ਅਤੇ ਨਾ ਹੀ ਅਫਵਾਹਾਂ ’ਤੇ ਵਿਸ਼ਵਾਸ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਜ਼ਰੂਰੀ ਵਸਤੂਆਂ ਦੀ ਸਪਲਾਈ ਸਧਾਰਣ ਤੌਰ ’ਤੇ ਜਾਰੀ ਹੈ ਅਤੇ ਲੋਕਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ। ਉੱਧਰ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੈਸ ਸਿਲੰਡਰਾਂ ਦੀ ਸਪਲਾਈ ਨੂੰ ਸੁਚਾਰੂ ਬਣਾਇਆ ਜਾਵੇ ਅਤੇ ਬਲੈਕ ਮਾਰਕੀਟਿੰਗ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਆਮ ਲੋਕਾਂ ਨੂੰ ਰਸੋਈ ਗੈਸ ਪ੍ਰਾਪਤ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

1 hr ago
user_Gurjant Singh Natheha
Gurjant Singh Natheha
ਪੱਤਰਕਾਰ ਤਲਵੰਡੀ ਸਾਬੋ, ਬਠਿੰਡਾ, ਪੰਜਾਬ•
1 hr ago

ਗੈਸ ਸਿਲੰਡਰਾਂ ਦੀ ਕਮੀ ਦੀਆਂ ਅਫਵਾਹਾਂ ਨਾਲ ਘਬਰਾਹਟ, ਏਜੰਸੀਆਂ ਅੱਗੇ ਲੰਬੀਆਂ ਲਾਈਨਾਂ; ਬਲੈਕ ਵਿੱਚ ਵਧੇ ਰੇਟਾਂ ਦੀ ਵੀ ਚਰਚਾ ਤਲਵੰਡੀ ਸਾਬੋ, 14 ਮਾਰਚ (ਗੁਰਜੰਟ ਸਿੰਘ ਨਥੇਹਾ)– ਇਲਾਕੇ ਵਿੱਚ ਚੱਲ ਰਹੀ ਅਣਸ਼ਚਿਤਤਾ ਦੇ ਮਾਹੌਲ ਦੌਰਾਨ ਜਿੱਥੇ ਡੀਜ਼ਲ ਅਤੇ ਪੈਟਰੋਲ ਦੀ ਸੰਭਾਵਿਤ ਕਿੱਲਤ ਦੀਆਂ ਗੱਲਾਂ ਚੱਲ ਰਹੀਆਂ ਹਨ, ਉਥੇ ਰਸੋਈ ਗੈਸ ਸਿਲੰਡਰਾਂ ਨੂੰ ਲੈ ਕੇ ਫੈਲ ਰਹੀਆਂ ਅਫਵਾਹਾਂ ਨੇ ਵੀ ਲੋਕਾਂ ਵਿੱਚ ਘਬਰਾਹਟ ਪੈਦਾ ਕਰ ਦਿੱਤੀ ਹੈ। ਇਸ ਕਾਰਨ ਗੈਸ ਏਜੰਸੀਆਂ ਦੇ ਬਾਹਰ ਸਿਲੰਡਰਾਂ ਦੀ ਬੁਕਿੰਗ ਅਤੇ ਖਰੀਦ ਲਈ ਲੋਕਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਜੇਕਰ ਤਲਵੰਡੀ ਸਾਬੋ ਖੇਤਰ ਦੀ ਗੱਲ ਕਰੀਏ ਤਾਂ ਅੱਜ ਨੱਤ ਰੋਡ ਸਥਿਤ ਇੱਕ ਗੈਸ ਏਜੰਸੀ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਸਿਲੰਡਰ ਲੈਣ ਲਈ ਇਕੱਠੇ

ਹੋਏ ਅਤੇ ਕਈ ਲੋਕ ਘੰਟਿਆਂ ਤੱਕ ਆਪਣੀ ਵਾਰੀ ਦੀ ਉਡੀਕ ਕਰਦੇ ਰਹੇ। ਵਧਦੀ ਭੀੜ ਨੂੰ ਦੇਖਦਿਆਂ ਏਜੰਸੀਆਂ ਵੱਲੋਂ ਬੁਕਿੰਗ ਦਾ ਸਮਾਂ ਵੀ ਵਧਾਇਆ ਗਿਆ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਬੁਕਿੰਗ ਕੀਤੀ ਜਾ ਸਕੇ। ਇਸ ਦੌਰਾਨ ਇਲਾਕੇ ਵਿੱਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਗੈਸ ਸਿਲੰਡਰਾਂ ਦੀ ਕਮੀ ਦੇ ਮਾਹੌਲ ਦਾ ਫਾਇਦਾ ਚੁੱਕਦਿਆਂ ਕੁਝ ਥਾਵਾਂ ’ਤੇ ਸਿਲੰਡਰ ਬਲੈਕ ਵਿੱਚ ਵੀ ਵੇਚੇ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਜਿੱਥੇ ਬਲੈਕ ਵਿੱਚ ਸਿਲੰਡਰ ਕਰੀਬ ਇੱਕ ਹਜ਼ਾਰ ਰੁਪਏ ਦੇ ਆਸਪਾਸ ਮਿਲ ਜਾਂਦਾ ਸੀ, ਉਥੇ ਹੁਣ ਇਸ ਦੀ ਕੀਮਤ ਵਧ ਕੇ ਦੋ ਹਜ਼ਾਰ ਰੁਪਏ ਤੱਕ ਪਹੁੰਚ ਗਈ ਹੈ। ਲੋਕਾਂ ਦਾ ਇਹ ਵੀ ਦਾਅਵਾ ਹੈ ਕਿ ਬਲੈਕ ਰੁਕਣ ਦੀ ਬਜਾਇ ਇਸ

ਵਿੱਚ ਹੋਰ ਵਾਧਾ ਹੋ ਰਿਹਾ ਹੈ। ਦੂਜੇ ਪਾਸੇ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਗੈਸ ਸਿਲੰਡਰਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਨਾ ਫੈਲਾਉਣ ਅਤੇ ਨਾ ਹੀ ਅਫਵਾਹਾਂ ’ਤੇ ਵਿਸ਼ਵਾਸ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਜ਼ਰੂਰੀ ਵਸਤੂਆਂ ਦੀ ਸਪਲਾਈ ਸਧਾਰਣ ਤੌਰ ’ਤੇ ਜਾਰੀ ਹੈ ਅਤੇ ਲੋਕਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ। ਉੱਧਰ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੈਸ ਸਿਲੰਡਰਾਂ ਦੀ ਸਪਲਾਈ ਨੂੰ ਸੁਚਾਰੂ ਬਣਾਇਆ ਜਾਵੇ ਅਤੇ ਬਲੈਕ ਮਾਰਕੀਟਿੰਗ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਆਮ ਲੋਕਾਂ ਨੂੰ ਰਸੋਈ ਗੈਸ ਪ੍ਰਾਪਤ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

More news from ਪੰਜਾਬ and nearby areas
  • Post by Gagan Deogan
    1
    Post by Gagan Deogan
    user_Gagan Deogan
    Gagan Deogan
    Speech Therapist ਮਾਨਸਾ, ਮਾਨਸਾ, ਪੰਜਾਬ•
    17 hrs ago
  • ਸਮੂਹ ਗ੍ਰਾਮ ਪੰਚਾਇਤ ਪਿੰਡ ਫਤਿਹਗੜ੍ਹ ਛੰਨਾਂ ਅਤੇ ਸਰਬੱਤ ਵੈੱਲਫੇਅਰ ਕਮੇਟੀ ਵੱਲੋਂ ਖੂਨਦਾਨ ਕੈਂਪ ਲਗਵਾਇਆ ਗਿਆ।
    1
    ਸਮੂਹ ਗ੍ਰਾਮ ਪੰਚਾਇਤ ਪਿੰਡ ਫਤਿਹਗੜ੍ਹ ਛੰਨਾਂ ਅਤੇ ਸਰਬੱਤ ਵੈੱਲਫੇਅਰ ਕਮੇਟੀ ਵੱਲੋਂ ਖੂਨਦਾਨ ਕੈਂਪ ਲਗਵਾਇਆ ਗਿਆ।
    user_Rajinder Singh
    Rajinder Singh
    Press Reporter ਮਾਨਸਾ, ਮਾਨਸਾ, ਪੰਜਾਬ•
    22 hrs ago
  • +919855202504 ਪੰਜਾਬ ਵਿੱਚ 117 ਵਿਧਾਨ ਸਭਾ 2027 ਲੜੀਆਂ ਜਾਣਗੀਆਂ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਛੋਟੇ ਦੁਕਾਨਦਾਰ ਮਧਮ ਪਰਕ ਦੇ ਲੋਕਾਂ ਲਈ ਬੇਨਤੀ ਹੈ ਕਿ ਸ਼ਹੀਦ ਭਗਤ ਸਿੰਘ ਦੀ ਪਾਰਟੀ ਨਾਲ ਅਤੇ ਕ੍ਰਾਂਤੀਕਾਰੀ ਲੋਕਾਂ ਦੀ ਪਾਰਟੀ ਨਾਲ ਜੁੜੋ ਆਪਣੇ ਪਰਿਵਾਰ ਨੂੰ ਗਰੀਬੀ ਦੇ ਦਲਦਲ ਚੋਂ ਕੱਢੋ ਗੂਗਲ ਤੇ ਜਾ ਕੇ ਸਰਚ ਜਰੂਰ ਕਰਿਓ +919855202504 ਨੰਬਰ ਤੁਸੀਂ ਰਾਬਤਾ ਕਰ ਸਕਦੇ ਹੋ
    1
    +919855202504  ਪੰਜਾਬ ਵਿੱਚ 117 ਵਿਧਾਨ ਸਭਾ 2027 ਲੜੀਆਂ ਜਾਣਗੀਆਂ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਛੋਟੇ ਦੁਕਾਨਦਾਰ ਮਧਮ ਪਰਕ ਦੇ ਲੋਕਾਂ ਲਈ ਬੇਨਤੀ ਹੈ ਕਿ ਸ਼ਹੀਦ ਭਗਤ ਸਿੰਘ ਦੀ ਪਾਰਟੀ ਨਾਲ ਅਤੇ ਕ੍ਰਾਂਤੀਕਾਰੀ ਲੋਕਾਂ ਦੀ ਪਾਰਟੀ ਨਾਲ ਜੁੜੋ ਆਪਣੇ ਪਰਿਵਾਰ ਨੂੰ ਗਰੀਬੀ ਦੇ ਦਲਦਲ ਚੋਂ ਕੱਢੋ ਗੂਗਲ ਤੇ ਜਾ ਕੇ ਸਰਚ ਜਰੂਰ ਕਰਿਓ +919855202504  ਨੰਬਰ ਤੁਸੀਂ ਰਾਬਤਾ ਕਰ ਸਕਦੇ ਹੋ
    user_Revolutionary Youth Front
    Revolutionary Youth Front
    Sardulgarh, Mansa•
    17 hrs ago
  • Post by New Granthi Singh Federation
    1
    Post by New Granthi Singh Federation
    user_New Granthi Singh Federation
    New Granthi Singh Federation
    Non-profit organisation ਮਲੋਟ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    2 hrs ago
  • Post by ਸੁੱਖਵਿੰਦਰ ਸਿੰਘ ਬਲਾਕ ਆਗੂ
    5
    Post by ਸੁੱਖਵਿੰਦਰ ਸਿੰਘ   ਬਲਾਕ ਆਗੂ
    user_ਸੁੱਖਵਿੰਦਰ ਸਿੰਘ   ਬਲਾਕ ਆਗੂ
    ਸੁੱਖਵਿੰਦਰ ਸਿੰਘ ਬਲਾਕ ਆਗੂ
    Voice of people ਨਿਹਾਲ ਸਿੰਘਵਾਲਾ, ਮੋਗਾ, ਪੰਜਾਬ•
    22 hrs ago
  • ਬਿੱਟੂ ਮੱਲਣ ਪਿੱਛੇ ਕਹਿੰਦੇ 500 ਬੰਦਾ ਖੜਾ ਸਾਨੂੰ ਗਲਤ ਤਾਂ ਦੱਸੋ
    1
    ਬਿੱਟੂ ਮੱਲਣ ਪਿੱਛੇ ਕਹਿੰਦੇ 500 ਬੰਦਾ ਖੜਾ ਸਾਨੂੰ ਗਲਤ ਤਾਂ ਦੱਸੋ
    user_Update Muktsar
    Update Muktsar
    Newspaper publisher ਸ੍ਰੀ ਮੁਕਤਸਰ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    1 hr ago
  • +919855202504 ਪੰਜਾਬ ਵਿੱਚ 117 ਵਿਧਾਨ ਸਭਾ 2027 ਲੜੀਆਂ ਜਾਣਗੀਆਂ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਛੋਟੇ ਦੁਕਾਨਦਾਰ ਮਧਮ ਪਰਕ ਦੇ ਲੋਕਾਂ ਲਈ ਬੇਨਤੀ ਹੈ ਕਿ ਸ਼ਹੀਦ ਭਗਤ ਸਿੰਘ ਦੀ ਪਾਰਟੀ ਨਾਲ ਅਤੇ ਕ੍ਰਾਂਤੀਕਾਰੀ ਲੋਕਾਂ ਦੀ ਪਾਰਟੀ ਨਾਲ ਜੁੜੋ ਆਪਣੇ ਪਰਿਵਾਰ ਨੂੰ ਗਰੀਬੀ ਦੇ ਦਲਦਲ ਚੋਂ ਕੱਢੋ ਗੂਗਲ ਤੇ ਜਾ ਕੇ ਸਰਚ ਜਰੂਰ ਕਰਿਓ +919855202504 ਨੰਬਰ ਤੁਸੀਂ ਰਾਬਤਾ ਕਰ ਸਕਦੇ ਹੋ
    1
    +919855202504  ਪੰਜਾਬ ਵਿੱਚ 117 ਵਿਧਾਨ ਸਭਾ 2027 ਲੜੀਆਂ ਜਾਣਗੀਆਂ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਛੋਟੇ ਦੁਕਾਨਦਾਰ ਮਧਮ ਪਰਕ ਦੇ ਲੋਕਾਂ ਲਈ ਬੇਨਤੀ ਹੈ ਕਿ ਸ਼ਹੀਦ ਭਗਤ ਸਿੰਘ ਦੀ ਪਾਰਟੀ ਨਾਲ ਅਤੇ ਕ੍ਰਾਂਤੀਕਾਰੀ ਲੋਕਾਂ ਦੀ ਪਾਰਟੀ ਨਾਲ ਜੁੜੋ ਆਪਣੇ ਪਰਿਵਾਰ ਨੂੰ ਗਰੀਬੀ ਦੇ ਦਲਦਲ ਚੋਂ ਕੱਢੋ ਗੂਗਲ ਤੇ ਜਾ ਕੇ ਸਰਚ ਜਰੂਰ ਕਰਿਓ +919855202504  ਨੰਬਰ ਤੁਸੀਂ ਰਾਬਤਾ ਕਰ ਸਕਦੇ ਹੋ
    user_Revolutionary Youth Front
    Revolutionary Youth Front
    Budhlada, Mansa•
    17 hrs ago
  • ਗਮ ਦੇ ਵਿੱਚ ਬਦਲੀਆਂ ਖੁਸ਼ੀਆਂ.. ਵਿਆਹ ਦਾ ਕਾਰਡ ਦੇਣ ਗਏ ਨੌਜਵਾਨਾਂ ਦੇ ਨਾਲ ਹੋਇਆ ਹਾਦਸਾ ਇੱਕ ਦੀ ਮੌਤ ਇੱਕ ਗੰਭੀਰ ਜ਼ਖਮੀ
    1
    ਗਮ ਦੇ ਵਿੱਚ ਬਦਲੀਆਂ ਖੁਸ਼ੀਆਂ.. ਵਿਆਹ ਦਾ ਕਾਰਡ ਦੇਣ ਗਏ ਨੌਜਵਾਨਾਂ ਦੇ ਨਾਲ ਹੋਇਆ ਹਾਦਸਾ ਇੱਕ ਦੀ ਮੌਤ ਇੱਕ ਗੰਭੀਰ ਜ਼ਖਮੀ
    user_Update Muktsar
    Update Muktsar
    Newspaper publisher ਸ੍ਰੀ ਮੁਕਤਸਰ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    1 hr ago
  • मुख्यमंत्री भगवंत मान की ₹1000 योजना पर महिलाओं का आभार, अबोहर में निकली बड़ी ‘जागो’ रैली
    1
    मुख्यमंत्री भगवंत मान की ₹1000 योजना पर महिलाओं का आभार, अबोहर में निकली बड़ी ‘जागो’ रैली
    user_AIMA MEDIA ABOHAR
    AIMA MEDIA ABOHAR
    Local News Reporter ਅਬੋਹਰ, ਫਾਜ਼ਿਲਕਾ, ਪੰਜਾਬ•
    1 hr ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.