logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਪ੍ਰਧਾਨ ਮੰਤਰੀ ਆਵਾਸ ਯੋਜਨਾ ਲਾਭਪਾਤਰੀਆਂ ਦੀਆਂ ਲੰਬਿਤ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ: ਅਮਨਦੀਪ ਸਿੰਘ ਗਿੱਲ ਨਡਾਲਾ ::--ਭਾਰਤੀ ਜਨਤਾ ਪਾਰਟੀ ਕਪੂਰਥਲਾ ਦੇ ਉਪ ਪ੍ਰਧਾਨ ਅਤੇ ਹਲਕਾ ਭੁਲੱਥ ਤੋਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਸਾਬਕਾ ਉਮੀਦਵਾਰ ਅਮਨਦੀਪ ਸਿੰਘ ਗੋਰਾ ਗਿੱਲ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਅਕਾਸ਼ ਬਾਂਸਲ ਨੂੰ ਪੱਤਰ ਭੇਜ ਕੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਾਭਪਾਤਰੀਆਂ ਦੀਆਂ ਲੰਬਿਤ ਕਿਸ਼ਤਾਂ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ।ਗਿੱਲ ਨੇ ਕਿਹਾ ਕਿ ਹਲਕੇ ਵਿੱਚ ਕਈ ਲੋੜਵੰਦ ਪਰਿਵਾਰ ਅਜਿਹੇ ਹਨ, ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਕੱਚੀਆਂ ਹਨ ਜਾਂ ਉਹ ਤਰਪਾਲਾਂ ਦੇ ਸਹਾਰੇ ਰਹਿਣ ਲਈ ਮਜਬੂਰ ਹਨ। ਮਾਨਸੂਨ ਦੇ ਮੌਸਮ ਦੌਰਾਨ ਇਨ੍ਹਾਂ ਪਰਿਵਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਦੱਸਿਆ ਕਿ ਕਈ ਲਾਭਪਾਤਰੀਆਂ ਨੂੰ ਯੋਜਨਾ ਤਹਿਤ ਪਹਿਲੀ ਕਿਸ਼ਤ ਮਿਲ ਚੁੱਕੀ ਹੈ ਪਰ ਦੂਜੀ ਕਿਸ਼ਤ ਲੰਬਿਤ ਹੋਣ ਕਾਰਨ ਉਹ ਆਪਣੇ ਮਕਾਨਾਂ ਦੀ ਉਸਾਰੀ ਪੂਰੀ ਨਹੀਂ ਕਰਵਾ ਸਕੇ। ਇਸੇ ਤਰ੍ਹਾਂ ਕਈ ਮਾਮਲਿਆਂ ਵਿੱਚ ਕੇਵਾਈਸੀ ਦੀ ਪ੍ਰਕਿਰਿਆ ਪੂਰੀ ਹੋਣ ਦੇ ਬਾਵਜੂਦ ਅਜੇ ਤੱਕ ਕੋਈ ਕਿਸ਼ਤ ਖਾਤਿਆਂ ਵਿੱਚ ਜਮ੍ਹਾਂ ਨਹੀਂ ਹੋਈ। ਅਮਨਦੀਪ ਸਿੰਘ ਗਿੱਲ ਨੇ ਇਹ ਵੀ ਕਿਹਾ ਕਿ ਕੁਝ ਲਾਭਪਾਤਰੀਆਂ ਨੂੰ ਫੰਡ ਜਾਰੀ ਹੋਣ ਸਬੰਧੀ ਮੋਬਾਈਲ ਸੁਨੇਹੇ ਤਾਂ ਪ੍ਰਾਪਤ ਹੋਏ ਹਨ, ਪਰ ਰਕਮ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਮਾਮਲਿਆਂ ਦੀ ਤੁਰੰਤ ਜਾਂਚ ਕਰਕੇ ਭੁਗਤਾਨ ਦੀ ਸਥਿਤੀ ਸਪੱਸ਼ਟ ਕੀਤੀ ਜਾਵੇ।ਉਨ੍ਹਾਂ ਡੀ.ਸੀ. ਕਪੂਰਥਲਾ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਪਰਿਵਾਰਾਂ ਨੂੰ ਅਜੇ ਤੱਕ ਯੋਜਨਾ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਅਤੇ ਜੋ ਯੋਗਤਾ ਦੇ ਮਾਪਦੰਡ ਪੂਰੇ ਕਰਦੇ ਹਨ, ਉਨ੍ਹਾਂ ਦਾ ਮੁੜ ਸਰਵੇਖਣ ਕਰਵਾਇਆ ਜਾਵੇ ਅਤੇ ਯੋਗ ਪਰਿਵਾਰਾਂ ਦੇ ਨਵੇਂ ਕੇਸ ਤਿਆਰ ਕਰਕੇ ਯੋਜਨਾ ਦਾ ਲਾਭ ਦਿੱਤਾ ਜਾਵੇ। ਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਪੱਕੇ ਮਕਾਨ ਮੁਹੱਈਆ ਕਰਵਾਉਣ ਲਈ ਇਹ ਯੋਜਨਾ ਚਲਾਈ ਜਾ ਰਹੀ ਹੈ, ਇਸ ਲਈ ਯੋਗ ਲਾਭਪਾਤਰੀਆਂ ਨੂੰ ਫੰਡ ਮਿਲਣ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਦੇਰੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਸਾਰੇ ਲੰਬਿਤ ਮਾਮਲਿਆਂ ਦੀ ਸਮੀਖਿਆ ਕਰਕੇ ਮਨਜ਼ੂਰਸ਼ੁਦਾ ਕਿਸ਼ਤਾਂ ਜਲਦ ਜਾਰੀ ਕਰਨ ਅਤੇ ਮਾਨਸੂਨ ਦੇ ਮੱਦੇਨਜ਼ਰ ਲੋੜਵੰਦ ਪਰਿਵਾਰਾਂ ਨੂੰ ਤੁਰੰਤ ਰਾਹਤ ਦੇਣ ਦੀ ਮੰਗ ਕੀਤੀ। ਇਸ ਮੌਕੇ ਸੰਤੋਖ ਸਿੰਘ ਹੰਬੋਵਾਲ, ਵਿਪਨ ਕੁਮਾਰ ਮੁਰਾਰ,ਬਿੱਲਾ ਹੰਬੋਵਾਲ,ਗੁਰਪ੍ਰੀਤ ਸਿੰਘ ਮੰਡ ਸੰਗੋਜਲਾ ਤੇ ਹੋਰ ਹਾਜ਼ਰ ਸਨ

1 hr ago
user_Raghbinder singh
Raghbinder singh
ਭੁਲੱਥ, ਕਪੂਰਥਲਾ, ਪੰਜਾਬ•
1 hr ago
b8bb397f-8ee9-4b5f-bfe3-42e3ff093da6

ਪ੍ਰਧਾਨ ਮੰਤਰੀ ਆਵਾਸ ਯੋਜਨਾ ਲਾਭਪਾਤਰੀਆਂ ਦੀਆਂ ਲੰਬਿਤ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ: ਅਮਨਦੀਪ ਸਿੰਘ ਗਿੱਲ ਨਡਾਲਾ ::--ਭਾਰਤੀ ਜਨਤਾ ਪਾਰਟੀ ਕਪੂਰਥਲਾ ਦੇ ਉਪ ਪ੍ਰਧਾਨ ਅਤੇ ਹਲਕਾ ਭੁਲੱਥ ਤੋਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਸਾਬਕਾ ਉਮੀਦਵਾਰ ਅਮਨਦੀਪ ਸਿੰਘ ਗੋਰਾ ਗਿੱਲ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਅਕਾਸ਼ ਬਾਂਸਲ ਨੂੰ ਪੱਤਰ ਭੇਜ ਕੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਾਭਪਾਤਰੀਆਂ ਦੀਆਂ ਲੰਬਿਤ ਕਿਸ਼ਤਾਂ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ।ਗਿੱਲ ਨੇ ਕਿਹਾ ਕਿ ਹਲਕੇ ਵਿੱਚ ਕਈ ਲੋੜਵੰਦ ਪਰਿਵਾਰ ਅਜਿਹੇ ਹਨ, ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਕੱਚੀਆਂ ਹਨ ਜਾਂ ਉਹ ਤਰਪਾਲਾਂ ਦੇ ਸਹਾਰੇ ਰਹਿਣ ਲਈ ਮਜਬੂਰ ਹਨ। ਮਾਨਸੂਨ ਦੇ ਮੌਸਮ ਦੌਰਾਨ ਇਨ੍ਹਾਂ ਪਰਿਵਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਦੱਸਿਆ ਕਿ ਕਈ ਲਾਭਪਾਤਰੀਆਂ ਨੂੰ ਯੋਜਨਾ ਤਹਿਤ ਪਹਿਲੀ ਕਿਸ਼ਤ ਮਿਲ ਚੁੱਕੀ ਹੈ ਪਰ ਦੂਜੀ ਕਿਸ਼ਤ ਲੰਬਿਤ ਹੋਣ ਕਾਰਨ ਉਹ ਆਪਣੇ ਮਕਾਨਾਂ ਦੀ ਉਸਾਰੀ ਪੂਰੀ ਨਹੀਂ ਕਰਵਾ ਸਕੇ। ਇਸੇ ਤਰ੍ਹਾਂ ਕਈ ਮਾਮਲਿਆਂ ਵਿੱਚ ਕੇਵਾਈਸੀ ਦੀ ਪ੍ਰਕਿਰਿਆ ਪੂਰੀ ਹੋਣ ਦੇ ਬਾਵਜੂਦ ਅਜੇ ਤੱਕ ਕੋਈ ਕਿਸ਼ਤ ਖਾਤਿਆਂ ਵਿੱਚ ਜਮ੍ਹਾਂ ਨਹੀਂ ਹੋਈ। ਅਮਨਦੀਪ ਸਿੰਘ ਗਿੱਲ ਨੇ ਇਹ ਵੀ ਕਿਹਾ ਕਿ ਕੁਝ ਲਾਭਪਾਤਰੀਆਂ ਨੂੰ ਫੰਡ ਜਾਰੀ ਹੋਣ ਸਬੰਧੀ ਮੋਬਾਈਲ ਸੁਨੇਹੇ ਤਾਂ ਪ੍ਰਾਪਤ ਹੋਏ ਹਨ, ਪਰ ਰਕਮ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਮਾਮਲਿਆਂ ਦੀ ਤੁਰੰਤ ਜਾਂਚ ਕਰਕੇ ਭੁਗਤਾਨ ਦੀ ਸਥਿਤੀ ਸਪੱਸ਼ਟ ਕੀਤੀ ਜਾਵੇ।ਉਨ੍ਹਾਂ ਡੀ.ਸੀ. ਕਪੂਰਥਲਾ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਪਰਿਵਾਰਾਂ ਨੂੰ ਅਜੇ ਤੱਕ ਯੋਜਨਾ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਅਤੇ ਜੋ ਯੋਗਤਾ ਦੇ ਮਾਪਦੰਡ ਪੂਰੇ ਕਰਦੇ ਹਨ, ਉਨ੍ਹਾਂ ਦਾ ਮੁੜ ਸਰਵੇਖਣ ਕਰਵਾਇਆ ਜਾਵੇ ਅਤੇ ਯੋਗ ਪਰਿਵਾਰਾਂ ਦੇ ਨਵੇਂ ਕੇਸ ਤਿਆਰ ਕਰਕੇ ਯੋਜਨਾ ਦਾ ਲਾਭ ਦਿੱਤਾ ਜਾਵੇ। ਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਪੱਕੇ ਮਕਾਨ ਮੁਹੱਈਆ ਕਰਵਾਉਣ ਲਈ ਇਹ ਯੋਜਨਾ ਚਲਾਈ ਜਾ ਰਹੀ ਹੈ, ਇਸ ਲਈ ਯੋਗ ਲਾਭਪਾਤਰੀਆਂ ਨੂੰ ਫੰਡ ਮਿਲਣ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਦੇਰੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਸਾਰੇ ਲੰਬਿਤ ਮਾਮਲਿਆਂ ਦੀ ਸਮੀਖਿਆ ਕਰਕੇ ਮਨਜ਼ੂਰਸ਼ੁਦਾ ਕਿਸ਼ਤਾਂ ਜਲਦ ਜਾਰੀ ਕਰਨ ਅਤੇ ਮਾਨਸੂਨ ਦੇ ਮੱਦੇਨਜ਼ਰ ਲੋੜਵੰਦ ਪਰਿਵਾਰਾਂ ਨੂੰ ਤੁਰੰਤ ਰਾਹਤ ਦੇਣ ਦੀ ਮੰਗ ਕੀਤੀ। ਇਸ ਮੌਕੇ ਸੰਤੋਖ ਸਿੰਘ ਹੰਬੋਵਾਲ, ਵਿਪਨ ਕੁਮਾਰ ਮੁਰਾਰ,ਬਿੱਲਾ ਹੰਬੋਵਾਲ,ਗੁਰਪ੍ਰੀਤ ਸਿੰਘ ਮੰਡ ਸੰਗੋਜਲਾ ਤੇ ਹੋਰ ਹਾਜ਼ਰ ਸਨ

More news from ਪੰਜਾਬ and nearby areas
  • ਐਨ ਐੱਚ ਐਮ ਯੂਨੀਅਨ ਵੱਲੋਂ ਸਰਕਾਰ ਦੀ ਲਾਰਿਆਂ ਦੀ ਪੰਡ ਸਾੜੀ ਗਈ,ਕਰਮਚਾਰੀਆਂ ਨੇ ਲੋਕਾਂ ਨੂੰ ਆਪ ਸਰਕਾਰ ਦੇ ਫੋਕੇ ਵਾਅਦਿਆਂ ਤੋਂ ਬਚਣ ਦੀ ਅਪੀਲ ਕੀਤੀ ਕਪੂਰਥਲਾ ਪੰਜਾਬ ਸਰਕਾਰ ਤੋਂ ਦੁਖੀ ਤੇ ਆਪਣੀ ਹੱਕੀ ਮੰਗਾ ਲਈ ਸੰਘਰਸ਼ ਕਰ ਰਹੇ ਐਨ ਐੱਚ ਐਮ ਕਰਮਚਾਰੀਆਂ ਅਤੇ ਆਮ ਆਦਮੀ ਕਲੀਨਿਕ ਸਟਾਫ਼ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਚੌਕ ਕਪੂਰਥਲਾ ਵਿਖੇ ਲਾਰਿਆਂ ਦੀ ਪੰਡ ਸਾੜੀ ਗਈ। ਇਸ ਮੋਕੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਫੋਕੀਆਂ ਨੀਤੀਆਂ ਦਾ ਪਿਟ ਸਿਆਪਾ ਕੀਤਾ ਗਿਆ। ਇਸ ਮੋਕੇ ਯੂਨੀਅਨ ਦੇ ਜਨਰਲ ਸਕੱਤਰ ਰਾਮ ਸਿੰਘ ਨੇ ਦਸਿਆ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਆਪ ਸਰਕਾਰ ਨੇ ਐਨ ਐੱਚ ਐਮ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨਣ,ਠੇਕਾ ਪ੍ਰਣਾਲੀ ਖਤਮ ਕਰਨ ਦੇ ਵਾਅਦੇ ਕੀਤੇ ਸੀ, ਪਰ ਸੱਤਾ ਵਿਚ ਆਉਣ ਤੋਂ ਬਾਅਦ ਓਹਨਾਂ ਦੀਆਂ ਮੰਗਾਂ ਤੋਂ ਪਾਸਾ ਵੱਟ ਲਿਆ। ਓਹਨਾਂ ਇਹ ਵੀ ਦਸਿਆ ਕਿ ਮੈਡੀਕਲ, ਪੈਰਾ ਮੈਡੀਕਲ ਸਟਾਫ, ਕਲਰੀਕਲ ਸਟਾਫ਼ ਨੂੰ ਇਸ ਨਿਕੰਮੀ ਸਰਕਾਰ ਨੇ ਦਿਹਾੜੀਦਾਰ ਮਜ਼ਦੂਰ ਬਣਾ ਕੇ ਰੱਖ ਦਿੱਤਾ ਹੈ। ਯੂਨੀਅਨ ਦੇ ਹੋਰ ਆਗੂਆਂ ਜਤਿੰਦਰ ਸੰਧੂ, ਜਗਦੀਪ ਕੁਮਾਰ ਨੇ ਦਸਿਆ ਕਿ ਸਰਕਾਰ ਨੂੰ ਔਖੇ ਵੇਲੇ ਇਹ ਕਰਮਚਾਰੀ ਚੇਤੇ ਆ ਜਾਂਦੇ ਹਨ ਤੇ ਜਦ ਕਰਮਚਾਰੀ ਹਕ ਮੰਗਣ ਜਾਂਦੇ ਹਨ ਤਾਂ ਮੀਟਿੰਗਾਂ ਦਾ ਦੌਰ ਚਲ ਪੈਂਦਾ ਹੈ। ਬੇਸਿੱਟਾ ਮੀਟਿੰਗਾਂ ਤੋਂ ਅੱਕੇ ਮੁਲਾਜ਼ਮਾਂ ਨੇ ਇਹ ਵੀ ਕਿਹਾ ਕਿ ਹੀ ਚੋਣਾਂ ਵਿਚ ਉਹ ਵੀ ਸਰਕਾਰ ਵਿਰੋਧੀ ਪ੍ਰਚਾਰ ਕਰਨ ਤੋਂ ਕੋਈ ਗ਼ੁਰੇਜ਼ ਨਹੀਂ ਕਰਨਗੇ। ਇਸ ਮੋਕੇ ਤੇ ਯੂਨੀਅਨ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਪੰਜਾਬ ਸਰਕਾਰ ਦੇ ਫੋਕੇ ਵਾਅਦਿਆਂ ਤੋਂ ਬਚ ਕੇ ਰਹਿਣ। ਇਸ ਮੋਕੇ ਤੇ ਜਿਲਾ ਪ੍ਰੋਗਰਾਮ ਮੈਨੇਜਰ ਵਿਨੈ ਮਲਣ, ਡਾਕਟਰ ਯੋਗੇਸ਼ ਸਹਿਗਲ, ਵਿਸ਼ਾਲ ਰਾਜ,ਰਾਜੇਸ਼ ਪੂਰੀ,ਪੰਕਜ ਵਾਲੀਆ, ਰਣਜੀਤ ਕੌਰ, ਸੰਤੋਸ਼ ਕੁਮਾਰੀ, ਪ੍ਰਿਯੰਕਾ, ਗੁਰਪ੍ਰੀਤ ਕੌਰ,ਰਿਤੂ ਗੁਰਵਿੰਦਰ ਸਿੰਘ,ਗੈਰੀ ਤੋਂ ਇਲਾਵਾ ਬਲਾਕਾਂ ਤੋਂ ਆਏ ਸਟਾਫ਼ ਮੈਂਬਰ ਹਾਜ਼ਰ ਸਨ।
    1
    ਐਨ ਐੱਚ ਐਮ ਯੂਨੀਅਨ ਵੱਲੋਂ ਸਰਕਾਰ ਦੀ  ਲਾਰਿਆਂ ਦੀ ਪੰਡ ਸਾੜੀ ਗਈ,ਕਰਮਚਾਰੀਆਂ ਨੇ ਲੋਕਾਂ ਨੂੰ ਆਪ ਸਰਕਾਰ ਦੇ ਫੋਕੇ ਵਾਅਦਿਆਂ ਤੋਂ ਬਚਣ ਦੀ ਅਪੀਲ ਕੀਤੀ

ਕਪੂਰਥਲਾ
ਪੰਜਾਬ ਸਰਕਾਰ ਤੋਂ ਦੁਖੀ ਤੇ ਆਪਣੀ ਹੱਕੀ ਮੰਗਾ ਲਈ ਸੰਘਰਸ਼ ਕਰ ਰਹੇ ਐਨ ਐੱਚ ਐਮ ਕਰਮਚਾਰੀਆਂ ਅਤੇ ਆਮ ਆਦਮੀ ਕਲੀਨਿਕ ਸਟਾਫ਼  ਵੱਲੋਂ ਅੱਜ ਸ਼ਹੀਦ ਭਗਤ ਸਿੰਘ ਚੌਕ ਕਪੂਰਥਲਾ ਵਿਖੇ ਲਾਰਿਆਂ ਦੀ ਪੰਡ ਸਾੜੀ ਗਈ।
ਇਸ ਮੋਕੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਫੋਕੀਆਂ ਨੀਤੀਆਂ ਦਾ ਪਿਟ ਸਿਆਪਾ ਕੀਤਾ ਗਿਆ।
ਇਸ ਮੋਕੇ ਯੂਨੀਅਨ ਦੇ ਜਨਰਲ ਸਕੱਤਰ ਰਾਮ ਸਿੰਘ ਨੇ ਦਸਿਆ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਆਪ ਸਰਕਾਰ ਨੇ ਐਨ ਐੱਚ ਐਮ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨਣ,ਠੇਕਾ ਪ੍ਰਣਾਲੀ ਖਤਮ ਕਰਨ ਦੇ ਵਾਅਦੇ ਕੀਤੇ ਸੀ, ਪਰ ਸੱਤਾ ਵਿਚ ਆਉਣ ਤੋਂ ਬਾਅਦ ਓਹਨਾਂ ਦੀਆਂ ਮੰਗਾਂ ਤੋਂ ਪਾਸਾ ਵੱਟ ਲਿਆ। ਓਹਨਾਂ ਇਹ ਵੀ ਦਸਿਆ ਕਿ  ਮੈਡੀਕਲ, ਪੈਰਾ ਮੈਡੀਕਲ ਸਟਾਫ, ਕਲਰੀਕਲ ਸਟਾਫ਼ ਨੂੰ ਇਸ ਨਿਕੰਮੀ ਸਰਕਾਰ ਨੇ ਦਿਹਾੜੀਦਾਰ ਮਜ਼ਦੂਰ ਬਣਾ ਕੇ ਰੱਖ ਦਿੱਤਾ ਹੈ। 
ਯੂਨੀਅਨ ਦੇ ਹੋਰ ਆਗੂਆਂ ਜਤਿੰਦਰ ਸੰਧੂ, ਜਗਦੀਪ ਕੁਮਾਰ ਨੇ ਦਸਿਆ ਕਿ ਸਰਕਾਰ ਨੂੰ ਔਖੇ ਵੇਲੇ ਇਹ ਕਰਮਚਾਰੀ ਚੇਤੇ ਆ ਜਾਂਦੇ ਹਨ ਤੇ ਜਦ ਕਰਮਚਾਰੀ ਹਕ ਮੰਗਣ ਜਾਂਦੇ ਹਨ ਤਾਂ ਮੀਟਿੰਗਾਂ ਦਾ ਦੌਰ ਚਲ ਪੈਂਦਾ ਹੈ। 
ਬੇਸਿੱਟਾ ਮੀਟਿੰਗਾਂ ਤੋਂ ਅੱਕੇ ਮੁਲਾਜ਼ਮਾਂ ਨੇ ਇਹ ਵੀ ਕਿਹਾ ਕਿ ਹੀ ਚੋਣਾਂ ਵਿਚ ਉਹ ਵੀ ਸਰਕਾਰ ਵਿਰੋਧੀ ਪ੍ਰਚਾਰ ਕਰਨ ਤੋਂ ਕੋਈ ਗ਼ੁਰੇਜ਼ ਨਹੀਂ ਕਰਨਗੇ।
ਇਸ ਮੋਕੇ ਤੇ ਯੂਨੀਅਨ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਪੰਜਾਬ ਸਰਕਾਰ ਦੇ ਫੋਕੇ ਵਾਅਦਿਆਂ ਤੋਂ ਬਚ ਕੇ ਰਹਿਣ।
ਇਸ ਮੋਕੇ ਤੇ ਜਿਲਾ ਪ੍ਰੋਗਰਾਮ ਮੈਨੇਜਰ ਵਿਨੈ ਮਲਣ, ਡਾਕਟਰ ਯੋਗੇਸ਼ ਸਹਿਗਲ, ਵਿਸ਼ਾਲ ਰਾਜ,ਰਾਜੇਸ਼ ਪੂਰੀ,ਪੰਕਜ ਵਾਲੀਆ, ਰਣਜੀਤ ਕੌਰ, ਸੰਤੋਸ਼ ਕੁਮਾਰੀ, ਪ੍ਰਿਯੰਕਾ, ਗੁਰਪ੍ਰੀਤ ਕੌਰ,ਰਿਤੂ ਗੁਰਵਿੰਦਰ ਸਿੰਘ,ਗੈਰੀ ਤੋਂ ਇਲਾਵਾ ਬਲਾਕਾਂ ਤੋਂ ਆਏ ਸਟਾਫ਼ ਮੈਂਬਰ ਹਾਜ਼ਰ ਸਨ।
    user_City News Kapurthala
    City News Kapurthala
    ਕਪੂਰਥਲਾ, ਕਪੂਰਥਲਾ, ਪੰਜਾਬ•
    2 hrs ago
  • ਕਪੂਰਥਲਾ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਵਿਵਾਦਿਤ ਚੋਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਬੁੱਧਵਾਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਨੋਟਿਸ ਆਫ ਮੋਸ਼ਨ ਜਾਰੀ ਕਰਦੇ ਹੋਏ ਅਗਲੀ ਸੁਣਵਾਈ ਦੀ ਤਾਰੀਖ 13 ਅਕਤੂਬਰ ਨਿਰਧਾਰਤ ਕੀਤੀ ਕਪੂਰਥਲਾ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਵਿਵਾਦਿਤ ਚੋਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਬੁੱਧਵਾਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਨੋਟਿਸ ਆਫ ਮੋਸ਼ਨ ਜਾਰੀ ਕਰਦੇ ਹੋਏ ਅਗਲੀ ਸੁਣਵਾਈ ਦੀ ਤਾਰੀਖ 13 ਅਕਤੂਬਰ ਨਿਰਧਾਰਤ ਕਰ ਦਿੱਤੀ ਹੈ । ਇਸ ਤਰ੍ਹਾਂ ਅੱਜ ਦੀ ਸੁਣਵਾਈ ਤੋਂ ਦੋਵੇਂ ਧਿਰਾਂ ਨੂੰ ਆਪਣੇ-ਆਪਣੇ ਹੱਕ ਵਿੱਚ ਫੈਸਲਾ ਆਉਣ ਦੀ ਉਮੀਦ ਸੀ, ਪਰ ਅਦਾਲਤ ਨੇ ਮਾਮਲੇ ਦੀ ਸੁਣਵਾਈ ਅੱਗੇ ਪਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਸਬੰਧੀ ਸੈਂਟਰਲ ਫੋਰੈਂਸਿਕ ਸਾਇੰਸ ਲੈਬੋਰੇਟਰੀ (CFSL), ਚੰਡੀਗੜ੍ਹ ਦੀ ਰਿਪੋਰਟ ਵੀ ਇਸ ਸੁਣਵਾਈ ਦੌਰਾਨ ਅਹਿਮ ਮੰਨੀ ਜਾ ਰਹੀ ਸੀ।
    1
    ਕਪੂਰਥਲਾ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਵਿਵਾਦਿਤ ਚੋਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਬੁੱਧਵਾਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਨੋਟਿਸ ਆਫ ਮੋਸ਼ਨ ਜਾਰੀ ਕਰਦੇ ਹੋਏ ਅਗਲੀ ਸੁਣਵਾਈ ਦੀ ਤਾਰੀਖ 13 ਅਕਤੂਬਰ ਨਿਰਧਾਰਤ ਕੀਤੀ 
ਕਪੂਰਥਲਾ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਵਿਵਾਦਿਤ ਚੋਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਬੁੱਧਵਾਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਨੋਟਿਸ ਆਫ ਮੋਸ਼ਨ ਜਾਰੀ ਕਰਦੇ ਹੋਏ ਅਗਲੀ ਸੁਣਵਾਈ ਦੀ ਤਾਰੀਖ 13 ਅਕਤੂਬਰ ਨਿਰਧਾਰਤ ਕਰ ਦਿੱਤੀ ਹੈ । ਇਸ ਤਰ੍ਹਾਂ ਅੱਜ ਦੀ ਸੁਣਵਾਈ ਤੋਂ ਦੋਵੇਂ ਧਿਰਾਂ ਨੂੰ ਆਪਣੇ-ਆਪਣੇ ਹੱਕ ਵਿੱਚ ਫੈਸਲਾ ਆਉਣ ਦੀ ਉਮੀਦ ਸੀ, ਪਰ ਅਦਾਲਤ ਨੇ ਮਾਮਲੇ ਦੀ ਸੁਣਵਾਈ ਅੱਗੇ ਪਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਸਬੰਧੀ ਸੈਂਟਰਲ ਫੋਰੈਂਸਿਕ ਸਾਇੰਸ ਲੈਬੋਰੇਟਰੀ (CFSL), ਚੰਡੀਗੜ੍ਹ ਦੀ ਰਿਪੋਰਟ ਵੀ ਇਸ ਸੁਣਵਾਈ ਦੌਰਾਨ ਅਹਿਮ ਮੰਨੀ ਜਾ ਰਹੀ ਸੀ।
    user_ਏ ਐਸ ਮੱਲ੍ਹੀ
    ਏ ਐਸ ਮੱਲ੍ਹੀ
    ਕਪੂਰਥਲਾ, ਕਪੂਰਥਲਾ, ਪੰਜਾਬ•
    7 hrs ago
  • ਧੂਰੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਸ੍ਰੀ ਸਿਰਜੀਵਨ ਜਿੰਦਲ ਜੀ ਬੀਜੇਪੀ ਜੋਗਿੰਦਰਕੈਂਥ ਲਹਿਰੀ 26/08/26 ਕੱਲ੍ਹ ਧੂਰੀ ਵਿਖੇ ਤੀਆਂ ਦੇ ਤਿਉਹਾਰ ਦੇ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਬਹੁਤ ਹੀ ਵਧੀਆ ਪ੍ਰੋਗਰਾਮ ਜਿੱਥੇ ਬੱਚਿਆਂ ਅਤੇ ਸਮੂਹ ਸੰਗਤ ਨੇ ਸਾਡੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਮੁੱਖ ਮਹਿਮਾਨ ਸ੍ਰੀ ਸਿਰਜੀਵਨ ਜਿੰਦਲ ਜੀ ਸੰਗਰੂਰ 1 ਦੇ ਜ਼ਿਲ੍ਹਾ ਪ੍ਰਧਾਨ ਬੀਜੇਪੀ।
    1
    ਧੂਰੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ  ਸ੍ਰੀ ਸਿਰਜੀਵਨ ਜਿੰਦਲ ਜੀ  ਬੀਜੇਪੀ 
ਜੋਗਿੰਦਰਕੈਂਥ ਲਹਿਰੀ  26/08/26                                                   ਕੱਲ੍ਹ ਧੂਰੀ ਵਿਖੇ ਤੀਆਂ ਦੇ ਤਿਉਹਾਰ ਦੇ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਬਹੁਤ ਹੀ ਵਧੀਆ ਪ੍ਰੋਗਰਾਮ ਜਿੱਥੇ ਬੱਚਿਆਂ ਅਤੇ ਸਮੂਹ ਸੰਗਤ ਨੇ ਸਾਡੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਮੁੱਖ ਮਹਿਮਾਨ ਸ੍ਰੀ ਸਿਰਜੀਵਨ ਜਿੰਦਲ ਜੀ  ਸੰਗਰੂਰ 1 ਦੇ ਜ਼ਿਲ੍ਹਾ ਪ੍ਰਧਾਨ ਬੀਜੇਪੀ।
    user_ਜੋਗਿੰਦਰਕੈਂਥ ਲਹਿਰੀ
    ਜੋਗਿੰਦਰਕੈਂਥ ਲਹਿਰੀ
    Hoshiarpur, Punjab•
    14 hrs ago
  • ਨੇਪਾਲ ਵਿੱਚ ਹੜ੍ਹਾਂ ਨੇ ਮਚਾਈ ਤਬਾਹੀ, 32 ਪੁਲਿਸ ਮੁਲਾਜ਼ਮ ਅਤੇ ਕਈ ਹੋਰ ਲਾਪਤਾ ਭਾਰੀ ਬਾਰਿਸ਼ ਅਤੇ ਹੜ੍ਹਾਂ ਨੇ ਨੇਪਾਲ ਵਿੱਚ ਸਥਿਤੀ ਨੂੰ ਹੋਰ ਵੀ ਬਦਤਰ ਬਣਾ ਦਿੱਤਾ ਹੈ। 32 ਪੁਲਿਸ ਮੁਲਾਜ਼ਮਾਂ ਅਤੇ 25 ਸ਼ਰਧਾਲੂਆਂ ਸਮੇਤ ਬਹੁਤ ਸਾਰੇ ਲੋਕ ਲਾਪਤਾ ਹਨ। ਹੈਲੀਕਾਪਟਰਾਂ ਰਾਹੀਂ 12 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ। ਕਈ ਪਣ-ਬਿਜਲੀ ਪ੍ਰੋਜੈਕਟ ਵਹਿ ਗਏ। . .
    1
    ਨੇਪਾਲ ਵਿੱਚ ਹੜ੍ਹਾਂ ਨੇ ਮਚਾਈ ਤਬਾਹੀ, 32 ਪੁਲਿਸ ਮੁਲਾਜ਼ਮ ਅਤੇ ਕਈ ਹੋਰ ਲਾਪਤਾ
ਭਾਰੀ ਬਾਰਿਸ਼ ਅਤੇ ਹੜ੍ਹਾਂ ਨੇ ਨੇਪਾਲ ਵਿੱਚ ਸਥਿਤੀ ਨੂੰ ਹੋਰ ਵੀ ਬਦਤਰ ਬਣਾ ਦਿੱਤਾ ਹੈ।  32 ਪੁਲਿਸ ਮੁਲਾਜ਼ਮਾਂ ਅਤੇ 25 ਸ਼ਰਧਾਲੂਆਂ ਸਮੇਤ ਬਹੁਤ ਸਾਰੇ ਲੋਕ ਲਾਪਤਾ ਹਨ। ਹੈਲੀਕਾਪਟਰਾਂ ਰਾਹੀਂ 12 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ। ਕਈ ਪਣ-ਬਿਜਲੀ ਪ੍ਰੋਜੈਕਟ ਵਹਿ ਗਏ। . .
    user_Prabhjot Singh
    Prabhjot Singh
    Local News Reporter ਬਟਾਲਾ, ਗੁਰਦਾਸਪੁਰ, ਪੰਜਾਬ•
    4 hrs ago
  • ਤਿਉਹਾਰਾਂ ਦੇ ਮੱਦੇਨਜ਼ਰ ਸੇਫਟੀ ਕਮਿਸ਼ਨਰ ਨੇ ਮਿਠਾਈਆਂ ਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਤੇ ਮਾਰੇ ਛਾਪੇ। ਤਿਉਹਾਰਾਂ ਦੇ ਮੱਦੇਨਜ਼ਰ ਸੇਫਟੀ ਕਮਿਸ਼ਨਰ ਨੇ ਮਿਠਾਈਆਂ ਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਤੇ ਮਾਰੇ ਛਾਪੇ।
    1
    ਤਿਉਹਾਰਾਂ ਦੇ ਮੱਦੇਨਜ਼ਰ ਸੇਫਟੀ ਕਮਿਸ਼ਨਰ ਨੇ ਮਿਠਾਈਆਂ ਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਤੇ ਮਾਰੇ ਛਾਪੇ।
ਤਿਉਹਾਰਾਂ ਦੇ ਮੱਦੇਨਜ਼ਰ ਸੇਫਟੀ ਕਮਿਸ਼ਨਰ ਨੇ ਮਿਠਾਈਆਂ ਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਤੇ ਮਾਰੇ ਛਾਪੇ।
    user_RAJAN RANDHAWA
    RAJAN RANDHAWA
    ਗੁਰਦਾਸਪੁਰ, ਗੁਰਦਾਸਪੁਰ, ਪੰਜਾਬ•
    1 hr ago
  • ਗੋਇੰਦਵਾਲ ਸਾਹਿਬ ਵਿਖੇ ਪੁੱਜ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਡੀ ਮੁੱਖ ਮੰਤਰੀ ਨੂੰ ਸਵਾਲ ਕਰਨ ਜਾ ਰਹੇ ਕਿਸਾਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਬੈਰੀਗੇਟ ਲਗਾ ਕੇ ਗਿਆ ਰੋਕਿਆ । ਪੁਲਸ ਤੇ ਕਿਸਾਨ ਹੋ ਗਏ ਧਕਮ ਧਕੀ। ਗੋਇੰਦਵਾਲ ਸਾਹਿਬ ਵਿਖੇ ਪੁੱਜ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਡੀ ਮੁੱਖ ਮੰਤਰੀ ਨੂੰ ਸਵਾਲ ਕਰਨ ਜਾ ਰਹੇ ਕਿਸਾਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਬੈਰੀਗੇਟ ਲਗਾ ਕੇ ਗਿਆ ਰੋਕਿਆ । ਪੁਲਸ ਤੇ ਕਿਸਾਨ ਹੋ ਗਏ ਧਕਮ ਧਕੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ 'ਤੇ ਸ਼ਾਂਤਮਈ ਅੰਦੋਲਨ ਦੌਰਾਨ ਹੋਏ ਟਰੈਕਟਰਾਂ, ਟਰਾਲੀਆਂ ਅਤੇ ਹੋਰ ਸਾਜ਼ੋ-ਸਾਮਾਨ ਦੇ ਕਰੀਬ ਕਰੋੜ ਦੇ ਭਾਰੀ ਮਾਲੀ ਨੁਕਸਾਨ ਦੇ ਮੁਆਵਜ਼ੇ ਅਤੇ ਕਿਸਾਨੀ ਮਸਲਿਆਂ ਨੂੰ ਲੈ ਕੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪੰਜਾਬ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਜਾਣਗੇ। ਇਸ ਮੌਕੇ ਸੂਬਾ ਆਗੂ ਤੇ ਜ਼ਿਲ੍ਹਾ ਪ੍ਰਧਾਨ ਸ ਸਤਨਾਮ ਸਿੰਘ ਮਾਣੋਚਹਾਲ, ਸਕੱਤਰ ਹਰਜਿੰਦਰ ਸਿੰਘ ਸ਼ਕਰੀ, ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਨੂਰਦੀ ਖਜਾਨਚੀ ਫਤਿਹ ਸਿੰਘ ਪਿੱਦੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ, ਸ਼ੰਭੂ ਅਤੇ ਖਨੌਰੀ ਮੋਰਚਿਆਂ ਦੌਰਾਨ ਅੱਥਰੂ ਗੈਸ ਦੇ ਗੋਲਿਆਂ, ਪੁਲਿਸ ਕਾਰਵਾਈ ਅਤੇ ਹੋਰ ਕਾਰਨਾਂ ਕਰਕੇ ਕਿਸਾਨਾਂ ਦੇ ਟਰੈਕਟਰਾਂ-ਟਰਾਲੀਆਂ ਦਾ ਜੋ ਲਗਭਗ ₹3.77 ਕਰੋੜ ਦਾ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਪੰਜਾਬ ਸਰਕਾਰ ਕਦੋਂ ਕਰੇਗੀ, ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨਾਂ ਅਤੇ ਕਿਸਾਨਾਂ ਦੇ ਪਰਿਵਾਰਾਂ ਨੂੰ ਵਾਅਦੇ ਮੁਤਾਬਕ ਪੂਰਾ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੀ ਪ੍ਰਕਿਰਿਆ ਕਿਉਂ ਲਟਕਾਈ ਜਾ ਰਹੀ ਹੈ? ਸਾਰੀਆਂ ਫ਼ਸਲਾਂ 'ਤੇ MSP ਦੀ ਕਾਨੂੰਨੀ ਗਾਰੰਟੀ: ਕੇਂਦਰ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਸੂਬਾ ਪੱਧਰ 'ਤੇ ਬਦਲਵੀਂਆਂ ਫ਼ਸਲਾਂ (ਜਿਵੇਂ ਦਾਲਾਂ, ਮੱਕੀ, ਬਾਸਮਤੀ) 'ਤੇ ਪੱਕੀ ਖ਼ਰੀਦ ਅਤੇ ਭਾਅ ਦੀ ਗਾਰੰਟੀ ਦੇਣ ਲਈ ਕੀ ਠੋਸ ਨੀਤੀ ਬਣਾ ਰਹੀ ਹੈ? ਕਿਸਾਨੀ ਕਰਜ਼ਾ ਮੁਕਤੀ: ਚੋਣਾਂ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕਰਨ ਦੇ ਕੀਤੇ ਵਾਅਦੇ 'ਤੇ ਸਰਕਾਰ ਕਦੋਂ ਅਮਲ ਕਰੇਗੀ? ਫ਼ਸਲੀ ਖ਼ਰਾਬੇ ਦਾ ਮੁਆਵਜ਼ਾ: ਕੁਦਰਤੀ ਆਫ਼ਤਾਂ ਕਾਰਨ ਪਿਛਲੇ ਸਮੇਂ ਦੌਰਾਨ ਤਬਾਹ ਹੋਈਆਂ ਫ਼ਸਲਾਂ ਦਾ ਰਹਿੰਦਾ ਮੁਆਵਜ਼ਾ ਬਿਨਾਂ ਦੇਰੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਸ਼ੰਭੂ-ਖਨੌਰੀ ਨੁਕਸਾਨ ਦੇ ਮੁਆਵਜ਼ੇ ਅਤੇ ਕਿਸਾਨੀ ਮੰਗਾਂ ਸਬੰਧੀ ਜਲਦ ਕੋਈ ਠੋਸ ਫ਼ੈਸਲਾ ਨਾ ਲਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
    1
    ਗੋਇੰਦਵਾਲ ਸਾਹਿਬ ਵਿਖੇ ਪੁੱਜ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਡੀ ਮੁੱਖ ਮੰਤਰੀ ਨੂੰ ਸਵਾਲ ਕਰਨ ਜਾ ਰਹੇ ਕਿਸਾਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਬੈਰੀਗੇਟ ਲਗਾ ਕੇ ਗਿਆ ਰੋਕਿਆ । ਪੁਲਸ ਤੇ ਕਿਸਾਨ ਹੋ ਗਏ ਧਕਮ ਧਕੀ।

ਗੋਇੰਦਵਾਲ ਸਾਹਿਬ ਵਿਖੇ ਪੁੱਜ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਡੀ ਮੁੱਖ ਮੰਤਰੀ ਨੂੰ ਸਵਾਲ ਕਰਨ ਜਾ ਰਹੇ ਕਿਸਾਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਬੈਰੀਗੇਟ ਲਗਾ ਕੇ ਗਿਆ ਰੋਕਿਆ । ਪੁਲਸ ਤੇ ਕਿਸਾਨ ਹੋ ਗਏ ਧਕਮ ਧਕੀ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ 'ਤੇ ਸ਼ਾਂਤਮਈ ਅੰਦੋਲਨ ਦੌਰਾਨ ਹੋਏ ਟਰੈਕਟਰਾਂ, ਟਰਾਲੀਆਂ ਅਤੇ ਹੋਰ ਸਾਜ਼ੋ-ਸਾਮਾਨ ਦੇ ਕਰੀਬ ਕਰੋੜ ਦੇ ਭਾਰੀ ਮਾਲੀ ਨੁਕਸਾਨ ਦੇ ਮੁਆਵਜ਼ੇ ਅਤੇ ਕਿਸਾਨੀ ਮਸਲਿਆਂ ਨੂੰ ਲੈ ਕੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪੰਜਾਬ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਜਾਣਗੇ।
ਇਸ ਮੌਕੇ ਸੂਬਾ ਆਗੂ ਤੇ ਜ਼ਿਲ੍ਹਾ ਪ੍ਰਧਾਨ ਸ ਸਤਨਾਮ ਸਿੰਘ ਮਾਣੋਚਹਾਲ, ਸਕੱਤਰ ਹਰਜਿੰਦਰ ਸਿੰਘ ਸ਼ਕਰੀ, ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਨੂਰਦੀ ਖਜਾਨਚੀ ਫਤਿਹ ਸਿੰਘ ਪਿੱਦੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ,
ਸ਼ੰਭੂ ਅਤੇ ਖਨੌਰੀ ਮੋਰਚਿਆਂ ਦੌਰਾਨ ਅੱਥਰੂ ਗੈਸ ਦੇ ਗੋਲਿਆਂ, ਪੁਲਿਸ ਕਾਰਵਾਈ ਅਤੇ ਹੋਰ ਕਾਰਨਾਂ ਕਰਕੇ ਕਿਸਾਨਾਂ ਦੇ ਟਰੈਕਟਰਾਂ-ਟਰਾਲੀਆਂ ਦਾ ਜੋ ਲਗਭਗ ₹3.77 ਕਰੋੜ ਦਾ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਪੰਜਾਬ ਸਰਕਾਰ ਕਦੋਂ ਕਰੇਗੀ, 
ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨਾਂ ਅਤੇ ਕਿਸਾਨਾਂ ਦੇ ਪਰਿਵਾਰਾਂ ਨੂੰ ਵਾਅਦੇ ਮੁਤਾਬਕ ਪੂਰਾ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੀ ਪ੍ਰਕਿਰਿਆ ਕਿਉਂ ਲਟਕਾਈ ਜਾ ਰਹੀ ਹੈ?
ਸਾਰੀਆਂ ਫ਼ਸਲਾਂ 'ਤੇ MSP ਦੀ ਕਾਨੂੰਨੀ ਗਾਰੰਟੀ: ਕੇਂਦਰ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਸੂਬਾ ਪੱਧਰ 'ਤੇ ਬਦਲਵੀਂਆਂ ਫ਼ਸਲਾਂ (ਜਿਵੇਂ ਦਾਲਾਂ, ਮੱਕੀ, ਬਾਸਮਤੀ) 'ਤੇ ਪੱਕੀ ਖ਼ਰੀਦ ਅਤੇ ਭਾਅ ਦੀ ਗਾਰੰਟੀ ਦੇਣ ਲਈ ਕੀ ਠੋਸ ਨੀਤੀ ਬਣਾ ਰਹੀ ਹੈ?
ਕਿਸਾਨੀ ਕਰਜ਼ਾ ਮੁਕਤੀ: ਚੋਣਾਂ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕਰਨ ਦੇ ਕੀਤੇ ਵਾਅਦੇ 'ਤੇ ਸਰਕਾਰ ਕਦੋਂ ਅਮਲ ਕਰੇਗੀ?
ਫ਼ਸਲੀ ਖ਼ਰਾਬੇ ਦਾ ਮੁਆਵਜ਼ਾ: ਕੁਦਰਤੀ ਆਫ਼ਤਾਂ ਕਾਰਨ ਪਿਛਲੇ ਸਮੇਂ ਦੌਰਾਨ ਤਬਾਹ ਹੋਈਆਂ ਫ਼ਸਲਾਂ ਦਾ ਰਹਿੰਦਾ ਮੁਆਵਜ਼ਾ ਬਿਨਾਂ ਦੇਰੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ।
ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਸ਼ੰਭੂ-ਖਨੌਰੀ ਨੁਕਸਾਨ ਦੇ ਮੁਆਵਜ਼ੇ ਅਤੇ ਕਿਸਾਨੀ ਮੰਗਾਂ ਸਬੰਧੀ ਜਲਦ ਕੋਈ ਠੋਸ ਫ਼ੈਸਲਾ ਨਾ ਲਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
    user_Salamat.Sandhu
    Salamat.Sandhu
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    7 hrs ago
  • ਬਟਾਲਾ ਰੋਡ ’ਤੇ ਬਿਜਲੀ ਦੀਆਂ ਤਾਰਾਂ ਬਣੀਆਂ ਖ਼'ਤ'ਰੇ, ਦੀ ਘੰਟੀ, ਵੱਡੇ ਹਾਦਸੇ ਦਾ ਡਰ ਵੇਖੋ ਤਸਵੀਰਾਂ #PUNJAB24NEWS #Amritsar #BatalaRoad #ElectricityWires #PunjabNews #AmritsarNews
    1
    ਬਟਾਲਾ ਰੋਡ ’ਤੇ ਬਿਜਲੀ ਦੀਆਂ ਤਾਰਾਂ ਬਣੀਆਂ ਖ਼'ਤ'ਰੇ, ਦੀ ਘੰਟੀ, ਵੱਡੇ ਹਾਦਸੇ ਦਾ ਡਰ ਵੇਖੋ ਤਸਵੀਰਾਂ
#PUNJAB24NEWS #Amritsar #BatalaRoad #ElectricityWires #PunjabNews #AmritsarNews
    user_Punjab 24 News
    Punjab 24 News
    Amritsar -I, Punjab•
    50 min ago
  • - रक्षा बंधन मौके बहनें उपहार लेने से करे गुरेज, भाइयों से नशा मुक्ति का लें प्रण- गुरबचन सिंह बंगड़ कपूरथला आईटीसी मिशन सुनहरा कल की ओर से चलाए जा रहे प्रथम मल्टी स्किल ट्रेनिंग सेंटर स्टाफ, विद्यार्थियों के सहयोग से नशे के बुरे प्रभावों बारे सेमिनार आयोजित किया गया। इस मौके स्टेट अवार्डी व रिटायर्ड एएसआई गुरबचन सिंह बंगड़ विशेष तौर पर उपस्थित हुए। सेमिनार को संबोधित करते हुए गुरबचन सिंह बंगड़ ने कहा कि यदि नशा करने वाले ध्यान लगाएं तो धीरे धीरे नशे की मात्रा घटती जाएगी, मन में ताकत, आत्म विश्वास आएगा तो नशा छूट जाएगा। फिर हमें उन्हें नशा छोड़ने के लिए नहीं कहना पड़ेगा। उन्होंने खास कर लड़कियों से अपील की है कि वह अपने भाइयों व अन्य पुरुष पारिवारिक मेंबर्स से राखी बांधने मौके उनसे नशा मुक्ति का प्रण जरुर लें, न कि कोई कीमती उपहार की मांग करे। कीमती उपहारों की जरुरत तभी पूरी होगी, यदि परिवार नशा मुक्त होगा। यदि परिवार नशा मुक्त होगा तो ही महिलाओं की सुरक्षा हो सकती है। भाई-बहन के अटूट प्यार व समर्पण के यह पवित्र त्योहार पर परमात्मा के आगे अपने परिवार व समाज को नशा मुक्त करने के लिए अरदास करे। बहनें अपने भाइयों को हमेशा सही दिशा की तरफ प्रेरित करती है, हर तरह की मदद, सहारा देने के लिए तैयार रहती है। भाइयों को अपनी बहनों का पूरी जिंदगी ख्याल रखना है, इसके लिए सेहतमंद व नशामुक्त होना जरुरी है। इससे पूरा परिवार खुशहाल हो सकता है। उन्होंने समाज को अपील की है कि नौजवानों को नशे से बचाने के लिए नशा मुक्त समाज बनाने के लिए हर तरह का योगदान डालना चाहिए। नशीले पदार्थों का सेवन करने से युवाओं के शरीर पर बुरा असर पड़ता है। उसे सही गलत का पता नहीं चलता। अपनों व बेगानों की पहचान नहीं रहती। उन्होंने छात्राओं को अपील की है कि सामाजिक बुराइयों के खिलाफ आवाज उठाने की आज मुख्य जरुरत है, तभी परिवार की तरक्की हो सकती है। इस अवसर पर पंकज पांडे, अमरजीत सिंह, गुरप्रीत सिंह, सिमरजीत सिंह, अनीता गिल, रितू गिल, रुपिंदर सिंह, सुखजीत सिंह के अलावा अन्य मौजूद थे।
    1
    - रक्षा बंधन मौके बहनें उपहार लेने से करे गुरेज, भाइयों से नशा मुक्ति का लें प्रण- गुरबचन सिंह बंगड़
कपूरथला 
आईटीसी मिशन सुनहरा कल की ओर से चलाए जा रहे प्रथम मल्टी स्किल ट्रेनिंग सेंटर स्टाफ, विद्यार्थियों के सहयोग से नशे के बुरे प्रभावों बारे सेमिनार आयोजित किया गया। इस मौके स्टेट अवार्डी व रिटायर्ड एएसआई गुरबचन सिंह बंगड़ विशेष तौर पर उपस्थित हुए। 
सेमिनार को संबोधित करते हुए गुरबचन सिंह बंगड़ ने कहा कि यदि नशा करने वाले ध्यान लगाएं तो धीरे धीरे नशे की मात्रा घटती जाएगी, मन में ताकत, आत्म विश्वास आएगा तो नशा छूट जाएगा। फिर हमें उन्हें नशा छोड़ने के लिए नहीं कहना पड़ेगा। उन्होंने खास कर लड़कियों से अपील की है कि वह अपने भाइयों व अन्य पुरुष पारिवारिक मेंबर्स से राखी बांधने मौके उनसे नशा मुक्ति का प्रण जरुर लें, न कि कोई कीमती उपहार की मांग करे। कीमती उपहारों की जरुरत तभी पूरी होगी, यदि परिवार नशा मुक्त होगा। यदि परिवार नशा मुक्त होगा तो ही महिलाओं की सुरक्षा हो सकती है। 
भाई-बहन के अटूट प्यार व समर्पण के यह पवित्र त्योहार पर परमात्मा के आगे अपने परिवार व समाज को नशा मुक्त करने के लिए अरदास करे। बहनें अपने भाइयों को  हमेशा सही दिशा की तरफ प्रेरित करती है, हर तरह की मदद, सहारा देने के लिए तैयार रहती है। भाइयों को अपनी बहनों का पूरी जिंदगी ख्याल रखना है, इसके लिए सेहतमंद व नशामुक्त होना जरुरी है। इससे पूरा परिवार खुशहाल हो सकता है। उन्होंने समाज को अपील की है कि नौजवानों को नशे से बचाने के लिए नशा मुक्त समाज बनाने के लिए हर तरह का योगदान डालना चाहिए। नशीले पदार्थों का सेवन करने से युवाओं के शरीर पर बुरा असर पड़ता है। उसे सही गलत का पता नहीं चलता। अपनों व बेगानों की पहचान नहीं रहती। उन्होंने छात्राओं को अपील की है कि सामाजिक बुराइयों के खिलाफ आवाज उठाने की आज मुख्य जरुरत है, तभी परिवार की तरक्की हो सकती है।
इस अवसर पर पंकज पांडे, अमरजीत सिंह, गुरप्रीत सिंह, सिमरजीत सिंह, अनीता गिल, रितू गिल, रुपिंदर सिंह, सुखजीत सिंह के अलावा अन्य मौजूद थे।
    user_City News Kapurthala
    City News Kapurthala
    ਕਪੂਰਥਲਾ, ਕਪੂਰਥਲਾ, ਪੰਜਾਬ•
    2 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.