ਪੰਜਾਬੀ ਲੋਕ-ਨਾਚ “ਗਿੱਧੇ” ਸੰਬੰਧੀ ਹੁਨਰ ਵਿਕਾਸ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ “ਹੁਨਰ ਮੁਟਿਆਰਾਂ ਦਾ” ਪ੍ਰੋਗਰਾਮ ਆਯੋਜਿਤ ਤਲਵੰਡੀ ਸਾਬੋ, 20, ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪੰਜਾਬੀ ਵਿਰਸੇ ਦੇ ਅਨਿੱਖੜਵੇਂ ਅੰਗ ਲੋਕ-ਨਾਚ “ਗਿੱਧੇ” ਦੇ ਇਤਿਹਾਸ, ਤਕਨੀਕੀ ਪਿਛੋਕੜ, ਮੰਚਨ ਅਤੇ ਨੌਜਵਾਨਾਂ ਵਿੱਚ ਇਨ੍ਹਾਂ ਦੇ ਹੁਨਰ ਨੂੰ ਪ੍ਰੋਤਸਾਹਿਤ ਕਰਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ਼ ਯੁਵਾ ਅਤੇ ਸੱਭਿਆਚਾਰਕ ਮਾਮਲੇ ਵੱਲੋਂ “ਹੁਨਰ ਮੁਟਿਆਰਾਂ ਦਾ” ਨਾਂ ਦੀ ਵਰਕਸ਼ਾਪ ਆਯੋਜਿਤ ਕੀਤੀ ਗਈ। ਜਿਸ ਵਿੱਚ ਪੰਜਾਬੀ ਸਚਿਆਚਾਰ ਦੇ ਪ੍ਰਸਿੱਧ ਵਿਦਵਾਨ ਪਾਲ ਸਿੰਘ ਸਮਾਉ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦ ਕਿ ਅਮਨਦੀਪ ਕੌਰ ਮੱਲ ਸਿੰਘ ਵਾਲਾ, ਮਨਜਿੰਦਰ ਬੋਹਾ ਤੇ ਕਮਲ ਟਾਂਡੀਆਂ ਨੇ ਤਕਨੀਕੀ ਮਾਹਿਰਾਂ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ ਤੇ ਵਿਦਿਆਰਥਣਾਂ ਨੂੰ ਗਿੱਧੇ ਦਾ ਮੰਚ ਤੇ ਅਭਿਆਸ ਕਰਵਾਇਆ। ਇਸ ਮੌਕੇ ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ ਅਤੇ ਡਾਇਰੈਕਟਰ ਸੁਰੱਖਿਆ ਦੇਸ ਰਾਜ ਕੰਬੋਜ਼ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਵਰਕਸ਼ਾਪ ਬਾਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਯੁਵਾ ਤੇ ਸਭਿਆਚਾਰਕ ਮਾਮਲੇ ਡਾ. ਕੰਵਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਦੀ ਮਹਾਨ ਸਭਿਆਚਾਰਕ ਵਿਰਾਸਤ ਲੋਕ- ਨਾਚ ਗਿੱਧੇ ਨੂੰ ਯੁਵਾ ਪੀੜ੍ਹੀ ਵਿੱਚ ਹਰਮਨ-ਪਿਆਰਾ ਬਣਾਉਣ ਅਤੇ ਮੁਟਿਆਰਾਂ ਨੂੰ ਇਸ ਸੰਬੰਧੀ ਤਕਨੀਕੀ ਅਤੇ ਸਟੇਜ ਮੰਚਨ ਦੇ ਨੁਕਤਿਆਂ ਬਾਰੇ ਜਾਣਕਾਰੀ ਦੇਣ ਲਈ ਇਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਰਸਿਟੀ ਦੇ ਵੱਖ-ਵੱਖ ਫੈਕਲਟੀ ਦੀਆਂ ਲਗਭਗ 250 ਮੁਟਿਆਰਾਂ ਨੇ ਹਿੱਸਾ ਲਿਆ। ਉਹਨਾਂ ਕਿਹਾ ਕਿ ਵਰਕਸ਼ਾਪ ਦੇ ਆਯੋਜਨ ਨਾਲ ਵਿਦਿਆਰਥਣਾਂ ਨੇ ਇਸ ਸਿਰਜਨਾਤਮਕ ਨਾਚ ਬਾਰੇ ਲਾਭਦਾਇਕ ਨੁਕਤੇ ਸਿੱਖੇ, ਜਿਨ੍ਹਾਂ ਨਾਲ ਉਹਨਾਂ ਦੇ ਆਤਮ-ਵਿਸ਼ਵਾਸ ਵਿੱਚ ਵਾਧਾ ਹੋਇਆ। ਉਹਨਾਂ ਕਿਹਾ ਕਿ ਇਹ ਤਜ਼ਰੁਬਾ ਵਿਦਿਆਰਥਣਾਂ ਵਿੱਚ ਸਟੇਜ ਦਾ ਡਰ ਦੂਰ ਕਰਨ ਵਿੱਚ ਸਹਾਈ ਹੋਵੇਗਾ। ਕਿਉਂਕਿ ਨੌਜਵਾਨ ਪੀੜ੍ਹੀ ਪੱਛਮੀ ਸਭਿਆਚਾਰ ਦੇ ਵਧੇਰੇ ਪ੍ਰਚਲਣ-ਵੱਲ ਜੁੜ ਰਹੀ ਹੈ। ਉਹਨਾਂ ਨੂੰ ਆਪਣੇ ਅਮੀਰ ਵਿਰਸੇ ਅਤੇ ਸਭਿਆਚਾਰ ਨਾਲ ਜੋੜੇ ਰੱਖਣ ਲਈ ਇਹ ਵਰਕਸ਼ਾਪ ਸਹਾਈ ਹੋਵੇਗੀ।
ਪੰਜਾਬੀ ਲੋਕ-ਨਾਚ “ਗਿੱਧੇ” ਸੰਬੰਧੀ ਹੁਨਰ ਵਿਕਾਸ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ “ਹੁਨਰ ਮੁਟਿਆਰਾਂ ਦਾ” ਪ੍ਰੋਗਰਾਮ ਆਯੋਜਿਤ ਤਲਵੰਡੀ ਸਾਬੋ, 20, ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪੰਜਾਬੀ ਵਿਰਸੇ ਦੇ ਅਨਿੱਖੜਵੇਂ ਅੰਗ ਲੋਕ-ਨਾਚ “ਗਿੱਧੇ” ਦੇ ਇਤਿਹਾਸ, ਤਕਨੀਕੀ ਪਿਛੋਕੜ, ਮੰਚਨ ਅਤੇ ਨੌਜਵਾਨਾਂ ਵਿੱਚ ਇਨ੍ਹਾਂ ਦੇ ਹੁਨਰ ਨੂੰ ਪ੍ਰੋਤਸਾਹਿਤ ਕਰਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ਼ ਯੁਵਾ ਅਤੇ ਸੱਭਿਆਚਾਰਕ ਮਾਮਲੇ ਵੱਲੋਂ “ਹੁਨਰ ਮੁਟਿਆਰਾਂ ਦਾ” ਨਾਂ ਦੀ ਵਰਕਸ਼ਾਪ ਆਯੋਜਿਤ ਕੀਤੀ ਗਈ।
ਜਿਸ ਵਿੱਚ ਪੰਜਾਬੀ ਸਚਿਆਚਾਰ ਦੇ ਪ੍ਰਸਿੱਧ ਵਿਦਵਾਨ ਪਾਲ ਸਿੰਘ ਸਮਾਉ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦ ਕਿ ਅਮਨਦੀਪ ਕੌਰ ਮੱਲ ਸਿੰਘ ਵਾਲਾ, ਮਨਜਿੰਦਰ ਬੋਹਾ ਤੇ ਕਮਲ ਟਾਂਡੀਆਂ ਨੇ ਤਕਨੀਕੀ ਮਾਹਿਰਾਂ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ ਤੇ ਵਿਦਿਆਰਥਣਾਂ ਨੂੰ ਗਿੱਧੇ ਦਾ ਮੰਚ ਤੇ ਅਭਿਆਸ ਕਰਵਾਇਆ। ਇਸ ਮੌਕੇ ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ ਅਤੇ ਡਾਇਰੈਕਟਰ ਸੁਰੱਖਿਆ ਦੇਸ ਰਾਜ ਕੰਬੋਜ਼ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਵਰਕਸ਼ਾਪ ਬਾਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਯੁਵਾ ਤੇ ਸਭਿਆਚਾਰਕ ਮਾਮਲੇ ਡਾ. ਕੰਵਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਦੀ ਮਹਾਨ ਸਭਿਆਚਾਰਕ ਵਿਰਾਸਤ ਲੋਕ- ਨਾਚ ਗਿੱਧੇ ਨੂੰ ਯੁਵਾ ਪੀੜ੍ਹੀ ਵਿੱਚ ਹਰਮਨ-ਪਿਆਰਾ ਬਣਾਉਣ ਅਤੇ ਮੁਟਿਆਰਾਂ ਨੂੰ ਇਸ ਸੰਬੰਧੀ ਤਕਨੀਕੀ ਅਤੇ ਸਟੇਜ ਮੰਚਨ ਦੇ ਨੁਕਤਿਆਂ ਬਾਰੇ ਜਾਣਕਾਰੀ ਦੇਣ ਲਈ ਇਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਰਸਿਟੀ ਦੇ ਵੱਖ-ਵੱਖ ਫੈਕਲਟੀ ਦੀਆਂ ਲਗਭਗ 250 ਮੁਟਿਆਰਾਂ ਨੇ ਹਿੱਸਾ ਲਿਆ। ਉਹਨਾਂ
ਕਿਹਾ ਕਿ ਵਰਕਸ਼ਾਪ ਦੇ ਆਯੋਜਨ ਨਾਲ ਵਿਦਿਆਰਥਣਾਂ ਨੇ ਇਸ ਸਿਰਜਨਾਤਮਕ ਨਾਚ ਬਾਰੇ ਲਾਭਦਾਇਕ ਨੁਕਤੇ ਸਿੱਖੇ, ਜਿਨ੍ਹਾਂ ਨਾਲ ਉਹਨਾਂ ਦੇ ਆਤਮ-ਵਿਸ਼ਵਾਸ ਵਿੱਚ ਵਾਧਾ ਹੋਇਆ। ਉਹਨਾਂ ਕਿਹਾ ਕਿ ਇਹ ਤਜ਼ਰੁਬਾ ਵਿਦਿਆਰਥਣਾਂ ਵਿੱਚ ਸਟੇਜ ਦਾ ਡਰ ਦੂਰ ਕਰਨ ਵਿੱਚ ਸਹਾਈ ਹੋਵੇਗਾ। ਕਿਉਂਕਿ ਨੌਜਵਾਨ ਪੀੜ੍ਹੀ ਪੱਛਮੀ ਸਭਿਆਚਾਰ ਦੇ ਵਧੇਰੇ ਪ੍ਰਚਲਣ-ਵੱਲ ਜੁੜ ਰਹੀ ਹੈ। ਉਹਨਾਂ ਨੂੰ ਆਪਣੇ ਅਮੀਰ ਵਿਰਸੇ ਅਤੇ ਸਭਿਆਚਾਰ ਨਾਲ ਜੋੜੇ ਰੱਖਣ ਲਈ ਇਹ ਵਰਕਸ਼ਾਪ ਸਹਾਈ ਹੋਵੇਗੀ।
- Post by Gurjant Singh Natheha1
- ਵਿਜੇ ਇੰਦਰ ਸਿੰਗਲਾ ਨੇ ਮਾਨਸਾ ਵਿਖੇ ਕਾਂਗਰਸ ਦੀ ਪ੍ਰੈਸ ਕਾਨਫਰੰਸ ਕੀਤੀ ਸੰਬੋਧਨ1
- Post by Bandhantor singh2
- Post by GURJIT SINGH KHUDDI1
- Post by Gurmeet Abul Khurana1
- ਬਰਨਾਲਾ ਲੁਧਿਆਣਾ ਮੁੱਖ ਮਾਰਗ ਤੇ ਦੱਧਾਹੂਰ ਪਿੰਡ ਨੇੜੇ ਜਿਪਸਮ ਨਾਲ ਭਰੀਆਂ ਦੋ ਗੱਡੀਆਂ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਸੜ ਗਈਆ ਗੱਡੀਆਂ ਦੇ ਡਰਾਈਵਰਾਂ ਦੀ ਜਾਨ ਬਾਲ ਬਾਲ ਬਚੀ ਲੱਖਾ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ।1
- ਦੇਖੋ ਕੁਦਰਤ ਦੇ ਕ੍ਰਿਸ਼ਮੇ ਨੂੰ ਕੋਈ ਨਹੀਂ ਜਾਣ ਸਕਦਾ ਇਸ ਵੀਡੀਓ ਨੂੰ ਦੇਖੋ ਤੁਹਾਨੂੰ ਆਪਣੇ ਆਪ ਪਤਾ ਚੱਲ ਜਾਵੇਗਾ1
- ਕਾਂਗਰਸ ਪਾਰਟੀ ਦੇ ਸਾਬਕਾ ਐਮ ਐਲ ਏ ਸੰਜੇ ਤਲਵਾਰ ਨਾਲ ਰਲ ਕੇ ਕੀਤਾ ਗਿਆ ਸੀ ਨਜਾਇਜ਼ ਕਬਜ਼ਾ ਪੁੱਡਾ ਆਪਣੀ ਮਾਲਕੀ ਵਾਲੀ ਜਮੀਨ ਤੇ ਖਾਲੀ ਕਰਾਉਣ ਦਾ ਨੋਟਿਸ ਲਾਉਂਦੀ ਹੋਈ ਤਾਜ ਪੁਰ ਰੋਡ ਸੁਧਾਕਰ ਪਾਠਕ ਨਗਰ ਗਲੀ ਨੰਬਰ 1 ਲੁਧਿਆਨਾ ਪੁੱਡਾ ਗਲਾਡਾ ਮਾਲਕੀ ਵਾਲੀ ਜ਼ਮੀਨ ’ਤੇ ਕਾਂਗਰਸ ਪਾਰਟੀ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਸ਼ਿਵ ਸ਼ਕਤੀ ਮੰਦਰ ਬਣਾਇਆ ਗਿਆ ਸੀ1