logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਜ਼ਬਰੀ ਥੋਪੇ PSTET ਵਿਰੁੱਧ DTF ਵੱਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨ, ਇਨ-ਸਰਵਿਸ ਟੈਸਟ ‘ਚ ਨਾ ਬੈਠਣ ਦਾ ਫ਼ੈਸਲਾ ਸੂਬਾ ਕਮੇਟੀ ਵੱਲੋਂ 19 ਅਪ੍ਰੈਲ ਨੂੰ ਹੋ ਰਹੇ ਇਨ ਸਰਵਿਸ ਟੈਸਟ ਵਿੱਚ ਨਾ ਬੈਠਣ ਦਾ ਫ਼ੈਸਲਾ ਡੀ.ਟੀ.ਐੱਫ. ਵੱਲੋਂ 11 ਅਪ੍ਰੈਲ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੇ ਘਰ ਤੱਕ “ਵਾਅਦਾ ਖਿਲਾਫੀ” ਮਾਰਚ ਕੀਤਾ ਜਾਵੇਗਾ 6 ਅਤੇ 7 ਅਪ੍ਰੈਲ ਨੂੰ ਸਾਂਝੇ ਰੂਪ ਵਿੱਚ ਹੋ ਰਹੇ ਜਿਲ੍ਹਾ ਪੱਧਰੀ ਰੋਸ ਮੁਜਾਹਰਿਆ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਵੇਗਾ ਬਿਓਰੋ ਸਭ ਦਾ ਸਾਂਝਾ ਚੰਡੀਗੜ੍ਹ, 31 ਮਾਰਚ ਬੀਤੀ 29 ਮਾਰਚ ਨੂੰ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਵੱਲੋਂ ਮੋਗਾ ਦੇ ਫ੍ਰੀਡਮ ਫਾਈਟਰ ਹਾਲ ਵਿੱਖੇ ਸੂਬਾ ਕਮੇਟੀ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ। ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਢਾਲ ਬਣਾ ਕੇ ਪੰਜਾਬ ਦੇ ਅਧਿਆਪਕਾਂ ਉਪਰ ਜ਼ਬਰੀ ਥੋਪੇ ਟੈਸਟ ਵਿਰੁੱਧ ਸੰਘਰਸ਼ ਨੂੰ ਅੱਗੇ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਕੀਤੇ ਸੰਘਰਸ਼ਾਂ ਦੇ ਸਿੱਟੇ ਵਜੋਂ ਸਿੱਖਿਆ ਮੰਤਰੀ ਪੰਜਾਬ ਨੇ ਟੈੱਟ ਵਿਰੁੱਧ ਰਵਿਊ ਪਟੀਸ਼ਨ ਦਾਇਰ ਕਰਨ ਅਤੇ ਵਿਧਾਨ ਸਭਾ ਵਿੱਚ ਮਤਾ ਲੈ ਕੇ ਆਉਣ ਦਾ ਭਰੋਸਾ ਦਿੱਤਾ ਸੀ, ਪ੍ਰੰਤੂ ਸਰਕਾਰ ਨੇ ਦੋਨੋ ਮੰਗਾ ਉਪਰ ਅਧਿਆਪਕਾਂ ਨਾਲ ਵਾਅਦਾ ਖਿਲਾਫੀ ਕੀਤੀ ਇਕ ਤਰ੍ਹਾਂ ਨਾਲ ਅਧਿਆਪਕਾਂ ਨਾਲ ਧੋਖਾ ਕਰਕੇ ਜ਼ਬਰੀ ਟੈਟ ਨੂੰ ਥੋਪਿਆ ਗਿਆ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡੀਟੀਐਫ ਨਾਲ ਪਿਛਲੇ ਸਮੇਂ ਵਿੱਚ ਹੋਈ ਮੀਟਿੰਗ ਵਿੱਚ ਕੌਮੀ ਸਿੱਖਿਆ ਨੀਤੀ- 2020 ਨੂੰ ਪੰਜਾਬ ਵਿੱਚ ਨਾ ਲਾਗੂ ਕਰਨ ਅਤੇ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਬਣਾਉਣ ਦਾ ਭਰੋਸਾ ਦਿੱਤਾ ਗਿਆ ਸੀ ਅਤੇ ਪੰਜਾਬ ਕੈਬਨਿਟ ਨੇ 5 ਸਤੰਬਰ 2025 ਨੂੰ ਇਸ ਸਬੰਧੀ ਮਤਾ ਵੀ ਪਾਸ ਕੀਤਾ ਸੀ, ਪ੍ਰੰਤੂ ਪੰਜਾਬ ਸਰਕਾਰ ਹੁਣ ਇਹਨਾਂ ਮਾਮਲਿਆਂ ਵਿੱਚ ਵੀ ਨੰਗੇ ਚਿੱਟੇ ਰੂਪ ਵਿੱਚ ਵਾਅਦਾ ਖਿਲਾਫੀ ਕਰ ਚੁੱਕੀ ਹੈ। ਆਗੂਆਂ ਵੱਲੋਂ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਅਧਿਆਪਕ ਪਹਿਲਾਂ ਹੀ ਆਪਣੇ ਆਪਣੇ ਵਿਸ਼ੇ ਦੇ ਮਾਹਰ ਹਨ ਅਤੇ ਇਸ ਤਰ੍ਹਾਂ ਦੇ ਬੇਲੋੜੇ ਟੈਸਟਾਂ ਰਾਹੀਂ ਉਹਨਾਂ ਨੂੰ ਅਪਣੀ ਯੋਗਤਾ ਸਾਬਤ ਕਰਨ ਦੀ ਜਰੂਰਤ ਨਹੀਂ, ਅਯੋਗ ਤਾਂ ਪੰਜਾਬ ਸਰਕਾਰ ਹੈ ਜੋ ਆਪਣੇ ਲੋਕਾਂ ਨਾਲ ਖੜਨ ਦੀ ਬਜਾਏ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਰਹੀ ਹੈ। ਜਥੇਬੰਦੀ ਇਹ ਵੀ ਸਮਝਦੀ ਹੈ ਕਿ ਸੁਪਰੀਮ ਕੋਰਟ ਦਾ ਇਹ ਫੈਸਲਾ ਕੇਵਲ ਇੱਕ ਅਦਾਲਤੀ ਫੈਸਲਾ ਨਾ ਹੋ ਕੇ ਕੇਂਦਰ ਤੇ ਸੂਬਾ ਸਰਕਾਰਾਂ ਦਾ ਸਾਂਝਾ ਨੀਤੀਗਤ ਫੈਸਲਾ ਹੈ, ਜਿਸ ਦਾ ਜ਼ਿਕਰ ਕੌਮੀ ਸਿੱਖਿਆ ਨੀਤੀ-2020 ਵਿੱਚ ਅਧਿਆਪਕਾਂ ਦੀ ਸੇਵਾ ਸੁਰੱਖਿਆ ਨੂੰ ਖ਼ਤਮ ਕਰਨ ਲਈ ‘tenure track system’ ਲਿਆਉਣ ਅਤੇ ਪ੍ਰਮੋਸ਼ਨ ਤੇ ਸਲਾਨਾ ਵਾਧੇ ਰੋਕਣ ਲਈ ਬੇਲੋੜੇ ਟੈਸਟ ਥੋਪਣ ਦੇ ਰੂਪ ਵਿੱਚ ਪਹਿਲਾਂ ਹੀ ਦਰਜ ਕੀਤਾ ਹੋਇਆ ਹੈ। ਸੂਬਾ ਕਮੇਟੀ ਵੱਲੋਂ ਡੂੰਘੀ ਚਰਚਾ ਉਪਰੰਤ ਇਹ ਫ਼ੈਸਲਾ ਕੀਤਾ ਕਿ ਸੂਬਾ ਕਮੇਟੀ ਵਿੱਚ ਸ਼ਾਮਲ ਸਾਥੀ (ਸੂਬਾ ਸਕੱਤਰੇਤ, ਜਿਲ੍ਹਾ ਪ੍ਰਧਾਨਾਂ ਤੇ ਸੂਬਾ ਕਮੇਟੀ ਮੈਂਬਰਾਂ) ਅਸੂਲਨ ਪੋਜੀਸ਼ਨ ‘ਤੇ ਖੜਦੇ ਹੋਏ 19 ਅਪ੍ਰੈਲ ਨੂੰ ਹੋਣ ਵਾਲੇ ਇਨ ਸਰਵਿਸ ਟੈੱਟ ਦੇ ਪੇਪਰ ਵਿੱਚ ਨਹੀਂ ਬੈਠਣਗੇ ਅਤੇ ਅਧਿਆਪਕਾਂ ਨੂੰ ਸੰਘਰਸ਼ ਦੇ ਮੈਦਾਨ ਵਿੱਚ ਡਟੇ ਰਹਿਣ ਦਾ ਸੱਦਾ ਦੇਣਗੇ। ਡੀਟੀਐਫ ਦੀ ਸੂਬਾ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਕਿ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ 6 ਅਤੇ 7 ਅਪ੍ਰੈਲ ਨੂੰ ਸਿੱਖਿਆ ਮੰਤਰੀ ਦੀ ਵਾਅਦਾ ਖਿਲਾਫੀ ਵਿਰੁੱਧ ਕੀਤੇ ਜਾ ਰਹੇ ਜਿਲ੍ਹਾ ਪੱਧਰੀ ਪੁਤਲਾ ਫੂਕ ਪ੍ਰਦਰਸ਼ਨ ਦਾ ਹਿੱਸਾ ਬਣਿਆ ਜਾਵੇਗਾ। ਇਸ ਤੋਂ ਇਲਾਵਾ ਵਾਅਦਾ ਖਿਲਾਫੀ ਕਰਨ ਵਾਲੀ ਪੰਜਾਬ ਸਰਕਾਰ ਨੂੰ ਸੰਘਰਸ਼ ਰਾਹੀਂ ਘੇਰਨ ਲਈ 11 ਅਪ੍ਰੈਲ 2026 ਦਿਨ ਸ਼ਨੀਵਾਰ ਨੂੰ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਵੱਲੋਂ ਮੁੱਖ ਮੰਤਰੀ ਨਿਵਾਸ ਸੰਗਰੂਰ ਵੱਲ ਵਾਅਦਾ ਖਿਲਾਫੀ ਮਾਰਚ ਕੀਤਾ ਜਾਵੇਗਾ। ਜਥੇਬੰਦੀ ਨੇ ਸਮੂਹ ਅਧਿਆਪਕਾਂ ਨੂੰ ਟੈਟ ਪਾਸ ਜਾਂ ਨੌਨ ਟੈਟ ਦੇ ਵਖਰੇਵੇਂ ਨੂੰ ਪਿੱਛੇ ਛੱਡ ਕੇ ਇਸ ਸੰਘਰਸ਼ ਦਾ ਵੱਧ ਚੜ ਕੇ ਹਿੱਸਾ ਬਣਨ ਅਤੇ ਸਮੂਹ ਅਧਿਆਪਕ ਜਥੇਬੰਦੀਆਂ ਨੂੰ ਵੀ 11 ਅਪ੍ਰੈਲ ਦੇ “ਵਾਅਦਾ ਖਿਲਾਫੀ ਮਾਰਚ’ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ ਹੈ। 11 ਅਪ੍ਰੈਲ 2026 ਨੂੰ ਸੰਗਰੂਰ ਵਿਖੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ “ਵਾਅਦਾ ਖਿਲਾਫੀ” ਮਾਰਚ ਕੀਤਾ ਜਾਵੇਗਾ ਹੇਠ ਲਿਖੀਆਂ ਮੰਗਾ ਨੂੰ ਸੰਬੋਧਤ ਹੋਵੇਗਾ:- ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ 1 ਸਤੰਬਰ 2025 ਦੇ ਗੈਰ ਵਾਜਬ ਫੈਸਲੇ ਦੇ ਵਿਰੁੱਧ ਰਿਵਿਊ ਪਟੀਸ਼ਨ ਦਾਇਰ ਕਰਨ ਅਤੇ ਵਿਧਾਨ ਸਭਾ ਵਿੱਚ ਮਤਾ ਲੈ ਕੇ ਆਉਣ ਦੀ ਹਾਮੀ ਭਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ, ਸਗੋਂ ਅਧਿਆਪਕਾਂ ਨੂੰ ਟੈਸਟਾਂ ਦਾ ਹਿੱਸਾ ਬਣਨ ਲਈ ਮਜਬੂਰ ਕਰਕੇ ਵਾਅਦਾ ਖਿਲਾਫ਼ੀ ਕੀਤੀ ਜਾ ਰਹੀ ਹੈ। ਜਥੇਬੰਦੀ ਮੰਗ ਕਰਦੀ ਹੈ ਕਿ ਸਾਲ 2011 ਤੋਂ ਪਹਿਲਾਂ ਐਨਸੀਟੀਈ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਪੂਰੀਆਂ ਕਰਨ ਵਾਲੇ ਅਧਿਆਪਕਾਂ ਸਮੇਤ ਟੈਟ ਤੋਂ ਛੋਟ ਪ੍ਰਾਪਤ ਸ਼ਰੀਰਕ ਸਿੱਖਿਆ, ਆਰਟ ਐਂਡ ਕ੍ਰਾਫਟ ਤੇ ਬਾਕੀ ਵਿਸ਼ਿਆਂ ਦੇ ਅਧਿਆਪਕਾਂ ਦੇ ਹੱਕ ਵਿੱਚ ਪੰਜਾਬ ਸਰਕਾਰ ਇਹ ਰਿਵਿਊ ਪਟੀਸ਼ਨ ਬਿਨਾਂ ਦੇਰੀ ਦਾਇਰ ਕਰੇ ਅਤੇ ਪੰਜਾਬ ਵਿਧਾਨ ਸਭਾ ਵਿੱਚ ਅਧਿਆਪਕਾਂ ਦੀ ਸੇਵਾ ਤੇ ਪ੍ਰਮੋਸ਼ਨ ਸੁਰੱਖਿਅਤ ਕਰਨ ਦੇ ਹੱਕ ਵਿੱਚ ਮਤਾ ਵੀ ਪਾਸ ਕਰੇ। ਪੰਜਾਬ ਸਰਕਾਰ ਵੱਲੋਂ ਧੜੱਲੇ ਨਾਲ ਲਾਗੂ ਕੀਤੀ ਜਾ ਰਹੀ “ਕੌਮੀ ਸਿੱਖਿਆ ਨੀਤੀ-2020, ਜੋ ਇਸ ਤਰ੍ਹਾਂ ਦੇ ਟੈਸਟ ਲਾਗੂ ਕਰਵਾਉਣ ਵੱਲ ਸੇਧਤ ਹੈ, ਨੂੰ ਰੱਦ ਕਰਦੇ ਹੋਏ ਪੰਜਾਬ ਵਿੱਚ ਲਾਗੂ ਨਾ ਕਰਨ ਦਾ ਵਾਅਦਾ ਪੂਰਾ ਕੀਤਾ ਜਾਵੇ। ਪੰਜਾਬ ਕੈਬਨਿਟ ਦੇ ਫੈਸਲੇ ਅਨੁਸਾਰ ਸੂਬੇ ਦੇ ਸਥਾਨਕ ਹਾਲਾਤਾਂ (ਆਰਥਿਕਤਾ, ਭਾਸ਼ਾ ਅਤੇ ਸਮਾਜਿਕਤਾ) ਅਨੁਸਾਰ ਵਿਗਿਆਨਕ ਲੀਹਾਂ ‘ਤੇ ਆਪਣੀ ਸਿੱਖਿਆ ਨੀਤੀ ਦਾ ਖਰੜਾ ਤਿਆਰ ਕਰਕੇ ਲਾਗੂ ਕੀਤਾ ਜਾਵੇ। 18 ਨਵੰਬਰ 2022 ਨੂੰ ਜਾਰੀ ਕਿੱਤੇ ਨੋਟੀਫਿਕੇਸ਼ਨ ਦਾ SOP ਜਾਰੀ ਕੀਤਾ ਜਾਵੇ ਅਤੇ GPF ਦੇ ਖਾਤੇ ਖੋਲ੍ਹੇ ਜਾਣ ਦੀ ਮੰਗ। ਇਸ ਮੌਕੇ ਡੈਮੋਕਰੇਟਿਕ ਮੁਲਾਜਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਤੇ ਜਨਰਲ ਸਕੱਤਰ ਹਰਦੀਪ ਟੋਡਰਪੁਰ, ਡੀ.ਟੀ.ਐਫ. ਦੇ ਸੂਬਾ ਆਗੂ ਮਹਿੰਦਰ ਕੌੜਿਆਂਵਾਲੀ, ਅਸ਼ਵਨੀ ਅਵਸਥੀ, ਰਾਜੀਵ ਬਰਨਾਲਾ ਗੁਰਪਿਆਰ ਕੋਟਲੀ, ਮੁਕੇਸ਼ ਕੁਮਾਰ, ਜਗਪਾਲ ਬੰਗੀ, ਹਰਜਿੰਦਰ ਵਡਾਲਾ, ਪਵਨ ਮੁਕਤਸਰ, ਜੋਸ਼ੀਲ ਤਿਵਾੜੀ, ਅਮੋਲਕ ਡੇਲੂਆਣਾ, ਮੇਘਰਾਜ, ਰਘਵੀਰ ਭਵਾਨੀਗੜ੍ਹ, ਜਸਵੀਰ ਸਿੰਘ ਸੰਧੂ, ਰਮਨਜੀਤ ਸੰਧੂ, ਪ੍ਰਤਾਪ ਸਿੰਘ ਠੱਠਗੜ, ਕੌਰ ਸਿੰਘ ਫੱਗੂ, ਰੁਪਿੰਦਰ ਪਾਲ ਗਿੱਲ, ਸੁਖਵਿੰਦਰ ਗਿਰ, ਹੰਸਾ ਸਿੰਘ ਮਾਨਸਾ, ਰਜਿੰਦਰ ਗੁਰੂ, ਜਸਵੀਰ ਸਿੰਘ ਭੱਮਾਂ, ਜਤਿੰਦਰ ਸਿੰਘ ਫਤਹਿਗੜ੍ਹ ਸਾਹਿਬ, ਗਿਆਨ ਚੰਦ ਰੋਪੜ, ਤਜਿੰਦਰ ਸਿੰਘ ਕਪੂਰਥਲਾ, ਅਮਰੀਕ ਸਿੰਘ ਜਲੰਧਰ, ਗੁਰਮੇਲ ਸਿੰਘ ਮਲਕਾਣਾ, ਗੁਰਵਿੰਦਰ ਸਿੰਘ ਫਾਜ਼ਿਲਕਾ,ਗੁਰਬਿੰਦਰ ਖ਼ੈਰਾ ਇੰਦਰਸੂਖਦੀਪ ਓਡਰਾ, ਦਲਜੀਤ ਸਫ਼ੀਪੁਰ, ਮਲਕੀਤ ਸਿੰਘ ਹਰਾਜ, ਸਰਬਜੀਤ ਸਿੰਘ ਭਾਵੜਾ, ਸ਼ਿਵ ਸ਼ੰਕਰ,ਮਨੋਹਰ ਨਵਾਂਸਹਿਰ, ਜਸਪਾਲ ਚੌਧਰੀ, ਵਿਕਰਮਜੀਤ ਮਾਲੇਰਕੋਟਲਾ, ਉਪਕਾਰ ਸਿੰਘ,ਗੁਰਵਿੰਦਰ ਖ਼ੋਸਾ ਅਮਰਦੀਪ ਤਰਨਤਾਰਨ, ਸੁਨੀਲ ਕੁਮਾਰ, ਪ੍ਰੇਮ ਕੰਬੋਜ, ਵਿਕਰਮ ਜਲੰਧਰਾ ਹਾਜਰ ਸਨ।

2 hrs ago
user_Rajinder Singh
Rajinder Singh
Press Reporter ਮਾਨਸਾ, ਮਾਨਸਾ, ਪੰਜਾਬ•
2 hrs ago
db39b8af-90cd-4d2c-a2ca-62ad3db64209

More news from ਪੰਜਾਬ and nearby areas
  • ਰਹਿਦੇ ਦੋਸ਼ੀਆਂ ਨੂੰ ਪੁਲਿਸ ਪ੍ਰਸ਼ਾਸਨ ਨੇ ਗਿਰਫ਼ਤਾਰ ਨਾਂ ਕੀਤਾ ਤਰੁੰਤ ਮੀਟਿੰਗ ਕਰਕੇ ਲਿਆਂ ਜਾਵੇਗਾ ਐਕਸ਼ਨ --ਮੱਖਣ ਸਿੰਘ ਭੈਣੀਬਾਘਾ
    1
    ਰਹਿਦੇ ਦੋਸ਼ੀਆਂ ਨੂੰ ਪੁਲਿਸ ਪ੍ਰਸ਼ਾਸਨ ਨੇ ਗਿਰਫ਼ਤਾਰ ਨਾਂ ਕੀਤਾ ਤਰੁੰਤ ਮੀਟਿੰਗ ਕਰਕੇ ਲਿਆਂ ਜਾਵੇਗਾ ਐਕਸ਼ਨ --ਮੱਖਣ ਸਿੰਘ ਭੈਣੀਬਾਘਾ
    user_Balvinder sharma
    Balvinder sharma
    Farmer ਮਾਨਸਾ, ਮਾਨਸਾ, ਪੰਜਾਬ•
    9 hrs ago
  • ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਨਰਿੰਦਰ ਪੁਰਾ ਚੌਕੀ ਅੱਗੇ ਧਰਨਾ ਜਥੇਬੰਦੀ ਪਰਿਵਾਰ ਨੂੰ ਇੰਨਸਾਫ਼ ਦਬਾਉਣ ਲਈ ਕਰ ਰਹੀ ਹੈ ਸੰਘਰਸ਼
    1
    ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਨਰਿੰਦਰ ਪੁਰਾ ਚੌਕੀ ਅੱਗੇ ਧਰਨਾ ਜਥੇਬੰਦੀ ਪਰਿਵਾਰ ਨੂੰ ਇੰਨਸਾਫ਼ ਦਬਾਉਣ ਲਈ ਕਰ ਰਹੀ ਹੈ ਸੰਘਰਸ਼
    user_Rajinder Singh
    Rajinder Singh
    Press Reporter ਮਾਨਸਾ, ਮਾਨਸਾ, ਪੰਜਾਬ•
    14 hrs ago
  • ਤਲਵੰਡੀ ਸਾਬੋ, 30 ਮਾਰਚ (ਗੁਰਜੰਟ ਸਿੰਘ ਨਥੇਹਾ)– ਹਲਕਾ ਤਲਵੰਡੀ ਸਾਬੋ ਦੀ ਵਿਧਾਇਕ ਅਤੇ ਚੀਫ਼ ਵਿਪ ਪ੍ਰੋ. ਬਲਜਿੰਦਰ ਕੌਰ ਵੱਲੋਂ ‘ਆਮ ਆਦਮੀ ਪਾਰਟੀ’ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਦਾ ਰਿਪੋਰਟ ਕਾਰਡ ਵੱਖ-ਵੱਖ ਪਿੰਡਾਂ ਗਾਟਵਾਲੀ, ਨਥੇਹਾ, ਕਲਾਲਵਾਲਾ ਅਤੇ ਕੌਰੇਆਣਾ ਵਿੱਚ ਜਾ ਕੇ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਵੱਲੋਂ ਕੀਤੇ ਗਏ ਵਿਕਾਸੀ ਕੰਮਾਂ ਅਤੇ ਲੋਕ ਭਲਾਈ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਪ੍ਰੋ. ਬਲਜਿੰਦਰ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਨੇ ਆਪਣੇ ਚੋਣ ਵਾਅਦਿਆਂ ਅਨੁਸਾਰ ਸਿੱਖਿਆ, ਸਿਹਤ, ਬਿਜਲੀ ਅਤੇ ਰੋਜ਼ਗਾਰ ਦੇ ਖੇਤਰਾਂ ਵਿੱਚ ਮਹੱਤਵਪੂਰਨ ਕਦਮ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਦਿੱਤੀਆਂ ਗਾਰੰਟੀਆਂ ਨੂੰ ਪੂਰਾ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਕਈ ਵਾਅਦੇ ਸਫਲਤਾਪੂਰਵਕ ਪੂਰੇ ਵੀ ਹੋ ਚੁੱਕੇ ਹਨ। ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਖੁੱਲ੍ਹੀ ਚਰਚਾ ਕਰਦਿਆਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ‘ਤੇ ਹੀ ਅਧਿਕਾਰੀਆਂ ਨੂੰ ਹੱਲ ਕਰਨ ਲਈ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਵਿਸ਼ਵਾਸ ‘ਤੇ ਖਰੀ ਉਤਰਣ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੇ ਵਿਕਾਸੀ ਕੰਮ ਕੀਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਕੌਰ ਸਰਪੰਚ ਜਗਾ, ਹਰਜੀਤ ਸਿੰਘ ਸਰਾਂ, ਬਲਾਕ ਪ੍ਰਧਾਨ ਬਿੱਕਰ ਸਿੰਘ ਨਥੇਹਾ, ਬਲਾਕ ਪ੍ਰਧਾਨ ਪਹਿਲਾ ਰਣਜੀਤ ਕੌਰ ਨਥੇਹਾ, ਵਾਈਸ ਚੇਅਰਮੈਨ ਮਹਿਮਾ ਸਿੰਘ ਕੌਰੇਆਣਾ, ਰਾਜ ਰਾਣੀ ਸਰਪੰਚ ਨਥੇਹਾ, ਸੁਖਪਾਲ ਸਿੰਘ ਚਾਹਲ, ਜਗਵਿੰਦਰ ਸਿੰਘ ਭਾਗੀਵਾਂਦਰ, ਦੇਵਰਾਜ ਸਰਪੰਚ ਕਲਾਲਵਾਲਾ, ਗਮਦੂਰ ਸਿੰਘ ਸਰਪੰਚ ਕੌਰੇਆਣਾ ਅਤੇ ਪਾਰਟੀ ਵਰਕਰਾਂ ਅਤੇ ਇਲਾਕਾ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਾਈ ਅਤੇ ਸਰਕਾਰ ਦੇ ਕੰਮਾਂ ‘ਤੇ ਸੰਤੁਸ਼ਟੀ ਪ੍ਰਗਟ ਕੀਤਾ।
    1
    ਤਲਵੰਡੀ ਸਾਬੋ, 30 ਮਾਰਚ (ਗੁਰਜੰਟ ਸਿੰਘ ਨਥੇਹਾ)– ਹਲਕਾ ਤਲਵੰਡੀ ਸਾਬੋ ਦੀ ਵਿਧਾਇਕ ਅਤੇ ਚੀਫ਼ ਵਿਪ ਪ੍ਰੋ. ਬਲਜਿੰਦਰ ਕੌਰ ਵੱਲੋਂ ‘ਆਮ ਆਦਮੀ ਪਾਰਟੀ’ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਦਾ ਰਿਪੋਰਟ ਕਾਰਡ ਵੱਖ-ਵੱਖ ਪਿੰਡਾਂ ਗਾਟਵਾਲੀ, ਨਥੇਹਾ, ਕਲਾਲਵਾਲਾ ਅਤੇ ਕੌਰੇਆਣਾ ਵਿੱਚ ਜਾ ਕੇ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਵੱਲੋਂ ਕੀਤੇ ਗਏ ਵਿਕਾਸੀ ਕੰਮਾਂ ਅਤੇ ਲੋਕ ਭਲਾਈ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਪ੍ਰੋ. ਬਲਜਿੰਦਰ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਨੇ ਆਪਣੇ ਚੋਣ ਵਾਅਦਿਆਂ ਅਨੁਸਾਰ ਸਿੱਖਿਆ, ਸਿਹਤ, ਬਿਜਲੀ ਅਤੇ ਰੋਜ਼ਗਾਰ ਦੇ ਖੇਤਰਾਂ ਵਿੱਚ ਮਹੱਤਵਪੂਰਨ ਕਦਮ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਦਿੱਤੀਆਂ ਗਾਰੰਟੀਆਂ ਨੂੰ ਪੂਰਾ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਕਈ ਵਾਅਦੇ ਸਫਲਤਾਪੂਰਵਕ ਪੂਰੇ ਵੀ ਹੋ ਚੁੱਕੇ ਹਨ। ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਖੁੱਲ੍ਹੀ ਚਰਚਾ ਕਰਦਿਆਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ‘ਤੇ ਹੀ ਅਧਿਕਾਰੀਆਂ ਨੂੰ ਹੱਲ ਕਰਨ ਲਈ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਵਿਸ਼ਵਾਸ ‘ਤੇ ਖਰੀ ਉਤਰਣ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੇ ਵਿਕਾਸੀ ਕੰਮ ਕੀਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਕੌਰ ਸਰਪੰਚ ਜਗਾ, ਹਰਜੀਤ ਸਿੰਘ ਸਰਾਂ, ਬਲਾਕ ਪ੍ਰਧਾਨ ਬਿੱਕਰ ਸਿੰਘ ਨਥੇਹਾ, ਬਲਾਕ ਪ੍ਰਧਾਨ ਪਹਿਲਾ ਰਣਜੀਤ ਕੌਰ ਨਥੇਹਾ, ਵਾਈਸ ਚੇਅਰਮੈਨ ਮਹਿਮਾ ਸਿੰਘ ਕੌਰੇਆਣਾ, ਰਾਜ ਰਾਣੀ ਸਰਪੰਚ ਨਥੇਹਾ, ਸੁਖਪਾਲ ਸਿੰਘ ਚਾਹਲ, ਜਗਵਿੰਦਰ ਸਿੰਘ ਭਾਗੀਵਾਂਦਰ, ਦੇਵਰਾਜ ਸਰਪੰਚ ਕਲਾਲਵਾਲਾ, ਗਮਦੂਰ ਸਿੰਘ ਸਰਪੰਚ ਕੌਰੇਆਣਾ ਅਤੇ ਪਾਰਟੀ ਵਰਕਰਾਂ ਅਤੇ ਇਲਾਕਾ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਾਈ ਅਤੇ ਸਰਕਾਰ ਦੇ ਕੰਮਾਂ ‘ਤੇ ਸੰਤੁਸ਼ਟੀ ਪ੍ਰਗਟ ਕੀਤਾ।
    user_Gurjant Singh Natheha
    Gurjant Singh Natheha
    ਪੱਤਰਕਾਰ ਤਲਵੰਡੀ ਸਾਬੋ, ਬਠਿੰਡਾ, ਪੰਜਾਬ•
    21 hrs ago
  • 🚨 ਘਟਨਾ ਸੰਬੰਧੀ ਜਾਣਕਾਰੀ 🚨 ਬਠਿੰਡਾ ਪੁਲਿਸ ਦੇ ਥਾਣਾ ਕੈਨਾਲ ਕਲੋਨੀ ਦੇ ਏਰੀਆ ਵਿੱਚ ਇੱਕ ਵਿਅਕਤੀ ਵੱਲੋਂ ਆਤਮਹੱਤਿਆ ਕਰਨ ਸਬੰਧੀ ਇਤਲਾਹ ਮਿਲਣ ਉਪਰੰਤ ਚੌਂਕੀ ਵਰਧਮਾਨ ਦੀ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਘਟਨਾ ਸਥਲ ਦਾ ਜਾਇਜ਼ਾ ਲਿਆ। ਪੁਲਿਸ ਟੀਮ ਵੱਲੋਂ ਮੌਕੇ ‘ਤੇ ਮਿਲੇ ਤੱਥਾਂ ਅਤੇ ਮ੍ਰਿਤਕ ਵਿਅਕਤੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਮਾਮਲੇ ਦੀ ਜਾਂਚ ਜਾਰੀ ਹੈ। 🚨 Incident Information 🚨 Upon receiving information about a person committing suicide in the area of Police Station Canal Colony, Bathinda, a police team from Vardhman Chowki promptly reached the spot and inspected the scene. Based on the facts found at the scene and the statement of the deceased person’s mother, further legal proceedings are being carried out. The investigation is ongoing.
    1
    🚨 ਘਟਨਾ ਸੰਬੰਧੀ ਜਾਣਕਾਰੀ 🚨
ਬਠਿੰਡਾ ਪੁਲਿਸ ਦੇ ਥਾਣਾ ਕੈਨਾਲ ਕਲੋਨੀ ਦੇ ਏਰੀਆ ਵਿੱਚ ਇੱਕ ਵਿਅਕਤੀ ਵੱਲੋਂ ਆਤਮਹੱਤਿਆ ਕਰਨ ਸਬੰਧੀ ਇਤਲਾਹ ਮਿਲਣ ਉਪਰੰਤ ਚੌਂਕੀ ਵਰਧਮਾਨ ਦੀ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਘਟਨਾ ਸਥਲ ਦਾ ਜਾਇਜ਼ਾ ਲਿਆ।
ਪੁਲਿਸ ਟੀਮ ਵੱਲੋਂ ਮੌਕੇ ‘ਤੇ ਮਿਲੇ ਤੱਥਾਂ ਅਤੇ ਮ੍ਰਿਤਕ ਵਿਅਕਤੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਮਾਮਲੇ ਦੀ ਜਾਂਚ ਜਾਰੀ ਹੈ।
🚨 Incident Information 🚨
Upon receiving information about a person committing suicide in the area of Police Station Canal Colony, Bathinda, a police team from Vardhman Chowki promptly reached the spot and inspected the scene.
Based on the facts found at the scene and the statement of the deceased person’s mother, further legal proceedings are being carried out.
The investigation is ongoing.
    user_Ps chauhan tej punjab
    Ps chauhan tej punjab
    Court reporter ਬਠਿੰਡਾ, ਬਠਿੰਡਾ, ਪੰਜਾਬ•
    12 min ago
  • ਬਠਿੰਡਾ ਵਿਖੇ ਬੰਦ ਪਏ ਘਰ ਦੇ ਵਿੱਚ ਹੋਈ ਚੋਰੀ ਪੁਲਿਸ ਜਾਂਚ ਪੜਤਾਲ ਚ ਜੁਟੀ ਘਰ ਦੇ ਮਾਲਕ ਨੇ ਕਿਹਾ ਸੋਨਾ ਚਾਂਦੀ ਅਤੇ ਕੁਝ ਨਗਦੀ ਹੋਈ ਚੋਰੀ ਦੇ ਨਾਲ ਸਿਲੰਡਰ ਵੀ ਚੋਰੀ ਬਠਿੰਡਾ ਦੇ ਮਿੰਨੀ ਸਕੱਤਰੇਤ ਰੋਡ ਵਿਖੇ ਘਰ ਦੇ ਮਾਲਕ ਰਵੀ ਨੇ ਦੱਸਿਆ ਹੈ ਕਿ ਬੀਤੇ ਕੱਲ ਉਹ ਘਰ ਤੋਂ ਬਾਹਰ ਗਏ ਹੋਏ ਸਨ ਉਸ ਸਮੇਂ ਤਾਲਾ ਲੱਗਿਆ ਹੋਇਆ ਸੀ ਮੇ ਬਾਹਰ ਗਿਆ ਸੀ ਅਤੇ ਮੇਰੀ ਘਰਵਾਲੀ ਆਪਣੀ ਭੈਣ ਘਰ ਗਈ ਹੋਈ ਸੀ ਅਤੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ ਅਤੇ ਜਦ ਅੱਜ ਘਰ ਵਾਪਸ ਆਏ ਤਾਂ ਤਾਲਾ ਟੁੱਟਿਆ ਹੋਇਆ ਸੀ ਜਦ ਅੰਦਰ ਦਾਖਲ ਹੋਏ ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਜਿਸਦੇ ਚਲਦੇ ਜਦ ਅਸੀਂ ਆਪਣੀਆਂ ਅਲਮਾਰੀਆਂ ਚੈੱਕ ਕੀਤੀਆਂ ਤਾਂ ਅਲਮਾਰੀ ਦੇ ਵਿੱਚ ਪਿਆ ਹੋਇਆ ਸੋਨਾ ਅਤੇ ਚਾਂਦੀ ਚੋਰੀ ਹੋ ਚੁੱਕਿਆ
    1
    ਬਠਿੰਡਾ ਵਿਖੇ ਬੰਦ ਪਏ ਘਰ ਦੇ ਵਿੱਚ ਹੋਈ ਚੋਰੀ ਪੁਲਿਸ ਜਾਂਚ ਪੜਤਾਲ ਚ ਜੁਟੀ 
ਘਰ ਦੇ ਮਾਲਕ ਨੇ ਕਿਹਾ ਸੋਨਾ ਚਾਂਦੀ ਅਤੇ ਕੁਝ ਨਗਦੀ ਹੋਈ ਚੋਰੀ ਦੇ ਨਾਲ ਸਿਲੰਡਰ ਵੀ ਚੋਰੀ 
ਬਠਿੰਡਾ ਦੇ ਮਿੰਨੀ ਸਕੱਤਰੇਤ ਰੋਡ ਵਿਖੇ ਘਰ ਦੇ ਮਾਲਕ ਰਵੀ ਨੇ ਦੱਸਿਆ ਹੈ ਕਿ ਬੀਤੇ ਕੱਲ ਉਹ ਘਰ ਤੋਂ ਬਾਹਰ ਗਏ ਹੋਏ ਸਨ ਉਸ ਸਮੇਂ ਤਾਲਾ ਲੱਗਿਆ ਹੋਇਆ ਸੀ ਮੇ ਬਾਹਰ ਗਿਆ ਸੀ ਅਤੇ ਮੇਰੀ ਘਰਵਾਲੀ ਆਪਣੀ ਭੈਣ ਘਰ ਗਈ ਹੋਈ ਸੀ ਅਤੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ ਅਤੇ ਜਦ ਅੱਜ ਘਰ ਵਾਪਸ ਆਏ ਤਾਂ ਤਾਲਾ ਟੁੱਟਿਆ ਹੋਇਆ ਸੀ ਜਦ ਅੰਦਰ ਦਾਖਲ ਹੋਏ ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਜਿਸਦੇ ਚਲਦੇ ਜਦ ਅਸੀਂ ਆਪਣੀਆਂ ਅਲਮਾਰੀਆਂ ਚੈੱਕ ਕੀਤੀਆਂ ਤਾਂ ਅਲਮਾਰੀ ਦੇ ਵਿੱਚ ਪਿਆ ਹੋਇਆ ਸੋਨਾ ਅਤੇ ਚਾਂਦੀ ਚੋਰੀ ਹੋ ਚੁੱਕਿਆ
    user_Vicky
    Vicky
    ਬਠਿੰਡਾ, ਬਠਿੰਡਾ, ਪੰਜਾਬ•
    37 min ago
  • ਕਿਸੇ ਹਸਪਤਾਲ ਵਿੱਚ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਜਿੱਥੇ ਮੁੱਖ ਮੰਤਰੀ ਦਾ ਇਲਾਜ ਹੁੰਦਾ ਹੈ
    1
    ਕਿਸੇ ਹਸਪਤਾਲ ਵਿੱਚ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਜਿੱਥੇ ਮੁੱਖ ਮੰਤਰੀ ਦਾ ਇਲਾਜ ਹੁੰਦਾ ਹੈ
    user_News India Times
    News India Times
    ਮੂਨਕ, ਸੰਗਰੂਰ, ਪੰਜਾਬ•
    1 hr ago
  • Post by ਹਰਪ੍ਰੀਤ ਸਿੰਘ ਕੋਹਲੀ
    1
    Post by ਹਰਪ੍ਰੀਤ ਸਿੰਘ ਕੋਹਲੀ
    user_ਹਰਪ੍ਰੀਤ ਸਿੰਘ ਕੋਹਲੀ
    ਹਰਪ੍ਰੀਤ ਸਿੰਘ ਕੋਹਲੀ
    ਦਿੜ੍ਹਬਾ, ਸੰਗਰੂਰ, ਪੰਜਾਬ•
    22 hrs ago
  • पातड़ां पंजाब सरकार की शिक्षा क्रांति पहल के तहत शनिवार को पीएम श्री सरकारी सीनियर सेकेंडरी स्मार्ट स्कूल, पातड़ां में शिक्षा क्रांति मेगा पेरेंट्स-टीचर मीटिंग का आयोजन किया गया। इस दौरान विद्यार्थियों को वार्षिक परीक्षा परिणाम वितरित किए गए तथा अभिभावकों के साथ शिक्षकों की सीधी बातचीत भी करवाई गई। पंजाब सरकार के निर्देशों एवं जिला शिक्षा अधिकारी, पटियाला के दिशा-निर्देशानुसार आयोजित इस कार्यक्रम की अगुवाई स्कूल प्रिंसिपल डॉ. जतिंदर कुमार बांसल ने की। मेगा पीटीएम में स्कूल प्रबंधन द्वारा बेहतर व्यवस्था देखने को मिली, जिससे अभिभावकों ने भी संतोष व्यक्त किया।
    1
    पातड़ां
पंजाब सरकार की शिक्षा क्रांति पहल के तहत शनिवार को पीएम श्री सरकारी सीनियर सेकेंडरी स्मार्ट स्कूल, पातड़ां में शिक्षा क्रांति मेगा पेरेंट्स-टीचर मीटिंग का आयोजन किया गया। इस दौरान विद्यार्थियों को वार्षिक परीक्षा परिणाम वितरित किए गए तथा अभिभावकों के साथ शिक्षकों की सीधी बातचीत भी करवाई गई। पंजाब सरकार के निर्देशों एवं जिला शिक्षा अधिकारी, पटियाला के दिशा-निर्देशानुसार आयोजित इस कार्यक्रम की अगुवाई स्कूल प्रिंसिपल डॉ. जतिंदर कुमार बांसल ने की। मेगा पीटीएम में स्कूल प्रबंधन द्वारा बेहतर व्यवस्था देखने को मिली, जिससे अभिभावकों ने भी संतोष व्यक्त किया।
    user_Satpal Garg Press Corrspondent
    Satpal Garg Press Corrspondent
    ਪਾਤੜਾਂ, ਪਟਿਆਲਾ, ਪੰਜਾਬ•
    7 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.