logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਏਐਸਡੀਡੀ ਸ਼੍ਰੇਣੀ ਤਹਿਤ 79,287 ਵੋਟਰਾਂ ਦੀ ਪਛਾਣ, ਵੋਟਰਾਂ ਨੂੰ ਆਪਣਾ ਸਟੇਟਸ ਵੈੱਬਸਾਈਟ ’ਤੇ ਚੈੱਕ ਕਰਨ ਦੀ ਅਪੀਲ ਡ੍ਰਾਫ਼ਟ ਵੋਟਰ ਸੂਚੀ ਦੀ ਪ੍ਰਕਾਸ਼ਨਾ 13 ਅਗਸਤ ਨੂੰ, ਅੰਤਿਮ ਸੂਚੀ 12 ਅਕਤੂਬਰ ਨੂੰ ਕੀਤੀ ਜਾਵੇਗੀ ਪ੍ਰਕਾਸ਼ਿਤ ਸਿਰਫ਼ ਉਨ੍ਹਾਂ ਵੋਟਰਾਂ ਨੂੰ ਹੀ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਦਸਤਾਵੇਜ਼ ਜਮ੍ਹਾ ਕਰਵਾਉਣੇ ਪੈਣਗੇ, ਜਿਨ੍ਹਾਂ ਦੇ ਨਾਮ 13 ਅਗਸਤ ਨੂੰ ਡ੍ਰਾਫਟ ਵੋਟਰ ਸੂਚੀ ’ਚ ਨਹੀਂ ਹੋਣਗੇ ਏਐਸਡੀਡੀ ਸ਼੍ਰੇਣੀ ਤਹਿਤ 79,287 ਵੋਟਰਾਂ ਦੀ ਪਛਾਣ, ਵੋਟਰਾਂ ਨੂੰ ਆਪਣਾ ਸਟੇਟਸ ਵੈੱਬਸਾਈਟ ’ਤੇ ਚੈੱਕ ਕਰਨ ਦੀ ਅਪੀਲ ਡ੍ਰਾਫ਼ਟ ਵੋਟਰ ਸੂਚੀ ਦੀ ਪ੍ਰਕਾਸ਼ਨਾ 13 ਅਗਸਤ ਨੂੰ, ਅੰਤਿਮ ਸੂਚੀ 12 ਅਕਤੂਬਰ ਨੂੰ ਕੀਤੀ ਜਾਵੇਗੀ ਪ੍ਰਕਾਸ਼ਿਤ ਸਿਰਫ਼ ਉਨ੍ਹਾਂ ਵੋਟਰਾਂ ਨੂੰ ਹੀ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਦਸਤਾਵੇਜ਼ ਜਮ੍ਹਾ ਕਰਵਾਉਣੇ ਪੈਣਗੇ, ਜਿਨ੍ਹਾਂ ਦੇ ਨਾਮ 13 ਅਗਸਤ ਨੂੰ ਡ੍ਰਾਫਟ ਵੋਟਰ ਸੂਚੀ ’ਚ ਨਹੀਂ ਹੋਣਗੇ ਪਰਮਜੀਤ ਸਿੰਘ, ਕਪੂਰਥਲਾ, 31 ਜੁਲਾਈ : 13 ਅਗਸਤ ਨੂੰ ਹੋਣ ਵਾਲੀ ਡ੍ਰਾਫਟ ਵੋਟਰ ਸੂਚੀ ਦੀ ਪ੍ਰਕਾਸ਼ਨਾ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਕਾਸ਼ ਬਾਂਸਲ ਨੇ ਅੱਜ ਦੱਸਿਆ ਕਿ 'ਗੈਰ-ਹਾਜ਼ਰ, ਤਬਦੀਲ, ਮ੍ਰਿਤਕ ਅਤੇ ਦੋਹਰੀ ਵੋਟ' (ਏਐਸਡੀਡੀ) ਸ਼੍ਰੇਣੀ ਤਹਿਤ 79,287 ਵੋਟਰਾਂ ਦੀ ਪਛਾਣ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਇਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੇਰਵਿਆਂ ਦੀ ਤਸਦੀਕ ਕਰਵਾਉਣ ਅਤੇ ਜੇਕਰ ਕਿਸੇ ਵੀ ਤਰ੍ਹਾਂ ਕੋਈ ਖਾਸੀ ਹੈ ਤਾਂ ਸਮੇਂ ਸਿਰ ਦਰੁੱਸਤ ਕਰਵਾ ਲਈ ਜਾਵੇ। ਜ਼ਿਲ੍ਹਾ ਚੋਣ ਅਫ਼ਸਰ ਆਕਾਸ਼ ਬਾਂਸਲ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐਸ.ਆਈ.ਆਰ)-2026 ਦੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਅਤੇ 535694 ਵੋਟਰਾਂ ਦੇ ਇਨੂਮੀਰੇਸ਼ਨ ਫਾਰਮ ਡਿਜੀਟਾਈਜ਼ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਏਐਸਡੀਡੀ (ਏਐਸਡੀਜੀ) ਵੋਟਰਾਂ ਦੀ ਸੂਚੀ ਤਸਦੀਕ ਲਈ ਜ਼ਿਲ੍ਹੇ ਦੀ ਅਧਿਕਾਰਤ ਵੈੱਬਸਾਈਟ 'ਤੇ ਅਪਲੋਡ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਦੀ ਵੈੱਬਸਾਈਟ 'ਤੇ ਉਪਲਬਧ ਏਐਸਡੀਡੀ (ASDD) ਸੂਚੀ ਵਿੱਚ ਆਪਣੇ ਨਾਮ ਨੂੰ ਜ਼ਰੂਰ ਚੈੱਕ ਕਰ ਲਿਆ ਜਾਵੇ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਕਿਸੇ ਵੋਟਰ ਨੂੰ ਪਤਾ ਲੱਗਦਾ ਹੈ ਕਿ ਉਸਨੂੰ 'ਗੈਰ-ਹਾਜ਼ਰ' (absent), 'ਤਬਦੀਲ ਹੋ ਚੁੱਕੇ' (shifted), 'ਮ੍ਰਿਤਕ' (deceased) ਜਾਂ 'ਦੋਹਰੀ ਵੋਟ' (duplicate) ਵਾਲੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ, ਤਾਂ ਤਸਦੀਕ ਅਤੇ ਜ਼ਰੂਰੀ ਸੋਧ ਲਈ ਤੁਰੰਤ ਸਬੰਧਤ ਬੂਥ ਲੈਵਲ ਅਫ਼ਸਰ (ਬੀ.ਐਲ.ਓ.) ਜਾਂ ਚੋਣ ਰਜਿਸਟ੍ਰੇਸ਼ਨ ਅਫ਼ਸਰ (ਈ.ਆਰ.ਓ.) ਨਾਲ ਸੰਪਰਕ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੋਟਰ ਸੂਚੀਆਂ ਵਿੱਚੋਂ ਯੋਗ ਵੋਟਰਾਂ ਦੇ ਨਾਂ ਹਟਾਏ ਜਾਣ ਤੋਂ ਰੋਕਣ ਅਤੇ ਇਹ ਯਕੀਨੀ ਬਣਾਉਣ ਲਈ ਕਿ ਹਰ ਯੋਗ ਨਾਗਰਿਕ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰ ਸਕੇ, ਵੋਟਰਾਂ ਵੱਲੋਂ ਸਮੇਂ ਸਿਰ ਤਸਦੀਕ ਬਹੁਤ ਜ਼ਰੂਰੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡ੍ਰਾਫਟ ਵੋਟਰ ਸੂਚੀ ਦੀ ਪ੍ਰਕਾਸ਼ਨਾ 13 ਅਗਸਤ ਨੂੰ ਹੋਵੇਗੀ ਅਤੇ ਜਿਨ੍ਹਾਂ ਵੋਟਰਾਂ ਦੇ ਨਾਮ ਇਸ ਡ੍ਰਾਫਟ ਵੋਟਰ ਸੂਚੀ ਵਿੱਚ ਸ਼ਾਮਲ ਹੋਣਗੇ, ਉਨ੍ਹਾਂ ਨੂੰ ਕੋਈ ਵੀ ਸਹਾਇਕ ਦਸਤਾਵੇਜ਼ ਜਮ੍ਹਾ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਿਰਫ਼ ਉਨ੍ਹਾਂ ਵੋਟਰਾਂ ਨੂੰ ਹੀ, ਜਿਨ੍ਹਾਂ ਦੇ ਨਾਂ ਡ੍ਰਾਫ਼ਟ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹੋਣਗੇ, ਨੂੰ ਵੋਟਰ ਸੂਚੀ ਵਿੱਚ ਨਾਂ ਦਰਜ ਕਰਵਾਉਣ ਲਈ ਭਾਰਤ ਦੇ ਚੋਣ ਕਮਿਸ਼ਨ (ਈ.ਸੀ.ਆਈ) ਵੱਲੋਂ ਨਿਰਧਾਰਤ 11 ਦਸਤਾਵੇਜ਼ਾਂ ਵਿੱਚੋਂ ਕੋਈ ਵੀ ਦਸਤਾਵੇਜ਼ ਜਮ੍ਹਾ ਕਰਵਾਉਣਾ ਪਵੇਗਾ। ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਦਸਤਾਵੇਜ਼ ਜਮ੍ਹਾ ਕਰਵਾਉਣ ਸਬੰਧੀ ਅਫਵਾਹਾਂ ਜਾਂ ਗਲਤ ਜਾਣਕਾਰੀ ਵੱਲ ਧਿਆਨ ਨਾ ਦੇਣ ਅਤੇ ਸਿਰਫ਼ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਜਾਰੀ ਕੀਤੀ ਗਈ ਅਧਿਕਾਰਤ ਜਾਣਕਾਰੀ 'ਤੇ ਹੀ ਭਰੋਸਾ ਕਰਨ। ਉਨ੍ਹਾਂ ਦੱਸਿਆ ਕਿ ਦਾਅਵੇ ਅਤੇ ਇਤਰਾਜ਼ ਦਾਖ਼ਲ ਕਰਨ ਦੀ ਮਿਆਦ 13 ਅਗਸਤ ਤੋਂ 12 ਸਤੰਬਰ, 2026 ਤੱਕ ਹੈ। ਇਸ ਮਿਆਦ ਦੌਰਾਨ ਯੋਗ ਨਾਗਰਿਕ ਵੋਟਰ ਸੂਚੀ ਵਿੱਚ ਆਪਣੇ ਨਾਮ ਸ਼ਾਮਲ ਕਰਵਾਉਣ ਲਈ ਫਾਰਮ-6, ਨਾਮ ਹਟਾਉਣ ਲਈ ਫਾਰਮ-7 ਅਤੇ ਮੌਜੂਦਾ ਵੋਟਰ ਵੇਰਵਿਆਂ ਵਿੱਚ ਸੋਧ ਜਾਂ ਅਪਡੇਟ ਕਰਨ ਲਈ ਫਾਰਮ-8 ਜਮ੍ਹਾ ਕਰਵਾ ਸਕਦੇ ਹਨ। ਲੋੜੀਂਦੀ ਕਾਰਵਾਈ ਲਈ ਸਹੀ ਢੰਗ ਨਾਲ ਭਰੇ ਗਏ ਫਾਰਮ ਸਬੰਧਤ ਬੂਥ ਲੈਵਲ ਅਫ਼ਸਰ (ਬੀ.ਐਲ.ਓ.) ਕੋਲ ਜਮ੍ਹਾ ਕਰਵਾਏ ਜਾ ਸਕਦੇ ਹਨ। ਨੋਟਿਸ ਪੜਾਅ ਜਾਂ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 13 ਅਗਸਤ ਤੋਂ 8 ਅਕਤੂਬਰ ਹੋਵੇਗਾ। ਸਾਰੇ ਦਾਅਵਿਆਂ ਅਤੇ ਇਤਰਾਜ਼ਾਂ ਦੇ ਨਿਪਟਾਰੇ ਤੋਂ ਬਾਅਦ ਅੰਤਿਮ ਵੋਟਰ ਸੂਚੀ 12 ਅਕਤੂਬਰ, 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਸਾਰੇ ਵੋਟਰਾਂ ਨੂੰ ਵੋਟਰ ਸੂਚੀ ਦੀ ਸੁਧਾਈ ਦੀ ਚੱਲ ਰਹੀ ਪ੍ਰਕਿਰਿਆ ਦੌਰਾਨ ਬੂਥ ਲੈਵਲ ਅਫ਼ਸਰਾਂ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਹੀ, ਪਾਰਦਰਸ਼ੀ ਅਤੇ ਤਰੁੱਟੀ ਰਹਿਤ ਵੋਟਰ ਸੂਚੀ ਤਿਆਰ ਕਰਨ ਅਤੇ ਲੋਕਤੰਤਰੀ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਲਈ ਲੋਕਾਂ ਦੀ ਸਰਗਰਮ ਭਾਗੀਦਾਰੀ ਬਹੁਤ ਜ਼ਰੂਰੀ ਹੈ।

11 hrs ago
user_ਡਾ.ਪਰਮਜੀਤ ਸਿੰਘ ਡਡਵਿੰਡੀ
ਡਾ.ਪਰਮਜੀਤ ਸਿੰਘ ਡਡਵਿੰਡੀ
Doctor ਸੁਲਤਾਨਪੁਰ ਲੋਧੀ, ਕਪੂਰਥਲਾ, ਪੰਜਾਬ•
11 hrs ago
3670a67a-0ede-42a2-aa9d-afcaaa820fb5

More news from ਪੰਜਾਬ and nearby areas
  • ਤ੍ਰਿਵੈਣੀ ਰੁੱਖ ਗਲੋਬਲ ਵਾਰਮਿੰਗ ਨੂੰ ਰੋਕਣ ਲਈ ਸਹਾਈ ਹੋ ਸਕਦੇ ਹਨ - ਗੁਰਬਚਨ ਸਿੰਘ ਬੰਗੜ ਕਪੂਰਥਲਾ ਤ੍ਰਿਵੈਣੀ ਪਿੱਪਲ ਬੋਹੜ ਤੇ ਨਿੰਮ ਦੇ ਦਰੱਖਤਾਂ ਦੇ ਸੰਗਮ ਨੂੰ ਤ੍ਰਿਵੈਣੀ ਕਿਹਾ ਜਾਂਦਾ ਹੈ।ਜੇ ਵਾਤਾਵਰਨ ਨੂੰ ਬਚਾਉਣਾ ਹੈ ਤਾਂ ਸਾਨੂੰ ਦੇਸ਼ ਨੂੰ ਪ੍ਰਦੂਸ਼ਣ ਰਹਿਤ ਬਣਾਉਣਾ ਪਵੇਗਾ। ਦਰੱਖਤਾਂ ਨੂੰ ਕੱਟਣ ਤੋਂ ਬਚਾਉਣਾ ਪਵੇਗਾ।ਜੇ ਅਸੀਂ ਵਾਤਾਵਰਨ ਨੂੰ ਨਾ ਬਚਾ ਸਕੇ ਤਾਂ ਸਾਨੂੰ ਮੁੱਲ ਦੇ ਸ਼ਾਹ ਲੈਣੇ ਪੈਣਗੇ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬਹੁਤ ਜ਼ਿਆਦਾ ਬਿਮਾਰੀਆਂ ਦੀਆਂ ਸ਼ਿਕਾਰ ਹੋ ਜਾਣਗੀਆਂ। ਬਹੁਤ ਲੰਮੇ ਸਮੇਂ ਤੋਂ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਉਣ ਵਾਲੇ ਗੁਰਬਚਨ ਸਿੰਘ ਬੰਗੜ ਸਟੇਟ ਅਵਾਰਡੀ ਵਾਤਾਵਰਨ ਪ੍ਰੇਮੀ ਤ੍ਰਿਵੈਣੀ ਰੁੱਖ ਪਿੱਪਲ ਬੋਹੜ ਨਿੰਮ ਲਗਾਉਂਦੇ ਹੋਏ ਕਿਹਾ ਵਿਸ਼ਵ ਦੇ ਪ੍ਰਾਚੀਨ ਗ੍ਰੰਥ ਰਿਗਵੇਦ ਵਿੱਚ ਤ੍ਰਿਵੈਣੀ ਦੀ ਤੂਲਨਾ ਬ੍ਰਹਮਾ ਵਿਸ਼ਨੂੰ ਮਹੇਸ਼ ਨਾਲ ਕੀਤੀ ਗਈ ਹੈ। ਪਿੱਪਲ ਬੋਹੜ ਨਿੰਮ ਦੀ ਇਸ ਤ੍ਰਿਵੈਣੀ ਨੂੰ ਪ੍ਰਾਣਦਾਨ ਤੇ ਸ੍ਰਿਸ਼ਟੀ ਦੇ ਜੀਵਾਂ ਨੂੰ ਅਮਰਤਾ ਪ੍ਰਦਾਨ ਕਰਨ ਵਾਲਾ ਸੰਗਮ ਮੰਨਿਆ ਗਿਆ ਹੈ। ਵੇਦਾਂ ਵਿੱਚ ਹੀ ਮਨੁੱਖ ਵਲੋਂ ਇੱਕ ਤ੍ਰਿਵੈਣੀ ਲਾਉਣ ਨੂੰ ਇੱਕ ਸੌ ਗਊਆਂ ਦੇ ਦਾਨ ਮਗਰੋਂ ਮਿਲਣ ਵਾਲੇ ਪੁੰਨ ਬਰਾਬਰ ਦੱਸਿਆ ਗਿਆ ਹੈ।ਇਹ ਚੌਵੀ ਘੰਟੇ ਸਭ ਤੋਂ ਵੱਧ ਆਕਸੀਜਨ ਦੇਣ ਵਾਲਾ ਅਤੇ ਔਸ਼ਧੀ ਗੁਣਾਂ ਵਾਲਾ ਰੁੱਖ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਰਾਮਬਾਣ ਦਵਾਈ ਮੰਨਿਆ ਜਾਂਦਾ ਹੈ।ਇੰਜ ਰਹੇਕ ਦ੍ਰਿਸ਼ਟੀ ਤੋਂ ਪਿੱਪਲ ਬੋਹੜ ਨਿੰਮ ਦੀਆਂ ਤ੍ਰਿਵੈਣੀਆਂ ਸ਼ੁਧ ਵਾਤਾਵਰਨ ਨਿਰੋਗੀ ਕਾਇਆ ਅਤੇ ਸੁਖ ਸਮਰਿੱਧੀ ਦੀਆਂ ਪ੍ਰਤੀਕ ਮੰਨੀਆਂ ਜਾਂਦੀਆਂ ਹਨ। ਗੁਰਬਚਨ ਸਿੰਘ ਬੰਗੜ ਨੇ ਹਰੇਕ ਮਨੁੱਖ ਨੂੰ ਅਪੀਲ ਕੀਤੀ ਕਿ ਅਗਰ ਸਾਫ਼ ਹਵਾ ਵਿੱਚ ਸਾਹ ਲੈਣਾ ਚਾਹੁੰਦੇ ਹੋ ਤਾਂ ਆਪਣੇ ਆਸ ਪਾਸ ਰੁੱਖ ਜ਼ਰੂਰ ਲਗਾਓ ਇਸ ਨਾਲ ਵਾਤਾਵਰਣ ਵਿੱਚ ਤਾਂ ਸੁਧਾਰ ਹੋਵੇਗਾ ਹੀ ਮਨੁੱਖ ਨਿਰੋਗ ਵੀ ਹੋਵੇਗਾ।
    1
    ਤ੍ਰਿਵੈਣੀ ਰੁੱਖ ਗਲੋਬਲ ਵਾਰਮਿੰਗ ਨੂੰ ਰੋਕਣ ਲਈ ਸਹਾਈ ਹੋ ਸਕਦੇ ਹਨ - ਗੁਰਬਚਨ ਸਿੰਘ ਬੰਗੜ 
ਕਪੂਰਥਲਾ
ਤ੍ਰਿਵੈਣੀ ਪਿੱਪਲ ਬੋਹੜ ਤੇ ਨਿੰਮ ਦੇ ਦਰੱਖਤਾਂ ਦੇ ਸੰਗਮ ਨੂੰ ਤ੍ਰਿਵੈਣੀ ਕਿਹਾ ਜਾਂਦਾ ਹੈ।ਜੇ ਵਾਤਾਵਰਨ ਨੂੰ ਬਚਾਉਣਾ ਹੈ ਤਾਂ ਸਾਨੂੰ ਦੇਸ਼ ਨੂੰ ਪ੍ਰਦੂਸ਼ਣ ਰਹਿਤ ਬਣਾਉਣਾ ਪਵੇਗਾ। ਦਰੱਖਤਾਂ ਨੂੰ ਕੱਟਣ ਤੋਂ ਬਚਾਉਣਾ ਪਵੇਗਾ।ਜੇ ਅਸੀਂ ਵਾਤਾਵਰਨ ਨੂੰ ਨਾ ਬਚਾ ਸਕੇ ਤਾਂ ਸਾਨੂੰ ਮੁੱਲ ਦੇ ਸ਼ਾਹ ਲੈਣੇ ਪੈਣਗੇ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬਹੁਤ ਜ਼ਿਆਦਾ ਬਿਮਾਰੀਆਂ ਦੀਆਂ ਸ਼ਿਕਾਰ ਹੋ ਜਾਣਗੀਆਂ। ਬਹੁਤ ਲੰਮੇ ਸਮੇਂ ਤੋਂ  ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਉਣ ਵਾਲੇ ਗੁਰਬਚਨ ਸਿੰਘ ਬੰਗੜ ਸਟੇਟ ਅਵਾਰਡੀ ਵਾਤਾਵਰਨ ਪ੍ਰੇਮੀ ਤ੍ਰਿਵੈਣੀ ਰੁੱਖ ਪਿੱਪਲ ਬੋਹੜ ਨਿੰਮ ਲਗਾਉਂਦੇ ਹੋਏ ਕਿਹਾ ਵਿਸ਼ਵ ਦੇ ਪ੍ਰਾਚੀਨ ਗ੍ਰੰਥ ਰਿਗਵੇਦ ਵਿੱਚ ਤ੍ਰਿਵੈਣੀ ਦੀ ਤੂਲਨਾ ਬ੍ਰਹਮਾ ਵਿਸ਼ਨੂੰ ਮਹੇਸ਼ ਨਾਲ ਕੀਤੀ ਗਈ ਹੈ। ਪਿੱਪਲ ਬੋਹੜ ਨਿੰਮ ਦੀ ਇਸ ਤ੍ਰਿਵੈਣੀ ਨੂੰ ਪ੍ਰਾਣਦਾਨ ਤੇ ਸ੍ਰਿਸ਼ਟੀ ਦੇ ਜੀਵਾਂ ਨੂੰ ਅਮਰਤਾ ਪ੍ਰਦਾਨ ਕਰਨ ਵਾਲਾ ਸੰਗਮ ਮੰਨਿਆ ਗਿਆ ਹੈ। ਵੇਦਾਂ ਵਿੱਚ ਹੀ ਮਨੁੱਖ ਵਲੋਂ ਇੱਕ ਤ੍ਰਿਵੈਣੀ ਲਾਉਣ ਨੂੰ ਇੱਕ ਸੌ ਗਊਆਂ ਦੇ ਦਾਨ ਮਗਰੋਂ ਮਿਲਣ ਵਾਲੇ ਪੁੰਨ ਬਰਾਬਰ ਦੱਸਿਆ ਗਿਆ ਹੈ।ਇਹ ਚੌਵੀ ਘੰਟੇ ਸਭ ਤੋਂ ਵੱਧ ਆਕਸੀਜਨ ਦੇਣ ਵਾਲਾ ਅਤੇ ਔਸ਼ਧੀ ਗੁਣਾਂ ਵਾਲਾ ਰੁੱਖ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਰਾਮਬਾਣ ਦਵਾਈ ਮੰਨਿਆ ਜਾਂਦਾ ਹੈ।ਇੰਜ ਰਹੇਕ ਦ੍ਰਿਸ਼ਟੀ ਤੋਂ ਪਿੱਪਲ ਬੋਹੜ ਨਿੰਮ ਦੀਆਂ ਤ੍ਰਿਵੈਣੀਆਂ ਸ਼ੁਧ ਵਾਤਾਵਰਨ ਨਿਰੋਗੀ ਕਾਇਆ ਅਤੇ ਸੁਖ ਸਮਰਿੱਧੀ ਦੀਆਂ ਪ੍ਰਤੀਕ ਮੰਨੀਆਂ ਜਾਂਦੀਆਂ ਹਨ। ਗੁਰਬਚਨ ਸਿੰਘ ਬੰਗੜ ਨੇ ਹਰੇਕ ਮਨੁੱਖ ਨੂੰ ਅਪੀਲ ਕੀਤੀ ਕਿ ਅਗਰ ਸਾਫ਼ ਹਵਾ ਵਿੱਚ ਸਾਹ ਲੈਣਾ ਚਾਹੁੰਦੇ ਹੋ ਤਾਂ ਆਪਣੇ ਆਸ ਪਾਸ ਰੁੱਖ ਜ਼ਰੂਰ ਲਗਾਓ ਇਸ ਨਾਲ ਵਾਤਾਵਰਣ ਵਿੱਚ ਤਾਂ ਸੁਧਾਰ ਹੋਵੇਗਾ ਹੀ ਮਨੁੱਖ ਨਿਰੋਗ ਵੀ ਹੋਵੇਗਾ।
    user_City News Kapurthala
    City News Kapurthala
    ਕਪੂਰਥਲਾ, ਕਪੂਰਥਲਾ, ਪੰਜਾਬ•
    7 hrs ago
  • ਅਕਾਲੀ ਆਗੂ ਬਿੱਲਾ ਸ਼ੇਰੋਂ ਦਾ ਵੱਡਾ ਦਾਅਵਾ ਅਕਾਲੀ ਦਲ ਸਰਕਾਰ ਆਉਣ ਤੇ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਆਗੂ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋ ਦਾ ਵੱਡਾ ਦਾਅਵਾ,!!ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਜਿਨ੍ਹਾਂ ਗਰੀਬ ਪਰਿਵਾਰਾਂ ਕੋਲ ਆਪਣਾ ਘਰ ਨਹੀਂ, ਉਨ੍ਹਾਂ ਨੂੰ 5 ਮਰਲੇ ਦਾ ਪਲਾਟ ਅਤੇ ਇੱਕ ਕਮਰਾ ਬਣਾ ਕੇ ਦਿੱਤਾ ਜਾਵੇਗਾ,!! ਇਸ ਐਲਾਨ ਨੇ ਸਿਆਸੀ ਮਾਹੌਲ ਵਿੱਚ ਨਵੀਂ ਚਰਚਾ ਛੇੜੀ,
    1
    ਅਕਾਲੀ ਆਗੂ ਬਿੱਲਾ ਸ਼ੇਰੋਂ ਦਾ ਵੱਡਾ ਦਾਅਵਾ ਅਕਾਲੀ ਦਲ ਸਰਕਾਰ ਆਉਣ ਤੇ 
ਹਲਕਾ ਖਡੂਰ ਸਾਹਿਬ ਤੋਂ ਅਕਾਲੀ ਆਗੂ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋ ਦਾ ਵੱਡਾ ਦਾਅਵਾ,!!ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਜਿਨ੍ਹਾਂ ਗਰੀਬ ਪਰਿਵਾਰਾਂ ਕੋਲ ਆਪਣਾ ਘਰ ਨਹੀਂ, ਉਨ੍ਹਾਂ ਨੂੰ 5 ਮਰਲੇ ਦਾ ਪਲਾਟ ਅਤੇ ਇੱਕ ਕਮਰਾ ਬਣਾ ਕੇ ਦਿੱਤਾ ਜਾਵੇਗਾ,!! ਇਸ ਐਲਾਨ ਨੇ ਸਿਆਸੀ ਮਾਹੌਲ ਵਿੱਚ ਨਵੀਂ ਚਰਚਾ ਛੇੜੀ,
    user_Darshan singh
    Darshan singh
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    13 hrs ago
  • ਬੀਬੀ ਜਗੀਰ ਕੌਰ ਵੱਲੋਂ ਨਡਾਲਾ ਵਿਖੇ ਲੋਕ ਮਿਲਣੀ ਕੱਲ 1 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ )ਦੀ ਸੀਨੀਅਰ ਆਗੂ ਤੇ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਕਸਬਾ ਨਡਾਲਾ ਵਿਖੇ ਲੋਕ ਮਿਲਣੀ ਦਾ ਪ੍ਰੋਗਰਾਮ 1 ਅਗਸਤ, ਦਿਨ ਸ਼ਨੀਵਾਰ ਸਵੇਰੇ 10:30 ਵਜੇ ਵੈਡਿੰਗ ਵਿਲਾ, ਨਡਾਲਾ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਮੌਕੇ ਬੀਬੀ ਜਗੀਰ ਕੌਰ ਪਾਰਟੀ ਵਰਕਰਾਂ, ਸਮਰਥਕਾਂ ਅਤੇ ਇਲਾਕੇ ਦੇ ਲੋਕਾਂ ਨਾਲ ਰੂ-ਬ-ਰੂ ਹੋਣਗੇ। ਲੋਕ ਮਿਲਣੀ ਦੌਰਾਨ ਪੰਥਕ ਮਸਲਿਆਂ, ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਲੋਕਾਂ ਨਾਲ ਜੁੜੇ ਵੱਖ-ਵੱਖ ਅਹਿਮ ਮੁੱਦਿਆਂ 'ਤੇ ਵਿਚਾਰ ਸਾਂਝੇ ਕੀਤੇ ਜਾਣਗੇ। ਇਸ ਦੇ ਨਾਲ ਹੀ ਹਾਜ਼ਰ ਲੋਕਾਂ ਦੀਆਂ ਸਮੱਸਿਆਵਾਂ ਅਤੇ ਸੁਝਾਵ ਵੀ ਸੁਣੇ ਜਾਣਗੇ। ਉਨ੍ਹਾਂ ਇਲਾਕੇ ਦੇ ਸਮੂਹ ਵਰਕਰਾਂ, ਅਹੁਦੇਦਾਰਾਂ ਨੂੰ ਸਮੇਂ ਸਿਰ ਪਹੁੰਚ ਕੇ ਇਸ ਲੋਕ ਮਿਲਣੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
    1
    ਬੀਬੀ ਜਗੀਰ ਕੌਰ ਵੱਲੋਂ ਨਡਾਲਾ ਵਿਖੇ ਲੋਕ ਮਿਲਣੀ ਕੱਲ 1 ਅਗਸਤ ਨੂੰ 
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ )ਦੀ ਸੀਨੀਅਰ ਆਗੂ ਤੇ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਕਸਬਾ ਨਡਾਲਾ ਵਿਖੇ ਲੋਕ ਮਿਲਣੀ ਦਾ ਪ੍ਰੋਗਰਾਮ  1 ਅਗਸਤ, ਦਿਨ ਸ਼ਨੀਵਾਰ ਸਵੇਰੇ 10:30 ਵਜੇ ਵੈਡਿੰਗ ਵਿਲਾ, ਨਡਾਲਾ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਮੌਕੇ ਬੀਬੀ ਜਗੀਰ ਕੌਰ ਪਾਰਟੀ ਵਰਕਰਾਂ, ਸਮਰਥਕਾਂ ਅਤੇ ਇਲਾਕੇ ਦੇ ਲੋਕਾਂ ਨਾਲ ਰੂ-ਬ-ਰੂ ਹੋਣਗੇ। ਲੋਕ ਮਿਲਣੀ ਦੌਰਾਨ ਪੰਥਕ ਮਸਲਿਆਂ, ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਲੋਕਾਂ ਨਾਲ ਜੁੜੇ ਵੱਖ-ਵੱਖ ਅਹਿਮ ਮੁੱਦਿਆਂ 'ਤੇ ਵਿਚਾਰ ਸਾਂਝੇ ਕੀਤੇ ਜਾਣਗੇ। ਇਸ ਦੇ ਨਾਲ ਹੀ ਹਾਜ਼ਰ ਲੋਕਾਂ ਦੀਆਂ ਸਮੱਸਿਆਵਾਂ ਅਤੇ ਸੁਝਾਵ ਵੀ ਸੁਣੇ ਜਾਣਗੇ। ਉਨ੍ਹਾਂ ਇਲਾਕੇ ਦੇ ਸਮੂਹ ਵਰਕਰਾਂ, ਅਹੁਦੇਦਾਰਾਂ  ਨੂੰ ਸਮੇਂ ਸਿਰ ਪਹੁੰਚ ਕੇ ਇਸ ਲੋਕ ਮਿਲਣੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
    user_Raghbinder singh
    Raghbinder singh
    ਭੁਲੱਥ, ਕਪੂਰਥਲਾ, ਪੰਜਾਬ•
    12 hrs ago
  • ਥਾਣੇ 'ਤੇ ਪੈਟਰੋਲ ਬੰ'ਬ ਹਮ'ਲੇ ਦਾ ਪਰਦਾਫਾਸ਼! ASI ਕ'ਤ'ਲ, ਕੇਸ ਨਾਲ ਜੁੜੇ ਤਾਰ, ਪੁਲਿਸ ਦੇ ਵੱਡੇ ਖੁਲਾਸਿਆਂ ਨੇ ਸਭ ਨੂੰ ਕੀਤਾ ਹੈਰਾਨ #AmritsarPolice #PunjabPolice #ASICase #BreakingNews #Punjab24News
    1
    ਥਾਣੇ 'ਤੇ ਪੈਟਰੋਲ ਬੰ'ਬ ਹਮ'ਲੇ ਦਾ ਪਰਦਾਫਾਸ਼! ASI ਕ'ਤ'ਲ, ਕੇਸ ਨਾਲ ਜੁੜੇ ਤਾਰ, ਪੁਲਿਸ ਦੇ ਵੱਡੇ ਖੁਲਾਸਿਆਂ ਨੇ ਸਭ ਨੂੰ ਕੀਤਾ ਹੈਰਾਨ 
#AmritsarPolice #PunjabPolice #ASICase #BreakingNews #Punjab24News
    user_Punjab 24 News
    Punjab 24 News
    Amritsar -I, Punjab•
    1 hr ago
  • ਅੰਮ੍ਰਿਤਸਰ ਪੈਟਰੋਲ ਪੰਪ ਫਾਇਰਿੰਗ ਦਾ ਵੱਡਾ ਖੁਲਾਸਾ! 4 ਗ੍ਰਿਫ਼ਤਾਰ, ISI ਨਾਲ ਜੁੜੇ ਹੈਂਡਲਰ 'ਤੇ ਪੁਲਿਸ ਦਾ ਦਾਅਵਾ ਅੰਮ੍ਰਿਤਸਰ ਪੈਟਰੋਲ ਪੰਪ ਫਾਇਰਿੰਗ ਦਾ ਵੱਡਾ ਖੁਲਾਸਾ! 4 ਗ੍ਰਿਫ਼ਤਾਰ, ISI ਨਾਲ ਜੁੜੇ ਹੈਂਡਲਰ 'ਤੇ ਪੁਲਿਸ ਦਾ ਦਾਅਵਾ Instagram ਤੋਂ ਸੰਪਰਕ, Google Pay ਰਾਹੀਂ ਫੰਡਿੰਗ! ਅੰਮ੍ਰਿਤਸਰ ਫਾਇਰਿੰਗ ਕੇਸ 'ਚ ਪੁਲਿਸ ਦਾ ਵੱਡਾ ਐਕਸ਼ਨ, 4 ਮੁਲਜ਼ਮ ਕਾਬੂ
    1
    ਅੰਮ੍ਰਿਤਸਰ ਪੈਟਰੋਲ ਪੰਪ ਫਾਇਰਿੰਗ ਦਾ ਵੱਡਾ ਖੁਲਾਸਾ! 4 ਗ੍ਰਿਫ਼ਤਾਰ, ISI ਨਾਲ ਜੁੜੇ ਹੈਂਡਲਰ 'ਤੇ ਪੁਲਿਸ ਦਾ ਦਾਅਵਾ
ਅੰਮ੍ਰਿਤਸਰ ਪੈਟਰੋਲ ਪੰਪ ਫਾਇਰਿੰਗ ਦਾ ਵੱਡਾ ਖੁਲਾਸਾ! 4 ਗ੍ਰਿਫ਼ਤਾਰ, ISI ਨਾਲ ਜੁੜੇ ਹੈਂਡਲਰ 'ਤੇ ਪੁਲਿਸ ਦਾ ਦਾਅਵਾ
Instagram ਤੋਂ ਸੰਪਰਕ, Google Pay ਰਾਹੀਂ ਫੰਡਿੰਗ! ਅੰਮ੍ਰਿਤਸਰ ਫਾਇਰਿੰਗ ਕੇਸ 'ਚ ਪੁਲਿਸ ਦਾ ਵੱਡਾ ਐਕਸ਼ਨ, 4 ਮੁਲਜ਼ਮ ਕਾਬੂ
    user_Pardeep Kumar
    Pardeep Kumar
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    4 hrs ago
  • ਕੱਲ ਐੱਮ.ਐੱਲ.ਏ ਦੇ ਘਰਾਂ ਬਾਹਰ ਪਲਟਾਈਆਂ ਜਾਣਗੀਆਂ ਕੂੜੇ ਦੀਆਂ ਟਰਾਲੀਆਂ
    1
    ਕੱਲ ਐੱਮ.ਐੱਲ.ਏ ਦੇ ਘਰਾਂ ਬਾਹਰ ਪਲਟਾਈਆਂ ਜਾਣਗੀਆਂ ਕੂੜੇ ਦੀਆਂ ਟਰਾਲੀਆਂ
    user_FASTWAY PUNJAB NEWS
    FASTWAY PUNJAB NEWS
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    5 hrs ago
  • ਵਾਲਮੀਕ ਸਮਾਜ ਦਾ ਵੱਡਾ ਐਲਾਨ! ਵਿਧਾਇਕਾਂ ਦੇ ਘਰਾਂ ਅੱਗੇ ਲੱਗਣਗੇ ਕੂੜੇ ਦੇ ਢੇਰ, ਸੀਵਰੇਜ ਬੰਦ ਕਰਨ ਦੀ ਦਿੱਤੀ ਚੇਤਾਵਨੀ #PUNJAB24NEWS #ValmikiSamaj #PunjabBandh #AmritsarMLA #PunjabProtest #AmritsarNews
    1
    ਵਾਲਮੀਕ ਸਮਾਜ ਦਾ ਵੱਡਾ ਐਲਾਨ! ਵਿਧਾਇਕਾਂ ਦੇ ਘਰਾਂ ਅੱਗੇ ਲੱਗਣਗੇ ਕੂੜੇ ਦੇ ਢੇਰ, ਸੀਵਰੇਜ ਬੰਦ ਕਰਨ ਦੀ ਦਿੱਤੀ ਚੇਤਾਵਨੀ 
#PUNJAB24NEWS
#ValmikiSamaj
#PunjabBandh
#AmritsarMLA
#PunjabProtest
#AmritsarNews
    user_Punjab 24 News
    Punjab 24 News
    Amritsar -I, Punjab•
    2 hrs ago
  • ਫਗਵਾੜਾ ਚ ਅੱਧੀ ਰਾਤ ਨੌਜਵਾਨ ਨਾਲ ਪਿ/ ਸ*ਤੌਲ ਦੀ ਨੋਕ ਤੇ ਲੁੱ/ਟ, ਲੁਧਿਆਣਾ ਤੋਂ ਆਇਆ ਨੌਜਵਾਨ ਦਾ ਲੱਖਾ ਦਾ ਮੋਟਰਸਾਈਕਲ ਲੈ ਕੇ ਹੋਏ ਫਰਾਰ,ਜੀ ਟੀ ਰੋਡ ਤੇ DAV ਕਾਲਜ ਕੋਲ ਲੁੱ/ਟ, ਨੌਜਵਾਨਾਂ ਕੋਲ ਪਿ/ਸ*ਤੌਲ ਸੀ ਜਾ ਨਹੀਂ ਅਸੀਂ ਪੁਸ਼ਟੀ ਨਹੀਂ ਕਰਦੇ, ਬਾਕੀ ਪੁਲਿਸ ਦੀ ਜਾਂਚ ਜਾਰੀ ਹੈ #phagwaracitylive #manuchawla #kapurthalapolice #phagwaranews #phagwarakand ਫਗਵਾੜਾ ਚ ਅੱਧੀ ਰਾਤ ਨੌਜਵਾਨ ਨਾਲ ਪਿ/ ਸ*ਤੌਲ ਦੀ ਨੋਕ ਤੇ ਲੁੱ/ਟ, ਲੁਧਿਆਣਾ ਤੋਂ ਆਇਆ ਨੌਜਵਾਨ ਦਾ ਲੱਖਾ ਦਾ ਮੋਟਰਸਾਈਕਲ ਲੈ ਕੇ ਹੋਏ ਫਰਾਰ,ਜੀ ਟੀ ਰੋਡ ਤੇ DAV ਕਾਲਜ ਕੋਲ ਲੁੱ/ਟ, ਨੌਜਵਾਨਾਂ ਕੋਲ ਪਿ/ਸ*ਤੌਲ ਸੀ ਜਾ ਨਹੀਂ ਅਸੀਂ ਪੁਸ਼ਟੀ ਨਹੀਂ ਕਰਦੇ, ਬਾਕੀ ਪੁਲਿਸ ਦੀ ਜਾਂਚ ਜਾਰੀ ਹੈ #phagwaracitylive #manuchawla #kapurthalapolice #phagwaranews #phagwarakand
    1
    ਫਗਵਾੜਾ ਚ ਅੱਧੀ ਰਾਤ ਨੌਜਵਾਨ ਨਾਲ ਪਿ/ ਸ*ਤੌਲ ਦੀ ਨੋਕ ਤੇ ਲੁੱ/ਟ, ਲੁਧਿਆਣਾ ਤੋਂ ਆਇਆ ਨੌਜਵਾਨ ਦਾ ਲੱਖਾ ਦਾ ਮੋਟਰਸਾਈਕਲ ਲੈ ਕੇ ਹੋਏ ਫਰਾਰ,ਜੀ ਟੀ ਰੋਡ ਤੇ DAV ਕਾਲਜ ਕੋਲ ਲੁੱ/ਟ, ਨੌਜਵਾਨਾਂ ਕੋਲ ਪਿ/ਸ*ਤੌਲ ਸੀ ਜਾ ਨਹੀਂ ਅਸੀਂ ਪੁਸ਼ਟੀ ਨਹੀਂ ਕਰਦੇ, ਬਾਕੀ ਪੁਲਿਸ ਦੀ ਜਾਂਚ ਜਾਰੀ ਹੈ #phagwaracitylive #manuchawla #kapurthalapolice #phagwaranews #phagwarakand 

    user_Phagwara city live
    Phagwara city live
    Local News Reporter ਫਗਵਾੜਾ, ਕਪੂਰਥਲਾ, ਪੰਜਾਬ•
    3 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.