ਢਿਲਵਾ ਵਿਚ ਵਿਕਾਸ ਕੰਮ ਜ਼ੋਰਾਂ ਤੇ ਭੁਲਥ 1 ਅਪ੍ਰੈਲ (ਗੋਬਿੰਦ ਸੁਖੀਜਾ,) ਪੰਜਾਬ ਸਰਕਾਰ ਤੇ ਹਲਕਾ ਇੰਚਾਰਜ ਹਰਸਿਮਰਨ ਸਿੰਘ ਘੁੰਮਣ ਦੀ ਅਗਵਾਈ ਹੇਠ ਢਿਲਵਾਂ ਵਿੱਚ ਵਿਕਾਸ ਕਾਰਜ ਜਾਰੀ ਹਨ,ਬਲਜੀਤ ਸਿੰਘ ਬਲਾਕ ਪ੍ਰਧਾਨ ਨੇ ਦੱਸਿਆ ਕਿ ਢਿਲਵਾ ਤੋਂ ਨਡਾਲਾ ਰੋਡ ਉੱਪਰ ਬਰਮ ਦਾ ਕੰਮ ਚਾਲੂ ਕਰਵਾਇਆ ਗਿਆ , ਢਿਲਵਾਂ ਤੋਂ ਨਡਾਲਾ ਸੜਕ ਬਣ ਕੇ ਤਿਆਰ ਹੋ ਚੁੱਕੀ|ਹੈ ,ਢਿਲਵਾ ਮੇਨ ਐਂਟਰੀ ਉੱਪਰ ਸ਼ਮਸ਼ਾਨ ਘਾਟ ਦੇ ਮੋੜ ਉੱਪਰ ਜੋ ਖਾਲੀ ਥਾਂ ਬਚਿਆ ਸੀ, ਉਥੇ ਇੰਟਰਲੋਕ ਟਾਈਲ ਲਗਾ ਹੁੰਦਾ ਕੰਮ ਸ਼ੁਰੂ ਕਰਵਾਇਆ ਗਿਆ,ਉਹਨਾਂ ਦੱਸਿਆ ਕਿ ਢਿਲਵਾਂ ਵਿੱਚ ਵੱਖ ਵੱਖ ਵਾਰਡਾਂ ਦੇ ਵਿੱਚ ਰਿਪੇਅਰ ਦਾ ਕੰਮ ਸ਼ੁਰੂ| ਕਰਵਾ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਢਿਲਵਾਂ ਸਰਕਾਰੀ ਹਸਪਤਾਲ ਦੀ ਜੋ ਨਵੀਂ ਬਿਲਡਿੰਗ ਬਣਾਈ ਜਾਵੇਗੀ ਉਸ ਦਾ ਵੀ ਕੰਮ ਜਲਦੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਢਿਲਵਾਂ ਨਡਾਲਾ ਚੌਂਕ ਵਿੱਚ ਨਵਾਂ ਬਾਥਰੂਮ ਵੀ ਬਣਾਇਆ ਜਾਵੇਗਾ , ਢਿਲਵਾਂ ਵਿੱਚ ਹੋਰ ਵੀ ਵਿਕਾਸ ਕਾਰਜ ਜਾਰੀ ਹਨ ਇਸ ਮੌਕੇ ਉਹਨਾਂ ਦੇ ਨਾਲ ਲੱਕੀ ਪਲੰਬਰ, ਹਰਨੇਕ ਸਿੰਘ ਚੱਕੀ ਵਾਲੇ, ਕਰਮਜੀਤ ਸਿੰਘ ਆਦੀ ਹਾਜਰ ਸਨ| 1 ਸੁਖੀਜਾ 1 ਢਿਲਵਾ ਸ਼ਮਸ਼ਾਨ ਘਾਟ ਨੇੜੇ ਵਿਕਾਸ ਕੰਮ ਕਰਵਾਉਂਦੇ ਹੋਏ ਬਲਜੀਤ ਸਿੰਘ ਢਿੱਲੋਂ ਪ੍ਰਧਾਨ ਅਤੇ ਹੋਰ ਤਸਵੀਰ ਗੋਬਿੰਦ ਸੁਖੀਜਾ
ਢਿਲਵਾ ਵਿਚ ਵਿਕਾਸ ਕੰਮ ਜ਼ੋਰਾਂ ਤੇ ਭੁਲਥ 1 ਅਪ੍ਰੈਲ (ਗੋਬਿੰਦ ਸੁਖੀਜਾ,) ਪੰਜਾਬ ਸਰਕਾਰ ਤੇ ਹਲਕਾ ਇੰਚਾਰਜ ਹਰਸਿਮਰਨ ਸਿੰਘ ਘੁੰਮਣ ਦੀ ਅਗਵਾਈ ਹੇਠ ਢਿਲਵਾਂ ਵਿੱਚ ਵਿਕਾਸ ਕਾਰਜ ਜਾਰੀ ਹਨ,ਬਲਜੀਤ ਸਿੰਘ ਬਲਾਕ ਪ੍ਰਧਾਨ ਨੇ ਦੱਸਿਆ ਕਿ ਢਿਲਵਾ ਤੋਂ ਨਡਾਲਾ ਰੋਡ ਉੱਪਰ ਬਰਮ ਦਾ ਕੰਮ ਚਾਲੂ ਕਰਵਾਇਆ ਗਿਆ , ਢਿਲਵਾਂ ਤੋਂ ਨਡਾਲਾ ਸੜਕ ਬਣ ਕੇ ਤਿਆਰ ਹੋ ਚੁੱਕੀ|ਹੈ ,ਢਿਲਵਾ ਮੇਨ ਐਂਟਰੀ ਉੱਪਰ ਸ਼ਮਸ਼ਾਨ ਘਾਟ ਦੇ ਮੋੜ ਉੱਪਰ ਜੋ ਖਾਲੀ ਥਾਂ ਬਚਿਆ ਸੀ, ਉਥੇ ਇੰਟਰਲੋਕ ਟਾਈਲ ਲਗਾ ਹੁੰਦਾ ਕੰਮ ਸ਼ੁਰੂ ਕਰਵਾਇਆ ਗਿਆ,ਉਹਨਾਂ ਦੱਸਿਆ ਕਿ ਢਿਲਵਾਂ ਵਿੱਚ ਵੱਖ ਵੱਖ ਵਾਰਡਾਂ ਦੇ ਵਿੱਚ ਰਿਪੇਅਰ ਦਾ ਕੰਮ ਸ਼ੁਰੂ| ਕਰਵਾ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਢਿਲਵਾਂ ਸਰਕਾਰੀ ਹਸਪਤਾਲ ਦੀ ਜੋ ਨਵੀਂ ਬਿਲਡਿੰਗ ਬਣਾਈ ਜਾਵੇਗੀ ਉਸ ਦਾ ਵੀ ਕੰਮ ਜਲਦੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਢਿਲਵਾਂ ਨਡਾਲਾ ਚੌਂਕ ਵਿੱਚ ਨਵਾਂ ਬਾਥਰੂਮ ਵੀ ਬਣਾਇਆ ਜਾਵੇਗਾ , ਢਿਲਵਾਂ ਵਿੱਚ ਹੋਰ ਵੀ ਵਿਕਾਸ ਕਾਰਜ ਜਾਰੀ ਹਨ ਇਸ ਮੌਕੇ ਉਹਨਾਂ ਦੇ ਨਾਲ ਲੱਕੀ ਪਲੰਬਰ, ਹਰਨੇਕ ਸਿੰਘ ਚੱਕੀ ਵਾਲੇ, ਕਰਮਜੀਤ ਸਿੰਘ ਆਦੀ ਹਾਜਰ ਸਨ| 1 ਸੁਖੀਜਾ 1 ਢਿਲਵਾ ਸ਼ਮਸ਼ਾਨ ਘਾਟ ਨੇੜੇ ਵਿਕਾਸ ਕੰਮ ਕਰਵਾਉਂਦੇ ਹੋਏ ਬਲਜੀਤ ਸਿੰਘ ਢਿੱਲੋਂ ਪ੍ਰਧਾਨ ਅਤੇ ਹੋਰ ਤਸਵੀਰ ਗੋਬਿੰਦ ਸੁਖੀਜਾ
- ਸੁਲਤਾਨਪੁਰ ਲੋਧੀ ਦੇ ਪਿੰਡ ਰੂਰਲ ਚੰਡੀਗੜ੍ਹ ਬਸਤੀ ਵਿਖੇ ਇੱਕ ਨੌਜਵਾਨ ਦੀ ਭੇਦਭਰੇ ਹਾਲਾਤ ਤਾਂ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਿਤ ਦੀ ਅਚਾਨਕ ਸਿਹਤ ਵਿਗੜਨ ਤੇ ਉਸ ਨੂੰ ਹਸਪਤਾਲ ਲਜਾਇਆ ਗਿਆ ਸੀ ਪਰ ਉਸ ਦੀ ਮੌਤ ਹੋ ਗਈ, ਸੁਲਤਾਨਪੁਰ ਲੋਧੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੁਰਦਾ ਘਰ ਚ ਰਖਵਾ ਦਿੱਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।1
- ਥਾਣਾ ਕੋਤਵਾਲੀ ਪੁਲਿਸ ਵਲੋਂ ਥਾਣਾ ਮੁੱਖੀ ਹਰਦੀਪ ਸਿੰਘ ਦੀ ਅਗਵਾਈ ਕਪੂਰਥਲਾ ਕਰਤਾਰਪੁਰ ਰੋਡ ਤੇ ਲਗਾਇਆ ਗਿਆ ਵਿਸ਼ੇਸ ਨਾਕਾ ਤੇ ਕੀਤੀ ਵਾਹਨਾਂ ਦੀ ਚੈਕਿੰਗ1
- ਕਪੂਰਥਲਾ 30 ਮਾਰਚ ਤੋਂ ਪੱਤਰਕਾਰ ਗੌਰਵ ਮੜੀਆ ਦੀ ਰਿਪੋਰਟ ਮੋਬਾਈਲ ਸ਼ੋਪ ਤੇ ਚੋਰਾਂ ਨੇ ਲੱਖਾਂ ਰੁਪਏ ਦੀ ਕੀਤੀ ਚੋਰੀ,ਚੋਰ ਫੜੇ ਜਾਨ ਤੇ ਪੀੜਿਤ ਦੁਕਾਨਦਾਰ ਨਾਲ ਚੋਰਾਂ ਦਾ ਰਾਜੀਨਾਮਾ ਕਰਵਾਉਣ ਦੀ ਜਿਦ ਤੇ ਅੜੇ ਕੁਝ ਮੋਹਤਬਰ, ਪੀੜਿਤ ਦੁਕਾਨਦਾਰ ਪਰਿਵਾਰ ਸਮੇਤ ਹੋਇਆ ਐਸ ਐਸ ਪੀ ਕੋਲ ਪੇਸ਼ ਐਂਕਰ - ਨਡਾਲਾ ਵਿਖੇ ਵਿਨੋਦ ਕੁਮਾਰ ਪੁੱਤਰ ਦੇਵਰਾਜ ਵਾਸੀ ਨਡਾਲਾ ਦੀ ਇੱਕ ਮੋਬਾਈਲ ਸ਼ੋਪ ਤੇ ਚੋਰਾਂ ਵਲੋਂ ਲੱਖਾਂ ਰੁਪਏ ਦਾ ਮਾਲ ਚੋਰੀ ਕੀਤਾ ਗਿਆ ਜਦੋ ਪੀੜਿਤ ਨੂੰ ਚੋਰਾਂ ਦਾ ਪਤਾ ਲਗਾ ਤੇ ਮੌਕੇ ਤੇ ਕੁੱਝ ਮੋਹਤਬਰ ਅਤੇ ਚੋਂਕੀ ਵਲੋਂ ਰਾਜੀਨਾਮੇ ਦਾ ਦਬਾਅ ਪਾਇਆ ਗਿਆ ਪ੍ਰੰਤੂ ਪੀੜਿਤ ਪਰਿਵਾਰ ਨੇ ਰਾਜੀਨਾਮੇ ਦੀ ਸ਼ਰਤ ਨਾ ਮਨ ਦੇ ਹੋਏ ਐਸ ਐਸ ਪੀ ਕਪੂਰਥਲਾ ਕੋਲ ਦੋਸ਼ੀਆਂ ਤੇ ਪਰਚਾ ਦੇਣ ਦੀ ਮੰਗ ਰੱਖੀ ਐਸ ਐਸ ਪੀ ਗੌਰਵ ਤੂਰਾ ਨੇ ਮਾਮਲੇ ਦੀ ਜਾਂਚ ਦੀ ਜਾਮੇਵਾਰੀ ਡੀ ਐਸ ਪੀ ਸਬ ਡਿਵੀਜਨ ਭੁਲੱਥ ਕਰਨੈਲ ਸਿੰਘ ਨੂੰ ਸੌਂਪ ਦਿੱਤੀ ਹੈ4
- ਨਵਾਂ ਸਾਈਕਲ ਆਉਣ ਨਾਲ ਘਰ ਚੋਂ ਖੁਸ਼ੀ ਦਾ ਮਾਹੌਲ ਗਰੀਬ ਪਰਿਵਾਰ ਮਿਹਨਤ ਕਰਕੇ ਨਵਾਂ ਸਾਈਕਲ ਘਰ ਲੈ ਕੇ ਆਇਆ ਅੰਮ੍ਰਿਤਸਰ ਹਲਕਾ ਮਜੀਠਾ ਪਿੰਡ ਕੋਟਲੀ ਢੋਲੇ ਸ਼ਾਹ ਅੰਮ੍ਰਿਤਸਰ ਦੇ ਹਲਕਾ ਮਜੀਠਾ ਤੋਂ ਇੱਕ ਦਿਲ ਨੂੰ ਛੂਹਣ ਵਾਲੀ ਤਸਵੀਰ ਸਾਹਮਣੇ ਆਈ ਹੈ, ਜਿੱਥੇ ਇੱਕ ਗਰੀਬ ਪਰਿਵਾਰ ਨੇ ਸਿਰਫ਼ ਇੱਕ ਨਵੀਂ ਸਾਈਕਲ ਆਉਣ ‘ਤੇ ਘਰ ਵਿੱਚ ਖੁਸ਼ੀ ਦਾ ਮਾਹੌਲ ਬਣਾ ਲਿਆ। ਇਸ ਪਰਿਵਾਰ ਲਈ ਇਹ ਸਾਈਕਲ ਕੋਈ ਆਮ ਚੀਜ਼ ਨਹੀਂ, ਸਗੋਂ ਬੱਚਿਆਂ ਦੇ ਸੁਪਨਿਆਂ ਦੀ ਪੂਰੀ ਹੋਈ ਇੱਕ ਵੱਡੀ ਖ਼ਾਹਿਸ਼ ਹੈ। ਛੋਟੇ-ਛੋਟੇ ਬੱਚਿਆਂ ਨੇ ਇਸ ਮੌਕੇ ‘ਤੇ ਰਿਬਨ ਕੱਟ ਕੇ ਖੁਸ਼ੀ ਮਨਾਈ, ਜੋ ਕਿ ਇੱਕ ਵੱਖਰੀ ਤੇ ਪ੍ਰੇਰਣਾਦਾਇਕ ਮਿਸਾਲ ਬਣ ਗਈ। ਅੱਜ ਦੇ ਸਮੇਂ ਵਿੱਚ ਜਿੱਥੇ ਲੋਕ ਕਾਰਾਂ, ਮੋਟਰਸਾਈਕਲਾਂ ਜਾਂ ਸਕੂਟਰੀਆਂ ਖਰੀਦ ਕੇ ਜਸ਼ਨ ਮਨਾਉਂਦੇ ਹਨ, ਉੱਥੇ ਹੀ ਇਸ ਪਰਿਵਾਰ ਨੇ ਸਾਬਤ ਕੀਤਾ ਕਿ ਅਸਲੀ ਖੁਸ਼ੀ ਚੀਜ਼ ਦੀ ਕੀਮਤ ਵਿੱਚ ਨਹੀਂ, ਸਗੋਂ ਉਸਦੀ ਅਹਿਮੀਅਤ ਵਿੱਚ ਹੁੰਦੀ ਹੈ। ਇਹ ਘਟਨਾ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਛੋਟੀਆਂ-ਛੋਟੀਆਂ ਖੁਸ਼ੀਆਂ ਹੀ ਜ਼ਿੰਦਗੀ ਨੂੰ ਖ਼ਾਸ ਬਣਾਉਂਦੀਆਂ ਹਨ ਅਤੇ ਬੱਚਿਆਂ ਦੀ ਇਹ ਮੁਸਕਾਨ ਸਭ ਤੋਂ ਵੱਡੀ ਦੌਲਤ ਹੈ1
- Post by Man24punjabi1
- ਸ਼ਹੀਦ ਬਾਬਾ ਮੱਖਣ ਸਿੰਘ ਜੀ ਅਤੇ ਬਾਬਾ ਗੱਜਣ ਸਿੰਘ ਜੀ ਦਾ ਬਰਸੀ ਸਮਾਗਮ ਸਮਾਧ ਸ਼ਹੀਦ ਬਾਬਾ ਨੋਧ ਸਿੰਘ ਜੀ ਦੇ ਪਾਵਨ ਅਸਥਾਨ ਵਿਖੇ ਮਨਾਇਆ ਗਿਆ....1
- ਦਿੱਲੀ ਸਿੱਖ ਗੁਰਦੁਆਰਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਗਿੰਨੀ ਦੀ ਅੰਮ੍ਰਿਤਸਰ ਅਕਾਲ ਤਖਤ ‘ਤੇ ਅਰਜ਼ੀ, ਦਲੀਪ ਠਾਕੁਰ ਸਿੰਘ ਖ਼ਿਲਾਫ਼ ਕਾਰਵਾਈ ਦੀ ਮੰਗ ਗੁਰੂ ਗ੍ਰੰਥ ਸਾਹਿਬ ਬਾਰੇ ਅਪਮਾਨ ਬਰਦਾਸ਼ਤ ਨਹੀਂ – ਭੁਪਿੰਦਰ ਸਿੰਘ ਗਿੰਨੀ ਦਾ ਤਿੱਖਾ ਬਿਆਨ ਵੀਡੀਓ ਡਿਲੀਟ ਕਰਨ ‘ਤੇ ਦਬਾਅ ਦਾ ਖੁਲਾਸਾ, ਕਿਹਾ– ਮੈਂਬਰਸ਼ਿਪ ਤੋਂ ਵੱਧ ਗੁਰੂ ਦੀ ਇੱਜ਼ਤ ਮਹੱਤਵਪੂਰਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਗਿੰਨੀ ਵੱਲੋਂ ਨਾਮਧਾਰੀ ਸੰਪ੍ਰਦਾਇ ਨਾਲ ਜੁੜੇ ਦਲੀਪ ਠਾਕੁਰ ਸਿੰਘ ਖ਼ਿਲਾਫ਼ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿੱਚ ਮੰਗ ਪੱਤਰ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲੀਪ ਠਾਕੁਰ ਸਿੰਘ ‘ਤੇ ਗੰਭੀਰ ਦੋਸ਼ ਲਗਾਏ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਸਿੱਖ ਧਰਮ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਬਿਲਕੁਲ ਵੀ ਕਬੂਲਯੋਗ ਨਹੀਂ ਹਨ। ਭੁਪਿੰਦਰ ਸਿੰਘ ਗਿੰਨੀ ਨੇ ਕਿਹਾ ਕਿ ਸਿੱਖਾਂ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਜਗਤ ਗੁਰੂ ਹਨ ਅਤੇ ਇਸ ਬਾਰੇ ਕੋਈ ਵੀ ਕਿੰਤੂ-ਪ੍ਰੰਤੂ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਦੋਸ਼ ਲਾਇਆ ਕਿ ਦਲੀਪ ਠਾਕੁਰ ਸਿੰਘ ਉੱਤੇ ਪਹਿਲਾਂ ਤੋਂ ਹੀ ਗੰਭੀਰ ਮਾਮਲੇ ਦਰਜ ਹਨ ਅਤੇ ਉਹ ਅਮਰੀਕਾ ਵਿੱਚ ਬੈਠ ਕੇ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਹਨ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਹਨਾਂ ਨੇ ਇਸ ਮਾਮਲੇ ‘ਤੇ ਆਵਾਜ਼ ਉਠਾਈ ਸੀ, ਪਰ ਕੁਝ ਲੋਕਾਂ ਵੱਲੋਂ ਉਨ੍ਹਾਂ ‘ਤੇ ਦਬਾਅ ਪਾ ਕੇ ਉਹ ਵੀਡੀਓ ਡਿਲੀਟ ਕਰਵਾਈ ਗਈ। ਗਿੰਨੀ ਨੇ ਕਿਹਾ ਕਿ ਉਹ ਕਿਸੇ ਵੀ ਦਬਾਅ ਅੱਗੇ ਝੁਕਣ ਵਾਲੇ ਨਹੀਂ ਹਨ ਅਤੇ ਜੇ ਲੋੜ ਪਈ ਤਾਂ ਆਪਣੇ ਅਹੁਦੇ ਵੀ ਛੱਡਣ ਲਈ ਤਿਆਰ ਹਨ, ਪਰ ਆਪਣੇ ਗੁਰੂ ਦੀ ਇੱਜ਼ਤ ਨਾਲ ਸਮਝੌਤਾ ਨਹੀਂ ਕਰਨਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿੱਖ ਸੰਸਥਾਵਾਂ ਅਤੇ ਕਮੇਟੀ ਦੇ ਹੋਰ ਮੈਂਬਰਾਂ ਨੂੰ ਵੀ ਇਸ ਮਾਮਲੇ ‘ਚ ਆਵਾਜ਼ ਚੁੱਕਣੀ ਚਾਹੀਦੀ ਹੈ। ਉਨ੍ਹਾਂ ਨੇ ਅਫਸੋਸ ਜਤਾਇਆ ਕਿ ਬਹੁਤ ਸਾਰੇ ਮੈਂਬਰ ਸਿਰਫ ਅਹੁਦਿਆਂ ਅਤੇ ਵੋਟਾਂ ਦੀ ਰਾਜਨੀਤੀ ਵਿੱਚ ਫਸੇ ਹੋਏ ਹਨ ਅਤੇ ਸਿੱਖੀ ਦੇ ਮੁੱਦਿਆਂ ‘ਤੇ ਖਾਮੋਸ਼ ਹਨ। ਭੁਪਿੰਦਰ ਸਿੰਘ ਗਿੰਨੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦਾ ਗੰਭੀਰਤਾ ਨਾਲ ਸੰਗਿਆਨ ਲਿਆ ਜਾਵੇ ਅਤੇ ਦਲੀਪ ਠਾਕੁਰ ਸਿੰਘ ਨੂੰ ਸਿੱਖ ਜਗਤ ਤੋਂ ਮਾਫ਼ੀ ਮੰਗਣ ਲਈ ਕਿਹਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜਿਹੜੇ ਵੀ ਲੋਕ ਗੁਰੂ ਸਾਹਿਬ ਦੀ ਅਪਮਾਨ ਨਾ ਕਰਦੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਬਾਈਟ : ਭੁਪਿੰਦਰ ਸਿੰਘ ਗਿੰਨੀ, ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ1
- ਪੁਰਾਣੀ ਜੇਲ ਨੇੜੇ ਇੱਕ ਵਿਅਕਤੀ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੁਨਸਾਨ ਇਲਾਕੇ ਵਿੱਚ ਲਾਸ਼ ਮਿਲਣ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਸਥਾਨਕ ਲੋਕਾਂ ਨੇ ਸ਼ੱਕ ਜਤਾਇਆ ਕਿ ਵਿਅਕਤੀ ਦੀ ਮੌਤ ਕਥਿਤ ਤੌਰ ਤੇ ਨਸ਼ੇ ਦੀ ਓਵਰਡੋਜ ਨਾਲ ਹੋਈ ਹੈ। ਮੌਕੇ ਤੇ ਪਹੁੰਚੇ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਿਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਚ ਰਖਵਾ ਦਿੱਤੇ ਗਈ ਹੈ। ਵਿਅਕਤੀ ਦੇ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਲੱਗੇਗਾ। ਉਹਨਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।1