ਬੀਤੇ ਦਿਨੀ ਜਲਾਲਾਬਾਦ ਵਿਚ ਹੋਈ ਕਿਡਨੈਪਿੰਗ ਦੀ ਵਾਰਦਾਤ ਸਬੰਧੀ ਦਰਜ ਹੋਏ ਮੁਕੱਦਮੇ ਵਿਚ ਸਾਹਮਣੇ ਆਇਆ ਇਕ ਨਵਾ ਮੋੜ ► ਡੀ.ਐਸ.ਪੀ ਸਬ ਡਵੀਜਨ ਜਲਾਲਾਬਾਦ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਪੇਸ਼ ਕੀਤੇ ਅਸਲ ਤੱਥ ਫਾਜਿਲਕਾ: 27 ਦਸੰਬਰ 2024( ਹਨੀ ਕਟਾਰੀਆ) ਸ੍ਰੀ ਗੌਰਵ ਯਾਦਵ ਆਈ.ਪੀ.ਐਸ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਅਤੇ ਡਿਪਟੀ ਇੰਸਪੈਕਟਰ ਜਨਰਲ, ਫਿਰੋਜਪੁਰ ਰੇਂਜ, ਫਿਰੋਜਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਵਰਿੰਦਰ ਸਿੰਘ ਬਰਾੜ ਪੀ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਫਾਜਿਲਕਾ ਜੀ ਦੀ ਅਗਵਾਈ ਵਿੱਚ ਫਾਜਿਲਕਾ ਪੁਲਿਸ ਵੱਲੋਂ ਲੋਕਾਂ ਨੂੰ ਨਿਆਂ ਦਿਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਬੀਤੇ ਦਿਨੀ ਜਲਾਲਾਬਾਦ ਵਿਚ ਹੋਈ ਕਿਡਨੈਪਿੰਗ ਦੀ ਵਾਰਦਾਤ ਸਬੰਧੀ ਮੁਕੱਦਮਾਂ ਨੰਬਰ 186 ਮਿਤੀ 25.12.2024 ਅ/ਧ 140(2), 115(2), 126(2), 351(2), 190, 191(3) ਬੀ.ਐਨ.ਐਸ ਬਰਬਿਆਨ ਰਾਜਨ ਕੁਮਾਰ ਪੁੱਤਰ ਕਰਨੈਲ ਸਿੰਘ ਵਾਸੀ ਹਿਸਾਨ ਵਾਲਾ ਉਰਫ ਚੱਕ ਕਾਠਗੜ ਬਰਖਿਲਾਫ 1. ਮਹੇਸ਼ ਕੁਮਾਰ ਉਰਫ ਸੁੰਦਰ ਲਾਲ 2. ਲਵ ਕੁਮਾਰ ਉਰਫ ਲਵਲੀ ਪੁੱਤਰਾਨ ਸੁੰਦਰ ਲਾਲ 3. ਸ਼ਾਹੀਦ ਪੁੱਤਰ ਮਹੇਸ਼ ਉਰਫ ਲਾਡੀ ਚੋਪੜਾ 4. ਰਾਜੇਸ਼ ਕੁਮਾਰ ਪੁੱਤਰ ਸੁੰਦਰ ਲਾਲ ਵਾਸੀਆਨ ਦਸ਼ਮੇਸ਼ ਨਗਰ ਜਲਾਲਾਬਾਦ 5. ਸੰਦੀਪ ਕੁਮਾਰ ਉਰਫ ਦੀਪਾ ਪੁੱਤਰ ਦੀਪਾ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਅਮੀਰ ਖਾਸ ਦਰਜ ਰਜਿਸਟਰ ਕੀਤਾ ਗਿਆ ਸੀ। ਇਸ ਮਾਮਲੇ ਸਬੰਧੀ ਸ੍ਰੀ ਜਤਿੰਦਰ ਸਿੰਘ ਡੀ.ਐਸ.ਪੀ ਸਬ ਡਵੀਜਨ ਜਲਾਲਾਬਾਦ ਜੀ ਵੱਲੋ ਅਸਲ ਤੱਥ ਪੇਸ਼ ਕੀਤੇ ਗਏ ਹਨ। ਡੀ.ਐਸ.ਪੀ ਜਲਾਲਾਬਾਦ ਜੀ ਨੇ ਦੱਸਿਆ ਕਿ ਰਾਜਨ ਕੁਮਾਰ ਨੇ ਬਿਆਨ ਦਰਜ ਕਰਵਾਇਆ ਸੀ ਕਿ ਉਸ ਨੂੰ ਅਗਵਾਹ ਕਰਕੇ ਉਸ ਪਾਸੋ 05 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ, ਪਰੰਤੂ ਇਹ ਮਾਮਲਾ ਸ਼ੱਕੀ ਜਾਪਦਾ ਹੈ। ਡੀ.ਐਸ.ਪੀ ਸਾਹਿਬ ਜੀ ਨੇ ਮੁਢਲੀ ਜਾਂਚ ਤੋਂ ਦੱਸਿਆ ਕਿ ਦੋਨੋ ਧਿਰਾਂ ਆਪਸ ਵਿਚ ਇਕ ਦੂਸਰੇ ਦੇ ਕਾਫੀ ਸਮੇ ਤੋ ਜਾਣਕਾਰ ਹਨ ਅਤੇ ਦੋਨਾਂ ਧਿਰਾਂ ਦਾ ਆਪਸ ਵਿਚ 05 ਲੱਖ 70 ਹਜਾਰ ਰੁਪਏ ਦੇ ਪੈਸਿਆਂ ਦਾ ਲੈਣ ਦੇਣ ਚਲਦਾ ਆ ਰਿਹਾ ਸੀ। ਪੈਸਿਆਂ ਦੇ ਲੈਣ ਦੇਣ ਦੇ ਚਲਦੇ ਦੋਨੋ ਧਿਰਾਂ ਜੇ.ਵੀ.ਟੀ ਇਮੀਗ੍ਰੇਸ਼ਨ ਜੀ.ਟੀ ਰੋਡ ਜਲਾਲਾਬਾਦ ਦੇ ਦਫਤਰ ਇਕੱਠੀਆਂ ਹੋਈਆਂ ਸਨ, ਜਿਥੇ ਦੋਨਾਂ ਧਿਰਾਂ ਦੇ ਪੈਸਿਆਂ ਦੇ ਲੈਣ ਦੇਣ ਸਬੰਧੀ ਰਕਮ ਦਾ ਮਿਲਾਨ ਨਾ ਹੋਣ ਕਰਕੇ ਬੋਲ ਬਲਾਰਾ ਹੋਇਆ ਸੀ। ਦੋਨੋ ਪਾਰਟੀਆਂ ਚੱਲ ਕੇ ਥਾਣੇ ਆਈਆਂ ਸੀ, ਜਿਥੇ ਰਾਜਨ ਕੁਮਾਰ ਵੱਲੋਂ ਬਿਆਨ ਦਰਜ ਕਰਵਾਇਆ ਕਿ ਉਕਤ ਪੰਜ ਵਿਅਕਤੀਆਂ ਨੇ ਸਾਜਿਸ਼ ਦੇ ਤਹਿਤ ਅਗਵਾਹ ਕਰਕੇ 05 ਲੱਖ ਦੀ ਫਿਰੌਤੀ ਮੰਗੀ ਸੀ, ਪਰੰਤੂ ਇਹ ਗੱਲ ਅਜੇ ਸਾਫ ਜਾਹਿਰ ਨਹੀ ਹੋਈ ਹੈ। ਫਿਰ ਵੀ ਮੁਕੱਦਮਾਂ ਦੀ ਤਫਤੀਸ਼ ਜਾਰੀ ਹੈ। ਤਫਤੀਸ਼ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਹਨਾਂ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਡੀ.ਐਸ.ਪੀ ਸਬ ਡਵੀਜਨ ਜਲਾਲਾਬਾਦ ਜੀ ਨੇ ਇਸ ਵਾਰਦਾਤ ਸਬੰਧੀ ਵਾਇਰਲ ਹੋਈ ਖਬਰ ਬਾਰੇ ਵੀ ਦੱਸਿਆ ਕਿ ਸੋਸ਼ਲ ਮੀਡਿਆ ਪਰ ਕੋਈ ਵੀ ਖਬਰ ਸੱਚਾਈ ਨੂੰ ਜਾਣੇ ਬਗੈਰ ਨਾ ਲਗਾਈ ਜਾਵੇ। ਜੇਕਰ ਮਾਮਲਾ ਪੁਲਿਸ ਵਿਭਾਗ ਨਾਲ ਸਬੰਧਤ ਹੈ ਤਾਂ ਮਾਮਲੇ ਸਬੰਧੀ ਪਹਿਲਾਂ ਸਬੰਧਤ ਮੁੱਖ ਅਫਸਰ ਜਾਂ ਸਬੰਧਤ ਹਲਕਾ ਅਫਸਰ ਜਾਂ ਹੋਰ ਸੀਨੀਅਰ ਅਧਿਕਾਰੀਆਂ ਪਾਸੋ ਪੱਖ ਲੈ ਕੇ ਹੀ ਸੋਸ਼ਲ ਮੀਡਿਆ ਪਰ ਅੱਪਲੋਡ ਕੀਤੀ ਜਾਵੇ।