ਗੈਸ ਸਿਲੰਡਰਾਂ ਲਈ ਖ਼ਪਤਕਾਰ ਹੋ ਰਹੇ ਖੁਆਰ; ਸਾਂਝਾ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਮੋਰਚਾਬੰਦੀ! ਬਲਾਚੌਰ 31 ਮਾਰਚ (ਤਜਿੰਦਰ ਜੋਤ)ਅਮਰੀਕੀ ਸਾਮਰਾਜ ਵੱਲੋਂ ਥੋਪੀਆਂ ਜੰਗਾਂ ਦਾ ਮਾੜਾ ਅਸਰ ਅੱਜ ਸਮੁੱਚੀ ਮਾਨਵਤਾ 'ਤੇ ਪੈ ਰਿਹਾ ਹੈ, ਜਿਸ ਕਾਰਨ ਪੰਜਾਬ ਅੰਦਰ ਮਹਿੰਗਾਈ ਤੇਜ਼ੀ ਨਾਲ ਵਧ ਰਹੀ ਹੈ ਅਤੇ ਆਮ ਲੋਕਾਂ ਦਾ ਜਿਊਣਾ ਦੁਭਰ ਹੋ ਗਿਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਦੇ ਸੂਬਾਈ ਜਨਰਲ ਸਕੱਤਰ ਸਾਥੀ ਕਰਨ ਸਿੰਘ ਰਾਣਾ ਨੇ ਅੱਜ ਵਰਕਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।ਸਾਥੀ ਰਾਣਾ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਰਸੋਈ ਗੈਸ ਦੀ ਕੋਈ ਘਾਟ ਨਾ ਹੋਣ ਦਾ ਪ੍ਰਚਾਰ ਕਰ ਰਹੀ ਹੈ, ਪਰ ਦੂਜੇ ਪਾਸੇ ਦਰੁਸਤ ਪ੍ਰਬੰਧ ਨਾ ਹੋਣ ਕਾਰਨ ਖ਼ਪਤਕਾਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਨਲਾਈਨ ਬੁਕਿੰਗ ਵੇਲੇ ਅਕਸਰ 'ਸਰਵਰ ਡਾਊਨ' ਦਾ ਬਹਾਨਾ ਬਣਾਇਆ ਜਾਂਦਾ ਹੈ, ਜਿਸ ਨਾਲ ਲੋਕਾਂ ਵਿੱਚ ਬੇਚੈਨੀ ਪੈਦਾ ਹੋ ਰਹੀ ਹੈ ਮੀਟਿੰਗ ਦੌਰਾਨ ਚਿੰਤਾ ਪ੍ਰਗਟਾਈ ਗਈ ਕਿ ਪੰਜਾਬ ਵਿੱਚ 950 ਡਿਸਟਰੀਬਿਊਟਰਾਂ ਰਾਹੀਂ 98 ਲੱਖ ਘਰਾਂ ਨੂੰ ਸਪਲਾਈ ਦਿੱਤੀ ਜਾਂਦੀ ਹੈ, ਪਰ ਏਜੰਸੀਆਂ ਵਾਲੇ ਲੋਕਾਂ ਨੂੰ ਘਰਾਂ ਵਿੱਚ ਗੈਸ ਦੇਣ ਦੀ ਬਜਾਏ ਕਈ ਕਿਲੋਮੀਟਰ ਦੂਰ ਸਟੋਰਾਂ 'ਤੇ ਬੁਲਾਉਂਦੇ ਹਨ। ਇਸ ਕਾਰਨ ਬਜ਼ੁਰਗਾਂ ਅਤੇ ਮਹਿਲਾ ਖ਼ਪਤਕਾਰਾਂ ਨੂੰ ਭਾਰੀ ਮੁਸ਼ਕਲ ਪੇਸ਼ ਆਉਂਦੀ ਹੈ ਅਤੇ ਉਨ੍ਹਾਂ ਦੀ ਪੂਰੀ ਦਿਹਾੜੀ ਖ਼ਰਾਬ ਹੋ ਜਾਂਦੀ ਹੈ।ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਰਸੋਈ ਗੈਸ ਦੀ ਸਪਲਾਈ ਹਰ ਖ਼ਪਤਕਾਰ ਦੇ ਘਰ ਤੱਕ ਨਿਰਵਿਘਨ ਕੀਤੀ ਜਾਵੇ।ਗੈਸ ਦੀ ਹੋ ਰਹੀ ਕਾਲਾਬਜ਼ਾਰੀ ਨੂੰ ਸਖ਼ਤੀ ਨਾਲ ਰੋਕਿਆ ਜਾਵੇ।ਪੀ.ਐਨ.ਜੀ. ਗੈਸ ਦੇ ਮਹਿੰਗੇ ਹੋਣ ਅਤੇ ਪਿੰਡਾਂ ਵਿੱਚ ਕਨੈਕਸ਼ਨ ਨਾ ਹੋਣ ਦੇ ਮੁੱਦੇ 'ਤੇ ਵੀ ਗੌਰ ਕੀਤਾ ਜਾਵੇ।ਇਸ ਮੌਕੇ ਕਰਨੈਲ ਸਿੰਘ ਭੱਲਾ, ਚੰਨਣ ਸਿੰਘ ਮਡਿਆਣੀ, ਪਰਮਜੀਤ ਸਿੰਘ, ਵਿਨੋਦ ਚੋਪੜਾ, ਹਰਦੇਵ ਸਿੰਘ ਰਾਣਾ, ਸੱਤਪਾਲ ਸਿੰਘ ਸਾਰੋਵਾਲ ਅਤੇ ਮਨੋਹਰ ਲਾਲ ਟੌਂਸਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਰਕਾਰ ਵਿਰੁੱਧ ਰੋਸ ਜ਼ਾਹਿਰ ਕੀਤਾ।

- ਮ'ਰ'ਨ ਤੋਂ ਪਹਿਲਾਂ ਮਾਂ ਨੂੰ ਫੋਨ ਕਰਕੇ ਸੁਣਾਈ ਸੀ ਕੁੱਟ'ਮਾ'ਰ ਦੀ ਦਾਸਤਾਨ, ਪੁਲਿਸ ਵੱਲੋਂ ਠੇਕੇਦਾਰ ਤੇ ਅਣਪਛਾਤਿਆਂ 'ਤੇ ਮਾਮਲਾ ਦਰਜ। #Punjab24News #SamralaCase #JusticeForIrfan #PunjabNews #BreakingNewsPunjab #LabourRights #CrimeNews #VoiceForJustice #PunjabUpdates #StopViolence1
- ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਆਖਰ ਲੋਕਾਂ ਦੇ ਸੰਘਰਸ਼ ਨੂੰ ਦੇਖਦੇ ਹੋਏ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੂੰ ਐਂਟਰੀ ਟੈਕਸ ਚ ਕੀਤੇ ਵਾਧੇ ਨੂੰ ਵਾਪਸ ਲੈਣਾ ਪਿਆ। ਜਾਣਕਾਰੀ ਗਰੀਬ ਦਾਸ ਬੀਟਣ ਨੇ ਪੱਤਰਕਾਰਾਂ ਨਾਲ ਸਾਝੀ ਕੀਤੀ। ਉਹਨਾਂ ਨੇ ਦੱਸਿਆ ਕਿ ਕੋਕੋਵਾਲ ਮਜਾਰੀ ਬਾਰਡਰ ਨਜ਼ਦੀਕ ਜਿੱਤ ਦੀ ਖੁਸ਼ੀ ਵਿੱਚ 1 ਅਪ੍ਰੈਲ ਨੂੰ ਰੈਲੀ ਕੀਤੀ ਜਾਵੇਗੀ।1
- ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਕਈ ਅਹੁਦਿਆਂ ਤੇ ਰਹੇ ਅਤੇ ਮੌਜੂਦਾ ਐਸਜੀਪੀਸੀ ਮੈਂਬਰ ਸ ਚਰਨਜੀਤ ਸਿੰਘ ਕਾਲੇਵਾਲ ਬੀ ਜੇ ਪੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਉਹ ਗ੍ਰਹਿ ਮੰਤਰੀ ਅਮਿਤ ਸਾਹ ਦੇ ਨਸ਼ਿਆਂ ਵਿਰੁੱਧ ਦਿੱਤੇ ਬਿਆਨ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਤੁਸੀਂ ਕੀ ਕਰੋਗੇ ਉਨ੍ਹਾਂ ਦੇ ਇਸ ਵਿਚਾਰ ਸਬੰਧੀ,,,,,1
- ਦਿਹਾੜੀ ਦਾਰ ਮਜ਼ਦੂਰ ਬਣਿਆ ਲੱਖਪਤੀ1
- Post by Md Usman Raja1
- Post by Alvi20k1
- Post by Sajadahmed sajadahmed7
- ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਬੀਜੇਪੀ ਇੰਚਾਰਜ ਨਿਮਿਸ਼ਾ ਮਹਿਤਾ ਨੇ ਨੂਰਪੁਰ ਜੱਟਾਂ ਚ ਦੇਸ਼ ਦੀ ਮਹਾਨ ਸ਼ਖ਼ਸੀਅਤ ਡਾ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਬੇਅਦਬੀ ਤੇ ਬੋਲਦਿਆਂ ਕਿਹਾ ਕਿ ਜਿਸ ਦਿਨ ਤੋਂ ਪੰਜਾਬ ਦੀ ਬਾਗਡੋਰ ਇਹਨਾਂ ਝਾੜੂ ਵਾਲਿਆਂ ਨੇ ਸੰਭਾਲੀ ਹੈ ਉਸ ਦਿਨ ਤੋਂ ਹੀ ਪੰਜਾਬ ਚ ਲੁੱਟ ਖੋਹ, ਬੇਅਦਬੀ ਅਤੇ ਗੈਗਵਾਰ ਦੀਆਂ ਘਟਨਾਵਾਂ ਚ ਵਾਧਾ ਹੋਇਆ ਹੈ। ਨੂਰਪੁਰ ਜੱਟਾਂ ਚ ਡਾ ਭੀਮ ਰਾਓ ਅੰਬੇਡਕਰ ਜੀ ਦੀ ਮੂਰਤੀ ਨਾਲ ਇਹ ਦੂਜੀ ਵਾਰ ਘਟਨਾ ਵਾਪਰੀ ਹੈ ਪ੍ਰੰਤੂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਪਹਿਲਾਂ ਵਾਪਰੀ ਘਟਨਾ ਤੋਂ ਸਬਕ ਨਾ ਲੈ ਸਕੀ ਤੇ ਇਥੇ ਦੂਜੀ ਵਾਰ ਮਹਾਨ ਸ਼ਖ਼ਸੀਅਤ ਦੀ ਮੂਰਤੀ ਨਾਲ ਘਟਨਾ ਵਾਪਰ ਗਈ। ਨਿਮਿਸ਼ਾ ਮਹਿਤਾ ਨੇ ਐਲਾਨ ਕੀਤਾ ਕਿ ਅਗਰ ਸਰਕਾਰ ਨੇ ਇਸ ਵੱਲ ਜਲਦੀ ਧਿਆਨ ਨਾ ਦਿੱਤਾ ਤਾਂ ਅਸੀਂ ਲੋਕਾ ਨੂੰ ਨਾਲ ਲੈਕੇ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ।1