logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਕਿਸਾਨ ਪੱਕੀ ਫ਼ਸਲ ਨੂੰ ਅੱਗ ਦੀਆਂ ਘਟਨਾਵਾਂ ਤੋਂ ਬਚਾਉਣ ਲਈ ਪੂਰੀ ਚੌਕਸੀ ਵਰਤਣ: ਡਿਪਟੀ ਕਮਿਸ਼ਨਰ ਕਿਸਾਨ ਪੱਕੀ ਫ਼ਸਲ ਨੂੰ ਅੱਗ ਦੀਆਂ ਘਟਨਾਵਾਂ ਤੋਂ ਬਚਾਉਣ ਲਈ ਪੂਰੀ ਚੌਕਸੀ ਵਰਤਣ: ਡਿਪਟੀ ਕਮਿਸ਼ਨਰ ਕੋਠੇ ਖਿਓਣ ਸਿੰਘ ਵਾਲਾ ਵਿਖੇ ਅੱਗ ਨਾਲ ਸੜੀ ਫ਼ਸਲ ਬਾਬਤ ਮੁਆਵਜ਼ੇ ਦੀ ਪ੍ਰਕਿਰਿਆ ਸ਼ੁਰੂ ਫਾਇਰ ਬ੍ਰਿਗੇਡ ਨੂੰ 01679230101, 01679231755, 8427653101 ਨੰਬਰਾਂ 'ਤੇ ਦਿੱਤੀ ਜਾਵੇ ਸੂਚਨਾ ਬਿਜਲੀ ਵਿਭਾਗ ਨੂੰ ਕੰਟਰੋਲ ਰੂਮ ਨੰਬਰਾਂ 96461-10672, 96466 98283, 96461-06835 'ਤੇ ਦਿੱਤੀ ਜਾਵੇ ਸੂਚਨਾ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਕਣਕ ਦੀ ਵਾਢੀ ਦੇ ਸੀਜ਼ਨ ਦੇ ਮੱਦੇਨਜ਼ਰ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪੱਕੀ ਹੋਈ ਫ਼ਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਾਉਣ ਲਈ ਪੂਰੀ ਚੌਕਸੀ ਵਰਤੀ ਜਾਵੇ। ਉਹਨਾਂ ਕਿਹਾ ਕਿ ਕੱਲ੍ਹ ਭਦੌੜ ਨੇੜੇ ਕੋਠੇ ਖਿਓਣ ਸਿੰਘ ਵਾਲਾ ਵਿੱਚ ਕਣਕ ਦੀ ਪੱਕੀ ਫ਼ਸਲ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਦੀ ਸੂਚਨਾ ਮਿਲਣ 'ਤੇ ਮੌਕੇ ਉੱਤੇ ਪੜਤਾਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਸਬੰਧੀ ਪਟਵਾਰੀ ਵਲੋਂ ਰਿਪੋਰਟ ਕੀਤੀ ਗਈ ਹੈ। ਜਿਸ ਵਿਚ ਸਾਹਮਣੇ ਆਇਆ ਹੈ ਕੋਠੇ ਖਿਓਣ ਸਿੰਘ ਵਾਲਾ ਦੇ ਚਾਰ ਕਿਸਾਨਾਂ ਦੇ ਖੇਤ ਵਿਚ ਅੱਗ ਲੱਗਣ ਨਾਲ ਕਣਕ ਦੀ ਫ਼ਸਲ ਸੜ ਗਈ। ਓਹਨਾਂ ਕਿਹਾ ਕਿ ਇਸ ਸਬੰਧੀ ਐੱਸਡੀਐਮ ਦੀ ਵਿਸਥਾਰਿਤ ਰਿਪੋਰਟ ਮਗਰੋਂ ਸਰਕਾਰ ਨੂੰ ਮੁਆਵਜ਼ੇ ਲਈ ਕੇਸ ਭੇਜਿਆ ਜਾਵੇਗਾ ਅਤੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਮੁਹਈਆ ਕਰਾਇਆ ਜਾਵੇਗਾ ਤਾਂ ਜੋ ਓਹਨਾਂ ਦੇ ਨੁਕਸਾਨ ਦੀ ਭਰਪਾਈ ਹੋ ਸਕੇ। ਓਹਨਾਂ ਦੱਸਿਆ ਕਿ ਵਾਢੀ ਦੇ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਫਾਇਰ ਟੈਂਡਰ ਸਮੇਤ ਸਟਾਫ ਵੱਖ ਵੱਖ ਖੇਤਰਾਂ ਵਿਚ ਤਾਇਨਾਤ ਕੀਤੇ ਹੋਏ ਹਨ। ਇਨ੍ਹਾਂ ਵਿਚ ਹੰਡਿਆਇਆ ਚੌਂਕ ਬਰਨਾਲਾ ਵਿਖੇ, ਵੀ ਆਰ ਸੀ ਮਾਲ ਬਾਜਾਖਾਨਾ ਰੋਡ ਬਰਨਾਲਾ ਵਿਖੇ, ਸੰਘੇੜਾ ਵਿਖੇ, ਤਪਾ ਪੁਲ ਦੇ ਥੱਲੇ, ਮਿਲਨ ਪੈਲੇਸ ਭਦੌੜ ਵਿਖੇ, ਪਿੰਡ ਰੂੜੇਕੇ ਵਿਖੇ ਤੇ ਦਫ਼ਤਰ ਫਾਇਰ ਸਟੇਸ਼ਨ ਬਰਨਾਲਾ ਵਿਖੇ (ਬਰਨਾਲਾ ਸ਼ਹਿਰ ਲਈ) ਫਾਇਰ ਟੈਂਡਰ ਸਮੇਤ ਸਟਾਫ ਤਾਇਨਾਤ ਕੀਤੇ ਹੋਏ ਹਨ। ਜੇਕਰ ਕਿਸੇ ਵੀ ਇਲਾਕੇ ਵਿਚ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ 01679230101, 01679231755, 8427653101 ਨੰਬਰਾਂ ਉੱਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤਾ ਜਾਵੇ। ਜੇਕਰ ਕਿਤੇ ਵੀ ਬਿਜਲੀ ਦੀਆਂ ਲਾਈਨਾਂ ਵਿੱਚ ਨੁਕਸ ਜਾਂ ਸਪਾਰਕਿੰਗ ਨਜ਼ਰ ਆਉਂਦੀ ਹੈ ਤਾਂ ਬਿਜਲੀ ਵਿਭਾਗ ਦੇ ਕੰਟਰੋਲ ਰੂਮ ਨੰਬਰਾਂ 96461-10672, 96466 98283, 96461-06835 (ਸਟੇਟ ਪੱਧਰ) 'ਤੇ ਸੂਚਨਾ ਦਿੱਤੀ ਜਾਵੇ। ਇਸ ਤੋਂ ਇਲਾਵਾ ਬਿਜਲੀ ਦੇ ਖੰਭਿਆਂ, ਟਰਾਂਸਫਾਰਮਰਾਂ ਥੱਲੇ ਖੜ੍ਹੀ ਕਣਕ ਨੂੰ ਪਹਿਲਾਂ ਕੱਟ ਲਿਆ ਜਾਵੇ। ਓਹਨਾਂ ਅਪੀਲ ਕੀਤੀ ਕਿ ਹਾਰਵੈਸਟਰ ਕੰਬਾਈਨਾਂ ਸਿਰਫ਼ ਦਿਨ ਵੇਲੇ ਹੀ ਚਲਾਈਆਂ ਜਾਣ ਅਤੇ ਇਨ੍ਹਾਂ ਦੇ ਪੁਰਜ਼ਿਆਂ ਵਿੱਚੋਂ ਨਿਕਲਣ ਵਾਲੀਆਂ ਚੰਗਿਆੜੀਆਂ ਵੱਲ ਲਗਾਤਾਰ ਧਿਆਨ ਦਿੱਤਾ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਕਣਕ ਦੇ ਨਾੜ ਜਾਂ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਮਨਾਹੀ ਹੈ ਅਤੇ ਅਜਿਹਾ ਕਰਨਾ ਖੜ੍ਹੀ ਫ਼ਸਲ ਲਈ ਵੀ ਖ਼ਤਰਨਾਕ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਵਾਢੀ ਵੇਲੇ ਪੂਰੀ ਚੌਕਸੀ ਵਰਤਣ।

7 hrs ago
user_Press reporter Parveen rishi India tv
Press reporter Parveen rishi India tv
ਬਰਨਾਲਾ, ਬਰਨਾਲਾ, ਪੰਜਾਬ•
7 hrs ago
4b9a3735-96ff-4fdf-8c33-fb11d43731b8

More news from ਪੰਜਾਬ and nearby areas
  • पातड़ां (सतपाल गर्ग) केंद्र सरकार द्वारा गेहूं खरीद में छूट देने के फैसले के बाद पातड़ां अनाज मंडी में खरीद एजेंसियों ने अपना कार्य तेज कर दिया है। इससे लंबे समय से मंडी में फसल लेकर बैठे किसानों को बड़ी राहत मिली है, वहीं आढ़तियों ने भी राहत की सांस ली है। मंडी में पहुंचे किसानों ने बताया कि पहले कुदरती आपदा के कारण उनकी फसल को नुकसान हुआ और उसके बाद खरीद शुरू न होने से वे लंबे समय से परेशान थे। कई दिनों तक मंडियों में इंतजार करना पड़ा, जिससे चिंता बढ़ती जा रही थी। किसानों ने कहा कि लंबे इंतजार के बाद केंद्र सरकार द्वारा गेहूं खरीद में राहत देने के फैसले से अब उन्हें बड़ी राहत मिली है और खरीद प्रक्रिया तेज होने से फसल की खरीद शुरू हो गई है। आढ़ती एसोसिएशन के पुर्व प्रधान सुरिंदर कुमार पेंद ने भी केंद्र और पंजाब सरकार का धन्यवाद किया। उन्होंने कहा कि सरकार के फैसले के बाद खरीद एजेंसियों ने तेजी दिखाई है, जिससे मंडियों में व्यवस्था सुचारू रूप से चलने लगी है और किसानों को राहत मिल रही है।
    1
    पातड़ां (सतपाल गर्ग) केंद्र सरकार द्वारा गेहूं खरीद में छूट देने के फैसले के बाद पातड़ां अनाज मंडी में खरीद एजेंसियों ने अपना कार्य तेज कर दिया है। इससे लंबे समय से मंडी में फसल लेकर बैठे किसानों को बड़ी राहत मिली है, वहीं आढ़तियों ने भी राहत की सांस ली है। मंडी में पहुंचे किसानों ने बताया कि पहले कुदरती आपदा के कारण उनकी फसल को नुकसान हुआ और उसके बाद खरीद शुरू न होने से वे लंबे समय से परेशान थे। कई दिनों तक मंडियों में इंतजार करना पड़ा, जिससे चिंता बढ़ती जा रही थी। किसानों ने कहा कि लंबे इंतजार के बाद केंद्र सरकार द्वारा गेहूं खरीद में राहत देने के फैसले से अब उन्हें बड़ी राहत मिली है और खरीद प्रक्रिया तेज होने से फसल की खरीद शुरू हो गई है। आढ़ती एसोसिएशन के पुर्व प्रधान सुरिंदर कुमार पेंद ने भी केंद्र और पंजाब सरकार का धन्यवाद किया। उन्होंने कहा कि सरकार के फैसले के बाद खरीद एजेंसियों ने तेजी दिखाई है, जिससे मंडियों में व्यवस्था सुचारू रूप से चलने लगी है और किसानों को राहत मिल रही है।
    user_Satpal Garg Press Corrspondent
    Satpal Garg Press Corrspondent
    ਪਾਤੜਾਂ, ਪਟਿਆਲਾ, ਪੰਜਾਬ•
    6 hrs ago
  • Post by Rammi Cheema
    8
    Post by Rammi Cheema
    user_Rammi Cheema
    Rammi Cheema
    Actor ਪਾਇਲ, ਲੁਧਿਆਣਾ, ਪੰਜਾਬ•
    20 hrs ago
  • ਖੰਨਾ ਖੁਰਦ ਦੇ ਸਰਕਾਰੀ ਸਕੂਲ ਦੀ ਨੁਹਾਰ ਬਦਲੀ,ਸਰਕਾਰੀ ਸਕੂਲ, ਹੁਣ ਬੱਚਿਆਂ ਦੇ ਸੁਪਨਿਆਂ ਨੂੰ ਲਗਾਉਣਗੇ ਉਡਾਣ!
    1
    ਖੰਨਾ ਖੁਰਦ ਦੇ ਸਰਕਾਰੀ ਸਕੂਲ ਦੀ ਨੁਹਾਰ ਬਦਲੀ,ਸਰਕਾਰੀ ਸਕੂਲ, ਹੁਣ ਬੱਚਿਆਂ ਦੇ ਸੁਪਨਿਆਂ ਨੂੰ ਲਗਾਉਣਗੇ ਉਡਾਣ!
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਖੰਨਾ, ਲੁਧਿਆਣਾ, ਪੰਜਾਬ•
    3 hrs ago
  • ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ :- ਡੀਐਸਪੀ ਮੂਣਕ
    1
    ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ :- ਡੀਐਸਪੀ ਮੂਣਕ
    user_News India Times
    News India Times
    ਮੂਨਕ, ਸੰਗਰੂਰ, ਪੰਜਾਬ•
    4 hrs ago
  • ਜਲੰਧਰ ਤੋਂ ਆਇਆ ਲੁੱਟ ਖੋਹ ਦਾ ਮਾਮਲਾ ਲੁੱਟ ਕੇ ਲੈ ਗਏ 18000 ਵੈਸਟਰਨ ਯੂਨੀਅਨ ਵਿੱਚ ਬੈਠੀ ਕੁੜੀ ਦੇ ਕੋਲੋਂ ਦੇਖੋ ਵੀਡੀਓ ਅਤੇ ਕਰ ਦਿਓ ਸ਼ੇਅਰ
    1
    ਜਲੰਧਰ ਤੋਂ ਆਇਆ ਲੁੱਟ ਖੋਹ ਦਾ ਮਾਮਲਾ ਲੁੱਟ ਕੇ ਲੈ ਗਏ 18000 ਵੈਸਟਰਨ ਯੂਨੀਅਨ ਵਿੱਚ ਬੈਠੀ ਕੁੜੀ ਦੇ ਕੋਲੋਂ ਦੇਖੋ ਵੀਡੀਓ ਅਤੇ ਕਰ ਦਿਓ ਸ਼ੇਅਰ
    user_Jagjit Bhatti
    Jagjit Bhatti
    ਫਿਲੌਰ, ਜਲੰਧਰ, ਪੰਜਾਬ•
    7 hrs ago
  • Main Bazar ਵਿੱਚ ਮਚੀ ਹ'ਫ'ੜਾ-ਦ'ਫ'ੜੀ..., ਹੌਇਆ ਲੱਖਾਂ ਦਾ ਨੁਕਸਾਨ | Punjab 24 News | Khanna News | . #KhannaNews #PunjabNews #BreakingNews #FireInKhanna #MainBazarFire #KhannaFire #PunjabBreaking #FireIncident #ShopFire #MarketFire #KhannaUpdates #Punjab24News #LocalNews #FireBrigade #ViralNews
    1
    Main Bazar ਵਿੱਚ ਮਚੀ ਹ'ਫ'ੜਾ-ਦ'ਫ'ੜੀ..., ਹੌਇਆ ਲੱਖਾਂ ਦਾ ਨੁਕਸਾਨ | Punjab 24 News | Khanna News |
.
#KhannaNews #PunjabNews #BreakingNews #FireInKhanna #MainBazarFire #KhannaFire #PunjabBreaking #FireIncident #ShopFire #MarketFire #KhannaUpdates #Punjab24News #LocalNews #FireBrigade #ViralNews
    user_Punjab 24 News
    Punjab 24 News
    Media Khanna, Ludhiana•
    17 hrs ago
  • पातड़ां ( सतपाल गर्ग,) स्पार्कलिंग किड्स द फाउंडेशन सीनियर सेकेंडरी स्कूल, पातड़ां ने सत्र 2025-26 के सीबीएसई कक्षा 10वीं के परिणामों में शानदार और ऐतिहासिक प्रदर्शन करते हुए 100 प्रतिशत रिजल्ट हासिल किया है। इस वर्ष बोर्ड परीक्षा में शामिल हुए सभी 128 विद्यार्थी सफलतापूर्वक पास हुए, जो स्कूल के लिए गर्व का विषय है। यह उपलब्धि विद्यार्थियों की मेहनत, शिक्षकों की लगन और अभिभावकों के सहयोग का परिणाम है। स्कूल के दो मेधावी विद्यार्थियों शुभम और गुरजोबन सिंह ने 99.2 प्रतिशत अंक प्राप्त कर स्कूल का नाम रोशन किया । इसके अलावा सृष्टि बत्रा ने 99 प्रतिशत अंक हासिल किए। नतीजों में 1 विद्यार्थी ने 99 प्रतिशत, 9 विद्यार्थियों ने 98 प्रतिशत या उससे अधिक अंक प्राप्त किए। वहीं 14 विद्यार्थियों ने 95 से 97 प्रतिशत, 21 विद्यार्थियों ने 90 से 94 प्रतिशत, 23 विद्यार्थियों ने 85 से 89 प्रतिशत और 20 विद्यार्थियों ने 80 से 84 प्रतिशत अंक हासिल किए। इसके अलावा 5 विद्यार्थियों ने 76 से 79 प्रतिशत, 11 ने 70 से 75 प्रतिशत, 11 ने 61 से 69 प्रतिशत तथा 11 विद्यार्थियों ने 50 से 60 प्रतिशत अंक प्राप्त किए। आईटी विषय में 12 विद्यार्थियों ने 100 में से 100 अंक प्राप्त किए। इसके अलावा सामाजिक विज्ञान में 5, पंजाबी में 4, विज्ञान में 3 और गणित में 2 विद्यार्थियों ने पूरे अंक हासिल कर उत्कृष्ट प्रदर्शन किया। स्कूल की प्रिंसिपल हरमनदीप कौर ने कहा कि यह परिणाम स्कूल की गुणवत्ता पूर्ण शिक्षा और अनुशासन का प्रतीक है। उन्होंने शिक्षकों की मेहनत की सराहना करते हुए कहा कि इस सफलता में स्टाफ की महत्वपूर्ण भूमिका रही है। उन्होंने अभिभावकों के सहयोग को भी अहम बताया। स्कूल प्रबंधन ने सभी सफल विद्यार्थियों को बधाई देते हुए उनके उज्ज्वल भविष्य की कामना की।
    1
    पातड़ां ( सतपाल गर्ग,)
स्पार्कलिंग किड्स द फाउंडेशन सीनियर सेकेंडरी स्कूल, पातड़ां ने सत्र 2025-26 के सीबीएसई कक्षा 10वीं के परिणामों में शानदार और ऐतिहासिक प्रदर्शन करते हुए 100 प्रतिशत रिजल्ट हासिल किया है। इस वर्ष बोर्ड परीक्षा में शामिल हुए सभी 128 विद्यार्थी सफलतापूर्वक पास हुए, जो स्कूल के लिए गर्व का विषय है। यह उपलब्धि विद्यार्थियों की मेहनत, शिक्षकों की लगन और अभिभावकों के सहयोग का परिणाम है। स्कूल के दो मेधावी विद्यार्थियों शुभम और गुरजोबन सिंह ने 99.2 प्रतिशत अंक प्राप्त कर स्कूल का नाम रोशन किया । इसके अलावा सृष्टि बत्रा ने 99 प्रतिशत अंक हासिल किए। नतीजों में 1 विद्यार्थी ने 99 प्रतिशत, 9 विद्यार्थियों ने 98 प्रतिशत या उससे अधिक अंक प्राप्त किए। वहीं 14 विद्यार्थियों ने 95 से 97 प्रतिशत, 21 विद्यार्थियों ने 90 से 94 प्रतिशत, 23 विद्यार्थियों ने 85 से 89 प्रतिशत और 20 विद्यार्थियों ने 80 से 84 प्रतिशत अंक हासिल किए। इसके अलावा 5 विद्यार्थियों ने 76 से 79 प्रतिशत, 11 ने 70 से 75 प्रतिशत, 11 ने 61 से 69 प्रतिशत तथा 11 विद्यार्थियों ने 50 से 60 प्रतिशत अंक प्राप्त किए। आईटी विषय में 12 विद्यार्थियों ने 100 में से 100 अंक प्राप्त किए। इसके अलावा सामाजिक विज्ञान में 5, पंजाबी में 4, विज्ञान में 3 और गणित में 2 विद्यार्थियों ने पूरे अंक हासिल कर उत्कृष्ट प्रदर्शन किया। स्कूल की प्रिंसिपल हरमनदीप कौर ने कहा कि यह परिणाम स्कूल की गुणवत्ता पूर्ण शिक्षा और अनुशासन का प्रतीक है। उन्होंने शिक्षकों की मेहनत की सराहना करते हुए कहा कि इस सफलता में स्टाफ की महत्वपूर्ण भूमिका रही है। उन्होंने अभिभावकों के सहयोग को भी अहम बताया। स्कूल प्रबंधन ने सभी सफल विद्यार्थियों को बधाई देते हुए उनके उज्ज्वल भविष्य की कामना की।
    user_Satpal Garg Press Corrspondent
    Satpal Garg Press Corrspondent
    ਪਾਤੜਾਂ, ਪਟਿਆਲਾ, ਪੰਜਾਬ•
    18 hrs ago
  • Post by Inside Story News Chennal
    1
    Post by Inside Story News Chennal
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    39 min ago
  • Post by Amninder.singh
    1
    Post by Amninder.singh
    user_Amninder.singh
    Amninder.singh
    Punjab•
    10 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.